Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ
ਤੂੰ ਸੁਆਮੀ ਦਾ ਜੱਸ ਉਚਾਰ। ਹਰੀ ਨੂੰ ਜਾਣ ਅਤੇ ਸੱਚੇ ਗੁਰਾਂ ਦੀ ਟਹਿਲ ਕਮਾ, ਇਸ ਤਰ੍ਹਾਂ ਸੁਆਮੀ ਮਾਲਕ ਦੇ ਨਾਮ ਨੂੰ ਤੂੰ ਆਰਾਧ।

ਹਰਿ ਦਰਗਹ ਭਾਵਹਿ ਫਿਰਿ ਜਨਮਿ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥
ਐਕੁਰ ਤੂੰ ਹਰੀ ਦੇ ਦਰਬਾਰ ਵਿੱਚ ਚੰਗਾ ਲੱਗੇਗਾਂ, ਮੁੜ ਉਦਰ ਵਿੱਚ ਨਹੀਂ ਪਵੇਗਾਂ ਅਤੇ ਸਾਈਂ ਦੇ ਨੂਰ ਵਿੱਚ ਲੀਨ ਹੋ ਜਾਵੇਗਾਂ।

ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ
ਸਾਈਂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ ਅਤੇ ਹਰ ਤਰ੍ਹਾਂ ਸੁਖਾਲੀ ਹੋ।

ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ਰਹਾਉ
ਹਰੀ ਦੀ ਕੀਰਤੀ ਮਹਾਨ ਬੁਲੰਦ ਤੇ ਪਰਮ ਉਤੱਮ ਹੈ। ਪਿਆਰੇ ਸੁਆਮੀ ਰੱਬ, ਰੱਬ ਦੀ ਚਾਕਰੀ ਸਮੂਹ ਦੀ ਖਲਾਸੀ ਕਰ ਦਿੰਦੀ ਹੈ। ਠਹਿਰਾਓ।

ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ
ਜਦ ਮਿਹਰਬਾਨੀ ਦੇ ਖਜ਼ਾਨੇ ਹਰੀ ਨੇ ਮਿਹਰਬਾਨੀ ਕੀਤੀ, ਤਾਂ ਗੁਰਾਂ ਨੇ ਮੈਨੂੰ ਸੁਆਮੀ ਦਾ ਸਿਮਰਨ ਪ੍ਰਦਾਨ ਕੀਤਾ ਅਤੇ ਮੇਰਾ ਸੁਆਮੀ ਨਾਲ ਪਿਆਰ ਪੈ ਗਿਆ।

ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥
ਮੈਂ ਭਾਵੇਂ ਫਿਕਰ ਨੂੰ ਤਿਆਗ ਦਿੱਤਾ ਹੈ, ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਲਿਆ ਹੈ ਅਤੇ ਹੁਣ ਪ੍ਰਭੂ ਮੇਰਾ ਮਿੱਤਰ ਬਣ ਗਿਆ ਹੈ, ਹੇ ਨਾਨਕ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ
ਵਾਹਿਗੁਰੂ ਬਾਰੇ ਪੜ੍ਹ, ਵਾਹਿਗੁਰੂ ਸੰਬੰਧੀ ਲਿਖ, ਵਾਹਿਗੁਰੂ ਦੇ ਨਾਮ ਨੂੰ ਉਚਾਰ, ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੇਰਾ ਵਾਹਿਗੁਰੂ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥
ਆਪਣੇ ਚਿੱਤ, ਸ਼ਬਦ ਅਤੇ ਖਿਆਲ ਅੰਦਰ ਵਾਹਿਗੁਰੂ ਦਾ ਆਰਾਧਨ ਕਰ, ਤਾਂ ਜੋ ਉਹ ਪ੍ਰਸੰਨ ਥੀ ਵੰਞੇ, ਐਕੁਰ ਹੰਕਾਰ ਦੇ ਵੈਰੀ, ਸੁਆਮੀ ਦਾ ਨਾਮ ਜਪਿਆ ਜਾਂਦਾ ਹੈ।

ਮਨਿ ਜਪੀਐ ਹਰਿ ਜਗਦੀਸ
ਹੇ ਮੇਰੀ ਜਿੰਦੇ! ਤੂੰ ਸ੍ਰਿੇਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।

ਮਿਲਿ ਸੰਗਤਿ ਸਾਧੂ ਮੀਤ
ਮੇਰੇ ਮਿਤ੍ਰ, ਤੂੰ ਸਤਿਸੰਗਤ ਅੰਦਰ ਜੁੜ ਜਾ।

ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ਰਹਾਉ
ਜੰਗਲ ਦੇ ਵਾਸੀ, (ਮਾਲਿਕ) ਵਾਹਿਗੁਰੂ ਦੀ ਮਹਿਮਾ ਗਾਇਨ ਕਰ ਅਤੇ ਦਿਹੁੰ ਰੈਣ, ਸਦੀਵ ਹੀ ਪ੍ਰਸੰਨ ਰਹੇਗਾਂ। ਠਹਿਰਾਓ।

ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ
ਜਦ ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਮਿਹਰ ਦੀ ਨਿਗ੍ਹਾ ਧਾਰੀ, ਤਦ ਮੇਰੇ ਚਿੱਤ ਨੇ ਉਪਰਾਲਾ ਕੀਤਾ। ਸਾਈਂ ਮਾਲਕ ਦੇ ਨਾਮ ਨੂੰ ਉਚਾਰ ਕੇ ਮੈਂ ਮੁਕਤ ਹੋ ਗਿਆ ਹਾਂ।

ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥
ਹੇ ਮੇਰੇ ਸਾਹਿਬ! ਤੂੰ ਆਪਣੇ ਸੇਵਕ ਨਾਨਕ ਦੀ ਲੱਜਿਆ ਰੱਖ। ਉਸ ਨੇ ਆ ਕੇ ਤੇਰੀ ਪਨਾਹ ਲਈ ਹੈ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ
ਚੁਰਾਸੀ ਕਰਾਮਾਤੀ ਪੁਰਸ਼, ਗੌਤਮ, ਤੇਤੀ ਕਰੋੜ ਦੇਵਤੇ ਅਤੇ ਖਾਮੋਸ਼ ਰਿਸ਼ੀ, ਸਾਰੇ ਤੇਰੇ ਨਾਮ ਦੇ ਚਾਹਵਾਨ ਹਨ, ਹੇ ਪ੍ਰਭੂ!

ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥
ਕੋਈ ਟਾਵਾਂ ਟਿੱਲਾ ਹੀ, ਜਿਸ ਦੇ ਮੱਥੇ ਉਤੇ ਵਾਹਿਗੁਰੂ, ਦੀ ਪ੍ਰੇਮਮਈ ਉਪਾਸ਼ਨਾ ਲਿਖੀ ਹੋਈ ਹੈ, ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਪ੍ਰਾਪਤ ਕਰਦਾ ਹੈ।

ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ
ਮੇਰੀ ਜਿੰਦੜੀਏ, ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ। ਰੱਬ ਦੀ ਉਸਤਤੀ ਗਾਇਨ ਕਰਨੀ ਇੱਕ ਸ੍ਰੇਸ਼ਟ ਕੰਮ ਹੈ।

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ਰਹਾਉ
ਜਿਹੜੇ ਤੇਰੀ ਸਿਫ਼ਤ ਸਲਾਹ ਗਾਇਨ ਅਤੇ ਸ੍ਰਵਣ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ। ਠਹਿਰਾਓ।

ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ
ਹੇ ਮੇਰੇ ਪਾਲਣ-ਪੋਸਣਹਾਰ! ਸੁਆਮੀ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਜਿਹੜਾ ਕੁਝ ਤੂੰ ਦਿੰਦਾ ਹੈਂ ਉਹ ਮੈਂ ਪਾਉਂਦਾ ਹਾਂ।

ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥
ਹੇ ਮਸਕੀਨਾਂ ਤੇ ਮਿਹਰਬਾਨ ਮਾਲਕ! ਮਿਹਰਬਾਨੀ ਧਾਰ ਕੇ ਮੈਨੂੰ ਦਾਤ ਬਖਸ਼, ਮੈਨੂੰ ਪ੍ਰਭੂ ਨਾਮ ਸਿਮਰਨ ਦਾ ਚਾ ਹੈ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ
ਸਾਰੇ ਸਿੱਖ ਅਤੇ ਦਾਸ ਤੇਰੀ ਉਪਾਸ਼ਨਾ ਕਰਨ ਨੂੰ ਆਉਂਦੇ ਹਨ, ਹੇ ਪ੍ਰਭੂ! ਅਤੇ ਉਹ ਸਾਰੇ ਹੀ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਗੁਰਬਾਣੀ ਗਾਇਨ ਕਰਦੇ ਹਨ।

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥
ਵਾਹਿਗੁਰੂ ਉਹਨਾਂ ਦੇ ਗਾਉਣ ਤੇ ਸੁਣਨ ਨੂੰ ਪ੍ਰਵਾਨ ਕਰ ਲੈਂਦਾ ਹੈ, ਜੋ ਸੱਚੇ ਗੁਰਾਂ ਦੇ ਫ਼ੁਰਮਾਨ ਨੂੰ ਪੂਰਨ ਸੱਚਾ ਜਾਣ ਸਵੀਕਾਰ ਕਰਦੇ ਹਨ।

ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ
ਸੁਆਮੀ, ਡਰਾਉਣੇ ਸੰਸਾਰ ਸਮੁੰਦਰ ਉਤੇ, ਯਾਤਰਾ ਅਸਥਾਨ ਹੈ। ਹੇ ਵੀਰ! ਤੂੰ ਹਰੀ ਸੁਆਮੀ ਕੋਲ ਜਾ ਅਤੇ ਉਸ ਦਾ ਜੱਸ ਉਚਾਰਨ ਕਰ।

ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ਰਹਾਉ
ਹੇ ਸਾਧੂਓ! ਰੱਬ ਦੇ ਦਰਬਾਰ ਵਿੱਚ ਕੇਵਲ ਉਨ੍ਹਾਂ ਬੰਦਿਆਂ ਦੀ ਹੀ ਪ੍ਰਸੰਸਾ ਹੁੰਦੀ ਹੈ, ਜੋ ਰੱਬ ਦੀ ਕਥਾ ਵਾਰਤਾ ਨੂੰ ਸਮਝਦੇ ਹਨ। ਠਹਿਰਾਓ।

ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ
ਸੁਆਮੀ ਵਾਹਿਗੁਰੂ ਆਪ ਹੈ, ਆਪ ਮੁਰੀਦ ਅਤੇ ਆਪ ਹੀ ਅਸਚਰਜ ਕੌਤਕ ਕਰਨ ਵਾਲਾ।

ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥
ਹੇ ਹਰੀ ਦੇ ਗੋਲੇ ਨਾਨਕ! ਕੇਵਲ ਓਹੀ ਵਾਹਿਗੁਰੂ ਨਾਲ ਮਿਲਦਾ ਹੈ, ਜਿਸ! ਉਹ ਖੁਦ ਮਿਲਾਉਂਦਾ ਹੈ। ਵਾਹਿਗੁਰੂ ਹੋਰ ਸਾਰਿਆਂ ਨੂੰ ਛੱਡ ਦਿੰਦਾ ਹੈ, ਕਿਉਂਕਿ ਉਹੋ ਸੁਆਮੀ ਨੂੰ ਚੰਗਾ ਲੱਗਦਾ ਹੈ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ
ਸਾਹਿਬ ਕਾਮਨਾ ਪੂਰੀਆਂ ਕਰਨ ਵਾਲਾ ਅਤੇ ਸਾਰੇ ਆਰਾਮ ਦੇਣਹਾਰ ਹੈ। ਉਸ ਦੇ ਅਖਤਿਆਰ ਵਿੱਚ ਹੈ (ਮੁਰਾਦਾਂ ਪੂਰੀਆਂ ਕਰਨ ਵਾਲੀ) ਸਵਰਗੀ ਗਊ।

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥
ਇਸ ਲਈ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਜਿੰਦੇ! ਕੇਵਲ ਤਦ ਹੀ ਤੂੰ ਸਾਰੇ ਸੁੱਖ ਆਰਾਮ ਪਾਵੇਂਗੀ, ਹੇ ਮੇਰੀ ਜਿੰਦੜੀਏ।

        


© SriGranth.org, a Sri Guru Granth Sahib resource, all rights reserved.
See Acknowledgements & Credits