ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥
Jis ṫé sukʰ paavahi man méré so saḋaa ḋʰi▫aa▫é niṫ kar jurnaa.
He shall give you peace, O my mind; meditate forever, every day on Him, with your palms pressed together.
|
ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥
Jan Naanak ka▫o har ḋaan ik ḋeejæ niṫ basėh riḋæ haree mohi charnaa. ||4||3||
Please bless servant Nanak with this one gift, O Lord, that Your feet may dwell within my heart forever. ||4||3||
|
ਗੋਂਡ ਮਹਲਾ ੪ ॥
Gond mėhlaa 4.
Gond, Fourth Mehl:
|
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥
Jiṫné saah paaṫisaah umraav sikḋaar cha▫uḋʰree sabʰ miṫʰi▫aa jʰootʰ bʰaa▫o ḋoojaa jaaṇ.
All the kings, emperors, nobles, lords and chiefs are false and transitory, engrossed in duality - know this well.
|
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥
Har abʰinaasee saḋaa ṫʰir nihchal ṫis méré man bʰaj parvaaṇ. ||1||
The eternal Lord is permanent and unchanging; meditate on Him, O my mind! And you shall be approved. ||1||
|
ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥
Méré man naam haree bʰaj saḋaa ḋeebaaṇ.
O my mind! Vibrate, and meditate on the Lord’s Name, which shall be your defender forever.
|
ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥
Jo har mahal paavæ gur bachnee ṫis jévad avar naahee kisæ ḋaa ṫaaṇ. ||1|| rahaa▫o.
One who obtains the Mansion of the Lord’s Presence, through the Word of the Guru’s Teachings - no one else’s power is as great as his. ||1||Pause||
|
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥
Jiṫné ḋʰanvanṫ kulvanṫ milakʰvanṫ ḋeesėh man méré sabʰ binas jaahi ji▫o rang kasumbʰ kachaaṇ.
All the wealthy, high class property owners which you see, O my mind! Shall vanish, like the fading color of the safflower.
|
ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥
Har saṫ niranjan saḋaa sév man méré jiṫ har ḋargėh paavahi ṫoo maaṇ. ||2||
Serve the True, Immaculate Lord forever, O my mind! And you shall be honored in the Court of the Lord. ||2||
|
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥
Baraahmaṇ kʰaṫree sooḋ væs chaar varan chaar aasram hėh jo har ḋʰi▫aavæ so parḋʰaan.
There are four castes: Brahmin, Kshatriya, Soodra and Vaisya, and there are four stages of life. One who meditates on the Lord, is the most distinguished and renowned.
|
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥
Ji▫o chanḋan nikat vasæ hirad bapuṛaa ṫi▫o saṫsangaṫ mil paṫiṫ parvaaṇ. ||3||
The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3||
|
ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥
Oh sabʰ ṫé oochaa sabʰ ṫé soochaa jaa kæ hirḋæ vasi▫aa bʰagvaan.
He, within whose heart the Lord abides, is the highest of all, and the purest of all.
|
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥
Jan Naanak ṫis ké charan pakʰaalæ jo har jan neech jaaṫ sévkaaṇ. ||4||4||
Servant Nanak washes the feet of the humble servant of the Lord; he may be from a low-class family, but he is now the Lord’s servant. ||4||4||
|
ਗੋਂਡ ਮਹਲਾ ੪ ॥
Gond mėhlaa 4.
Gond, Fourth Mehl:
|
ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥
Har anṫarjaamee sabʰ▫ṫæ varṫæ jéhaa har karaa▫é ṫéhaa ko kara▫ee▫æ.
The Lord, the Inner-knower, the Searcher of hearts, is all-pervading. As the Lord causes them to act, so do they act.
|
ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥
So æsaa har sév saḋaa man méré jo ṫuḋʰno sabʰ ḋoo rakʰ la▫ee▫æ. ||1||
O my mind! Forever such a Lord, who will protect you from everything. ||1||
|
ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥
Méré man har jap har niṫ paṛa▫ee▫æ.
O my mind! Meditate on the Lord, and read about the Lord every day.
|
ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥
Har bin ko maar jeevaal na saakæ ṫaa méré man kaa▫iṫ kaṛa▫ee▫æ. ||1|| rahaa▫o.
Other than the Lord, no one can kill you or save you; so why do you worry, O my mind? ||1||Pause||
|
ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥
Har parpanch kee▫aa sabʰ karṫæ vich aapé aapṇee joṫ ḋʰara▫ee▫æ.
The Creator created the entire universe, and infused His Light into it.
|
ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥
Har éko bolæ har ék bulaa▫é gur pooræ har ék ḋikʰa▫ee▫æ. ||2||
The One Lord speaks, and the One Lord causes all to speak. The Perfect Guru has revealed the One Lord. ||2||
|
ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥
Har anṫar naalé baahar naalé kaho ṫis paashu man ki▫aa chora▫ee▫æ.
The Lord is with you, inside and out; tell me, O mind, how can You hide anything from Him?
|
ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥
Nihakpat sévaa keejæ har kéree ṫaaⁿ méré man sarab sukʰ pa▫ee▫æ. ||3||
Serve the Lord open-heartedly, and then, O my mind! You shall find total peace. ||3||
|
ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥
Jis ḋæ vas sabʰ kichʰ so sabʰ ḋoo vadaa so méré man saḋaa ḋʰi▫a▫ee▫æ.
Everything is under His control; He is the greatest of all. O my mind! Meditate forever on Him.
|
ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥
Jan Naanak so har naal hæ ṫéræ har saḋaa ḋʰi▫aa▫é ṫoo ṫuḋʰ la▫é chʰada▫ee▫æ. ||4||5||
O servant Nanak! That Lord is always with you. Meditate forever on your Lord, and He shall emancipate you. ||4||5||
|
ਗੋਂਡ ਮਹਲਾ ੪ ॥
Gond mėhlaa 4.
Gond, Fourth Mehl:
|
ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥
Har ḋarsan ka▫o méraa man baho ṫapṫæ ji▫o ṫarikʰaavaⁿṫ bin neer. ||1||
My mind yearns so deeply for the Blessed Vision of the Lord’s Darshan, like the thirsty man without water. ||1||
|
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥
Méræ man parém lago har ṫeer.
My mind is pierced through by the arrow of the Lord’s Love.
|
ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥
Hamree béḋan har parabʰ jaanæ méré man anṫar kee peer. ||1|| rahaa▫o.
The Lord God knows my anguish, and the pain deep within my mind. ||1||Pause||
|
ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥
Méré har pareeṫam kee ko▫ee baaṫ sunaavæ so bʰaa▫ee so méraa beer. ||2||
Whoever tells me the Stories of my Beloved Lord is my Sibling of Destiny, and my friend. ||2||
|