ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
Gaavan ṫuḋʰno jaṫee saṫee sanṫokʰee gaavan ṫuḋʰno veer karaaré.
The celibates, the fanatics, and the peacefully accepting sing of You; the fearless warriors sing of You.
ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।
ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
Gaavan ṫuḋʰno pandiṫ paṛan rakʰeesur jug jug véḋaa naalé.
The Pandits, the religious scholars who recite the Vedas, with the supreme sages of all the ages, sing of You.
ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ = ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ।
(ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
Gaavan ṫuḋʰno mohṇee▫aa man mohan surag machʰ pa▫i▫aalé.
The Mohinis, the enchanting heavenly beauties who entice hearts in paradise, in this world, and in the underworld of the subconscious, sing of You.
ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।
ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
Gaavan ṫuḋʰno raṫan upaa▫é ṫéré atʰsatʰ ṫiraṫʰ naalé.
The celestial jewels created by You, and the sixty-eight sacred shrines of pilgrimage, sing of You.
ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।
(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
Gaavan ṫuḋʰno joḋʰ mahaabal sooraa gaavan ṫuḋʰno kʰaaṇee chaaré.
The brave and mighty warriors sing of You. The spiritual heroes and the four sources of creation sing of You.
ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।
ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
Gaavan ṫuḋʰno kʰand mandal barahmandaa kar kar rakʰé ṫéré ḋʰaaré.
The worlds, solar systems and galaxies, created and arranged by Your Hand, sing of You.
ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
Sé▫ee ṫuḋʰno gaavan jo ṫuḋʰ bʰaavan raṫé ṫéré bʰagaṫ rasaalé.
They alone sing of You, who are pleasing to Your Will. Your devotees are imbued with Your Sublime Essence.
ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ = {ਰਸ-ਆਲਯ} ਰਸ ਦੇ ਘਰ, ਰਸੀਏ।
(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
Hor kéṫé ṫuḋʰno gaavan sé mæ chiṫ na aavan Naanak ki▫aa beechaaré.
So many others sing of You, they do not come to mind. O Nanak! How can I think of them all?
ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ ‘ਹੋਰਿ’ ਲਫ਼ਜ਼ ‘ਹੋਰ’ ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?
ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
So▫ee so▫ee saḋaa sach saahib saachaa saachee naa▫ee.
That True Lord is True, forever True, and True is His Name.
ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ।
ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
Hæ bʰee hosee jaa▫é na jaasee rachnaa jin rachaa▫ee.
He is, and shall always be. He shall not depart, even when this Universe which He has created departs.
ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।
ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
Rangee rangee bʰaaṫee kar kar jinsee maa▫i▫aa jin upaa▫ee.
He created the world, with its various colors, species of beings, and the variety of Maya.
ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪ੍ਰਭੂ) ਨੇ। ਉਪਾਈ = ਪੈਦਾ ਕੀਤੀ ਹੈ।
ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
Kar kar ḋékʰæ keeṫaa aapṇaa ji▫o ṫis ḋee vadi▫aa▫ee.
Having created the creation, He watches over it Himself, by His Greatness.
ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।
ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
Jo ṫis bʰaavæ so▫ee karsee fir hukam na karṇaa jaa▫ee.
He does whatever He pleases. No one can issue any order to Him.
ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।
ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ ‘ਇਉਂ ਨਹੀਂ, ਇਉਂ ਕਰ’)।
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
So paaṫisaahu saahaa paṫisaahib Naanak rahaṇ rajaa▫ee. ||1||
He is the King, the King of kings, the Supreme Lord and Master of kings. Nanak remains subject to His Will. ||1||
ਸਾਹਾ ਪਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ = ਰਹਿਣਾ (ਫਬਦਾ ਹੈ)। ਰਜਾਈ = ਰਜ਼ਾ ਵਿਚ।
ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ॥੧॥
ਆਸਾ ਮਹਲਾ ੧ ॥
Aasaa mėhlaa 1.
Aasaa, First Mehl:
xxx
xxx
ਸੁਣਿ ਵਡਾ ਆਖੈ ਸਭੁ ਕੋਇ ॥
Suṇ vadaa aakʰæ sabʰ ko▫é.
Hearing of His Greatness, everyone calls Him Great.
ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ।
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।
ਕੇਵਡੁ ਵਡਾ ਡੀਠਾ ਹੋਇ ॥
Kévad vadaa deetʰaa ho▫é.
But just how Great His Greatness is-this is known only to those who have seen Him.
ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ।
ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਕੇਵਲ ਤੇਰੇ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ।
ਕੀਮਤਿ ਪਾਇ ਨ ਕਹਿਆ ਜਾਇ ॥
Keemaṫ paa▫é na kahi▫aa jaa▫é.
His Value cannot be estimated; He cannot be described.
ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ।
ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
Kahṇæ vaalé ṫéré rahé samaa▫é. ||1||
Those who describe You, Lord, remain immersed and absorbed in You. ||1||
ਰਹੇ ਸਮਾਇ = ਲੀਨ ਹੋ ਜਾਂਦੇ ਹਨ।੧।
ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
vadé méré saahibaa gahir gambʰeeraa guṇee gaheeraa.
O my Great Lord and Master of Unfathomable Depth, You are the Ocean of Excellence.
ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ!
ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
Ko▫é na jaaṇæ ṫéraa kéṫaa kévad cheeraa. ||1|| rahaa▫o.
No one knows the extent or the vastness of Your Expanse. ||1||Pause||
ਚੀਰਾ = ਪਾਟ, ਚੌੜਾਈ, ਵਿਸਥਾਰ।੧।
ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
Sabʰ surṫee mil suraṫ kamaa▫ee.
All the intuitives met and practiced intuitive meditation.
ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤ। ਸੁਰਤੀ ਸੁਰਤ ਕਮਾਈ = ਸੁਰਤ ਕਮਾਈ, ਸੁਰਤ ਕਮਾਈ, ਮੁੜ ਮੁੜ ਸਮਾਧੀ ਲਾਈ।
(ਕਿ ਤੂੰ ਕੇਡਾ ਵੱਡਾ ਹੈਂ, ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਆਦਿ) ਸਭ ਨੇ ਧਿਆਨ ਜੋੜਨ ਦੇ ਜਤਨ ਕੀਤੇ, ਮੁੜ ਮੁੜ ਜਤਨ ਕੀਤੇ।
ਸਭ ਕੀਮਤਿ ਮਿਲਿ ਕੀਮਤਿ ਪਾਈ ॥
Sabʰ keemaṫ mil keemaṫ paa▫ee.
All the appraisers met and made the appraisal.
ਸਭ… ਪਾਈ = ਸਭ ਮਿਲਿ ਕੀਮਤ ਪਾਈ, ਕੀਮਤ ਪਾਈ।
(ਵਿਚਾਰਵਾਨਾਂ ਆਦਿਕ ਨੇ) ਸਭ ਗੁਣਾ ਦਾ ਜੋੜ ਕਰਕੇ ਤੇਰੇ ਗੁਣ ਸਮਝਾਉਣ ਦੀ ਕੋਸ਼ਿਸ ਕੀਤੀ।
ਗਿਆਨੀ ਧਿਆਨੀ ਗੁਰ ਗੁਰਹਾਈ ॥
Gi▫aanee ḋʰi▫aanee gur gur▫haa▫ee.
The spiritual teachers, the teachers of meditation, and the teachers of teachers -
ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ ‘ਗੁਰ ਗੁਰਹਾਈ’ ਲਫ਼ਜ਼ ‘ਗਿਆਨੀ ਧਿਆਨੀ’ ਦਾ ਵਿਸ਼ੇਸ਼ਣ ਹਨ}।
ਵਿਚਾਰਵਾਨਾਂ ਨੇ, ਬਿਰਤੀ ਜੋੜਨ ਵਾਲਿਆਂ ਨੇ ਤੇ ਪ੍ਰਸਿਧ ਗੁਰੂ- ਪ੍ਰਚਾਰਕਾਂ ਨੇ ਵੀ (ਕੋਸ਼ਿਸ ਕੀਤੀ)।
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
Kahaṇ na jaa▫ee ṫéree ṫil vadi▫aa▫ee. ||2||
they cannot describe even an iota of Your Greatness. ||2||
ਤਿਲੁ = ਰਤਾ ਜਿਤਨੀ ਭੀ।੨।
ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
Sabʰ saṫ sabʰ ṫap sabʰ chang▫aa▫ee▫aa.
All Truth, all austere discipline, all goodness,
ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।
(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;
ਸਿਧਾ ਪੁਰਖਾ ਕੀਆ ਵਡਿਆਈਆ ॥
Siḋʰaa purkʰaa kee▫aa vaḋi▫aa▫ee▫aa.
all the great miraculous spiritual powers of the Siddhas -
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।
ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
Ṫuḋʰ viṇ siḋʰee kinæ na paa▫ee▫aa.
without You, no one has attained such powers.
ਸਿਧੀ = ਸਫਲਤਾ, ਕਾਮਯਾਬੀ।
ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Karam milæ naahee tʰaak rahaa▫ee▫aa. ||3||
They are received only by Your Grace. No one can block them or stop their flow. ||3||
ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ।੩।
(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥
ਆਖਣ ਵਾਲਾ ਕਿਆ ਵੇਚਾਰਾ ॥
Aakʰaṇ vaalaa ki▫aa véchaaraa.
What can the poor helpless creatures do?
xxx
ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
ਸਿਫਤੀ ਭਰੇ ਤੇਰੇ ਭੰਡਾਰਾ ॥
Sifṫee bʰaré ṫéré bʰandaaraa.
Your Praises are overflowing with Your Treasures.
ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ।
(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis ṫoo ḋėh ṫisæ ki▫aa chaaraa.
Those, unto whom You give-how can they think of any other?
ਚਾਰਾ = ਜ਼ੋਰ ਤਦਬੀਰ, ਜਤਨ।
ਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak sach savaaraṇhaaraa. ||4||2||
O Nanak! The True One embellishes and exalts. ||4||2||
xxx॥੪॥
(ਕਿਉਂਕਿ) ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥
ਆਸਾ ਮਹਲਾ ੧ ॥
Aasaa mėhlaa 1.
Aasaa, First Mehl:
xxx
xxx
ਆਖਾ ਜੀਵਾ ਵਿਸਰੈ ਮਰਿ ਜਾਉ ॥
Aakʰaa jeevaa visræ mar jaa▫o.
Chanting it, I live; forgetting it, I die.
ਆਖਾ = ਆਖਾਂ, (ਜਦੋਂ) ਮੈਂ (ਹਰਿ-ਨਾਮ) ਉਚਾਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਰਿ ਜਾਉ = ਮਰਿ ਜਾਉਂ, ਮੈਂ ਮਰ ਜਾਂਦਾ ਹਾਂ, (ਵਿਕਾਰਾਂ ਦੇ ਕਾਰਨ) ਮੇਰਾ ਆਤਮਕ ਜੀਵਨ ਮੁੱਕ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।
(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਆਖਣਿ ਅਉਖਾ ਸਾਚਾ ਨਾਉ ॥
Aakʰaṇ a▫ukʰaa saachaa naa▫o.
It is so difficult to chant the True Name.
ਸਾਚਾ = ਸਦਾ ਕਾਇਮ ਰਹਿਣ ਵਾਲਾ।
(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।
ਸਾਚੇ ਨਾਮ ਕੀ ਲਾਗੈ ਭੂਖ ॥
Saaché naam kee laagæ bʰookʰ.
If someone feels hunger for the True Name,
xxx
(ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
Uṫ bʰookʰæ kʰaa▫é chalee▫ahi ḋookʰ. ||1||
that hunger shall consume his pain. ||1||
ਉਤੁ = {ਲਫ਼ਜ਼ ‘ਉਸ’ ਤੋਂ ਕਰਣ ਕਾਰਕ। ‘ਜਿਸ’ ਤੋਂ ‘ਜਿਤੁ’}। ਉਤੁ ਭੂਖੈ = ਉਸ ਭੁੱਖ ਦੇ ਕਾਰਨ। ਖਾਇ = (ਨਾਮ-ਭੋਜਨ) ਖਾ ਕੇ। ਚਲਿਅਹਿ = ਦੂਰ ਹੋ ਜਾਂਦੇ ਹਨ।੧।
ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥
ਸੋ ਕਿਉ ਵਿਸਰੈ ਮੇਰੀ ਮਾਇ ॥
So ki▫o visræ méree maa▫é.
How can I forget Him, O my mother?
ਮਾਇ = ਹੇ ਮਾਂ! ਨਾਇ = ਨਾਮ ਦੀ ਰਾਹੀਂ। ਕਿਉ ਵਿਸਰੈ = ਕਦੇ ਨਾਹ ਭੁੱਲੇ।੧।
ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
Saachaa saahib saachæ naa▫é. ||1|| rahaa▫o.
True is the Master, True is His Name. ||1||Pause||
ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ।
ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ॥
ਸਾਚੇ ਨਾਮ ਕੀ ਤਿਲੁ ਵਡਿਆਈ ॥
Saaché naam kee ṫil vadi▫aa▫ee.
Trying to describe even an iota of the Greatness of the True Name,
ਤਿਲੁ = ਰਤਾ ਭਰ ਭੀ।
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…
ਆਖਿ ਥਕੇ ਕੀਮਤਿ ਨਹੀ ਪਾਈ ॥
Aakʰ ṫʰaké keemaṫ nahee paa▫ee.
people have grown weary, but they have not been able to evaluate it.
ਆਖਿ = ਆਖ ਕੇ, ਬਿਆਨ ਕਰ ਕੇ।
ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।
ਜੇ ਸਭਿ ਮਿਲਿ ਕੈ ਆਖਣ ਪਾਹਿ ॥
Jé sabʰ mil kæ aakʰaṇ paahi.
Even if everyone were to gather together and speak of Him,
ਸਭਿ = ਸਾਰੇ ਜੀਵ। ਆਪਣਿ ਪਾਹਿ = ਆਖਣ ਦਾ ਜਤਨ ਕਰਨ {‘ਆਖਣਿ ਪਾਇ’ ਇਕ-ਵਚਨ ਹੈ ‘ਜੇ ਕੋ ਖਾਇਕੁ ਆਖਣਿ ਪਾਇ’}।
ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,
ਵਡਾ ਨ ਹੋਵੈ ਘਾਟਿ ਨ ਜਾਇ ॥੨॥
vadaa na hovæ gʰaat na jaa▫é. ||2||
He would not become any greater or any lesser. ||2||
xxx
ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
ਨਾ ਓਹੁ ਮਰੈ ਨ ਹੋਵੈ ਸੋਗੁ ॥
Naa oh maræ na hovæ sog.
That Lord does not die; there is no reason to mourn.
ਸੋਗੁ = ਅਫ਼ਸੋਸ।
ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
ਦੇਦਾ ਰਹੈ ਨ ਚੂਕੈ ਭੋਗੁ ॥
Ḋéḋaa rahæ na chookæ bʰog.
He continues to give, and His Provisions never run short.
ਦੇਦਾ = ਦੇਂਦਾ। ਨ ਚੂਕੈ = ਨਹੀਂ ਮੁੱਕਦਾ। ਭੋਗੁ = ਵਰਤਣਾ।
ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।
ਗੁਣੁ ਏਹੋ ਹੋਰੁ ਨਾਹੀ ਕੋਇ ॥
Guṇ ého hor naahee ko▫é.
This Virtue is His alone; there is no other like Him.
ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।
ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
ਨਾ ਕੋ ਹੋਆ ਨਾ ਕੋ ਹੋਇ ॥੩॥
Naa ko ho▫aa naa ko ho▫é. ||3||
There never has been, and there never will be. ||3||
ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ।੩।
(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
Jévad aap ṫévad ṫéree ḋaaṫ.
As Great as You Yourself are, O Lord, so Great are Your Gifts.
ਜੇਵਡੁ = ਜਿਤਨਾ ਵੱਡਾ। ਤੇਵਡ = ਉਤਨੀ ਵੱਡੀ।
(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।