Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਸੰਖ ਭਗਤ ਗੁਣ ਗਿਆਨ ਵੀਚਾਰ  

असंख भगत गुण गिआन वीचार ॥  

Asaʼnkẖ bẖagaṯ guṇ gi▫ān vīcẖār.  

Countless devotees contemplate the Wisdom and Virtues of the Lord.  

ਅਣਗਿਣਤ ਹਨ ਅਨਿੰਨ ਅਨੁਰਾਗੀ ਜੋ ਪ੍ਰਭੂ ਦੀਆਂ ਉਤਕ੍ਰਿਸਟਾਈਆਂ (ਵਡਿਆਈਆਂ) ਅਤੇ ਬੋਧ ਨੂੰ ਸੋਚਦੇ ਸਮਝਦੇ ਹਨ।  

ਗੁਣ ਵੀਚਾਰੁ = ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ = (ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ।
(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,


ਅਸੰਖ ਸਤੀ ਅਸੰਖ ਦਾਤਾਰ  

असंख सती असंख दातार ॥  

Asaʼnkẖ saṯī asaʼnkẖ ḏāṯār.  

Countless the holy, countless the givers.  

ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।  

ਸਤੀ = ਸਤ ਧਰਮ ਵਾਲੇ ਮਨੁੱਖ। ਦਾਤਾਰ = ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।
ਅਨੇਕਾਂ ਹੀ ਦਾਨੀ ਤੇ ਦਾਤੇ ਹਨ।


ਅਸੰਖ ਸੂਰ ਮੁਹ ਭਖ ਸਾਰ  

असंख सूर मुह भख सार ॥  

Asaʼnkẖ sūr muh bẖakẖ sār.  

Countless heroic spiritual warriors, who bear the brunt of the attack in battle (who with their mouths eat steel).  

ਅਣਗਿਣਤ ਹਨ ਯੋਧੇ ਜਿਹੜੇ ਮੂੰਹ ਉਤੇ ਲੋਹੇ ਦੀਆਂ ਸੱਟਾਂ ਸਹਾਰਦੇ (ਜਾਂ ਲੋਹਾ ਖਾਂਦੇ) ਹਨ।  

ਸੂਰ = ਸੂਰਮੇ, ਜੋਧੇ। ਮੁਹ = ਮੂੰਹਾਂ ਉੱਤੇ। ਭਖਸਾਰ = ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ।
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।


ਅਸੰਖ ਮੋਨਿ ਲਿਵ ਲਾਇ ਤਾਰ  

असंख मोनि लिव लाइ तार ॥  

Asaʼnkẖ mon liv lā▫e ṯār.  

Countless silent sages, vibrating the String of His Love.  

ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।  

ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।
ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।


ਕੁਦਰਤਿ ਕਵਣ ਕਹਾ ਵੀਚਾਰੁ  

कुदरति कवण कहा वीचारु ॥  

Kuḏraṯ kavaṇ kahā vīcẖār.  

How can Your Creative Potency be described?  

ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?  

xxx
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।


ਵਾਰਿਆ ਜਾਵਾ ਏਕ ਵਾਰ  

वारिआ न जावा एक वार ॥  

vāri▫ā na jāvā ek vār.  

I cannot even once be a sacrifice to You.  

ਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)


ਜੋ ਤੁਧੁ ਭਾਵੈ ਸਾਈ ਭਲੀ ਕਾਰ  

जो तुधु भावै साई भली कार ॥  

Jo ṯuḏẖ bẖāvai sā▫ī bẖalī kār.  

Whatever pleases You is the only good done,  

ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।  

xxx
ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।


ਤੂ ਸਦਾ ਸਲਾਮਤਿ ਨਿਰੰਕਾਰ ॥੧੭॥  

तू सदा सलामति निरंकार ॥१७॥  

Ŧū saḏā salāmaṯ nirankār. ||17||  

You, Eternal and Formless One. ||17||  

ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!  

xxx
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥


ਅਸੰਖ ਮੂਰਖ ਅੰਧ ਘੋਰ  

असंख मूरख अंध घोर ॥  

Asaʼnkẖ mūrakẖ anḏẖ gẖor.  

Countless fools, blinded by ignorance.  

ਅਣਗਿਣਤ ਮਹਾਨ ਅੰਨ੍ਹੇ ਮੂੜ੍ਹ ਹਨ।  

ਮੂਰਖ ਅੰਧ ਘੋਰ = ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ।
(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,


ਅਸੰਖ ਚੋਰ ਹਰਾਮਖੋਰ  

असंख चोर हरामखोर ॥  

Asaʼnkẖ cẖor harāmkẖor.  

Countless thieves and embezzlers.  

ਅਣਗਿਣਤ ਤਸਕਰ ਅਤੇ ਹੋਰਨਾਂ ਦਾ ਮਾਲ ਖਾਣ ਵਾਲੇ ਹਨ।  

ਹਰਾਮਖੋਰ = ਪਰਾਇਆ ਮਾਲ ਖਾਣ ਵਾਲੇ।
ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ


ਅਸੰਖ ਅਮਰ ਕਰਿ ਜਾਹਿ ਜੋਰ  

असंख अमर करि जाहि जोर ॥  

Asaʼnkẖ amar kar jāhi jor.  

Countless impose their will by force.  

ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।  

ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।
ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।


ਅਸੰਖ ਗਲਵਢ ਹਤਿਆ ਕਮਾਹਿ  

असंख गलवढ हतिआ कमाहि ॥  

Asaʼnkẖ galvadẖ haṯi▫ā kamāhi.  

Countless cut-throats and ruthless killers.  

ਅਣਗਿਣਤ ਹਨ ਗਲ ਵੱਢਣ ਵਾਲੇ, ਜੋ ਖੂਨ ਕਰਦੇ ਹਨ।  

ਗਲਵਢ = ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ = ਦੂਜਿਆਂ ਦੇ ਗਲ ਵੱਢਦੇ ਹਨ।
ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ


ਅਸੰਖ ਪਾਪੀ ਪਾਪੁ ਕਰਿ ਜਾਹਿ  

असंख पापी पापु करि जाहि ॥  

Asaʼnkẖ pāpī pāp kar jāhi.  

Countless sinners who keep on sinning.  

ਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।  

ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।
ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।


ਅਸੰਖ ਕੂੜਿਆਰ ਕੂੜੇ ਫਿਰਾਹਿ  

असंख कूड़िआर कूड़े फिराहि ॥  

Asaʼnkẖ kūṛi▫ār kūṛe firāhi.  

Countless liars, wandering lost in their lies.  

ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।  

ਕੂੜਿਆਰ = ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ = ਕੂੜ ਵਿਚ ਹੀ। ਫਿਰਾਹਿ = ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ।
ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ


ਅਸੰਖ ਮਲੇਛ ਮਲੁ ਭਖਿ ਖਾਹਿ  

असंख मलेछ मलु भखि खाहि ॥  

Asaʼnkẖ malecẖẖ mal bẖakẖ kẖāhi.  

Countless wretches, eating filth as their ration.  

ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਅਹਾਰ ਵਜੋ ਖਾਂਦੇ ਹਨ।  

ਮਲੇਛ = ਮਲੀਨ ਮੱਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ = ਖਾਂਦੇ ਹਨ। ਭਖਿ ਖਾਹਿ = ਹਾਬੜਿਆਂ ਵਾਂਗ ਖਾਈ ਜਾਂਦੇ ਹਨ। ('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ)।
ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।


ਅਸੰਖ ਨਿੰਦਕ ਸਿਰਿ ਕਰਹਿ ਭਾਰੁ  

असंख निंदक सिरि करहि भारु ॥  

Asaʼnkẖ ninḏak sir karahi bẖār.  

Countless slanderers, carrying the weight of their stupid mistakes on their heads.  

ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।  

ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।
ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।


ਨਾਨਕੁ ਨੀਚੁ ਕਹੈ ਵੀਚਾਰੁ  

नानकु नीचु कहै वीचारु ॥  

Nānak nīcẖ kahai vīcẖār.  

Nanak describes the state of the lowly.  

ਨਾਨਕ, ਨੀਵਾਂ! ਵਰਨਣ ਕਰਦਾ ਹੈ।  

ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।
(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।


ਵਾਰਿਆ ਜਾਵਾ ਏਕ ਵਾਰ  

वारिआ न जावा एक वार ॥  

vāri▫ā na jāvā ek vār.  

I cannot even once be a sacrifice to You.  

ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।


ਜੋ ਤੁਧੁ ਭਾਵੈ ਸਾਈ ਭਲੀ ਕਾਰ  

जो तुधु भावै साई भली कार ॥  

Jo ṯuḏẖ bẖāvai sā▫ī bẖalī kār.  

Whatever pleases You is the only good done,  

ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।  

xxx
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।


ਤੂ ਸਦਾ ਸਲਾਮਤਿ ਨਿਰੰਕਾਰ ॥੧੮॥  

तू सदा सलामति निरंकार ॥१८॥  

Ŧū saḏā salāmaṯ nirankār. ||18||  

You, Eternal and Formless One. ||18||  

ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!  

xxx
ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥


ਅਸੰਖ ਨਾਵ ਅਸੰਖ ਥਾਵ  

असंख नाव असंख थाव ॥  

Asaʼnkẖ nāv asaʼnkẖ thāv.  

Countless names, countless places.  

ਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!  

ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ।
(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।


ਅਗੰਮ ਅਗੰਮ ਅਸੰਖ ਲੋਅ  

अगम अगम असंख लोअ ॥  

Agamm agamm asaʼnkẖ lo▫a.  

Inaccessible, unapproachable, countless celestial realms.  

ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।  

ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ = ਲੋਕ, ਭਵਣ। ਅਸੰਖ ਲੋਅ = ਅਨੇਕਾਂ ਹੀ ਭਵਣ।
(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ।


ਅਸੰਖ ਕਹਹਿ ਸਿਰਿ ਭਾਰੁ ਹੋਇ  

असंख कहहि सिरि भारु होइ ॥  

Asaʼnkẖ kėhahi sir bẖār ho▫e.  

Even to call them countless is to carry the weight on your head.  

ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।  

ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।
(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।


ਅਖਰੀ ਨਾਮੁ ਅਖਰੀ ਸਾਲਾਹ  

अखरी नामु अखरी सालाह ॥  

Akẖrī nām akẖrī sālāh.  

From the Word, comes the Naam; from the Word, comes Your Praise.  

ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।  

ਅਖਰੀ = ਅੱਖਰਾਂ ਦੀ ਰਾਹੀਂ ਹੀ। ਸਾਲਾਹ = ਸਿਫ਼ਤਿ।
(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।


ਅਖਰੀ ਗਿਆਨੁ ਗੀਤ ਗੁਣ ਗਾਹ  

अखरी गिआनु गीत गुण गाह ॥  

Akẖrī gi▫ān gīṯ guṇ gāh.  

From the Word, comes spiritual wisdom, singing the Songs of Your Glory.  

ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।  

ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼।
ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ।


ਅਖਰੀ ਲਿਖਣੁ ਬੋਲਣੁ ਬਾਣਿ  

अखरी लिखणु बोलणु बाणि ॥  

Akẖrī likẖaṇ bolaṇ bāṇ.  

From the Word, come the written and spoken words and hymns.  

ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।  

ਬਾਣਿ ਲਿਖਣੁ = ਬਾਣੀ ਦਾ ਲਿਖਣਾ। ਬਾਣਿ = ਬਾਣੀ, ਬੋਲੀ। ਬਾਣਿ ਬੋਲਣੁ = ਬਾਣੀ (ਬੋਲੀ) ਦਾ ਬੋਲਣਾ।
ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ।)


ਅਖਰਾ ਸਿਰਿ ਸੰਜੋਗੁ ਵਖਾਣਿ  

अखरा सिरि संजोगु वखाणि ॥  

Akẖrā sir sanjog vakẖāṇ.  

From the Word, comes destiny, written on one's forehead.  

ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।  

ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।
(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)


ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ  

जिनि एहि लिखे तिसु सिरि नाहि ॥  

Jin ehi likẖe ṯis sir nāhi.  

But the One who wrote these Words of Destiny-no words are written on His Forehead.  

ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।  

ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।
(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।


ਜਿਵ ਫੁਰਮਾਏ ਤਿਵ ਤਿਵ ਪਾਹਿ  

जिव फुरमाए तिव तिव पाहि ॥  

Jiv furmā▫e ṯiv ṯiv pāhi.  

As He ordains, so do we receive.  

ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।  

ਜਿਵ = ਜਿਸ ਤਰ੍ਹਾਂ। ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ = ਉਸੇ ਤਰ੍ਹਾਂ। ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ।
ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।


ਜੇਤਾ ਕੀਤਾ ਤੇਤਾ ਨਾਉ  

जेता कीता तेता नाउ ॥  

Jeṯā kīṯā ṯeṯā nā▫o.  

The created universe is the manifestation of Your Name.  

ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।  

ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')।


ਵਿਣੁ ਨਾਵੈ ਨਾਹੀ ਕੋ ਥਾਉ  

विणु नावै नाही को थाउ ॥  

viṇ nāvai nāhī ko thā▫o.  

Without Your Name, there is no place at all.  

ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।  

ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।
ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।


ਕੁਦਰਤਿ ਕਵਣ ਕਹਾ ਵੀਚਾਰੁ  

कुदरति कवण कहा वीचारु ॥  

Kuḏraṯ kavaṇ kahā vīcẖār.  

How can I describe Your Creative Power?  

ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?  

xxx
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?


ਵਾਰਿਆ ਜਾਵਾ ਏਕ ਵਾਰ  

वारिआ न जावा एक वार ॥  

vāri▫ā na jāvā ek vār.  

I cannot even once be a sacrifice to You.  

ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।


ਜੋ ਤੁਧੁ ਭਾਵੈ ਸਾਈ ਭਲੀ ਕਾਰ  

जो तुधु भावै साई भली कार ॥  

Jo ṯuḏẖ bẖāvai sā▫ī bẖalī kār.  

Whatever pleases You is the only good done,  

ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।  

xxx
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।


ਤੂ ਸਦਾ ਸਲਾਮਤਿ ਨਿਰੰਕਾਰ ॥੧੯॥  

तू सदा सलामति निरंकार ॥१९॥  

Ŧū saḏā salāmaṯ nirankār. ||19||  

You, Eternal and Formless One. ||19||  

ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!  

xxx
ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥


ਭਰੀਐ ਹਥੁ ਪੈਰੁ ਤਨੁ ਦੇਹ  

भरीऐ हथु पैरु तनु देह ॥  

Bẖarī▫ai hath pair ṯan ḏeh.  

When the hands and the feet and the body are dirty,  

ਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,  

ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ = ਸਰੀਰ। ਦੇਹ = ਸਰੀਰ।
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,


ਪਾਣੀ ਧੋਤੈ ਉਤਰਸੁ ਖੇਹ  

पाणी धोतै उतरसु खेह ॥  

Pāṇī ḏẖoṯai uṯras kẖeh.  

water can wash away the dirt.  

ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।  

ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।


ਮੂਤ ਪਲੀਤੀ ਕਪੜੁ ਹੋਇ  

मूत पलीती कपड़ु होइ ॥  

Mūṯ palīṯī kapaṛ ho▫e.  

When the clothes are soiled and stained by urine,  

ਪਿਸ਼ਾਬ ਨਾਲ ਗੰਦਾ ਹੋਇਆ ਹੋਇਆ ਬਸਤਰ,  

ਪਲੀਤੀ = ਪਲੀਤ, ਗੰਦਾ। ਮੂਤ ਪਲੀਤੀ = ਮੂਤਰ ਨਾਲ ਪਲੀਤ। ਕਪੜੁ = ਕੱਪੜਾ।
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,


ਦੇ ਸਾਬੂਣੁ ਲਈਐ ਓਹੁ ਧੋਇ  

दे साबूणु लईऐ ओहु धोइ ॥  

Ḏe sābūṇ la▫ī▫ai oh ḏẖo▫e.  

soap can wash them clean.  

ਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।  

ਦੇ ਸਾਬੂਣੁ = ਸਾਬਣ ਲਾ ਕੇ। ਲਈਐ = ਲਈਦਾ ਹੈ। ਓਹੁ = ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ = ਧੋ ਲਈਦਾ ਹੈ।
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।


ਭਰੀਐ ਮਤਿ ਪਾਪਾ ਕੈ ਸੰਗਿ  

भरीऐ मति पापा कै संगि ॥  

Bẖarī▫ai maṯ pāpā kai sang.  

But when the intellect is stained and polluted by sin,  

ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,  

ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ = ਬੁੱਧ। ਪਾਪਾ ਕੈ ਸੰਗਿ = ਪਾਪਾਂ ਦੇ ਨਾਲ।
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,


ਓਹੁ ਧੋਪੈ ਨਾਵੈ ਕੈ ਰੰਗਿ  

ओहु धोपै नावै कै रंगि ॥  

Oh ḏẖopai nāvai kai rang.  

it can only be cleansed by the Love of the Name.  

ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।  

ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।


ਪੁੰਨੀ ਪਾਪੀ ਆਖਣੁ ਨਾਹਿ  

पुंनी पापी आखणु नाहि ॥  

Punnī pāpī ākẖaṇ nāhi.  

Virtue and vice do not come by mere words;  

ਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।  

ਆਖਣੁ = ਨਾਮੁ, ਬਚਨ। ਨਾਹਿ = ਨਹੀਂ ਹੈ।
ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)


ਕਰਿ ਕਰਿ ਕਰਣਾ ਲਿਖਿ ਲੈ ਜਾਹੁ  

करि करि करणा लिखि लै जाहु ॥  

Kar kar karṇā likẖ lai jāhu.  

actions repeated, over and over again, are engraved on the soul.  

ਬਾਰੰਬਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ।  

ਕਰਿ ਕਰਿ ਕਰਣਾ = (ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ = ਲਿਖ ਕੇ, (ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ = ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ।
ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।


ਆਪੇ ਬੀਜਿ ਆਪੇ ਹੀ ਖਾਹੁ  

आपे बीजि आपे ही खाहु ॥  

Āpe bīj āpe hī kẖāhu.  

You shall harvest what you plant.  

ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਖਾਂਦਾ ਹੈ।  

ਆਪੇ = ਆਪ ਹੀ। ਬੀਜਿ = ਬੀਜ ਕੇ।
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।


ਨਾਨਕ ਹੁਕਮੀ ਆਵਹੁ ਜਾਹੁ ॥੨੦॥  

नानक हुकमी आवहु जाहु ॥२०॥  

Nānak hukmī āvhu jāhu. ||20||  

O Nanak, by the Hukam of God's Command, we come and go in reincarnation. ||20||  

ਵਾਹਿਗੁਰੂ ਦੇ ਫੁਰਮਾਨ ਦੁਆਰਾ ਹੇ ਨਾਨਕ! ਇਨਸਾਨ ਆਉਂਦਾ ਤੇ ਜਾਂਦਾ ਹੈ।  

ਹੁਕਮੀ = ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ = ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ।
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥


ਤੀਰਥੁ ਤਪੁ ਦਇਆ ਦਤੁ ਦਾਨੁ  

तीरथु तपु दइआ दतु दानु ॥  

Ŧirath ṯap ḏa▫i▫ā ḏaṯ ḏān.  

Pilgrimages, austere discipline, compassion and charity -  

ਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,  

ਦਤੁ = ਦਿੱਤਾ ਹੋਇਆ।
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);


ਜੇ ਕੋ ਪਾਵੈ ਤਿਲ ਕਾ ਮਾਨੁ  

जे को पावै तिल का मानु ॥  

Je ko pāvai ṯil kā mān.  

these, by themselves, bring only an iota of merit.  

ਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।  

ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ = ਤਿਲ ਮਾਤਰ, ਰਤਾ-ਮਾਤਰ। ਮਾਨੁ = ਆਦਰ, ਵਡਿਆਈ।
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।


ਸੁਣਿਆ ਮੰਨਿਆ ਮਨਿ ਕੀਤਾ ਭਾਉ  

सुणिआ मंनिआ मनि कीता भाउ ॥  

Suṇi▫ā mani▫ā man kīṯā bẖā▫o.  

Listening and believing with love and humility in your mind,  

ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,  

ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ = ਮਨ ਵਿਚ। ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ।
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,


ਅੰਤਰਗਤਿ ਤੀਰਥਿ ਮਲਿ ਨਾਉ  

अंतरगति तीरथि मलि नाउ ॥  

Anṯargaṯ ṯirath mal nā▫o.  

cleanse yourself with the Name, at the sacred shrine deep within.  

ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾਕੇ ਮੁਕਤੀ ਪਾ ਲੈਂਦਾ ਹੈ।  

ਅੰਤਰਗਤਿ = ਅੰਦਰਲਾ। ਤੀਰਥਿ = ਤੀਰਥ ਉੱਤੇ। ਅੰਤਰਗਤਿ ਤੀਰਥਿ = ਅੰਦਰਲੇ ਤੀਰਥ ਉੱਤੇ। ਮਲਿ = ਮਲ ਮਲ ਕੇ, ਚੰਗੀ ਤਰ੍ਹਾਂ। ਨਾਉ = ਇਸ਼ਨਾਨ (ਕੀਤਾ ਹੈ)।
ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।


ਸਭਿ ਗੁਣ ਤੇਰੇ ਮੈ ਨਾਹੀ ਕੋਇ  

सभि गुण तेरे मै नाही कोइ ॥  

Sabẖ guṇ ṯere mai nāhī ko▫e.  

All virtues are Yours, Lord, I have none at all.  

ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।  

ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।


ਵਿਣੁ ਗੁਣ ਕੀਤੇ ਭਗਤਿ ਹੋਇ  

विणु गुण कीते भगति न होइ ॥  

viṇ guṇ kīṯe bẖagaṯ na ho▫e.  

Without virtue, there is no devotional worship.  

ਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।  

ਵਿਣੁ ਗੁਣੁ ਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ = ਨਹੀਂ ਹੋ ਸਕਦੀ।
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।


ਸੁਅਸਤਿ ਆਥਿ ਬਾਣੀ ਬਰਮਾਉ  

सुअसति आथि बाणी बरमाउ ॥  

Su▫asaṯ āth baṇī barmā▫o.  

I bow to the Lord of the World, to His Word, to Brahma the Creator.  

ਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।  

ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ)। ਬਰਮਾਉ = ਬ੍ਰਹਮਾ।
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)


ਸਤਿ ਸੁਹਾਣੁ ਸਦਾ ਮਨਿ ਚਾਉ  

सति सुहाणु सदा मनि चाउ ॥  

Saṯ suhāṇ saḏā man cẖā▫o.  

He is Beautiful, True and Eternally Joyful.  

ਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਅਨੰਦ ਸਦੀਵ ਹੀ ਉਸਦੇ ਚਿੱਤ ਅੰਦਰ ਵਸਦਾ ਹੈ।  

ਸਤਿ = ਸਦਾ-ਥਿਰ। ਸੁਹਾਣੁ = ਸੁਬਹਾਨ, ਸੋਹਣਾ। ਮਨਿ ਚਾਉ = ਮਨ ਵਿਚ ਖਿੜਾਉ।
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।


ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ  

कवणु सु वेला वखतु कवणु कवण थिति कवणु वारु ॥  

Kavaṇ so velā vakẖaṯ kavaṇ kavaṇ thiṯ kavaṇ vār.  

What was that time, and what was that moment? What was that day, and what was that date?  

ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,  

ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,


ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ  

कवणि सि रुती माहु कवणु जितु होआ आकारु ॥  

Kavaṇ sė ruṯī māhu kavaṇ jiṯ ho▫ā ākār.  

What was that season, and what was that month, when the Universe was created?  

ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?  

ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ।
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?


ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ  

वेल न पाईआ पंडती जि होवै लेखु पुराणु ॥  

vel na pā▫ī▫ā pandṯī jė hovai lekẖ purāṇ.  

The Pandits, the religious scholars, cannot find that time, even if it is written in the Puraanas.  

ਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।  

ਵੇਲ = ਸਮਾ, ਵੇਲਾ। ਪਾਇਆ = ਪਾਈ, ਲੱਭੀ। ਵੇਲ ਨ ਪਾਈਆ = ਸਮਾ ਨਾਹ ਲੱਭਾ। (ਨੋਟ: 'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ)। ਪੰਡਤੀ = ਪੰਡਤਾਂ ਨੇ। ਜਿ = ਨਹੀਂ ਤਾਂ। ਹੋਵੈ = ਹੁੰਦਾ, ਬਣਿਆ ਹੁੰਦਾ। ਲੇਖੁ = ਮਜ਼ਮੂਨ। ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ)।
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।


ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ  

वखतु न पाइओ कादीआ जि लिखनि लेखु कुराणु ॥  

vakẖaṯ na pā▫i▫o kāḏī▫ā jė likẖan lekẖ kurāṇ.  

That time is not known to the Qazis, who study the Koran.  

ਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।  

ਵਖਤੁ = ਸਮਾ, ਜਦੋਂ ਜਗਤ ਬਣਿਆ। ਨ ਪਾਇਓ = ਨਾਹ ਲੱਭਾ। ਕਾਦੀਆ = ਕਾਜ਼ੀਆਂ ਨੇ। ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ = ਨਹੀ ਤਾਂ। ਲਿਖਨਿ = (ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)।
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।


ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ  

थिति वारु ना जोगी जाणै रुति माहु ना कोई ॥  

Thiṯ vār nā jogī jāṇai ruṯ māhu nā ko▫ī.  

The day and the date are not known to the Yogis, nor is the month or the season.  

ਨਾਂ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।  

xxx
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।


ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ  

जा करता सिरठी कउ साजे आपे जाणै सोई ॥  

Jā karṯā sirṯẖī ka▫o sāje āpe jāṇai so▫ī.  

The Creator who created this creation-only He Himself knows.  

ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।  

ਜਾ ਕਰਤਾ = ਜਿਹੜਾ ਕਰਤਾਰ। ਸਿਰਠੀ ਕਉ = ਜਗਤ ਨੂੰ। ਸਾਜੇ = ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ = ਉਹ ਆਪ ਹੀ।
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।


ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ  

किव करि आखा किव सालाही किउ वरनी किव जाणा ॥  

Kiv kar ākẖā kiv sālāhī ki▫o varnī kiv jāṇā.  

How can we speak of Him? How can we praise Him? How can we describe Him? How can we know Him?  

ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?  

ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,
ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?


        


© SriGranth.org, a Sri Guru Granth Sahib resource, all rights reserved.
See Acknowledgements & Credits