Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥  

Come, and join together, O my companions; let's sing the Glorious Praises of my God, and follow the comforting advice of the True Guru.. ||3||  

ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ ॥੩॥
ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥


ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥  

Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| Chhakaa 1.||  

ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ-ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।ਛਕਾ = ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ ॥੪॥੬॥ਛਕਾ ੧॥
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥


ਰਾਗੁ ਗੋਂਡ ਮਹਲਾ ਚਉਪਦੇ ਘਰੁ  

Raag Gond, Fifth Mehl, Chau-Padas, First House:  

xxx
ਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ  

He is the Creator of all, He is the Enjoyer of all. ||1||Pause||  

ਸਭੁ = ਹਰੇਕ ਚੀਜ਼। ਕਰਤਾ = ਪੈਦਾ ਕਰਨ ਵਾਲਾ। ਭੁਗਤਾ = ਭੋਗਣ ਵਾਲਾ ॥੧॥
ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ॥


ਸੁਨਤੋ ਕਰਤਾ ਪੇਖਤ ਕਰਤਾ  

The Creator listens, and the Creator sees.  

ਪੇਖਤ = ਵੇਖਣ ਵਾਲਾ।
(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ।


ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ  

The Creator is unseen, and the Creator is seen.  

ਅਦ੍ਰਿਸਟੋ = ਨਾਹ ਦਿੱਸਦਾ ਜਗਤ। ਦ੍ਰਿਸਟੋ = ਦਿੱਸਦਾ ਸੰਸਾਰ।
ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ।


ਓਪਤਿ ਕਰਤਾ ਪਰਲਉ ਕਰਤਾ  

The Creator forms, and the Creator destroys.  

ਓਪਤਿ = ਉਤਪੱਤੀ, ਪੈਦਾਇਸ਼। ਪਰਲਉ = {प्रलय} ਨਾਸ।
(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ।


ਬਿਆਪਤ ਕਰਤਾ ਅਲਿਪਤੋ ਕਰਤਾ ॥੧॥  

The Creator touches, and the Creator is detached. ||1||  

ਬਿਆਪਤ = ਵਿਆਪਕ। ਅਲਿਪਤੋ = ਨਿਰਲੇਪ ॥੧॥
ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥


ਬਕਤੋ ਕਰਤਾ ਬੂਝਤ ਕਰਤਾ  

The Creator is the One who speaks, and the Creator is the One who understands.  

ਬਕਤੋ = ਬੋਲਣ ਵਾਲਾ।
(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ।


ਆਵਤੁ ਕਰਤਾ ਜਾਤੁ ਭੀ ਕਰਤਾ  

The Creator comes, and the Creator also goes.  

ਆਵਤੁ = ਜੰਮਦਾ। ਜਾਤੁ = ਜਾਂਦਾ (ਇਹ ਸਰੀਰ ਛੱਡ ਕੇ)।
ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ।


ਨਿਰਗੁਨ ਕਰਤਾ ਸਰਗੁਨ ਕਰਤਾ  

The Creator is absolute and without qualities; the Creator is related, with the most excellent qualities.  

ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਨ = ਤਿੰਨ ਗੁਣਾਂ ਸਮੇਤ।
ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ।


ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥  

By Guru's Grace, Nanak looks upon all the same. ||2||1||  

ਪ੍ਰਸਾਦਿ = ਕਿਰਪਾ ਨਾਲ। ਸਮਦ੍ਰਿਸਟਾ = ਸਭਨਾਂ ਵਿਚ ਇੱਕ ਪ੍ਰਭੂ ਨੂੰ ਵੇਖਣ ਦੀ ਸੂਝ ॥੨॥੧॥
ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥


ਗੋਂਡ ਮਹਲਾ  

Gond, Fifth Mehl:  

xxx
xxx


ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕੁਸੰਭਾਇਲੇ  

You are caught, like the fish and the monkey; you are entangled in the transitory world.  

ਫਾਕਿਓ = ਫਸਿਆ ਹੋਇਆ। ਮੀਨ ਕੀ ਨਿਆਈ = ਮੱਛ ਵਾਂਗ। ਕਪਿਕ ਕੀ ਨਿਆਈ = ਬਾਂਦਰ ਵਾਂਗ। ਕੀ ਨਿਆਈ = ਵਾਂਗ। ਉਰਝਿ ਰਹਿਓ = ਉਲਝਿਆ ਹੋਇਆ ਹੈਂ। ਕਸੁੰਭਾਇਲੇ = ਕਸੁੰਭੇ (ਵਾਂਗ ਛੇਤੀ ਸਾਥ ਛੱਡ ਜਾਣ ਵਾਲੀ ਮਾਇਆ) ਵਿਚ।
ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ।


ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥  

Your foot-steps and your breaths are numbered; only by singing the Glorious Praises of the Lord will you be saved. ||1||  

ਪਗ ਧਾਰਹਿ = ਜੇਹੜੇ ਭੀ ਤੂੰ ਪੈਰ ਧਰਦਾ ਹੈਂ। ਸਾਸੁ ਲੈ = ਹਰੇਕ ਸਾਹ ਜੋ ਤੂੰ ਲੈ ਰਿਹਾ ਹੈਂ। ਲੇਖੈ = (ਧਰਮ ਰਾਜ ਦੇ) ਲੇਖੇ ਵਿਚ ਹੈ। ਤਉ = ਤਦੋਂ। ਉਧਰਹਿ = ਤੂੰ ਬਚੇਂਗਾ ॥੧॥
(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ)। ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ॥੧॥


ਮਨ ਸਮਝੁ ਛੋਡਿ ਆਵਾਇਲੇ  

O mind, reform yourself, and forsake your aimless wandering.  

ਮਨ = ਹੇ ਮਨ! ਸਮਝੁ = ਹੋਸ਼ ਕਰ। ਆਵਾਇਲੇ = ਅਵੈੜਾ-ਪਨ।
ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ।


ਅਪਨੇ ਰਹਨ ਕਉ ਠਉਰੁ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ  

You have found no place of rest for yourself; so why do you try to teach others? ||1||Pause||  

ਠਉਰੁ = (ਪੱਕਾ) ਟਿਕਾਣਾ। ਕਾਏ = ਕਿਉਂ? ਪਰ ਕੈ = ਪਰਾਏ ਘਰ ਵਿਚ, ਕਿਸੇ ਹੋਰ ਦੇ ਧਨ ਵਲ ॥੧॥
ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ। ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ॥੧॥ ਰਹਾਉ॥


ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ  

Like the elephant, driven by sexual desire, you are attached to your family.  

ਮੈਗਲੁ = ਹਾਥੀ। ਰਸਿ = ਰਸ ਵਿਚ। ਇੰਦ੍ਰੀ ਰਸਿ = ਕਾਮ-ਵਾਸਨਾ ਵਿਚ।
ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ।


ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥  

People are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||  

ਪੰਖੀ = ਪੰਛੀ। ਇਕਤ੍ਰ ਹੋਇ = ਇਕੱਠੇ ਹੋ ਕੇ। ਬਿਛੁਰੈ = (ਹਰੇਕ ਪੰਛੀ) ਵਿਛੜ ਜਾਂਦਾ ਹੈ। ਥਿਰੁ = ਅਡੋਲ ਆਤਮਕ ਜੀਵਨ ਵਾਲਾ ॥੨॥
(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ)। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ॥੨॥


ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ  

Like the fish, which perishes because of its desire to taste, the fool is ruined by his greed.  

ਮੀਨੁ = ਮੱਛ {ਪੁਲਿੰਗ}। ਸਾਦਿ = ਸੁਆਦ ਵਿਚ। ਰਸਨ = ਜੀਭ। ਓਹੁ ਮੂੜ = ਉਹ ਮੂਰਖ (ਮੱਛ)।
ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ,


ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥  

You have fallen under the power of the five thieves; escape is only possible in the Sanctuary of the Lord. ||3||  

ਪੰਚ ਵਾਸਿ = (ਕਾਮਾਦਿਕ) ਪੰਜਾਂ ਦੇ ਵੱਸ ਵਿਚ। ਪੰਚ ਵੈਰੀ ਕੈ ਵਾਸਿ = ਪੰਜ ਵੈਰੀਆਂ ਦੇ ਵੱਸ ਵਿਚ। ਪਰੁ = ਪਉ ॥੩॥
ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ। ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ॥੩॥


ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ  

Be Merciful to me, O Destroyer of the pains of the meek; all beings and creatures belong to You.  

ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਸਭਿ = ਸਾਰੇ।
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ। ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ।


ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥  

May I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||  

ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਦਾਨੁ = ਖ਼ੈਰ। ਪੇਖਾ = ਪੇਖਾਂ, ਮੈਂ ਵੇਖਾਂ। ਮਿਲੁ ਨਾਨਕ = ਨਾਨਕ ਨੂੰ ਮਿਲ ॥੪॥੨॥
(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ। ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ॥੪॥੨॥


ਰਾਗੁ ਗੋਂਡ ਮਹਲਾ ਚਉਪਦੇ ਘਰੁ  

Raag Gond, Fifth Mehl, Chau-Padas, Second House:  

xxx
ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜੀਅ ਪ੍ਰਾਨ ਕੀਏ ਜਿਨਿ ਸਾਜਿ  

He fashioned the soul and the breath of life,  

ਜੀਅ ਪ੍ਰਾਨ = ਜੀਵਾਂ ਦੀਆਂ ਜਿੰਦਾਂ। ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ।
ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,


ਮਾਟੀ ਮਹਿ ਜੋਤਿ ਰਖੀ ਨਿਵਾਜਿ  

and infused His Light into the dust;  

ਮਾਟੀ ਮਹਿ = ਸਰੀਰ ਵਿਚ। ਨਿਵਾਜਿ = ਨਿਵਾਜ ਕੇ, ਨਿਵਾਜ਼ਸ਼ ਕਰ ਕੇ, ਮੇਹਰ ਕਰ ਕੇ।
ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,


ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ  

He exalted you and gave you everything to use, and food to eat and enjoy -  

ਕਉ = ਵਾਸਤੇ। ਸਭੁ ਕਿਛੁ = ਹਰੇਕ ਚੀਜ਼। ਭੋਗਾਇ = ਛਕਾਂਦਾ ਹੈ।
ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,


ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥  

how can you forsake that God, you fool! Where else will you go? ||1||  

ਤਜਿ = ਤਿਆਗ ਕੇ। ਮੂੜੇ = ਹੇ ਮੂਰਖ! ਕਤ = ਕਿੱਥੇ? ਜਾਇ = ਜਾਂਦਾ ਹੈ (ਤੇਰਾ ਮਨ) ॥੧॥
ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥


ਪਾਰਬ੍ਰਹਮ ਕੀ ਲਾਗਉ ਸੇਵ  

Commit yourself to the service of the Transcendent Lord.  

ਲਾਗਉ = ਲਾਗਉਂ, ਮੈਂ ਲੱਗਦਾ ਹਾਂ, ਮੈਂ ਲੱਗਣਾ ਚਾਹੁੰਦਾ ਹਾਂ। ਸੇਵ = ਸੇਵਾ-ਭਗਤੀ।
ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ।


ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ  

Through the Guru, one understands the Immaculate, Divine Lord. ||1||Pause||  

ਗੁਰ ਤੇ = ਗੁਰੂ ਤੋਂ। ਨਿਰੰਜਨ ਦੇਵ = ਉਹ ਪ੍ਰਕਾਸ਼-ਰੂਪ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥
ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ॥


ਜਿਨਿ ਕੀਏ ਰੰਗ ਅਨਿਕ ਪਰਕਾਰ  

He created plays and dramas of all sorts;  

ਕੀਏ = ਬਣਾਏ। ਪ੍ਰਕਾਰ = ਕਿਸਮ।
ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,


ਓਪਤਿ ਪਰਲਉ ਨਿਮਖ ਮਝਾਰ  

He creates and destroys in an instant;  

ਓਪਤਿ = ਉਤਪੱਤੀ। ਪਰਲਉ = ਨਾਸ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਝਾਰ = ਵਿਚ।
ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,


ਜਾ ਕੀ ਗਤਿ ਮਿਤਿ ਕਹੀ ਜਾਇ  

His state and condition cannot be described.  

ਗਤਿ = ਆਤਮਕ ਅਵਸਥਾ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ = ਇਹ ਗੱਲ। ਜਾ ਕੀ = ਜਿਸ (ਪ੍ਰਭੂ) ਦੀ।
ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,


ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥  

Meditate forever on that God, O my mind. ||2||  

ਮਨ = ਹੇ ਮਨ! ॥੨॥
ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥


ਆਇ ਜਾਵੈ ਨਿਹਚਲੁ ਧਨੀ  

The unchanging Lord does not come or go.  

ਆਇ ਨ = ਜੰਮਦਾ ਨਹੀਂ। ਨ ਜਾਵੈ = ਨਹੀਂ ਮਰਦਾ। ਨਿਹਚਲੁ = ਸਦਾ ਅਟੱਲ। ਧਨੀ = ਮਾਲਕ-ਪ੍ਰਭੂ।
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।


ਬੇਅੰਤ ਗੁਨਾ ਤਾ ਕੇ ਕੇਤਕ ਗਨੀ  

His Glorious Virtues are infinite; how many of them can I count?  

ਕੇਤਕ = ਕਿਤਨੇ ਕੁ? ਗਨੀ = ਗਨੀਂ, ਮੈਂ ਗਿਣਾਂ।
ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits