Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ  

Biḏi▫ā soḏẖai ṯaṯ lahai rām nām liv lā▫e.  

Considering his knowledge, he finds the essence of reality, and lovingly focuses his attention on the Name of the Lord.  

ਸੋਧੈ = (ਆਪਣੇ ਆਪ ਨੂੰ) ਸੋਧਦਾ ਹੈ, (ਆਪਣੇ ਆਪ ਦੀ) ਵਿਚਾਰ ਕਰਦਾ ਹੈ। ਤਤੁ = ਅਸਲੀਅਤ, ਜੀਵਨ ਦਾ ਅਸਲ ਮਨੋਰਥ।
ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ।


ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ  

Manmukẖ biḏi▫ā bikarḏā bikẖ kẖate bikẖ kẖā▫e.  

The self-willed manmukh sells his knowledge; he earns poison, and eats poison.  

ਬਿਕ੍ਰਦਾ = ਵੇਚਦਾ। ਬਿਖੁ = ਵਿਹੁ, ਜ਼ਹਿਰ।
(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ।


ਮੂਰਖੁ ਸਬਦੁ ਚੀਨਈ ਸੂਝ ਬੂਝ ਨਹ ਕਾਇ ॥੫੩॥  

Mūrakẖ sabaḏ na cẖīn▫ī sūjẖ būjẖ nah kā▫e. ||53||  

The fool does not think of the Word of the Shabad. He has no understanding, no comprehension. ||53||  

ਚੀਨਈ = ਚੀਨੈ, ਸਮਝਦਾ। ਕਾਇ = ਕੋਈ ਭੀ ॥੫੩॥
ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥


ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ  

Pāḏẖā gurmukẖ ākẖī▫ai cẖātṛi▫ā maṯ ḏe▫e.  

That Pandit is called Gurmukh, who imparts understanding to his students.  

ਗੁਰਮੁਖਿ = ਗੁਰੂ ਦੇ ਸਨਮੁਖ। ਚਾਟੜਿਆ = ਸ਼ਾਗਿਰਦਾਂ ਨੂੰ।
ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ,


ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ  

Nām samālahu nām sangrahu lāhā jag mėh le▫e.  

Contemplate the Naam, the Name of the Lord; gather in the Naam, and earn the true profit in this world.  

ਸਮਾਲਹੁ = ਚੇਤੇ ਕਰੋ। ਸੰਗਰਹੁ = ਇਕੱਠਾ ਕਰੋ। ਲਾਹਾ = ਲਾਭ, ਨਫ਼ਾ।
ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ।


ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ  

Sacẖī patī sacẖ man paṛī▫ai sabaḏ so sār.  

With the true notebook of the true mind, study the most sublime Word of the Shabad.  

ਮਨਿ = ਮਨ ਵਿਚ। ਸਾਰੁ = ਸ੍ਰੇਸ਼ਟ।
ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ)। (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ।


ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥  

Nānak so paṛi▫ā so pandiṯ bīnā jis rām nām gal hār. ||54||1||  

O Nanak, he alone is learned, and he alone is a wise Pandit, who wears the necklace of the Lord's Name. ||54||1||  

ਬੀਨਾ = ਵੇਖਣ ਵਾਲਾ, ਸਿਆਣਾ। ਜਿਸੁ ਗਲਿ = ਜਿਸ ਦੇ ਗਲ ਵਿਚ ॥੫੪॥੧॥
ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ॥੫੪॥੧॥


ਰਾਮਕਲੀ ਮਹਲਾ ਸਿਧ ਗੋਸਟਿ  

Rāmkalī mėhlā 1 siḏẖ gosat  

Raamkalee, First Mehl, Sidh Gosht ~ Conversations With The Siddhas:  

xxx
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ  

Siḏẖ sabẖā kar āsaṇ baiṯẖe sanṯ sabẖā jaikāro.  

The Siddhas formed an assembly; sitting in their Yogic postures, they shouted, "Salute this gathering of Saints".  

ਸਿਧ = ਸਿੱਧ ਦੀ, ਪਰਮਾਤਮਾ ਦੀ। ਸਭਾ = ਮਜਲਸ। ਸਿਧ ਸਭਾ = ਰੱਬੀ ਮਜਲਸ, ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ। ਕਰਿ = ਬਣਾ ਕੇ। ਆਸਣਿ = ਆਸਣ ਉਤੇ, (ਭਾਵ), ਅਡੋਲ। ਜੈਕਾਰੋ = ਨਮਸਕਾਰ।
(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;


ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ  

Ŧis āgai rahrās hamārī sācẖā apar apāro.  

I offer my salutation to the One who is true, infinite and incomparably beautiful.  

ਤਿਸੁ ਆਗੈ = ਉਸ 'ਸੰਤ ਸਭਾ' ਅੱਗੇ। ਰਹਰਾਸਿ = ਅਰਦਾਸ।
ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।


ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ  

Masṯak kāt ḏẖarī ṯis āgai ṯan man āgai ḏe▫o.  

I cut off my head, and offer it to Him; I dedicate my body and mind to Him".  

ਮਸਤਕੁ = ਮੱਥਾ, ਸਿਰ। ਧਰੀ = ਮੈਂ ਧਰਾਂ।
ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,


ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥  

Nānak sanṯ milai sacẖ pā▫ī▫ai sahj bẖā▫e jas le▫o. ||1||  

O Nanak, meeting with the Saints, Truth is obtained, and one is spontaneously blessed with distinction. ||1||  

ਸਹਜ ਭਾਇ = ਸੁਖੈਨ ਹੀ। ਜਸੁ ਲੇਉ = ਜਸ ਕਰਾਂ, ਪ੍ਰਭੂ ਦੇ ਗੁਣ ਗਾਵਾਂ ॥੧॥
(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥


ਕਿਆ ਭਵੀਐ ਸਚਿ ਸੂਚਾ ਹੋਇ  

Ki▫ā bẖavī▫ai sacẖ sūcẖā ho▫e.  

What is the use of wandering around? Purity comes only through Truth.  

ਕਿਆ ਭਵੀਐ = ਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ? ਸਚਿ = 'ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ)। ਸੂਚਾ = ਪਵਿਤ੍ਰ।
(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;


ਸਾਚ ਸਬਦ ਬਿਨੁ ਮੁਕਤਿ ਕੋਇ ॥੧॥ ਰਹਾਉ  

Sācẖ sabaḏ bin mukaṯ na ko▫e. ||1|| rahā▫o.  

Without the True Word of the Shabad, no one finds liberation. ||1||Pause||  

ਰਹਾਉ = ਠਹਰ ਜਾਓ, (ਭਾਵ), ਇਸ ਸਾਰੀ ਲੰਮੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ ॥੧॥
(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ॥


ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ  

Kavan ṯume ki▫ā nā▫o ṯumārā ka▫un mārag ka▫un su▫ā▫o.  

Who are you? What is your name? What is your way? What is your goal?  

ਤੁਮ੍ਹੇ = ਅੱਖਰ 'ਮ' ਦੇ ਨਾਲ ਅੱਧਾ 'ਹ' ਹੈ। ਮਾਰਗੁ = ਰਸਤਾ, ਪੰਥ, ਮਤ। ਸੁਆਓ = ਮਨੋਰਥ, ਪ੍ਰਯੋਜਨ।
(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?


ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ  

Sācẖ kaha▫o arḏās hamārī ha▫o sanṯ janā bal jā▫o.  

We pray that you will answer us truthfully; we are a sacrifice to the humble Saints.  

ਕਹਉ = ਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ। ਹਉ = ਮੈਂ।
(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।


ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ  

Kah baishu kah rahī▫ai bāle kah āvhu kah jāho.  

Where is your seat? Where do you live, boy? Where did you come from, and where are you going?  

ਕਹ = ਕਿਥੇ? ਕਿਸ ਦੇ ਆਸਰੇ? ਬੈਸਹੁ = (ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ। ਬਾਲੇ = ਹੇ ਬਾਲਕ! ਕਹ = ਕਿਥੇ?
(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?


ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥  

Nānak bolai suṇ bairāgī ki▫ā ṯumārā rāho. ||2||  

Tell us, Nanak - the detached Siddhas wait to hear your reply. What is your path?" ||2||  

ਨਾਨਕੁ ਬੋਲੈ = ਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ)। ਬੈਰਾਗੀ = ਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ! ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਾਹੋ = ਰਾਹੁ, ਮਤ, ਮਾਰਗ ॥੨॥
ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥


ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ  

Gẖat gẖat bais niranṯar rahī▫ai cẖālėh saṯgur bẖā▫e.  

He dwells deep within the nucleus of each and every heart. This is my seat and my home. I walk in harmony with the Will of the True Guru.  

ਘਟਿ = ਘਟ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ (ਭਾਵ, ਹਰੇਕ ਘਟ ਵਿਚ ਵਿਆਪਕ ਪ੍ਰਭੂ ਦੀ ਯਾਦ ਅੰਦਰ)। ਬੈਸਿ = ਬੈਠ ਕੇ, ਟਿਕ ਕੇ। ਨਿਰੰਤਰਿ = ਨਿਰ-ਅੰਤਰਿ, ਇਕ-ਰਸ, ਸਦਾ। ਅੰਤਰ = ਵਿੱਥ, ਵਕਫ਼ਾ। ਰਹੀਐ = ਰਹੀਦਾ ਹੈ, ਸੁਰਤ ਜੁੜਦੀ ਹੈ। ਭਾਏ = ਭਾਉ ਵਿਚ, ਮਰਜ਼ੀ ਵਿਚ।
(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।


ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ  

Sėhje ā▫e hukam siḏẖā▫e Nānak saḏā rajā▫e.  

I came from the Celestial Lord God; I go wherever He orders me to go. I am Nanak, forever under the Command of His Will.  

ਸਹਜੇ = ਸੁਤੇ ਹੀ। ਹੁਕਮਿ = ਹੁਕਮ ਵਿਚ। ਸਿਧਾਏ = ਫਿਰਦੇ ਹਾਂ। ਰਜਾਏ = ਰਜ਼ਾ ਵਿਚ।
ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।


ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ  

Āsaṇ baisaṇ thir nārā▫iṇ aisī gurmaṯ pā▫e.  

I sit in the posture of the eternal, imperishable Lord. These are the Teachings I have received from the Guru.  

ਆਸਣਿ = ਆਸਣ ਵਾਲਾ। ਬੈਸਣਿ = ਬੈਠਣ ਵਾਲਾ। ਥਿਰੁ = ਕਾਇਮ ਰਹਿਣ ਵਾਲਾ।
(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।


ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥  

Gurmukẖ būjẖai āp pacẖẖāṇai sacẖe sacẖ samā▫e. ||3||  

As Gurmukh, I have come to understand and realize myself; I merge in the Truest of the True". ||3||  

ਬੂਝੈ = ਸਮਝ ਵਾਲਾ ਬਣਦਾ ਹੈ, ਗਿਆਨਵਾਨ ਹੁੰਦਾ ਹੈ। ਆਪੁ = ਆਪਣੇ ਆਪ ਨੂੰ ॥੩॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥


ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ  

Ḏunī▫ā sāgar ḏuṯar kahī▫ai ki▫o kar pā▫ī▫ai pāro.  

The world-ocean is treacherous and impassable; how can one cross over?  

ਦੁਤਰੁ = ਦੁੱਤਰੁ, ਦੁਸ-ਤੁਰ, ਜਿਸ ਨੂੰ ਤਰਨਾ ਔਖਾ ਹੈ। ਕਿਉਕਰਿ = ਕਿਵੇਂ? ਕਿਸ ਤਰ੍ਹਾਂ? ਪਾਰੋ = ਪਾਰਲਾ ਕੰਢਾ।
(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?


ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ  

Cẖarpat bolai a▫oḏẖū Nānak ḏeh sacẖā bīcẖāro.  

O Nanak, think it over, and give us your true reply." Charpat the Yogi asks.  

ਨਾਨਕ = ਹੇ ਨਾਨਕ! ਅਉਧੂ = ਵਿਰਕਤ।
ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।


ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ  

Āpe ākẖai āpe samjẖai ṯis ki▫ā uṯar ḏījai.  

What answer can I give to someone, who claims to understand himself?  

xxx
ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।


ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥  

Sācẖ kahhu ṯum pārgarāmī ṯujẖ ki▫ā baisaṇ ḏījai. ||4||  

I speak the Truth; if you have already crossed over, how can I argue with you?" ||4||  

ਸਾਚੁ ਕਹਹੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਵਾਲਾ। ਬੈਸਣੁ = (ਸੰ. ਵ੍ਯਸਨ) ਉਕਾਈ, ਨੁਕਸ। {ਵ੍ਯਸਨ = ਪ੍ਰਹਾਰੀ (ਸੰ. ਵ੍ਯਸਨ ਪ੍ਰਹਾਰਿਨ), ਉਹ ਜੋ ਚਰਚਾ ਵਿਚ ਆਪਣੇ ਵਿਰੋਧੀ ਦੀ ਕਿਸੇ ਉਕਾਈ ਤੇ ਚੋਟ ਮਾਰਦਾ ਹੈ} ॥੪॥
(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥


ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ  

Jaise jal mėh kamal nirālam murgā▫ī nai sāṇe.  

The lotus flower floats untouched upon the surface of the water, and the duck swims through the stream;  

ਨਿਰਾਲਮੁ = ਨਿਰਾਲੰਭ, (ਨਿਰ-ਆਲੰਭ) ਨਿਰ-ਆਸਰਾ, ਨਿਰਾਲਾ, (ਨਿਰ-ਆਲਯ) ਵੱਖਰਾ। ਨੈ = ਨਈ, ਨਦੀ ਵਿਚ। ਸਾਣੇ = ਜਿਵੇਂ।
ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)


ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ  

Suraṯ sabaḏ bẖav sāgar ṯarī▫ai Nānak nām vakẖāṇe.  

with one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.  

ਸਬਦਿ = ਸ਼ਬਦ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਜਪ ਕੇ।
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।


ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ  

Rahėh ikāʼnṯ eko man vasi▫ā āsā māhi nirāso.  

One who lives alone, as a hermit, enshrining the One Lord in his mind, remaining unaffected by hope in the midst of hope,  

xxx
(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।


ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥  

Agam agocẖar ḏekẖ ḏikẖā▫e Nānak ṯā kā ḏāso. ||5||  

sees and inspires others to see the inaccessible, unfathomable Lord. Nanak is his slave". ||5||  

ਅਗਮੁ = ਅ-ਗਮ, ਜਿਸ ਤਕ ਜਾਇਆ ਨ ਜਾ ਸਕੇ {ਗਮ = ਜਾਣਾ}। ਅਗੋਚਰ = ਅ-ਗੋ-ਚਰ {ਅ = ਨਹੀਂ। ਗੋ = ਗਿਆਨ ਇੰਦ੍ਰੇ। ਚਰ = ਅੱਪੜਨਾ}, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। (ਨੋਟ: ਦੂਜੀ ਅਤੇ ਚੌਥੀ ਤੁਕ ਦੇ ਲਫ਼ਜ਼ "ਨਾਨਕ" ਅਤੇ "ਨਾਨਕੁ" ਵਿਚ ਫ਼ਰਕ ਪਾਠਕ-ਜਨ ਚੇਤੇ ਰੱਖਣ) ॥੫॥
(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥


ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ  

Suṇ su▫āmī arḏās hamārī pūcẖẖa▫o sācẖ bīcẖāro.  

Listen, Lord, to our prayer. We seek your true opinion.  

ਸਾਚੁ = ਸਹੀ, ਠੀਕ।
(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;


ਰੋਸੁ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ  

Ros na kījai uṯar ḏījai ki▫o pā▫ī▫ai gur ḏu▫āro.  

Don't be angry with us - please tell us: How can we find the Guru's Door?  

ਰੋਸੁ = ਗੁੱਸਾ। ਗੁਰਦੁਆਰੋ = ਗੁਰੂ ਦਾ ਦਰ।
ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?


ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ  

Ih man cẖalṯa▫o sacẖ gẖar baisai Nānak nām aḏẖāro.  

This fickle mind sits in its true home, O Nanak, through the Support of the Naam, the Name of the Lord.  

ਚਲਤਉ = ਚੰਚਲ। ਸਚ ਘਰਿ = ਸੱਚੇ ਦੇ ਘਰ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ। ਅਧਾਰੋ = ਆਸਰਾ।
(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।


ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥  

Āpe mel milā▫e karṯā lāgai sācẖ pi▫āro. ||6||  

The Creator Himself unites us in Union, and inspires us to love the Truth". ||6||  

ਸਾਚਿ = ਸੱਚੇ ਪ੍ਰਭੂ ਵਿਚ ॥੬॥
(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥


ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ  

Hātī bātī rahėh nirāle rūkẖ birakẖ uḏi▫āne.  

Away from stores and highways, we live in the woods, among plants and trees.  

ਹਾਟੀ = ਮੇਲਾ, ਮੰਡੀ, ਦੁਕਾਨ। ਰੂਖਿ = ਰੁੱਖ ਹੇਠ। ਬਿਰਖਿ = ਬਿਰਖ ਹੇਠ। ਉਦਿਆਨੇ = ਜੰਗਲ ਵਿਚ।
(ਲੋਹਾਰੀਪਾ ਦਾ ਕਥਨ) ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ,


ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ  

Kanḏ mūl ahāro kẖā▫ī▫ai a▫oḏẖū bolai gi▫āne.  

For food, we take fruits and roots. This is the spiritual wisdom spoken by the renunciates.  

ਕੰਦ = ਧਰਤੀ ਦੇ ਅੰਦਰ ਉੱਗਣ ਵਾਲੀਆਂ ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ ਮੂਲੁ = ਮੂਲੀ। ਅਹਾਰੋ = ਖ਼ੁਰਾਕ। ਅਉਧੂ = ਵਿਰਕਤ, ਜੋਗੀ। ਬੋਲੈ = (ਭਾਵ,) ਬੋਲਿਆ।
ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।


        


© SriGranth.org, a Sri Guru Granth Sahib resource, all rights reserved.
See Acknowledgements & Credits