Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ   ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ   ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥  

लख लसकर लख वाजे नेजे लख उठि करहि सलामु ॥   लखा उपरि फुरमाइसि तेरी लख उठि राखहि मानु ॥   जां पति लेखै ना पवै तां सभि निराफल काम ॥१॥  

Lakẖ laskar lakẖ vāje neje lakẖ uṯẖ karahi salām.   Lakẖā upar furmā▫is ṯerī lakẖ uṯẖ rākẖahi mān.   Jāʼn paṯ lekẖai nā pavai ṯāʼn sabẖ nirāfal kām. ||1||  

You may have thousands of armies, thousands of marching bands and lances, and thousands of men to rise and salute you.   Your rule may extend over thousands of miles, and thousands of men may rise to honor you.   But, if your honor is of no account to the Lord, then all of your ostentatious show is useless. ||1||  

ਤੇਰੇ ਕੋਲ ਲੱਖਾਂ ਹੀ ਫ਼ੌਜਾਂ ਹੋਣ ਅਤੇ ਲੱਖਾਂ ਹੀ ਬੈਡਂ ਬਾਜੇ ਤੇ ਭਾਲੇ, ਅਤੇ ਲੱਖਾਂ ਹੀ ਬੰਦੇ ਤੈਨੂੰ ਬੰਦਨਾ ਕਰਨ ਲਈ ਖੜੇ ਹੋ ਜਾਂਦੇ ਹੋਣ।   ਤੇਰਾ ਰਾਜ ਲੱਖਾਂ ਹੀ ਮੀਲਾਂ ਤੱਕ ਫੈਲਿਆਂ ਹੋਇਆ ਹੋਵੇ ਅਤੇ ਲੱਖਾਂ ਹੀ ਇਨਸਾਨ ਖੜੇ ਹੋ ਤੇਰੀ ਇੱਜ਼ਤ ਕਰਦੇ ਹੋਣ।   ਪ੍ਰੰਤੂ, ਜੇਕਰ ਤੇਰੀ ਇੱਜ਼ਤ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਨਹੀਂ ਤਦ, ਇਹ ਸਾਰੇ ਅਡੰਬਰੁ ਨਿਸਫਲ ਹਨ।  

ਲਾਖੋਂ (ਲਸਕਰ) ਸੈਨਾ ਹੋ ਲਾਖੋ (ਨੇਜੇ) ਬਰਗੇ ਹੋ ਅਰ ਲਾਖੋ ਹੀ ਵਾਜੇ ਹੋ ਅਰੁ ਲਾਖੋ ਆਗੇ ਸੇ ਉਠ ਕਰ ਸਲਾਮ ਕਰਤੇ ਹੋਂ ਲਾਖੋਂ ਪਰ ਤੇਰੀ (ਫੁਰਮਾਇਸਿ) ਆਗ੍ਯਾ ਹੋ ਲਾਖੋਂ ਦੂਸਰੇ ਅਮੀਰ ਜੋ ਹੈਂ ਸੋ ਤੇਰੇ ਮਾਨ ਰਾਖਤੇ ਹੋਂ ਜੋ ਅਕਾਲ ਪੁਰਖ ਕੇ ਦਰਬਾਰ ਮੇਂ ਜੀਵ ਕੀ ਪਤਿਸਟਾ ਕਿਸੀ (ਲੇਖੈ) ਗਿਨਤੀ ਮੇ ਨ ਪੜੀਤੇ ਯਹ ਸਭੀ ਕਾਮ (ਨਿਰਾਫਲ) ਨਿਸਫਲ ਹੈਂ॥


ਹਰਿ ਕੇ ਨਾਮ ਬਿਨਾ ਜਗੁ ਧੰਧਾ   ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ  

हरि के नाम बिना जगु धंधा ॥   जे बहुता समझाईऐ भोला भी सो अंधो अंधा ॥१॥ रहाउ ॥  

Har ke nām binā jag ḏẖanḏẖā.   Je bahuṯā samjā▫ī▫ai bẖolā bẖī so anḏẖo anḏẖā. ||1|| rahā▫o.  

Without the Name of the Lord, the world is in turmoil.   Even though the fool may be taught again and again, he remains the blindest of the blind. ||1||Pause||  

ਵਾਹਿਗੁਰੂ ਦੇ ਨਾਮ ਦੇ ਬਾਝੋਂ ਸੰਸਾਰ ਇੱਕ ਨਿਰਾਪੂਰਾ ਬਖੇੜਾ (ਖੱਪ ਖਾਨਾ) ਹੀ ਹੈ।   ਭਾਵੇਂ ਮੂਰਖ ਨੂੰ ਕਿੰਨਾਂ ਹੀ ਸਮਝਾਇਆ ਬੁਝਾਇਆ ਕਿਉਂ ਨਾਂ ਜਾਵੇ, ਉਹ ਅੰਨਿ੍ਹਆਂ ਦਾ ਅੰਨ੍ਹਾ ਹੀ ਰਹਿੰਦਾ ਹੈ। ਠਹਿਰਾਉ।  

ਹਰਿ ਕੇ ਨਾਮ ਬਿਨਾਂ ਜੀਵ ਸੰਸਾਰ ਕਾ ਧੰਧਾ ਕਰਤਾ ਮਰ ਜਾਤਾ ਹੈ ਜੇ ਭੋਲੇ ਜੀਵ ਕੋ ਬਹੁਤ ਸਮਝਾਈਐ ਭੀ ਤੌ ਭੀ ਵਹੁ ਅੰਧੇ ਕਾ ਅੰਧਾ ਹੀ ਰਹਤਾ ਹੈ ਅਰਥਾਤ ਅਗ੍ਯਾਨੀ ਹੀ ਰਹਤਾ ਹੈ॥


ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ   ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥  

लख खटीअहि लख संजीअहि खाजहि लख आवहि लख जाहि ॥   जां पति लेखै ना पवै तां जीअ किथै फिरि पाहि ॥२॥  

Lakẖ kẖatī▫ah lakẖ sanjī▫ah kẖājėh lakẖ āvahi lakẖ jāhi.   Jāʼn paṯ lekẖai nā pavai ṯāʼn jī▫a kithai fir pāhi. ||2||  

You may earn thousands, collect thousands, and spend thousands of dollars; thousands may come, and thousands may go.   But, if your honor is of no account to the Lord, then where will you go to find a safe haven? ||2||  

ਆਦਮੀ ਲੱਖਾਂ ਰੁਪਏ ਕਮਾ ਲਵੇ, ਲੱਖਾਂ ਹੀ ਇਕੱਤ੍ਰ ਅਤੇ ਖਰਚ ਕਰ ਲਵੇ, ਅਤੇ ਲੱਖਾਂ ਹੀ ਆਉਣ ਤੇ ਲੱਖਾਂ ਹੀ ਚਲੇ ਜਾਣ,   ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ?  

ਲਾਖੋਂ ਪਦਾਰਥ ਕਮਾਈਏ ਅਰ ਲਾਖੋਂ ਜਮਾ ਕਰੀਏ ਪੁਨ ਲਾਖੋਂ ਆ ਜਾਵੈ ਅਰ ਲਾਖੋਂ ਚਲੇ ਜਾਵੈ ਜੇ ਪਰਮੇਸ੍ਵਰ ਕੇ ਦਰਬਾਰ ਮੇਂ ਪ੍ਰਤਿਸ੍ਟਾ ਗਿਨਤੀ ਮੇਂ ਨ ਪੜੀ ਤਬ ਜੀਵ ਕਹਾਂ ਪੜੇਗਾ ਭਾਵ ਨਰਕੋਂ ਮੇਂ ਪੜੇਗਾ॥੨॥


ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ   ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥  

लख सासत समझावणी लख पंडित पड़हि पुराण ॥   जां पति लेखै ना पवै तां सभे कुपरवाण ॥३॥  

Lakẖ sāsaṯ samjẖāvaṇī lakẖ pandiṯ paṛėh purāṇ.   Jāʼn paṯ lekẖai nā pavai ṯāʼn sabẖe kuparvāṇ. ||3||  

Thousands of Shaastras may be explained to the mortal, and thousands of Pandits may read the Puraanas to him;   but, if his honor is of no account to the Lord, then all of this is unacceptable. ||3||  

ਲੱਖਾਂ ਹੀ ਸ਼ਾਸਤਰ ਪ੍ਰਾਣੀ ਨੂੰ ਪੜ੍ਹਾਏ ਜਾਣ ਅਤੇ ਲੱਖਾਂ ਹੀ ਬ੍ਰਹਿਮਣ ਉਸ ਨੂੰ ਪੁਰਾਣ ਵਾਚ ਕੇ ਸੁਣਾਉਣ।   ਜੇਕਰ ਉਸ ਦੀ ਇੱਜ਼ਤ ਪ੍ਰਭੂ ਦੇ ਲੇਖੇ ਪੱਤੇ ਵਿੱਚ ਨਹੀਂ ਤਦ ਇਹ ਸਾਰਾ ਕੁਛ ਕਬੂਲ ਨਹੀਂ ਪੈਂਦਾ।  

ਲਾਖੋਂ ਸਾਸਤ੍ਰੋਂ ਕੀ ਸਮਝਾਉਣੀ ਦੀਜੀਏ ਲਾਖੋਂ ਪ੍ਰਕਾਰ ਕੀ ਕਥਾ ਪੁਰਾਨੋ ਸੇ ਪੰਡਿਤ ਪਢ ਕਰ ਸੁਨਾਵਹਿ ਜੋ ਅਕਾਲ ਪੁਰਖ ਕੇ ਦਰਬਾਰ ਮੇਂ ਏਹ ਪਤਿਸ੍ਟਾ ਗਿਨਤੀ ਮੇਂ ਨ ਆਈ ਤੋ ਸਭ (ਕੁਪਰਵਾਣ) ਅਪ੍ਰਮਾਣਿ ਹੀ ਰਹੀ॥


ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ   ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥  

सच नामि पति ऊपजै करमि नामु करतारु ॥   अहिनिसि हिरदै जे वसै नानक नदरी पारु ॥४॥१॥३१॥  

Sacẖ nām paṯ ūpjai karam nām karṯār.   Ahinis hirḏai je vasai Nānak naḏrī pār. ||4||1||31||  

Honor comes from the True Name, the Name of the Merciful Creator.   If it abides in the heart, day and night, O Nanak, then the mortal shall swim across, by His Grace. ||4||1||31||  

ਸਤਿਨਾਮ ਮਿਹਰਬਾਨ ਸਿਰਜਣਹਾਰ ਦੇ ਨਾਮ ਤੋਂ ਇੱਜ਼ਤ ਆਬਰੂ ਪਰਾਪਤ ਹੁੰਦੀ ਹੈ।   ਦਿਨ ਰਾਤ, ਜੇਕਰ ਬੰਦੇ ਦੇ ਦਿਲ ਅੰਦਰ ਨਾਮ ਟਿਕ ਜਾਵੇ ਹੇ ਨਾਨਕ! ਤਾਂ ਉਹ ਵਾਹਿਗੁਰੂ ਦੀ ਦਇਆ ਦੁਆਰਾ ਪਾਰ ਉੱਤਰ ਜਾਵੇਗਾ।  

ਸਤ ਨਾਮ ਕੇ ਜਪਨੇ ਸੇ ਪਤਿਸ੍ਟਾ ਉਪਜਤੀ ਹੈ ਔਰ ਸ੍ਰੇਸ੍ਟ ਕਰਮ ਕਰਨੇ ਸੇ ਕਰਤਾਰ ਕਾ ਨਾਮ ਪ੍ਰਾਪਤਿ ਹੋਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਰਾਤ੍ਰਿ ਦਿਨ ਜਬ ਸਤਨਾਮ ਹ੍ਰਿਦੇ ਮੇਂ ਬਸ ਜਾਤਾ ਹੈ ਤਬ ਹਰਿ ਔਰ ਗੁਰੂ ਕੀ ਕ੍ਰਿਪਾ ਦ੍ਰਿਸ੍ਟ ਸੇ ਸੰਸਾਰ ਸਮੁੰਦ੍ਰ ਸੇ ਪਾਰ ਹੋ ਜਾਤਾ ਹੈ॥੪॥੧॥੩੧॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

ਆਸਾ ਪਹਿਲੀ ਪਾਤਸ਼ਾਹੀ।  

ਇਸ ਸਬਦ ਕੀ ਉਥਾਨਕਾ ਗ੍ਯਾ ਜੀ ਪਰ ਭੀ ਲਗਾਉਤੇ ਹੈਂ ਔਰੁ ਜਬ ਕਾਲੂ ਜੀ ਮਰੇ ਹੈਂ ਤਬ ਭੀ ਕਹਤੇ ਹੈਂ ਪਰੰਤੂ ਯਹ ਪਰਸੰਗ ਤੀਸਰੀ ਜਨਮ ਸਾਖੀ ਗੁਰ ਬਿਲਾਸ ਮੇਂ ਪ੍ਰਗਟ ਹੈ। ਜਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਕਾ ਤ੍ਯਾਗ ਕਰਨਾ ਚਾਹਾ ਤਬ ਸਰਬ ਸੰਗਤ ਸਹਿਤ ਬਾਬਾ ਸ੍ਰੀ ਚੰਦ ਲਖਮੀ ਚੰਦ ਜੀ ਨੇ ਪੂਛਾ ਕੇ ਹੇ ਕਰਨ ਕਾਰਨ ਜੋਤੀ ਸਰੂਪ ਸਤਗੁਰੂ ਜੀ ਆਪਕੇ ਸਰੀਰ ਕੀ ਕਿਸ ਪ੍ਰਕਾਰ ਦੈਹਿਕ ਕ੍ਰਿਆ ਕੀ ਜਾਇ? ਸ੍ਰੀ ਮੁਖ ਵਾਕ੍ਯ ਹੂਆ॥


ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ   ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥  

दीवा मेरा एकु नामु दुखु विचि पाइआ तेलु ॥   उनि चानणि ओहु सोखिआ चूका जम सिउ मेलु ॥१॥  

Ḏīvā merā ek nām ḏukẖ vicẖ pā▫i▫ā ṯel.   Un cẖānaṇ oh sokẖi▫ā cẖūkā jam si▫o mel. ||1||  

The One Name is my lamp; I have put the oil of suffering into it.   Its flame has dried up this oil, and I have escaped my meeting with the Messenger of Death. ||1||  

ਕੇਵਲ ਨਾਮ ਹੀ ਮੇਰਾ ਚਿਰਾਗ ਹੈ ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ।   ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ।  

ਦੁਖ ਕਾ ਤੇਲੁ ਹੈ ਜਿਸਮੇ ਐਸਾ ਏਕ ਨਾਮ ਜਪਨਾ ਹੀ ਮੇਰਾ ਦੀਵਾ ਮਨਸਨਾ ਹੈ ਉਸ ਨਾਮ ਕੇ ਚਾਨਨੇ ਮੇ ਦੁਖ ਤੇਲੁ ਜਲ ਕਰ ਸੂਕ ਗ੍ਯਾ ਤਬ ਜਮ ਕਾ ਮਿਲਾਪ ਜਾਤਾ ਰਹਾ ਅਰਥਾਤ ਕਛੁ ਪ੍ਰਜੋਜਨ ਨ ਰਹਾ॥੧॥


ਲੋਕਾ ਮਤ ਕੋ ਫਕੜਿ ਪਾਇ   ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ  

लोका मत को फकड़ि पाइ ॥   लख मड़िआ करि एकठे एक रती ले भाहि ॥१॥ रहाउ ॥  

Lokā maṯ ko fakaṛ pā▫e.   Lakẖ maṛi▫ā kar ekṯẖe ek raṯī le bẖāhi. ||1|| rahā▫o.  

O people, do not make fun of me.   Thousands of wooden logs, piled up together, need only a tiny flame to burn. ||1||Pause||  

ਹੇ ਲੋਕੋ! ਤੁਸੀਂ ਮੇਰਾ ਮਖੌਲ ਨਾਂ ਉਡਾਉ!   ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ। ਠਹਿਰਾਉ।  

ਹੇ ਲੋਕੋ ਸਾਧ ਸੰਗਤ ਸਿਖੋ ਪੁਤ੍ਰੋ ਮੇਰੇ ਨਮਿਤ ਕੋਈ (ਫਕੜਿ) ਖਰਾਬੀਆਂ ਵਿਚ ਮਤ ਪਵੋ ਸਿਧਾਂਤ ਯਹਿ ਕਿ ਯਹਿ ਕਰਮ ਤੇ ਸੰਸਾਰੀਓਂ ਕੇ ਹੈਂ ਜੀਵਨ ਮੁਕਤੋਂ ਕੇ ਨਹੀਂ ਹੈਂ (ਲਖਮੜਿਆ) ਲਾਖੋ ਭਾਰ ਲਕੜੀਓਂ ਕੇ ਏਕੱਤ੍ਰ ਕਰੀਏ ਉਸਮੇਂ ਏਕ ਰਤੀ (ਭਾਇ) ਅਗਨੀ ਲਗਾਇ ਦੀਜੀਏ ਸਭ ਜਲ ਜਾਤੇ ਹੈਂ ਭਾਵ ਯਹਿ ਪਾਪ ਰੂਪ ਕਰਮ ਨਾਮ ਕੇ ਪ੍ਰਤਾਪ ਸੇ ਭਸਮ ਹੋਤੇ ਹੈਂ॥


ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ   ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥  

पिंडु पतलि मेरी केसउ किरिआ सचु नामु करतारु ॥   ऐथै ओथै आगै पाछै एहु मेरा आधारु ॥२॥  

Pind paṯal merī kesa▫o kiri▫ā sacẖ nām karṯār.   Aithai othai āgai pācẖẖai ehu merā āḏẖār. ||2||  

The Lord is my festive dish, of rice balls on leafy plates; the True Name of the Creator Lord is my funeral ceremony.   Here and hereafter, in the past and in the future, this is my support. ||2||  

ਪ੍ਰਭੂ ਹੀ ਮੇਰੇ ਜਵਾਂ ਦੇ ਪਿੰਨ ਤੇ ਪੱਤਿਆਂ ਦੀਆਂ ਪਲੇਟਾਂ ਹੈ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਮਿਰਤਕ ਸੰਸਕਾਰ ਹਨ।   ਏਥੇ ਤੇ ਉਥੇ, ਭੂਤ ਅਤੇ ਭਵਿਖਤ ਵਿੱਚ ਇਹ ਹੀ ਮੈਡਾਂ ਆਸਰਾ ਹੈ।  

ਕਰਤਾਰ ਕੇ ਕੇਸਵ ਆਦਿ ਸਚ ਨਾਮੋਂ ਕਾ ਜਪਨਾ ਹੀ ਮੇਰੀ ਪਿੰਡ ਪਤਲ ਕਿਰਿਆ ਹੈ (ਐਥੈ ਓਥੈ ਆਗੈ ਪਾਛੈ) ਈਹਾਂ ਇਸ ਲੋਕ ਮੈਂ ਪੀਛੇ ਔਰ ਊਹਾਂ ਪਰਲੋਕ ਮੇਂ ਆਗੇ ਏਕ ਨਾਮ ਕਾ ਹੀ ਮੇਰੇ ਕੋ ਆਸਰਾ ਹੈ॥੨॥


ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ   ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥  

गंग बनारसि सिफति तुमारी नावै आतम राउ ॥   सचा नावणु तां थीऐ जां अहिनिसि लागै भाउ ॥३॥  

Gang banāras sifaṯ ṯumārī nāvai āṯam rā▫o.   Sacẖā nāvaṇ ṯāʼn thī▫ai jāʼn ahinis lāgai bẖā▫o. ||3||  

The Lord's Praise is my River Ganges and my city of Benares; my soul takes its sacred cleansing bath there.   That becomes my true cleansing bath, if night and day, I enshrine love for You. ||3||  

ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ ਅਤੇ ਮੇਰੀ ਵਿਆਪਕ ਰੂਹ ਉੰਥੇ ਇਸ਼ਨਾਨ ਕਰਦੀ ਹੈ।   ਜੇਕਰ ਦਿਹੁ ਰੈਣ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ।  

ਵਾਹਗੁਰੂ ਕੀ ਉਸਤਤਿ ਯਹੀ ਗੰਗਾ ਹੈ ਮਨੁਖ ਸਰੀਰ ਯਹੀ ਕਾਸੀ ਹੈ ਤਿਸਮੇ (ਆਤਮ ਰਾਉ) ਸਨਾਨ ਕਰਤਾ ਹੈ ਤੁਮਾਰੀ ਬੁਧੀ ਮੈਂ ਏਹ ਸਮਝ ਹੋਨੀ ਚਾਹੀਏ ਹੇ ਲੋਕੋ ਸਚਾ ਸਨਾਨ ਤਬ ਹੋਤਾ ਹੈ ਜਬ ਰਾਤਿ ਦਿਨ (ਭਾਉ) ਪ੍ਰੇਮ ਨਾਮ ਮੇਂ ਲਗ ਰਹੇ॥੩॥


ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ   ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥  

इक लोकी होरु छमिछरी ब्राहमणु वटि पिंडु खाइ ॥   नानक पिंडु बखसीस का कबहूं निखूटसि नाहि ॥४॥२॥३२॥  

Ik lokī hor cẖẖamicẖẖarī barāhmaṇ vat pind kẖā▫e.   Nānak pind bakẖsīs kā kabahūʼn nikẖūtas nāhi. ||4||2||32||  

The rice balls are offered to the gods and the dead ancestors, but it is the Brahmins who eat them!   O Nanak, the rice balls of the Lord are a gift which is never exhausted. ||4||2||32||  

ਕਈ ਜਵਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਪ੍ਰੰਤੂ ਪੰਡਤ ਹੀ ਉਨ੍ਹਾਂ ਨੂੰ ਗੁਨ੍ਹ ਕੇ ਖਾ ਜਾਂਦਾ ਹੈ।   ਨਾਨਕ, ਪ੍ਰਭੂ ਦੀ ਦਾਤ ਰੂਪੀ ਚਾਉਲਾਂ ਦੇ ਪਿੰਨ ਕਦਾਚਿਤ ਮੁਕਦੇ ਹੀ ਨਹੀਂ।  

(ਇਕ ਲੋਕੀ) ਖੀਰ ਕੇ ਪਿੰਡ (ਛਮਿਛਰੀ) ਜਉ ਕੇ ਆਟੇ ਕੇ ਵਾ ਲੋਕੀ ਪਕੇ (ਛਮਿਛਰੀ) ਕਚੇ ਵਾ ਲੋਕ ਪਿਤਰੋਂ ਕੇ ਨਮਿਤ ਛਮਛਰੀ ਦੇਵਤਿਓਂ ਕੇ ਨਿਮਿਤ ਬ੍ਰਾਹਮਨ ਪਿੰਡ ਵਟਕੇ ਭਰਵਾਇਕਰ ਉਸ ਕੀ ਦਖਨਾ ਖਾਤੇ ਹੈਂ ਇਸਮੇਂ ਭਾਵ ਯਹ ਕਿ ਸਾਸਤ੍ਰ ਮੇਂ ਲਿਖਾ ਹੈ ਜਹਾਂ ਪ੍ਰੇਤ ਕ੍ਰਿਯਾ ਲਿਖੀ ਹੈ ਅਮੁਕ ੨ ਬਸਤ ਕਾ ਪਿੰਡ ਦੇਨੇ ਸੇ ਇਤਨੇ ਕਾਲ ਤਕ ਪਿਤ੍ਰੋਂ ਕੋ ਤ੍ਰਿਪਤੀ ਰਹਤੀ ਹੈ ਪਰੰਤੂ ਅਖ੍ਯ ਤ੍ਰਿਪਤੀ ਨਹੀਂ ਹੋਤੀ ਅੰਤ ਕੋ ਪਿੰਡੁ ਨਿਖੁਟ ਜਾਤਾ ਹੈ ਉਨੀ ਕੇ ਲਿਖਨੇ ਸੇ ਪਿਤਰ ਭੂਖੇ ਹੋ ਜਾਤੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਜੋ ਨਾਮ ਜਪਨੇ ਸੇ ਆਕਲ ਪੁਰਖ ਕੀ (ਬਖਸੀਸ) ਕ੍ਰਿਪਾ ਹੋਤੀ ਹੈ ਸੋ ਉਹ ਪਿੰਡੁ ਸਭ ਸੰਤੋਖ ਰੂਪ ਨਹੀ ਨਖੁਟਤਾ ਸਦਾ ਹੀ ਅਖੈ੍ਯ ਤ੍ਰਿਪਤਿ ਦੇਤਾ ਹੈ ਤਾਂ ਤੇ ਹੇ ਸਿਖੋ ਪੁਤ੍ਰੋ ਹਮਾਰੀ ਨਾਮ ਸਿਮਰਨ ਰੂਪ ਕ੍ਰਿਆ ਕਰੋ॥੪॥੨॥੩੨॥


ਆਸਾ ਘਰੁ ਮਹਲਾ   ਸਤਿਗੁਰ ਪ੍ਰਸਾਦਿ  

आसा घरु ४ महला १   ੴ सतिगुर प्रसादि ॥  

Āsā gẖar 4 mėhlā 1   Ik▫oaʼnkār saṯgur parsāḏ.  

Aasaa, Fourth House, First Mehl:   One Universal Creator God. By The Grace Of The True Guru:  

ਆਸਾ ਪਹਿਲੀ ਪਾਤਸ਼ਾਹੀ।   ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

ਗੁਰ ਨਾਨਕ ਦੇਵ ਜੀ ਜਬ ਜਾਤ੍ਰਾ ਕਰਤੇ ਹੂਏ ਪੰਜੇ ਸਾਹਿਬ ਸੇ ਪਰਲੀ ਤ੍ਰਫ ਕੋ ਜਾਤੇ ਥੇ ਤਬ ਮ੍ਰਦਾਨੇ ਨੇ ਕਹਾ ਗੁਰੂ ਜੀ ਆਪ ਸਦਾ ਉਜਾੜੋਂ ਮੇਂ ਲੀਏ ਫਿਰਤੇ ਹੋ ਸੁੰਦਰ ਸਹਰੋਂ ਔਰ ਘਰੋਂ ਮੈਂ ਕਬੀ ਨਹੀਂ ਰਹਤੇ ਹੋ? ਤਬ ਗੁਰੂ ਜੀ ਨੇ ਕਹਾ ਪ੍ਰਮੇਸ੍ਵਰ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਮਹਾਤਮਾ ਅਰੁ ਦੇਵਤਾਦਿ ਘਰੋਂ ਕੋ ਤਿਆਗ ਕਰ ਖੋਜਤੇ ਫਿਰਤੇ ਹੈਂ ਔ ਫਿਰੇਂਗੇ॥ ਇਸ ਪ੍ਰਸੰਗ ਪਰ ਮ੍ਰਦਾਨੇ ਕੋ ਉੱਤ੍ਰ ਅਰੁ ਪ੍ਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ॥


ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ   ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥  

देवतिआ दरसन कै ताई दूख भूख तीरथ कीए ॥   जोगी जती जुगति महि रहते करि करि भगवे भेख भए ॥१॥  

Ḏeviṯi▫ā ḏarsan kai ṯā▫ī ḏūkẖ bẖūkẖ ṯirath kī▫e.   Jogī jaṯī jugaṯ mėh rahṯe kar kar bẖagve bẖekẖ bẖa▫e. ||1||  

The Gods, yearning for the Blessed Vision of the Lord's Darshan, suffered through pain and hunger at the sacred shrines.   The yogis and the celibates live their disciplined lifestyle, while others wear saffron robes and become hermits. ||1||  

ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਤੇ ਭੁਖ ਸਹਾਰੀ ਅਤੇ ਧਰਮ ਅਸਥਾਨਾਂ ਦੇ ਚੱਕਰ ਕੱਟੇ।   ਯੋਗੀ ਅਤੇ ਪ੍ਰਹੇਜਗਾਰ ਨਿਯਮ-ਬੱਧ ਰਹਿੰਦੇ ਹਨ। ਹੋਰ ਗੇਰੂ ਰੰਗੇ ਬਸਤ੍ਰ ਪਹਿਨ ਕੇ ਸਾਧੂ ਹੋ ਗਏ ਹਨ।  

(ਦੇਵਤਿਆ) ਦੇਵਤ੍ਯੋਂ ਨੇ ਵਾ ਉਤਮ ਪੁਰਸੋਂ ਨੇ ਤੇਰੇ ਦਰਸਨ ਕੇ ਵਾਸਤੇ ਤਧੋਂ ਕੇ ਦੁਖ ਬ੍ਰਤੋਂ ਕੀ ਭੂਖ ਸਹਾਰਨ ਕਰੀ ਹੈ ਔਰ ਤੀਰਥ ਰਟਨ ਭੀ ਕੀਏ ਹੈਂ ਏਕ ਜੋਗੀ ਬਨ ਰਹੇ ਹੈਂ ਏਕ (ਜਤੀ) ਸੰਨ੍ਯਾਸੀ ਹੋ ਕਰ (ਜੁਗਤਿ) ਅਪਨੇ ਜਤ ਕੀ ਰਖ੍ਯਾ ਕੇ ਯਤਨ ਮੇਂ ਰਹਤੇ ਹੈਂ ਔ ਭਗਵੇ ਭੇਖ ਕਰ ਕਰਕੇ ਤੇਰੇ ਪ੍ਰਾਇਣ ਭਏ ਹੈਂ॥


ਤਉ ਕਾਰਣਿ ਸਾਹਿਬਾ ਰੰਗਿ ਰਤੇ   ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ  

तउ कारणि साहिबा रंगि रते ॥   तेरे नाम अनेका रूप अनंता कहणु न जाही तेरे गुण केते ॥१॥ रहाउ ॥  

Ŧa▫o kāraṇ sāhibā rang raṯe.   Ŧere nām anekā rūp ananṯā kahaṇ na jāhī ṯere guṇ keṯe. ||1|| rahā▫o.  

For Your sake, O Lord Master, they are imbued with love.   Your Names are so many, and Your Forms are endless. No one can tell how may Glorious Virtues You have. ||1||Pause||  

ਤੇਰੀ ਖਾਤਰ, ਹੇ ਸਾਈਂ! ਉਹ ਪਿਆਰ ਨਾਲ ਰੰਗੀਜੇ ਹਨ।   ਘਣੇਰੇ ਹਨ ਤੇਰੇ ਨਾਮ ਅਤੇ ਬੇਅੰਤ ਹਨ ਤੈਡੇ ਸਰੂਪ। ਕਿੰਨੀਆਂ ਹਨ ਤੇਰੀਆਂ ਸ਼੍ਰੇਸ਼ਟਤਾਈਆਂ, ਕਿਹਾ ਨਹੀਂ ਜਾ ਸਕਦਾ। ਠਹਿਰਾਉ।  

ਹੇ ਸਾਹਿਬ ਤੇਰੇ ਮਿਲਨੇ (ਕਾਰਣ) ਹੇਤ ਕਰਤੇ ਤੇਰੇ ਪ੍ਰੇਮ ਮੇਂ (ਰਤੇ) ਮਿਲੇ ਹੈਂ ਤੇਰੇ ਅਨੰਤ ਹੀ ਨਾਮ ਹੈਂ ਅਨੰਤ ਹੀ ਰੂਪ ਹੈਂ ਅਨੰਤ ਹੀ ਗੁਣ ਹੈਂ ਇਸਤੇ ਗਿਨਤੀ ਕਰ ਕਹੇ ਨਹੀਂ ਜਾਤੇ (ਕੇਤੇ) ਕਿਤਨੇਕ ਗੁਣ ਹੈਂ॥


ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ   ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥  

दर घर महला हसती घोड़े छोडि विलाइति देस गए ॥   पीर पेकांबर सालिक सादिक छोडी दुनीआ थाइ पए ॥२॥  

Ḏar gẖar mėhlā hasṯī gẖoṛe cẖẖod vilā▫iṯ ḏes ga▫e.   Pīr pekāʼnbar sālik sāḏik cẖẖodī ḏunī▫ā thā▫e pa▫e. ||2||  

Leaving behind hearth and home, palaces, elephants, horses and native lands, mortals have journeyed to foreign lands.   The spiritual leaders, prophets, seers and men of faith renounced the world, and became acceptable. ||2||  

ਘਰ ਬਾਰ, ਮੰਦਰ, ਹਾਥੀ, ਘੋੜੇ ਅਤੇ ਆਪਣਾ ਵਤਨ ਤਿਆਗ ਕੇ, ਬੰਦੇ ਤੇਰੀ ਖੋਜ ਭਾਲ ਅੰਦਰ ਪ੍ਰਦੇਸੀ ਚਲੇ ਗਏ ਹਨ।   ਧਾਰਮਕ ਆਗੂ, ਅਵਤਾਰ ਰਹਿਨੁਮਾ ਅਤੇ ਸਿਦਕ-ਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ।  

(ਦਰ) ਦਰਵਾਜੈ (ਘਰ) ਕਚੇ ਮਕਾਨ ਔਰ (ਮਹਲਾ) ਪਕੇ ਮਕਾਨ ਤਥਾ ਹਾਥੀ ਔਰ ਘੋੜੇ ਅਪਨਾ ਦੇਸ ਵਲਾਇਤ ਕੋ ਛੋਡ ਕਰ ਤੇਰੇ ਬੈਰਾਗ੍ਯ ਮੇਂ ਉਦਾਸੀ ਹੂਏ ਕਿਸੀ ਅੰਨ੍ਯ ਅਸਥਾਨੋ ਮੈਂ ਚਲੇ ਗਏ ਹੈਂ (ਪੀਰ) ਬ੍ਰਿਧ ਗੁਰੂ ਪਕੰਬਰ ਮਹੰਮਤ ਈਸਾ ਮੂਸਾਦਿ ਜੋ ਜੀਵੋਂ ਕਾ ਸੁਨੇਹਾ ਪਰਮੇਸ੍ਵਰ ਪਾਸ ਵਾ ਪਰਮੇਸ੍ਵਰ ਕਾ ਹੁਕਮੁ ਜੀਵੌਂ ਕੋ ਪਹੁਚਾਵਤੇ ਹੈਂ ਔਰ (ਸਾਲਿਕ) ਰਸਤਾ ਦਿਖਾਉਨੇ ਹਾਰੇ ਭਾਵ ਗ੍ਯਾਨਵਾਨ (ਸਾਦਿਕ) ਸਿਦਕ ਵਾਲੇ ਜਗ੍ਯਾਸੂ ਇਨੋਂ ਮੇਂ ਸੇ ਜਿਨੋਂ ਨੇ ਦੁਨੀਆਂ ਮਾਯਾ ਛੋਡੀ ਹੈ ਸੋਈ (ਥਾਇ ਪਏ) ਪ੍ਰਮਾਣੀਕ ਹੂਏ ਹੈਂ॥੨॥


ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ   ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥  

साद सहज सुख रस कस तजीअले कापड़ छोडे चमड़ लीए ॥   दुखीए दरदवंद दरि तेरै नामि रते दरवेस भए ॥३॥  

Sāḏ sahj sukẖ ras kas ṯajī▫ale kāpaṛ cẖẖode cẖamaṛ lī▫e.   Ḏukẖī▫e ḏaraḏvanḏ ḏar ṯerai nām raṯe ḏarves bẖa▫e. ||3||  

Renouncing tasty delicacies, comfort, happiness and pleasures, some have abandoned their clothes and now wear skins.   Those who suffer in pain, imbued with Your Name, have become beggars at Your Door. ||3||  

ਸੁਆਦ, ਆਰਾਮ, ਖੁਸ਼ੀ ਅਤੇ ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ ਹਨ।   ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ-ਪੀੜਤ ਅਤੇ ਗਮਾਂ-ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ।  

(ਸਾਦ ਸਹਜ ਸੁਖ) ਆਤਮਾਨੰਦ ਕੇ ਰਸ ਕੇ ਵਾਸਤੇ ਰਸੋਂ ਕੇ ਸੁਖ ਜੋ ਇੰਦ੍ਰੀਓਂ ਕੋ ਖੀਚਤੇ ਹੈਂ ਸੋ ਸੁਖ ਤ੍ਯਾਗ ਦੀਏ ਹੈਂ ਬਸਤ੍ਰ ਛੋਡ ਕਰ ਮ੍ਰਿਗ ਚਰਮ ਓਢਿ ਲੀਏ ਹੈਂ ਹੇ (ਦਰਦਵੰਦ) ਸਭਕੇ ਦਰਦ ਕੋ ਜਾਨਨੇ ਹਾਰੇ ਤੇਰੇ ਨਾਮ ਮੇਂ ਰਾਤੇ ਹੂਏ ਤੇਰੇ ਬਿਰਹੁ ਕੇ ਦੁਖੀਏ ਵਾ (ਦਰਵੇਸ) ਫਕੀਰ ਹੋ ਕਰ ਤੇਰੇ ਦ੍ਵਾਰੇ ਪਰ ਪੜੇ ਹੈਂ॥੩॥


ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ   ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥  

खलड़ी खपरी लकड़ी चमड़ी सिखा सूतु धोती कीन्ही ॥   तूं साहिबु हउ सांगी तेरा प्रणवै नानकु जाति कैसी ॥४॥१॥३३॥  

Kẖalṛī kẖaprī lakṛī cẖamṛī sikẖā sūṯ ḏẖoṯī kīnĥī.   Ŧūʼn sāhib ha▫o sāʼngī ṯerā paraṇvai Nānak jāṯ kaisī. ||4||1||33||  

Some wear skins, and carry begging bowls, bearing wooden staffs, and sitting on deer skins. Others raise their hair in tufts and wear sacred threads and loin-cloths.   You are the Lord Master, I am just Your puppet. Prays Nanak, what is my social status to be? ||4||1||33||  

ਤੈਨੂੰ ਢੂੰਢਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿਖਿਆ ਮੰਗਣ ਵਾਲੇ, ਕਾਠ ਦਾ ਡੰਡਾ-ਧਾਰੀ ਅਤੇ ਮ੍ਰਿਗ ਛਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਦੀ, ਜਨੇਊ ਅਤੇ ਤੋੜ ਦੀ ਚਾਦਰ ਧਾਰਨ ਕਰਦੇ ਹਨ।   ਤੂੰ ਸੁਆਮੀ ਹੈ, ਮੈਂ ਤੇਰਾ ਬਹੁਰੂਪੀਆਂ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਣ ਕੀ ਹੋ ਸਕਦਾ?  

ਕੋਈ (ਖਲੜੀ) ਬਟੂਏ ਰਾਖਤੇ ਹੈਂ ਕੋਈ (ਖਪਰੀ) ਅਧੀ ਚਿਪੀ ਲੀਏ ਅਲਖ ੨ ਉਚਾਰਤੇ ਹੈਂ ਕੋਈ ਲਕੜੀ ਤ੍ਰਿਦੰਡ ਧਾਰਨ ਕਰਤੇ ਹੈਂ ਸੋ ਦੰਡੀ ਸੰਨ੍ਯਾਸੀ ਹੋਤੇ ਹੈਂ (ਚਮੜੀ) ਬਾਘੰਬਰ ਪਹਿਨਤੇ ਹੈਂ ਏਕ ਬ੍ਰਾਹਮਣ ਛਤ੍ਰੀ ਹੈਂ ਜੋ (ਸਿਖਾ) ਚੋਟੀ (ਸੂਤੁ) ਜਨੇਊ ਔਰ ਧੋਤੀ ਪਹਰਤੇ ਹੈਂ ਤੂੰ ਸ੍ਵਾਮੀ ਹੈਂ ਮੈਂ ਤੇਰਾ ਸ੍ਵਾਂਗੀ ਹੂੰ ਸ੍ਰੀ ਗੁਰੂ ਜੀ (ਪ੍ਰਣਵੈ) ਕਹਤੇ ਹੈਂ ਵਾ ਪ੍ਰਣਾਮ ਕਰਤੇ ਹੈਂ ਹੇ ਸ੍ਵਾਮੀ ਤੇਰੀ ਜਾਤ ਕੈਸੀ ਭਾਵ ਇਨ ਸਭ ਸ੍ਵਾਂਗੋ ਕੇ ਧਾਰਨੇ ਪਰ ਭੀ ਕਿਸੀ ਨੇ ਇਦੰ ਕਰਕੇ ਭੇਦ ਕੋ ਨਹੀਂ ਪਾਯਾ ਵਾ ਜੋ ਤੇਰੇ ਨਾਮ ਮੈਂ ਰਤੇ ਹੈਂ ਤਿਨਕੀ ਕੈਸੀ ਜਾਤਿ ਹੈ ਅਰਥਾਤ ਤਿਨ ਕੋ ਜਾਤਿ ਅਭਿਮਾਨ ਨਹੀਂ ਹੋਤਾ ਹੈ॥੪॥੧॥੩੩॥


ਆਸਾ ਘਰੁ ਮਹਲਾ   ਸਤਿਗੁਰ ਪ੍ਰਸਾਦਿ   ਭੀਤਰਿ ਪੰਚ ਗੁਪਤ ਮਨਿ ਵਾਸੇ   ਥਿਰੁ ਰਹਹਿ ਜੈਸੇ ਭਵਹਿ ਉਦਾਸੇ ॥੧॥  

आसा घरु ५ महला १   ੴ सतिगुर प्रसादि ॥   भीतरि पंच गुपत मनि वासे ॥   थिरु न रहहि जैसे भवहि उदासे ॥१॥  

Āsā gẖar 5 mėhlā 1   Ik▫oaʼnkār saṯgur parsāḏ.   Bẖīṯar pancẖ gupaṯ man vāse.   Thir na rahėh jaise bẖavėh uḏāse. ||1||  

Aasaa, Fifth House, First Mehl:   One Universal Creator God. By The Grace Of The True Guru:   The five evil passions dwell hidden within the mind.   They do not remain still, but move around like wanderers. ||1||  

ਆਸਾ ਪਹਿਲੀ ਪਾਤਸ਼ਾਹੀ।   ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।   ਪੰਜ ਮੰਦੇ ਵਿਸ਼ੇ-ਵੇਗ-ਲੁਕ ਕੇ ਚਿੱਤ ਅੰਦਰ ਵੱਸਦੇ ਹਨ, ਅਤੇ।   ਉਹ ਅਸਥਿਰ ਨਹੀਂ ਰਹਿੰਦੇ, ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਹਨ।  

ਇਸ ਮਨ ਕੇ ਭੀਤਰ ਕਾਮਾਦਿ ਪਾਂਚ ਗੁਪਤ ਬਸ ਰਹੇ ਹੈਂ ਸੋ ਮਨ ਇਸੀ ਤੇ ਇਸਥਰੁ ਨਹੀਂ ਰਹਤਾ ਉਦਾਸੀਨ ਕੀ ਭਾਂਤਿ ਭ੍ਰਮਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits