Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥  

बंधन मुकतु संतहु मेरी राखै ममता ॥३॥  

Banḏẖan mukaṯ sanṯahu merī rākẖai mamṯā. ||3||  

He frees us from bondage, O Saints, and saves us from possessiveness. ||3||  

ਉਹ ਮੈਨੂੰ ਫਾਹੀਆਂ ਤੋਂ ਆਜ਼ਾਦ ਕਰਦਾ ਹੈ ਅਤੇ ਮੇਰੇ ਲਈ ਪਿਆਰ ਰੱਖਦਾ ਹੈ, ਹੇ ਸਾਧੂੳ!  

ਹੇ ਮਹਾਰਾਜ ਤੂੰ ਅਵਿਦਕ ਬੰਧਨਤਾ ਸੇ ਰਹਤ ਹੈਂ ਮੇਰੀ ਸੰਤ ਜਨੋ ਕੇ ਸਮ ਮਮਤਾ ਰਾਖਤਾ ਹੈਂ ਭਾਵ ਯਹ ਕਿ ਪ੍ਰਹਲਾਦ ਆਦਿਕੋਂ ਵਤ ਮੇਰੇ ਕੋ ਅਪਨਾ ਜਾਨਤਾ ਹੈਂ ਵਾ ਬੰਧਨਾ ਸੇ ਮੁਕਤ ਜੋ ਸੰਤ ਹੈਂ ਕਿਰਪਾ ਕਰਕੇ ਮੇਰੀ ਤਿਨ ਮੈਂ ਮਮਤਾ ਰਾਖਤਾ ਹੈ ਵਾ ਹੰਤਾ ਮਮਤਾ ਤੇ ਮੇਰੀ ਰਖਿਆ ਕਰਤਾ ਹੈਂ॥੩॥


ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ  

भए किरपाल ठाकुर रहिओ आवण जाणा ॥  

Bẖa▫e kirpāl ṯẖākur rahi▫o āvaṇ jāṇā.  

Becoming Merciful, my Lord and Master has ended my comings and goings in reincarnation.  

ਪ੍ਰਭੂ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।  

ਹੇ ਠਾਕੁਰ ਜਬ ਆਪ ਮੇਰੇ ਪਰ ਕ੍ਰਿਪਾਲ ਹੂਏ ਤਬ ਹਮ (ਆਵਣ) ਜਨਮ (ਜਾਣਾ) ਮਰਨ ਸੇ ਰਹਤ ਹੂਏ ਹੈਂ॥


ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥  

गुर मिलि नानक पारब्रहमु पछाणा ॥४॥२७॥९७॥  

Gur mil Nānak pārbarahm pacẖẖāṇā. ||4||27||97||  

Meeting with the Guru, Nanak has recognized the Supreme Lord God. ||4||27||97||  

ਗੁਰਾਂ ਨੂੰ ਪੇਟਣ ਦੁਆਰਾ ਨਾਨਕ ਨੇ ਸ਼ਰੋਮਣੀ ਸਾਹਿਬ ਨੂੰ ਸਿੰਞਾਣ ਲਿਆ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਪਾਰਬ੍ਰਹਮ ਗੁਰੋਂ ਕੋ ਮਿਲ ਕਰ ਮੈਂ ਤੇਰੇ ਕੋ ਬਿਆਪਕ ਰੂਪ ਕਰਕੇ ਪਛਾਣਿਆ ਹੈ॥੪॥੨੭॥੯੭॥


ਸਿਰੀਰਾਗੁ ਮਹਲਾ ਘਰੁ   ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ  

सिरीरागु महला ५ घरु १ ॥   संत जना मिलि भाईआ कटिअड़ा जमकालु ॥  

Sirīrāg mėhlā 5 gẖar 1.   Sanṯ janā mil bẖā▫ī▫ā kati▫aṛā jamkāl.  

Siree Raag, Fifth Mehl, First House:   Meeting with the humble beings, O Siblings of Destiny, the Messenger of Death is conquered.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਪਵਿਤ੍ਰ ਪੁਰਸ਼ ਨੂੰ ਭੇਟ ਕੇ, ਹੈ ਵੀਰ! ਮੈਂ ਜੰਮਣ ਤੇ ਮਰਨ ਨੂੰ ਵੱਢ ਸੁਟਿਆ ਹੈ।  

ਬੇਨਤੀ॥ ਸੰਤ ਜਨਾ ਭਾਈਓਂ ਕੇ ਸਾਥ ਮਿਲ ਕਰਕੇ (ਜਮ) ਜਨਮ (ਕਾਲੁ) ਮਰਨੁ ਕਾਟ ਦੀਆ ਹੈ ਵਾ ਕਾਲ ਕੋ (ਜਮ) ਮੂਲ ਤੇ ਹੀ ਨਾਸ ਕਰ ਦੀਆ ਹੈ। ਭਾਵ ਯਹਿ ਕਿ ਜਨਮ ਮਰਨ ਸੇ ਰਹਤ ਹੂਆ ਹੂੰ॥


ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ  

सचा साहिबु मनि वुठा होआ खसमु दइआलु ॥  

Sacẖā sāhib man vuṯẖā ho▫ā kẖasam ḏa▫i▫āl.  

The True Lord and Master has come to dwell within my mind; my Lord and Master has become Merciful.  

ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।  

ਜਬ ਸਚਾ ਸਾਹਿਬੁ ਮਨ ਮੈ (ਵੁਠਾ) ਵਸਿਆ ਹੈ ਤਬ ਵਹੁ (ਖਸਮੁ) ਮਾਲਕ ਪਰਮੇਸ੍ਵਰ ਦਿਆਲ ਹੂਆ ਹੈ॥


ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥  

पूरा सतिगुरु भेटिआ बिनसिआ सभु जंजालु ॥१॥  

Pūrā saṯgur bẖeti▫ā binsi▫ā sabẖ janjāl. ||1||  

Meeting with the Perfect True Guru, all my worldly entanglements have ended. ||1||  

ਮੈਂ ਪੂਰਨ ਸਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰਾ ਸਾਰਾ ਬੰਧਨ ਮੁਕ ਗਿਆ ਹੈ।  

ਪਰੰਤੂ ਜਿਨ੍ਹੋਂ ਕੋ ਹੇ ਪੂਰਨ ਸਤਿਗੁਰੁ ਆਪ (ਭੇਟਿਆ) ਮਿਲਾ ਹੈ ਤਬ ਤਿਨ੍ਹੋਂ ਕਾ ਸਰਬ (ਜੰਜਾਲੁ) ਬੰਧਨੁ (ਬਿਨਸਿਆ) ਨਿਵਰਤ ਹੂਆ ਹੈ॥੧॥


ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ   ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ  

मेरे सतिगुरा हउ तुधु विटहु कुरबाणु ॥   तेरे दरसन कउ बलिहारणै तुसि दिता अम्रित नामु ॥१॥ रहाउ ॥  

Mere saṯigurā ha▫o ṯuḏẖ vitahu kurbāṇ.   Ŧere ḏarsan ka▫o balihārṇai ṯus ḏiṯā amriṯ nām. ||1|| rahā▫o.  

O my True Guru, I am a sacrifice to You.   I am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1||Pause||  

ਮੇਰੇ ਸਚੇ ਗੁਰਦੇਵ ਜੀ! ਮੈਂ ਤੁਹਾਡੇ ਉਤੋਂ ਬਲਿਹਾਰਨੇ ਜਾਂਦਾ ਹਾਂ।   ਮੈਂ ਤੇਰੇ ਦੀਦਾਰ ਉਤੋਂ ਸਦਕੇ ਜਾਂਦਾ ਹਾਂ। ਪਰਮ-ਪ੍ਰਸੰਨ ਹੋ ਕੇ ਤੂੰ ਮੈਨੂੰ ਅਮਰ ਕਰਨਹਾਰ ਨਾਮ ਬਖਸ਼ਿਆ ਹੈ। ਠਹਿਰਾਉ।  

ਹੇ ਮੇਰੇ ਸਤਿਗੁਰੁ ਮੈਂ ਤੇਰੇ ਉਪਰ ਸੇ ਕੁਰਬਾਨ ਜਾਤਾ ਹੂੰ ਤੇਰੇ ਦਰਸਨ ਕੋ ਬਲਿਹਾਰਣੇ ਜਾਤਾ ਹੂੰ ਕਿਉਂਕਿ ਤੈਨੇ ਪ੍ਰਸਿੰਨ ਹੋ ਕਰ ਅੰਮ੍ਰਿਤ ਰੂਪੁ ਨਾਮੁ ਦੀਆ ਹੈ॥੧॥


ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ  

जिन तूं सेविआ भाउ करि सेई पुरख सुजान ॥  

Jin ṯūʼn sevi▫ā bẖā▫o kar se▫ī purakẖ sujān.  

Those who have served You with love are truly wise.  

ਸਿਆਣੇ ਹਨ ਉਹ ਪੁਰਸ਼, ਜਿਨ੍ਹਾਂ ਨੇ ਪਿਆਰ ਨਾਲ ਤੇਰੀ ਟਹਿਲ ਕਮਾਈ ਹੈ।  

ਜਿਨ ਪੁਰਸੋਂ ਨੇ ਤੇਰੇ ਕੋ ਪ੍ਰੇਮ ਕਰਕੇ ਸੇਵਨ ਕੀਆ ਹੈ ਸੋਈ ਚਤਰ ਹੈਂ॥


ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ  

तिना पिछै छुटीऐ जिन अंदरि नामु निधानु ॥  

Ŧinā picẖẖai cẖẖutī▫ai jin anḏar nām niḏẖān.  

Those who have the Treasure of the Naam within emancipate others as well as themselves.  

ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।  

ਜਿਨਕੇ ਰਿਦੇ ਮੇਂ ਨਾਮ ਰੂਪੀ (ਨਿਧਾਨੁ) ਖਜਾਨਾ ਹੈ ਤਿਨ ਪੁਰਸੋਂ ਕੇ (ਪਿਛੈ) ਸਰਣ ਲੈਣੇ ਕਰ ਸੰਸਾਰ ਬੰਧਨਾ ਸੇ ਛੁਟੀਤਾ ਹੈ॥


ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥  

गुर जेवडु दाता को नही जिनि दिता आतम दानु ॥२॥  

Gur jevad ḏāṯā ko nahī jin ḏiṯā āṯam ḏān. ||2||  

There is no other Giver as great as the Guru, who has given the gift of the soul. ||2||  

ਗੁਰਾਂ ਜਿੱਡਾ ਵਡਾ ਦਾਤਾਰ ਕੋਈ ਨਹੀਂ, ਜਿਨ੍ਰਾਂ ਨੇ ਮੈਨੂੰ ਰੱਬੀ ਰੂਹ ਦੀ ਦਾਤ ਪਰਦਾਨ ਕੀਤੀ ਹੈ।  

ਗੁਰੂ ਜੈਸਾ ਵੱਡਾ ਦਾਤਾ ਕੋਈ ਨਹੀਂ ਜਿਸਨੇ ਆਤਮ ਦਾਨੁ ਦੀਆ ਹੈ ਭਾਵ ਯਹਿ ਕਿ ਜਗ੍ਯਾਸੂਆਂ ਕੋ ਸਰੂਪ ਕੀ ਗ੍ਯਾਤ ਕਰਵਾ ਦਈ ਹੈ॥੨॥


ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ  

आए से परवाणु हहि जिन गुरु मिलिआ सुभाइ ॥  

Ā▫e se parvāṇ hėh jin gur mili▫ā subẖā▫e.  

Blessed and acclaimed is the coming of those who have met the Guru with loving faith.  

ਪਰਵਾਣਿਤ ਹੈ ਉਨ੍ਹਾਂ ਦਾ ਆਗਮਨ ਜੋ ਸਰੇਸ਼ਟ ਭਾਵਨਾ ਨਾਲ ਗੁਰਾਂ ਨੂੰ ਭੇਟਦੇ ਹਨ।  

ਜਿਨ੍ਹੋਂ ਕੋ ਗੁਰੂ ਸੁਖ ਸਰੂਪ ਪ੍ਰੇਮ ਸੇ ਮਿਲਿਆ ਹੈ ਸੋਈ ਪੁਰਸ ਸੰਸਾਰ ਮੈਂ ਆਏ ਪ੍ਰਵਾਣੁ ਹੈਂ॥


ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ  

सचे सेती रतिआ दरगह बैसणु जाइ ॥  

Sacẖe seṯī raṯi▫ā ḏargėh baisaṇ jā▫e.  

Attuned to the True One, you shall obtain a place of honor in the Court of the Lord.  

ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਬੈਠਣ ਦੀ ਜਗ੍ਹਾਂ ਪਾ ਲੈਂਦਾ ਹੈ।  

ਜੋ ਸਚੇ ਵਾਹਿਗੁਰੂ ਸੇ (ਰਤਿਆ) ਰੰਗਤ ਹੂਏ ਹੈਂ ਤਿਨ ਕੋ ਸਤਕਾਰ ਪੂਰਬਕ ਦਰਗਾਹ ਮੈਂ ਬੈਠਣੇ ਕੋ ਜਗਾ ਮਿਲਤੀ ਹੈ॥


ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥  

करते हथि वडिआईआ पूरबि लिखिआ पाइ ॥३॥  

Karṯe hath vaḏi▫ā▫ī▫ā pūrab likẖi▫ā pā▫e. ||3||  

Greatness is in the Hands of the Creator; it is obtained by pre-ordained destiny. ||3||  

ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।  

ਏਹ ਸਭ ਵਡਿਆਈਆਂ (ਕਰਤੇ) ਪਰਮੇਸ੍ਵਰ ਕੇ ਹਾਥ ਮੈ ਹੈਂ ਪਰੰਤੂ ਪੂਰਬਲਾ ਲਿਖਿਆ ਹੋਵੇ ਤਾਂ ਪ੍ਰਾਪਤਿ ਹੋਤੀਆਂ ਹੈਂ॥੩॥


ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ  

सचु करता सचु करणहारु सचु साहिबु सचु टेक ॥  

Sacẖ karṯā sacẖ karanhār sacẖ sāhib sacẖ tek.  

True is the Creator, True is the Doer. True is our Lord and Master, and True is His Support.  

ਸੱਚਾ ਸੁਆਮੀ ਸੰਸਾਰ ਦਾ ਸਿਰਜਣਹਾਰ ਹੈ ਅਤੇ ਸੱਚਾ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ। ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।  

ਪੀਛੇ ਭੀ (ਸਚੁ) ਪਰਮੇਸ੍ਵਰ ਕਰਤਾ ਥਾ ਔਰ ਸੋਈ ਸਚੁ ਰੂਪੁ ਅਬ ਸ੍ਰਿਸਟੀ ਕੇ ਕਰਨੇ ਹਾਰਾ ਹੈ ਸੋਈ ਸਚਾ ਸਾਹਿਬੁ ਭਵਿਖਤ ਮੈਂ ਕਰੇਗਾ ਔਰ ਤਿਸ ਕਾ ਸਚਾ ਹੀ (ਟੇਕ) ਆਸਰਾ ਹੈ॥


ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ  

सचो सचु वखाणीऐ सचो बुधि बिबेक ॥  

Sacẖo sacẖ vakẖāṇī▫ai sacẖo buḏẖ bibek.  

So speak the Truest of the True. Through the True One, an intuitive and discerning mind is obtained.  

ਤੂੰ ਸਚਿਆਰਾ ਦੇ ਪ੍ਰਮ-ਸਚਿਆਰ ਦੇ ਨਾਮ ਦਾ ਜਾਪ ਕਰ, ਸਚੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਬੀਨ ਅਕਲ ਉਤਪੰਨ ਹੁੰਦਾ ਹੈ।  

ਜੋ ਸਰਬ ਕਾਲ ਮੈ ਸਚੁ ਰੂਪ ਹੈ ਤਿਸ ਕੀ ਜਬ ਉਸਤਤੀ ਕਰੀਏ ਤਬ ਬੁਧੀ ਵਿਖੇ ਸਚਾ (ਬਿਬੇਕ) ਆਤਮ ਵੀਚਾਰ ਪ੍ਰਾਪਤ ਹੋਤਾ ਹੈ॥


ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥  

सरब निरंतरि रवि रहिआ जपि नानक जीवै एक ॥४॥२८॥९८॥  

Sarab niranṯar rav rahi▫ā jap Nānak jīvai ek. ||4||28||98||  

Nanak lives by chanting and meditating on the One, who is pervading within and contained amongst all. ||4||28||98||  

ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਜੋ ਸਰਬ ਬਨ ਤ੍ਰਿਨ ਮੈ ਅੰਤਰੇ ਸੇ ਰਹਿਤ ਹੋ ਕਰ ਰਮਿਆ ਹੂਆ ਹੈ ਯਥਾ (ਬਨ ਤ੍ਰਿਨ ਪਰਬਤ ਹੈ ਪਾਰਬ੍ਰਹਮੁ) ਤਿਸ ਏਕ ਕੋ ਜਪ ਕਰ ਜੀਵਤਾ ਹੂੰ॥੪॥੨੮॥੯੮॥


ਸਿਰੀਰਾਗੁ ਮਹਲਾ   ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ  

सिरीरागु महला ५ ॥   गुरु परमेसुरु पूजीऐ मनि तनि लाइ पिआरु ॥  

Sirīrāg mėhlā 5.   Gur parmesur pūjī▫ai man ṯan lā▫e pi▫ār.  

Siree Raag, Fifth Mehl:   Worship the Guru, the Transcendent Lord, with your mind and body attuned to love.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।  

ਹੇ ਭਾਈ ਗੁਰੋਂ ਕੋ ਪਰਮੇਸ੍ਵਰ ਜਾਣ ਕਰ ਔਰ ਮਨ ਤਨ ਕਾ ਪਿਆਰ ਲਗਾਇ ਕਰ ਪੂਜੀਐ॥


ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ  

सतिगुरु दाता जीअ का सभसै देइ अधारु ॥  

Saṯgur ḏāṯā jī▫a kā sabẖsai ḏe▫e aḏẖār.  

The True Guru is the Giver of the soul; He gives Support to all.  

ਸਚੇ ਗੁਰੂ ਜੀ ਜਿੰਦ-ਜਾਨ ਬਖਸ਼ਣ ਵਾਲੇ ਹਨ ਅਤੇ ਸਮੂਹ ਨੂੰ ਆਸਰਾ ਦਿੰਦੇ ਹਨ।  

ਕਿਉਂਕਿ ਸਤਿਗੁਰ ਜੀਵ ਕਾ ਦਾਤਾ ਹੈ ਭਾਵ ਏਹ ਕਿ ਜੀਵ ਕੋ ਚੌਰਾਸੀ ਸੇ ਛੁਡਾਵਣੇ ਵਾਲਾ ਹੈ ਔਰ ਸਭ ਕਿਸੀ ਕੋ ਆਸਰਾ ਦੇਤਾ ਹੈ॥


ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ  

सतिगुर बचन कमावणे सचा एहु वीचारु ॥  

Saṯgur bacẖan kamāvṇe sacẖā ehu vīcẖār.  

Act according to the Instructions of the True Guru; this is the true philosophy.  

ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।  

ਤਾਂਤੇ ਸਤਿਗੁਰੋਂ ਕੇ ਬਚਨ ਜੋ (ਕਮਾਵਣੇ) ਧਾਰਨੇ ਹੈਂ ਏਹੀ ਸਚਾ ਵੀਚਾਰ ਹੈ॥


ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥  

बिनु साधू संगति रतिआ माइआ मोहु सभु छारु ॥१॥  

Bin sāḏẖū sangaṯ raṯi▫ā mā▫i▫ā moh sabẖ cẖẖār. ||1||  

Without being attuned to the Saadh Sangat, the Company of the Holy, all attachment to Maya is just dust. ||1||  

ਸਤਿਸੰਸਗਤ ਨਾਲ ਰੰਗੀਜੇ ਜਾਣ ਦੇ ਬਾਝੋਂ ਧਨ-ਦੌਲਤ ਦੀ ਸਾਰੀ ਲਗਨ ਸੁਆਹ ਵਰਗੀ ਹੈ।  

ਸੰਤੋਂ ਕੀ ਸੰਗਤ ਮੈ (ਰਤਿਆਂ) ਰੰਗਿਆਂ ਸੇ ਬਿਨਾ ਜੋ ਮਾਇਆ ਮੈ ਮੋਹੁ ਕਰਨਾ ਹੈ ਸੋ ਸਬ (ਛਾਰੁ) ਭਸਮ ਰੂਪ ਹੈ॥੧॥


ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ   ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ  

मेरे साजन हरि हरि नामु समालि ॥   साधू संगति मनि वसै पूरन होवै घाल ॥१॥ रहाउ ॥  

Mere sājan har har nām samāl.   Sāḏẖū sangaṯ man vasai pūran hovai gẖāl. ||1|| rahā▫o.  

O my friend, reflect upon the Name of the Lord, Har, Har   In the Saadh Sangat, He dwells within the mind, and one's works are brought to perfect fruition. ||1||Pause||  

ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।   ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। ਠਹਿਰਾਉ।  

ਹੇ ਮੇਰੇ ਪਿਆਰੇ ਹਰਿ ਹਰਿ ਨਾਮ ਕੋ ਯਾਦ ਕਰ ਪਰੰਤੂ ਜਬ ਸੰਤੋਂ ਕੀ ਸੰਗਤ ਕਰਨੇ ਕਰ ਹਰੀ ਕਾ ਨਾਮ ਮਨ ਮੈ ਵਸੇ ਤਬ ਤੇਰੀ ਕਰਣੀ ਪੂਰੀ ਹੋਵੇ ਭਾਵ ਏਹ ਕਿ ਫੇਰ ਕੁਛ ਕਰਤਬ ਕਰਨਾ ਨਹੀਂ ਰਹਤਾ॥੧॥


ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ  

गुरु समरथु अपारु गुरु वडभागी दरसनु होइ ॥  

Gur samrath apār gur vadbẖāgī ḏarsan ho▫e.  

The Guru is All-powerful, the Guru is Infinite. By great good fortune, the Blessed Vision of His Darshan is obtained.  

ਗੁਰੂ ਸਰਬ-ਸ਼ਕਤੀਵਾਨ ਹੈ ਅਤੇ ਗੁਰੂ ਹੀ ਬੇਅੰਤ। ਭਾਰੇ ਚੰਗੇ ਨਸੀਬਾਂ ਦੁਆਰਾ ਉਸ ਦਾ ਦੀਦਾਰ ਮਿਲਦਾ ਹੈ।  

ਗੁਰ (ਸਮਰਥੁ) ਸਰਬ ਸ਼ਕਤੀਵਾਨ ਹੈ ਔਰ ਗੁਰੂ ਪਰਮੇਸਰ ਰੂਪ ਹੋਣੇ ਕਰ (ਅਪਾਰ) ਪਾਰਾਵਾਰ ਸੇ ਰਹਤ ਹੈ ਪਰੰਤੂ ਵੱਡੇ ਭਾਗਾਂ ਵਾਲਿਓਂ ਕੋ ਦਰਸ਼ਨ ਹੋਤਾ ਹੈ॥


ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਕੋਇ  

गुरु अगोचरु निरमला गुर जेवडु अवरु न कोइ ॥  

Gur agocẖar nirmalā gur jevad avar na ko▫e.  

The Guru is Imperceptible, Immaculate and Pure. There is no other as great as the Guru.  

ਸੋਚ ਸਮਝ ਤੋਂ ਪਰੇਡੇ ਅਤੇ ਪਵਿੱਤ੍ਰ ਹੈ ਗੁਰੂ। ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।  

ਪੁਨਾ ਗੁਰੋਂ ਕਾ ਸ੍ਵਰੂਪ (ਅਗੋਚਰ) ਇੰਦ੍ਰੀਓਂ ਸੇ ਪਰੇ ਹੈ ਔਰ (ਨਿਰਮਲਾ) ਮਾਯਾ ਅਵਿਦਿਯਾ ਮਲ ਸੇ ਰਹਤ ਹੈ ਭਾਵ ਏਹ ਗੁਰੋਂ ਕਾ ਸਰੂਪ ਸੁਧ ਹੈ ਗੁਰੋਂ ਜੈਸਾ ਵੱਡਾ ਔਰ ਕੋਈ ਨਹੀਂ ਹੈ॥


ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ  

गुरु करता गुरु करणहारु गुरमुखि सची सोइ ॥  

Gur karṯā gur karanhār gurmukẖ sacẖī so▫e.  

The Guru is the Creator, the Guru is the Doer. The Gurmukh obtains true glory.  

ਗੁਰੂ ਜੀ ਸਿਰਜਣਹਾਰ ਹਨ ਤੇ ਗੁਰੂ ਜੀ ਹੀ ਕਰਨ ਵਾਲੇ। ਗੁਰਾਂ ਦੁਆਰਾ ਹੀ ਸੱਚੀ ਬਜੁਰਗੀ ਪਰਾਪਤ ਹੁੰਦੀ ਹੈ।  

ਪੀਛੇ ਭੀ ਗੁਰੂ ਕਰਤਾ ਥੇ ਅਬ ਭੀ ਗੁਰੂ ਕਰਣਹਾਰ ਹੈ ਗੁਰੂ ਜੋ ਮੁਖ੍ਯ ਰੂਪ ਹੈ ਤਿਨਕੀ ਸਚੀ ਸੋਭਾ ਹੈ॥


ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥  

गुर ते बाहरि किछु नही गुरु कीता लोड़े सु होइ ॥२॥  

Gur ṯe bāhar kicẖẖ nahī gur kīṯā loṛe so ho▫e. ||2||  

Nothing is beyond the Guru; whatever He wishes comes to pass. ||2||  

ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।  

ਕੋਈ ਵਸਤ ਗੁਰੋਂ ਸੇ ਬਾਹਰ ਨਹੀਂ ਹੈ ਜੋ ਗੁਰੂ ਕੀਆ ਚਾਹੇ ਸੋ ਹੋਤਾ ਹੈ॥੨॥


ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ  

गुरु तीरथु गुरु पारजातु गुरु मनसा पूरणहारु ॥  

Gur ṯirath gur pārjāṯ gur mansā pūraṇhār.  

The Guru is the Sacred Shrine of Pilgrimage, the Guru is the Wish-fulfilling Elysian Tree.  

ਗੁਰੂ ਯਾਤ੍ਰਾ-ਅਸਥਾਨ ਹੈ, ਗੁਰੂ ਕਲਪ-ਬਿਰਛ ਅਤੇ ਗੁਰੂ ਹੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ।  

ਪੁਨਾ ਗੁਰੂ ਤੀਰਥ ਵਤ ਪਵਿਤ੍ਰ ਕਰਨੇ ਵਾਲੇ ਹੈਂ ਔਰ ਕਲਪ ਬ੍ਰਿਛ ਰੂਪ ਮਨੋਂ ਕਾਮਨਾ ਕੇ ਦੇਨੇ ਵਾਲੇ ਹੈਂ ਔਰ ਗੁਰੂ ਮੋਖਾਦਿ ਸਰਬ (ਮਨਸਾ) ਇਛਾ ਕੇ ਪੂਰਨ ਕਰਨ ਵਾਲੇ ਹੈਂ॥


ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ  

गुरु दाता हरि नामु देइ उधरै सभु संसारु ॥  

Gur ḏāṯā har nām ḏe▫e uḏẖrai sabẖ sansār.  

The Guru is the Fulfiller of the desires of the mind. The Guru is the Giver of the Name of the Lord, by which all the world is saved.  

ਗੁਰੂ ਦਾਤਾਰ ਵਾਹਿਗੁਰੂ ਦਾ ਨਾਮ ਪਰਦਾਨ ਕਰਦਾ ਹੈ ਜਿਸ ਨਾਲ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਂਦਾ ਹੈ।  

ਗੁਰੂ ਜੋ ਸਰਬ ਪਦਾਰਥੋਂ ਕੇ ਦਾਤਾ ਹੈਂ ਜੋ ਹਰੀ ਕਾ ਨਾਮ ਦੇਵੇਂ ਤੌ ਜੀਵ ਸਭ ਸੰਸਾਰ ਕੇ ਬੰਧਨਾਂ ਸੇ (ਉਧਰੇ) ਨਿਕਸੇ॥


ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ  

गुरु समरथु गुरु निरंकारु गुरु ऊचा अगम अपारु ॥  

Gur samrath gur nirankār gur ūcẖā agam apār.  

The Guru is All-powerful, the Guru is Formless; the Guru is Lofty, Inaccessible and Infinite.  

ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।  

ਗੁਰੂ ਸਮਰਥ ਹੈਂ ਗੁਰੂ ਨਿਰੰਕਾਰ ਰੂਪੁ ਹੈ ਔਰ ਗੁਰੂ ਬ੍ਰਹਮਾਦਿਕੋਂ ਸੇ ਊਚੇ ਹੈਂ ਔਰ (ਅਗਮ) ਮਨ ਬਾਣੀ ਤਿਸ ਗੁਰੂ ਸਰੂਪ ਮੈਂ ਪ੍ਰਾਪਤਿ ਨਹੀਂ ਹੋਤੀ ਔਰ (ਅਪਾਰੁ) ਪਾਰ ਉਰਾਰ ਸੇ ਰਹਿਤ ਹੈਂ॥


ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥  

गुर की महिमा अगम है किआ कथे कथनहारु ॥३॥  

Gur kī mahimā agam hai ki▫ā kathe kathanhār. ||3||  

The Praise of the Guru is so sublime-what can any speaker say? ||3||  

ਅਕਹਿ ਹੈ ਗੁਰਾਂ ਦਾ ਉਪਮਾ। ਆਖਣ ਵਾਲਾ ਕੀ ਆਖ ਸਕਦਾ ਹੈ?  

ਯਾਂਤੇ ਗੁਰੋਂ ਕੀ ਉਪਮਾ (ਅਗਮ) ਮਨ ਬਾਣੀ ਕਾ ਅਵਿਸੇ ਹੈ ਕਥਨ ਵਾਲਾ ਕਿਆ ਕਥਨ ਕਰੇ॥੩॥


ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ  

जितड़े फल मनि बाछीअहि तितड़े सतिगुर पासि ॥  

Jiṯ▫ṛe fal man bācẖẖī▫ah ṯiṯ▫ṛe saṯgur pās.  

All the rewards which the mind desires are with the True Guru.  

ਸੱਚੇ ਗੁਰਾਂ ਦੇ ਕੋਲ (ਹੱਥ ਵਿੱਚ) ਐਨ ਇਵਜ਼ਾਨੇ ਹਨ, ਜਿਨ੍ਹੇ ਦਿਲ ਚਾਹੁੰਦਾ ਹੈ।  

ਹੇ (ਮਨਿ) ਪ੍ਯਾਰੇ ਜਿਤਨੇ ਫਲ (ਬਾਛੀਅਹਿ) ਚਾਹੀਏ (ਤਿਤੜੇ) ਉਤਨੇ ਹੀ ਗੁਰੋਂ ਕੇ ਪਾਸ ਹੈਂ ਭਾਵ ਯਹਿ ਕਿ ਮਨ ਬਾਂਛਤ ਕੇ ਦੇਣੇ ਵਾਲੇ ਹੈਂ॥


ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ  

पूरब लिखे पावणे साचु नामु दे रासि ॥  

Pūrab likẖe pāvṇe sācẖ nām ḏe rās.  

One whose destiny is so pre-ordained, obtains the Wealth of the True Name.  

ਗੁਰਾਂ ਪਾਸੋਂ ਜੋ ਸਤਿਨਾਮ ਦੇ ਧਨ ਦੇ ਦਾਤਾਰ ਹਨ, ਐਸੇ ਫਲ ਉਹ ਪਰਾਪਤ ਕਰਦਾ ਹੈ, ਜਿਸ ਦੇ ਲਈ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ।  

ਪਰੰਤੂ ਪੂਰਬ ਜਨਮ ਕੇ ਪੰੁਨ ਲੇਖ ਲਿਖੇ ਕੇ ਅਨੁਸਾਰ ਗੁਰੂ ਵਾ ਫਲ ਪਾਵਣੇ ਹੋਤੇ ਹੈਂ ਜੇਕਰ ਸ੍ਰਧਾ ਰੂਪੀ (ਰਾਸਿ) ਪੂੰਜੀ ਹੋਵੇ ਤੋ ਸਚਾ ਨਾਮ ਭੀ ਗੁਰੂ ਹੀ ਦੇਤੇ ਹੈਂ ਵਾ ਸਚ ਨਾਮ ਕੀ ਪੂੰਜੀ ਭੀ ਗੁਰੂ ਹੀ ਦੇਤੇ ਹੈਂ॥


ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ  

सतिगुर सरणी आइआं बाहुड़ि नही बिनासु ॥  

Saṯgur sarṇī ā▫i▫āʼn bāhuṛ nahī binās.  

Entering the Sanctuary of the True Guru, you shall never die again.  

ਸਤਿਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਤੂੰ ਮੁੜ ਕੇ ਨਹੀਂ ਮਰੇਗਾ!  

ਸਤਿਗੁਰੋਂ ਕੀ ਸਰਣੀ ਆਇਆਂ ਹੋਇਆਂ (ਬਾਹੁੜਿ) ਫੇਰ (ਬਿਨਾਸੁ) ਜਨਮੁ ਮਰਨੁ ਨਹੀਂ ਹੋਤਾ॥


ਹਰਿ ਨਾਨਕ ਕਦੇ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥  

हरि नानक कदे न विसरउ एहु जीउ पिंडु तेरा सासु ॥४॥२९॥९९॥  

Har Nānak kaḏe na visra▫o ehu jī▫o pind ṯerā sās. ||4||29||99||  

Nanak: may I never forget You, Lord. This soul, body and breath are Yours. ||4||29||99||  

ਇਹ ਆਤਮਾ, ਦੇਹਿ ਤੇ ਸੁਆਸ ਤੇਰੇ ਹਨ, ਹੈ ਵਾਹਿਗੁਰੂ! ਰੱਬ ਕਰੇ, ਨਾਨਕ ਤੈਨੂੰ ਕਦਾਚਿੱਤ ਨਾਂ ਭੁੱਲੇ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਭਾਈ ਐਸੇ ਪ੍ਰਾਰਥਨਾ ਕਰੋ ਹੇ ਹਰੀ ਆਪ ਕਾ ਨਾਮ ਮੇਰੇ ਕੋ ਕਬੀ ਵੀਸਰੇ ਏਹੁ ਜੀਉ ਪਿੰਡੁ ਸਾਸੁ ਸਭ ਤੇਰਾ ਹੀ ਦੀਆ ਹੂਆ ਹੈ॥੪॥੨੯॥੯੯॥


ਸਿਰੀਰਾਗੁ ਮਹਲਾ   ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ  

सिरीरागु महला ५ ॥   संत जनहु सुणि भाईहो छूटनु साचै नाइ ॥  

Sirīrāg mėhlā 5.   Sanṯ janhu suṇ bẖā▫īho cẖẖūtan sācẖai nā▫e.  

Siree Raag, Fifth Mehl:   O Saints, O Siblings of Destiny, listen: release comes only through the True Name.  

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।   ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।  

ਉਪਦੇਸ਼ੁ॥ ਹੇ ਭਾਈ ਸੰਤ ਜਨੋਂ ਸ੍ਰਵਣ ਕਰੋ ਸੰਸਾਰ ਬੰਧਨਾ ਸੇ ਛੂਟਨਾ ਸਾਚੇ ਨਾਮ ਕਰ ਹੋਤਾ ਹੈ॥


ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ  

गुर के चरण सरेवणे तीरथ हरि का नाउ ॥  

Gur ke cẖaraṇ sarevṇe ṯirath har kā nā▫o.  

Worship the Feet of the Guru. Let the Name of the Lord be your sacred shrine of pilgrimage.  

ਤੁਸੀਂ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰੋ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਯਾਤ੍ਰਾ ਅਸਥਾਨ ਜਾਣੋ।  

ਜਬ ਗੁਰੋਂ ਕੇ ਚਰਣ ਸੇਵਨੇ ਕਰੀਏ ਤਬ ਤੀਰਥ ਰੂਪੁ ਪਵਿਤ੍ਰ ਹਰੀ ਨਾਮ ਪ੍ਰਾਪਤਿ ਹੋਤਾ ਹੈ॥


ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥  

आगै दरगहि मंनीअहि मिलै निथावे थाउ ॥१॥  

Āgai ḏargahi manī▫ah milai nithāve thā▫o. ||1||  

Hereafter, you shall be honored in the Court of the Lord; there, even the homeless find a home. ||1||  

ਅਗੇ ਸਾਹਿਬ ਦੇ ਦਰਬਾਰ ਅੰਦਰ, ਜਿਥੇ ਬੇ-ਟਿਕਾਣਿਆਂ ਨੂੰ ਟਿਕਾਣਾ ਪਰਾਪਤ ਹੁੰਦਾ ਹੈ, ਤੁਹਾਡੀ ਇਜ਼ਤ-ਆਬਰੂ ਹੋਵੇਗੀ।  

ਔਰ (ਆਗੈ ਦਰਗਹਿ) ਵਾਹਿਗੁਰੂ ਕੇ ਦਰਬਾਰ ਮੈਂ ਨਾਮ ਕਰਕੇ (ਮੰਨੀਅਹਿ) ਮਾਨੀਕ ਹੋਤਾ ਹੈ ਔਰ ਨਾਮ ਕਰਕੇ ਹੀ (ਨਿਥਾਵੇ) ਸ੍ਵੈ ਸਰੂਪ ਸੇ ਭੂਲੇ ਹੂਏ ਕੋ (ਥਾਉ) ਸਰੂਪ ਕੀ ਪ੍ਰਾਪਤੀ ਹੋਤੀ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits