Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ  

हरि धन मेरी चिंत विसारी हरि धनि लाहिआ धोखा ॥  

Har ḏẖan merī cẖinṯ visārī har ḏẖan lāhi▫ā ḏẖokẖā.  

Through the wealth of the Lord, I have forgotten my anxiety; through the wealth of the Lord, my doubt has been dispelled.  

ਵਿਸਾਰੀ = ਭੁਲਾ ਦਿੱਤੀ। ਧਨਿ = ਧਨ ਨੇ। ਧੋਖਾ = ਫ਼ਿਕਰ। ਲਾਹਿਆ = ਦੂਰ ਕਰ ਦਿੱਤਾ।
ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।


ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥  

हरि धन ते मै नव निधि पाई हाथि चरिओ हरि थोका ॥३॥  

Har ḏẖan ṯe mai nav niḏẖ pā▫ī hāth cẖari▫o har thokā. ||3||  

From the wealth of the Lord, I have obtained the nine treasures; the true essence of the Lord has come into my hands. ||3||  

ਤੇ = ਤੋਂ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਨਿਧਿ = ਖ਼ਜ਼ਾਨਾ। ਨਵ = ਨੌ। ਹਾਥਿ ਚਰਿਓ = ਹੱਥ ਆ ਗਿਆ, ਮਿਲ ਗਿਆ। ਥੋਕ = ਪਦਾਰਥ ॥੩॥
ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥


ਖਾਵਹੁ ਖਰਚਹੁ ਤੋਟਿ ਆਵੈ ਹਲਤ ਪਲਤ ਕੈ ਸੰਗੇ  

खावहु खरचहु तोटि न आवै हलत पलत कै संगे ॥  

Kāvahu kẖarcẖahu ṯot na āvai halaṯ palaṯ kai sange.  

No matter how much I eat and expend this wealth, it is not exhausted; here and hereafter, it remains with me.  

ਤੋਟਿ = ਕਮੀ। ਹਲਤ = ਇਹ ਲੋਕ। ਪਲਤ = ਪਰਲੋਕ।
(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।


ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥  

लादि खजाना गुरि नानक कउ दीआ इहु मनु हरि रंगि रंगे ॥४॥२॥३॥  

Lāḏ kẖajānā gur Nānak ka▫o ḏī▫ā ih man har rang range. ||4||2||3||  

Loading the treasure, Guru Nanak has given it, and this mind is imbued with the Lord's Love. ||4||2||3||  

ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ ॥੪॥੨॥੩॥
ਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ  

जिसु सिमरत सभि किलविख नासहि पितरी होइ उधारो ॥  

Jis simraṯ sabẖ kilvikẖ nāsėh piṯrī ho▫e uḏẖāro.  

Remembering Him, all sins are erased, and ones generations are saved.  

ਸਭਿ = ਸਾਰੇ। ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ {नश्यन्ति}। ਉਧਾਰੋ = ਉਧਾਰ, ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ।
ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,


ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਪਾਰੋ ॥੧॥  

सो हरि हरि तुम्ह सद ही जापहु जा का अंतु न पारो ॥१॥  

So har har ṯumĥ saḏ hī jāpahu jā kā anṯ na pāro. ||1||  

So meditate continually on the Lord, Har, Har; He has no end or limitation. ||1||  

ਸਦ = ਸਦਾ। ਪਾਰੋ = ਪਾਰਲਾ ਬੰਨਾ ॥੧॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥


ਪੂਤਾ ਮਾਤਾ ਕੀ ਆਸੀਸ  

पूता माता की आसीस ॥  

Pūṯā māṯā kī āsīs.  

O son, this is your mother's hope and prayer,  

ਪੂਤਾ = ਹੇ ਪੁੱਤਰ!
ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-


ਨਿਮਖ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ  

निमख न बिसरउ तुम्ह कउ हरि हरि सदा भजहु जगदीस ॥१॥ रहाउ ॥  

Nimakẖ na bisara▫o ṯumĥ ka▫o har har saḏā bẖajahu jagḏīs. ||1|| rahā▫o.  

that you may never forget the Lord, Har, Har, even for an instant. May you ever vibrate upon the Lord of the Universe. ||1||Pause||  

ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਇਸ ਨੂੰ 'ਬਿਸਰਉਂ ਨਹੀਂ ਪੜ੍ਹਨਾ}। ਨ ਬਿਸਰਉ = ਕਿਤੇ ਵਿਸਰ ਨਾਹ ਜਾਏ। ਜਗਦੀਸ = ਜਗਤ ਦਾ ਮਾਲਕ ॥੧॥
ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ॥


ਸਤਿਗੁਰੁ ਤੁਮ੍ਹ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ  

सतिगुरु तुम्ह कउ होइ दइआला संतसंगि तेरी प्रीति ॥  

Saṯgur ṯumĥ ka▫o ho▫e ḏa▫i▫ālā saṯsang ṯerī parīṯ.  

May the True Guru be kind to you, and may you love the Society of the Saints.  

ਸੰਗਿ = ਨਾਲ।
ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,


ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥  

कापड़ु पति परमेसरु राखी भोजनु कीरतनु नीति ॥२॥  

Kāpaṛ paṯ parmesar rākẖī bẖojan kīrṯan nīṯ. ||2||  

May the preservation of your honor by the Transcendent Lord be your clothes, and may the singing of His Praises be your food. ||2||  

ਕਾਪੜੁ = ਕੱਪੜਾ। ਪਤਿ = ਇੱਜ਼ਤ। ਨੀਤਿ = ਸਦਾ, ਨਿੱਤ ॥੨॥
(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥


ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ  

अम्रितु पीवहु सदा चिरु जीवहु हरि सिमरत अनद अनंता ॥  

Amriṯ pīvhu saḏā cẖir jīvhu har simraṯ anaḏ ananṯā.  

So drink in forever the Ambrosial Nectar; may you live long, and may the meditative remembrance of the Lord give you infinite delight.  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜੀਵਹੁ = ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਤਾ = ਬੇਅੰਤ।
ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।


ਰੰਗ ਤਮਾਸਾ ਪੂਰਨ ਆਸਾ ਕਬਹਿ ਬਿਆਪੈ ਚਿੰਤਾ ॥੩॥  

रंग तमासा पूरन आसा कबहि न बिआपै चिंता ॥३॥  

Rang ṯamāsā pūran āsā kabėh na bi▫āpai cẖinṯā. ||3||  

May joy and pleasure be yours; may your hopes be fulfilled, and may you never be troubled by worries. ||3||  

ਨ ਬਿਆਪੈ = ਜ਼ੋਰ ਨਾਹ ਪਾ ਸਕੇ ॥੩॥
ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥


ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ  

भवरु तुम्हारा इहु मनु होवउ हरि चरणा होहु कउला ॥  

Bẖavar ṯumĥārā ih man hova▫o har cẖarṇā hohu ka▫ulā.  

Let this mind of yours be the bumble bee, and let the Lord's feet be the lotus flower.  

ਹੋਵਉ = {ਲਫ਼ਜ਼ 'ਬਿਸਰਉ' ਵਾਂਗ ਹੀ} ਹੋ ਜਾਏ। ਹੋਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ} ਹੋ ਜਾਣ।
ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।


ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥  

नानक दासु उन संगि लपटाइओ जिउ बूंदहि चात्रिकु मउला ॥४॥३॥४॥  

Nānak ḏās un sang laptā▫i▫o ji▫o būʼnḏėh cẖāṯrik ma▫ulā. ||4||3||4||  

Says servant Nanak, attach your mind to them, and blossom forth like the song-bird, upon finding the rain-drop. ||4||3||4||  

ਚਾਤ੍ਰਿਕ = ਪਪੀਹਾ। ਬੂੰਦਹਿ ਮਉਲਾ = ਵਰਖਾ ਦੀ ਕਣੀ ਨਾਲ ਖਿੜਦਾ ਹੈ ॥੪॥੩॥੪॥
ਹੇ ਨਾਨਕ! ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ  

मता करै पछम कै ताई पूरब ही लै जात ॥  

Maṯā karai pacẖẖam kai ṯā▫ī pūrab hī lai jāṯ.  

He decides to go to the west, but the Lord leads him away to the east.  

ਮਤਾ = ਸਲਾਹ। ਪਛਮ ਕੈ ਤਾਈ = ਪੱਛਮ ਵਲ ਜਾਣ ਵਾਸਤੇ। ਕੈ ਤਾਈ = ਦੇ ਵਾਸਤੇ।
ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ।


ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥  

खिन महि थापि उथापनहारा आपन हाथि मतात ॥१॥  

Kẖin mėh thāp uthāpanhārā āpan hāth maṯāṯ. ||1||  

In an instant, He establishes and disestablishes; He holds all matters in His hands. ||1||  

ਥਾਪਿ = ਸਾਜ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ = ਹੱਥ ਵਿਚ। ਮਤਾਤ = ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ ॥੧॥
ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥


ਸਿਆਨਪ ਕਾਹੂ ਕਾਮਿ ਆਤ  

सिआनप काहू कामि न आत ॥  

Si▫ānap kāhū kām na āṯ.  

Cleverness is of no use at all.  

ਕਾਹੂ ਕਾਮਿ = ਕਿਸੇ ਕੰਮ ਵਿਚ।
(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ।


ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ  

जो अनरूपिओ ठाकुरि मेरै होइ रही उह बात ॥१॥ रहाउ ॥  

Jo anrūpi▫o ṯẖākur merai ho▫e rahī uh bāṯ. ||1|| rahā▫o.  

Whatever my Lord and Master deems to be right - that alone comes to pass. ||1||Pause||  

ਅਨਰੂਪਿਓ = ਮਿਥ ਲਈ, ਠਾਠ ਲਈ। ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਹੋਇ ਰਹੀ = ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ ॥੧॥
ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ॥


ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ  

देसु कमावन धन जोरन की मनसा बीचे निकसे सास ॥  

Ḏes kamāvan ḏẖan joran kī mansā bīcẖe nikse sās.  

In his desire to acquire land and accumulate wealth, one's breath escapes him.  

ਮਨਸਾ = ਕਾਮਨਾ, ਇੱਛਾ। ਬੀਚੇ = ਵਿੱਚੇ ਹੀ। ਨਿਕਸੇ = ਨਿਕਲ ਜਾਂਦੇ ਹਨ। ਸਾਸ = ਸਾਹ।
(ਵੇਖ,) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ,


ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥  

लसकर नेब खवास सभ तिआगे जम पुरि ऊठि सिधास ॥२॥  

Laskar neb kẖavās sabẖ ṯi▫āge jam pur ūṯẖ siḏẖās. ||2||  

He must leave all his armies, assistants and servants; rising up, he departs to the City of Death. ||2||  

ਲਸਕਰ = ਫ਼ੌਜਾਂ। ਨੇਬ = ਨਾਇਬ, ਅਹਿਲਕਾਰ। ਖਵਾਸ = ਚੋਬ-ਦਾਰ। ਤਿਆਗੇ = ਤਿਆਗਿ, ਛੱਡ ਕੇ। ਜਮ ਪੁਰਿ = ਪਰਲੋਕ ਵਿਚ ॥੨॥
ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥


ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ  

होइ अनंनि मनहठ की द्रिड़ता आपस कउ जानात ॥  

Ho▫e annan manhaṯẖ kī ḏariṛ▫ṯā āpas ka▫o jānāṯ.  

Believing himself to be unique, he clings to his stubborn mind, and shows himself off.  

ਅਨੰਨਿ = {अनन्य} ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ = ਪਕਿਆਈ। ਆਪਸ ਕਉ = ਆਪਣੇ ਆਪ ਨੂੰ। ਜਾਨਾਤ = (ਵੱਡਾ) ਜਣਾਉਂਦਾ ਹੈ।
(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।


ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥  

जो अनिंदु निंदु करि छोडिओ सोई फिरि फिरि खात ॥३॥  

Jo aninḏ ninḏ kar cẖẖodi▫o so▫ī fir fir kẖāṯ. ||3||  

That food, which the blameless people have condemned and discarded, he eats again and again. ||3||  

ਅਨਿੰਦੁ = ਨਾਹ ਨਿੰਦਣ-ਯੋਗ ॥੩॥
ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥


ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ  

सहज सुभाइ भए किरपाला तिसु जन की काटी फास ॥  

Sahj subẖā▫e bẖa▫e kirpālā ṯis jan kī kātī fās.  

One, unto whom the Lord shows His natural mercy, has the noose of Death cut away from him.  

ਸਹਜ = {सह जायते इति सहज} ਆਪਣਾ ਨਿੱਜੀ। ਸੁਭਾਇ = ਪ੍ਰੇਮ ਅਨੁਸਾਰ। ਸਹਜ ਸੁਭਾਇ = ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ।
(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।


ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥  

कहु नानक गुरु पूरा भेटिआ परवाणु गिरसत उदास ॥४॥४॥५॥  

Kaho Nānak gur pūrā bẖeti▫ā parvāṇ girsaṯ uḏās. ||4||4||5||  

Says Nanak, one who meets the Perfect Guru, is celebrated as a householder as well as a renunciate. ||4||4||5||  

ਭੇਟਿਆ = ਮਿਲਿਆ ॥੪॥੪॥੫॥
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ  

नामु निधानु जिनि जनि जपिओ तिन के बंधन काटे ॥  

Nām niḏẖān jin jan japi▫o ṯin ke banḏẖan kāte.  

Those humble beings who chant the treasure of the Naam, the Name of the Lord, have their bonds broken.  

ਨਿਧਾਨੁ = ਖ਼ਜ਼ਾਨਾ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਜਨ ਮਨੁੱਖ ਨੇ। ਤਿਨ੍ਹ੍ਹ ਕੇ = ਉਹਨਾਂ ਮਨੁੱਖਾਂ ਦੇ।
ਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ।


ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥  

काम क्रोध माइआ बिखु ममता इह बिआधि ते हाटे ॥१॥  

Kām kroḏẖ mā▫i▫ā bikẖ mamṯā ih bi▫āḏẖ ṯe hāte. ||1||  

Sexual desirer, anger, the poison of Maya and egotism - they are rid of these afflictions. ||1||  

ਬਿਖੁ = ਜ਼ਹਿਰ। ਮਾਇਆ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ। ਬਿਆਧਿ = ਰੋਗ। ਤੇ = ਤੋਂ ॥੧॥
ਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ-ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ ॥੧॥


ਹਰਿ ਜਸੁ ਸਾਧਸੰਗਿ ਮਿਲਿ ਗਾਇਓ  

हरि जसु साधसंगि मिलि गाइओ ॥  

Har jas sāḏẖsang mil gā▫i▫o.  

One who joins the Saadh Sangat, the Company of the Holy, and chants the Praises of the Lord,  

ਮਿਲਿ = ਮਿਲ ਕੇ। ਸੰਗਿ = ਸੰਗਤ ਵਿਚ।
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ,


ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ  

गुर परसादि भइओ मनु निरमलु सरब सुखा सुख पाइअउ ॥१॥ रहाउ ॥  

Gur parsāḏ bẖa▫i▫o man nirmal sarab sukẖā sukẖ pā▫i▫a▫o. ||1|| rahā▫o.  

has his mind purified, by Guru's Grace, and he obtains the joy of all joys. ||1||Pause||  

ਪਰਸਾਦਿ = ਕਿਰਪਾ ਨਾਲ। ਸਰਬ = ਸਾਰੇ ॥੧॥
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥ ਰਹਾਉ॥


ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ  

जो किछु कीओ सोई भल मानै ऐसी भगति कमानी ॥  

Jo kicẖẖ kī▫o so▫ī bẖal mānai aisī bẖagaṯ kamānī.  

Whatever the Lord does, he sees that as good; such is the devotional service he performs.  

ਕੀਓ = (ਪਰਮਾਤਮਾ ਨੇ) ਕੀਤਾ। ਭਲ = ਭਲਾ। ਮਾਨੈ = ਮੰਨਦਾ ਹੈ। ਕਮਾਨੀ = ਕਮਾਂਦਾ ਹੈ।
ਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ,


ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥  

मित्र सत्रु सभ एक समाने जोग जुगति नीसानी ॥२॥  

Miṯar saṯar sabẖ ek samāne jog jugaṯ nīsānī. ||2||  

He sees friends and enemies as all the same; this is the sign of the Way of Yoga. ||2||  

ਸਤ੍ਰੁ = ਵੈਰੀ। ਏਕ ਸਮਾਨੇ = ਇਕੋ ਜਿਹੇ। ਜੋਗ = ਮਿਲਾਪ। ਜੁਗਤਿ = ਢੰਗ ॥੨॥
ਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ ॥੨॥


ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਕਤਹੂੰ ਜਾਤਾ  

पूरन पूरि रहिओ स्रब थाई आन न कतहूं जाता ॥  

Pūran pūr rahi▫o sarab thā▫ī ān na kaṯahūʼn jāṯā.  

The all-pervading Lord is fully filling all places; why should I go anywhere else?  

ਪੂਰਨ = ਸਰਬ-ਵਿਆਪਕ। ਸ੍ਰਬ ਥਾਈ = ਸਰਬ ਥਾਈਂ, ਸਭ ਥਾਵਾਂ ਵਿਚ। ਆਨ = (ਪਰਮਾਤਮਾ ਤੋਂ ਬਿਨਾ) ਕੋਈ ਹੋਰ। ਕਤਹੂੰ = ਕਿਤੇ ਭੀ। ਜਾਤਾ = ਪਛਾਣਿਆ, ਸਮਝਿਆ।
(ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ।


ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥  

घट घट अंतरि सरब निरंतरि रंगि रविओ रंगि राता ॥३॥  

Gẖat gẖat anṯar sarab niranṯar rang ravi▫o rang rāṯā. ||3||  

He is permeating and pervading within each and every heart; I am immersed in His Love, dyed in the color of His Love. ||3||  

ਅੰਤਰਿ = ਅੰਦਰ। ਨਿਰੰਤਰਿ = ਬਿਨਾ ਵਿੱਥ ਦੇ {ਨਿਰ ਅੰਤਰਿ}। ਰੰਗਿ = ਪ੍ਰੇਮ ਵਿਚ। ਰਾਤਾ = ਮਸਤ ॥੩॥
ਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ ॥੩॥


ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ  

भए क्रिपाल दइआल गुपाला ता निरभै कै घरि आइआ ॥  

Bẖa▫e kirpāl ḏa▫i▫āl gupālā ṯā nirbẖai kai gẖar ā▫i▫ā.  

When the Lord of the Universe becomes kind and compassionate, then one enters the home of the Fearless Lord.  

ਗੁਪਾਲਾ = ਸ੍ਰਿਸ਼ਟੀ ਦਾ ਰਾਖਾ ਪ੍ਰਭੂ। ਘਰਿ = ਘਰ ਵਿਚ। ਨਿਰਭੈ ਕੈ ਘਰਿ = ਨਿਡਰ ਪ੍ਰਭੂ ਦੇ ਚਰਨਾਂ ਵਿਚ।
ਜਦੋਂ ਕਿਸੇ ਮਨੁੱਖ ਉੱਤੇ ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits