ਸੀਤਾ ਲਖਮਣੁ ਵਿਛੁੜਿ ਗਇਆ ॥
and separated from Sita and Lakhshman.
ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।
xxx
ਅਤੇ ਸੀਤਾ ਲਛਮਣ ਵਿਛੁੜੇ।
ਰੋਵੈ ਦਹਸਿਰੁ ਲੰਕ ਗਵਾਇ ॥
The ten-headed Raawan wept when he lost Sri Lanka,
ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,
ਦਹਸਿਰੁ = (संः दशशिर) ਦਸ ਸਿਰਾਂ ਵਾਲਾ, ਰਾਵਣ।
ਰਾਵਣ ਲੰਕਾ ਗੁਆ ਕੇ ਰੋਇਆ,
ਜਿਨਿ ਸੀਤਾ ਆਦੀ ਡਉਰੂ ਵਾਇ ॥
but he stole away Sita with the beat of his tambourine.
ਪਰ ਉਹ ਡਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ।
ਡਉਰੂ ਵਾਇ = ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ।
ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।
ਰੋਵਹਿ ਪਾਂਡਵ ਭਏ ਮਜੂਰ ॥
The Paandavas were made slaves, and wept,
ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,
xxx
(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,
ਜਿਨ ਕੈ ਸੁਆਮੀ ਰਹਤ ਹਦੂਰਿ ॥
but they once lived in the Presence of the Lord.
ਜਿਨ੍ਹਾਂ ਦਾ ਮਾਲਕ ਉਨ੍ਹਾਂ ਦੇ ਨਾਲ ਰਹਿੰਦਾ ਸੀ।
ਸੁਆਮੀ = ਕ੍ਰਿਸ਼ਨ ਜੀ।
(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)
ਰੋਵੈ ਜਨਮੇਜਾ ਖੁਇ ਗਇਆ ॥
Janmayjaa wept that he had lost his way.
ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।
ਖੁਇ ਗਇਆ = ਖੁੰਝ ਗਿਆ।
ਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ ‘ਮਹਾਭਾਰਤ’ ਸੁਣਿਆ, ਪਰ ਸ਼ੰਕਾ ਕੀਤਾ, ਇਸ)
ਏਕੀ ਕਾਰਣਿ ਪਾਪੀ ਭਇਆ ॥
One mistake, and he became a sinner.
ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।
ਏਕੀ = ਇਕ (ਗ਼ਲਤੀ)। ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) ੧੮ ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ ‘ਵੈਸ਼ੰਪਾਇਨ’ ਪਾਸੋਂ ‘ਮਹਾਭਾਰਤ’ ਸੁਣਿਆ ਸੀ।
ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।
ਰੋਵਹਿ ਸੇਖ ਮਸਾਇਕ ਪੀਰ ॥
The Shaykhs, Pirs and spiritual teachers weep;
ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,
ਮਸਾਇਕ = ਮਸ਼ਾਇਖ਼, ਲਫ਼ਜ਼ ‘ਸ਼ੇਖ’ ਦਾ ਬਹੁ-ਵਚਨ।
ਸ਼ੇਖ ਪੀਰ ਆਦਿਕ ਭੀ ਰੋਂਦੇ ਹਨ,
ਅੰਤਿ ਕਾਲਿ ਮਤੁ ਲਾਗੈ ਭੀੜ ॥
at the very last instant, they suffer in agony.
ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।
ਭੀੜ = ਮੁਸੀਬਤ।
ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।
ਰੋਵਹਿ ਰਾਜੇ ਕੰਨ ਪੜਾਇ ॥
The kings weep - their ears are cut;
ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,
ਰਾਜੇ = ਭਰਥਰੀ ਗੋਪੀਚੰਦ ਆਦਿਕ ਰਾਜੇ।
(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,
ਘਰਿ ਘਰਿ ਮਾਗਹਿ ਭੀਖਿਆ ਜਾਇ ॥
they go begging from house to house.
ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।
xxx
ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
The miser weeps; he has to leave behind the wealth he has gathered.
ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।
ਕਿਰਪਨ = ਕੰਜੂਸ। ਸੰਚਹਿ = ਇਕੱਠਾ ਕਰਦੇ ਹਨ।
ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,
ਪੰਡਿਤ ਰੋਵਹਿ ਗਿਆਨੁ ਗਵਾਇ ॥
The Pandit, the religious scholar, weeps when his learning is gone.
ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।
xxx
ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।
ਬਾਲੀ ਰੋਵੈ ਨਾਹਿ ਭਤਾਰੁ ॥
The young woman weeps because she has no husband.
ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।
ਬਾਲੀ = ਲੜਕੀ।
ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।
ਨਾਨਕ ਦੁਖੀਆ ਸਭੁ ਸੰਸਾਰੁ ॥
O Nanak! The whole world is suffering.
ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।
xxx
ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
ਮੰਨੇ ਨਾਉ ਸੋਈ ਜਿਣਿ ਜਾਇ ॥
He alone is victorious, who believes in the Lord’s Name.
ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।
ਜਿਣਿ = ਜਿੱਤ ਕੇ।
ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,
ਅਉਰੀ ਕਰਮ ਨ ਲੇਖੈ ਲਾਇ ॥੧॥
No other action is of any account. ||1||
ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
ਅਉਰੀ = ਹੋਰ ॥੧॥
(‘ਨਾਮ’ ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥
ਮਃ ੨ ॥
Second Mehl:
ਦੂਜੀ ਪਾਤਸ਼ਾਹੀ।
xxx
xxx
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
Meditation, austerity and everything come through belief in the Lord’s Name. All other actions are useless.
ਸਿਮਰਨ, ਤਪੱਸਿਆ ਅਤੇ ਹਰ ਵਸਤੂ ਪ੍ਰਾਪਤ ਹੋ ਜਾਂਦੀਆਂ ਹਨ, ਪ੍ਰਭੂ ਵਿੱਚ ਭਰੋਸਾ ਕਰਨ ਦੁਆਰਾ। ਹੋਰ ਸਾਰੇ ਕਾਰ-ਵਿਹਾਰ ਵਿਅਰਥ ਹਨ।
ਸਭੁ ਕਿਛੁ = ਹਰੇਕ (ਉੱਦਮ)। ਮੰਨਿਐ = ਜੇ ਮੰਨ ਲਈਏ, ਜੇ ‘ਨਾਮ’ ਨੂੰ ਮੰਨ ਲਈਏ, ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ। ਅਵਰਿ ਕਾਰਾ = ਹੋਰ ਸਾਰੇ ਕੰਮ। ਬਾਦਿ = ਵਿਅਰਥ।
ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ।
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥
O Nanak! Believe in the One who is worth believing in. By Guru’s Grace, he is realized. ||2||
ਨਾਨਕ, ਤੂੰ ਉਸ ਦੀ ਫਰਮਾਬਰਦਾਰੀ ਕਰ ਜੋ ਫਰਮਾਬਰਦਾਰੀ ਦੇ ਯੋਗ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।
ਮੰਨਿਆ = ਜੋ ਮੰਨ ਗਿਆ ਹੈ, ਜਿਸ ਨੇ ‘ਨਾਮ’ ਮੰਨ ਲਿਆ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ। ਮੰਨੀਐ = ਮੰਨੀਦਾ ਹੈ, ਆਦਰ ਪਾਂਦਾ ਹੈ {ਨੋਟ: ਲਫ਼ਜ਼ ‘ਮੰਨਿਐ’ ਅਤੇ ‘ਮੰਨੀਐ’ ਦਾ ਫ਼ਰਕ ਚੇਤੇ ਰੱਖਣ ਜੋਗ ਹੈ}। ਪਰਸਾਦਿ = ਕਿਰਪਾ ਨਾਲ ॥੨॥
ਹੇ ਨਾਨਕ! ‘ਨਾਮ’ ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥
ਪਉੜੀ ॥
Pauree:
ਪਉੜੀ।
xxx
xxx
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥
The union of the body and the soul-swan was preordained by the Creator Lord.
ਸਰੀਰ ਅਤੇ ਰਾਜ ਹੰਸ-ਆਤਮਾ ਦਾ ਮਿਲਾਪ ਐਨ ਆਰੰਭ ਤੋਂ ਹੀ ਸਿਰਜਣਹਾਰ ਸੁਆਮੀ ਨੇ ਲਿਖਿਆ ਹੋਇਆ ਸੀ।
ਹੰਸ = (ਸੰ. हंस) ਜੀਵ-ਆਤਮਾ। ਧੁਰਿ = ਮੁੱਢ ਤੋਂ। ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ (ਭਾਵ) ਆਪਣੇ ਹੁਕਮ ਅਨੁਸਾਰ।
ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।
ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥
He is hidden, and yet pervading all. He is revealed to the Gurmukh.
ਸੁਆਮੀ ਅਦ੍ਰਿਸ਼ਟ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਹੀ ਉਹ ਜਾਹਰ ਹੁੰਦਾ ਹੈ।
ਗੁਪਤੁ = ਲੁਕਿਆ ਹੋਇਆ।
ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।
ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥
Singing the Glorious Praises of the Lord, and chanting His Praises, one merges in His Glories.
ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਦੀ ਉਚਾਰਦਾ ਹੈ, ਉਹ ਉਸ ਦੀ ਮਹਿਮਾ ਅੰਦਰ ਹੀ ਲੀਨ ਹੋ ਜਾਂਦਾ ਹੈ।
xxx
(ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥
True is the True Word of the Guru’s Bani. One unites in Union with the True Lord.
ਸਮੂਹ ਸੱਚੀ ਹੈ ਗੁਰਾਂ ਦੀ ਸੱਚੀ ਬਾਣੀ। ਇਸ ਦੇ ਰਾਹੀਂ ਜੀਵ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
xxx
(ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।
ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥
He Himself is everything; He Himself grants glorious greatness. ||14||
ਉਹ ਸਾਹਿਬ, ਸਾਰਾ ਕੁੱਝ ਖੁਦ-ਬ-ਖੁਦ ਹੀ ਹੈ। ਉਹ ਖੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।
xxx॥੧੪॥
ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥
ਸਲੋਕ ਮਃ ੨ ॥
Shalok, Second Mehl:
ਸਲੋਕ ਦੂਜੀ ਪਾਤਿਸ਼ਾਹੀ।
xxx
xxx
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
O Nanak! The blind man may go to appraise the jewels,
ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,
xxx
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
but he will not know their value; he will return home after exposing his ignorance. ||1||
ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।
xxx॥੧॥
ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥
ਮਃ ੨ ॥
Second Mehl:
ਦੂਜੀ ਪਾਤਿਸ਼ਾਹੀ।
xxx
xxx
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
The Jeweler has come, and has opened up the bag of jewels.
ਜਵਾਹਿਰਾਤ ਦੀ ਥੈਲੀ ਗੁਰਦੇਵ ਜਵੈਹਰੀ ਨੇ ਆ ਕੇ ਖੋਲ ਦਿੱਤੀ ਹੈ।
ਰਤਨ = ਨਾਮ-ਰਤਨ, ਪ੍ਰਭੂ ਦੇ ਗੁਣ। ਰਤਨੀ = ਰਤਨਾਂ ਦਾ ਪਾਰਖੂ ਸਤਿਗੁਰੂ।
ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
The merchandise and the merchant are merged together.
ਜਵਾਹਿਰਾਤ ਦੀ ਥੈਲੀ, ਗੁਰਬਾਣੀ ਦਾ ਮਾਲ ਵੇਚਨ ਵਾਲੇ ਗੁਰੂ ਅਤੇ ਸਿੱਖ ਖਰੀਦਾਰ ਦੋਨਾਂ ਦੇ ਰਿਦਿਆਂ ਅੰਦਰ ਰਮੀ ਰਹਿੰਦੀ ਹੈ।
ਵਖਰ = (ਭਾਵ) ਵੱਖਰ ਵੇਚਣ ਵਾਲਾ। ਤੈ = ਅਤੇ। ਵਣਜਾਰਾ = ਵਣਜਨਵਾਲਾ ਗੁਰਮੁਖ।
ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
They alone purchase the gem, O Nanak! Who have virtue in their purse.
ਕੇਵਲ ਉਹ ਹੀ ਜਿਨ੍ਹਾਂ ਦੀ ਝੋਲੀ ਵਿੱਚ ਨੇਕੀ ਹੈ, ਹੇ ਨਾਨਕ! ਨਾਮ ਦੇ ਜਵਾਹਰ ਨੂੰ ਖਰੀਦਦੇ ਹਨ।
ਮਾਣਕ = ਰਤਨ, ਨਾਮ। ਸੇਇ = ਉਹੀ ਬੰਦੇ।
ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
Those who do not appreciate the value of the jewels, wander like blind men in the world. ||2||
ਜੋ ਗੁਰਬਾਣੀ ਅਤੇ ਨਾਮ ਦੇ ਜਵਾਹਿਰਾਤ ਦੀ ਕਦਰ ਨੂੰ ਨਹੀਂ ਪਛਾਣਦੇ, ਉਹ ਮੁਨਾਖਿਆਂ (ਅੰਨਿ੍ਹਆਂ) ਮਨੁੱਖਾਂ ਦੀ ਮਾਨੰਦ ਸੰਸਾਰ ਅੰਦਰ ਭਟਕਦੇ ਹਨ।
ਵਤਹਿ = ਭਟਕਦੇ ਹਨ। ਲੋਇ = ਜਗਤ ਵਿਚ। ਕੇਰੀ = ਦੀ ॥੨॥
ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥
ਪਉੜੀ ॥
Pauree:
ਪਉੜੀ।
xxx
xxx
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥
The fortress of the body has nine gates; the tenth gate is kept hidden.
ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।
ਦਰਵਾਜੇ = ਗੋਲਕਾਂ-ਰੂਪ ਦਰਵਾਜ਼ੇ। ਕੋਟੁ = ਕਿਲ੍ਹਾ।
ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥
The rigid door is not open; only through the Word of the Guru’s Shabad can it be opened.
ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।
ਬਜਰ = ਕਰੜੇ। ਕਪਾਟ = ਕਵਾੜ। ਖੁਲੀਜੈ = ਖੁਲ੍ਹਦੇ ਹਨ।
(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
The unstruck sound current resounds and vibrates there. The Word of the Guru’s Shabad is heard.
ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।
ਅਨਹਦ = ਇਕ-ਰਸ। ਧੁਨਿ = ਸੁਰ।
(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥
Deep within the nucleus of the heart, the Divine Light shines forth. Through devotional worship, one meets the Lord.
ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।
ਤਿਤੁ = ਉਸ ਵਿਚ। ਘਟ = ਸਰੀਰ।
(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥
The One Lord is pervading and permeating all. He Himself created the creation. ||15||
ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।
ਜਿਨਿ = ਜਿਸ ਪ੍ਰਭੂ ਨੇ ॥੧੫॥
ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥
ਸਲੋਕ ਮਃ ੨ ॥
Shalok, Second Mehl:
ਸਲੋਕ ਦੂਜੀ ਪਾਤਸ਼ਾਹੀ।
xxx
xxx
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
He is truly blind, who follows the way shown by the blind man.
ਕੇਵਲ ਉਹ ਹੀ ਜੋ ਅੰਨ੍ਹਾ ਹੈ, ਅੰਨ੍ਹੇ ਇਨਸਾਨ ਦੇ ਵਿਖਾਲੇ ਹੋਏ ਰਸਤੇ ਉੱਤੇ ਟੁਰਦਾ ਹੈ।
ਰਾਹਿ ਦਸਿਐ = ਰਾਹ ਦੱਸਣ ਨਾਲ। ਅੰਧੇ ਕੈ ਰਾਹਿ ਦਸਿਐ = ਅੰਨ੍ਹੇ ਦੇ ਰਾਹ ਦੱਸਣ ਨਾਲ, ਜੇ ਅੰਨ੍ਹਾ ਮਨੁੱਖ ਰਾਹ ਦੱਸੇ। ਸੁ = ਉਹੀ ਮਨੁੱਖ।
ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
O Nanak! Why should the one who can see, get lost?
ਜੋ ਵੇਖ ਸਕਦਾ ਹੈ, ਹੇ ਨਾਨਕ! ਉਹ ਉਜਾੜ ਅੰਦਰ ਕਿਉਂ ਭੰਬਲਭੂਸੇ ਖਾਵੇ?
ਉਝੜਿ = ਕੁਰਾਹੇ।
ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
Do not call them blind, who have no eyes in their face.
ਜਿਨ੍ਹਾਂ ਦੇ ਚਿਹਰੇ ਅੰਦਰ (ਉਤੇ) ਨੇਤ੍ਰ ਨਹੀਂ, ਉਹ ਅੰਨ੍ਹੇ ਨਹੀਂ ਕਹੇ ਜਾਂਦੇ।
ਏਹਿ = (ਲਫ਼ਜ਼ ‘ਇਹ’ ਜਾਂ ‘ਏਹ’ ਤੋਂ ‘ਏਹਿ’ ਬਹੁ-ਵਚਨ ਹੈ) ਇਹ ਬੰਦੇ। ਆਖੀਅਨਿ = ਆਖੇ ਜਾਂਦੇ ਹਨ (ਨੋਟ: ਲਫ਼ਜ਼ ‘ਆਖੀਅਨੁ’ ਅਤੇ ‘ਆਖਿਅਨਿ’ ਵਿਚ ਫ਼ਰਕ ਵੇਖਣ ਜੋਗ ਹੈ, ਵੇਖੋ ‘ਗੁਰਬਾਣੀ ਵਿਆਕਰਣ’)। ਮੁਖਿ = ਮੂੰਹ ਉਤੇ। ਲੋਇਣ = ਅੱਖਾਂ।
(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
They alone are blind, O Nanak! Who wander away from their Lord and Master. ||1||
ਕੇਵਲ ਉਹ ਹੀ ਮੁਨਾਖੇ ਹਨ, ਹੇ ਨਾਨਕ। ਜੋ ਆਪਣੇ ਸੁਆਮੀ ਤੋਂ ਘੁੱਸੇ ਫਿਰਦੇ ਹਨ।
xxx॥੧॥
ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥
ਮਃ ੨ ॥
Second Mehl:
ਦੂਜੀ ਪਾਤਸ਼ਾਹੀ।
xxx
xxx
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
One whom the Lord has made blind - the Lord can make him see again.
ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।
ਸਾਹਿਬਿ = ਸਾਹਿਬ ਨੇ, ਪ੍ਰਭੂ ਨੇ।
ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
He acts only as he knows, although he may be spoken to a hundred times.
ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।
ਜੇਹਾ ਜਾਣੈ = (ਅੰਨ੍ਹਾ ਮਨੁੱਖ) ਜਿਵੇਂ ਸਮਝਦਾ ਹੈ। ਸਉ = ਸੌ ਵਾਰੀ। ਜੇ = ਭਾਵੇਂ।
(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
Where the real thing is not seen, self-conceit prevails there - know this well.
ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।
ਜਿਥੈ = ਜਿਸ ਮਨੁੱਖ ਦੇ ਅੰਦਰ। ਆਪੇ ਵਰਤਉ = ਆਪਾ-ਭਾਵ ਦੀ ਵਰਤਣ, ਆਪਣੀ ਸਮਝ ਦੀ ਵਰਤੋਂ, ਹਉਮੈ ਦਾ ਜ਼ੋਰ। ਜਾਣਿ = ਜਾਣੋ।
ਜਿਸ ਮਨੁੱਖ ਦੇ ਅੰਦਰ ‘ਨਾਮ’-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
O Nanak! How can the purchaser purchase the real thing, if he cannot recognize it? ||2||
ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?
xxx॥੨॥
(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥
ਮਃ ੨ ॥
Second Mehl:
ਦੂਜੀ ਪਾਤਸ਼ਾਹੀ।
xxx
xxx
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
How can someone be called blind, if he was made blind by the Lord’s Command?
ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?
ਹੁਕਮਹੁ = ਹੁਕਮ ਨਾਲ, ਰਜ਼ਾ ਵਿਚ। ਅੰਧਾ = ਨੇਤ੍ਰ-ਹੀਣ। (ਨੋਟ: ਅੰਕ ੨ ਦਾ ਭਾਵ ਹੈ ਮ: ੨)।
ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥
O Nanak! One who does not understand the Hukam of the Lord’s Command should be called blind. ||3||
ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।
xxx॥੩॥
ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥