Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਣਿ ਗਲਾ ਗੁਰ ਪਹਿ ਆਇਆ  

Suṇ galā gur pėh ā▫i▫ā.  

I heard of the Guru, and so I went to Him.  

ਸੁਣਿ = ਸੁਣ ਕੇ। ਪਹਿ = ਪਾਸ, ਕੋਲ।
(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,


ਨਾਮੁ ਦਾਨੁ ਇਸਨਾਨੁ ਦਿੜਾਇਆ  

Nām ḏān isnān ḏiṛā▫i▫ā.  

He instilled within me the Naam, the goodness of charity and true cleansing.  

ਦਾਨੁ = ਨਾਮ ਦਾ ਦਾਨ, ਹੋਰਨਾਂ ਨੂੰ ਨਾਮ ਜਪਾਣਾ। ਇਸਨਾਨੁ = ਆਤਮਕ ਇਸ਼ਨਾਨ, ਪਵਿਤ੍ਰਤਾ।
ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹ


ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥  

Sabẖ mukaṯ ho▫ā saisārṛā Nānak sacẖī beṛī cẖāṛ jī▫o. ||11||  

All the world is liberated, O Nanak, by embarking upon the Boat of Truth. ||11||  

ਮੁਕਤੁ = ਵਿਕਾਰਾਂ ਤੋਂ ਆਜ਼ਾਦ। ਸੈਸਾਰੜਾ = ਵਿਚਾਰਾ ਸੰਸਾਰ। ਸਚੀ ਬੇੜੀ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਬੇੜੀ ਵਿਚ। ਚਾੜਿ = ਚਾੜ੍ਹ ਕੇ ॥੧੧॥
ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥


ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ  

Sabẖ sarisat seve ḏin rāṯ jī▫o.  

The whole Universe serves You, day and night.  

xxx
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,


ਦੇ ਕੰਨੁ ਸੁਣਹੁ ਅਰਦਾਸਿ ਜੀਉ  

Ḏe kann suṇhu arḏās jī▫o.  

Please hear my prayer, O Dear Lord.  

ਦੇ ਕੰਨੁ = ਕੰਨ ਦੇ ਕੇ, ਪੂਰੇ ਧਿਆਨ ਨਾਲ। ਸੁਣਹੁ = (ਹੇ ਪ੍ਰਭੂ ਜੀ!) ਤੁਸੀਂ ਸੁਣਦੇ ਹੋ।
(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।


ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥  

Ŧẖok vajā▫e sabẖ diṯẖī▫ā ṯus āpe la▫i▫an cẖẖadā▫e jī▫o. ||12||  

I have thoroughly tested and seen all-You alone, by Your Pleasure, can save us. ||12||  

ਠੋਕਿ ਵਜਾਇ = ਠਣਕ ਕੇ, ਵਜਾ ਕੇ, ਚੰਗੀ ਤਰ੍ਹਾਂ ਪਰਖ ਕਰ ਕੇ। ਤੁਸਿ = ਪ੍ਰਸੰਨ ਹੋ ਕੇ। ਲਇਅਨੁ = ਲਏ ਉਨਿ, ਉਸ ਪ੍ਰਭੂ ਨੇ ਲਏ ਹਨ ॥੧੨॥
ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥


ਹੁਣਿ ਹੁਕਮੁ ਹੋਆ ਮਿਹਰਵਾਣ ਦਾ  

Huṇ hukam ho▫ā miharvān ḏā.  

Now, the Merciful Lord has issued His Command.  

xxx
ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,


ਪੈ ਕੋਇ ਕਿਸੈ ਰਞਾਣਦਾ  

Pai ko▫e na kisai rañāṇḏā.  

Let no one chase after and attack anyone else.  

ਪੈ = ਪੈ ਕੇ, ਜ਼ੋਰ ਪਾ ਕੇ। ਕੋਇ = ਕੋਈ ਭੀ ਕਾਮਾਦਿਕ ਵਿਕਾਰ। ਰਞਾਣਦਾ = ਦੁਖੀ ਕਰਦਾ।
ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।


ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥  

Sabẖ sukẖālī vuṯẖī▫ā ih ho▫ā halemī rāj jī▫o. ||13||  

Let all abide in peace, under this Benevolent Rule. ||13||  

ਵੁਠੀਆ = ਵੁੱਠੀਆ, ਵੱਸ ਪਈ ਹੈ। ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ ॥੧੩॥
(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥


ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ  

Jẖimm jẖimm amriṯ varasḏā.  

Softly and gently, drop by drop, the Ambrosial Nectar trickles down.  

ਝਿੰਮਿ ਝਿੰਮਿ = ਮੱਠਾ ਮੱਠਾ, ਸਹਜੇ ਸਹਜੇ, ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਵਰਖਾ।
ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।


ਬੋਲਾਇਆ ਬੋਲੀ ਖਸਮ ਦਾ  

Bolā▫i▫ā bolī kẖasam ḏā.  

I speak as my Lord and Master causes me to speak.  

ਬੋਲੀ = ਬੋਲੀ, ਮੈਂ ਬੋਲਦਾ ਹਾਂ।
ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।


ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥  

Baho māṇ kī▫ā ṯuḏẖ upre ṯūʼn āpe pā▫ihi thā▫e jī▫o. ||14||  

I place all my faith in You; please accept me. ||14||  

ਪਾਇਹਿ = ਪਾਇਹਿਂ, ਤੂੰ ਪਾਂਦਾ ਹੈਂ। ਥਾਇ = ਥਾਂ ਵਿਚ ॥੧੪॥
ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥


ਤੇਰਿਆ ਭਗਤਾ ਭੁਖ ਸਦ ਤੇਰੀਆ  

Ŧeri▫ā bẖagṯā bẖukẖ saḏ ṯerī▫ā.  

Your devotees are forever hungry for You.  

xxx
ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।


ਹਰਿ ਲੋਚਾ ਪੂਰਨ ਮੇਰੀਆ  

Har locẖā pūran merī▫ā.  

O Lord, please fulfill my desires.  

ਪੂਰਨ = ਪੂਰੀ ਕਰ। ਲੋਚਾ = ਤਾਂਘ।
ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।


ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥  

Ḏeh ḏaras sukẖ▫ḏāṯi▫ā mai gal vicẖ laihu milā▫e jī▫o. ||15||  

Grant me the Blessed Vision of Your Darshan, O Giver of Peace. Please, take me into Your Embrace. ||15||  

xxx॥੧੫॥
ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥


ਤੁਧੁ ਜੇਵਡੁ ਅਵਰੁ ਭਾਲਿਆ  

Ŧuḏẖ jevad avar na bẖāli▫ā.  

I have not found any other as Great as You.  

xxx
ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।


ਤੂੰ ਦੀਪ ਲੋਅ ਪਇਆਲਿਆ  

Ŧūʼn ḏīp lo▫a pa▫i▫āli▫ā.  

You pervade the continents, the worlds and the nether regions;  

ਦੀਪ = ਦੀਪਾਂ ਵਿਚ, ਦੇਸਾਂ ਵਿਚ। ਲੋਅ = (ਚੌਦਾਂ) ਲੋਕਾਂ ਵਿਚ। ਥਾਨਿ = ਥਾਂ ਵਿਚ।
ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।


ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥  

Ŧūʼn thān thananṯar rav rahi▫ā Nānak bẖagṯā sacẖ aḏẖār jī▫o. ||16||  

You are permeating all places and interspaces. Nanak: You are the True Support of Your devotees. ||16||  

ਥਨੰਤਰਿ = ਥਾਨ ਅੰਤਰਿ, ਹੋਰ ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਸਚੁ = ਸੱਚ, ਸਦਾ-ਥਿਰ ਪ੍ਰਭੂ ਦਾ ਨਾਮ। ਅਧਾਰੁ = ਆਸਰਾ ॥੧੬॥
ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥


ਹਉ ਗੋਸਾਈ ਦਾ ਪਹਿਲਵਾਨੜਾ  

Ha▫o gosā▫ī ḏā pahilvānṛā.  

I am a wrestler; I belong to the Lord of the World.  

ਹਉ = ਹਉਂ, ਮੈਂ। ਗੋਸਾਈ = ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਲਵਾਨੜਾ = ਨਿੱਕਾ ਜਿਹਾ ਪਹਿਲਵਾਨ।
ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,


ਮੈ ਗੁਰ ਮਿਲਿ ਉਚ ਦੁਮਾਲੜਾ  

Mai gur mil ucẖ ḏumālṛā.  

I met with the Guru, and I have tied a tall, plumed turban.  

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਚ ਦੁਮਾਲੜਾ = ਉੱਚੇ ਦੁਮਾਲੇ ਵਾਲਾ {ਨੋਟ: ਅਖਾੜੇ ਵਿਚ ਜਿੱਤਣ ਵਾਲੇ ਪਹਿਲਵਾਨ ਨੂੰ 'ਮਾਲੀ' ਮਿਲਦੀ ਹੈ। ਉਹ 'ਮਾਲੀ' ਜਾਂ ਸਿਰੋਪਾ ਉਹ ਆਪਣੇ ਸਿਰ ਉੱਤੇ ਬੰਨ੍ਹ ਕੇ ਉੱਚਾ ਤੁਰਲਾ ਛੱਡ ਕੇ ਅਖਾੜੇ ਵਿਚ ਚੁਫੇਰੇ ਫਿਰਦਾ ਹੈ ਤਾ ਕਿ ਲੋਕ ਵੇਖ ਲੈਣ}।
ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ।


ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥  

Sabẖ ho▫ī cẖẖinjẖ ikṯẖī▫ā ḏa▫yu baiṯẖā vekẖai āp jī▫o. ||17||  

All have gathered to watch the wrestling match, and the Merciful Lord Himself is seated to behold it. ||17||  

ਛਿੰਝ = ਘੋਲ ਵੇਖਣ ਆਏ ਲੋਕਾਂ ਦੀ ਭੀੜ। ਦਯੁ = ਪਿਆਰਾ ਪ੍ਰਭੂ ॥੧੭॥
ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥


ਵਾਤ ਵਜਨਿ ਟੰਮਕ ਭੇਰੀਆ  

vāṯ vajan tamak bẖerī▫ā.  

The bugles play and the drums beat.  

ਵਾਤ = ਮੂੰਹ ਨਾਲ ਵੱਜਣ ਵਾਲੇ ਵਾਜੇ। ਟੰਮਕ = ਛੋਟੇ ਨਗਾਰੇ। ਭੇਰੀ = ਛੋਟਾ ਨਗਾਰਾ।
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ।)


ਮਲ ਲਥੇ ਲੈਦੇ ਫੇਰੀਆ  

Mal lathe laiḏe ferī▫ā.  

The wrestlers enter the arena and circle around.  

ਮਲ = ਮੱਲ, ਪਹਿਲਵਾਨ।
ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।


ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥  

Nihṯe panj ju▫ān mai gur thāpī ḏiṯī kand jī▫o. ||18||  

I have thrown the five challengers to the ground, and the Guru has patted me on the back. ||18||  

ਨਿਹਤੇ = ਨਿਹਣ ਲਏ, ਕਾਬੂ ਕਰ ਲਏ। ਗੁਰਿ = ਗੁਰੂ ਨੇ। ਕੰਡਿ = ਪਿੱਠ ਉੱਤੇ ॥੧੮॥
ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥


ਸਭ ਇਕਠੇ ਹੋਇ ਆਇਆ  

Sabẖ ikṯẖe ho▫e ā▫i▫ā.  

All have gathered together,  

ਇਕਠੇ ਹੋਇ = ਇਕੱਠੇ ਹੋ ਕੇ, ਮਨੁੱਖਾ ਜਨਮ ਲੈ ਕੇ।
ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,


ਘਰਿ ਜਾਸਨਿ ਵਾਟ ਵਟਾਇਆ  

Gẖar jāsan vāt vatā▫i▫ā.  

but we shall return home by different routes.  

ਘਰਿ = ਪਰਲੋਕ-ਘਰ ਵਿਚ। ਜਾਸਨਿ = ਜਾਣਗੇ। ਵਾਟ ਵਟਾਇਆ = ਰਸਤਾ ਬਦਲ ਕੇ, ਵੱਖ ਵੱਖ ਜੂਨਾਂ ਵਿਚ ਪੈ ਕੇ।
ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ।


ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥  

Gurmukẖ lāhā lai ga▫e manmukẖ cẖale mūl gavā▫e jī▫o. ||19||  

The Gurmukhs reap their profits and leave, while the self-willed manmukhs lose their investment and depart. ||19||  

ਲਾਹਾ = ਲਾਭ, ਨਫ਼ਾ। ਮੂਲੁ = ਅਸਲ ਸਰਮਾਇਆ ॥੧੯॥
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥


ਤੂੰ ਵਰਨਾ ਚਿਹਨਾ ਬਾਹਰਾ  

Ŧūʼn varnā cẖihnā bāhrā.  

You are without color or mark.  

ਵਰਨ = ਰੰਗ। ਚਿਹਨ = ਨਿਸ਼ਾਨ।
ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,


ਹਰਿ ਦਿਸਹਿ ਹਾਜਰੁ ਜਾਹਰਾ  

Har ḏisėh hājar jāhrā.  

The Lord is seen to be manifest and present.  

ਹਰਿ = ਹੇ ਹਰੀ!
ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ।


ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥  

Suṇ suṇ ṯujẖai ḏẖi▫ā▫iḏe ṯere bẖagaṯ raṯe guṇṯās jī▫o. ||20||  

Hearing of Your Glories again and again, Your devotees meditate on You; they are attuned to You, O Lord, Treasure of Excellence. ||20||  

ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੨੦॥
ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥


ਮੈ ਜੁਗਿ ਜੁਗਿ ਦਯੈ ਸੇਵੜੀ  

Mai jug jug ḏa▫yai sevṛī.  

Through age after age, I am the servant of the Merciful Lord.  

ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਦਯੈ = ਪਿਆਰੇ (ਪ੍ਰਭੂ) ਦੀ। ਸੇਵੜੀ = ਸੋਹਣੀ ਸੇਵਾ।
ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ।


ਗੁਰਿ ਕਟੀ ਮਿਹਡੀ ਜੇਵੜੀ  

Gur katī mihdī jevṛī.  

The Guru has cut away my bonds.  

ਗੁਰਿ = ਗੁਰੂ ਨੇ। ਜੇਵੜੀ = ਰੱਸੀ, ਫਾਹੀ। ਮਿਹਡੀ = ਮੇਰੀ।
ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ।


ਹਉ ਬਾਹੁੜਿ ਛਿੰਝ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥  

Ha▫o bāhuṛ cẖẖinjẖ na nacẖ▫ū Nānak a▫osar laḏẖā bẖāl jī▫o. ||21||2||29||  

I shall not have to dance in the wrestling arena of life again. Nanak has searched, and found this opportunity. ||21||2||29||  

ਬਾਹੁੜਿ = ਫਿਰ, ਮੁੜ। ਨ ਨਚਊ = (ਨ ਨਚਊਂ), ਮੈਂ ਨਹੀਂ ਨੱਚਾਂਗਾ। ਅਉਸਰੁ = ਮੌਕਾ। ਭਾਲਿ = ਭਾਲ ਕੇ, ਢੂੰਢ ਕੇ ॥੨੧॥੨॥੨੯॥
ਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਿਰੀਰਾਗੁ ਮਹਲਾ ਪਹਰੇ ਘਰੁ  

Sirīrāg mėhlā 1 pahre gẖar 1.  

Siree Raag, First Mehl, Pehray, First House:  

xxx
ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਪਹਰੇ'।


ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ  

Pahilai pahrai raiṇ kai vaṇjāri▫ā miṯrā hukam pa▫i▫ā garbẖās.  

In the first watch of the night, O my merchant friend, you were cast into the womb, by the Lord's Command.  

ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ। ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।


ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ  

Uraḏẖ ṯap anṯar kare vaṇjāri▫ā miṯrā kẖasam seṯī arḏās.  

Upside-down, within the womb, you performed penance, O my merchant friend, and you prayed to your Lord and Master.  

ਉਰਧ = ਉਲਟਾ, ਪੁੱਠਾ। ਅੰਤਰਿ = (ਮਾਂ ਦੇ ਪੇਟ) ਵਿਚ। ਸੇਤੀ = ਨਾਲ, ਅੱਗੇ।
ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।


ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ  

Kẖasam seṯī arḏās vakẖāṇai uraḏẖ ḏẖi▫ān liv lāgā.  

You uttered prayers to your Lord and Master, while upside-down, and you meditated on Him with deep love and affection.  

ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ। ਧਿਆਨਿ = ਧਿਆਨ ਵਿਚ (ਜੁੜ ਕੇ)।
(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।


ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ  

Nā marjāḏ ā▫i▫ā kal bẖīṯar bāhuṛ jāsī nāgā.  

You came into this Dark Age of Kali Yuga naked, and you shall depart again naked.  

ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ। ਕਲਿ ਭੀਤਰਿ = ਸੰਸਾਰ ਵਿਚ {ਨੋਟ: ਕਲਿ ਦਾ ਭਾਵ ਕਲਿਜੁਗ ਨਹੀਂ ਹੈ। ਸਮੇ ਦਾ ਕੋਈ ਭੀ ਨਾਮ ਰੱਖਿਆ ਜਾਏ, ਜੀਵ ਸਦਾ ਨੰਗਾ ਹੀ ਜੰਮਦਾ ਆਇਆ ਹੈ। ਜਿਸ ਸਮੇ ਸਤਿਗੁਰੂ ਨਾਨਕ ਦੇਵ ਜੀ ਜਗਤ ਵਿਚ ਆਏ, ਉਸ ਸਮੇ ਦਾ ਨਾਮ ਕਲਿਜੁਗ ਪ੍ਰਸਿੱਧ ਸੀ। ਲਫ਼ਜ਼ 'ਕਲਿ' ਨੂੰ ਸਾਧਾਰਨ ਤੌਰ ਤੇ 'ਸੰਸਾਰ' ਦੇ ਅਰਥ ਵਿਚ ਵਰਤਿਆ ਗਿਆ ਹੈ। ਇਹ ਲਫ਼ਜ਼ ਇਸੇ ਅਰਥ ਵਿਚ ਹੋਰ ਭੀ ਕਈ ਵਾਰੀ ਬਾਣੀ ਵਿਚ ਵਰਤਿਆ ਹੋਇਆ ਹੈ}। ਬਾਹੁੜਿ = ਮੁੜ। ਜਾਸੀ = ਜਾਇਗਾ।
ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।


ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ  

Jaisī kalam vuṛī hai masṯak ṯaisī jī▫aṛe pās.  

As God's Pen has written on your forehead, so it shall be with your soul.  

ਵੁੜੀ ਹੈ = ਚੱਲੀ ਹੈ। ਮਸਤਕਿ = ਮੱਥੇ ਉੱਤੇ। ਤੈਸੀ = ਉਹੋ ਜਿਹੀ ਪੂੰਜੀ, ਉਹੋ ਜਿਹਾ ਸੌਦਾ।
ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।


ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥  

Kaho Nānak parāṇī pahilai pahrai hukam pa▫i▫ā garbẖās. ||1||  

Says Nanak, in the first watch of the night, by the Hukam of the Lord's Command, you enter into the womb. ||1||  

xxx॥੧॥
ਹੇ ਨਾਨਕ! ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits