Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ
ਵਿਸ਼ੇ ਭੋਗ ਦੀ ਲਗਨ ਕਾਰਨ, ਹਾਥੀ ਫਸ ਜਾਂਦਾ ਹੈ। ਉਹ ਗਰੀਬ ਹੋਰਨਾਂ ਦੇ ਕਾਬੂ ਆ ਜਾਂਦਾ ਹੈ।

ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥
ਹਰਨ, ਸ਼ਿਕਾਰੀ ਦੇ ਘੰਡੇ ਹੇੜੇ ਦੀ ਆਵਾਜ਼ ਦੇ ਮੋਹ ਵਿੱਚ ਆਪਣਾ ਸੀਸ ਭੇਟ ਕਰ ਦਿੰਦਾ ਹੈ ਅਤੇ ਉਸੇ ਪ੍ਰੇਮ ਦੇ ਰਾਹੀਂ ਹੀ ਉਹ ਮਾਰਿਆ ਜਾਂਦਾ ਹੈ।

ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ
ਆਪਣੇ ਟੱਬਰ-ਕਬੀਲੇ ਨੂੰ ਵੇਖ ਕੇ ਜੀਵ ਨੂੰ ਲਾਲਚ ਨੇ ਲੁਭਾਇਮਾਨ ਕਰ ਲਿਆ ਹੈ ਤੇ ਉਹ ਧਨ-ਦੌਲਤ ਨਾਲ ਚਿਮੜਿਆ ਬੈਠਾ ਹੈ।

ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥
ਸੰਸਾਰੀ ਪਦਾਰਥਾਂ ਅੰਦਰ ਅਤਿਅੰਤ ਖੱਚਤ ਹੋਇਆ ਹੋਇਆ ਉਹ ਉਨ੍ਹਾਂ ਨੂੰ ਆਪਣੇ ਨਿੱਜ ਦੇ ਸਮਝਦਾ ਹੈ, ਪਰ (ਅੰਤ ਨੂੰ) ਸਿਚਿਤ ਹੀ ਉਹ ਉਨ੍ਹਾਂ ਨੂੰ ਤਿਆਗ ਕੇ ਟੁਰ ਜਾਂਦਾ ਹੈ।

ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ
ਇਹ ਜਾਣ ਲਵੋ ਕਿ ਜਿਸ ਦਾ ਵਾਹਿਗੁਰੂ ਦੇ ਬਗੈਰ ਕਿਸੇ ਹੋਰ ਨਾਲ ਪਿਆਰ ਹੈ, ਉਹ ਹਮੇਸ਼ਾਂ ਹੀ ਦੁਖੀ ਰਹੇਗਾ।

ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥
ਗੁਰੂ ਜੀ ਆਖਦੇ ਹਨ, ਕਿ ਗੁਰਾਂ ਨੇ ਮੈਨੂੰ ਇਹ ਸਮਝਾ ਦਿੱਤਾ ਹੈ ਕਿ ਪ੍ਰਮੇਸ਼ਵਰ ਦੇ ਪ੍ਰੇਮ ਅੰਦਰ ਸਦੀਵੀ ਪ੍ਰਸੰਨਤਾ ਹੈ।

ਧਨਾਸਰੀ ਮਃ
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ
ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣਾ ਨਾਮ ਬਖਸ਼ਿਆ ਹੈ, ਅਤੇ ਮੈਨੂੰ (ਮੋਹ ਦੇ) ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।

ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥
ਮੈਂ ਆਪਣੇ ਚਿੱਤ ਤੋਂ ਸਾਰੇ ਸੰਸਾਰੀ ਕਾਰ ਵਿਹਾਰ ਭੁਲਾ ਛੱਡੇ ਹਨ ਅਤੇ ਸਾਹਿਬ ਨੇ ਮੈਨੂੰ ਗੁਰਾਂ ਦੇ ਪੈਰਾਂ ਨਾਲ ਜੋੜ ਦਿੱਤਾ ਹੈ।

ਸਾਧਸੰਗਿ ਚਿੰਤ ਬਿਰਾਨੀ ਛਾਡੀ
ਸਤਿ-ਸੰਗਤ ਅੰਦਰ ਮੈਂ ਹੋਰ ਫਿਕਰ ਛੱਡ ਛੱਡੇ ਹਨ।

ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ
ਟੋਆ ਪੁੱਟ ਕੇ, ਮੈਂ ਉਸ ਅੰਦਰ ਆਪਣੀ ਹੰਕਾਰੀ ਮਤ ਸੰਸਾਰੀ ਲਗਨ ਤੇ ਆਪਣੇ ਚਿੱਤ ਦੀਆਂ ਖਾਹਿਸ਼ਾਂ ਦੱਬ ਛੱਡੀਆਂ ਹਨ। ਠਹਿਰਾਓ।

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ
ਹੁਣ ਨਾਂ ਕੋਈ ਮੇਰਾ ਵੈਰੀ ਹੈ, ਨਾਂ ਹੀ ਮੈਂ ਕਿਸੇ ਦਾ ਸ਼ਤਰੂ ਹਾਂ।

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥
ਜਿਸ ਸੁਆਮੀ ਨੇ ਸੰਸਾਰ ਫੈਲਾਇਆ ਹੈ, ਉਹ ਸਾਰਿਆਂ ਦੇ ਅੰਦਰ ਹੈ। ਇਹ ਸਮਝ ਮੈਨੂੰ ਸੱਚੇ ਗੁਰਾਂ ਤੋਂ ਪ੍ਰਾਪਤ ਹੋਈ ਹੈ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ
ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਮੈਂ ਹਰ ਇਕਸ ਦਾ ਦੋਸਤ ਹਾਂ।

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥
ਜਦ ਮੇਰੇ ਚਿੱਤ ਦਾ ਵਿਛੋੜਾ ਦੂਰ ਹੋ ਗਿਆ, ਤਦ ਪ੍ਰਮੇਸ਼ਵਰ, ਪਾਤਿਸ਼ਾਹ ਨਾਲ ਮੇਰਾ ਮਿਲਾਪ ਹੋ ਗਿਆ।

ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ
ਮੇਰੀ ਬੇ-ਹਯਾਈ ਦੂਰ ਹੋ ਗਈ, ਮੇਰੇ ਉਤੇ ਆਬਿ-ਹਿਯਾਤ ਵਰਸਦਾ ਹੈ ਅਤੇ ਗੁਰਾਂ ਦੀ ਬਾਣੀ ਮੈਨੂੰ ਮਿੱਠੀ ਲੱਗਦੀ ਹੈ।

ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥
ਨਾਨਕ ਵਿਆਪਕ ਵਾਹਿਗੁਰੂ ਨੂੰ ਹਰ ਥਾਂ ਸਮੁੰਦਰ, ਧਰਤੀ ਤੇ ਆਕਾਸ਼ ਵਿੱਚ ਵਿਆਪਕ ਵੇਖਦਾ ਹੈ।

ਧਨਾਸਰੀ ਮਃ
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ
ਜਦੋਂ ਦਾ ਮੈਂ ਸੰਤ ਗੁਰਦੇਵ ਜੀ ਦਾ ਦੀਦਾਰ ਵੇਖਿਆ ਹੈ, ਮੇਰੇ ਦਿਨ ਸਫਲ ਹੋ ਗਏ ਹਨ।

ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
ਸਦੀਵ ਹੀ ਸਿਰਜਣਹਾਰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।

ਅਬ ਮੋਹਿ ਰਾਮ ਜਸੋ ਮਨਿ ਗਾਇਓ
ਹੁਣ ਮੈਂ ਆਪਣੇ ਚਿੱਤ ਵਿੱਚ ਸਾਹਿਬ ਦੀ ਕੀਰਤੀ ਅਲਾਪਦਾ ਹਾਂ।

ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ
ਮੇਰਾ ਹਿਰਦਾ ਰੌਸ਼ਨ ਹੋ ਗਿਆ ਹੈ ਤੇ ਇਸ ਵਿੱਚ ਹਮੇਸ਼ਾਂ ਲਈ ਠੰਢ ਚੈਨ ਹੈ। ਮੈਂ ਪੂਰਨ ਸੱਚੇ ਗੁਰਾਂ ਨੂੰ ਪਾ ਲਿਆ ਹੈ। ਠਹਿਰਾਓ।

ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ
ਜਦ ਨੇਕੀ ਦਾ ਖਜ਼ਾਨਾ, ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਤਦ ਸਾਰੇ ਦੁਖੜੇ। ਸੰਦੇਹ ਤੇ ਡਰ ਅਲੋਪ ਹੋ ਜਾਂਣੇ ਹਨ।

ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਮਝ ਸੋਚ ਤੋਂ ਉਚੇਰੀ ਚੀਜ਼ ਪਾ ਲਈ ਹੈ।

ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ
ਮੈਂ ਚਿੰਤਾ ਤੋਂ ਬੇਫਿਕਰ ਅਤੇ ਸੋਚ-ਰਹਿਤ ਹੋ ਗਿਆ ਹਾਂ ਅਤੇ ਮੇਰਾ ਰੰਜ, ਲਾਲਚ ਤੇ ਸੰਸਾਰੀ ਮੋਹ ਦੂਰ ਹੋ ਗਏ ਹਨ।

ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
ਵਾਹਿਗੁਰੂ ਦੀ ਮਿਹਰ ਦੁਆਰਾ ਮੇਰੀ ਹੰਕਾਰ ਦੀ ਬਿਮਾਰੀ ਮਿੱਟ ਗਈ ਹੈ ਤੇ ਮੌਤ ਦੇ ਫ਼ਰਿਸ਼ਤੇ ਦਾ ਹੁਣ ਮੈਨੂੰ ਕੋਈ ਡਰ ਨਹੀਂ।

ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ
ਗੁਰਾਂ ਦੀ ਚਾਕਰੀ, ਗੁਰਾਂ ਦੀ ਘਾਲ ਅਤੇ ਗੁਰਾਂ ਦਾ ਹੁਕਮ ਮੈਨੂੰ ਮਿੱਠੜੇ ਲੱਗਦੇ ਹਨ।

ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
ਗੁਰੂ ਜੀ ਆਖਦੇ ਹਨ, ਮੈਂ ਉਹਨਾਂ ਗੁਰਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੌਤ ਦੇ ਦੂਤ ਦੇ ਪੰਜੇ ਤੋਂ ਛੁਡਾ ਲਿਆ ਹੈ।

ਧਨਾਸਰੀ ਮਹਲਾ
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ
ਕੇਵਲ ਓਹੀ ਸਿਆਣਾ ਅਤੇ ਸਰਵੱਗ ਹੈ, ਜਿਸ ਦੀ ਮਲਕੀਅਤ ਹਨ ਸਾਡੀ ਦੇਹ, ਆਤਮਾ ਤੇ ਦੌਲਤ ਅਤੇ ਉਸੇ ਦਾ ਹੀ ਸਾਰਾ ਆਲਮ ਹੈ।

ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥
ਜਦ ਉਹ ਮੇਰੀ ਖੁਸ਼ੀ ਤੇ ਗਮੀ ਸੁਣ ਲੈਂਦਾ ਹੈ, ਤਾਂ ਮੇਰੀ ਹਾਲਤ ਚੰਗੀ ਹੋ ਜਾਂਦੀ ਹੈ।

ਜੀਅ ਕੀ ਏਕੈ ਹੀ ਪਹਿ ਮਾਨੀ
ਮੇਰੇ ਮਨ ਦੀ ਕੇਵਲ ਮੇਰੇ ਮਾਲਕ ਤੋਂ ਹੀ ਤਸੱਲੀ ਹੁੰਦੀ ਹੈ।

ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ਰਹਾਉ
ਬਹੁਤ ਸਾਰੇ ਹੋਰ ਉਪਰਾਲੇ ਲੋਕਾਂ ਨੇ ਕੀਤੇ ਹਨ, ਪਰ ਮੈਂ ਉਹਨਾਂ ਦਾ ਕਿਣਕਾ ਮਾਤਰ ਭੀ ਮੁੱਲ ਨਹੀਂ ਪਾਉਂਦਾ। ਠਹਿਰਾਓ।

ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ
ਅੰਮ੍ਰਿਤ ਸਰੂਪ ਨਾਮ ਅਣਮੁੱਲਾ ਰਤਨ ਹੈ। ਗੁਰਾਂ ਨੇ ਮੈਨੂੰ ਇਹ ਮੰਤਰ ਪ੍ਰਦਾਨ ਕੀਤੀ ਹੈ।

ਡਿਗੈ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥
ਇਹ ਨਾਮ-ਮੰਤਰ ਨਾਂ ਗੁਆਚਦਾ ਤੇ ਨਾਂ ਹੀ ਡਕੋ-ਡੋਲੇ ਖਾਂਦਾ ਹੈ, ਸਗੋਂ ਅਸਥਿਰ ਰਹਿੰਦਾ ਹੈ ਅਤੇ ਇਸ ਦੇ ਨਾਲ ਮੇਰੀ ਆਤਮਾ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਈ ਹੈ।

ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ
ਉਹ ਪਾਪ, ਜਿਹੜੇ ਮੈਨੂੰ ਤੇਰੇ ਨਾਲੋਂ ਪਾੜਦੇ ਹਨ, ਹੇ ਪ੍ਰਭੂ! ਹੁਣ ਵੁਨ੍ਹਾਂ ਦੀ ਗੱਲ ਜਾਂਦੀ ਰਹੀ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits