Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ  

आठ पहर हरि के गुन गावै भगति प्रेम रसि माता ॥  

Āṯẖ pahar har ke gun gāvai bẖagaṯ parem ras māṯā.  

Twenty-four hours a day, he sings the Glorious Praises of the Lord, absorbed in loving devotional worship.  

ਗਾਵੈ = ਗਾਂਦਾ ਹੈ। ਰਸਿ = ਸੁਆਦ ਵਿਚ। ਮਾਤਾ = ਮਸਤ।
(ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।


ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥  

हरख सोग दुहु माहि निराला करणैहारु पछाता ॥२॥  

Harakẖ sog ḏuhu māhi nirālā karṇaihār pacẖẖāṯā. ||2||  

He remains unaffected by both fortune and misfortune, and he recognizes the Creator Lord. ||2||  

ਹਰਖ = ਖ਼ੁਸ਼ੀ। ਸੋਗ = ਗ਼ਮੀ। ਦੁਹੁ ਮਾਹਿ = ਦੋਹਾਂ ਵਿਚ। ਨਿਰਾਲਾ = {ਨਿਰ-ਆਲਯ। ਆਲਯ = ਘਰ} ਵੱਖਰਾ, ਨਿਰਲੇਪ ॥੨॥
(ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ ॥੨॥


ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ  

जिस का सा तिन ही रखि लीआ सगल जुगति बणि आई ॥  

Jis kā sā ṯin hī rakẖ lī▫ā sagal jugaṯ baṇ ā▫ī.  

The Lord saves those who belong to Him, and all pathways are opened to them.  

ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸਾ = ਸੀ। ਤਿਨ ਹੀ = ਤਿਨਿ ਹੀ, ਉਸੇ (ਪ੍ਰਭੂ) ਨੇ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੁਗਤਿ = ਜੀਵਨ-ਮਰਯਾਦਾ।
(ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ।


ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਜਾਈ ॥੩॥੧॥੯॥  

कहु नानक प्रभ पुरख दइआला कीमति कहणु न जाई ॥३॥१॥९॥  

Kaho Nānak parabẖ purakẖ ḏa▫i▫ālā kīmaṯ kahaṇ na jā▫ī. ||3||1||9||  

Says Nanak, the value of the Merciful Lord God cannot be described. ||3||1||9||  

xxx॥੩॥੧॥੯॥
ਨਾਨਕ ਆਖਦਾ ਹੈ ਕਿ ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ। ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੩॥੧॥੯॥


ਗੂਜਰੀ ਮਹਲਾ ਦੁਪਦੇ ਘਰੁ  

गूजरी महला ५ दुपदे घरु २  

Gūjrī mėhlā 5 ḏupḏe gẖar 2  

Goojaree, Fifth Mehl, Du-Padas, Second House:  

xxx
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ  

पतित पवित्र लीए करि अपुने सगल करत नमसकारो ॥  

Paṯiṯ paviṯar lī▫e kar apune sagal karaṯ namaskāro.  

The Lord has sanctified the sinners and made them His own; all bow in reverence to Him.  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ = ਬਣਾ ਲਏ।
ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ।


ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥  

बरनु जाति कोऊ पूछै नाही बाछहि चरन रवारो ॥१॥  

Baran jāṯ ko▫ū pūcẖẖai nāhī bācẖẖėh cẖaran ravāro. ||1||  

No one asks about their ancestry and social status; instead, they yearn for the dust of their feet. ||1||  

ਬਰਨੁ = (ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ = ਕੋਈ ਭੀ। ਬਾਛਹਿ = ਚਾਹੁੰਦੇ ਹਨ, ਮੰਗਦੇ ਹਨ। ਰਵਾਰੋ = ਧੂੜ ॥੧॥
ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥


ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ  

ठाकुर ऐसो नामु तुम्हारो ॥  

Ŧẖākur aiso nām ṯumĥāro.  

O Lord Master, such is Your Name.  

ਠਾਕੁਰ = ਹੇ ਠਾਕੁਰ! ਐਸੋ = ਅਜੇਹੀ ਸਮਰਥਾ ਵਾਲਾ।
ਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ।


ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ  

सगल स्रिसटि को धणी कहीजै जन को अंगु निरारो ॥१॥ रहाउ ॥  

Sagal sarisat ko ḏẖaṇī kahījai jan ko ang nirāro. ||1|| rahā▫o.  

You are called the Lord of all creation; You give Your unique support to Your servant. ||1||Pause||  

ਧਣੀ = ਮਾਲਕ। ਕਹੀਜੈ = ਅਖਵਾਂਦਾ ਹੈ। ਜਨ ਕੋ = ਦਾਸ ਦਾ। ਅੰਗੁ = ਪੱਖ। ਨਿਰਾਰੋ = ਨਿਰਾਲਾ, ਅਨੋਖਾ ॥੧॥
ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ ॥੧॥ ਰਹਾਉ॥


ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ  

साधसंगि नानक बुधि पाई हरि कीरतनु आधारो ॥  

Sāḏẖsang Nānak buḏẖ pā▫ī har kīrṯan āḏẖāro.  

In the Saadh Sangat, the Company of the Holy, Nanak has obtained understanding; singing the Kirtan of the Lord's Praises is his only support.  

ਬੁਧਿ = ਸੁਚੱਜੀ ਅਕਲ। ਆਧਾਰੋ = ਆਸਰਾ।
ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।


ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥  

नामदेउ त्रिलोचनु कबीर दासरो मुकति भइओ चमिआरो ॥२॥१॥१०॥  

Nāmḏe▫o Ŧrilocẖan Kabīr ḏāsro mukaṯ bẖa▫i▫o cẖammi▫āro. ||2||1||10||  

The Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||  

ਦਾਸਰੋ = ਨਿਮਾਣਾ ਜਿਹਾ ਦਾਸ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ = ਰਵਿਦਾਸ ਚਮਿਆਰ ॥੨॥੧॥੧੦॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ  

है नाही कोऊ बूझनहारो जानै कवनु भता ॥  

Hai nāhī ko▫ū būjẖanhāro jānai kavan bẖaṯā.  

No one understands the Lord; who can understand His plans?  

ਕੋਊ = ਕੋਈ ਭੀ। ਬੂਝਨਹਾਰੋ = ਸਮਝਣ ਦੀ ਸਮਰਥਾ ਵਾਲਾ। ਕਵਨੁ = ਕੌਣ? ਭਤਾ = ਭਾਤਿ, ਕਿਸਮ।
ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ।


ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਸਕਾਹਿ ਗਤਾ ॥੧॥  

सिव बिरंचि अरु सगल मोनि जन गहि न सकाहि गता ॥१॥  

Siv birancẖ ar sagal mon jan gėh na sakāhi gaṯā. ||1||  

Shiva, Brahma and all the silent sages cannot understand the state of the Lord. ||1||  

ਬਿਰੰਚਿ = ਬ੍ਰਹਮਾ। ਅਰੁ = ਅਤੇ। ਗਹਿ ਨ ਸਕਾਹਿ = ਫੜ ਨਹੀਂ ਸਕਦੇ। ਗਤਾ = ਗਤਿ, ਹਾਲਤ ॥੧॥
ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥


ਪ੍ਰਭ ਕੀ ਅਗਮ ਅਗਾਧਿ ਕਥਾ  

प्रभ की अगम अगाधि कथा ॥  

Parabẖ kī agam agāḏẖ kathā.  

God's sermon is profound and unfathomable.  

ਅਗਮ = ਅਪਹੁੰਚ। ਅਗਾਧਿ = ਡੂੰਘੀ।
ਪਰਮਾਤਮਾ ਕਿਹੋ ਜਿਹਾ ਹੈ-ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ।


ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ  

सुनीऐ अवर अवर बिधि बुझीऐ बकन कथन रहता ॥१॥ रहाउ ॥  

Sunī▫ai avar avar biḏẖ bujẖī▫ai bakan kathan rahṯā. ||1|| rahā▫o.  

He is heard to be one thing, but He is understood to be something else again; He is beyond description and explanation. ||1||Pause||  

ਸੁਨੀਐ = ਸੁਣਿਆ ਜਾਂਦਾ ਹੈ। ਅਵਰ ਬਿਧਿ = ਹੋਰ ਹੀ ਤਰ੍ਹਾਂ। ਬੁਝੀਐ = ਸਮਝਿਆ ਜਾਂਦਾ ਹੈ। ਰਹਤਾ = ਪਰੇ, ਬਿਨਾ ॥੧॥
(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ॥


ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ  

आपे भगता आपि सुआमी आपन संगि रता ॥  

Āpe bẖagṯā āp su▫āmī āpan sang raṯā.  

He Himself is the devotee, and He Himself is the Lord and Master; He is imbued with Himself.  

ਆਪੇ = ਆਪ ਹੀ। ਸੰਗਿ = ਨਾਲ। ਰਤਾ = ਮਸਤ।
ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,


ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥  

नानक को प्रभु पूरि रहिओ है पेखिओ जत्र कता ॥२॥२॥११॥  

Nānak ko parabẖ pūr rahi▫o hai pekẖi▫o jaṯar kaṯā. ||2||2||11||  

Nanak's God is pervading and permeating everywhere; wherever he looks, He is there. ||2||2||11||  

ਕੋ = ਦਾ। ਜਤ੍ਰ ਕਤਾ = ਜਿਥੇ ਕਿਥੇ, ਹਰ ਥਾਂ ॥੨॥੨॥੧੧॥
(ਕਿਉਂਕਿ,) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਆਇਓ  

मता मसूरति अवर सिआनप जन कउ कछू न आइओ ॥  

Maṯā masūraṯ avar si▫ānap jan ka▫o kacẖẖū na ā▫i▫o.  

The humble servant of the Lord has no plans, politics or other clever tricks.  

ਮਤਾ = ਸਲਾਹ। ਮਸੂਰਤਿ = ਮਸ਼ਵਰਾ। ਅਵਰ = ਹੋਰ। ਜਨ = ਦਾਸ, ਸੇਵਕ।
ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ।


ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥  

जह जह अउसरु आइ बनिओ है तहा तहा हरि धिआइओ ॥१॥  

Jah jah a▫osar ā▫e bani▫o hai ṯahā ṯahā har ḏẖi▫ā▫i▫o. ||1||  

Whenever the occasion arises, there, he meditates on the Lord. ||1||  

ਜਹ ਜਹ = ਜਿੱਥੇ ਜਿੱਥੇ। ਅਉਸਰੁ = ਸਮਾ, ਮੌਕਾ ॥੧॥
ਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥


ਪ੍ਰਭ ਕੋ ਭਗਤਿ ਵਛਲੁ ਬਿਰਦਾਇਓ  

प्रभ को भगति वछलु बिरदाइओ ॥  

Parabẖ ko bẖagaṯ vacẖẖal birḏāri▫o.  

It is the very nature of God to love His devotees;  

ਪ੍ਰਭ ਕੋ ਬਿਰਦਾਇਓ = ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ। ਭਗਤਿ ਵਛਲੁ = ਭਗਤੀ (ਕਰਨ ਵਾਲਿਆਂ) ਦਾ ਪਿਆਰਾ।
ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ।


ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ  

करे प्रतिपाल बारिक की निआई जन कउ लाड लडाइओ ॥१॥ रहाउ ॥  

Kare parṯipāl bārik kī ni▫ā▫ī jan ka▫o lād ladā▫i▫o. ||1|| rahā▫o.  

He cherishes His servant, and caresses him as His own child. ||1||Pause||  

ਪ੍ਰਤਿਪਾਲ = ਪਾਲਣਾ, ਰਾਖੀ। ਬਾਰਿਕ = ਬਾਲਕ, ਬੱਚਾ। ਨਿਆਈ = ਵਾਂਗ। ਕਉ = ਨੂੰ ॥੧॥
ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ॥


ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ  

जप तप संजम करम धरम हरि कीरतनु जनि गाइओ ॥  

Jap ṯap sanjam karam ḏẖaram har kīrṯan jan gā▫i▫o.  

The Lord's servant sings the Kirtan of His Praises as his worship, deep meditation, self-discipline and religious observances.  

ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ। ਜਪ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਖ਼ਾਸ ਮੰਤ੍ਰਾਂ ਦੇ) ਜਾਪ। ਤਪ = ਧੂਣੀਆਂ ਤਪਾਣੀਆਂ। ਕਰਮ ਧਰਮ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਜਨਿ = ਜਨ ਨੇ, ਸੇਵਕ ਨੇ।
ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ।


ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥  

सरनि परिओ नानक ठाकुर की अभै दानु सुखु पाइओ ॥२॥३॥१२॥  

Saran pari▫o Nānak ṯẖākur kī abẖai ḏān sukẖ pā▫i▫o. ||2||3||12||  

Nanak has entered the Sanctuary of his Lord and Master, and has received the blessings of fearlessness and peace. ||2||3||12||  

ਅਭੈ ਦਾਨੁ = ਨਿਰਭੈਤਾ ਦੀ ਦਾਤਿ ॥੨॥੩॥੧੨॥
ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਕੀਜੈ ਢੀਲਾ  

दिनु राती आराधहु पिआरो निमख न कीजै ढीला ॥  

Ḏin rāṯī ārāḏẖahu pi▫āro nimakẖ na kījai dẖīlā.  

Worship the Lord in adoration, day and night, O my dear - do not delay for a moment.  

ਪਿਆਰੋ = ਪਿਆਰੇ (ਹਰੀ) ਨੂੰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਢੀਲਾ = ਢਿੱਲ।
ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ।


ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥  

संत सेवा करि भावनी लाईऐ तिआगि मानु हाठीला ॥१॥  

Sanṯ sevā kar bẖāvnī lā▫ī▫ai ṯi▫āg mān hāṯẖīlā. ||1||  

Serve the Saints with loving faith, and set aside your pride and stubbornness. ||1||  

ਸੰਤ = ਗੁਰੂ। ਕਰਿ = ਕਰ ਕੇ। ਭਾਵਨੀ = ਸਰਧਾ। ਲਾਈਐ = ਬਣਾਣੀ ਚਾਹੀਦੀ ਹੈ। ਤਿਆਗਿ = ਤਿਆਗ ਕੇ। ਹਾਠੀਲਾ = ਹਠ ॥੧॥
(ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ॥੧॥


ਮੋਹਨੁ ਪ੍ਰਾਨ ਮਾਨ ਰਾਗੀਲਾ  

मोहनु प्रान मान रागीला ॥  

Mohan parān mān rāgīlā.  

The fascinating, playful Lord is my very breath of life and honor.  

ਮੋਹਨੁ = ਸੁੰਦਰ ਪ੍ਰਭੂ। ਪ੍ਰਾਨ ਮਾਨ = ਜਿੰਦ ਦਾ ਫ਼ਖ਼ਰ। ਰਾਗੀਲਾ = ਰੰਗੀਲਾ, ਸਦਾ ਖਿੜੇ ਸੁਭਾਵ ਵਾਲਾ।
ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ।


ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ  

बासि रहिओ हीअरे कै संगे पेखि मोहिओ मनु लीला ॥१॥ रहाउ ॥  

Bās rahi▫o hī▫are kai sange pekẖ mohi▫o man līlā. ||1|| rahā▫o.  

He abides in my heart; beholding His playful games, my mind is fascinated. ||1||Pause||  

ਹੀਅਰੇ ਕੈ ਸੰਗੇ = (ਮੇਰੇ) ਹਿਰਦੇ ਦੇ ਨਾਲ। ਹੀਅਰਾ = ਹਿਰਦਾ। ਪੇਖਿ = ਵੇਖ ਕੇ। ਲੀਲਾ = ਕੌਤਕ ॥੧॥
ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ॥


ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ  

जिसु सिमरत मनि होत अनंदा उतरै मनहु जंगीला ॥  

Jis simraṯ man hoṯ ananḏā uṯrai manhu jangīlā.  

Remembering Him, my mind is in bliss, and the rust of my mind is removed.  

ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਫ਼ਰਕ ਵੇਖੋ}। ਮਨਹੁ = ਮਨ ਤੋਂ। ਜੰਗੀਲਾ = ਜੰਗਾਲ, ਮੈਲ।
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,


ਮਿਲਬੇ ਕੀ ਮਹਿਮਾ ਬਰਨਿ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥  

मिलबे की महिमा बरनि न साकउ नानक परै परीला ॥२॥४॥१३॥  

Milbe kī mahimā baran na sāka▫o Nānak parai parīlā. ||2||4||13||  

The great honor of meeting the Lord cannot be described; O Nanak, it is infinite, beyond measure. ||2||4||13||  

ਮਿਲਬੇ ਕੀ = (ਉਸ ਪਰਮਾਤਮਾ ਨੂੰ) ਮਿਲਣ ਦੀ। ਮਹਿਮਾ = ਵਡਿਆਈ। ਸਾਕਉ = ਸਾਕਉਂ ॥੨॥੪॥੧੩॥
ਹੇ ਨਾਨਕ! ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ॥੨॥੪॥੧੩॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹ੍ਹੇ ਬਸਿ ਅਪਨਹੀ  

मुनि जोगी सासत्रगि कहावत सभ कीन्हे बसि अपनही ॥  

Mun jogī sāsṯarag kahāvaṯ sabẖ kīnĥe bas apnahī.  

They call themselves silent sages, Yogis and scholars of the Shaastras, but Maya has them all under her control.  

ਮੁਨਿ = ਸਮਾਧੀ ਲਾ ਕੇ ਚੁੱਪ ਟਿਕੇ ਰਹਿਣ ਵਾਲੇ। ਜੋਗੀ = ਜੋਗ-ਅੱਭਿਆਸ ਕਰਨ ਵਾਲੇ। ਸਾਸਤ੍ਰਗਿ = {शास्त्रज्ञ} ਸ਼ਾਸਤਰਾਂ ਦੇ ਜਾਣਨ ਵਾਲੇ। ਕਹਾਵਤ = ਅਖਵਾਂਦੇ ਹਨ। ਬਸਿ = ਵੱਸ ਵਿਚ। ਕੀਨ੍ਹ੍ਹੇ = ਕੀਤੇ ਹਨ।
ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ।


ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਰਹੀ ॥੧॥  

तीनि देव अरु कोड़ि तेतीसा तिन की हैरति कछु न रही ॥१॥  

Ŧīn ḏev ar koṛ ṯeṯīsā ṯin kī hairaṯ kacẖẖ na rahī. ||1||  

The three gods, and the 330,000,000 demi-gods, were astonished. ||1||  

ਤੀਨਿ ਦੇਵ = ਬ੍ਰਹਮਾ, ਵਿਸ਼ਨੂੰ, ਸ਼ਿਵ। ਅਰੁ = ਅਤੇ। ਕੋੜਿ = ਕ੍ਰੋੜ। ਹੈਰਤਿ = ਹੈਰਾਨਗੀ ॥੧॥
(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits