Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ  

Sūkẖam mūraṯ nām niranjan kā▫i▫ā kā ākār.  

But to the subtle image of the Immaculate Name, they apply the form of a body.  

ਸੂਖਮ ਮੂਰਤਿ = ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ।
(ਉਹਨਾਂ ਦੇ ਮੱਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ।


ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ  

Saṯī▫ā man sanṯokẖ upjai ḏeṇai kai vīcẖār.  

In the minds of the virtuous, contentment is produced, thinking about their giving.  

ਸਤੀ = ਦਾਨੀ ਮਨੁੱਖ। ਦੇਣੈ ਕੇ ਵੀਚਾਰਿ = (ਕਿਸੇ ਨੂੰ ਕੁਝ) ਦੇਣ ਦੇ ਖ਼ਿਆਲ ਵਿਚ। ਸੰਤੋਖੁ = ਖ਼ੁਸ਼ੀ, ਉਤਸ਼ਾਹ।
ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ;


ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ  

Ḏe ḏe mangėh sahsā gūṇā sobẖ kare sansār.  

They give and give, but ask a thousand-fold more, and hope that the world will honor them.  

ਸਹਸਾ ਗੂਣਾ = (ਆਪਣੇ ਦਿੱਤੇ ਹੋਏ ਨਾਲੋਂ) ਹਜ਼ਾਰ ਗੁਣਾ (ਵਧੀਕ)।
(ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ।


ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ  

Cẖorā jārā ṯai kūṛi▫ārā kẖārābā vekār.  

The thieves, adulterers, perjurers, evil-doers and sinners -  

ਜਾਰਾ = ਪਰ ਇਸਤ੍ਰੀ-ਗਾਮੀ। ਤੈ = ਅਤੇ। ਕੂੜਿਆਰ = ਝੂਠ ਬੋਲਣ ਵਾਲੇ। ਖਰਾਬ = ਭੈੜੇ। ਵੇਕਾਰ = ਮੰਦ ਕਰਮੀ।
(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,


ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ  

Ik hoḏā kẖā▫e cẖalėh aithā▫ū ṯinā bẖė kā▫ī kār.  

after using up what good karma they had, they depart; have they done any good deeds here at all?  

ਇਕਿ = ਕਈ ਮਨੁੱਖ। ਹੋਦਾ = ਕੋਲ ਹੁੰਦੀ ਵਸਤ। ਐਥਾਊ = ਏਥੋਂ, ਇਸ ਜਗਤ ਤੋਂ। ਖਾਇ ਚਲਹਿ = ਖਾ ਕੇ ਤੁਰ ਪੈਂਦੇ ਹਨ। ਤਿਨਾ ਭਿ = ਉਹਨਾਂ ਨੂੰ ਭੀ। ਕਾਈ ਕਾਰ = ਕੋਈ ਨ ਕੋਈ ਸੇਵਾ।
ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ।


ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ  

Jal thal jī▫ā purī▫ā lo▫ā ākārā ākār.  

There are beings and creatures in the water and on the land, in the worlds and universes, form upon form.  

ਜਲਿ = ਜਲ ਵਿਚ। ਜੀਆ = ਜੀਵ। ਲੋਅ = ਲੋਕ। ਆਕਾਰਾ ਆਕਾਰ = ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ।
ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-


ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ  

O▫e jė ākẖahi so ṯūʼnhai jāṇėh ṯinā bẖė ṯerī sār.  

Whatever they say, You know; You care for them all.  

ਓਇ = ਉਹ ਸਾਰੇ ਜੀਵ। ਜਿ = ਜੋ ਕੁਝ। ਤੂੰ ਹੈ = ਤੂੰ ਹੀ, (ਹੇ ਪ੍ਰਭੂ!)। ਸਾਰ = ਬਲ, ਤਾਕਤ, ਆਸਰਾ।
ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।


ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ  

Nānak bẖagṯā bẖukẖ sālāhaṇ sacẖ nām āḏẖār.  

O Nanak, the hunger of the devotees is to praise You; the True Name is their only support.  

ਭੁਖ ਸਾਲਾਹਣੁ = ਸਿਫ਼ਤਿ-ਸਾਲਾਹ ਰੂਪੀ ਭੁੱਖ। ਆਧਾਰੁ = ਆਸਰਾ।
ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ।


ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥  

Saḏā anand rahėh ḏin rāṯī guṇvanṯi▫ā pā cẖẖār. ||1||  

They live in eternal bliss, day and night; they are the dust of the feet of the virtuous. ||1||  

ਪਾ ਛਾਰੁ = ਪੈਰਾਂ ਦੀ ਖ਼ਾਕ ॥੧॥
ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ॥੧॥


ਮਃ  

Mėhlā 1.  

First Mehl:  

xxx
xxx


ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ  

Mitī musalmān kī peṛai pa▫ī kumĥi▫ār.  

The clay of the Muslim's grave becomes clay for the potter's wheel.  

xxx
(ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ);


ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ  

Gẖaṛ bẖāʼnde itā kī▫ā jalḏī kare pukār.  

Pots and bricks are fashioned from it, and it cries out as it burns.  

ਕੀਆ = ਬਣਾਈਆਂ। ਕਰੇ ਪੁਕਾਰ = (ਉਹ ਮਿੱਟੀ, ਮਾਨੋ) ਪੁਕਾਰ ਕਰਦੀ ਹੈ।
(ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ,


ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ  

Jal jal rovai bapuṛī jẖaṛ jẖaṛ pavėh angi▫ār.  

The poor clay burns, burns and weeps, as the fiery coals fall upon it.  

ਜਲਿ ਜਲਿ = ਸੜ ਸੜ ਕੇ। ਪਵਹਿ = (ਭੁੰਞੇ) ਡਿਗਦੇ ਹਨ।
ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,


ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥  

Nānak jin karṯai kāraṇ kī▫ā so jāṇai karṯār. ||2||  

O Nanak, the Creator created the creation; the Creator Lord alone knows. ||2||  

ਜਿਨਿ ਕਰਤੈ = ਜਿਸ ਕਰਤਾਰ ਨੇ। ਕਾਰਣੁ = ਜਗਤ ਦੀ ਮਾਇਆ ॥੨॥
(ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਬਿਨੁ ਸਤਿਗੁਰ ਕਿਨੈ ਪਾਇਓ ਬਿਨੁ ਸਤਿਗੁਰ ਕਿਨੈ ਪਾਇਆ  

Bin saṯgur kinai na pā▫i▫o bin saṯgur kinai na pā▫i▫ā.  

Without the True Guru, no one has obtained the Lord; without the True Guru, no one has obtained the Lord.  

ਕਿਨੈ = ਕਿਨਿ ਹੀ, ਕਿਸੇ ਨੇ ਹੀ। ਪਾਇਓ = ਪਾਇਆ।
ਕਿਸੇ ਮਨੁੱਖ ਨੂੰ ('ਜਗ ਜੀਵਨੁ ਦਾਤਾ') ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ('ਜਗ ਜੀਵਨ ਦਾਤਾ') ਨਹੀਂ ਮਿਲਿਆ।


ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ  

Saṯgur vicẖ āp rakẖi▫on kar pargat ākẖ suṇā▫i▫ā.  

He has placed Himself within the True Guru; revealing Himself, He declares this openly.  

ਰਖਿਓਨੁ = ਉਸ ਨੇ ਰੱਖ ਦਿੱਤਾ ਹੈ।
(ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ।


ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ  

Saṯgur mili▫ai saḏā mukaṯ hai jin vicẖahu moh cẖukā▫i▫ā.  

Meeting the True Guru, eternal liberation is obtained; He has banished attachment from within.  

ਸਤਿਗੁਰ ਮਿਲਿਐ = ਜੇ (ਇਹੋ ਜਿਹਾ) ਗੁਰੂ ਮਿਲ ਪਏ।
ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ।


ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ  

Uṯam ehu bīcẖār hai jin sacẖe si▫o cẖiṯ lā▫i▫ā.  

This is the highest thought, that one's consciousness is attached to the True Lord.  

ਜਿਨਿ = ਜਿਸ (ਮਨੁੱਖ) ਨੇ।
(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,


ਜਗਜੀਵਨੁ ਦਾਤਾ ਪਾਇਆ ॥੬॥  

Jagjīvan ḏāṯā pā▫i▫ā. ||6||  

Thus the Lord of the World, the Great Giver is obtained. ||6||  

ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੀ ਜਾਨ (ਪ੍ਰਭੂ) ॥੬॥
ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ॥੬॥


ਸਲੋਕ ਮਃ  

Salok mėhlā 1.  

Shalok, First Mehl:  

xxx
xxx


ਹਉ ਵਿਚਿ ਆਇਆ ਹਉ ਵਿਚਿ ਗਇਆ  

Ha▫o vicẖ ā▫i▫ā ha▫o vicẖ ga▫i▫ā.  

In ego they come, and in ego they go.  

ਹਉ = ਮੈਂ, ਜੀਵ ਦਾ ਆਪਣੀ 'ਮੈਂ' ਦਾ ਖ਼ਿਆਲ, ਆਪਣੀ ਵੱਖਰੀ ਹਸਤੀ ਦਾ ਖ਼ਿਆਲ, ਰੱਬ ਨਾਲੋਂ ਅੱਡਰੀ ਹੋਂਦ ਦਾ ਖ਼ਿਆਲ। ਗਇਆ = ਗੁਆਚਿਆ, ਨੁਕਸਾਨ ਹੋਇਆ।
(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,


ਹਉ ਵਿਚਿ ਜੰਮਿਆ ਹਉ ਵਿਚਿ ਮੁਆ  

Ha▫o vicẖ jammi▫ā ha▫o vicẖ mu▫ā.  

In ego they are born, and in ego they die.  

xxx
ਕਦੇ ਜੰਮਦਾ ਹੈ, ਕਦੇ ਮਰਦਾ ਹੈ।


ਹਉ ਵਿਚਿ ਦਿਤਾ ਹਉ ਵਿਚਿ ਲਇਆ  

Ha▫o vicẖ ḏiṯā ha▫o vicẖ la▫i▫ā.  

In ego they give, and in ego they take.  

xxx
ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।


ਹਉ ਵਿਚਿ ਖਟਿਆ ਹਉ ਵਿਚਿ ਗਇਆ  

Ha▫o vicẖ kẖati▫ā ha▫o vicẖ ga▫i▫ā.  

In ego they earn, and in ego they lose.  

xxx
ਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।


ਹਉ ਵਿਚਿ ਸਚਿਆਰੁ ਕੂੜਿਆਰੁ  

Ha▫o vicẖ sacẖiār kūṛi▫ār.  

In ego they become truthful or false.  

xxx
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।


ਹਉ ਵਿਚਿ ਪਾਪ ਪੁੰਨ ਵੀਚਾਰੁ  

Ha▫o vicẖ pāp punn vīcẖār.  

In ego they reflect on virtue and sin.  

xxx
ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),


ਹਉ ਵਿਚਿ ਨਰਕਿ ਸੁਰਗਿ ਅਵਤਾਰੁ  

Ha▫o vicẖ narak surag avṯār.  

In ego they go to heaven or hell.  

ਨਰਕਿ ਸੁਰਗਿ ਅਵਤਾਰੁ = ਨਰਕ ਜਾਂ ਸੁਰਗ ਵਿਚ ਪੈਣਾ।
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।


ਹਉ ਵਿਚਿ ਹਸੈ ਹਉ ਵਿਚਿ ਰੋਵੈ  

Ha▫o vicẖ hasai ha▫o vicẖ rovai.  

In ego they laugh, and in ego they weep.  

xxx
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)


ਹਉ ਵਿਚਿ ਭਰੀਐ ਹਉ ਵਿਚਿ ਧੋਵੈ  

Ha▫o vicẖ bẖarī▫ai ha▫o vicẖ ḏẖovai.  

In ego they become dirty, and in ego they are washed clean.  

ਭਰੀਐ = (ਪਾਪਾਂ ਦੀ ਮੈਲ ਨਾਲ) ਮਲੀਨ ਹੋ ਜਾਂਦਾ ਹੈ।
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।


ਹਉ ਵਿਚਿ ਜਾਤੀ ਜਿਨਸੀ ਖੋਵੈ  

Ha▫o vicẖ jāṯī jinsī kẖovai.  

In ego they lose social status and class.  

ਜਾਤੀ ਜਿਨਸੀ = ਜ਼ਾਤ ਪਾਤ।
ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।


ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ  

Ha▫o vicẖ mūrakẖ ha▫o vicẖ si▫āṇā.  

In ego they are ignorant, and in ego they are wise.  

xxx
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।


ਮੋਖ ਮੁਕਤਿ ਕੀ ਸਾਰ ਜਾਣਾ  

Mokẖ mukaṯ kī sār na jāṇā.  

They do not know the value of salvation and liberation.  

ਸਾਰ = ਸਮਝ।
(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।


ਹਉ ਵਿਚਿ ਮਾਇਆ ਹਉ ਵਿਚਿ ਛਾਇਆ  

Ha▫o vicẖ mā▫i▫ā ha▫o vicẖ cẖẖā▫i▫ā.  

In ego they love Maya, and in ego they are kept in darkness by it.  

ਛਾਇਆ = (ਮਾਇਆ ਦਾ) ਸਾਇਆ।
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;


ਹਉਮੈ ਕਰਿ ਕਰਿ ਜੰਤ ਉਪਾਇਆ  

Ha▫umai kar kar janṯ upā▫i▫ā.  

Living in ego, mortal beings are created.  

xxx
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।


ਹਉਮੈ ਬੂਝੈ ਤਾ ਦਰੁ ਸੂਝੈ  

Ha▫umai būjẖai ṯā ḏar sūjẖai.  

When one understands ego, then the Lord's gate is known.  

ਸੂਝੈ = ਸੁਝ ਪੈਂਦਾ ਹੈ, ਦਿੱਸ ਪੈਂਦਾ ਹੈ।
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,


ਗਿਆਨ ਵਿਹੂਣਾ ਕਥਿ ਕਥਿ ਲੂਝੈ  

Gi▫ān vihūṇā kath kath lūjẖai.  

Without spiritual wisdom, they babble and argue.  

ਕਥਿ ਕਥਿ = ਆਖ ਆਖ ਕੇ। ਲੂਝੈ = ਲੁੱਝਦਾ ਹੈ ਖਿੱਝਦਾ ਹੈ।
(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।


ਨਾਨਕ ਹੁਕਮੀ ਲਿਖੀਐ ਲੇਖੁ  

Nānak hukmī likī▫ai lekẖ.  

O Nanak, by the Lord's Command, destiny is recorded.  

ਹੁਕਮਿ = (ਰੱਬ ਦੇ) ਹੁਕਮ ਅਨੁਸਾਰ। ਲੇਖੁ = (ਇਹ ਹਉਮੈ ਵਾਲਾ) ਲੇਖ, ਜੀਵ ਦੇ ਅੰਦਰ ਦਾ ਇਹ ਸੰਸਕਾਰ ਕਿ ਮੈਂ ਇਕ ਅੱਡਰੀ ਹਸਤੀ ਹਾਂ।
ਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।


ਜੇਹਾ ਵੇਖਹਿ ਤੇਹਾ ਵੇਖੁ ॥੧॥  

Jehā vekẖėh ṯehā vekẖ. ||1||  

As the Lord sees us, so are we seen. ||1||  

ਵੇਖਹਿ = (ਜੀਵ) ਵੇਖਦੇ ਹਨ, (ਹੋਰਨਾਂ ਵਲ) ਵੇਖਦੇ ਹਨ, ਜੀਆਂ ਦੀ ਨੀਅਤ ਹੁੰਦੀ ਹੈ। ਵੇਖੁ = ਦ੍ਰਿੱਸ਼, ਸ਼ਕਲ, ਸਰੂਪ, ਵੱਖਰੀ ਹਸਤੀ, ਹਉਂ ॥੧॥
ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥


ਮਹਲਾ  

Mėhlā 2.  

Second Mehl:  

xxx
xxx


ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ  

Ha▫umai ehā jāṯ hai ha▫umai karam kamāhi.  

This is the nature of ego, that people perform their actions in ego.  

ਜਾਤਿ = ਕੁਦਰਤੀ ਸੁਭਾਉ, ਲੱਖਣ। ਹਉਮੈ ਕਰਮ = ਹਉਮੈ ਦੇ ਕੰਮ, ਉਹ ਕੰਮ ਜਿਨ੍ਹਾਂ ਨਾਲ 'ਹਉ' ਬਣੀ ਰਹੇ।
'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।


ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ  

Ha▫umai e▫ī banḏẖnā fir fir jonī pāhi.  

This is the bondage of ego, that time and time again, they are reborn.  

ਏਈ = ਇਹੈ ਹੀ।
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।


ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ  

Ha▫umai kithhu ūpjai kiṯ sanjam ih jā▫e.  

Where does ego come from? How can it be removed?  

ਕਿਤੁ ਸੰਜਮਿ = ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।


ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ  

Ha▫umai eho hukam hai pa▫i▫ai kiraṯ firāhi.  

This ego exists by the Lord's Order; people wander according to their past actions.  

ਪਇਐ ਕਿਰਤਿ ਫਿਰਾਹਿ = ਕਿਰਤ ਦੇ ਪਾਣ ਦੇ ਕਾਰਨ ਜੀਵ ਫਿਰਦੇ ਹਨ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ)।


ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ  

Ha▫umai ḏīragẖ rog hai ḏārū bẖī is māhi.  

Ego is a chronic disease, but it contains its own cure as well.  

ਦੀਰਘ = ਲੰਮਾ, ਢੇਰ ਚਿਰ ਰਹਿਣ ਵਾਲਾ {ਕਿਸੇ ਕੁਸੰਗ ਵਿਚ ਪੈ ਕੇ ਜਦੋਂ ਇਕ ਦੋ ਵਾਰੀ ਸ਼ਰਾਬ ਪੀਤਿਆਂ ਕਿਸੇ ਮਨੁੱਖ ਨੂੰ ਸ਼ਰਾਬ ਪੀਣ ਦਾ ਚਸਕਾ ਪੈ ਜਾਂਦਾ ਹੈ, ਤਾਂ ਉਹ ਚਸਕਾ ਹੀ ਮੁੜ ਆਪਣੇ ਆਪ ਉਸ ਨੂੰ ਸ਼ਰਾਬ-ਖਾਨੇ ਵਲ ਲਈ ਫਿਰਦਾ ਹੈ; ਇਸ ਤਰ੍ਹਾਂ ਉਹ ਚਸਕਾ ਹੋਰ ਵਧ ਜਾਂਦਾ ਹੈ, ਇਹ ਇਕ ਦੀਰਘ ਰੋਗ ਬਣ ਜਾਂਦਾ ਹੈ; ਇਸੇ ਤਰ੍ਹਾਂ ਜੋ ਭੀ ਆਦਤ ਇਕ ਵਾਰੀ ਬਣਦੀ ਹੈ ਉਹ ਆਪਣੇ ਆਪ ਇਸ ਨਿਯਮ ਅਨੁਸਾਰ ਲੰਮੀ ਹੁੰਦੀ ਜਾਂਦੀ ਹੈ}। ਦਾਰੂ ਭੀ = ਇਲਾਜ ਭੀ ਹੈ, (ਭਾਵ, ਇਹ ਹਉਮੈ ਇਲਾਜ ਤੋਂ ਬਿਨਾ ਨਹੀਂ ਹੈ)। ਇਸੁ ਮਾਹਿ = ਇਸ ਹਉਮੈ ਵਿਚ, ਇਸ ਹਉਮੈ ਦਾ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।


ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ  

Kirpā kare je āpṇī ṯā gur kā sabaḏ kamāhi.  

If the Lord grants His Grace, one acts according to the Teachings of the Guru's Shabad.  

xxx
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ।


ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥  

Nānak kahai suṇhu janhu iṯ sanjam ḏukẖ jāhi. ||2||  

Nanak says, listen, people: in this way, troubles depart. ||2||  

ਨਾਨਕੁ ਕਹੈ = ਆਖਦਾ ਹੈ। ਇਤੁ ਸੰਜਮਿ = ਇਸ ਜੁਗਤੀ ਨਾਲ ॥੨॥
ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ  

Sev kīṯī sanṯokẖī▫īʼn jinĥī sacẖo sacẖ ḏẖi▫ā▫i▫ā.  

Those who serve are content. They meditate on the Truest of the True.  

ਸੰਤੋਖੀੲ​ਂ​ੀ = ਸੰਤੋਖੀ ਮਨੁੱਖਾਂ ਨੇ। ਸਚੋ ਸਚੁ = ਨਿਰੋਲ ਸੱਚਾ (ਰੱਬ)।
ਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits