Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਿਸਮਾਦੁ ਪਉਣੁ ਵਿਸਮਾਦੁ ਪਾਣੀ  

vismāḏ pa▫uṇ vismāḏ pāṇī.  

Wonderful is the wind, wonderful is the water.  

xxx
ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,


ਵਿਸਮਾਦੁ ਅਗਨੀ ਖੇਡਹਿ ਵਿਡਾਣੀ  

vismāḏ agnī kẖedėh vidāṇī.  

Wonderful is fire, which works wonders.  

ਅਗਨੀ ਖੇਡਹਿ ਵਿਡਾਣੀ = ਅਗਨੀਆਂ ਜੋ ਅਚਰਜ ਖੇਡਾਂ ਖੇਡਦੀਆਂ ਹਨ। {ਨੋਟ: ਅਗਨੀਆਂ ਕਈ ਕਿਸਮ ਦੀਆਂ ਗਿਣੀਆਂ ਜਾਂਦੀਆਂ ਹਨ: ਬੜਵਾ ਅਗਨੀ, ਜੋ ਸਮੁੰਦਰ ਵਿਚ ਹੈ; ਦਾਵਾ ਅਗਨੀ, ਜੰਗਲ ਦੀ ਅੱਗ; ਜਠਰ ਅਗਨੀ, ਪੇਟ ਦੀ ਅੱਗ, ਜੋ ਭੋਜਨ ਪਚਾਂਦੀ ਹੈ; ਕੋਪ ਅਗਨੀ; ਚਿੰਤਾ-ਅਗਨੀ; ਗਿਆਨ ਅਗਨੀ; ਰਾਜ-ਅਗਨੀ। ਹਵਾ ਦੀਆਂ ਅਗਨੀਆਂ ਤਿੰਨ ਕਿਸਮ ਦੀਆਂ ਹਨ: ਗਾਰ੍ਹਪਤ੍ਯ, ਆਹਨ੍ਯੀ, ਦਖ੍ਹਿਣ}।
ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;


ਵਿਸਮਾਦੁ ਧਰਤੀ ਵਿਸਮਾਦੁ ਖਾਣੀ  

vismāḏ ḏẖarṯī vismāḏ kẖāṇī.  

Wonderful is the earth, wonderful the sources of creation.  

ਖਾਣੀ = ਸ੍ਰਿਸ਼ਟੀ ਦੀ ਉਤਪੱਤੀ ਦੀਆਂ ਚਾਰ ਖਾਣਾਂ ਅੰਡ, ਜੇਰ, ਉਦਕ, ਸੇਤ, (ਅੰਡਾ, ਜਿਉਰ, ਪਾਣੀ ਤੇ ਮੁੜ੍ਹਕਾ); ਇਹਨਾਂ ਚੌਹਾਂ ਖਾਣੀਆਂ ਦੀ ਪੈਦਾਇਸ਼ ਦੇ ਨਾਮ ਇਹਨਾਂ ਦੇ ਅਨੁਸਾਰ ਇਹ ਹਨ: ਅੰਡਜ, ਜੇਰਜ, ਉਤਭਜ, ਸੇਤਜ।
ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ


ਵਿਸਮਾਦੁ ਸਾਦਿ ਲਗਹਿ ਪਰਾਣੀ  

vismāḏ sāḏ lagėh parāṇī.  

Wonderful are the tastes to which mortals are attached.  

ਸਾਦਿ = ਸੁਆਦ ਵਿਚ।
ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।


ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ  

vismāḏ sanjog vismāḏ vijog.  

Wonderful is union, and wonderful is separation.  

ਸੰਜੋਗੁ = ਮੇਲ, ਜੀਵਾਂ ਦਾ ਮੇਲ। ਵਿਜੋਗੁ = ਵਿਛੋੜਾ।
ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;


ਵਿਸਮਾਦੁ ਭੁਖ ਵਿਸਮਾਦੁ ਭੋਗੁ  

vismāḏ bẖukẖ vismāḏ bẖog.  

Wonderful is hunger, wonderful is satisfaction.  

ਭੋਗੁ = ਪਦਾਰਥਾਂ ਦਾ ਵਰਤਣਾ।
ਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),


ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ  

vismāḏ sifaṯ vismāḏ sālāh.  

Wonderful is His Praise, wonderful is His adoration.  

xxx
ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤ-ਸਾਲਾਹ ਹੋ ਰਹੀ ਹੈ,


ਵਿਸਮਾਦੁ ਉਝੜ ਵਿਸਮਾਦੁ ਰਾਹ  

vismāḏ ujẖaṛ vismāḏ rāh.  

Wonderful is the wilderness, wonderful is the path.  

ਉਝੜ = ਅਸਲੀ ਰਾਹ ਤੋਂ ਖੁੰਝ ਕੇ ਕੁ-ਰਸਤਾ।
ਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।


ਵਿਸਮਾਦੁ ਨੇੜੈ ਵਿਸਮਾਦੁ ਦੂਰਿ  

vismāḏ neṛai vismāḏ ḏūr.  

Wonderful is closeness, wonderful is distance.  

xxx
(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;


ਵਿਸਮਾਦੁ ਦੇਖੈ ਹਾਜਰਾ ਹਜੂਰਿ  

vismāḏ ḏekẖai hājrā hajūr.  

How wonderful to behold the Lord, ever-present here.  

xxx
(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।


ਵੇਖਿ ਵਿਡਾਣੁ ਰਹਿਆ ਵਿਸਮਾਦੁ  

vekẖ vidāṇ rahi▫ā vismāḏ.  

Beholding His wonders, I am wonder-struck.  

ਵਿਡਾਣੁ = ਅਚਰਜ ਕੌਤਕ। ਵੇਖਿ = ਵੇਖ ਕੇ। ਰਹਿਆ ਵਿਸਮਾਦੁ = ਵਿਸਮਾਦ ਪੈਦਾ ਹੋ ਰਿਹਾ ਹੈ, ਹਿਰਦੇ ਵਿਚ ਥੱਰਾਹਟ ਪੈਦਾ ਹੋ ਰਹੀ ਹੈ, ਮਨ ਵਿਚ ਕਾਂਬਾ ਹੋ ਰਿਹਾ ਹੈ।
(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।


ਨਾਨਕ ਬੁਝਣੁ ਪੂਰੈ ਭਾਗਿ ॥੧॥  

Nānak bujẖaṇ pūrai bẖāg. ||1||  

O Nanak, those who understand this are blessed with perfect destiny. ||1||  

ਬੁਝਣੁ = (ਇਸ 'ਵਿਡਾਣੁ' ਨੂੰ) ਸਮਝਣਾ ॥੧॥
ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥


ਮਃ  

Mėhlā 1.  

First Mehl:  

xxx
xxx


ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ  

Kuḏraṯ ḏisai kuḏraṯ suṇī▫ai kuḏraṯ bẖa▫o sukẖ sār.  

By His Power we see, by His Power we hear; by His Power we have fear, and the essence of happiness.  

ਕੁਦਰਤਿ = ਕਲਾ, ਵਿਡਾਣੁ, ਅਚਰਜ ਤਮਾਸ਼ਾ। ਦਿਸੈ = ਜੋ ਕੁਝ ਦਿੱਸ ਰਿਹਾ ਹੈ। ਸੁਖ ਸਾਰੁ = ਸੁੱਖਾਂ ਦਾ ਸਾਰ।
(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ।


ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ  

Kuḏraṯ pāṯālī ākāsī kuḏraṯ sarab ākār.  

By His Power the nether worlds exist, and the Akaashic ethers; by His Power the entire creation exists.  

ਸਰਬ ਆਕਾਰੁ = ਸਾਰਾ ਦ੍ਰਿਸ਼ਟਮਾਨ ਸਰੂਪ, ਸਾਰਾ ਜਗਤ।
ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।


ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ  

Kuḏraṯ veḏ purāṇ kaṯebā kuḏraṯ sarab vīcẖār.  

By His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.  

ਕਤੇਬਾਂ = ਮੁਸਲਮਾਨਾਂ ਅਤੇ ਈਸਾਈਆਂ ਦੀਆਂ ਧਰਮ-ਪੁਸਤਕਾਂ। ਸਰਬ ਵੀਚਾਰੁ = ਸਾਰਾ ਵਿਚਾਰ, ਸਾਰੀ ਵਿਚਾਰ-ਸੱਤਾ।
ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ;


ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ  

Kuḏraṯ kẖāṇā pīṇā painĥaṇ kuḏraṯ sarab pi▫ār.  

By His Power we eat, drink and dress; by His Power all love exists. -  

xxx
(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।


ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ  

Kuḏraṯ jāṯī jinsī rangī kuḏraṯ jī▫a jahān.  

By His Power come the species of all kinds and colors; by His Power the living beings of the world exist.  

ਜੀਅ ਜਹਾਨ = ਜਗਤ ਦੇ ਜੀਵਾਂ ਵਿਚ।
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ,


ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ  

Kuḏraṯ nekī▫ā kuḏraṯ baḏī▫ā kuḏraṯ mān abẖimān.  

By His Power virtues exist, and by His Power vices exist. By His Power come honor and dishonor.  

ਮਾਨੁ = ਆਦਰ। ਅਭਿਮਾਨੁ = ਅਹੰਕਾਰ।
(ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ।


ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ  

Kuḏraṯ pa▫uṇ pāṇī baisanṯar kuḏraṯ ḏẖarṯī kẖāk.  

By His Power wind, water and fire exist; by His Power earth and dust exist.  

ਬੈਸੰਤਰੁ = ਅੱਗ।
ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ।


ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ  

Sabẖ ṯerī kuḏraṯ ṯūʼn kāḏir karṯā pākī nā▫ī pāk.  

Everything is in Your Power, Lord; You are the all-powerful Creator. Your Name is the Holiest of the Holy.  

ਪਾਕੀ = ਪਵਿੱਤਰ। ਨਾਈ = ਵਡਿਆਈ, ਸਿਫ਼ਤ। ਪਾਕੁ = (ਤੂੰ ਆਪ) ਪਵਿੱਤਰ (ਹੈਂ)।
(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।


ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥  

Nānak hukmai anḏar vekẖai varṯai ṯāko ṯāk. ||2||  

O Nanak, through the Command of His Will, He beholds and pervades the creation; He is absolutely unrivalled. ||2||  

ਵੇਖੈ = ਸੰਭਾਲ ਕਰਦਾ ਹੈ। ਤਾਕੋ ਤਾਕੁ = ਇਕੱਲਾ ਆਪ ਹੀ ਆਪ। ਵਰਤੈ = ਵਰਤ ਰਿਹਾ ਹੈ, ਮੌਜੂਦ ਹੈ ॥੨॥
ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ  

Āpīnĥai bẖog bẖog kai ho▫e bẖasmaṛ bẖa▫ur siḏẖā▫i▫ā.  

Enjoying his pleasures, one is reduced to a pile of ashes, and the soul passes away.  

ਭੋਗ = ਪਦਾਰਥਾਂ ਦੇ ਭੋਗ। ਭੋਗਿ ਕੈ = ਮਾਣ ਕੇ, ਵਰਤ ਕੇ। ਹੋਇ = ਹੋ ਕੇ। ਭਸਮੜਿ = ਭਸਮ ਦੀ ਮੜ੍ਹੀ, ਮਿੱਟੀ ਦੀ ਢੇਰੀ। ਭਉਰੁ = ਆਤਮਾ। ਵਡਾ ਹੋਆ = ਮਰ ਗਿਆ।
ਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ)। (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ।


ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ  

vadā ho▫ā ḏunīḏār gal sangal gẖaṯ cẖalā▫i▫ā.  

He may be great, but when he dies, the chain is thrown around his neck, and he is led away.  

ਦੁਨੀਦਾਰੁ = ਦੁਨੀਆਦਾਰ, ਦੁਨੀਆ ਵਿਚ ਖਚਿਤ ਹੋਇਆ ਜੀਵ। ਗਲਿ = ਗਲ ਵਿਚ। ਘਤਿ = ਪਾ ਕੇ। ਚਲਾਇਆ = ਅੱਗੇ ਲਾ ਲਿਆ।
(ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ')।


ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ  

Agai karṇī kīraṯ vācẖī▫ai bahi lekẖā kar samjẖā▫i▫ā.  

There, his good and bad deeds are added up; sitting there, his account is read.  

ਅਗੈ = ਪਰਲੋਕ ਵਿਚ। ਕਰਣੀ = ਕਿਰਤ-ਕਮਾਈ। ਕੀਰਤਿ = ਵਡਿਆਈ, ਸਿਫ਼ਤਿ-ਸਾਲਾਹ। ਵਾਚੀਐ = ਵਾਚੀ ਜਾਂਦੀ ਹੈ, ਲੇਖੇ ਵਿਚ ਗਿਣੀ ਜਾਂਦੀ ਹੈ। ਬਹਿ = ਬੈਠ ਕੇ, ਭਾਵ, ਧੀਰਜ ਨਾਲ ਚੰਗੀ ਤਰ੍ਹਾਂ।
ਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ ੨) ਰੱਬ ਦੀ ਸਿਫ਼ਤ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।


ਥਾਉ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ  

Thā▫o na hovī pa▫uḏī▫ī huṇ suṇī▫ai ki▫ā rū▫ā▫i▫ā.  

He is whipped, but finds no place of rest, and no one hears his cries of pain.  

ਥਾਉ ਨ ਹੋਵੀ = ਢੋਈ ਨਹੀਂ ਮਿਲਦੀ। ਪਉਦੀਈ = ਪੈਂਦਿਆਂ, ਜੁਤੀਆਂ ਪੈਂਦਿਆਂ। ਹੁਣਿ = ਐਸ ਵੇਲੇ, ਜਦੋਂ ਮਾਰ ਪੈਂਦੀ ਹੈ। ਕਿਆ ਰੂਆਇਆ = ਕਿਹੜੀ ਪੁਕਾਰ, ਕਿਹੜਾ ਰੋਣ ਕਿਹੜਾ ਤਰਲਾ। ਸੁਣੀਐ = ਸੁਣਿਆ ਜਾਂਦਾ ਹੈ।
(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।


ਮਨਿ ਅੰਧੈ ਜਨਮੁ ਗਵਾਇਆ ॥੩॥  

Man anḏẖai janam gavā▫i▫ā. ||3||  

The blind man has wasted his life away. ||3||  

ਮਨਿ = ਮਨ ਨੇ। ਅੰਧੈ = ਅੰਧੇ ਨੇ। ਗਵਾਇਆ = ਵਿਅਰਥ ਕਰ ਲਿਆ ॥੩॥
ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ ॥੩॥


ਸਲੋਕ ਮਃ  

Salok mėhlā 1.  

Shalok, First Mehl:  

xxx
xxx


ਭੈ ਵਿਚਿ ਪਵਣੁ ਵਹੈ ਸਦਵਾਉ  

Bẖai vicẖ pavaṇ vahai saḏvā▫o.  

In the Fear of God, the wind and breezes ever blow.  

ਭੈ ਵਿਚਿ = ਡਰ ਵਿਚ। ਪਵਣੁ ਵਹੈ = ਹਵਾ ਵਗਦੀ ਹੈ। ਸਦਵਾਉ = ਸਦਾ-ਏਵ, ਸਦਾ ਹੀ।
ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ।


ਭੈ ਵਿਚਿ ਚਲਹਿ ਲਖ ਦਰੀਆਉ  

Bẖai vicẖ cẖalėh lakẖ ḏarī▫ā▫o.  

In the Fear of God, thousands of rivers flow.  

ਚਲਹਿ = ਚੱਲਦੇ ਹਨ।
ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।


ਭੈ ਵਿਚਿ ਅਗਨਿ ਕਢੈ ਵੇਗਾਰਿ  

Bẖai vicẖ agan kadẖai vegār.  

In the Fear of God, fire is forced to labor.  

ਕਢੈ ਵੇਗਾਰਿ = ਵਗਾਰ ਕੱਢਦੀ ਹੈ।
ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ।


ਭੈ ਵਿਚਿ ਧਰਤੀ ਦਬੀ ਭਾਰਿ  

Bẖai vicẖ ḏẖarṯī ḏabī bẖār.  

In the Fear of God, the earth is crushed under its burden.  

ਭਾਰਿ = ਭਾਰ ਦੇ ਹੇਠ। ਇੰਦੁ = ਇੰਦਰ ਦੇਵਤਾ, ਬੱਦਲ।
ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।


ਭੈ ਵਿਚਿ ਇੰਦੁ ਫਿਰੈ ਸਿਰ ਭਾਰਿ  

Bẖai vicẖ inḏ firai sir bẖār.  

In the Fear of God, the clouds move across the sky.  

ਫਿਰੈ = ਫਿਰਦਾ ਹੈ। ਸਿਰ ਭਾਰਿ = ਸਿਰ ਦੇ ਭਾਰ।
ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)।


ਭੈ ਵਿਚਿ ਰਾਜਾ ਧਰਮ ਦੁਆਰੁ  

Bẖai vicẖ rājā ḏẖaram ḏu▫ār.  

In the Fear of God, the Righteous Judge of Dharma stands at His Door.  

ਰਾਜਾ ਧਰਮ ਦੁਆਰੁ = ਧਰਮ ਰਾਜੇ ਦਾ ਦੁਆਰ।
ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।


ਭੈ ਵਿਚਿ ਸੂਰਜੁ ਭੈ ਵਿਚਿ ਚੰਦੁ  

Bẖai vicẖ sūraj bẖai vicẖ cẖanḏ.  

In the Fear of God, the sun shines, and in the Fear of God, the moon reflects.  

xxx
ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ,


ਕੋਹ ਕਰੋੜੀ ਚਲਤ ਅੰਤੁ  

Koh karoṛī cẖalaṯ na anṯ.  

They travel millions of miles, endlessly.  

ਕੋਹ ਕਰੋੜੀ = ਕਰੋੜਾਂ ਕੋਹ।
ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।


ਭੈ ਵਿਚਿ ਸਿਧ ਬੁਧ ਸੁਰ ਨਾਥ  

Bẖai vicẖ siḏẖ buḏẖ sur nāth.  

In the Fear of God, the Siddhas exist, as do the Buddhas, the demi-gods and Yogis.  

ਸਿਧ = ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ; ਪੁੱਗੇ ਹੋਏ ਜੋਗੀ। ਬੁਧ = ਗਿਆਨਵਾਨ, ਜੋ ਜਗਤ ਦੇ ਮਾਇਕ ਬੰਧਨਾਂ ਤੋਂ ਮੁਕਤ ਹਨ।
ਸਿੱਧ, ਬੁਧ, ਦੇਵਤੇ ਤੇ ਨਾਥ-ਸਾਰੇ ਰੱਬ ਦੇ ਭੈ ਵਿਚ ਹਨ।


ਭੈ ਵਿਚਿ ਆਡਾਣੇ ਆਕਾਸ  

Bẖai vicẖ ādāṇe ākās.  

In the Fear of God, the Akaashic ethers are stretched across the sky.  

ਆਡਾਣੇ = ਤਣੇ ਹੋਏ।
ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।


ਭੈ ਵਿਚਿ ਜੋਧ ਮਹਾਬਲ ਸੂਰ  

Bẖai vicẖ joḏẖ mahābal sūr.  

In the Fear of God, the warriors and the most powerful heroes exist.  

ਮਹਾਬਲ = ਵੱਡੇ ਬਲ ਵਾਲੇ।
ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ।


ਭੈ ਵਿਚਿ ਆਵਹਿ ਜਾਵਹਿ ਪੂਰ  

Bẖai vicẖ āvahi jāvėh pūr.  

In the Fear of God, multitudes come and go.  

ਆਵਹਿ = (ਜੋ ਭੀ ਜੀਵ ਜਗਤ ਵਿਚ) ਆਉਂਦੇ ਹਨ। ਪੂਰ = ਸਾਰੇ ਦੇ ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ ਬੇੜੀ ਵਿਚ ਬੈਠੇ ਹੋਏ ਹਨ।
ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।


ਸਗਲਿਆ ਭਉ ਲਿਖਿਆ ਸਿਰਿ ਲੇਖੁ  

Sagli▫ā bẖa▫o likẖi▫ā sir lekẖ.  

God has inscribed the Inscription of His Fear upon the heads of all.  

ਸਗਲਿਆ ਸਿਰਿ = ਸਾਰੇ ਜੀਵਾਂ ਦੇ ਸਿਰ ਉੱਤੇ। ਲੇਖੁ ਲਿਖਿਆ = ਭਉ ਰੂਪੀ ਲੇਖ ਲਿਖਿਆ ਹੋਇਆ ਹੈ।
ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ।


ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥  

Nānak nirbẖa▫o nirankār sacẖ ek. ||1||  

O Nanak, the Fearless Lord, the Formless Lord, the True Lord, is One. ||1||  

xxx॥੧॥
ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥


ਮਃ  

Mėhlā 1.  

First Mehl:  

xxx
xxx


ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ  

Nānak nirbẖa▫o nirankār hor keṯe rām ravāl.  

O Nanak, the Lord is fearless and formless; myriads of others, like Rama, are mere dust before Him.  

ਹੋਰਿ = (ਨਿਰੰਕਾਰ ਤੋਂ ਬਿਨਾ) ਹੋਰ ਸਾਰੇ। ਰਵਾਲ = ਧੂੜ, (ਭਾਵ) ਤੁੱਛ।
ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ;


ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ  

Keṯī▫ā kanĥ kahāṇī▫ā keṯe beḏ bīcẖār.  

There are so many stories of Krishna, so many who reflect over the Vedas.  

ਕੇਤੀਆ = ਕਿੰਨੀਆਂ ਹੀ; ਬੇਅੰਤ। ਕੰਨ੍ਹ੍ਹ ਕਹਾਣੀਆ = ਕ੍ਰਿਸ਼ਨ ਜੀ ਦੀਆਂ ਕਹਾਣੀਆਂ।
(ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।


ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ  

Keṯe nacẖėh mangṯe giṛ muṛ pūrėh ṯāl.  

So many beggars dance, spinning around to the beat.  

ਗਿੜਿ ਮੁੜਿ = ਭਉਂ ਭਉਂ ਕੇ, ਪਰਤ ਪਰਤ ਕੇ।
(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ,


ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ  

Bājārī bājār mėh ā▫e kadẖėh bājār.  

The magicians perform their magic in the market place, creating a false illusion.  

ਬਾਜਾਰੀ = ਰਾਸਧਾਰੀਏ। ਆਇ ਕਢਹਿ ਬਾਜਾਰ = ਆ ਕੇ ਰਾਸਾਂ ਪਾਉਂਦੇ ਹਨ।
ਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ,


ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ  

Gāvahi rāje rāṇī▫ā bolėh āl paṯāl.  

They sing as kings and queens, and speak of this and that.  

ਆਲ = ਚਾਲ, ਠੱਗੀ। ਆਲ ਪਤਾਲ = ਪਤਾਲ ਦੇ ਆਲ, ਬੜੇ ਡੂੰਘੇ ਚਾਲਾਂ ਦੇ ਬਚਨ, ਉਹ ਬਚਨ ਜੋ ਦੂਜਿਆਂ ਦੀ ਸਮਝ ਵਿਚ ਨਾਹ ਆਉਣ।
ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ,


ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ  

Lakẖ taki▫ā ke munḏ▫ṛe lakẖ taki▫ā ke hār.  

They wear earrings, and necklaces worth thousands of dollars.  

ਮੁੰਦੜੇ = ਸੋਹਣੇ ਸੋਹਣੇ ਵਾਲੇ।
ਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ;


ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ  

Jiṯ ṯan pā▫ī▫ah nānkā se ṯan hovėh cẖẖār.  

Those bodies on which they are worn, O Nanak, those bodies turn to ashes.  

ਜਿਤੁ ਤਨਿ = ਜਿਸ ਜਿਸ ਸਰੀਰ ਉੱਤੇ। ਪਾਈਅਹਿ = ਪਾਏ ਜਾਂਦੇ ਹਨ।
ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)


        


© SriGranth.org, a Sri Guru Granth Sahib resource, all rights reserved.
See Acknowledgements & Credits