ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
बिखिआ कारणि लबु लोभु कमावहि दुरमति का दोराहा हे ॥९॥
Bikʰi▫aa kaaraṇ lab lobʰ kamaavėh ḋurmaṫ kaa ḋoraahaa hé. ||9||
For the sake of poison, they act in greed and possessiveness, and evil-minded duality. ||9||
ਬਿਖਿਆ = ਮਾਇਆ। ਕਾਰਣਿ = ਦੀ ਖ਼ਾਤਰ। ਦੋਰਾਹਾ = ਦੋ ਰਸਤਿਆਂ ਦਾ ਮੇਲ (ਜਿੱਥੇ ਇਹ ਪਤਾ ਨਾਹ ਲੱਗ ਸਕੇ ਕਿ ਅਸਲ ਰਸਤਾ ਕਿਹੜਾ ਹੈ), ਦੁਚਿੱਤਾ-ਪਨ। ਦੁਰਮਤਿ = ਖੋਟੀ ਮੱਤ ॥੯॥
ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥
ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
पूरा सतिगुरु भगति द्रिड़ाए ॥
Pooraa saṫgur bʰagaṫ driṛ▫aa▫é.
The Perfect True Guru implants devotional worship within.
xxx
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
गुर कै सबदि हरि नामि चितु लाए ॥
Gur kæ sabaḋ har naam chiṫ laa▫é.
Through the Word of the Guru’s Shabad, he lovingly centers his consciousness on the Lord’s Name.
ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ।
ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
मनि तनि हरि रविआ घट अंतरि मनि भीनै भगति सलाहा हे ॥१०॥
Man ṫan har ravi▫aa gʰat anṫar man bʰeenæ bʰagaṫ salaahaa hé. ||10||
The Lord pervades his mind, body and heart; deep within, his mind is drenched with devotional worship and praise of the Lord. ||10||
ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਘਟ ਅੰਤਰਿ = ਹਿਰਦੇ ਵਿਚ। ਮਨਿ ਭੀਨੈ = ਜੇ ਮਨ ਭਿਜ ਜਾਏ, ਮਨ ਭਿੱਜਿਆਂ। ਸਾਲਾਹ = ਸਿਫ਼ਤ-ਸਾਲਾਹ ॥੧੦॥
ਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥
ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
मेरा प्रभु साचा असुर संघारणु ॥
Méraa parabʰ saachaa asur sangʰaaraṇ.
My True Lord God is the Destroyer of demons.
ਸਾਚਾ = ਸਦਾ ਕਾਇਮ ਰਹਿਣ ਵਾਲਾ। ਅਸੁਰ ਸੰਘਾਰਣੁ = (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ।
ਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ,
ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
गुर कै सबदि भगति निसतारणु ॥
Gur kæ sabaḋ bʰagaṫ nisṫaaraṇ.
Through the Word of the Guru’s Shabad, His devotees are saved.
ਨਿਸਤਾਰਣੁ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ।
ਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ।
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
मेरा प्रभु साचा सद ही साचा सिरि साहा पातिसाहा हे ॥११॥
Méraa parabʰ saachaa saḋ hee saachaa sir saahaa paaṫisaahaa hé. ||11||
My True Lord God is forever True. He is the Emperor over the heads of kings. ||11||
ਸਿਰਿ = ਸਿਰ ਉਤੇ ॥੧੧॥
ਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥
ਸੇ ਭਗਤ ਸਚੇ ਤੇਰੈ ਮਨਿ ਭਾਏ ॥
से भगत सचे तेरै मनि भाए ॥
Sé bʰagaṫ saché ṫéræ man bʰaa▫é.
True are those devotees, who are pleasing to Your Mind.
ਸੇ = ਉਹ {ਬਹੁ-ਵਚਨ}। ਸਚੇ = ਅਡੋਲ ਜੀਵਨ ਵਾਲੇ। ਤੇਰੈ ਮਨਿ = ਤੇਰੇ ਮਨ ਵਿਚ। ਭਾਏ = ਚੰਗੇ ਲੱਗੇ।
ਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ;
ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
दरि कीरतनु करहि गुर सबदि सुहाए ॥
Ḋar keerṫan karahi gur sabaḋ suhaa▫é.
They sing the Kirtan of His Praises at His Door; they are embellished and exalted by the Word of the Guru’s Shabad.
ਦਰਿ = (ਤੇਰੇ) ਦਰ ਤੇ। ਕਰਹਿ = ਕਰਦੇ ਹਨ {ਬਹੁ-ਵਚਨ}। ਸੁਹਾਏ = ਸੋਹਣੇ ਆਤਮਕ ਜੀਵਨ ਵਾਲੇ ਬਣ ਗਏ।
ਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।
ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
साची बाणी अनदिनु गावहि निरधन का नामु वेसाहा हे ॥१२॥
Saachee baṇee an▫ḋin gaavahi nirḋʰan kaa naam vésaahaa hé. ||12||
Night and day, they sing the True Word of His Bani. The Naam is the wealth of the poor. ||12||
ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਨਦਿਨੁ = {अनदिनां} ਹਰ ਰੋਜ਼, ਹਰ ਵੇਲੇ। ਵੇਸਾਹਾ = ਪੂੰਜੀ, ਸਰਮਾਇਆ ॥੧੨॥
ਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥
ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥
जिन आपे मेलि विछोड़हि नाही ॥
Jin aapé mél vichʰoṛėh naahee.
Those whom You unite, Lord, are never separated again.
ਆਪੇ = (ਤੂੰ) ਆਪ ਹੀ। ਮੇਲਿ = ਮੇਲ ਕੇ।
ਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ,
ਗੁਰ ਕੈ ਸਬਦਿ ਸਦਾ ਸਾਲਾਹੀ ॥
गुर कै सबदि सदा सालाही ॥
Gur kæ sabaḋ saḋaa saalaahee.
Through the Word of the Guru’s Shabad, they praise You forever.
ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
सभना सिरि तू एको साहिबु सबदे नामु सलाहा हे ॥१३॥
Sabʰnaa sir ṫoo éko saahib sabḋé naam salaahaa hé. ||13||
You are the One Lord and Master over all. Through the Shabad, the Naam is praised. ||13||
ਸਿਰਿ = ਸਿਰ ਉੱਤੇ। ਸਾਹਿਬੁ = ਮਾਲਕ। ਸਬਦੇ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ॥੧੩॥
ਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥
ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
बिनु सबदै तुधुनो कोई न जाणी ॥
Bin sabḋæ ṫuḋʰuno ko▫ee na jaaṇee.
Without the Shabad, no one knows You.
ਨੋ = ਨੂੰ। ਨ ਜਾਣੀ = ਨਹੀਂ ਜਾਣਦਾ, ਸਾਂਝ ਨਹੀਂ ਪਾ ਸਕਦਾ।
ਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ,
ਤੁਧੁ ਆਪੇ ਕਥੀ ਅਕਥ ਕਹਾਣੀ ॥
तुधु आपे कथी अकथ कहाणी ॥
Ṫuḋʰ aapé kaṫʰee akaṫʰ kahaaṇee.
You Yourself speak the Unspoken Speech.
ਆਪੇ = (ਗੁਰੂ-ਰੂਪ ਹੋ ਕੇ ਤੂੰ) ਆਪ ਹੀ। ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਹਾਣੀ = ਸਿਫ਼ਤ-ਸਾਲਾਹ।
(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ।
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
आपे सबदु सदा गुरु दाता हरि नामु जपि स्मबाहा हे ॥१४॥
Aapé sabaḋ saḋaa gur ḋaaṫaa har naam jap sambaahaa hé. ||14||
You Yourself are the Shabad forever, the Guru, the Great Giver; chanting the Lord’s Name, You bestow Your treasure. ||14||
ਜਪਿ = ਜਪ ਕੇ। ਸੰਬਾਹਾ = (ਨਾਮ) ਪੁਚਾਂਦਾ ਹੈਂ, ਦੇਂਦਾ ਹੈਂ ॥੧੪॥
ਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥
ਤੂ ਆਪੇ ਕਰਤਾ ਸਿਰਜਣਹਾਰਾ ॥
तू आपे करता सिरजणहारा ॥
Ṫoo aapé karṫaa sirjaṇhaaraa.
You Yourself are the Creator of the Universe.
xxx
ਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
तेरा लिखिआ कोइ न मेटणहारा ॥
Ṫéraa likʰi▫aa ko▫é na métaṇhaaraa.
No one can erase what You have written.
ਮੇਟਣਹਾਰਾ = ਮਿਟਾ ਸਕਣ ਵਾਲਾ।
ਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ।
ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
गुरमुखि नामु देवहि तू आपे सहसा गणत न ताहा हे ॥१५॥
Gurmukʰ naam ḋévėh ṫoo aapé sahsaa gaṇaṫ na ṫaahaa hé. ||15||
You Yourself bless the Gurmukh with the Naam, who is no longer skeptical, and is not held to account. ||15||
ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = (ਤੂੰ) ਦੇਂਦਾ ਹੈਂ। ਸਹਸਾ = ਸਹਮ। ਗਣਤ = ਚਿੰਤਾ। ਤਾਹਾ = ਉਸ ਨੂੰ ॥੧੫॥
ਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥
ਭਗਤ ਸਚੇ ਤੇਰੈ ਦਰਵਾਰੇ ॥
भगत सचे तेरै दरवारे ॥
Bʰagaṫ saché ṫéræ ḋarvaaré.
Your true devotees stand at the Door of Your Court.
ਸਚੇ = ਸੁਰਖ਼ਰੂ। ਤੇਰੈ ਦਰਵਾਰੇ = ਤੇਰੇ ਦਰਬਾਰ ਵਿਚ।
ਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ,
ਸਬਦੇ ਸੇਵਨਿ ਭਾਇ ਪਿਆਰੇ ॥
सबदे सेवनि भाइ पिआरे ॥
Sabḋé sévan bʰaa▫é pi▫aaré.
They serve the Shabad with love and affection.
ਸੇਵਨਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ। ਭਾਇ = ਪ੍ਰੇਮ ਨਾਲ {‘ਭਾਉ’ ਤੋਂ ‘ਭਾਇ’ ਕਰਣ ਕਾਰਕ, ਇਕ-ਵਚਨ। ਭਾਉ = ਪ੍ਰੇਮ}।
ਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ।
ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
नानक नामि रते बैरागी नामे कारजु सोहा हे ॥१६॥३॥१२॥
Naanak naam raṫé bæraagee naamé kaaraj sohaa hé. ||16||3||12||
O Nanak! Those who are attuned to the Naam remain detached; through the Naam, their affairs are resolved. ||16||3||12||
ਰਤੇ = ਮਸਤ। ਬੈਰਾਗੀ = ਤਿਆਗੀ, ਵਿਰਕਤ। ਨਾਮੇ = ਨਾਮ ਦੀ ਰਾਹੀਂ ਹੀ। ਕਾਰਜੁ = (ਹਰੇਕ) ਕੰਮ। ਸੋਹਾ = ਸਿਰੇ ਚੜ੍ਹਦਾ ਹੈ, ਸੋਹਣਾ ਹੋ ਜਾਂਦਾ ਹੈ ॥੧੬॥੩॥੧੨॥
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥
ਮਾਰੂ ਮਹਲਾ ੩ ॥
मारू महला ३ ॥
Maaroo mėhlaa 3.
Maaroo, Third Mehl:
xxx
xxx
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
मेरै प्रभि साचै इकु खेलु रचाइआ ॥
Méræ parabʰ saachæ ik kʰél rachaa▫i▫aa.
My True Lord God has staged a play.
ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਖੇਲੁ = ਤਮਾਸ਼ਾ।
ਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ,
ਕੋਇ ਨ ਕਿਸ ਹੀ ਜੇਹਾ ਉਪਾਇਆ ॥
कोइ न किस ही जेहा उपाइआ ॥
Ko▫é na kis hee jéhaa upaa▫i▫aa.
He has created no one like anyone else.
ਕਿਸ ਹੀ = {ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਕਿਸੁ’ ਦਾ ੁ ਉੱਡ ਗਿਆ ਹੈ}। ਉਪਾਇਆ = ਪੈਦਾ ਕੀਤਾ।
(ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ।
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
आपे फरकु करे वेखि विगसै सभि रस देही माहा हे ॥१॥
Aapé farak karé vékʰ vigsæ sabʰ ras ḋéhee maahaa hé. ||1||
He made everyone different, and he gazes upon them with pleasure; he placed all the flavors in the body. ||1||
ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ ਰਸ = ਸਾਰੇ ਚਸਕੇ {ਬਹੁ-ਵਚਨ}। ਦੇਹੀ ਮਾਹਾ = ਸਰੀਰ ਦੇ ਵਿਚ ਹੀ ॥੧॥
ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ॥੧॥
ਵਾਜੈ ਪਉਣੁ ਤੈ ਆਪਿ ਵਜਾਏ ॥
वाजै पउणु तै आपि वजाए ॥
vaajæ pa▫uṇ ṫæ aap vajaa▫é.
You Yourself vibrate the beat of the breath.
ਵਾਜੇ = ਵੱਜਦਾ ਹੈ (ਵਾਜਾ)। ਪਉਣੁ = ਹਵਾ, ਸੁਆਸ। ਤੈ = ਤੂੰ (ਹੇ ਪ੍ਰਭੂ!)।
ਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ), ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ।
ਸਿਵ ਸਕਤੀ ਦੇਹੀ ਮਹਿ ਪਾਏ ॥
सिव सकती देही महि पाए ॥
Siv sakṫee ḋéhee mėh paa▫é.
Shiva and Shakti, energy and matter - You have placed them into the body.
ਸਿਵ = ਸ਼ਿਵ, ਜੀਵਾਤਮਾ। ਸਕਤੀ = ਸ਼ਕਤੀ, ਮਾਇਆ।
ਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ।
ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
गुर परसादी उलटी होवै गिआन रतनु सबदु ताहा हे ॥२॥
Gur parsaadee ultee hovæ gi▫aan raṫan sabaḋ ṫaahaa hé. ||2||
By Guru’s Grace, one turns away from the world, and attains the jewel of spiritual wisdom, and the Word of the Shabad. ||2||
ਪਰਸਾਦੀ = ਪਰਸਾਦਿ, ਕਿਰਪਾ ਨਾਲ। ਉਲਟੀ ਹੋਵੈ = (ਮਾਇਆ ਵਲੋਂ) ਪਰਤੇ। ਗਿਆਨ ਸਬਦੁ = ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸ਼ਬਦ। ਰਤਨੁ ਸਬਦੁ = ਕੀਮਤੀ ਸ਼ਬਦ। ਤਾਹਾ = ਉਸ (ਮਨੁੱਖ) ਨੂੰ (ਪ੍ਰਾਪਤ ਹੁੰਦਾ ਹੈ) ॥੨॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ ॥੨॥
ਅੰਧੇਰਾ ਚਾਨਣੁ ਆਪੇ ਕੀਆ ॥
अंधेरा चानणु आपे कीआ ॥
Anḋʰéraa chaanaṇ aapé kee▫aa.
He Himself created darkness and light.
ਅੰਧੇਰਾ = ਮਾਇਆ ਦਾ ਮੋਹ। ਚਾਨਣੁ = ਆਤਮਕ ਜੀਵਨ ਦੀ ਸੂਝ।
(ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ।
ਏਕੋ ਵਰਤੈ ਅਵਰੁ ਨ ਬੀਆ ॥
एको वरतै अवरु न बीआ ॥
Éko varṫæ avar na bee▫aa.
He alone is pervasive; there is no other at all.
ਏਕੋ = ਸਿਰਫ਼ ਆਪ ਹੀ। ਵਰਤੈ = ਵਿਆਪਕ ਹੈ। ਬੀਆ = ਦੂਜਾ।
(ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
गुर परसादी आपु पछाणै कमलु बिगसै बुधि ताहा हे ॥३॥
Gur parsaadee aap pachʰaaṇæ kamal bigsæ buḋʰ ṫaahaa hé. ||3||
One who realizes his own self - by Guru’s Grace, the lotus of his mind blossoms forth. ||3||
ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ। ਕਮਲੁ = ਹਿਰਦਾ-ਕੌਲ ਫੁੱਲ। ਬਿਗਸੈ = ਖਿੜਦਾ ਹੈ। ਬੁਧਿ = (ਆਤਮਕ ਜੀਵਨ ਦੀ ਸੂਝ ਵਾਲੀ) ਅਕਲ। ਤਾਹਾ = ਉਸ ਨੂੰ ॥੩॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ ॥੩॥
ਅਪਣੀ ਗਹਣ ਗਤਿ ਆਪੇ ਜਾਣੈ ॥
अपणी गहण गति आपे जाणै ॥
Apṇee gahaṇ gaṫ aapé jaaṇæ.
Only He Himself knows His depth and extent.
ਗਹਣੁ = ਡੂੰਘੀ। ਗਤਿ = ਆਤਮਕ ਅਵਸਥਾ।
ਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ।
ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
होरु लोकु सुणि सुणि आखि वखाणै ॥
Hor lok suṇ suṇ aakʰ vakʰaaṇæ.
Other people can only listen and hear what is spoken and said.
ਸੁਣਿ = ਸੁਣ ਕੇ। ਆਖਿ = ਆਖ ਕੇ। ਵਖਾਣੈ = ਬਿਆਨ ਕਰ ਦੇਂਦਾ ਹੈ।
ਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ।
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
गिआनी होवै सु गुरमुखि बूझै साची सिफति सलाहा हे ॥४॥
Gi▫aanee hovæ so gurmukʰ boojʰæ saachee sifaṫ salaahaa hé. ||4||
One who is spiritually wise, understands himself as Gurmukh; he praises the True Lord. ||4||
ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੀ = ਸਦਾ-ਥਿਰ ਰਹਿਣ ਵਾਲੀ ॥੪॥
ਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੪॥
ਦੇਹੀ ਅੰਦਰਿ ਵਸਤੁ ਅਪਾਰਾ ॥
देही अंदरि वसतु अपारा ॥
Ḋéhee anḋar vasaṫ apaaraa.
Deep within the body is the priceless object.
ਦੇਹੀ = ਸਰੀਰ। ਵਸਤੁ ਅਪਾਰਾ = ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ।
ਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ,
ਆਪੇ ਕਪਟ ਖੁਲਾਵਣਹਾਰਾ ॥
आपे कपट खुलावणहारा ॥
Aapé kapat kʰulaavaṇhaaraa.
He Himself opens the doors.
ਆਪੇ = ਆਪ ਹੀ। ਕਪਟ = ਕਿਵਾੜ, ਭਿੱਤ। ਖੁਲਾਵਣਹਾਰਾ = ਖੁਲ੍ਹਾ ਸਕਣ ਜੋਗਾ।
(ਪਰ ਮਨੁੱਖ ਦੀ ਮੱਤ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ), ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ।
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
गुरमुखि सहजे अमृतु पीवै त्रिसना अगनि बुझाहा हे ॥५॥
Gurmukʰ sėhjé amriṫ peevæ ṫarisnaa agan bujʰaahaa hé. ||5||
The Gurmukh intuitively drinks in the Ambrosial Nectar, and the fire of desire is quenched. ||5||
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੫॥
ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ॥੫॥
ਸਭਿ ਰਸ ਦੇਹੀ ਅੰਦਰਿ ਪਾਏ ॥
सभि रस देही अंदरि पाए ॥
Sabʰ ras ḋéhee anḋar paa▫é.
He placed all the flavors within the body.
ਸਭਿ ਰਸ = ਸਾਰੇ ਚਸਕੇ।
ਪਰਮਾਤਮਾ ਨੇ ਮਨੁੱਖ ਦੇ ਸਰੀਰ ਵਿਚ ਹੀ ਸਾਰੇ ਚਸਕੇ ਭੀ ਪਾ ਦਿੱਤੇ ਹੋਏ ਹਨ (ਨਾਮ-ਵਸਤੂ ਨੂੰ ਇਹ ਕਿਵੇਂ ਲੱਭੇ?)।
ਵਿਰਲੇ ਕਉ ਗੁਰੁ ਸਬਦੁ ਬੁਝਾਏ ॥
विरले कउ गुरु सबदु बुझाए ॥
virlé ka▫o gur sabaḋ bujʰaa▫é.
How rare are those who understand, through the Word of the Guru’s Shabad.
ਬੁਝਾਏ = ਸਮਝਾਂਦਾ ਹੈ, ਸੂਝ ਦੇਂਦਾ ਹੈ।
ਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ।
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
अंदरु खोजे सबदु सालाहे बाहरि काहे जाहा हे ॥६॥
Anḋar kʰojé sabaḋ saalaahé baahar kaahé jaahaa hé. ||6||
So, search within yourself, and praise the Shabad. Why run around outside your self? ||6||
ਅੰਦਰੁ = ਅੰਦਰਲਾ, ਹਿਰਦਾ {ਲਫ਼ਜ਼ ‘ਅੰਦਰਿ’ ਅਤੇ ‘ਅੰਦਰੁ’ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਕਾਹੇ ਜਾਹਾ = ਕਿਉਂ ਜਾਇਗਾ? ਨਹੀਂ ਜਾਇਗਾ ॥੬॥
ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ ॥੬॥
ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
विणु चाखे सादु किसै न आइआ ॥
viṇ chaakʰé saaḋ kisæ na aa▫i▫aa.
Without tasting, no one enjoys the flavor.
ਸਾਦੁ = ਸੁਆਦ, ਆਨੰਦ।
(ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
गुर कै सबदि अमृतु पीआइआ ॥
Gur kæ sabaḋ amriṫ pee▫aa▫i▫aa.
Through the Word of the Guru’s Shabad, one drinks in the Ambrosial Nectar.
ਕੈ ਸਬਦਿ = ਦੇ ਸ਼ਬਦ ਵਿਚ (ਜੋੜ ਕੇ)। ਪੀਆਇਆ = ਪਿਲਾਂਦਾ ਹੈ।
ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਇਹ ਅੰਮ੍ਰਿਤ ਪਿਲਾਂਦਾ ਹੈ,
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
अमृतु पी अमरा पदु होए गुर कै सबदि रसु ताहा हे ॥७॥
Amriṫ pee amraa paḋ ho▫é gur kæ sabaḋ ras ṫaahaa hé. ||7||
The Ambrosial Nectar is drunk, and the immoral status is obtained, when one obtains the sublime essence of the Guru’s Shabad. ||7||
ਪੀ = ਪੀ ਕੇ। ਅਮਰਾਪਦੁ = ਅਮਰ ਪਦੁ, ਉਹ ਦਰਜਾ ਜਿੱਥੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਰਸੁ = ਆਨੰਦ। ਤਾਹਾ = ਉਸ ਨੂੰ ॥੭॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ ॥੭॥
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
आपु पछाणै सो सभि गुण जाणै ॥
Aap pachʰaaṇæ so sabʰ guṇ jaaṇæ.
One who realizes himself, knows all virtues.
ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਸਭਿ = ਸਾਰੇ। ਜਾਣੈ = ਸਾਂਝ ਪਾਂਦਾ ਹੈ।
ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ।