Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੂਜਰੀ ਮਹਲਾ ਚਉਪਦੇ ਘਰੁ  

गूजरी महला ५ चउपदे घरु १  

Gūjrī mėhlā 5 cẖa▫upḏe gẖar 1  

Goojaree, Fifth Mehl, Chau-Padas, First House:  

xxx
ਰਾਗ ਗੂਜਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ  

काहे रे मन चितवहि उदमु जा आहरि हरि जीउ परिआ ॥  

Kāhe re man cẖiṯvahi uḏam jā āhar har jī▫o pari▫ā.  

Why, O mind, do you contrive your schemes, when the Dear Lord Himself provides for your care?  

ਕਾਹੇ = ਕਿਉਂ? ਚਿਤਵਹਿ = ਤੂੰ ਚਿਤਵਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਚਿੰਤਾ-ਫ਼ਿਕਰ ਕਰਦਾ ਹੈਂ। ਜਾ ਆਹਰਿ = ਜਿਸ (ਰਿਜ਼ਕ) ਦੇ ਆਹਰ ਵਿਚ। ਪਰਿਆ = ਪਿਆ ਹੋਇਆ ਹੈਂ।
ਹੇ ਮੇਰੇ ਮਨ! ਤੂੰ (ਉਸ ਰਿਜ਼ਕ ਦੀ ਖ਼ਾਤਰ) ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜੇਹੜਾ (ਰਿਜ਼ਕ ਅਪੜਾਣ ਦੇ) ਆਹਰ ਵਿਚ ਪਰਮਾਤਮਾ ਆਪ ਲੱਗਾ ਪਿਆ ਹੈ।


ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥  

सैल पथर महि जंत उपाए ता का रिजकु आगै करि धरिआ ॥१॥  

Sail pathar mėh janṯ upā▫e ṯā kā rijak āgai kar ḏẖari▫ā. ||1||  

From rocks and stones, He created the living beings, and He places before them their sustenance. ||1||  

ਸੈਲ = ਪਹਾੜ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ। ਕਰਿ = ਬਣਾ ਕੇ ॥੧॥
(ਵੇਖ,) ਪਹਾੜਾਂ ਦੇ ਪੱਥਰਾਂ ਵਿਚ (ਪਰਮਾਤਮਾ ਨੇ) ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜ਼ਕ ਉਸ ਨੇ ਪਹਿਲਾਂ ਹੀ ਤਿਆਰ ਕਰ ਕੇ ਰੱਖ ਦਿੱਤਾ ਹੁੰਦਾ ਹੈ ॥੧॥


ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ  

मेरे माधउ जी सतसंगति मिले सि तरिआ ॥  

Mere māḏẖa▫o jī saṯsangaṯ mile sė ṯari▫ā.  

O my Dear Lord of Souls, one who meets with the Sat Sangat, the True Congregation, is saved.  

ਮਾਧਉ = {ਮਾ = ਮਾਇਆ। ਧਉ = ਧਵ, ਪਤੀ। ਮਾਇਆ ਦਾ ਪਤੀ} ਹੇ ਪਰਮਾਤਮਾ! ਸਿ = ਉਹ ਬੰਦੇ।
ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਤੇਰੀ ਸਾਧ ਸੰਗਤ ਵਿਚ ਮਿਲਦੇ ਹਨ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।


ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ  

गुर परसादि परम पदु पाइआ सूके कासट हरिआ ॥१॥ रहाउ ॥  

Gur parsāḏ param paḏ pā▫i▫ā sūke kāsat hari▫ā. ||1|| rahā▫o.  

By Guru's Grace, he obtains the supreme status, and the dry branch blossoms forth in greenery. ||1||Pause||  

ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਉੱਚਾ ਆਤਮਕ ਦਰਜਾ। ਕਾਸਟ = ਕਾਠ। ਹਰਿਆ = ਹਰੇ ॥੧॥
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਇਉਂ ਹਰੇ (ਆਤਮਕ ਜੀਵਨ ਵਾਲੇ) ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ ॥੧॥ ਰਹਾਉ॥


ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਕਿਸ ਕੀ ਧਰਿਆ  

जननि पिता लोक सुत बनिता कोइ न किस की धरिआ ॥  

Janan piṯā lok suṯ baniṯā ko▫e na kis kī ḏẖari▫ā.  

Mother, father, friends, children, and spouse - no one is the support of any other.  

ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਧਰਿਆ = ਆਸਰਾ।
ਹੇ ਮਨ! ਮਾਂ, ਪਿਉ, ਹੋਰ ਲੋਕ, ਪੁੱਤਰ, ਇਸਤ੍ਰੀ-ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।


ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥  

सिरि सिरि रिजकु स्मबाहे ठाकुरु काहे मन भउ करिआ ॥२॥  

Sir sir rijak sambāhe ṯẖākur kāhe man bẖa▫o kari▫ā. ||2||  

For each and every individual, the Lord and Master provides sustenance; why do you fear, O my mind? ||2||  

ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਸੰਭਾਹੇ = {संत्रहाय} ਅਪੜਾਂਦਾ ਹੈ। ਮਨ = ਹੇ ਮਨ! ॥੨॥
ਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ? ॥੨॥


ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ  

ऊडै ऊडि आवै सै कोसा तिसु पाछै बचरे छरिआ ॥  

Ūdai ūd āvai sai kosā ṯis pācẖẖai bacẖre cẖẖari▫ā.  

The flamingoes fly hundreds of miles, leaving their young ones behind.  

ਊਡੈ = ਉੱਡਦੀ ਹੈ। ਊਡਿ = ਉੱਡ ਕੇ। ਸੈ ਕੋਸਾ = ਸੈਂਕੜੇ ਕੋਹ। ਛਰਿਆ = ਛੱਡੇ ਹੋਏ।
(ਹੇ ਮਨ! ਵੇਖ, ਕੂੰਜ) ਉੱਡਦੀ ਹੈ, ਤੇ ਉੱਡ ਕੇ (ਆਪਣੇ ਆਲ੍ਹਣੇ ਤੋਂ) ਸੈਂਕੜੇ ਕੋਹ (ਦੂਰ) ਆ ਜਾਂਦੀ ਹੈ, ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ।


ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥  

उन कवनु खलावै कवनु चुगावै मन महि सिमरनु करिआ ॥३॥  

Un kavan kẖalāvai kavan cẖugāvai man mėh simran kari▫ā. ||3||  

Who feeds them, and who teaches them to feed themselves? Have you ever thought of this in your mind? ||3||  

ਉਨ = ਉਹਨਾਂ ਨੂੰ। ਸਿਮਰਨੁ = ਯਾਦ, ਚੇਤਾ ॥੩॥
(ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ) ॥੩॥


ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ  

सभ निधान दस असट सिधान ठाकुर कर तल धरिआ ॥  

Sabẖ niḏẖān ḏas asat sidẖān ṯẖākur kar ṯal ḏẖari▫ā.  

All treasures and the eighteen supernatural spiritual powers of the Siddhas are held by the Lord and Master in the palm of His hand.  

ਨਿਧਾਨ = ਖ਼ਜ਼ਾਨੇ। ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਨ = ਸਿੱਧਿਆਂ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ।
(ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ)-ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।


ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਪਾਰਾਵਰਿਆ ॥੪॥੧॥  

जन नानक बलि बलि सद बलि जाईऐ तेरा अंतु न पारावरिआ ॥४॥१॥  

Jan Nānak bal bal saḏ bal jā▫ī▫ai ṯerā anṯ na parāvari▫ā. ||4||1||  

Servant Nanak is devoted, dedicated, and forever a sacrifice to You - Your vast expanse has no limit. ||4||1||  

ਸਦ = ਸਦਾ। ਬਲਿ = ਸਦਕੇ। ਜਾਈਐ = ਜਾਣਾ ਚਾਹੀਦਾ ਹੈ। ਪਾਰਾਵਰਿਆ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ ॥੪॥੧॥
ਹੇ ਨਾਨਕ! ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ (ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੧॥


ਗੂਜਰੀ ਮਹਲਾ ਚਉਪਦੇ ਘਰੁ  

गूजरी महला ५ चउपदे घरु २  

Gūjrī mėhlā 5 cẖa▫upḏe gẖar 2  

Goojaree, Fifth Mehl, Chau-Padas, Second House:  

xxx
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ  

किरिआचार करहि खटु करमा इतु राते संसारी ॥  

Kiri▫ācẖār karahi kẖat karmā iṯ rāṯe sansārī.  

They perform the four rituals and six religious rites; the world is engrossed in these.  

ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ = ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ।
ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ।


ਅੰਤਰਿ ਮੈਲੁ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥  

अंतरि मैलु न उतरै हउमै बिनु गुर बाजी हारी ॥१॥  

Anṯar mail na uṯrai ha▫umai bin gur bājī hārī. ||1||  

They are not cleansed of the filth of their ego within; without the Guru, they lose the game of life. ||1||  

xxx॥੧॥
ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥


ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ  

मेरे ठाकुर रखि लेवहु किरपा धारी ॥  

Mere ṯẖākur rakẖ levhu kirpā ḏẖārī.  

O my Lord and Master, please, grant Your Grace and preserve me.  

ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ।
ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤ ਤੋਂ) ਬਚਾਈ ਰੱਖ।


ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ  

कोटि मधे को विरला सेवकु होरि सगले बिउहारी ॥१॥ रहाउ ॥  

Kot maḏẖe ko virlā sevak hor sagle bi▫uhārī. ||1|| rahā▫o.  

Out of millions, hardly anyone is a servant of the Lord. All the others are mere traders. ||1||Pause||  

ਕੋਟਿ = ਕ੍ਰੋੜਾਂ। ਮਧੇ = ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਬਿਉਹਾਰੀ = ਵਪਾਰੀ, ਸੌਦੇ-ਬਾਜ਼, ਮਤਲਬੀ ॥੧॥
(ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ॥


ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ  

सासत बेद सिम्रिति सभि सोधे सभ एका बात पुकारी ॥  

Sāsaṯ beḏ simriṯ sabẖ soḏẖe sabẖ ekā bāṯ pukārī.  

I have searched all the Shaastras, the Vedas and the Simritees, and they all affirm one thing:  

ਸਭਿ = ਸਾਰੇ। ਸੋਧੇ = ਵਿਚਾਰੇ।
ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ,


ਬਿਨੁ ਗੁਰ ਮੁਕਤਿ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥  

बिनु गुर मुकति न कोऊ पावै मनि वेखहु करि बीचारी ॥२॥  

Bin gur mukaṯ na ko▫ū pāvai man vekẖhu kar bīcẖārī. ||2||  

without the Guru, no one obtains liberation; see, and reflect upon this in your mind. ||2||  

ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ ॥੨॥
ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀਂ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥


ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ  

अठसठि मजनु करि इसनाना भ्रमि आए धर सारी ॥  

Aṯẖsaṯẖ majan kar isnānā bẖaram ā▫e ḏẖar sārī.  

Even if one takes cleansing baths at the sixty-eight sacred shrines of pilgrimage, and wanders over the whole planet,  

ਅਠਸਠਿ = ਅਠਾਹਠ। ਮਜਨੁ = ਇਸ਼ਨਾਨ, ਚੁੱਭੀ। ਭ੍ਰਮਿ = ਭੌਂ ਭੌਂ ਕੇ। ਧਰ = ਧਰਤੀ।
ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ,


ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥  

अनिक सोच करहि दिन राती बिनु सतिगुर अंधिआरी ॥३॥  

Anik socẖ karahi ḏin rāṯī bin saṯgur anḏẖi▫ārī. ||3||  

and performs all the rituals of purification day and night, still, without the True Guru, there is only darkness. ||3||  

ਸੋਚ = ਸੁਚ, ਸਰੀਰਕ ਪਵਿਤ੍ਰਤਾ। ਕਰਹਿ = ਕਰਦੇ ਹਨ। ਅੰਧਿਆਰੀ = ਹਨੇਰਾ ॥੩॥
ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ॥੩॥


ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ  

धावत धावत सभु जगु धाइओ अब आए हरि दुआरी ॥  

Ḏẖāvaṯ ḏẖāvaṯ sabẖ jag ḏẖā▫i▫o ab ā▫e har ḏu▫ārī.  

Roaming and wandering around, I have travelled over the whole world, and now, I have arrived at the Lord's Door.  

ਧਾਵਤ = ਭੌਂਦਿਆਂ। ਧਾਇਓ = ਭੌਂ ਲਿਆ। ਅਬ = ਹੁਣ। ਹਰਿਦੁਆਰੀ = ਹਰਿ ਦੁਆਰਿ, ਹਰੀ ਦੇ ਦਰ ਤੇ।
ਹੇ ਨਾਨਕ! ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ,


ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥  

दुरमति मेटि बुधि परगासी जन नानक गुरमुखि तारी ॥४॥१॥२॥  

Ḏurmaṯ met buḏẖ pargāsī jan Nānak gurmukẖ ṯārī. ||4||1||2||  

The Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||  

ਮੇਟਿ = ਮਿਟਾ ਕੇ। ਬੁਧਿ = (ਸੁਚੱਜੀ) ਅਕਲ। ਪਰਗਾਸੀ = ਰੌਸ਼ਨ ਕਰ ਦਿੱਤੀ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਾਰੀ = ਪਾਰ ਲੰਘਾ ਲੈਂਦਾ ਹੈ ॥੪॥੧॥੨॥
ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੪॥੧॥੨॥


ਗੂਜਰੀ ਮਹਲਾ  

गूजरी महला ५ ॥  

Gūjrī mėhlā 5.  

Goojaree, Fifth Mehl:  

xxx
xxx


ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ  

हरि धनु जाप हरि धनु ताप हरि धनु भोजनु भाइआ ॥  

Har ḏẖan jāp har ḏẖan ṯāp har ḏẖan bẖojan bẖā▫i▫ā.  

The wealth of the Lord is my chanting, the wealth of the Lord is my deep meditation; the wealth of the Lord is the food I enjoy.  

ਜਾਪ = ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ। ਭਾਇਆ = ਚੰਗਾ ਲੱਗਾ ਹੈ।
ਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ।


ਨਿਮਖ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥  

निमख न बिसरउ मन ते हरि हरि साधसंगति महि पाइआ ॥१॥  

Nimakẖ na bisara▫o man ṯe har har sāḏẖsangaṯ mėh pā▫i▫ā. ||1||  

I do not forget the Lord, Har, Har, from my mind, even for an instant; I have found Him in the Saadh Sangat, the Company of the Holy. ||1||  

ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਬਿਸਰਉ = ਮੈਂ ਨਹੀਂ ਭੁਲਾਂਦਾ, ਬਿਸਰਉਂ। ਤੇ = ਤੋਂ ॥੧॥
ਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤ ਵਿਚ (ਰਹਿ ਕੇ) ਲੱਭਾ ਹੈ ॥੧॥


ਮਾਈ ਖਾਟਿ ਆਇਓ ਘਰਿ ਪੂਤਾ  

माई खाटि आइओ घरि पूता ॥  

Mā▫ī kẖāt ā▫i▫o gẖar pūṯā.  

O mother, your son has returned home with a profit:  

ਮਾਈ = ਹੇ ਮਾਂ! ਖਾਟਿ = ਖੱਟ ਕੇ।
ਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ,


ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ  

हरि धनु चलते हरि धनु बैसे हरि धनु जागत सूता ॥१॥ रहाउ ॥  

Har ḏẖan cẖalṯe har ḏẖan baise har ḏẖan jāgaṯ sūṯā. ||1|| rahā▫o.  

the wealth of the Lord while walking, the wealth of the Lord while sitting, and the wealth of the Lord while waking and sleeping. ||1||Pause||  

ਚਲਤੇ = ਤੁਰਦਿਆਂ। ਬੈਸੇ = ਬੈਠਿਆਂ। ਸੂਤਾ = ਸੁੱਤਿਆਂ ॥੧॥
ਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ ॥੧॥ ਰਹਾਉ॥


ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ  

हरि धनु इसनानु हरि धनु गिआनु हरि संगि लाइ धिआना ॥  

Har ḏẖan isnān har ḏẖan gi▫ān har sang lā▫e ḏẖi▫ānā.  

The wealth of the Lord is my cleansing bath, the wealth of the Lord is my wisdom; I center my meditation on the Lord.  

ਸੰਗਿ = ਨਾਲ। ਲਾਇ ਧਿਆਨਾ = ਸੁਰਤ ਜੋੜਦਾ ਹੈ।
ਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ।)


ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥  

हरि धनु तुलहा हरि धनु बेड़ी हरि हरि तारि पराना ॥२॥  

Har ḏẖan ṯulhā har ḏẖan beṛī har har ṯār parānā. ||2||  

The wealth of the Lord is my raft, the wealth of the Lord is my boat; the Lord, Har, Har, is the ship to carry me across. ||2||  

ਤੁਲਹਾ = ਲੱਕੜਾਂ ਬੰਨ੍ਹ ਕੇ ਨਦੀ ਪਾਰ ਕਰਨ ਲਈ ਬਣਾਇਆ ਹੋਇਆ ਗੱਠਾ। ਤਾਰਿ = ਤਾਰੇ, ਪਾਰ ਲੰਘਾ ਦੇਂਦਾ ਹੈ। ਪਰਾਨਾ = ਪਾਰਲੇ ਪਾਸੇ ॥੨॥
ਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits