Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥
ਉਹ ਨਾਮ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ।

ਧਨਾਸਰੀ ਮਹਲਾ
ਧਨਾਸਰੀ ਤੀਜੀ ਪਾਤਿਸ਼ਾਹੀ।

ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ
ਪਰਮ ਬੇਅੰਤ ਅਤੇ ਪਵਿੱਤ੍ਰ ਹੇ ਵਾਹਿਗੁਰੂ ਦੇ ਨਾਮ ਦੀ ਦੌਲਤ।

ਗੁਰ ਕੈ ਸਬਦਿ ਭਰੇ ਭੰਡਾਰਾ
ਗੁਰਾਂ ਦੀ ਬਾਣੀ ਰਾਹੀਂ ਬੰਦੇ ਇਸ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਂਦਾ ਹੈ।

ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ
ਨਾਮ ਦੇ ਬਗੈਰ ਹੋਰ ਸਾਰਿਆਂ ਧਨ-ਪਦਾਰਥਾਂ ਨੂੰ ਜ਼ਹਿਰ ਸਮਝ।

ਮਾਇਆ ਮੋਹਿ ਜਲੈ ਅਭਿਮਾਨੁ ॥੧॥
ਅਭਿਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ।

ਗੁਰਮੁਖਿ ਹਰਿ ਰਸੁ ਚਾਖੈ ਕੋਇ
ਗੁਰਾਂ ਦੇ ਰਾਹੀਂ, ਕੋਈ ਵਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ਰਹਾਉ
ਦਿਨ ਰਾਤ ਉਹ ਹਮੇਸ਼ਾਂ ਖੁਸ਼ੀ ਵਿੱਚ ਰਹਿੰਦਾ ਹੈ। ਪੂਰਨ ਚੰਗੇ ਕਰਮਾਂ ਰਾਹੀਂ ਹੀ ਨਾਮ ਪਾਇਆ ਜਾਂਦਾ ਹੈ। ਠਹਿਰਾਉ।

ਸਬਦੁ ਦੀਪਕੁ ਵਰਤੈ ਤਿਹੁ ਲੋਇ
ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ।

ਜੋ ਚਾਖੈ ਸੋ ਨਿਰਮਲੁ ਹੋਇ
ਜਿਹੜਾ ਨਾਮ ਨੂੰ ਚੱਖਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।

ਨਿਰਮਲ ਨਾਮਿ ਹਉਮੈ ਮਲੁ ਧੋਇ
ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁੱਟਤਾ ਹੈ।

ਸਾਚੀ ਭਗਤਿ ਸਦਾ ਸੁਖੁ ਹੋਇ ॥੨॥
ਸੱਚੇ ਪ੍ਰੇਮ ਰਾਹੀਂ, ਬੰਦਾ ਸਦੀਵ ਹੀ ਆਰਾਮ ਵਿੱਚ ਵਸਦਾ ਹੈ।

ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ
ਕੇਵਲ ਓਹੀ ਰੱਬ ਦਾ ਬੰਦਾ ਅਤੇ ਗੋਲਾ ਹੈ, ਜੋ ਪ੍ਰਭੂ-ਅੰਮ੍ਰਿਤ ਨੂੰ ਮਾਣਦਾ ਹੈ।

ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ
ਉਹ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਅਤੇ ਕਦਾਚਿਤ ਭੀ ਰੰਜ-ਗਮ ਵਿੱਚ ਨਹੀਂ ਹੁੰਦਾ।

ਆਪਿ ਮੁਕਤੁ ਅਵਰਾ ਮੁਕਤੁ ਕਰਾਵੈ
ਉਹ ਖੁਦ ਬੰਦ-ਖਲਾਸ ਹੈ ਤੇ ਹੋਰਨਾਂ ਨੂੰ ਬੰਦ-ਖਲਾਸ ਕਰਾਉਂਦਾ ਹੈ।

ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥
ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੁਆਮੀ ਪਾਸੋਂ ਆਰਾਮ ਚੈਨ ਪ੍ਰਾਪਤ ਕਰਦਾ ਹੈ।

ਬਿਨੁ ਸਤਿਗੁਰ ਸਭ ਮੁਈ ਬਿਲਲਾਇ
ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਚਾਰ ਵਿਲਕਦਾ ਮਰ ਜਾਂਦਾ ਹੈ।

ਅਨਦਿਨੁ ਦਾਝਹਿ ਸਾਤਿ ਪਾਇ
ਰਾਤ ਦਿਨ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਠੰਢ-ਚੈਨ ਨੂੰ ਪ੍ਰਾਪਤ ਨਹੀਂ ਹੁੰਦਾ।

ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਸਾਰੀਆਂ ਖਾਹਿਸ਼ਾਂ ਮਿੱਟ ਜਾਂਦੀਆਂ ਹਨ।

ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥
ਨਾਨਕ, ਨਾਮ ਦੇ ਰਾਹੀਂ, ਇਨਸਾਨ ਨੂੰ ਠੰਢ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।

ਧਨਾਸਰੀ ਮਹਲਾ
ਧਨਾਸਰੀ ਤੀਜੀ ਪਾਤਿਸ਼ਾਹੀ।

ਸਦਾ ਧਨੁ ਅੰਤਰਿ ਨਾਮੁ ਸਮਾਲੇ
ਆਪਣੇ ਚਿੱਤ ਵਿੱਚ ਤੂੰ ਹਮੇਸ਼ਾਂ ਰੱਬ ਦੇ ਨਾਮ ਦੀ ਦੌਲਤ ਨੂੰ ਸੰਭਾਲ ਕਰ,

ਜੀਅ ਜੰਤ ਜਿਨਹਿ ਪ੍ਰਤਿਪਾਲੇ
ਜੋ ਸਾਰੇ ਪ੍ਰਾਣੀਆਂ ਨੂੰ ਪਾਲਦਾ-ਪੋਸਦਾ ਹੈ।

ਮੁਕਤਿ ਪਦਾਰਥੁ ਤਿਨ ਕਉ ਪਾਏ
ਕੇਵਲ ਓਹੀ ਮੋਖਸ਼ ਦੀ ਦੌਲਤ ਨੂੰ ਪਾਉਂਦੇ ਹਨ,

ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥
ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਅਤੇ ਉਸ ਨੂੰ ਪਿਆਰ ਕਰਦੇ ਹਨ।

ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ
ਗੁਰਾਂ ਦੀ ਘਾਲ ਦੁਆਰਾ ਆਦਮੀ ਪ੍ਰਭੂ ਦੇ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ।

ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ
ਉਸ ਦਾ ਅੰਦਰ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।

ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ
ਇਹ ਵਾਹਿਗੁਰੂ ਦਾ ਡੂੰਘਾ ਪ੍ਰੇਮ ਪਤਨੀ ਦੇ ਆਪਣੇ ਪਤੀ ਵਾਸਤੇ ਪ੍ਰੇਮ ਵਰਗਾ ਹੁੰਦਾ ਹੈ।

ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ
ਉਹ ਸੁਆਮੀ ਉਸ ਪਤਨੀ ਨੂੰ ਮਾਣਦੀ ਹੈ, ਜੋ ਅਡੋਲਤਾ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।

ਹਉਮੈ ਵਿਚਿ ਪ੍ਰਭੁ ਕੋਇ ਪਾਏ
ਹੰਕਾਰ ਅੰਦਰ ਕੋਈ ਬੰਦਾ ਭੀ ਆਪਣੇ ਸਾਹਿਬ ਨੂੰ ਪ੍ਰਾਪਤ ਨਹੀਂ ਹੁੰਦਾ।

ਮੂਲਹੁ ਭੁਲਾ ਜਨਮੁ ਗਵਾਏ ॥੨॥
ਆਦੀ ਨਿਰੰਕਾਰ ਤੋਂ ਗੁੰਮਰਾਹ ਹੋ ਪ੍ਰਾਣੀ ਆਪਣਾ ਜੀਵਨ ਵੰਞਾ ਲੈਂਦਾ ਹੈ।

ਗੁਰ ਤੇ ਸਾਤਿ ਸਹਜ ਸੁਖੁ ਬਾਣੀ
ਗੁਰਾਂ ਪਾਸੋਂ ਆਰਾਮ, ਅਡੋਲਤਾ, ਅਨੰਦ ਅਤੇ ਰੱਬੀ ਗੁਰਬਾਣੀ ਪ੍ਰਾਪਤ ਹੁੰਦੇ ਹਨ।

ਸੇਵਾ ਸਾਚੀ ਨਾਮਿ ਸਮਾਣੀ
ਸੱਚੀ ਹੈ ਗੁਰਾਂ ਦੀ ਘਾਲ, ਜਿਸ ਦੁਆਰਾ ਜੀਵ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ
ਨਾਮ ਦੀ ਦਾਤ ਪਾ, ਇਨਸਾਨ ਹਮੇਸ਼ਾਂ ਹੀ ਆਪਣੇ ਪਿਆਰੇ ਪ੍ਰਭੂ ਦਾ ਸਿਮਰਨ ਕਰਦਾ ਹੈ।

ਸਾਚ ਨਾਮਿ ਵਡਿਆਈ ਪਾਏ ॥੩॥
ਸੱਚੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।

ਆਪੇ ਕਰਤਾ ਜੁਗਿ ਜੁਗਿ ਸੋਇ
ਉਹ ਸਿਰਜਣਹਾਰ ਸੁਆਮੀ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਵਸਦਾ ਹੈ।

ਨਦਰਿ ਕਰੇ ਮੇਲਾਵਾ ਹੋਇ
ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਾਂ ਹੀ, ਜੀਵ ਉਸ ਨਾਲ ਮਿਲਦਾ ਹੈ।

ਗੁਰਬਾਣੀ ਤੇ ਹਰਿ ਮੰਨਿ ਵਸਾਏ
ਗੁਰਾਂ ਦੀ ਬਾਣੀ ਦੇ ਰਾਹੀਂ ਪ੍ਰਭੂ ਅੰਤਰ ਆਤਮੇ ਨਿਵਾਸ ਕਰ ਲੈਂਦਾ ਹੈ।

ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥
ਨਾਨਕ, ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਧਨਾਸਰੀ ਮਹਲਾ ਤੀਜਾ
ਧਨਾਸਰੀ ਤੀਜੀ ਪਾਤਿਸ਼ਾਹੀ।

ਜਗੁ ਮੈਲਾ ਮੈਲੋ ਹੋਇ ਜਾਇ
ਸੰਸਾਰ ਪਲੀਤ ਹੈ, ਤੇ ਉਸ ਨਾਲ ਜੁੜ ਕੇ ਪ੍ਰਾਣੀ ਪਲੀਤ ਹੋ ਜਾਂਦਾ ਹੈ।

ਆਵੈ ਜਾਇ ਦੂਜੈ ਲੋਭਾਇ
ਦਵੈਤ ਵਿੱਚ ਫੱਸਿਆ ਉਹ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਹੈ।

ਦੂਜੈ ਭਾਇ ਸਭ ਪਰਜ ਵਿਗੋਈ
ਹੋਰਸ ਦੀ ਪ੍ਰੀਤ ਦੇ ਸਾਰੇ ਸੰਸਾਰ ਨੂੰ ਤਬਾਹ ਕਰ ਛੱਡਿਆ ਹੈ।

ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥
ਪ੍ਰਤੀ ਕੂਲ ਪੁਰਸ਼ ਸੱਟਾਂ ਸਹਾਰਦਾ ਹੈ ਅਤੇ ਆਪਣੀ ਇੱਜ਼ਤ ਆਬਰੂ ਗਵਾ ਲੈਂਦਾ ਹੈ।

ਗੁਰ ਸੇਵਾ ਤੇ ਜਨੁ ਨਿਰਮਲੁ ਹੋਇ
ਗੁਰਾਂ ਦੀ ਟਹਿਲ ਦੁਆਰਾ ਬੰਦਾ ਪਵਿੰਤਰ ਹੋ ਜਾਂਦਾ ਹੈ।

ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ਰਹਾਉ
ਉਸ ਦੇ ਅੰਦਰ ਨਾਮ ਟਿੱਕ ਜਾਂਦਾ ਹੈ ਅਤੇ ਸ੍ਰੇਸ਼ਟ ਥੀ ਵੰਞਦੀ ਹੈ ਉਸ ਦੀ ਇੱਜ਼ਤ-ਆਬਰੂ। ਠਹਿਰਾਉ।

ਗੁਰਮੁਖਿ ਉਬਰੇ ਹਰਿ ਸਰਣਾਈ
ਗੁਰੂ-ਅਨੁਸਾਰੀ ਗੁਰੂ ਦੀ ਪਨਾਹ ਲੈਣ ਦੁਆਰਾ, ਪਾਰ ਉਤਰ ਜਾਂਦੇ ਹਨ।

ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ
ਸਾਹਿਬ ਦੇ ਨਾਮ ਨਾਲ ਰੰਗੀਜੇ ਹੋਏ, ਉਹ ਆਪਣੇ ਅੰਦਰ ਉਸ ਦੀ ਪ੍ਰੇਮਮਈ ਸੇਵਾ ਨੂੰ ਪੱਕੀ ਕਰਦੇ ਹਨ।

ਭਗਤਿ ਕਰੇ ਜਨੁ ਵਡਿਆਈ ਪਾਏ
ਰੱਬ ਦਾ ਸੇਵਕ ਉਸ ਦੀ ਸੇਵਾ ਕਰਦਾ ਹੈ ਅਤੇ ਪੱਤ ਆਬਰੂ ਪਾਉਂਦਾ ਹੈ।

ਸਾਚਿ ਰਤੇ ਸੁਖ ਸਹਜਿ ਸਮਾਏ ॥੨॥
ਸੱਚ ਨਾਲ ਰੰਗਿਆ ਹੋਇਆ ਉਹ ਆਤਮਕ-ਅਨੰਦ ਅੰਦਰ ਲੀਨ ਹੋ ਜਾਂਦਾ ਹੈ।

ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ
ਸਮਝ ਲੈ ਕਿ ਸੱਚੇ ਨਾਮ ਦਾ ਖਰੀਦਾਰ ਕੋਈ ਇਕ ਅੱਧਾ ਹੀ ਹੈ।

ਗੁਰ ਕੈ ਸਬਦਿ ਆਪੁ ਪਛਾਣੁ
ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਆਪ ਦੀ ਸਿੰਆਣ ਕਰ ਲੈਂਦਾ ਹੈ।

ਸਾਚੀ ਰਾਸਿ ਸਾਚਾ ਵਾਪਾਰੁ
ਸੱਚੀ ਹੈ ਉਸ ਦੀ ਪੂੰਜੀ ਅਤੇ ਸੱਚਾ ਉਸ ਦਾ ਵਣਜ।

ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥
ਮੁਬਾਰਕ ਹੈ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਨਾਲ ਪ੍ਰੇਮ ਰੱਖਦਾ ਹੈ।

ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ
ਕਈਆਂ ਨੂੰ ਉਸ ਸੱਚੇ ਸਾਹਿਬ ਨੇ ਸੱਚੇ ਨਾਮ ਨਾਲ ਜੋੜ ਦਿੱਤਾ ਹੈ।

ਊਤਮ ਬਾਣੀ ਸਬਦੁ ਸੁਣਾਏ
ਉਹ ਸ੍ਰੇਸ਼ਟ ਗੁਰਬਾਣੀ ਅਤੇ ਨਾਮ ਨੂੰ ਸੁਣਦੇ ਹਨ।

        


© SriGranth.org, a Sri Guru Granth Sahib resource, all rights reserved.
See Acknowledgements & Credits