Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

ਰਾਗ ਆਸਾ ਪਹਿਲੀ ਪਾਤਸ਼ਾਹੀ।  

ਕਿਸੇ ਦੇਹਾਭਿਮਾਨੀ ਪੰਡਤ ਪ੍ਰਤਿ ਉਪਦੇਸ ਹੈ॥


ਕਾਇਆ ਬ੍ਰਹਮਾ ਮਨੁ ਹੈ ਧੋਤੀ   ਗਿਆਨੁ ਜਨੇਊ ਧਿਆਨੁ ਕੁਸਪਾਤੀ   ਹਰਿ ਨਾਮਾ ਜਸੁ ਜਾਚਉ ਨਾਉ   ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥  

काइआ ब्रहमा मनु है धोती ॥   गिआनु जनेऊ धिआनु कुसपाती ॥   हरि नामा जसु जाचउ नाउ ॥   गुर परसादी ब्रहमि समाउ ॥१॥  

Kā▫i▫ā barahmā man hai ḏẖoṯī.   Gi▫ān jane▫ū ḏẖi▫ān kuspāṯī.   Har nāmā jas jācẖa▫o nā▫o.   Gur parsādī barahm samā▫o. ||1||  

Let the body be the Brahmin, and let the mind be the loin-cloth;   let spiritual wisdom be the sacred thread, and meditation the ceremonial ring.   I seek the Name of the Lord and His Praise as my cleansing bath.   By Guru's Grace, I am absorbed into God. ||1||  

ਮੈਂ ਆਪਣੇ ਤਨ ਨੂੰ ਬ੍ਰਹਮਨ, ਦਿਲ ਨੂੰ ਧੋਤੀ, ਗਿਆਨ ਨੂੰ ਜਨੇਊ,   ਅਤੇ ਪ੍ਰਭੂ-ਧਿਆਨ (ਸਿਮਰਨ) ਨੂੰ ਦੱਭ ਦੇ ਪੱਤੇ ਬਣਾਉਂਦਾ ਹਾਂ।   ਤੀਰਥਾਂ ਉਤੇ ਇਸ਼ਨਾਨ ਦੀ ਥਾਂ ਮੈਂ ਵਾਹਿਗੁਰੂ ਦਾ ਨਾਮ ਅਤੇ ਸਿਫ਼ਤ ਸ਼ਲਾਘਾ ਮੰਗਦਾ ਹਾਂ।   ਗੁਰਾਂ ਦੀ ਰਹਿਮਤ ਸਦਕਾ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।  

ਤਿਨਕਾ ਮਨੁ (ਬ੍ਰਹਮਾ) ਬ੍ਰਾਹਮਨ ਹੈ ਜਿਨੋਂ ਨੇ (ਕਾਇਆਂ) ਦੇਹੀ (ਧੋਤੀ) ਭਾਵ ਪਾਪੋਂ ਸੇ ਰਹਤ ਕਰੀ ਹੈ ਜਿਨੋਂ ਨੇ ਮਨ ਕੋ ਸੁਧ ਕੀਆ ਹੈ ਗ੍ਯਾਨ ਕਾ ਜਨੇਊ ਪਹਿਰਾ ਹੈ ਔਰ ਧ੍ਯਾਨ ਕੀ (ਕੁਸਪਾਤੀ) ਕੁਸਾ ਕੇ ਛਲੇ ਪਹਰੇ ਹੈਂ ਸੋ ਬ੍ਰਾਹਮਣ ਹੂਏ ਹੈਂ ਹੇ ਪਾਂਡੇ ਤੂੰ ਭੀ ਐਸਾ ਬ੍ਰਾਹਮਣ ਹੋ ਕਰ ਹਰਿ ਨਾਮ ਕੇ ਜਸ (ਨਾਉ) ਨੌਕਾ ਕੋ ਗੁਰੋਂ ਸੇ ਮਾਂਗ ਔਰ ਗੁਰੋਂ ਕੀ ਕ੍ਰਿਪਾ ਸੇ ਬ੍ਰਹਮ ਮੈਂ ਸਮਾਇ ਜਾਉ॥੧॥


ਪਾਂਡੇ ਐਸਾ ਬ੍ਰਹਮ ਬੀਚਾਰੁ   ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ  

पांडे ऐसा ब्रहम बीचारु ॥   नामे सुचि नामो पड़उ नामे चजु आचारु ॥१॥ रहाउ ॥  

Pāʼnde aisā barahm bīcẖār.   Nāme sucẖ nāmo paṛa▫o nāme cẖaj ācẖār. ||1|| rahā▫o.  

O Pandit, O religious scholar, contemplate God in such a way   that His Name may sanctify you, that His Name may be your study, and His Name your wisdom and way of life. ||1||Pause||  

ਹੇ ਪੰਡਿਤ! ਐਸ ਤਰ੍ਹਾਂ ਪ੍ਰਭੂ ਦਾ ਸਿਮਰਨ ਕਰ,   ਕਿ ਉਸ ਦਾ ਨਾਮ ਤੇਰੀ ਪਵਿੱਤ੍ਰਤਾ, ਉਸ ਦਾ ਨਾਮ ਤੇਰੀ ਪੜ੍ਹਾਈ, ਉਸ ਦਾ ਨਾਮ ਤੇਰੀ ਸਿਆਣਪ ਅਤੇ ਜੀਵਨ-ਰਹੁ-ਰੀਤੀ ਹੋਵੇ। ਠਹਿਰਾਉ।  

ਹੇ ਪਾਂਡੇ ਐਸਾ ਹੋਕੇ ਬ੍ਰਹਮਾ ਕਾ ਬੀਚਾਰੁ ਕਰੁ ਨਾਮ ਜਾਪ ਕੀ ਹੀ ਪਵਿੱਤ੍ਰਤਾ ਕਰ ਜਿਨ ਭਗਵਤ ਸਬੰਧੀ ਗ੍ਰੰਥੋਂ ਮੇ ਨਾਮ ਕੀ ਮਹਿਮਾ ਹੋ ਸੋਈ ਪੜ੍ਹ (ਨਾਮੇ ਚਜੁ ਆਚਾਰ) ਨਾਮ ਜਪਨ ਰੂਪ ਹੀ ਸ੍ਰੇਸਟ ਕਰਮੋਂ ਕੋ ਕਰ॥੧॥


ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ   ਧੋਤੀ ਟਿਕਾ ਨਾਮੁ ਸਮਾਲਿ   ਐਥੈ ਓਥੈ ਨਿਬਹੀ ਨਾਲਿ   ਵਿਣੁ ਨਾਵੈ ਹੋਰਿ ਕਰਮ ਭਾਲਿ ॥੨॥  

बाहरि जनेऊ जिचरु जोति है नालि ॥   धोती टिका नामु समालि ॥   ऐथै ओथै निबही नालि ॥   विणु नावै होरि करम न भालि ॥२॥  

Bāhar jane▫ū jicẖar joṯ hai nāl.   Ḏẖoṯī tikā nām samāl.   Aithai othai nibhī nāl.   viṇ nāvai hor karam na bẖāl. ||2||  

The outer sacred thread is worthwhile only as long as the Divine Light is within.   So make the remembrance of the Naam, the Name of the Lord, your loin-cloth and the ceremonial mark on your forehead.   Here and hereafter, the Name alone shall stand by you.   Do not seek any other actions, except the Name. ||2||  

ਬਾਹਰਲਾ ਜੰਞੂ ਤਦ ਤਾਂਈ ਰਹਿੰਦਾ ਹੈ, ਜਦ ਤੋੜੀਂ ਈਸ਼ਵਰੀ ਪ੍ਰਕਾਸ਼ ਤੇਰੇ ਅੰਦਰ ਹੈ।   ਨਾਮ ਦੇ ਸਿਮਰਨ ਨੂੰ ਆਪਣੇ ਤੇੜ ਦੀ ਚਾਦਰ ਅਤੇ ਤਿਲਕ ਬਣਾ।   ਕੇਵਲ ਨਾਮ ਹੀ ਏਥੇ ਅਤੇ ਓਥੇ ਤੇਰਾ ਪੱਖ ਪੂਰੇਗਾ।   ਨਾਮ ਦੇ ਬਗੈਰ, ਹੋਰਸ ਅਮਲਾਂ ਦੀ ਖੋਜ ਭਾਲ ਨਾਂ ਕਰ।  

ਬਾਹਰ ਕਾ ਜਨੇਊ ਤਬ ਤਕ ਰਹਤਾ ਹੈ ਜਬ ਤਕ ਜੋਤਿ ਚੈਤੰਨ੍ਯ ਸਤਾ ਇਸ ਸਰੀਰ ਕੇ ਸਾਥ ਹੈ ਤਾਂ ਤੇ ਹੇ ਪੰਡਿਤ ਬਾਹਰ ਕਾ ਭਰੋਸਾ ਤ੍ਯਾਗ ਕਰ ਧੋਤੀ ਇਹੀ ਕਰ ਟਿਕਾ ਸਿਰੋਮਣੀ ਜੋ ਨਾਮ ਹੈ ਤਿਸ ਕਾ ਸਿਮਰਨੁ ਕਰ ਜੋ ਇਸ ਲੋਕ ਮੈਂ ਪਰਲੋਕ ਮੈਂ ਤੇਰਾ ਸਾਥ ਨਿਭ ਜਾਏ ਬਿਨਾ ਨਾਮ ਕੇ ਦੂਸਰੇ ਕਰਮੋਂ ਕੋ ਨ ਖੋਜਤਾ ਫਿਰ॥੨॥


ਪੂਜਾ ਪ੍ਰੇਮ ਮਾਇਆ ਪਰਜਾਲਿ   ਏਕੋ ਵੇਖਹੁ ਅਵਰੁ ਭਾਲਿ   ਚੀਨ੍ਹ੍ਹੈ ਤਤੁ ਗਗਨ ਦਸ ਦੁਆਰ   ਹਰਿ ਮੁਖਿ ਪਾਠ ਪੜੈ ਬੀਚਾਰ ॥੩॥  

पूजा प्रेम माइआ परजालि ॥   एको वेखहु अवरु न भालि ॥   चीन्है ततु गगन दस दुआर ॥   हरि मुखि पाठ पड़ै बीचार ॥३॥  

Pūjā parem mā▫i▫ā parjāl.   Ėko vekẖhu avar na bẖāl.   Cẖīnĥai ṯaṯ gagan ḏas ḏu▫ār.   Har mukẖ pāṯẖ paṛai bīcẖār. ||3||  

Worship the Lord in loving adoration, and burn your desire for Maya.   Behold only the One Lord, and do not seek out any other.   Become aware of reality, in the Sky of the Tenth Gate;   read aloud the Lord's Word, and contemplate it. ||3||  

ਪ੍ਰਭੂ ਦੇ ਪਿਆਰ ਨਾਲ ਉਪਾਸ਼ਨਾ ਕਰ ਤੇ ਧਨ ਦੌਲਤ ਦੀ ਖ਼ਾਹਿਸ਼ ਨੂੰ ਸਾੜ ਸੁੱਟ।   ਕੇਵਲ ਇੱਕ ਵਾਹਿਗੁਰੂ ਨੂੰ ਦੇਖ, ਤੇ ਹੋਰ ਕਿਸੇ ਦੀ ਤਲਾਸ਼ ਨਾਂ ਕਰ।   ਦਸਵੇਂ ਦਰਵਾਜ਼ੇ ਦੇ ਆਕਾਸ਼ ਤੇ ਤੂੰ ਅਸਲੀਅਤ ਨੂੰ ਵੇਖ,   ਅਤੇ ਤੂੰ ਆਪਣੇ ਮੂੰਹ ਨਾਲ ਹਰੀ ਦੀ ਵਾਰਤਾ ਵਾਚ ਅਤੇ ਇਸ ਦੀ ਸੋਚ ਵੀਚਾਰ ਕਰ।  

ਠਾਕੁਰ ਪੂਜਾ ਯਹੀ ਹੈ ਜੋ ਪ੍ਰਮੇਸ੍ਵਰ ਮੇ ਪ੍ਰੇਮ ਕਰ (ਮਾਯਾ) ਛਲ ਵਾ ਕਪਟ ਇਸਕੋ (ਪਰ) ਭਲੀ ਪ੍ਰਕਾਰ ਜਲਾਓ ਅਰਥਾਤ ਏਹੀ ਧੂਪ ਦੇਉ ਏਕ ਅਕਾਲ ਪੁਰਖ ਕੋ ਹੀ ਸ੍ਰਬਤ੍ਰ ਸਥਾਣੋ ਮੈਂ ਦੇਖ ਔਰ ਦੇਵੀ ਦੇਵਤਿਓਂ ਕੋ (ਨ ਭਾਲਿ) ਢੂੰਢਤਾ ਨਾ ਫਿਰ (ਗਗਨ) ਚਿਦਾਕਾਸਕੋ ਤਤ ਰੂਪ (ਦਸ ਦੁਅਰ) ਦਸੋਂ ਇੰਦ੍ਰੀਓਂ ਮੇਂ ਪੂਰਨ ਜਾਨ ਭਾਵ ਯਹ ਕਿ ਦੇਖਤਾ ਸੁਨਤਾ ਸੂੰਘਤਾ ਸੋਈ ਹੈ ਮੁਖ ਸੇ ਭੀ ਹਰੀ ਕਾ ਪਾਠ ਕਰ ਬਿਚਾਰ ਭੀ ਹਰਿ ਸਰੂਪ ਕਾ ਹੀ ਕਰ॥੩॥


ਭੋਜਨੁ ਭਾਉ ਭਰਮੁ ਭਉ ਭਾਗੈ   ਪਾਹਰੂਅਰਾ ਛਬਿ ਚੋਰੁ ਲਾਗੈ   ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ   ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥  

भोजनु भाउ भरमु भउ भागै ॥   पाहरूअरा छबि चोरु न लागै ॥   तिलकु लिलाटि जाणै प्रभु एकु ॥   बूझै ब्रहमु अंतरि बिबेकु ॥४॥  

Bẖojan bẖā▫o bẖaram bẖa▫o bẖāgai.   Pāhrū▫arā cẖẖab cẖor na lāgai.   Ŧilak lilāt jāṇai parabẖ ek.   Būjẖai barahm anṯar bibek. ||4||  

With the diet of His Love, doubt and fear depart.   With the Lord as your night watchman, no thief will dare to break in.   Let the knowledge of the One God be the ceremonial mark on your forehead.   Let the realization that God is within you be your discrimination. ||4||  

ਪ੍ਰਭੂ ਦੀ ਪ੍ਰੀਤ ਦੀ ਖੁਰਾਕ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ।   ਜੇਕਰ ਰੋਹਬ ਦਾਬ ਵਾਲਾ ਸੰਤਰੀ ਪਹਿਰੇ ਤੇ ਹੋਵੇ ਤਾਂ ਚੋਰ ਰਾਤ ਨੂੰ ਸੰਨ੍ਹ ਨਹੀਂ ਲਾਉਂਦਾ।   ਇਕ ਸੁਆਮੀ ਦੀ ਗਿਆਤ ਹੀ ਮੱਥੇ ਉਪਰ ਦਾ ਟਿੱਕਾ ਹੈ।   ਇਹ ਅਨੁਭਵਕਤਾ ਹੀ ਕਿ ਪ੍ਰਭੂ ਤੇਰੇ ਅੰਦਰ ਹੈ, ਤੇਰੀ ਪ੍ਰਬੀਨ ਵੀਚਾਰ ਹੈ।  

(ਭਾਉ) ਗ੍ਯਾਨ ਕਾ ਭੋਜਨੁ ਕਰੁ ਜਿਸ ਕਰ ਭ੍ਰਮ ਔਰ ਭ੍ਯ ਭਾਗ ਜਾਇ ਅਰਥਾਤ ਦੂਰ ਹੋ ਜਾਇ ਗੁਰ ਸਬਦ ਕੋ (ਪਾਹਰੂਅ) ਪਹਰੇ ਵਾਲੇ (ਰਾਛਬਿ) ਰਖ੍ਯਕ ਕਰ ਵਾ (ਪਾਹਰੂਅਰਾ) ਪਹਰੇ ਵਾਲਾ ਜੋ ਗੁਰ ਸਬਦ ਹੋਵੈ ਤਉ (ਛਬਿ) ਰਾਤ ਮੈਂ ਭਾਵ ਅਵਸਥਾ ਮੈਂ ਕਾਮਾਦਿਕ ਚੋਰੋਂ ਕਾ ਸਮਦਾਉ ਨ ਲਗੈ ਏਕ ਪ੍ਰਭੂ ਕੋ ਜਾਨ ਯਹੀ (ਲਿਲਾਟਿ) ਮਸਤਕ ਮੇਂ ਤਿਲਕ ਕਰੁ ਔਰ ਬਿਚਾਰ ਬਿਬੇਕ ਕਰਕੇ ਅਪਨੇ ਹ੍ਰਿਦ੍ਯ ਕੇ ਅੰਦਰ ਹੀ ਬ੍ਰਹਮ ਕੋ (ਬੂਝੈ) ਜਾਨੁ॥੪॥


ਆਚਾਰੀ ਨਹੀ ਜੀਤਿਆ ਜਾਇ   ਪਾਠ ਪੜੈ ਨਹੀ ਕੀਮਤਿ ਪਾਇ   ਅਸਟ ਦਸੀ ਚਹੁ ਭੇਦੁ ਪਾਇਆ   ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥   ਆਸਾ ਮਹਲਾ   ਸੇਵਕੁ ਦਾਸੁ ਭਗਤੁ ਜਨੁ ਸੋਈ  

आचारी नही जीतिआ जाइ ॥   पाठ पड़ै नही कीमति पाइ ॥   असट दसी चहु भेदु न पाइआ ॥   नानक सतिगुरि ब्रहमु दिखाइआ ॥५॥२०॥   आसा महला १ ॥   सेवकु दासु भगतु जनु सोई ॥  

Ācẖārī nahī jīṯi▫ā jā▫e.   Pāṯẖ paṛai nahī kīmaṯ pā▫e.   Asat ḏasī cẖahu bẖeḏ na pā▫i▫ā.   Nānak saṯgur barahm ḏikẖā▫i▫ā. ||5||20||   Āsā mėhlā 1.   Sevak ḏās bẖagaṯ jan so▫ī.  

Through ritual actions, God cannot be won over;   by reciting sacred scriptures, His value cannot be estimated.   The eighteen Puraanas and the four Vedas do not know His mystery.   O Nanak, the True Guru has shown me the Lord God. ||5||20||   Aasaa, First Mehl:   He alone is the selfless servant, slave and humble devotee,  

ਕਰਮ ਕਾਂਡਾਂ ਰਾਹੀਂ ਵਾਹਿਗੁਰੁ ਜਿੱਤਿਆਂ ਨਹੀਂ ਜਾ ਸਕਦਾ,   ਨਾਂ ਹੀ ਧਾਰਮਕ ਗ੍ਰੰਥਾਂ ਦੇ ਵਾਚਣ ਰਾਹੀਂ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ।   ਅਠਾਹਰਾਂ ਪੁਰਾਣ ਅਤੇ ਚਾਰ ਵੇਦ ਉਸਦੇ ਭੇਤ ਨੂੰ ਨਹੀਂ ਜਾਣਦੇ।   ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ।   ਰਾਗ ਆਸਾ ਪਹਿਲੀ ਪਾਤਸ਼ਾਹੀ।   ਜੋ ਗੁਰੂ-ਸਮਰਪਨ ਸਿੱਖ ਸਾਹਿਬ ਦਾ ਟਹਿਲੂਆ ਬਣ ਜਾਂਦਾ ਹੈ,  

ਨਾਮ ਜਪੇ ਸੇ ਬਿਨਾ ਔਰ ਅਚਾਰੋਂ ਕਰ ਪਰਮੇਸਰ ਜੀਤਾ ਨਹੀਂ ਜਾਤਾ ਅਰਥਾਤ ਪ੍ਰਾਪਤਿ ਨਹੀਂ ਹੋਤਾ। ਔਰ ਪਾਠੋਂ ਕੇ ਪੜ੍ਹਨੇ ਸੇ ਭੀ ਉਸ ਕੀ ਕੀਮਤਿ ਪਾਈ ਨਹੀਂ ਜਾਤੀ ਅਰਥਾਤ ਯਥਾਰਥ ਕੋ ਬੋਧ ਨਹੀਂ ਹੋਤਾ (ਅਸਟ ਦਸੀ) ਅਠਾਰਾਂ ਪੁਰਾਣੋਂ ਨੇ ਭੀ ਔਰ ਚਾਰ ਬੇਦੋਂ ਨੇ ਭੀ ਵਾ ਇਨੋਂ ਕੇ ਪਾਠਕੋਂ ਨੇ ਭੇਦ ਨਹੀਂ ਪਾਇਆ॥ ਸ੍ਰੀ ਗੁਰੂ ਜੀ ਕਹਤੇ ਹੈਂ ਐਸਾ ਜੋ ਬ੍ਰਹਮ ਹੈ ਸੋ ਹੇ ਪੰਡਤ ਸਤਿਗੁਰੋਂ ਨੇ ਦਿਖਾਇਆ ਹੈ॥ ਭਾਵ ਏਹ ਕਿ ਬਿਨਾਂ ਸਤਿਗੁਰੋਂ ਕੇ ਉਪਦੇਸ਼ ਸੇ ਕਿਤਨੇ ਹੀ ਕਰਮ ਕਰੋ ਬੋਧ ਨਹੀਂ ਹੋਇਗਾ॥੫॥੨੦॥


ਠਾਕੁਰ ਕਾ ਦਾਸੁ ਗੁਰਮੁਖਿ ਹੋਈ   ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ   ਤਿਸੁ ਬਿਨੁ ਦੂਜਾ ਅਵਰੁ ਕੋਈ ॥੧॥  

ठाकुर का दासु गुरमुखि होई ॥   जिनि सिरि साजी तिनि फुनि गोई ॥   तिसु बिनु दूजा अवरु न कोई ॥१॥  

Ŧẖākur kā ḏās gurmukẖ ho▫ī.   Jin sir sājī ṯin fun go▫ī.   Ŧis bin ḏūjā avar na ko▫ī. ||1||  

who as Gurmukh, becomes the slave of his Lord and Master.   He, who created the Universe, shall ultimately destroy it.   Without Him, there is no other at all. ||1||  

ਕੇਵਲ ਓਹੀ ਨੌਕਰ, ਗੋਲਾ ਅਤੇ ਭਗਤ ਹੈ।   ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਹੀ ਓੜਕ ਨੂੰ ਇਸ ਨੂੰ ਲੈ ਕਰ ਦੇਵੇਗਾ।   ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।  

ਯਹ ਸ੍ਰਿਸਟੀ ਜਿਸ ਪਰਮਾਤਮਾ ਨੇ ਉਤਪੰਨ ਕਰੀ ਹੈ ਉਸੀ ਨੇ (ਗੋਈ) ਭਾਵ ਪ੍ਰਲਯ ਕਰੀ ਹੈ ਐਸਾ ਸਮਰਥ ਜੋ ਪ੍ਰਭੂ ਹੈ ਤਿਸਤੇ ਬਿਨਾਂ ਦੂਸਰਾ ਕੋਈ ਨਹੀਂ ਹੈ॥੧॥


ਸਾਚੁ ਨਾਮੁ ਗੁਰ ਸਬਦਿ ਵੀਚਾਰਿ   ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ  

साचु नामु गुर सबदि वीचारि ॥   गुरमुखि साचे साचै दरबारि ॥१॥ रहाउ ॥  

Sācẖ nām gur sabaḏ vīcẖār.   Gurmukẖ sācẖe sācẖai ḏarbār. ||1|| rahā▫o.  

Who reflects upon the True Name through the Word of the Guru's Shabad,   that Gurmukh is found to be true in the True Court. ||1||Pause||  

ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ,   ਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ।  

ਗੁਰਮੁਖ ਜੋ ਹੈਂ ਸੋ ਸਚਾ ਨਾਮ ਔ ਗੁਰ ਉਪਦੇਸ਼ ਕੋ ਬਿਚਾਰ ਕਰ ਜਪਤੇ ਹੈਂ ਤਿਸੀ ਤੇ ਸਾਚੇ ਕੇ ਦਰਬਾਰ ਮੇਂ ਸਚੇ ਰਹਤੇ ਹੈਂ॥


ਸਚਾ ਅਰਜੁ ਸਚੀ ਅਰਦਾਸਿ   ਮਹਲੀ ਖਸਮੁ ਸੁਣੇ ਸਾਬਾਸਿ   ਸਚੈ ਤਖਤਿ ਬੁਲਾਵੈ ਸੋਇ   ਦੇ ਵਡਿਆਈ ਕਰੇ ਸੁ ਹੋਇ ॥੨॥  

सचा अरजु सची अरदासि ॥   महली खसमु सुणे साबासि ॥   सचै तखति बुलावै सोइ ॥   दे वडिआई करे सु होइ ॥२॥  

Sacẖā araj sacẖī arḏās.   Mahlī kẖasam suṇe sābās.   Sacẖai ṯakẖaṯ bulāvai so▫e.   Ḏe vadi▫ā▫ī kare so ho▫e. ||2||  

The true supplication, the true prayer -   within the Mansion of His Sublime Presence, the True Lord Master hears and applauds these.   He summons the truthful to His Heavenly Throne   and bestows glorious greatness upon them; that which He wills, comes to pass. ||2||  

ਸੱਚੀ ਬੇਨਤੀ ਅਤੇ ਦਿਲੀ ਪ੍ਰਾਰਥਨਾ ਨੂੰ,   ਆਪਣੇ ਮੰਦਰ ਅੰਦਰ ਕੰਤ ਸਰਵਣ ਕਰਦਾ ਅਤੇ ਸਲਾਹੁੰਦਾ ਹੈ।   ਉਹ ਸੁਆਮੀ ਸਚਿਆਰਾਂ ਨੂੰ ਆਪਣੇ ਰਾਜ ਸਿੰਘਾਸਣ ਉਤੇ ਸੱਦ ਘਲਦਾ ਹੈ,   ਅਤੇ ਉਨ੍ਹਾਂ ਨੂੰ ਇੱਜ਼ਤ ਬਖਸ਼ਦਾ ਹੈ। ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।  

ਸਚਾ ਵਹੁ (ਅਰਜ) ਬੇਨਤੀ ਕਾ ਸੁਨਨੇ ਹਾਰਾ ਹੈ ਗੁਰਮੁਖ ਸਚੀ ਅਰਦਾਸ ਬੇਨਤੀ ਕੇ ਕਰਨੇ ਹਾਰੇ ਹੈਂ (ਮਹਲੀ) ਸਭ ਕੇ ਅੰਤਸਕਰਨ ਮਹਲ ਮੇਂ ਜੋ ਬਿਰਾਜਮਾਨ ਹੋਇ ਸੋ ਮਹਲੀ ਸੋ ਐਸਾ ਮਹਲੀ ਸ੍ਵਾਮੀ ਉਨ ਗੁਰਮੁਖੋਂ ਕੀ ਅਰਦਾਸ ਕੋ ਸੁਨ ਕਰ ਸਾਬਾਸੀ ਦੇਤਾ ਹੈ॥ (ਸਚੈ ਤਖਤਿ) ਸਰੂਪ ਮੈ ਵਾ ਬੈਕੰੁਠ ਮੈ ਸੋ ਪਰਮਾਤਮਾ ਬੁਲਾਉਤਾ ਹੈ ਔਰ ਐਸੀ ਵਡਿਆਈ ਦੇਤਾ ਹੈ ਜੋ ਗੁਰਮੁਖ ਕਰੈ ਸੋਈ ਹੋ ਜਾਤਾ ਹੈ॥ ❀ਪ੍ਰਸ਼ਨ: ਵਹੁ ਗੁਰਮੁਖ ਕਿਸ ਪ੍ਰਕਾਰ ਬੇਨਤੀ ਕਰਤੇ ਹੈਂ? ॥੨॥ ❀ਉੱਤਰ:


ਤੇਰਾ ਤਾਣੁ ਤੂਹੈ ਦੀਬਾਣੁ   ਗੁਰ ਕਾ ਸਬਦੁ ਸਚੁ ਨੀਸਾਣੁ   ਮੰਨੇ ਹੁਕਮੁ ਸੁ ਪਰਗਟੁ ਜਾਇ   ਸਚੁ ਨੀਸਾਣੈ ਠਾਕ ਪਾਇ ॥੩॥  

तेरा ताणु तूहै दीबाणु ॥   गुर का सबदु सचु नीसाणु ॥   मंने हुकमु सु परगटु जाइ ॥   सचु नीसाणै ठाक न पाइ ॥३॥  

Ŧerā ṯāṇ ṯūhai ḏībāṇ.   Gur kā sabaḏ sacẖ nīsāṇ.   Manne hukam so pargat jā▫e.   Sacẖ nīsāṇai ṯẖāk na pā▫e. ||3||  

The Power is Yours; You are my only Support.   The Word of the Guru's Shabad is my true password.   One who obeys the Hukam of the Lord's Command, goes to Him openly.   With the password of truth, his way is not blocked. ||3||  

ਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ।   ਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ।   ਜੋ ਸੁਆਮੀ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਜ਼ਾਹਿਰਾ ਹੀ ਉਸ ਕੋਲ ਚਲਿਆ ਜਾਂਦਾ ਹੈ।   ਸੱਚ ਦੇ ਚਿੰਨ੍ਹ ਕਰਕੇ ਉਸ ਨੂੰ ਰੁਕਾਵਟ ਨਹੀਂ ਪੈਦੀ।  

ਹੇ ਪ੍ਰਭੂ ਤੇਰਾ ਹੀ ਹਮਕੋ ਬਲ ਹੈ ਔਰ ਤੁਹੀ ਹਮਾਰਾ (ਦੀਬਾਣੁ) ਆਸਾਰਾ ਹੈਂ ਗੁਰੋਂ ਕਾ ਉਪਦੇਸ਼ ਤਿਨ ਕੇ ਪਾਸ ਸਚਾ ਪਰਵਾਨਾ ਹੈ। ਪਰਮਾਤਮਾਂ ਕੀ ਆਗਿਆ ਕੋ ਮਾਨਤੇ ਹੈਂ ਸੋ ਪਰਗਟ ਹੋ ਕਰ ਪ੍ਰਭੂ ਕੇ ਪਾਸ ਜਾਤੇ ਹੈਂ ਕਿਉਂਕਿ ਉਨਕੇ ਪਾਸ ਸਚਾ (ਨੀਸਾਣੈ) ਪਰਵਾਨਾ ਹੈ॥ ਇਸ ਕਰਕੇ ਤਿਨ ਕੋ ਕਾਮਾਦਿ ਬਿਕਾਰ ਰੋਕ ਨਹੀਂ ਸਕਤੇ ਹੈਂ॥


ਪੰਡਿਤ ਪੜਹਿ ਵਖਾਣਹਿ ਵੇਦੁ   ਅੰਤਰਿ ਵਸਤੁ ਜਾਣਹਿ ਭੇਦੁ   ਗੁਰ ਬਿਨੁ ਸੋਝੀ ਬੂਝ ਹੋਇ   ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥  

पंडित पड़हि वखाणहि वेदु ॥   अंतरि वसतु न जाणहि भेदु ॥   गुर बिनु सोझी बूझ न होइ ॥   साचा रवि रहिआ प्रभु सोइ ॥४॥  

Pandiṯ paṛėh vakāṇėh veḏ.   Anṯar vasaṯ na jāṇėh bẖeḏ.   Gur bin sojẖī būjẖ na ho▫e.   Sācẖā rav rahi▫ā parabẖ so▫e. ||4||  

The Pandit reads and expounds on the Vedas,   but he does not know the secret of the thing within himself.   Without the Guru, understanding and realization are not obtained;   but still God is True, pervading everywhere. ||4||  

ਬ੍ਰਹਿਮਣ ਵੇਦਾਂ ਨੂੰ ਵਾਚਦਾ ਤੇ ਉਨ੍ਹਾਂ ਦੀ ਵਿਆਖਿਆ ਕਰਦਾ ਹੈ।   ਉਹ ਆਪਣੇ ਅੰਦਰ ਦੇ ਵੱਖਰ ਦੇ ਭੇਤ ਨੂੰ ਨਹੀਂ ਸਮਝਦਾ।   ਗੁਰਾਂ ਦੇ ਬਗੈਰ ਇਹ ਸਮਝ ਅਤੇ ਗਿਆਤ ਪ੍ਰਾਪਤ ਨਹੀਂ ਹੁੰਦੀ,   ਕਿ ਉਹ ਸੱਚਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।  

ਪੰਡਤ ਬੇਦ ਪੜ੍ਹਤੇ ਹੈਂ ਔਰ ਉਨੀ ਬੇਦੋਂ ਕਾ ਵਖ੍ਯਾਨ ਭੀ ਕਰਤੇ ਹੈਂ ਪਰੰਤੂ ਜੋ ਬਸਤੂ ਬੇਦ ਵਾ ਅੰਤਸਕਰਣ ਮੇਂ ਸਾਰ ਰੂਪ ਹੈ ਤਿਸ ਕੇ ਭੇਦ ਕੋ ਨਹੀਂ ਜਾਨਤੇ ਹੈਂ॥ ਵਾਸਤਵ ਬਿਚਾਰੀਏ ਤੋ ਸੋ ਸਚਾ ਗੁਰਾਂ ਤੇ ਪੂਛੇ ਤੇ ਬਿਨਾਂ (ਬੂਝ) ਭਾਵ ਅਪ੍ਰੋਖ ਗਿਆਨ ਨਹੀਂ ਹੋਤਾ ਪ੍ਰਭੂ ਸਭ ਮੈ ਰਮਣ ਕਰ ਰਹਾ ਹੈ॥੪॥


ਕਿਆ ਹਉ ਆਖਾ ਆਖਿ ਵਖਾਣੀ   ਤੂੰ ਆਪੇ ਜਾਣਹਿ ਸਰਬ ਵਿਡਾਣੀ   ਨਾਨਕ ਏਕੋ ਦਰੁ ਦੀਬਾਣੁ   ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥  

किआ हउ आखा आखि वखाणी ॥   तूं आपे जाणहि सरब विडाणी ॥   नानक एको दरु दीबाणु ॥   गुरमुखि साचु तहा गुदराणु ॥५॥२१॥  

Ki▫ā ha▫o ākẖā ākẖ vakẖāṇī.   Ŧūʼn āpe jāṇėh sarab vidāṇī.   Nānak eko ḏar ḏībāṇ.   Gurmukẖ sācẖ ṯahā guḏrāṇ. ||5||21||  

What should I say, or speak or describe?   Only You Yourself know, O Lord of total wonder.   Nanak takes the Support of the Door of the One God.   There, at the True Door, the Gurmukhs sustain themselves. ||5||21||  

ਮੈਂ ਕੀ ਕਹਾਂ, ਅਤੇ ਉਚਾਰਨ ਤੇ ਬਿਆਨ ਕਰਾਂ?   ਤੂੰ ਹੇ ਪੂਰਨ ਅਸਚਰਜ ਰੂਪ! ਖੁਦ ਹੀ ਸਾਰਾ ਕੁਛ ਸਮਝਦਾ ਹੈਂ।   ਨਾਨਕ ਦਾ ਆਸਰਾ ਕੇਵਲ ਇੱਕ ਦਰਵਾਜ਼ਾ ਹੀ ਹੈ,   ਉਥੇ ਸੱਚੇ ਦੁਆਰੇ ਅੰਦਰ ਹੀ ਪਵਿੱਤ੍ਰ ਪੁਰਸ਼ਾਂ ਦੀ ਗੁਜ਼ਰਾਨ ਹੈ।  

ਮੈ ਮੁਖ ਕਰਕੇ ਸਮਾਨ ਤੇ ਕਿਆ ਕਹੂੰ ਔਰ ਕਿਆ ਮੈ ਵਿਸੇਸ ਕਰ (ਵਖਾਣੀ) ਉਸਤਤ ਕਰੂੰ ਸਭ ਸੇ (ਵਿਡਾਣੀ) ਵਡਾ ਵਾ ਅਸਚਰਜ ਰੂਪ ਪਰਮੇਸ੍ਵਰ ਆਪ ਸਭ ਜੀਵੋਂ ਕੀ ਗਤਿ ਕੋ ਜਾਨਤਾ ਹੈ ਤੂੰ ਇਸ ਪ੍ਰਕਾਰ ਜਾਨ ਸ੍ਰੀ ਗੁਰੂ ਜੀ ਕਹਤੇ ਹੈਂ ਮੈਂ ਵਹੀ ਏਕ ਪਰਮਾਤਮਾ ਅਪਨੇ (ਦਰੁ) ਅੰਦਰ ਹੈ ਵਹੀ ਆਸਰਾ ਰੂਪ ਹੈ ਜੋ ਸਚੇ ਗੁਰਮੁਖਿ ਹੈਂ (ਤਹਾ) ਤਿਸ ਪਰਮੇਸ੍ਵਰ ਕੇ ਜਸ ਮੈ ਸੋ ਅਵਸਥਾ ਕੋ (ਗੁਦਰਾਣੁ) ਗੁਜਾਰਤੇ ਹੈਂ॥੫॥੨੧॥


ਆਸਾ ਮਹਲਾ   ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ   ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਪਾਈ ॥੧॥  

आसा महला १ ॥   काची गागरि देह दुहेली उपजै बिनसै दुखु पाई ॥   इहु जगु सागरु दुतरु किउ तरीऐ बिनु हरि गुर पारि न पाई ॥१॥  

Āsā mėhlā 1.   Kācẖī gāgar ḏeh ḏuhelī upjai binsai ḏukẖ pā▫ī.   Ih jag sāgar ḏuṯar ki▫o ṯarī▫ai bin har gur pār na pā▫ī. ||1||  

Aasaa, First Mehl:   The clay pitcher of the body is miserable; it suffers in pain through birth and death.   How can this terrifying world-ocean be crossed over? Without the Lord - Guru, it cannot be crossed. ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਸਰੀਰ ਦਾ ਕੱਚਾ ਘੜਾ ਦੁਖੀ ਹੈ। ਜੰਮਣ ਤੇ ਮਰਨ ਵਿੱਚ ਇਹ ਕਸ਼ਟ ਉਠਾਉਂਦਾ ਹੈ।   ਇਹ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰੱਬ ਰੂਪ ਗੁਰਾਂ ਦੇ ਬਗੈਰ ਇਹ ਤਰਿਆ ਨਹੀਂ ਜਾ ਸਕਦਾ।  

ਬੇਨਤੀ ॥ ਤੇਰੀ ਕ੍ਰਿਪਾ ਦ੍ਰਿਸਟਿ ਬਿਨਾ ਦੇਹ ਜੋ ਕਾਚੀ ਗਾਗਰ ਵਤ ਹੈ ਤਿਸ ਮੈਂ ਅਭਿਮਾਨ ਕਰ ਬੁਧੀ (ਦੁਹੇਲੀ) ਦੁਖੀ ਰਹਤੀ ਹੈ ॥ ਔਰ ਬਾਰੰਬਾਰ ਜਨਮ ਮਰਨ ਕਰਕੇ ਦੁਖ ਪਾਵਤੀ ਹੈ ਇਹ ਸੰਸਾਰ ਸਾਗਰ (ਦੁਤਰੁ) ਦੁਸ?ਰ ਸੇ ਹੈ ਹਰਿ ਬਿਨਾਂ ਗੁਰ ਕ੍ਰਿਪਾ ਸੇ ਤਰ ਕਰ ਪਾਰ ਨਹੀਂ ਪ੍ਰਾਪਤਿ ਹੋਤਾ ਅਰਥਾਤ ਹਰਿ ਗੁਰ ਕ੍ਰਿਪਾ ਸੇ ਜੀਵ ਸੰਸਾਰ ਸਮੁੰਦ੍ਰ ਤਰ ਜਾਤਾ ਹੈ॥੧॥


ਤੁਝ ਬਿਨੁ ਅਵਰੁ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਕੋਇ ਹਰੇ   ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ  

तुझ बिनु अवरु न कोई मेरे पिआरे तुझ बिनु अवरु न कोइ हरे ॥   सरबी रंगी रूपी तूंहै तिसु बखसे जिसु नदरि करे ॥१॥ रहाउ ॥  

Ŧujẖ bin avar na ko▫ī mere pi▫āre ṯujẖ bin avar na ko▫e hare.   Sarbī rangī rūpī ṯūʼnhai ṯis bakẖse jis naḏar kare. ||1|| rahā▫o.  

Without You, there is no other at all, O my Beloved; without you, there is no other at all.   You are in all colors and forms; he alone is forgiven, upon whom You bestow Your Glance of Grace. ||1||Pause||  

ਤੇਰੇ ਬਾਝੋਂ ਹੋਰ ਕੋਈ ਨਹੀਂ ਮੈਡੇ ਪ੍ਰੀਤਮਾ ਵਾਹਿਗੁਰੂ। ਤੈਡੇ ਬਾਝੋਂ ਹੋਰ ਦੂਸਰਾ ਕੋਈ ਨਹੀਂ।   ਸਾਰੀਆਂ ਰੰਗਤਾਂ ਅਤੇ ਸ਼ਕਲਾਂ ਅੰਦਰ ਤੂੰ ਹੀ ਹੈ। ਉਹ ਉਸ ਨੂੰ ਮਾਫ ਕਰ ਦਿੰਦਾ ਹੈ ਜਿਸ ਉੱਤੇ ਉਹ ਰਹਿਮ ਦੀ ਨਿਗ੍ਹਾ ਕਰਦਾ ਹੈ। ਠਹਿਰਾਉ।  

ਹੇ ਮੇਰੇ ਪਿਆਰੇ ਸਭ ਕੋ ਹਰੇ ਕਰਨੇ ਹਾਰੇ ਪ੍ਰਭੂ ਤੇਰੇ ਬਿਨਾਂ ਦੂਸਰਾ ਕੋਈ ਨ ਭੂਤ ਕਾਲ ਮੈ ਥਾਨ ਭਵਿਖ੍ਯਤ ਮੇਂ ਹੋਵੇਗਾ ਬਰਤਮਾਨ ਕਾਲ ਮੇਂ ਭੀ ਸਭ ਰੂਪੋਂ ਰੰਗੋਂ ਮੇਂ ਤੁਹੀ ਹੈਂ ਜਿਸ ਪਰ ਕ੍ਰਿਪਾ ਦ੍ਰਿਸ੍ਟਿ ਕਰਤਾ ਹੈ ਤਿਸ ਕੋ ਖਿਮਾਂ ਕਰਤਾ ਹੈ॥


ਸਾਸੁ ਬੁਰੀ ਘਰਿ ਵਾਸੁ ਦੇਵੈ ਪਿਰ ਸਿਉ ਮਿਲਣ ਦੇਇ ਬੁਰੀ   ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥  

सासु बुरी घरि वासु न देवै पिर सिउ मिलण न देइ बुरी ॥   सखी साजनी के हउ चरन सरेवउ हरि गुर किरपा ते नदरि धरी ॥२॥  

Sās burī gẖar vās na ḏevai pir si▫o milaṇ na ḏe▫e burī.   Sakẖī sājnī ke ha▫o cẖaran sareva▫o har gur kirpā ṯe naḏar ḏẖarī. ||2||  

Maya, my mother-in-law, is evil; she does not let me live in my own home. The vicious one does not let me meet with my Husband Lord.   I serve at the feet of my companions and friends; the Lord has showered me with His Mercy, through Guru's Grace. ||2||  

ਮੇਰੀ ਸੱਸ ਮੰਦੀ ਹੈ। ਉਹ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੰਦੀ। ਭੈੜੀ ਸੱਸ ਮੈਨੂੰ ਆਪਣੇ ਕੰਤ ਨੂੰ ਮਿਲਣ ਨਹੀਂ ਦਿੰਦੀ।   ਸਾਥਣਾਂ ਤੇ ਸਹੇਲੀਆਂ ਦੇ ਪੈਰਾਂ ਦੀ ਮੈਂ ਸੇਵਾ ਕਰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹਰੀ ਨੇ ਮੇਰੇ ਵੱਲ ਮਿਹਰ ਨਾਲ ਤੱਕਿਆ ਹੈ।  

(ਸਾਸੁ) ਅਵਿਦ੍ਯਾ ਵਾ ਪਰ ਬ੍ਰਿਤੀ ਬੁਰੀ ਹੈ ਮਨ ਕੋ ਰਿਦੇ ਮੈ ਬਸਨੇ ਨਹੀਂ ਦੇਤੀ॥ਪ੍ਰਸ਼ਨ ਕਿਉਂ ਬੁਰੀ ਹੈ? ਹੇ ਪਤੀ ਤੇਰੇ ਸੇ ਮਿਲਨੇ ਨਹੀਂ ਦੇਤੀ ਇਸ ਕਰਕੇ ਬੁਰੀ ਹੈ ਫਿਰ ਮੈਂਨੇ ਨਿਰਾਸ ਹੋ ਕਰ (ਸਖੀ) ਪ੍ਯਾਰੀ (ਸਾਜਨੀ) ਜੋ ਸੰਤ ਜਨ ਹੈਂ ਤਿਨ ਕੇ ਚਰਨੋਂ ਕੀ (ਸਰੇਵਉ) ਸੇਵਾ ਕਰੀ ਤਬ ਹੇ ਹਰੀ ਗੁਰੋਂ ਕੀ ਕ੍ਰਿਪਾ ਸੇ ਆਪਨੇ ਮੁਝ ਪਰ ਕ੍ਰਿਪਾ ਦ੍ਰਿਸ੍ਟੀ ਕਰੀ॥੨॥


ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਅਵਰੁ ਕੋਈ   ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥  

आपु बीचारि मारि मनु देखिआ तुम सा मीतु न अवरु कोई ॥   जिउ तूं राखहि तिव ही रहणा दुखु सुखु देवहि करहि सोई ॥३॥  

Āp bīcẖār mār man ḏekẖi▫ā ṯum sā mīṯ na avar ko▫ī.   Ji▫o ṯūʼn rākẖahi ṯiv hī rahṇā ḏukẖ sukẖ ḏevėh karahi so▫ī. ||3||  

Reflecting upon my self, and conquering my mind, I have seen that there is no other friend like You.   As You keep me, so do I live. You are the Giver of peace and pleasure. Whatever You do, comes to pass. ||3||  

ਆਪਣੇ ਆਪੇ ਨੂੰ ਸੋਚ ਵਿਚਾਰ ਅਤੇ ਆਪਣੇ ਮਨ ਨੂੰ ਕਾਬੂ ਕਰਕੇ ਮੈਂ ਵੇਖਿਆ ਹੈ, ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ।   ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।  

ਮਨ ਕੋ ਮਾਰ ਕਰ ਅਰਥਾਤ ਏਕਾਗਰ ਕਰ ਅਪਨੇ ਮੇਂ ਆਪ ਬੀਚਾਰ ਕਰ ਭਲੀ ਭਾਂਤ ਦੇਖ ਲਿਆ ਤੁਮਾਰੇ ਜੈਸਾ ਦੂਸਰਾ ਕੋਈ ਮਿਤ੍ਰ ਨਹੀਂ ਹੈ ਜਿਸ ਪ੍ਰਕਾਰ ਤੁਮ ਰਾਖੋ ਤਿਸੀ ਪ੍ਰਕਾਰ ਹਮ ਕੋ ਰਹਨਾ ਜੋਗ੍ਯ ਹੈ ਜੋ ਸੁਖ ਦੁਖ ਦੇਉਗੇ ਭਾਣਾ ਮਾਨ ਕਰ ਸੋਈ ਕਰੂੰਗਾ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits