Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ  

Māl joban cẖẖod vaisī rahi▫o painaṇ kẖā▫i▫ā.  

Abandoning your wealth and youth, you will have to leave, without any food or clothing.  

ਵੈਸੀ = ਚਲਾ ਜਾਏਗਾ। ਰਹਿਓ = ਖ਼ਤਮ ਹੋ ਗਿਆ।
(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।


ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥  

Nānak kamāṇā sang juli▫ā nah jā▫e kiraṯ mitā▫i▫ā. ||1||  

O Nanak, only your actions shall go with you; the consequences of your actions cannot be erased. ||1||  

ਸੰਗਿ = ਨਾਲ। ਜੁਲਿਆ = ਚੱਲਿਆ। ਕਿਰਤੁ = {कृत} ਕੀਤੇ ਕਰਮਾਂ ਦਾ ਇਕੱਠ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੧॥
ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥


ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ  

Fāthohu mirag jivai pekẖ raiṇ cẖanḏrā▫iṇ.  

Like the deer, captured on a moon-lit night,  

ਫਾਥੋਹੁ = ਤੂੰ ਫਸ ਰਿਹਾ ਹੈਂ। ਪੇਖਿ = ਵੇਖ ਕੇ। ਰੈਣਿ = ਰਾਤ (ਵੇਲੇ)। ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ}।
ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,


ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ  

Sūkẖahu ḏūkẖ bẖa▫e niṯ pāp kamā▫iṇ.  

so does the constant commission of sins turn pleasure into pain.  

ਸੂਖਹੁ = ਸੁਖਾਂ ਤੋਂ।
(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।


ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ  

Pāpā kamāṇe cẖẖadėh nāhī lai cẖale gẖaṯ galāvi▫ā.  

The sins you have committed shall not leave you; placing the noose around your neck, they shall lead you away.  

ਛਡਹਿ = ਤੂੰ ਛੱਡਦਾ। ਘਤਿ = ਪਾ ਕੇ।
ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।


ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ  

Haricẖanḏ▫urī ḏekẖ mūṯẖā kūṛ sejā rāvi▫ā.  

Beholding an illusion, you are deceived, and on your bed, you enjoy a false lover.  

ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ।
ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।


ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ  

Lab lobẖ ahaʼnkār māṯā garab bẖa▫i▫ā samā▫iṇ.  

You are intoxicated with greed, avarice and egotism; you are engrossed in self-conceit.  

ਲਬਿ = ਲੱਬ ਵਿਚ, ਜੀਭ ਦੇ ਚਸਕੇ ਵਿਚ। ਮਾਤਾ = ਮਸਤ। ਗਰਬਿ = ਅਹੰਕਾਰ ਵਿਚ। ਸਮਾਇਣੁ = ਲੀਨ।
ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।


ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥  

Nānak marig agi▫ān binse nah mitai āvaṇ jā▫iṇ. ||2||  

O Nanak, like the deer, you are being destroyed by your ignorance; your comings and goings shall never end. ||2||  

ਅਗਿਆਨਿ = ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ ॥੨॥
ਹੇ ਨਾਨਕ! ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥


ਮਿਠੈ ਮਖੁ ਮੁਆ ਕਿਉ ਲਏ ਓਡਾਰੀ  

Miṯẖai makẖ mu▫ā ki▫o la▫e odārī.  

The fly is caught in the sweet candy - how can it fly away?  

xxx
(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।


ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ  

Hasṯī garaṯ pa▫i▫ā ki▫o ṯarī▫ai ṯārī.  

The elephant has fallen into the pit - how can it escape?  

ਗਰਤਿ = ਟੋਏ ਵਿਚ। ਹਸਤੀ = ਹਾਥੀ।
(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।


ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਆਇਓ  

Ŧaraṇ ḏuhelā bẖa▫i▫ā kẖin mėh kẖasam cẖiṯ na ā▫i▫o.  

It shall be so difficult to swim across, for one who does not remember the Lord and Master, even for an instant.  

ਦੁਹੇਲਾ = ਔਖਾ। ਚਿਤਿ = ਚਿੱਤ ਵਿਚ।
(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।


ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ  

Ḏūkẖā sajā▫ī gaṇaṯ nāhī kī▫ā apṇā pā▫i▫o.  

His sufferings and punishments are beyond reckoning; he receives the consequences of his own actions.  

ਸਜਾਈ ਗਣਤ = ਸਜ਼ਾਵਾਂ ਦੀ ਗਿਣਤੀ।
ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।


ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ  

Gujẖā kamāṇā pargat ho▫ā īṯ uṯėh kẖu▫ārī.  

His secret deeds are exposed, and he is ruined here and hereafter.  

ਗੁਝਾ = ਲੁਕਾ ਕੇ। ਈਤ = ਇਸ ਲੋਕ ਵਿਚ। ਉਤਹਿ = ਪਰਲੋਕ ਵਿਚ।
ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।


ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥  

Nānak saṯgur bājẖ mūṯẖā manmukẖo ahaʼnkārī. ||3||  

O Nanak, without the True Guru, the self-willed egotistical manmukh is defrauded. ||3||  

ਮੂਠਾ = ਠੱਗਿਆ ਜਾਂਦਾ ਹੈ। ਮਨਮੁਖੋ = ਮਨਮੁਖੁ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੩॥
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥


ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ  

Har ke ḏās jīve lag parabẖ kī cẖarṇī.  

The Lord's slaves live by holding on to God's feet.  

ਜੀਵੇ = ਆਤਮਕ ਜੀਵਨ ਦੇ ਮਾਲਕ ਬਣ ਗਏ। ਲਗਿ = ਲੱਗ ਕੇ।
ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,


ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ  

Kanṯẖ lagā▫e lī▫e ṯis ṯẖākur sarṇī.  

The Lord and Master embraces those who seek His Sanctuary.  

ਕੰਠਿ = ਗਲ ਨਾਲ।
ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।


ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ  

Bal buḏẖ gi▫ān ḏẖi▫ān apṇā āp nām japā▫i▫ā.  

He blesses them with power, wisdom, knowledge and meditation; He Himself inspires them to chant His Name.  

xxx
ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।


ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ  

Sāḏẖsangaṯ āp ho▫ā āp jagaṯ ṯarā▫i▫ā.  

He Himself is the Saadh Sangat, the Company of the Holy, and He Himself saves the world.  

xxx
ਸਾਧ ਸੰਗਤ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।


ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ  

Rākẖ lī▫e rakẖaṇhārai saḏā nirmal karṇī.  

The Preserver preserves those whose actions are always pure.  

ਰਖਣਹਾਰੈ = ਸਹਾਇਤਾ ਕਰਨ ਦੀ ਸਮਰਥਾ ਵਾਲੇ ਹਰੀ ਨੇ। ਨਿਰਮਲ = ਪਵਿਤ੍ਰ। ਕਰਣੀ = ਆਚਰਨ।
ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,


ਨਾਨਕ ਨਰਕਿ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥  

Nānak narak na jāhi kabahūʼn har sanṯ har kī sarṇī. ||4||2||11||  

O Nanak, they never have to go to hell; the Lord's Saints are under the Lord's Protection. ||4||2||11||  

ਨਰਕਿ = ਨਰਕ ਵਿਚ। ਕਬਹੂੰ = ਕਦੇ ਭੀ ॥੪॥੨॥੧੧॥
ਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥


ਆਸਾ ਮਹਲਾ  

Āsā mėhlā 5.  

Aasaa, Fifth Mehl:  

xxx
xxx


ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ  

vañ mere ālsā har pās benanṯī.  

Be gone, O my laziness, that I may pray to the Lord.  

ਵੰਞੁ = ਚਲਾ ਜਾ। ਆਲਸਾ = ਹੇ ਆਲਸ!
ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।


ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ  

Rāva▫o saho āpnaṛā parabẖ sang sohanṯī.  

I enjoy my Husband Lord, and look beautiful with my God.  

ਰਾਵਉ = ਹਿਰਦੇ ਵਿਚ ਸਿਮਰਦੀ ਹਾਂ, ਸਿਮਰਨ ਦਾ ਆਨੰਦ ਮਾਣਦੀ ਹਾਂ। ਸੰਗਿ = ਨਾਲ। ਸੋਹੰਤੀ = ਸੋਭ ਰਹੀ ਹਾਂ, ਮੇਰਾ ਜੀਵਨ ਸੋਹਣਾ ਬਣਦਾ ਜਾਂਦਾ ਹੈ।
(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।


ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ  

Sange sohanṯī kanṯ su▫āmī ḏinas raiṇī rāvī▫ai.  

I look beautiful in the Company of my Husband Lord; I enjoy my Lord Master day and night.  

ਦਿਨਸੁ = ਦਿਨ। ਰੈਣੀ = ਰਾਤ। ਰਾਵੀਐ = ਸਿਮਰਨਾ ਚਾਹੀਦਾ ਹੈ।
ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।


ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ  

Sās sās cẖiṯār jīvā parabẖ pekẖ har guṇ gāvī▫ai.  

I live by remembering God with each and every breath, beholding the Lord, and singing His Glorious Praises.  

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚੇਤੇ ਕਰ ਕੇ, ਸਿਮਰ ਕੇ। ਗਾਵੀਐ = ਗਾਣੇ ਚਾਹੀਦੇ ਹਨ।
ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।


ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ  

Birhā lajā▫i▫ā ḏaras pā▫i▫ā ami▫o ḏarisat siʼncẖanṯī.  

The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.  

ਬਿਰਹਾ = ਬਿਛੋੜਾ। ਲਜਾਇਆ = ਸ਼ਰਮ ਖਾ ਗਿਆ, ਦੂਰ ਹੋ ਗਿਆ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਦ੍ਰਿਸਟਿ = ਨਿਗਾਹ ਨਾਲ। ਸਿੰਚੰਤੀ = ਸਿੰਜਿਆ।
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।


ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥  

Binvanṯ Nānak merī icẖẖ punnī mile jis kẖojanṯī. ||1||  

Prays Nanak, my desires are fulfilled; I have met the One I was seeking. ||1||  

xxx॥੧॥
ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥


ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ  

Nas vañahu kilvikẖahu karṯā gẖar ā▫i▫ā.  

Run away, O sins; the Creator has entered my home.  

ਵੰਞਹੁ = ਚਲੇ ਜਾਉ। ਕਿਲਵਿਖ = ਪਾਪ। ਕਿਲਵਿਖਹੁ = ਹੇ ਪਾਪੋ! ਘਰਿ = ਹਿਰਦੇ-ਘਰ ਵਿਚ।
ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀਂ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।


ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ  

Ḏūṯah ḏahan bẖa▫i▫ā govinḏ paragtā▫i▫ā.  

The demons within me have been burnt; the Lord of the Universe has revealed Himself to me.  

ਦੂਤਹ ਦਹਨੁ = ਦੁਸ਼ਮਣਾਂ ਦਾ ਸੜਨ।
ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,


ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ  

Pargate gupāl gobinḏ lālan sāḏẖsang vakẖāṇi▫ā.  

The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਵਖਾਣਿਆ = ਸਿਫ਼ਤਿ-ਸਾਲਾਹ ਕੀਤੀ।
ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤ ਵਿਚ ਗੋਵਿੰਦ ਦੀ ਸਿਫ਼ਤ-ਸਾਲਾਹ ਕਰਦਾ ਹੈ।


ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ  

Ācẖaraj dīṯẖā ami▫o vūṯẖā gur parsādī jāṇi▫ā.  

I have seen the Wondrous Lord; He showers His Ambrosial Nectar upon me, and by Guru's Grace, I know Him.  

ਆਚਰਜੁ = ਹੈਰਾਨ ਕਰਨ ਵਾਲਾ ਕੌਤਕ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਆ ਵੱਸਿਆ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਜਾਣਿਆ = ਡੂੰਘੀ ਸਾਂਝ ਪਾਈ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।


ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ  

Man sāʼnṯ ā▫ī vajī vaḏẖā▫ī nah anṯ jā▫ī pā▫i▫ā.  

My mind is at peace, resounding with the music of bliss; the Lord's limits cannot be found.  

ਮਨਿ = ਮਨ ਵਿਚ। ਵਜੀ ਵਧਾਈ = ਵਧਣ ਫੁਲਣ ਦਾ ਪ੍ਰਭਾਵ ਪ੍ਰਬਲ ਹੋ ਗਿਆ, ਚੜ੍ਹਦੀ ਕਲਾ ਪ੍ਰਗਟ ਹੋ ਪਈ।
ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।


ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥  

Binvanṯ Nānak sukẖ sahj melā parabẖū āp baṇā▫i▫ā. ||2||  

Prays Nanak, God brings us to union with Himself, in the poise of celestial peace. ||2||  

ਸਹਜਿ = ਆਤਮਕ ਅਡੋਲਤਾ ਵਿਚ। ਮੇਲਾ = ਮਿਲਾਪ ॥੨॥
ਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥


ਨਰਕ ਡੀਠੜਿਆ ਸਿਮਰਤ ਨਾਰਾਇਣ  

Narak na dīṯẖ▫ṛi▫ā simraṯ nārā▫iṇ.  

They do not have to see hell, if they remember the Lord in meditation.  

ਡੀਠੜਿਆ = ਵੇਖਿਆ। ਨਾਰਾਇਣ = ਪਰਮਾਤਮਾ।
ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।


ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ  

Jai jai ḏẖaram kare ḏūṯ bẖa▫e palā▫iṇ.  

The Righteous Judge of Dharma applauds them, and the Messenger of Death runs away from them.  

ਜੈ ਜੈ = ਸਿਫ਼ਤਿ-ਸਾਲਾਹ, ਨਮਸਕਾਰ। ਧਰਮੁ = ਸਰਬ-ਰਾਜ। ਦੂਤ = ਜਮਦੂਤ। ਭਏ ਪਲਾਇਣ = ਭੱਜ ਗਏ।
ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।


ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ  

Ḏẖaram ḏẖīraj sahj sukẖī▫e sāḏẖsangaṯ har bẖaje.  

Dharmic faith, patience, peace and poise are obtained by vibrating upon the Lord in the Saadh Sangat, the Company of the Holy.  

ਸਹਜ = ਆਤਮਕ ਅਡੋਲਤਾ।
ਸਾਧ ਸੰਗਤ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।


ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ  

Kar anūgrahu rākẖ līne moh mamṯā sabẖ ṯaje.  

Showering His Blessings, He saves those who renounce all attachments and egotism.  

ਅਨੁਗ੍ਰਹੁ = ਦਇਆ। ਤਜੇ = ਤਿਆਗ ਦਿੱਤੇ।
ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।


ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ  

Gėh kanṯẖ lā▫e gur milā▫e govinḏ japaṯ agẖā▫iṇ.  

The Lord embraces us; the Guru unites us with Him. Meditating on the Lord of the Universe, we are satisfied.  

ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਦੀ ਰਾਹੀਂ। ਅਘਾਇਣ = ਤ੍ਰਿਪਤੀ, ਰਜੇਵਾਂ।
ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।


ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥  

Binvanṯ Nānak simar su▫āmī sagal ās pujā▫iṇ. ||3||  

Prays Nanak, remembering the Lord and Master in meditation, all hopes are fulfilled. ||3||  

xxx॥੩॥
ਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits