Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥  

My pain is forgotten, and I have found peace deep within myself. ||1||  

ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ ॥੧॥
ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥


ਗਿਆਨ ਅੰਜਨੁ ਮੋ ਕਉ ਗੁਰਿ ਦੀਨਾ  

The Guru has blessed me with the ointment of spiritual wisdom.  

ਅੰਜਨੁ = ਸੁਰਮਾ। ਗੁਰਿ = ਗੁਰੂ ਨੇ।
ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,


ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ  

Without the Lord's Name, life is mindless. ||1||Pause||  

ਮਨ = ਹੇ ਮਨ! ਹੀਨਾ = ਤੁੱਛ, ਨਕਾਰਾ ॥੧॥
ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ॥


ਨਾਮਦੇਇ ਸਿਮਰਨੁ ਕਰਿ ਜਾਨਾਂ  

Meditating in remembrance, Naam Dayv has come to know the Lord.  

ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ।
ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,


ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥  

His soul is blended with the Lord, the Life of the World. ||2||1||  

ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ ॥੨॥੧॥
ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥


ਬਿਲਾਵਲੁ ਬਾਣੀ ਰਵਿਦਾਸ ਭਗਤ ਕੀ  

Bilaaval, The Word Of Devotee Ravi Daas:  

xxx
ਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ  

Seeing my poverty, everyone laughed. Such was my condition.  

ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ।
ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),


ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥  

Now, I hold the eighteen miraculous spiritual powers in the palm of my hand; everything is by Your Grace. ||1||  

ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ॥੧॥
ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥


ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ  

You know, and I am nothing, O Lord, Destroyer of fear.  

ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ!
ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।


ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ  

All beings seek Your Sanctuary, O God, Fulfiller, Resolver of our affairs. ||1||Pause||  

ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ! ॥੧॥
ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ॥


ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ  

Whoever enters Your Sanctuary, is relieved of his burden of sin.  

ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ)।
ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।


ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥  

You have saved the high and the low from the shameless world. ||2||  

ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀਂ ਆਖਦੇ ਭੀ 'ਨਿਰਲਜ' ਹੀ ਹਾਂ} ਆਲ-ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ॥੨॥
ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥


ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ  

Says Ravi Daas, what more can be said about the Unspoken Speech?  

ਅਕਥ = ਅ-ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ?
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;


ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥  

Whatever You are, You are, O Lord; how can anything compare with Your Praises? ||3||1||  

ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ ॥੩॥੧॥
ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥


ਬਿਲਾਵਲੁ  

Bilaaval:  

xxx
xxx


ਜਿਹ ਕੁਲ ਸਾਧੁ ਬੈਸਨੌ ਹੋਇ  

That family, into which a holy person is born,  

ਜਿਹ ਕੁਲ = ਜਿਸ ਕਿਸੇ ਭੀ ਕੁਲ ਵਿਚ। ਬੈਸਨੌ = ਪਰਮਾਤਮਾ ਦਾ ਭਗਤ। ਹੋਇ = ਜੰਮ ਪਏ।
ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,


ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ  

whether of high or low social class, whether rich or poor, shall have its pure fragrance spread all over the world. ||1||Pause||  

ਬਰਨ = ਉੱਚੀ ਜਾਤ। ਅਬਰਨ = ਨੀਵੀਂ ਜਾਤ। ਰੰਕੁ = ਗ਼ਰੀਬ। ਈਸੁਰੁ = ਧਨਾਢ, ਅਮੀਰ। ਬਿਮਲ ਬਾਸੁ = ਨਿਰਮਲ ਸੋਭਾ ਵਾਲਾ। ਬਾਸੁ = ਸੁਗੰਧੀ, ਚੰਗੀ ਸੋਭਾ। ਜਗਿ = ਜਗਤ ਵਿਚ। ਸੋਇ = ਉਹ ਮਨੁੱਖ ॥੧॥
ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ॥


ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ  

Whether he is a Brahmin, a Vaisya, a Soodra, or a Kshatriya; whether he is a poet, an outcaste, or a filthy-minded person,  

ਡੋਮ = ਡੂਮ, ਮਿਰਾਸੀ। ਮਲੇਛ ਮਨ = ਮਲੀਨ ਮਨ ਵਾਲਾ।
ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,


ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥  

he becomes pure, by meditating on the Lord God. He saves himself, and the families of both his parents. ||1||  

ਆਪੁ = ਆਪਣੇ ਆਪ ਨੂੰ। ਤਾਰਿ = ਤਾਰ ਕੇ। ਦੋਇ = ਦੋਵੇਂ ॥੧॥
ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥


ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ  

Blessed is that village, and blessed is the place of his birth; blessed is his pure family, throughout all the worlds.  

ਧੰਨਿ = ਭਾਗਾਂ ਵਾਲਾ। ਗਾਉ = ਪਿੰਡ। ਠਾਉ = ਥਾਂ। ਲੋਇ = ਜਗਤ ਵਿਚ।
ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,


ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥  

One who drinks in the sublime essence abandons other tastes; intoxicated with this divine essence, he discards sin and corruption. ||2||  

ਜਿਨਿ = ਜਿਸ ਨੇ। ਸਾਰ = ਸ੍ਰੇਸ਼ਟ। ਤਜੇ = ਤਿਆਗੇ। ਆਨ = ਹੋਰ। ਮਗਨ = ਮਸਤ। ਬਿਖੁ = ਜ਼ਹਿਰ। ਖੋਇ ਡਾਰੇ = ਨਾਸ ਕਰ ਦਿੱਤਾ ॥੨॥
(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥


ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਕੋਇ  

Among the religious scholars, warriors and kings, there is no other equal to the Lord's devotee.  

ਸੂਰ = ਸੂਰਮਾ। ਛਤ੍ਰਪਤਿ = ਛੱਤਰਧਾਰੀ।
ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।


ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥  

As the leaves of the water lily float free in the water, says Ravi Daas, so is their life in the world. ||3||2||  

ਪੁਰੈਨ ਪਾਤ = ਚੁਪੱਤੀ। ਸਮੀਪ = ਨੇੜੇ। ਰਹੈ = ਰਹਿ ਸਕਦੀ ਹੈ, ਜੀਊ ਸਕਦੀ ਹੈ। ਭਨਿ = ਭਨੈ, ਆਖਦਾ ਹੈ। ਜਨਮੇ = ਜੰਮੇ ਹਨ। ਜਨਮੇ ਓਇ = ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ ॥੩॥੨॥
ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥


ਬਾਣੀ ਸਧਨੇ ਕੀ ਰਾਗੁ ਬਿਲਾਵਲੁ  

The Word Of Sadhana, Raag Bilaaval:  

xxx
ਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ  

For a king's daughter, a man disguised himself as Vishnu.  

ਨ੍ਰਿਪ = ਰਾਜਾ। ਕੇ ਕਾਰਨੈ = ਦੀ ਖ਼ਾਤਰ। ਭੇਖਧਾਰੀ = ਭੇਖ ਧਾਰਨ ਵਾਲਾ, ਸਿਰਫ਼ ਧਾਰਮਿਕ ਲਿਬਾਸ ਵਾਲਾ, ਜਿਸ ਨੇ ਲੋਕ-ਦਿਖਾਵੇ ਖ਼ਾਤਰ ਬਾਹਰ ਧਾਰਮਿਕ ਚਿਹਨ ਰੱਖੇ ਹੋਏ ਹੋਣ ਪਰ ਅੰਦਰ ਧਰਮ ਵਲੋਂ ਕੋਰਾ ਹੋਵੇ।
ਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;


ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥  

He did it for sexual exploitation, and for selfish motives, but the Lord protected his honor. ||1||  

ਕਾਮਾਰਥੀ = ਕਾਮੀ, ਕਾਮ-ਵਾਸ਼ਨਾ ਪੂਰੀ ਕਰਨ ਦਾ ਚਾਹਵਾਨ। ਸੁਆਰਥੀ = ਖ਼ੁਦਗ਼ਰਜ਼। ਵਾ ਕੀ = ਉਸੇ ਭੇਖ-ਧਾਰੀ ਦੀ। ਪੈਜ ਸਵਾਰੀ = ਲਾਜ ਰੱਖੀ, ਵਿਕਾਰਾਂ ਵਿਚ ਡਿੱਗਣ ਤੋਂ ਬਚਾ ਲਿਆ ॥੧॥
ਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥


ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨਾਸੈ  

What is Your value, O Guru of the world, if You will not erase the karma of my past actions?  

ਤਵ = ਤੇਰੇ। ਕਹਾ = ਕਿੱਥੇ? ਜਗਤ ਗੁਰਾ = ਹੇ ਜਗਤ ਦੇ ਗੁਰੂ! ਜਉ = ਜੇ। ਕਰਮੁ = ਕੀਤੇ ਕਰਮਾਂ ਦਾ ਫਲ।
ਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?


ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ  

Why seek safety from a lion, if one is to be eaten by a jackal? ||1||Pause||  

ਕਤ = ਕਾਹਦੇ ਲਈ? ਜੰਬੁਕੁ = ਗਿੱਦੜ। ਗ੍ਰਾਸੈ = ਖਾ ਜਾਏ ॥੧॥
ਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ॥


ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ  

For the sake of a single rain-drop, the rainbird suffers in pain.  

ਬੂੰਦ ਜਲ = ਜਲ ਦੀ ਬੂੰਦ। ਚਾਤ੍ਰਿਕੁ = ਪਪੀਹਾ।
ਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)


ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਆਵੈ ॥੨॥  

When its breath of life is gone, even an ocean is of no use to it. ||2||  

ਪ੍ਰਾਨ ਗਏ = ਜਿੰਦ ਚਲੀ ਗਈ। ਸਾਗਰੁ = ਸਮੁੰਦਰ। ਫੁਨਿ = ਫਿਰ, ਪ੍ਰਾਣ ਚਲੇ ਜਾਣ ਤੋਂ ਪਿਛੋਂ ॥੨॥
(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥


ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ  

Now, my life has grown weary, and I shall not last much longer; how can I be patient?  

ਬਿਰਮਾਵਉ = ਮੈਂ ਧੀਰਜ ਦਿਆਂ।
(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?


ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥  

If I drown and die, and then a boat comes along, tell me, how shall I climb aboard? ||3||  

ਬੂਡਿ ਮੂਏ = ਜੇ ਡੁੱਬ ਮੋਏ। ਨਉਕਾ = ਬੇੜੀ। ਕਾਹਿ = ਕਿਸ ਨੂੰ? ਚਢਾਵਉ = ਮੈਂ ਚੜ੍ਹਾਵਾਂਗਾ ॥੩॥
ਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥


ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਮੋਰਾ  

I am nothing, I have nothing, and nothing belongs to me.  

ਮੋਰਾ = ਮੇਰਾ।
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;


ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥  

Now, protect my honor; Sadhana is Your humble servant. ||4||1||  

ਅਉਸਰ = ਸਮਾ। ਅਉਸਰ ਲਜਾ = ਲਾਜ ਰੱਖਣ ਦਾ ਸਮਾ ਹੈ। ਤੋਰਾ = ਤੇਰਾ ॥੪॥੧॥
(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits