Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ  

Niḏẖ siḏẖ cẖaraṇ gahe ṯā kehā kāṛā.  

Grasping the Lord's Feet, the treasure of the Siddhas, what suffering can I feel?  

ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ। ਗਹੇ = ਫੜ ਲਏ। ਤਾ = ਤਦੋਂ। ਕਾੜਾ = ਚਿੰਤਾ-ਫ਼ਿਕਰ।
ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,


ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ  

Sabẖ kicẖẖ vas jisai so parabẖū asāṛā.  

Everything is in His Power - He is my God.  

ਵਸਿ = ਵੱਸ ਵਿਚ। ਅਸਾੜਾ = ਸਾਡਾ।
(ਕਿਉਂਕਿ,) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ।


ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ  

Gėh bẖujā līne nām ḏīne kar ḏẖār masṯak rākẖi▫ā.  

Holding me by the arm, He blesses me with His Name; placing His Hand upon my forehead, He saves me.  

ਗਹਿ ਭੁਜਾ = ਬਾਂਹ ਫੜ ਕੇ। ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਰਾਖਿਆ = ਬਚਾ ਲਿਆ।
(ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।


ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ  

Sansār sāgar nah vi▫āpai ami▫o har ras cẖākẖi▫ā.  

The world-ocean does not trouble me, for I have drunk the sublime elixir of the Lord.  

ਨਹ ਵਿਆਪੈ = ਜੋਰ ਨਹੀਂ ਪਾ ਸਕਦਾ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
(ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ।


ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ  

Sāḏẖsange nām range raṇ jīṯ vadā akẖāṛā.  

In the Saadh Sangat, imbued with the Naam, the Name of the Lord, I am victorious on the great battlefield of life.  

ਸੰਗੇ = ਸੰਗਤ ਵਿਚ। ਰੰਗੇ = ਰੰਗ ਵਿਚ, ਪ੍ਰੇਮ ਵਿਚ। ਰਣੁ = ਜੰਗ ਦਾ ਮੈਦਾਨ। ਅਖਾੜਾ = ਪਿੜ (ਜਿਥੇ ਪਹਲਵਾਨ ਘੁਲਦੇ ਹਨ)।
ਉਸ ਨੇ ਸਾਧ ਸੰਗਤ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ)।


ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਉਪਾੜਾ ॥੪॥੩॥੧੨॥  

Binvanṯ Nānak saraṇ su▫āmī bahuṛ jam na upāṛā. ||4||3||12||  

Prays Nanak, I have entered the Sanctuary of the Lord and Master; the Messenger of Death shall not destroy me again. ||4||3||12||  

ਜਮਿ = ਜਮ ਨੇ। ਉਪਾੜਾ = {उत्पाटन, उप्पाडिअ, ਉਪਾੜਾ} ਉਖੇੜਿਆ, ਪੈਰਾਂ ਤੋਂ ਕੱਢਿਆ, ਢਾਹ ਲਿਆ। ਬਹੁੜਿ = ਮੁੜ, ਫਿਰ ॥੪॥੩॥੧੨॥
ਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
xxx


ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ  

Ḏin rāṯ kamā▫i▫aṛo so ā▫i▫o māthai.  

Those actions you perform, day and night, are recorded upon your forehead.  

ਕਮਾਇਅੜੋ = ਤੂੰ ਕਮਾਇਆ ਹੈ। ਸੋ = ਉਹ ਕਮਾਇਆ ਹੋਇਆ ਚੰਗਾ ਮੰਦਾ ਕਰਮ। ਮਾਥੈ = ਮੱਥੇ ਉਤੇ। ਆਇਓ ਮਾਥੈ = ਮੱਥੇ ਉਤੇ ਆ ਗਿਆ ਹੈ, ਭਾਗਾਂ ਵਿਚ ਲਿਖਿਆ ਗਿਆ ਹੈ।
ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ।


ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ  

Jis pās lukā▫iḏ▫ṛo so vekẖī sāthai.  

And the One, from whom you hide these actions - He sees them, and is always with you.  

ਪਾਸਿ = ਪਾਸੋਂ। ਸਾਥੈ = (ਤੇਰੇ) ਨਾਮੁ ਹੀ (ਬੈਠਾ)।
ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ।


ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ  

Sang ḏekẖai karaṇhārā kā▫e pāp kamā▫ī▫ai.  

The Creator Lord is with you; He sees you, so why commit sins?  

ਕਰਣਹਾਰਾ = ਸਿਰਜਣਹਾਰਾ। ਕਾਇ = ਕਿਉਂ?
ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ,


ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਜਾਈਐ  

Sukariṯ kījai nām lījai narak mūl na jā▫ī▫ai.  

So perform good deeds, and chant the Naam, the Name of the Lord; you shall never have to go to hell.  

ਸੁਕ੍ਰਿਤੁ = ਭਲਾ ਕਰਮ। ਕੀਜੈ = ਕਰਨਾ ਚਾਹੀਦਾ ਹੈ। ਮੂਲਿ = ਬਿਲਕੁਲ।
(ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ।


ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ  

Āṯẖ pahar har nām simrahu cẖalai ṯerai sāthe.  

Twenty-four hours a day, dwell upon the Lord's Name in meditation; it alone shall go along with you.  

xxx
ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ।


ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥  

Bẖaj sāḏẖsangaṯ saḏā Nānak mitėh ḏokẖ kamāṯe. ||1||  

So vibrate continually in the Saadh Sangat, the Company of the Holy, O Nanak, and the sins you committed shall be erased. ||1||  

ਕਮਾਤੇ = ਕਮਾਤੇ ਹੋਏ ॥੧॥
ਹੇ ਨਾਨਕ! ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ॥੧॥


ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ  

valvancẖ kar uḏar bẖarėh mūrakẖ gāvārā.  

Practicing deceit, you fill your belly, you ignorant fool!  

ਵੰਚ {वंच् = ਟੇਢੀ ਚਾਲੇ ਤੁਰਨਾ वंचय = ਠੱਗ ਲੈਣਾ}। ਵਲ = ਵਿੰਗ। ਵਲ ਵੰਚ = ਠੱਗੀ ਫਰੇਬ, ਵਲਛਲ। ਉਦਰੁ = ਢਿੱਡ। ਭਰਹਿ = ਤੂੰ ਭਰਦਾ ਹੈਂ।
ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ।


ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ  

Sabẖ kicẖẖ ḏe rahi▫ā har ḏevaṇhārā.  

The Lord, the Great Giver, continues to give you everything.  

xxx
ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ।


ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ  

Ḏāṯār saḏā ḏa▫i▫āl su▫āmī kā▫e manhu visārī▫ai.  

The Great Giver is always merciful. Why should we forget the Lord Master from our minds?  

ਕਾਇ = ਕਿਉਂ? ਮਨਹੁ = ਮਨ ਤੋਂ।
ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।


ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ  

Mil sāḏẖsange bẖaj nisange kul samūhā ṯārī▫ai.  

Join the Saadh Sangat, and vibrate fearlessly; all your relations shall be saved.  

ਸੰਗੇ = ਸੰਗਤ ਵਿਚ। ਨਿਸੰਗੇ = ਸੰਗ ਲਾਹ ਕੇ, ਝਾਕਾ ਲਾਹ ਕੇ। ਸਮੂਹ = ਢੇਰ। ਕੁਲ ਸਮੂਹ = ਸਾਰੀਆਂ ਕੁਲਾਂ।
ਸਾਧ ਸੰਗਤ ਵਿਚ ਮਿਲ (-ਬੈਠ), ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ।


ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ  

Siḏẖ sāḏẖik ḏev mun jan bẖagaṯ nām aḏẖārā.  

The Siddhas, the seekers, the demi-gods, the silent sages and the devotees, all take the Naam as their support.  

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਦੇਵ = ਦੇਵਤੇ। ਮੁਨਿ = ਸਮਾਧੀਆਂ ਲਾਣ ਵਾਲੇ। ਅਧਾਰਾ = ਆਸਰਾ।
ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ।


ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥  

Binvanṯ Nānak saḏā bẖajī▫ai parabẖ ek karnaihārā. ||2||  

Prays Nanak, vibrate continually upon God, the One Creator Lord. ||2||  

ਕਰਣੈਹਾਰਾ = ਪੈਦਾ ਕਰਨ ਵਾਲਾ ॥੨॥
ਨਾਨਕ ਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ ॥੨॥


ਖੋਟੁ ਕੀਚਈ ਪ੍ਰਭੁ ਪਰਖਣਹਾਰਾ  

Kẖot na kīcẖ▫ī parabẖ parkẖaṇhārā.  

Do not practice deception - God is the Assayer of all.  

ਖੋਟੁ = ਧੋਖਾ। ਨ ਕੀਚਈ = ਨਹੀਂ ਕਰਨਾ ਚਾਹੀਦਾ। ਪਰਖਣਹਾਰਾ = (ਖੋਟੇ ਖਰੇ ਦੀ) ਪਛਾਣ ਕਰ ਸਕਣ ਵਾਲਾ।
(ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ।


ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ  

Kūṛ kapat kamāvḏaṛe janmėh sansārā.  

Those who practice falsehood and deceit are reincarnated in the world.  

ਕੂੜੁ = ਝੂਠ। ਕਪਟੁ = ਫਰੇਬ। ਜਨਮਹਿ = (ਮੁੜ ਮੁੜ) ਜੰਮਦੇ ਹਨ।
ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ।


ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ  

Sansār sāgar ṯinĥī ṯari▫ā jinĥī ek ḏẖi▫ā▫i▫ā.  

Those who meditate on the One Lord, cross over the world-ocean.  

ਸਾਗਰੁ = ਸਮੁੰਦਰ। ਤਿਨੀ = ਉਹਨਾਂ ਮਨੁੱਖਾਂ ਨੇ।
ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।


ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ  

Ŧaj kām kroḏẖ aninḏ ninḏā parabẖ sarṇā▫ī ā▫i▫ā.  

Renouncing sexual desire, anger, flattery and slander, they enter the Sanctuary of God.  

ਤਜਿ = ਤਿਆਗ ਕੇ। ਅਨਿੰਦ = ਨਾਹ ਨਿੰਦਣ-ਯੋਗ, ਭਲੇ। ਅਨਿੰਦ ਨਿੰਦਾ = ਭਲਿਆਂ ਦੀ ਨਿੰਦਾ।
ਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।)


ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ  

Jal thal mahī▫al ravi▫ā su▫āmī ūcẖ agam apārā.  

The lofty, inaccessible and infinite Lord and Master is pervading the water, the land and the sky.  

ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹਿਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਅਗਮ = ਅਪਹੁੰਚ।
ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ,


ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥  

Binvanṯ Nānak tek jan kī cẖaraṇ kamal aḏẖārā. ||3||  

Prays Nanak, He is the support of His servants; His Lotus Feet are their only sustenance. ||3||  

ਟੇਕ = ਸਹਾਰਾ ॥੩॥
ਨਾਨਕ ਬੇਨਤੀ ਕਰਦਾ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ॥੩॥


ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ  

Pekẖ haricẖanḏ▫urṛī asthir kicẖẖ nāhī.  

Behold - the world is a mirage; nothing here is permanent.  

ਪੇਖੁ = ਵੇਖ। ਹਰਿਚੰਦਉਰੜੀ = ਹਰਿਚੰਦ-ਨਗਰੀ, ਗੰਧਰਬ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਧੂਏਂ ਦਾ ਪਹਾੜ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।
(ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ।


ਮਾਇਆ ਰੰਗ ਜੇਤੇ ਸੇ ਸੰਗਿ ਜਾਹੀ  

Mā▫i▫ā rang jeṯe se sang na jāhī.  

The pleasures of Maya which are here, shall not go with you.  

ਜੇਤੇ = ਜਿਤਨੇ ਭੀ ਹਨ। ਸੰਗਿ = ਨਾਲ। ਸੇ = ਉਹ {ਬਹੁ-ਵਚਨ}। ਨ ਜਾਹੀ = ਨ ਜਾਹਿ, ਨਹੀਂ ਜਾਂਦੇ।
ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ।


ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ  

Har sang sāthī saḏā ṯerai ḏinas raiṇ samālī▫ai.  

The Lord, your companion, is always with you; remember Him day and night.  

ਰੈਣਿ = ਰਾਤ। ਸਮਾਲੀਐ = ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।
ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ।


ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ  

Har ek bin kacẖẖ avar nāhī bẖā▫o ḏuṯī▫ā jālī▫ai.  

Without the One Lord, there is no other; burn away the love of duality.  

ਅਵਰੁ = ਹੋਰ। ਭਾਉ = ਪਿਆਰ। ਦੁਤੀਆ = ਦੂਜਾ। ਜਾਲੀਐ = ਸਾੜ ਦੇਣਾ ਚਾਹੀਦਾ ਹੈ।
ਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ।


ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ  

Mīṯ joban māl sarbas parabẖ ek kar man māhī.  

Know in your mind, that the One God is your friend, youth, wealth and everything.  

ਮੀਤੁ = ਮਿੱਤਰ। ਸਰਬਸੁ = {सर्व-स्व। स्व = ਧਨ। सर्व = ਸਾਰਾ} ਆਪਣਾ ਸਭ ਕੁਝ। ਕਰਿ = ਬਣਾ, ਮਿਥ। ਮਾਹੀ = ਮਾਹਿ, ਵਿਚ।
ਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ-ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ।


ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥  

Binvanṯ Nānak vadbẖāg pā▫ī▫ai sūkẖ sahj samāhī. ||4||4||13||  

Prays Nanak, by great good fortune, we find the Lord, and merge in peace and celestial poise. ||4||4||13||  

ਵਡਭਾਗਿ = ਵੱਡੀ ਕਿਸਮਤ ਨਾਲ। ਸੂਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ ॥੪॥੪॥੧੩॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਵੱਡੀ ਕਿਸਮਤ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੪॥੧੩॥


ਆਸਾ ਮਹਲਾ ਛੰਤ ਘਰੁ  

Āsā mėhlā 5 cẖẖanṯ gẖar 8  

Aasaa, Fifth Mehl, Chhant, Eighth House:  

xxx
ਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ  

Kamlā bẖaram bẖīṯ kamlā bẖaram bẖīṯ he ṯīkẖaṇ maḏ biprīṯ he avaḏẖ akārath jāṯ.  

Maya is the wall of doubt - Maya is the wall of doubt. It is such a powerful and destructive intoxicant; it corrupts and wastes away one's life.  

ਕਮਲਾ = {कमला} ਲੱਛਮੀ, ਮਾਇਆ। ਭ੍ਰਮ ਭੀਤਿ = ਭਰਮ ਦੀ ਕੰਧ। ਭ੍ਰਮ = ਭਟਕਣਾ। ਹੇ = ਹੈ। ਤੀਖਣ = ਤੇਜ਼, ਤ੍ਰਿੱਖਾ। ਮਦ = ਨਸ਼ਾ। ਬਿਪਰੀਤਿ = {विपरीत} ਉਲਟੇ ਪਾਸੇ ਲੈ ਜਾਣ ਵਾਲੀ। ਅਵਧ = ਉਮਰ। ਅਕਾਰਥ = ਵਿਅਰਥ।
ਮਾਇਆ ਭਟਕਣਾ ਵਿਚ ਪਾਣ ਵਾਲੀ ਕੰਧ ਹੈ (ਜਿਸ ਨੇ ਪਰਮਾਤਮਾ ਨਾਲੋਂ ਜੀਵਾਂ ਦੀ ਵਿੱਥ ਬਣਾ ਰੱਖੀ ਹੈ), ਮਾਇਆ ਭਟਕਣਾ ਵਿਚ ਪਾਣ ਵਾਲੀ (ਤੇ ਪ੍ਰਭੂ ਨਾਲੋਂ ਉਹਲਾ ਬਣਾਣ ਵਾਲੀ) ਕੰਧ ਹੈ। ਇਸ ਮਾਇਆ ਦਾ ਨਸ਼ਾ ਤ੍ਰਿੱਖਾ ਹੈ, ਪਰ (ਜੀਵਨ-ਰਾਹ ਤੋਂ) ਉਲਟੇ ਪਾਸੇ ਲੈ ਜਾਣ ਵਾਲਾ ਹੈ। (ਮਾਇਆ ਵਿਚ ਫਸਿਆਂ) ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ।


ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ  

Gahbar ban gẖor gahbar ban gẖor he garih mūsaṯ man cẖor he ḏinkaro an▫ḏin kẖāṯ.  

In the terrible, impenetrable world-forest - in the terrible, impenetrable world-forest, the thieves are plundering man's house in broad daylight; night and day, this life is being consumed.  

ਗਹਬਰ = ਸੰਘਣਾ। ਬਨ = ਜੰਗਲ। ਘੋਰ = ਭਿਆਨਕ। ਮੂਸਤ = ਚੁਰਾ ਰਿਹਾ ਹੈ, ਲੁੱਟ ਰਿਹਾ ਹੈ। ਦਿਨਕਰੋ = ਦਿਨਕਰੁ, ਸੂਰਜ। ਅਨਦਿਨੁ = ਹਰ ਰੋਜ਼, ਹਰ ਵੇਲੇ। ਖਾਤ = (ਉਮਰ ਨੂੰ) ਖਾ ਰਿਹਾ ਹੈ।
(ਇਹ ਸੰਸਾਰ ਇਕ) ਭਿਆਨਕ ਸੰਘਣਾ ਜੰਗਲ ਹੈ; ਭਿਆਨਕ ਸੰਘਣਾ ਜੰਗਲ ਹੈ, (ਇਥੇ ਮਨੁੱਖ ਦੇ ਹਿਰਦੇ-) ਘਰ ਨੂੰ (ਮਨੁੱਖ ਦਾ ਆਪਣਾ ਹੀ) ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ, ਸੂਰਜ (ਭਾਵ, ਸਮਾ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ।


ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ  

Ḏin kẖāṯ jāṯ bihāṯ parabẖ bin milhu parabẖ karuṇā paṯe.  

The days of your life are being consumed; they are passing away without God. So meet God, the Merciful Lord.  

ਪ੍ਰਭ = ਹੇ ਪ੍ਰਭੂ! ਕਰੁਣਾਪਤੇ = ਹੇ ਤਰਸ-ਰਰੂਪ ਪ੍ਰਭੂ! ਕਰੁਣਾ = ਤਰਸ। ਪਤੇ = ਹੇ ਪਤੀ!
(ਗੁਜ਼ਰਦੇ ਜਾ ਰਹੇ) ਦਿਨ (ਮਨੁੱਖ ਦੀ ਉਮਰ ਨੂੰ) ਖਾਈ ਜਾਂਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਮਨੁੱਖ ਦੀ ਉਮਰ ਵਿਅਰਥ) ਬੀਤਦੀ ਜਾ ਰਹੀ ਹੈ। ਹੇ ਪ੍ਰਭੂ! ਹੇ ਤਰਸ-ਸਰੂਪ ਪਤੀ! (ਮੇਰੇ ਉੱਤੇ ਤਰਸ ਕਰ, ਤੇ ਮੈਨੂੰ) ਮਿਲ।


        


© SriGranth.org, a Sri Guru Granth Sahib resource, all rights reserved.
See Acknowledgements & Credits