Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨੁ ਮੇਰਾ ਦਇਆਲ ਸੇਤੀ ਥਿਰੁ ਰਹੈ   ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ  

मनु मेरा दइआल सेती थिरु न रहै ॥   लोभी कपटी पापी पाखंडी माइआ अधिक लगै ॥१॥ रहाउ ॥  

Man merā ḏa▫i▫āl seṯī thir na rahai.   Lobẖī kaptī pāpī pākẖandī mā▫i▫ā aḏẖik lagai. ||1|| rahā▫o.  

My soul does not stay held by the Merciful Lord.   It is greedy, deceitful, sinful and hypocritical, and totally attached to Maya. ||1||Pause||  

ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ।   ਲਾਲਚੀ ਧੋਖੇਬਾਜ, ਅਪਰਾਧੀ ਅਤੇ ਦੰਭੀ ਆਤਮਾ, ਦੁਨੀਆਂ ਦਾਰੀ ਨਾਲ ਘਣੇਰੀ ਜੁੜੀ ਹੋਈ ਹੈ। ਠਹਿਰਾਉ।  

ਮਨ ਮੇਰਾ ਦਿਆਲ ਪਰਮਾਤਮਾਂ ਕੇ ਸਾਥ ਇਸਥਰ ਨਹੀਂ ਹੋਤਾ ਹੈ॥ ❀ਪ੍ਰਸ਼ਨ: ਕ੍ਯੋਂ ਨਹੀਂ ਹੋਤਾ? ❀ਉੱਤਰ: ਲੋਭੀ ਕਪਟੀ ਪਾਪੀ ਪਾਖੰਡੀ ਪੁਨਾ ਅਧਿਕਤਾ ਕਰ ਮਾਯਾ ਮੇਂ ਲਗਤਾ ਹੈ॥


ਫੂਲ ਮਾਲਾ ਗਲਿ ਪਹਿਰਉਗੀ ਹਾਰੋ   ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥  

फूल माला गलि पहिरउगी हारो ॥   मिलैगा प्रीतमु तब करउगी सीगारो ॥२॥  

Fūl mālā gal pahir▫ugī hāro.   Milaigā parīṯam ṯab kar▫ugī sīgāro. ||2||  

I will decorate my neck with garlands of flowers.   When I meet my Beloved, then I will put on my decorations. ||2||  

ਮੈਂ ਆਪਣੀ ਗਰਦਨ ਨੂੰ ਫ਼ੁੱਲਾਂ ਦੇ ਹਾਰ ਨਾਲ ਸਸ਼ੋਭਤ ਕਰੂੰਗੀ।   ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ, ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ।  

ਸੁਭ ਗੁਣ ਰੂਪ ਫੂਲੋਂ ਕੇ (ਮਾਲਾ) ਸੰਬੂਹ ਕਾ ਗਲਿ ਮੇਂ ਹਾਰਿ ਪਹਿਨੋਗੀ ਜਬ ਇਸ ਪ੍ਰਕਾਰ ਸਿੰਗਾਰ ਕਰੋਗੀ ਤਬ ਪਿਆਰਾ ਮਿਲੇਗਾ॥੨॥


ਪੰਚ ਸਖੀ ਹਮ ਏਕੁ ਭਤਾਰੋ   ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥  

पंच सखी हम एकु भतारो ॥   पेडि लगी है जीअड़ा चालणहारो ॥३॥  

Pancẖ sakẖī ham ek bẖaṯāro.   Ped lagī hai jī▫aṛā cẖālaṇhāro. ||3||  

I have five companions and one Spouse.   It is ordained from the very beginning, that the soul must ultimately depart. ||3||  

ਮੇਰੀਆਂ ਪੰਜ ਸਹੇਲੀਆਂ ਹਨ, ਅਤੇ ਇਕ ਕੰਤ।   ਇਹ ਮੁੱਢਲੀ ਭਾਵੀ ਹੈ, ਕਿ ਆਤਮਾ ਟੁਰ ਜਾਣ ਵਾਲੀ ਹੈ।  

(ਪੰਚ ਸਖੀ) ਪਾਂਚ ਗ੍ਯਾਨ ਇੰਦ੍ਰੀਆਂ (ਹਮ) ਅਹੰਕਾਰ ਵਾਲਾ ਏਕ ਉਨ ਕਾ ਦੇਹ ਅਭਿਮਾਨੀ ਜੀਵ ਪਤੀ ਹੈ (ਪੇਡਿ) ਆਦਿ ਹੀ ਸੇ ਯਹ ਬਾਤ (ਲਗੀ) ਚਲੀ ਆਵਤੀ ਹੈ ਕਿ (ਜੀਉੜਾ) ਜੀਵ ਚਲਨ ਹਾਰਾ ਹੈ ਅਰਥਾਤ ਜਨਮ ਮਰਨ ਮੇਂ ਹੈ॥੩॥


ਪੰਚ ਸਖੀ ਮਿਲਿ ਰੁਦਨੁ ਕਰੇਹਾ   ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥  

पंच सखी मिलि रुदनु करेहा ॥   साहु पजूता प्रणवति नानक लेखा देहा ॥४॥१॥३४॥  

Pancẖ sakẖī mil ruḏan karehā.   Sāhu pajūṯā paraṇvaṯ Nānak lekẖā ḏehā. ||4||1||34||  

The five companions will lament together.   When the soul is trapped, prays Nanak, it is called to account. ||4||1||34||  

ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।   ਨਾਨਕ ਬੇਨਤੀ ਕਰਦਾ ਹੈ, ਜਦ ਆਤਮਾ ਪਕੜੀ ਜਾਂਦੀ ਹੈ, ਤਦ, ਇਸ ਨੂੰ ਹਿਸਾਬ ਕਿਤਾਬ ਦੇਣਾ ਪੈਦਾ ਹੈ।  

ਜਬ ਮ੍ਰਿਤਕ ਹੋਤਾ ਹੈ ਤਬ ਉਨੀਂ ਪਾਂਚ ਸਖੀਓਂ ਕੇ ਸਾਥ ਮਿਲ ਕੇ ਰੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ (ਸਾਹੁ) ਧਰਮਰਾਇ ਕਾ (ਪਜੂਤਾ) ਪਕੜਾ ਹੂਆ ਫਿਰ ਅਪਨੇ ਕਰਮੋਂ ਕਾ ਲੇਖਾ ਦੇਤਾ ਹੈ ਜੈਸੇ ਜੈਸੇ ਕਰਮ ਹੋਤੇ ਹੈਂ ਵੈਸੇ ੨ ਸ੍ਵਰਗ ਨਰਕ ਮੇਂ ਜਾਤਾ ਹੈ॥੪॥੧॥੩੪॥


ਸਤਿਗੁਰ ਪ੍ਰਸਾਦਿ   ਆਸਾ ਘਰੁ ਮਹਲਾ  

ੴ सतिगुर प्रसादि ॥   आसा घरु ६ महला १ ॥  

Ik▫oaʼnkār saṯgur parsāḏ.   Āsā gẖar 6 mėhlā 1.  

One Universal Creator God. By The Grace Of The True Guru:   Aasaa, Sixth House, First Mehl:  

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।   ਆਸਾ ਪਹਿਲੀ ਪਾਤਸ਼ਾਹੀ।  

ਜਬ ਸ੍ਰੀ ਗੁਰੂ ਜੀ ਸੰਗਲਾਦੀਪ ਰਾਜਾ ਸਿਵਨਾਭਿ ਕੇ ਬਾਗ ਮੈ ਜਾ ਉਤਰੇ ਸੂਕਾ ਬਾਗ ਹਰਾ ਹੂਆ ਉਸਤਤੀ ਸੁਨ ਕੇ ਰਾਜਾ ਨੇ ਸੁੰਦਰ ਦਾਸੀਆਂ ਪ੍ਰੀਛਾ ਕੇ ਵਾਸਤੇ ਭੇਜੀਆਂ ਤਿਨਸੇ ਨ ਮੋਹਤ ਭਏ। ਪਰਮੇਸਰ ਪਤੀ ਕੀ ਪ੍ਰਾਪਤੀ ਕੇ ਵਾਸਤੇ ਤਿਨ ਕੇ ਬਹਾਨੇ ਕਰ ਜੀਵੋਂ ਕੋ ਉਪਦੇਸ਼ ਕੀਆ॥


ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ   ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥  

मनु मोती जे गहणा होवै पउणु होवै सूत धारी ॥   खिमा सीगारु कामणि तनि पहिरै रावै लाल पिआरी ॥१॥  

Man moṯī je gahṇā hovai pa▫uṇ hovai sūṯ ḏẖārī.   Kẖimā sīgār kāmaṇ ṯan pahirai rāvai lāl pi▫ārī. ||1||  

If the pearl of the mind is strung like a jewel on the thread of the breath,   and the soul-bride adorns her body with compassion, then the Beloved Lord will enjoy His lovely bride. ||1||  

ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,   ਅਤੇ ਪਤਨੀ ਆਪਣੀ ਦੇਹਿ ਉਤੇ ਦਇਆ ਦਾ ਹਾਰ ਸ਼ਿੰਗਾਰ ਕਰ ਲਵੇ ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਦਾ ਹੈ।  

ਮਨ ਕਾ ਜੋ (ਗਹਣਾ) ਪਕੜਨਾ ਹੈ ਸੋ ਮੋਤੀ ਹੋ ਭਾਵ ਸੁਧ ਮਨ ਹੋ ਵਾ ਮਨ ਕਾ ਜੋ ਗ੍ਰਹਣ ਕਰਨਾ ਏਹੀ ਮੋਤੀ ਜੜਤ ਗਹਿਣਾ ਹੋ ਅਰ ਉਸ ਮਨ ਮੋਤੀ ਮੈਂ (ਪਉਣੁ) ਸ੍ਵਾਸ ਵੈਰਾਗ ਸੰਜੁਗਤ ਸੂਤ੍ਰ ਧਾਰਨ ਕੀਆ ਜਾਇ ਭਾਵ ਸਾਸ ਸਾਸ ਮਨ ਕਰ ਭਜਨ ਕੀਆ ਜਾਇ ਔ ਸਰਬ ਭੂਤੋਂ ਪਰ ਖਿਮਾਂ ਕਰਨੀ ਇਸ ਸੀਗਾਰ ਕੋ ਜਬ ਜਗ੍ਯਾਸੂ ਰੂਪ ਇਸਤ੍ਰੀ ਤਨ ਮੈ ਪਹਿਨੇ ਤਬ ਲਾਲ ਕੀ ਪ੍ਯਾਰੀ ਕਾਮਿਨ ਲਾਲ ਕੋ (ਰਾਵੇ) ਰਮਣ ਕਰੈ ਭਾਵ ਕਿ ਮਨਕੋ ਰੋਕ ਕਰ ਸ੍ਵਾਸ ਸ੍ਵਾਸ ਮਨ ਨਾਮ ਕੇ ਸਿਮਰਣ ਮੇਂ ਲਗਾਇਕਰ ਸਰਬ ਭੂਤੋਂ ਪਰ ਦਯਾ ਕਰਨੇ ਕਰ ਜਗ੍ਯਾਸੂ ਰੂਪ ਇਸਤ੍ਰੀ ਵਾਹਿਗੁਰੂ ਸੇ ਅਭਿੰਨ ਹੋਤੀ ਹੈ॥੧॥


ਲਾਲ ਬਹੁ ਗੁਣਿ ਕਾਮਣਿ ਮੋਹੀ   ਤੇਰੇ ਗੁਣ ਹੋਹਿ ਅਵਰੀ ॥੧॥ ਰਹਾਉ  

लाल बहु गुणि कामणि मोही ॥   तेरे गुण होहि न अवरी ॥१॥ रहाउ ॥  

Lāl baho guṇ kāmaṇ mohī.   Ŧere guṇ hohi na avrī. ||1|| rahā▫o.  

O my Love, I am fascinated by Your many glories;   Your Glorious Virtues are not found in any other. ||1||Pause||  

ਹੇ ਮੇਰੇ ਪਿਆਰੇ! ਮੈਂ ਪਤਨੀ, ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹਾਂ।   ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।  

ਹੇ (ਬਹੁਗੁਣਿ) ਅਨੰਤ ਗੁਣੋਂ ਵਾਲੇ (ਲਾਲ) ਪ੍ਯਾਰੇ ਜੋ ਤੇਰੇ ਮੈ ਗੁਣ ਹੈਂ ਸੋ ਅਵਰੋਂ ਮੈਂ ਨਹੀਂ ਹੈਂ ਐਸਾ ਜਾਨ ਕੇ ਜਗ੍ਯਾਸੂ ਰੂਪ (ਕਾਮਨੀ) ਇਸਤ੍ਰੀ ਮੋਹਤ ਹੋਇ ਗਈ ਹੈ ਜਿਸ ਕਰ ਪਤੀ ਪ੍ਰਸੰਨ ਹੋਵੈ॥ ਅਬ ਔਰ ਜਿਤਨੇ ਭੂਖਣ ਹੈਂ ਉਨ ਸਭ ਕੋ ਨਾਮ ਸਿਮਰਣ ਮੈ ਹੀ ਗਿਣਾਉਤੇ ਹੂਏ ਸਿੰਗਾਰ ਦਿਖਾਉਤੇ ਹੈਂ॥


ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ   ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥  

हरि हरि हारु कंठि ले पहिरै दामोदरु दंतु लेई ॥   कर करि करता कंगन पहिरै इन बिधि चितु धरेई ॥२॥  

Har har hār kanṯẖ le pahirai ḏāmoḏar ḏanṯ le▫ī.   Kar kar karṯā kangan pahirai in biḏẖ cẖiṯ ḏẖare▫ī. ||2||  

If the bride wears the garland of the Lord's Name, Har, Har, around her neck, and if she uses the toothbrush of the Lord;   and if she fashions and wears the bracelet of the Creator Lord around her wrist, then she shall hold her consciousness steady. ||2||  

ਜੇਕਰ ਵਹੁਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ, ਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ।   ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ।  

ਹਰਿ ਹਰਿ ਨਾਮ ਕਾ ਜਪ ਯਹੀ ਗੁਰੋਂ ਸੇ ਲੇ ਕਰ ਹਾਰ ਪਹਨੇ ਔਰ ਦਾਮੋਦਰ ਨਾਮ ਕਾ ਜਾਪ ਕਰਨਾ ਦੰਦਾਸਾ ਮਲ ਲੇਇ॥ ਕਰਤਾ ਨਾਮ ਕਾ ਜਾਪ ਕਰਨਾਂ ਹਾਥੋਂ ਮੈ ਕੰਗਨ ਪਹਿਨੈ ਇਸ ਪ੍ਰਕਾਰ ਚਿਤ ਕੋ ਹਰੀ ਮੇਂ ਲਗਾਵੈ॥੨॥


ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ   ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥  

मधुसूदनु कर मुंदरी पहिरै परमेसरु पटु लेई ॥   धीरजु धड़ी बंधावै कामणि स्रीरंगु सुरमा देई ॥३॥  

Maḏẖusūḏan kar munḏrī pahirai parmesar pat le▫ī.   Ḏẖīraj ḏẖaṛī banḏẖāvai kāmaṇ sarīrang surmā ḏe▫ī. ||3||  

She should make the Lord, the Slayer of demons, her ring, and take the Transcendent Lord as her silken clothes.   The soul-bride should weave patience into the braids of her hair, and apply the lotion of the Lord, the Great Lover. ||3||  

ਉਹ, ਮਧ ਰਾਖਸ਼ ਨੂੰ ਮਾਰਨ ਵਾਲੇ, ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਗਲੀ ਦੀ ਛਾਪ ਬਣਾਵੇ, ਤੇ ਸ਼ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪਰਾਪਤ ਕਰੇ।   ਮੁਟਿਆਰ ਸਹਿਨਸ਼ੀਲਤਾ ਦੀ ਮੀਢੀ ਗੁੰਦੇ ਅਤੇ ਪਿਆਰੇ ਦੀ ਵਡਿਆਈ ਦਾ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ।  

ਮਧਸੁਦਨ ਨਾਮ ਕਾ ਜਾਪ ਯਹੀ ਹਾਥੋਂ ਮੇਂ (ਮੰੁਦਰੀ) ਅੰਗੁਠੀ ਪਹਿਰੈ ਪਰਮੇਸਰ ਨਾਮ ਕਾ ਜਾਪ ਯਹੀ ਬਸਤ੍ਰ ਪਹਿਰੈ ਧੀਰਜ ਕਾ ਧਾਰਨ ਕਰਨਾ ਯਹੀ (ਥੜੀ ਬੰਧਾਵੈ) ਪੱਟੀ ਗੰੁਦਾਵੈ ਸ੍ਰੀ ਰੰਗ ਨਾਮ ਕਾ ਜਾਪ ਯਹ ਨੇਤ੍ਰੋਂ ਮੇਂ ਸੁਰਮਾ ਦੇਇ॥੩॥


ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ   ਗਿਆਨ ਰਾਉ ਜਬ ਸੇਜੈ ਆਵੈ ਨਾਨਕ ਭੋਗੁ ਕਰੇਈ ॥੪॥੧॥੩੫॥  

मन मंदरि जे दीपकु जाले काइआ सेज करेई ॥   गिआन राउ जब सेजै आवै त नानक भोगु करेई ॥४॥१॥३५॥  

Man manḏar je ḏīpak jāle kā▫i▫ā sej kare▫ī.   Gi▫ān rā▫o jab sejai āvai ṯa Nānak bẖog kare▫ī. ||4||1||35||  

If she lights the lamp in the mansion of her mind, and makes her body the bed of the Lord,   then, when the King of spiritual wisdom comes to her bed, He shall take her, and enjoy her. ||4||1||35||  

ਜੇਕਰ ਉਹ ਬ੍ਰਹਮਗਿਆਨ ਦੇ ਲੈਪਂ ਨੂੰ ਆਪਣੇ ਚਿੱਤ ਦੇ ਮਹਿਲ ਅੰਦਰ ਜਗਾ ਲਵੇ ਅਤੇ ਆਪਣੀ ਦੇਹਿ ਨੂੰ ਪਲੰਘ ਬਣਾ ਲਵੇ,   ਤਦ, ਜਦ ਬ੍ਰਹਿਮ ਵਿਦਿਆ ਦਾ ਪਾਤਸ਼ਾਹ, ਹਰੀ ਪਲੰਘ ਉਤੇ ਆਉਂਦਾ ਹੈ, ਉਦੋਂ ਉਸ ਨੂੰ ਮਾਣਦਾ ਹੈ।  

(ਮਨ) ਅੰਤਸਕਰਣ ਮੰਦਰ ਮੇਂ ਬਿਬੇਕ ਰੂਪ ਦੀਪਕ ਜਲਾਵੈ ਸਾਧਨੋਂ ਸੰਜੁਗਤ ਦੇਹ ਕੋ ਭਾਵ ਬੁਧੀ ਕੋ ਕਰਨਾ ਏਹੀ ਸੇਜਾ ਕਰੈ ਸ੍ਰੀ ਗੁਰੂ ਜੀ ਕਹਤੇ ਹੈਂ ਜਬ ਇਸ ਪ੍ਰਕਾਰ ਸਭ ਸਮਾਨ ਹੋਇ ਤਬ ਗਿਆਨ ਭਾਵ ਚੈਤਨ ਸਰੂਪ ਅਕਾਲ ਪੁਰਖ ਇਸ ਸਰੀਰ ਸਿਹਜਾ ਹੀ ਮੇਂ ਪ੍ਰਗਟ ਆਇ ਕਰ ਦਰਸ਼ਨ ਦੇਤਾ ਹੈ ਤਬ ਜੀਵ (ਭੋਗੁ ਕਰੇਈ) ਬ੍ਰਹਮ ਸੁਖ ਕੋ ਭੋਗਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ॥੪॥੧॥੩੫॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

ਆਸਾ ਪਹਿਲੀ ਪਾਤਸ਼ਾਹੀ।  

ਜੀਵ ਕੀ ਪਰਤੰਤ੍ਰਤਾ ਦਿਖਾਵਤੇ ਹੈਂ॥


ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ   ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥  

कीता होवै करे कराइआ तिसु किआ कहीऐ भाई ॥   जो किछु करणा सो करि रहिआ कीते किआ चतुराई ॥१॥  

Kīṯā hovai kare karā▫i▫ā ṯis ki▫ā kahī▫ai bẖā▫ī.   Jo kicẖẖ karṇā so kar rahi▫ā kīṯe ki▫ā cẖaṯurā▫ī. ||1||  

The created being acts as he is made to act; what can be said to him, O Siblings of Destiny?   Whatever the Lord is to do, He is doing; what cleverness could be used to affect Him? ||1||  

ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?   ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?  

ਹੇ (ਭਾਈ) ਸਭ ਕੇ ਭਾਉਨੇ ਵਾਲੇ ਪਰਮਾਤਮਾ ਸਭ ਕੁਛ ਤੇਰਾ ਹੀ ਕੀਆ ਹੋਤਾ ਹੈ ਜੋ ਕਰਮ ਤੂੰ ਜੀਵੋਂ ਸੇ ਕਰਾਯਾ ਚਾਹੁਤਾ ਹੈਂ ਸੋਈ ਜੀਵ ਕਰਤੇ ਹੈਂ ਅਬ ਤਿਨ ਜੀਵੋਂ ਕੋ ਕਿਆ ਦੋਸ ਲਗਾਈਏ ਕਿ ਯਹਿ ਕਾਮ ਇਉਂ ਕਿਉਂ ਕੀਆ ਇਉਂ ਕਿਉਂ ਨਾ ਕੀਆ ਕਿਉਂਕਿ ਵਹੁ ਸੁਤੰਤ੍ਰ ਤੋ ਕਰ ਨਹੀਂ ਸਕਤੇ ਹੈਂ ਜੋ ਤੁਝਨੇ ਕਰਨਾ ਥਾ ਸੋ ਪਹਿਲੇ ਹੀ ਸੇ ਕਰ ਰਹਾ ਹੈਂ ਇਸ ਕੀਏ ਹੂਏ ਕੀ ਕ੍ਯਾ ਚਾਤੁਰੀ ਹੈ ਅਰਥਾਤ ਕਰੈ ਤੋ ਬ੍ਯਰਥ ਹੈ॥੧॥


ਤੇਰਾ ਹੁਕਮੁ ਭਲਾ ਤੁਧੁ ਭਾਵੈ   ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ  

तेरा हुकमु भला तुधु भावै ॥   नानक ता कउ मिलै वडाई साचे नामि समावै ॥१॥ रहाउ ॥  

Ŧerā hukam bẖalā ṯuḏẖ bẖāvai.   Nānak ṯā ka▫o milai vadā▫ī sācẖe nām samāvai. ||1|| rahā▫o.  

The Order of Your Will is so sweet, O Lord; this is pleasing to You.   O Nanak, he alone is honored with greatness, who is absorbed in the True Name. ||1||Pause||  

ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।   ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।  

ਹੇ ਪ੍ਰਭੂ ਜੋ ਤੁਝ ਕੋ ਭਾਵੈ ਅਛਾ ਲਾਗੈ ਵਹੀ ਤੇਰਾ ਹੁਕਮ ਹਮਕੋ ਭਲਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਹੇ ਸਚੇ ਨਾਮੀ ਜੋ ਤੇਰੇ ਮੈਂ ਸਮਾਉਤਾ ਹੈ ਵਡਿਆਈ ਤੋ ਉਸੀ ਕੋ ਮਿਲਤੀ ਹੈ॥


ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਹੋਈ   ਜੈਸਾ ਲਿਖਿਆ ਤੈਸਾ ਪੜਿਆ ਮੇਟਿ ਸਕੈ ਕੋਈ ॥੨॥  

किरतु पइआ परवाणा लिखिआ बाहुड़ि हुकमु न होई ॥   जैसा लिखिआ तैसा पड़िआ मेटि न सकै कोई ॥२॥  

Kiraṯ pa▫i▫ā parvāṇā likẖi▫ā bāhuṛ hukam na ho▫ī.   Jaisā likẖi▫ā ṯaisā paṛi▫ā met na sakai ko▫ī. ||2||  

The deeds are done according to pre-ordained destiny; no one can turn back this Order.   As it is written, so it comes to pass; no one can erase it. ||2||  

ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।   ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।  

ਜੋ ਪਰਵਾਨਾ ਲਿਖਾ ਗਿਆ ਹੈ ਅਬ ਫਿਰ ਕੁਛ ਨਯਾ ਹੁਕਮ ਨਹੀਂ ਹੋਤਾ। ਉਸੀ ਕਿਰਤ ਮੇਂ ਜੀਵ ਪੜਾ ਹੈ ਜੈਸਾ ਲਿਖਾ ਹੈ ਤੈਸਾ ਹੀ ਮਸਤਕ ਮੇਂ ਲਿਖਾ ਪੜਾ ਹੈ ਕੋਈ ਮਿਟਾ ਨਹੀਂ ਸਕਤਾ ॥


ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ   ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥  

जे को दरगह बहुता बोलै नाउ पवै बाजारी ॥   सतरंज बाजी पकै नाही कची आवै सारी ॥३॥  

Je ko ḏargėh bahuṯā bolai nā▫o pavai bājārī.   Saṯranj bājī pakai nāhī kacẖī āvai sārī. ||3||  

He who talks on and on in the Lord's Court is known as a joker.   He is not successful in the game of chess, and his chessmen do not reach their goal. ||3||  

ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।   ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।  

ਜੋ ਕੋਈ (ਦਰਗਾਹ) ਸਭਾ ਮੇਂ ਵਾ ਸਤਸੰਗਤ ਮੇਂ ਜਾਕਰ ਬਹੁਤਾ ਬੋਲਤਾ ਹੈ ਭਾਵ ਹੁਕਮ ਨਹੀਂ ਮਾਨਤਾ ਹੈ ਉਸ ਕਾ ਨਾਮ (ਬਾਜਾਰੀ) ਮਸਕਰਾ ਪੜਤਾ ਹੈ (ਸਤਰੰਜ) ਭਾਵ ਸੰਸਾਰ ਮੈ ਤਿਸ ਕੀ ਬਾਜੀ ਪਕਤੀ ਨਹੀਂ ਹੈ ਭਾਵ ਅੰਦਰਲੇ ਘਰ ਨਾਮ ਸ੍ਵਰੂਪ ਮੈ ਨਹੀਂ ਪ੍ਰਾਪਤ ਹੋਤਾ (ਸਾਰੀ) ਨਰਦ ਕਚੀ ਪੜਤੀ ਹੈ ਅਰਥਾਤ ਜੀਵ ਚੌਰਾਸੀ ਮੇਂ ਭ੍ਰਮਤਾ ਹੈ॥


ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ   ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥  

ना को पड़िआ पंडितु बीना ना को मूरखु मंदा ॥   बंदी अंदरि सिफति कराए ता कउ कहीऐ बंदा ॥४॥२॥३६॥  

Nā ko paṛi▫ā pandiṯ bīnā nā ko mūrakẖ manḏā.   Banḏī anḏar sifaṯ karā▫e ṯā ka▫o kahī▫ai banḏā. ||4||2||36||  

By himself, no one is literate, learned or wise; no one is ignorant or evil.   When, as a slave, one praises the Lord, only then is he known as a human being. ||4||2||36||  

ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।   ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।  

ਨ ਕੋਈ ਪੜਾ ਹੂਆ ਪੰਡਿਤ ਨ ਕੋਈ (ਬੀਨਾ) ਚਤੁਰ ਹੈ ਨ ਕੋਈ ਮੂਰਖ ਮੰਦਾ ਹੀ ਹੈ (ਬੰਦੀ) ਬੰਦਗੀ ਹੋਵੈ ਰਿਦੇ ਅੰਤਰਿ ਔਰ ਬਾਣੀ ਕਰਕੇ ਤੂੰ ਨਾਮ ਕੀ ਉਸਤਤਿ ਕਰਾਏ ਤਿਸੀ ਕੋ (ਬੰਦਾ) ਤੇਰਾ ਦਾਸੁ ਕਹਤੇ ਹੈਂ॥੪॥੨॥੩੬॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

ਆਸਾ ਪਹਿਲੀ ਪਾਤਸ਼ਾਹੀ।  

ਭਰਥਰੀ ਨਾਥ ਜੋ ਗੁਰੂ ਜੀ ਕੋ ਮਿਲੈ ਔਰ ਜੋਗ ਸਾਧਨ ਪੂਛਾ ਤਿਸ ਪ੍ਰਤੀ ਅੰਤਰੀਵ ਕਹਤੇ ਹੈਂ॥


ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ   ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥  

गुर का सबदु मनै महि मुंद्रा खिंथा खिमा हढावउ ॥   जो किछु करै भला करि मानउ सहज जोग निधि पावउ ॥१॥  

Gur kā sabaḏ manai mėh munḏrā kẖinthā kẖimā hadẖāva▫o.   Jo kicẖẖ karai bẖalā kar mān▫o sahj jog niḏẖ pāva▫o. ||1||  

Let the Word of the Guru's Shabad be the ear-rings in your mind, and wear the patched coat of tolerance.   Whatever the Lord does, look upon that as good; thus you shall obtain the treasure of Sehj Yoga. ||1||  

ਗੁਰਾਂ ਦੀ ਕਲਾਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।   ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ।  

ਗੁਰੋਂ ਕਾ ਸਬਦੁ ਜੋ ਕਾਨੋਂ ਦ੍ਵਾਰਾ ਸ੍ਰਵਣ ਕਰ ਮਨ ਮੇਂ ਧਾਰਨ ਕੀਆ ਹੈ ਯਹੀ ਮੰੁਦ੍ਰਾ ਪਹਨੀ ਹੈ ਖ੍ਯਮਾ ਕੀ (ਖਿੰਥਾ) ਗੋਦੜੀ ਪਹਨਤਾ ਹੂੰ ਜੋ ਕਛੁ ਵਾਹਿਗੁਰੂ ਕਰਤਾ ਹੈ ਸੋ ਅਛਾ ਕਰਕੇ ਜਾਨਤਾ ਹੂੰ ਤਬ ਜੋਗ ਕਰ ਸਹਜ ਹੀ ਨਿਧਿ ਕੋ ਪਾਵਤਾ ਹਾਂ॥੧॥


ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ   ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ  

बाबा जुगता जीउ जुगह जुग जोगी परम तंत महि जोगं ॥   अम्रितु नामु निरंजन पाइआ गिआन काइआ रस भोगं ॥१॥ रहाउ ॥  

Bābā jugṯā jī▫o jugah jug jogī param ṯanṯ mėh jogaʼn.   Amriṯ nām niranjan pā▫i▫ā gi▫ān kā▫i▫ā ras bẖogaʼn. ||1|| rahā▫o.  

O father, the soul which is united in union as a Yogi, remains united in the supreme essence throughout the ages.   One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||  

ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।   ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।  

ਹੇ ਬਾਬਾ ਭਰਥਰੀ ਜੀ ਜੋ ਜੀਵ ਜੁਗੋਂ ਜੁਗੋਂ ਕੀ ਸੰਸਾਰ ਜੁਗਤੀਓਂ ਮੇਂ ਜੁੜ ਰਹਾ ਥਾ ਸੋ ਪਰਮ ਤਤ੍ਵ ਅਕਾਲ ਪੁਰਖ ਮੇਂ (ਜੋਗੰ) ਜੋੜਾ ਹੈ ਨਿਰੰਜਨ ਕਾ ਨਾਮ ਅੰਮ੍ਰਤ ਮੈ ਪਾਯਾ ਹੈ ਅਬ ਮੇਰੀ (ਕਾਇਆ) ਬੁਧਿ ਗਿਆਨ ਰਸ ਕੋ ਭੋਗਦੀ ਹੈ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits