Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਨਤ ਤਰੰਗ ਭਗਤਿ ਹਰਿ ਰੰਗਾ   ਅਨਦਿਨੁ ਸੂਚੇ ਹਰਿ ਗੁਣ ਸੰਗਾ   ਮਿਥਿਆ ਜਨਮੁ ਸਾਕਤ ਸੰਸਾਰਾ   ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥  

अनत तरंग भगति हरि रंगा ॥   अनदिनु सूचे हरि गुण संगा ॥   मिथिआ जनमु साकत संसारा ॥   राम भगति जनु रहै निरारा ॥२॥  

Anaṯ ṯarang bẖagaṯ har rangā.   An▫ḏin sūcẖe har guṇ sangā.   Mithi▫ā janam sākaṯ sansārā.   Rām bẖagaṯ jan rahai nirārā. ||2||  

Loving devotion to the Lord brings endless waves of joy and delight.   One who dwells with the Glorious Praises of the Lord, night and day, is sanctified.   The birth into the world of the faithless cynic is totally useless.   The humble devotee of the Lord remains unattached. ||2||  

ਵਾਹਿਗੁਰੂ ਦੀ ਸੇਵਾ ਪ੍ਰੀਤ ਅੰਦਰ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ।   ਜਿਸ ਨੂੰ ਵਾਹਿਗੁਰੂ ਦੀ ਸਿਫ਼ਤ ਸਾਲਾਹ ਦੀ ਸੰਗਤ ਪ੍ਰਾਪਤ ਹੈ, ਉਹ ਹਮੇਸ਼ਾਂ ਹੀ ਪਵਿੱਤ੍ਰ ਹੈ।   ਇਸ ਜਹਾਨ ਅੰਦਰ ਮਾਇਆ ਦੇ ਉਪਾਸ਼ਕ ਦਾ ਜੰਮਣਾ ਬੇਫ਼ਾਇਦਾ ਹੈ।   ਸਾਹਿਬ ਦੀ ਸੇਵਾ ਦੇ ਸਮਰਪਣ ਹੋਇਆ ਹੋਇਆ ਬੰਦਾ ਨਿਰਲੇਪ ਰਹਿੰਦਾ ਹੈ।  

(ਅਨਤ ਤਰੰਗ) ਅਨੇਕ ਹੈ ਤਰੰਗ ਜਿਸਮੇਂ ਐਸਾ ਮਨੁ ਜਿਨੋਂ ਨੇ ਹਰਿ ਭਗਤੀ ਮੈਂ ਰੰਗਾ ਹੈ ਸੋ ਰਾਤ ਦਿਨ ਹਰਿ ਕੇ ਗੁਣੋ ਕੇ ਸੰਗ ਕਰਕੇ ਪਵ੍ਰਿਤ ਹੈਂ ਅਰ ਸਾਕਤੋਂ ਕਾ ਜਨਮੁ ਸੰਸਾਰ ਮੇਂ ਝੂਠਾ ਹੈ ਜੋ ਰਾਮ ਕੀ ਭਗਤੀ ਵਾਲਾ ਜਨੁ ਹੈ ਸੋ ਨਿਰਾਲਾ ਹੀ ਰਹਤਾ ਹੈ॥੨॥


ਸੂਚੀ ਕਾਇਆ ਹਰਿ ਗੁਣ ਗਾਇਆ   ਆਤਮੁ ਚੀਨਿ ਰਹੈ ਲਿਵ ਲਾਇਆ   ਆਦਿ ਅਪਾਰੁ ਅਪਰੰਪਰੁ ਹੀਰਾ   ਲਾਲਿ ਰਤਾ ਮੇਰਾ ਮਨੁ ਧੀਰਾ ॥੩॥  

सूची काइआ हरि गुण गाइआ ॥   आतमु चीनि रहै लिव लाइआ ॥   आदि अपारु अपर्मपरु हीरा ॥   लालि रता मेरा मनु धीरा ॥३॥  

Sūcẖī kā▫i▫ā har guṇ gā▫i▫ā.   Āṯam cẖīn rahai liv lā▫i▫ā.   Āḏ apār aprampar hīrā.   Lāl raṯā merā man ḏẖīrā. ||3||  

The body which sings the Glorious Praises of the Lord is sanctified.   The soul remains conscious of the Lord, absorbed in His Love.   The Lord is the Infinite Primal Being, beyond the beyond, the priceless jewel.   My mind is totally content, imbued with my Beloved. ||3||  

ਪਵਿੱਤ੍ਰ ਹੈ ਉਹ ਦੇਹ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ।   ਆਪਣੇ ਚਿੱਤ ਅੰਦਰ ਵਾਹਿਗੁਰੂ ਨੂੰ ਚੇਤੇ ਕਰ ਕੇ, ਇਹ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ।   ਸਾਹਿਬ ਸਾਰਿਆਂ ਦਾ ਆਰੰਭ, ਬੇਅੰਤ, ਦੁਰੇਡਿਆਂ ਦਾ ਪਰਮ ਦੁਰੇਡਾ ਅਤੇ ਅਮੋਲਕ ਹੈ।   ਉਸ ਪ੍ਰੀਤਮ ਨਾਲ ਮੇਰਾ ਚਿੱਤ ਰੰਗੀਜਿਆ ਤੇ ਸੰਤੁਸ਼ਟ ਹੋਇਆ ਹੋਇਆ ਹੈ।  

ਜਿਨੋਂ ਨੇ ਹਰੀ ਕੇ ਗੁਨਾਂ ਕੋ ਗਾਇਆ ਹੈ ਤਿਨਾਂ ਦੀ ਦੇਹ ਪਵਿਤ੍ਰ ਹੈ ਉਨੋਂ ਨੇ ਹਰੀ ਮੈਂ ਬ੍ਰਿਤੀ ਕੋ ਲਗਾਇਆ ਹੈ ਇਸਤੇ ਵਹੁ ਆਤਮ ਕੋ ਬ੍ਰਹਮ ਰੂਪ ਜਾਨ ਰਹੇ ਹੈਂ ਤਿਨਾਂ ਮਹਾਤਮਾ ਦੁਆਰੇ ਜੋ ਸ੍ਰਬ ਕੀ ਆਦਿਪੁਨਾ ਪਾਰਾਵਾਰ ਸੇ ਰਹਤ ਹੈਂ ਔਰ ਸਭ ਸੇ ਪਰੇ ਹੈ ਬ੍ਰਹਮਾਦਿਕੋਂ ਕਾ ਭੀ ਜੋ ਪਰਾ ਹੈ (ਹੀਰਾ) ਸੁਧ ਹੈ ਤਿਸ ਲਾਲ ਪ੍ਯਾਰੇ ਸੇ ਮਿਲਾ ਹੂਆ ਮੇਰਾ ਮਨੁ ਧੀਰਜ ਕੋ ਪ੍ਰਾਪਤ ਹੂਆ ਹੈ॥੩॥ ਤਾਂ ਤੇ ਮੈਂ ਐਸੇ ਬੇਨਤੀ ਕਰਤਾ ਹੂੰ॥


ਕਥਨੀ ਕਹਹਿ ਕਹਹਿ ਸੇ ਮੂਏ   ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ   ਸਭੁ ਜਗੁ ਦੇਖਿਆ ਮਾਇਆ ਛਾਇਆ   ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥  

कथनी कहहि कहहि से मूए ॥   सो प्रभु दूरि नाही प्रभु तूं है ॥   सभु जगु देखिआ माइआ छाइआ ॥   नानक गुरमति नामु धिआइआ ॥४॥१७॥  

Kathnī kahėh kahėh se mū▫e.   So parabẖ ḏūr nāhī parabẖ ṯūʼn hai.   Sabẖ jag ḏekẖi▫ā mā▫i▫ā cẖẖā▫i▫ā.   Nānak gurmaṯ nām ḏẖi▫ā▫i▫ā. ||4||17||  

Those who speak and babble on and on, are truly dead.   God is not far away - O God, You are right here.   I have seen that the whole world is engrossed in Maya.   O Nanak, through the Guru's Teachings, I meditate on the Naam, the Name of the Lord. ||4||17||  

ਜੋ ਕੇਵਲ ਜਬਾਨੀ ਕਹਾਣੀਆਂ ਕਹਿੰਦੇ ਤੇ ਆਖਦੇ ਹਨ, ਉਹ ਅਸਲ ਵਿੱਚ ਮਰੇ ਹੋਏ ਹਨ।   ਉਹ ਸੁਆਮੀ ਦੁਰੇਡੇ ਨਹੀਂ। ਤੂੰ ਹੇ ਸੁਆਮੀ, ਐਨ ਨੇੜੇ ਹੀ ਹੈਂ।   ਮੈਂ ਸਾਰੇ ਜਹਾਨ ਨੂੰ ਮੋਹਨੀ ਮਾਇਆ ਨਾਲ ਲਪੇਟਿਆ ਹੋਇਆ ਵੇਖਿਆ ਹੈ।   ਨਾਨਕ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।  

ਕਥਨੀ ਕਹਿਨ ਵਾਲੇ ਕਹੀ ਹੋਈ ਧਾਰੇ ਤੇ ਬਿਨਾਂ ਮਰਤੇ ਜਨਮਤੇ ਹੈਂ ਸੋ ਹੇ ਪ੍ਰਭੂ ਤੂੰ ਉਨਤੇ ਦੂਰ ਹੈਂ ਹੇ (ਪ੍ਰਭੁ) ਸਮਰਥੁ ਤੂੰ ਤਿਨ ਕੋ ਨਹੀਂ ਪ੍ਰਾਪਤ ਹੋਤਾ ਹੈਂ ਵਾ ਕਥਨੀ ਕਹੀ ਹੋਈ ਜੋ ਕਹਿ ਕਹਿ ਕਰ ਮੂਏ ਹੈਂ ਦੇਹ ਅਭਿਮਾਨ ਤੇ ਰਹਤ ਸੋ ਹੇ ਪ੍ਰਭੂ ਤੂੰ ਤਿਨ ਕਾ ਆਪਨਾ ਆਪੁ ਹੈ ਤਿਨਤੇ ਦੂਰ ਨਹੀਂ ਜੋ ਐਸੇ ਜਾਨੇ ਸੋ ਸਮਰਥ ਹੈ॥ਪ੍ਰਸ਼੍ਨ॥ ਫਿਰ ਸੰਸਾਰ ਸਾਰਾ ਐਸਾ ਨਿਸਚਯ ਕਿ੍ਯੋਂ ਨਹੀਂ ਕਰ ਸਕਤਾ? ਉੱਤ੍ਰ॥ ਸਭ ਜਗਤ ਮਾਇਆ ਕਾ (ਛਾਇਆ) ਅਵਰਿਆ ਹੂਆ ਦੇਖਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਜਿਨੋਂ ਨੇ ਗੁਰਮਤ ਦੁਆਰਾ ਨਾਮੁ ਧ੍ਯਾਇਆ ਹੈ ਤਿਨ ਕੋ ਯਹ ਆਤਮ ਗ੍ਯਾਨ ਹੂਆ ਹੈ॥੪॥੧੭॥


ਆਸਾ ਮਹਲਾ ਤਿਤੁਕਾ   ਕੋਈ ਭੀਖਕੁ ਭੀਖਿਆ ਖਾਇ   ਕੋਈ ਰਾਜਾ ਰਹਿਆ ਸਮਾਇ   ਕਿਸ ਹੀ ਮਾਨੁ ਕਿਸੈ ਅਪਮਾਨੁ   ਢਾਹਿ ਉਸਾਰੇ ਧਰੇ ਧਿਆਨੁ   ਤੁਝ ਤੇ ਵਡਾ ਨਾਹੀ ਕੋਇ   ਕਿਸੁ ਵੇਖਾਲੀ ਚੰਗਾ ਹੋਇ ॥੧॥  

आसा महला १ तितुका ॥   कोई भीखकु भीखिआ खाइ ॥   कोई राजा रहिआ समाइ ॥   किस ही मानु किसै अपमानु ॥   ढाहि उसारे धरे धिआनु ॥   तुझ ते वडा नाही कोइ ॥   किसु वेखाली चंगा होइ ॥१॥  

Āsā mėhlā 1 ṯiṯukā.   Ko▫ī bẖīkẖak bẖīkẖi▫ā kẖā▫e.   Ko▫ī rājā rahi▫ā samā▫e.   Kis hī mān kisai apmān.   Dẖāhi usāre ḏẖare ḏẖi▫ān.   Ŧujẖ ṯe vadā nāhī ko▫e.   Kis vekẖālī cẖanga ho▫e. ||1||  

Aasaa, First Mehl, Ti-Tukas:   One is a beggar, living on charity;   another is a king, absorbed in himself.   One receives honor, and another dishonor.   The Lord destroys and creates; He is enshrined in His meditation.   There is no other as great as You.   So whom should I present to You? Who is good enough? ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਕੋਈ ਮੰਗਤਾ ਹੈ, ਜੋ ਮੰਗ ਪਿੰਨ ਕੇ ਖਾਂਦਾ ਹੈ,   ਅਤੇ ਕੋਈ ਪਾਤਸ਼ਾਹ, ਜੋ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ।   ਕਿਸੇ ਨੂੰ ਇੱਜ਼ਤ ਮਿਲਦੀ ਹੈ, ਕਿਸੇ ਨੂੰ ਬੇਇੱਜ਼ਤੀ।   ਸੁਆਮੀ ਨਾਸ ਕਰਦਾ ਹੈ, ਰਚਦਾ ਹੈ ਅਤੇ ਸਾਰਿਆਂ ਨੂੰ ਆਪਣੇ ਖਿਆਲ ਵਿੱਚ ਰੱਖਦਾ ਹੈ।   ਤੇਰੇ ਨਾਲੋਂ ਵਿਸ਼ਾਲ ਕੋਈ ਨਹੀਂ ਹੇ ਪ੍ਰਭੂ!   ਮੈਂ ਕਿਸ ਨੂੰ ਤੇਰੇ ਮੂਹਰੇ ਪੇਸ਼ ਕਰਾਂ, ਜੋ ਮੇਰੇ ਨਾਲੋਂ ਅੱਛਾ ਹੈ?  

ਬੇਨਤੀ॥ ਭੀਖ੍ਯਕ ਭੀਖ ਮਾਂਗ ਕਰ ਖਾਤਾ ਹੈ ਕੋਈ ਰਾਜਾ ਅਪਨੇ ਰਾਜ ਕੇ ਅਨੰਦ ਮੇਂ ਸਮਾਇ ਰਹਾ ਹੈ ਕਿਸੀ ਕਾ ਮਾਨ ਹੋਤਾ ਹੈ ਕਿਸੀ ਕਾ ਅਪਮਾਨ ਹੋਤਾ ਹੈ ਕਿਸੀ ਕੋ ਤੂੰ ਢਾਹਿ ਗਿਰਾਉਤਾ ਹੈ ਕਿਸੀ ਕੋ (ਉਸਾਰੇ) ਬਨਾਉਤਾ ਹੈਂ ਪਰ ਗ੍ਯਾਨ ਸਭ ਪਰ ਧਾਰਤਾ ਹੈ ਚੰਗਾ ਹੋ ਕਰ ਮੈਂ ਕਿਸਕੋ ਵੇਖਾਲਾਂ ਤੇਰੇ ਸੇ ਬਡਾ ਕੋਈ ਹੈ ਨਹੀਂ ਜੋ ਕੋਈ ਤੇਰੇ ਸੇ ਚੰਗਾ ਹੋਇ ਤੋ ਉਸਕੋ ਅਪਨਾ ਹਾਲ ਦਿਖਲਾਵੈਂ॥ ਵਾ (ਉਸਾਰੇ) ਉਤਪਤਿ (ਧਰੇ ਧਿਆਨੁ) ਪਾਲਨਾ (ਢਹਿ) ਸੰਘਾਰ ਸਭ ਤੂੰ ਹੀ ਕਰਤਾ ਹੈਂ॥


ਮੈ ਤਾਂ ਨਾਮੁ ਤੇਰਾ ਆਧਾਰੁ   ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ  

मै तां नामु तेरा आधारु ॥   तूं दाता करणहारु करतारु ॥१॥ रहाउ ॥  

Mai ṯāʼn nām ṯerā āḏẖār.   Ŧūʼn ḏāṯā karanhār karṯār. ||1|| rahā▫o.  

The Naam, the Name of the Lord, is my only Support.   You are the Great Giver, the Doer, the Creator. ||1||Pause||  

ਮੇਰਾ ਆਸਰਾ ਕੇਵਲ ਤੇਰਾ ਨਾਮ ਹੀ ਹੈ।   ਤੂੰ ਦਾਨ ਦੇਣਹਾਰ, ਕਾਰਜ ਸਾਧਣ ਵਾਲਾ ਅਤੇ ਸਿਰਜਣਹਾਰ ਹੈਂ। ਠਹਿਰਾਉ।  

ਮੈਨੂੰ ਤੇਰੇ ਨਾਮ ਕਾ ਅਧਾਰ ਹੈ ਤੂੰ ਕਰਣਹਾਰੁ ਕਰਤਾਰ ਮੇਰਾ ਦਾਤਾ ਹੈਂ॥


ਵਾਟ ਪਾਵਉ ਵੀਗਾ ਜਾਉ   ਦਰਗਹ ਬੈਸਣ ਨਾਹੀ ਥਾਉ   ਮਨ ਕਾ ਅੰਧੁਲਾ ਮਾਇਆ ਕਾ ਬੰਧੁ   ਖੀਨ ਖਰਾਬੁ ਹੋਵੈ ਨਿਤ ਕੰਧੁ   ਖਾਣ ਜੀਵਣ ਕੀ ਬਹੁਤੀ ਆਸ   ਲੇਖੈ ਤੇਰੈ ਸਾਸ ਗਿਰਾਸ ॥੨॥  

वाट न पावउ वीगा जाउ ॥   दरगह बैसण नाही थाउ ॥   मन का अंधुला माइआ का बंधु ॥   खीन खराबु होवै नित कंधु ॥   खाण जीवण की बहुती आस ॥   लेखै तेरै सास गिरास ॥२॥  

vāt na pāva▫o vīgā jā▫o.   Ḏargėh baisaṇ nāhī thā▫o.   Man kā anḏẖulā mā▫i▫ā kā banḏẖ.   Kẖīn kẖarāb hovai niṯ kanḏẖ.   Kẖāṇ jīvaṇ kī bahuṯī ās.   Lekẖai ṯerai sās girās. ||2||  

I have not walked on Your Path; I have followed the crooked path.   In the Court of the Lord, I find no place to sit.   I am mentally blind, in the bondage of Maya.   The wall of my body is breaking down, wearing away, growing weaker.   You have such high hopes of eating and living -   your breaths and morsels of food are already counted! ||2||  

ਮੈਂ ਤੇਰੇ ਰਸਤੇ ਨਹੀਂ ਟੁਰਦਾ ਅਤੇ ਟੇਢੇ ਰਾਹੇ ਜਾਂਦਾ ਹਾਂ।   ਰੱਬ ਦੇ ਦਰਬਾਰ ਅੰਦਰ ਮੈਨੂੰ ਬਹਿਣ ਲਈ ਕੋਈ ਥਾਂ ਨਹੀਂ ਮਿਲਦੀ।   ਮੈਂ ਮਾਨਸਕ ਤੌਰ ਤੇ ਅੰਨ੍ਹਾ ਹਾਂ ਅਤੇ ਮੋਹਨੀ ਦਾ ਨਰੜਿਆ ਹੋਇਆ ਹਾਂ,   ਅਤੇ ਮੇਰੀ ਦੇਹਿ ਦੀ ਦੀਵਾਰ ਸਦਾ ਹੀ ਨਾਸ ਤੇ ਕਮਜ਼ੋਰ ਹੋ ਰਹੀ ਹੈ।   ਤੂੰ ਖਾਣ ਅਤੇ ਵਧੇਰਾ ਜੀਉਣ ਦੀ ਭਾਰੀ ਉਮੈਦ ਬੰਨ੍ਹੀ ਹੋਈ ਹੈ,   ਪਰ ਤੂੰ ਜਾਣਦਾ ਨਹੀਂ ਕਿ ਤੇਰੇ ਸਾਹ ਅਤੇ ਬੁਰਕੀਆਂ ਅਗੇ ਗਿਣੀਆਂ ਹੋਈਆਂ ਹਨ।  

ਤੇਰਾ ਰਸਤਾ ਮੈਂ ਨਹੀਂ ਪਾਉਤਾ ਹੂੰ ਅਰ ਟੇਡਾ ਜਾਤਾ ਹੂੰ ਇਸਤੇ ਤੇਰੀ ਦਹਗਹ ਮੈਂ ਬੈਠਨੇ ਕੀ ਜਗਹ ਨਹੀਂ ਮਿਲੇਗੀ ਮਾਯਾ ਕੇ ਬੰਧਨੋ ਮੇਂ ਬਾਂਧਾ ਹੂਆ ਮਨ ਕੇ ਅਗ੍ਯਾਨ ਕਰ ਅੰਧਾ ਹੂਆ ਹੂੰ (ਕੰਧੁ) ਸਰੀਰ ਨਿਤ ਖੀਨ ਹੋਤਾ ਹੈ ਜੀਵ ਖਰਾਬ ਹੋਤਾ ਹੈ ਭੋਜਨ ਕੀ ਔਰ ਜੀਵਨੇ ਕੀ ਬਹੁਤੀ ਆਸਾ ਲਗੀ ਹੂਈ ਹੈ ਅਰੁ (ਸਾਸ ਗਿਰਾਸ) ਸ੍ਵਾਸ ਕਾ ਆਵਨਾ ਔਰ ਜਾਵਨਾ ਸਭ ਤੇਰੇ ਹਿਸਾਬ ਮੇਂ ਹੈ॥੨॥


ਅਹਿਨਿਸਿ ਅੰਧੁਲੇ ਦੀਪਕੁ ਦੇਇ   ਭਉਜਲ ਡੂਬਤ ਚਿੰਤ ਕਰੇਇ   ਕਹਹਿ ਸੁਣਹਿ ਜੋ ਮਾਨਹਿ ਨਾਉ   ਹਉ ਬਲਿਹਾਰੈ ਤਾ ਕੈ ਜਾਉ   ਨਾਨਕੁ ਏਕ ਕਹੈ ਅਰਦਾਸਿ   ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥  

अहिनिसि अंधुले दीपकु देइ ॥   भउजल डूबत चिंत करेइ ॥   कहहि सुणहि जो मानहि नाउ ॥   हउ बलिहारै ता कै जाउ ॥   नानकु एक कहै अरदासि ॥   जीउ पिंडु सभु तेरै पासि ॥३॥  

Ahinis anḏẖule ḏīpak ḏe▫e.   Bẖa▫ojal dūbaṯ cẖinṯ kare▫i.   Kahėh suṇėh jo mānėh nā▫o.   Ha▫o balihārai ṯā kai jā▫o.   Nānak ek kahai arḏās.   Jī▫o pind sabẖ ṯerai pās. ||3||  

Night and day they are blind - please, bless them with Your Light.   They are drowning in the terrifying world-ocean, crying out in pain.   Who chant, hear and believe in the Name,   I am a sacrifice to those.   Nanak utters this one prayer;   soul and body, all belong to You, Lord. ||3||  

ਹੇ ਸੁਆਮੀ! ਮੁਨਾਖੇ ਮਨੁੱਖ ਨੂੰ ਸਦਾ ਹੀ ਚਾਨਣ ਬਖ਼ਸ਼,   ਅਤੇ ਉਸ ਦਾ ਫ਼ਿਕਰ ਕਰ ਜੋ ਭਿਆਨਕ ਸੰਸਾਰ-ਸਮੁੰਦਰ ਅੰਦਰ ਡੁੱਬ ਰਿਹਾ ਹੈ।   ਜੋ ਨਾਮ ਦਾ ਉਚਾਰਣ ਸ੍ਰਵਣ ਅਤੇ ਮੰਨਣ ਕਰਦੇ ਹਨ,   ਮੈਂ ਉਨ੍ਹਾਂ ਉੱਤੋ ਕੁਰਬਾਨ ਜਾਂਦਾ ਹਾਂ।   ਨਾਨਕ ਇਕ ਬੇਨਤੀ ਕਰਦਾ ਹੈ,   ਕਿ ਉਸ ਦੀ ਆਤਮਾ ਅਤੇ ਦੇਹਿ ਸਾਰੇ ਤੇਰੇ ਹਵਾਲੇ ਹਨ, ਹੇ ਸੁਆਮੀ!  

ਹੇ ਪ੍ਰਭੋ ਐਸੇ ਰਾਤਿ ਦਿਨ ਕੇ ਅੰਧ ਕੋ ਸੰਸਾਰ ਸਮੁੰਦ੍ਰ ਸੇ ਡੂਬਤੇ ਹੂਏ ਕੀ ਚਿੰਤਾ ਕਰ ਗ੍ਯਾਨ ਰੂਪ ਦੀਪਕ ਗੁਰੋਂ ਦ੍ਵਾਰੇ ਦੀਜੀਏ ਜੋ ਤੇਰਾ ਨਾਮੁ ਕਥਨ ਸ੍ਰਵਣ ਮਨਨ ਕਰਤੇ ਹੈਂ ਮੈਂ ਤਿਨ ਕੇ ਬਲਿਹਾਰ ਜਾਤਾ ਹੂੰ ਸ੍ਰੀ ਗੁਰੂ ਜੀ ਕਹਤੇ ਹੈਂ ਮੇਰੀ ਏਕ ਏਹੀ ਬੇਨਤੀ ਹੈ (ਜੀਉ ਪਿੰਡੁ) ਸਰੀਰੁ ਸਭ ਤੇਰੇ ਹੀ ਪਾਸ ਹੈ ਅਰਥਾਤ ਭਲੇ ਬੁਰੇ ਤੇਰੇ ਹੀ ਹੈਂ॥੩॥


ਜਾਂ ਤੂੰ ਦੇਹਿ ਜਪੀ ਤੇਰਾ ਨਾਉ   ਦਰਗਹ ਬੈਸਣ ਹੋਵੈ ਥਾਉ   ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ   ਗਿਆਨ ਰਤਨੁ ਮਨਿ ਵਸੈ ਆਇ   ਨਦਰਿ ਕਰੇ ਤਾ ਸਤਿਗੁਰੁ ਮਿਲੈ   ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥  

जां तूं देहि जपी तेरा नाउ ॥   दरगह बैसण होवै थाउ ॥   जां तुधु भावै ता दुरमति जाइ ॥   गिआन रतनु मनि वसै आइ ॥   नदरि करे ता सतिगुरु मिलै ॥   प्रणवति नानकु भवजलु तरै ॥४॥१८॥  

Jāʼn ṯūʼn ḏėh japī ṯerā nā▫o.   Ḏargėh baisaṇ hovai thā▫o.   Jāʼn ṯuḏẖ bẖāvai ṯā ḏurmaṯ jā▫e.   Gi▫ān raṯan man vasai ā▫e.   Naḏar kare ṯā saṯgur milai.   Paraṇvaṯ Nānak bẖavjal ṯarai. ||4||18||  

When You bless me, I chant Your Name.   Thus I find my seat in the Court of the Lord.   When it pleases You, evil-mindedness departs,   and the jewel of spiritual wisdom comes to dwell in the mind.   When the Lord bestows His Glance of Grace, then one comes to meet the True Guru.   Prays Nanak, carry us across the terrifying world-ocean. ||4||18||  

ਜੇ ਦੇਵੇ ਤਾਂ ਮੈਂ ਤੇਰੇ ਨਾਮ ਦਾ ਜਾਪ ਕਰਾਂਗਾ।   ਇਸ ਤਰ੍ਹਾਂ ਮੈਂ ਰੱਬ ਦੇ ਦਰਬਾਰ ਅੰਦਰ ਬਹਿਣ ਨੂੰ ਥਾਂ ਪਾ ਲਵਾਂਗਾ।   ਜਦ ਤੈਨੂੰ ਚੰਗਾ ਲਗਦਾ ਹੈ, ਤਦ, ਮੰਦੀ ਅਕਲ ਦੂਰ ਹੋ ਜਾਂਦੀ ਹੈ,   ਅਤੇ ਬ੍ਰਹਿਮ ਵੀਚਾਰ ਦਾ ਹੀਰਾ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ।   ਜੇਕਰ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਆਦਮੀ ਸਚੇ ਗੁਰਾਂ ਨੂੰ ਮਿਲ ਪੈਦਾ ਹੈ,   ਅਤੇ ਭਿਆਨਕ ਸੰਸਾਰ ਸੁੰਮਦਰ ਤੋਂ ਪਾਰ ਹੋ ਜਾਂਦਾ ਹੈ, ਨਾਨਕ ਪ੍ਰਾਰਥਨਾ ਕਰਦਾ ਹੈ।  

ਜੇ ਤੂੰ ਅਪਨਾ ਨਾਮ ਦੇਹਿ ਤੌ ਮੈਂ ਜਪੂੰ ਤਬ ਦਹਗਾਹ ਮੈ ਬੈਠਨੇ ਕੀ ਜਗਹਿ ਹੋਇ ਜਾਇ। ਜੇ ਤੁਝ ਕੋ ਭਾਵੈ ਤੋ ਦੁਰਮਤਿ ਦੂਰ ਹੋ ਜਾਇ ਔਰ ਗ੍ਯਾਨ ਰਤਨ ਮਨ ਮੈ ਆਇਕਰ ਬਾਸਾ ਕਰੇ ਜੇ ਤੂੰ ਕ੍ਰਿਪਾ ਕੀ ਨਜਰ ਕਰੈ ਤੌ ਸਤਗੁਰ ਮਿਲੈ ਸ੍ਰੀ ਗੁਰੂ ਜੀ ਕਹਤੇ ਹੈਂ ਸੰਸਾਰ ਸਮੁੰਦ੍ਰ ਸੇ ਤਰ ਜਾਇ॥੪॥੧੮॥


ਆਸਾ ਮਹਲਾ ਪੰਚਪਦੇ  

आसा महला १ पंचपदे ॥  

Āsā mėhlā 1 pancẖpaḏe.  

Aasaa, First Mehl, Panch-Padas:  

ਰਾਗ ਆਸਾ ਪਹਿਲੀ ਪਾਤਸ਼ਾਹੀ ਪੰਚਪਦੇ।  

ਛੇ ਸਬਦ ਪਾਂਚ ੨ ਪੌੜੀਆਂ ਕੇ ਆਵੇਂਗੇ। ਸਰੀਰ ਕੀ ਨਿਸਫਲਤਾ ਪਰ ਦ੍ਰਿਸ੍ਟਾਂਤ॥


ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ   ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥  

दुध बिनु धेनु पंख बिनु पंखी जल बिनु उतभुज कामि नाही ॥   किआ सुलतानु सलाम विहूणा अंधी कोठी तेरा नामु नाही ॥१॥  

Ḏuḏẖ bin ḏẖen pankẖ bin pankẖī jal bin uṯ▫bẖuj kām nāhī.   Ki▫ā sulṯān salām vihūṇā anḏẖī koṯẖī ṯerā nām nāhī. ||1||  

A cow without milk; a bird without wings; a garden without water - totally useless!   What is an emperor, without respect? The chamber of the soul is so dark, without the Name of the Lord. ||1||  

ਦੁਧ ਤੋਂ ਬਿਨਾਂ ਗਾਂ, ਪਰਾਂ ਤੋਂ ਬਗੈਰ ਪਰਿੰਦਾ ਅਤੇ ਪਾਣੀ ਤੋਂ ਬਗੈਰ ਬਨਾਸਪਤੀ ਕਿਸੇ ਕੰਮ ਨਹੀਂ।   ਪਰਣਾਮ ਦੇ ਬਾਝੋਂ ਪਾਤਸ਼ਾਹ ਕੀ ਹੈ? ਏਸੇ ਤਰ੍ਹਾਂ ਤੇਰੇ ਨਾਮ ਦੇ ਬਾਝੋਂ ਆਤਮਾ ਦੀ ਕੋਠੜੀ ਅਨ੍ਹੇਰ ਘੁੱਪ ਹੈ।  

ਜੈਸੇ ਦੁਧ ਸੇ ਬਿਨਾ ਗਊ ਪੰਖ ਸੇ ਬਿਨਾ ਪੰਖੀ ਜਲ ਸੇ ਬਿਨਾ (ਉਤਭੁਜ) ਖੇਤੀ ਬ੍ਰਿਖ੍ਯਾਦਿ ਜਿਸਕੋ ਕੋਈ (ਸਲਾਮ) ਨਮਸਕਾਰ ਨ ਕਰੈ ਸੋ ਪਾਤਸਾਹ ਕਿਆ ਹੈ ਏਹ ਸਭ ਕਿਸੀ ਕਾਮ ਨਹੀਂ ਤੈਸੇ ਜਿਸ ਦੇਹਿ ਮੇਂ ਤੇਰਾ ਨਾਮ ਨਹੀਂ ਹੈ ਸੋ ਅੰਧੀ ਕੋਠੀ ਹੈ ਭਾਵ ਬਿ੍ਯਰਥ ਹੈ॥੧॥


ਕੀ ਵਿਸਰਹਿ ਦੁਖੁ ਬਹੁਤਾ ਲਾਗੈ   ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ  

की विसरहि दुखु बहुता लागै ॥   दुखु लागै तूं विसरु नाही ॥१॥ रहाउ ॥  

Kī visrahi ḏukẖ bahuṯā lāgai.   Ḏukẖ lāgai ṯūʼn visar nāhī. ||1|| rahā▫o.  

How could I ever forget You? It would be so painful!   I would suffer such pain - no, I shall not forget You! ||1||Pause||  

ਮੈਂ ਤੈਨੂੰ ਕਿਉਂ ਭੁਲਾਵਾਂ, ਜਿਸ ਦੇ ਬਾਝੋਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ?   ਮੇਰੇ ਸੁਆਮੀ, ਮੈਨੂੰ ਨਾਂ ਵਿਸਾਰ, ਕਿਉਂ ਜੋ ਮੈਨੂੰ ਕਸ਼ਟ ਹੁੰਦਾ ਹੈ। ਠਹਿਰਾਉ।  

ਕਿਯੋਂ ਤੂੰ ਹਮਾਰੇ ਮਨ ਤੇ ਬਿਸਮਰਨ ਹੋਤਾ ਹੈਂ ਜਿਸ ਬਿਸਮਰਨ ਕਾ ਹਮ ਕੋ ਬਹੁਤ ਦੁਖ ਲਾਗਤਾ ਹੈ ਹੇ ਸ੍ਵਾਮੀ ਔਰ ਚਾਹੈ ਕਿਤਨੇ ਹੀ ਦੂਖ ਲਾਗੇ ਪਰੰਤੂ ਤੂੰ ਨ ਬਿਸਰ।


ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਵਾਜੈ   ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥  

अखी अंधु जीभ रसु नाही कंनी पवणु न वाजै ॥   चरणी चलै पजूता आगै विणु सेवा फल लागे ॥२॥  

Akẖī anḏẖ jībẖ ras nāhī kannī pavaṇ na vājai.   Cẖarṇī cẖalai pajūṯā āgai viṇ sevā fal lāge. ||2||  

The eyes grow blind, the tongue does not taste, and the ears do not hear any sound.   He walks on his feet only when supported by someone else; without serving the Lord, such are the fruits of life. ||2||  

ਆਦਮੀ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ, ਜੀਭ ਦਾ ਸੁਆਦ ਮਾਰਿਆ ਜਾਂਦਾ ਹੈ ਅਤੇ ਉਸ ਦੇ ਕੰਨ ਅਵਾਜ਼ ਨਹੀਂ ਸੁਣਦੇ।   ਕਿਸੇ ਦੇ ਅੱਗੋਂ ਆਸਰਾ ਦਿੱਤਿਆਂ ਹੋਇਆਂ ਹੀ, ਉਹ ਪੈਰਾਂ ਨਾਲ ਤੁਰਦਾ ਹੈ। ਬਗੈਰ ਟਹਿਲ ਸੇਵਾ ਦੇ ਐਹੋ ਜੇਹੇ ਮੇਵੇ ਜੀਵਨ ਨੂੰ ਲਗਦੇ ਹਨ।  

ਜਬ ਯਹਿ ਸਰੀਰ ਬ੍ਰਿਧ ਹੋ ਜਾਤਾ ਹੈ ਤਬ ਆਂਖੋਂ ਸੇ ਅੰਧਾ ਹੋ ਜਾਤਾ ਹੈ ਜੀਭ ਮੇਂ (ਰਸ) ਸ੍ਵਾਦ ਨਹੀਂ ਰਹਤਾ ਕਾਨੋ ਮੈਂ (ਵਾਜੈ) ਸਬਦ ਨਹੀਂ (ਪਵਣੁ) ਪੜਤੇ ਭਾਵ ਕਾਨੋਂ ਸੇ ਸੁਨਤਾ ਨਹੀਂ ਹੈ ਆਗੇ ਸੇ (ਪਜੂਤਾ) ਪਕੜਾ ਹੂਆ ਚਰਨੋਂ ਕਰ ਚਲਤਾ ਹੈ ਹੇ ਵਹਿਗੁਰੂ ਬਿਨਾ ਤੇਰੀ ਸੇਵਾ ਸੇ ਯਹ ਫਲ ਲਗੇ ਹੈਂ ਅਰਥਾਤ ਮਿਲਤੇ ਹੈਂ॥੨॥


ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ   ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥  

अखर बिरख बाग भुइ चोखी सिंचित भाउ करेही ॥   सभना फलु लागै नामु एको बिनु करमा कैसे लेही ॥३॥  

Akẖar birakẖ bāg bẖu▫e cẖokẖī sincẖiṯ bẖā▫o karehī.   Sabẖnā fal lāgai nām eko bin karmā kaise lehī. ||3||  

The Word is the tree; the garden of the heart is the farm; tend it, and irrigate it with the Lord's Love.   All these trees bear the fruit of the Name of the One Lord; but without the karma of good actions, how can anyone obtain it? ||3||  

ਆਪਣੇ ਦਿਲ ਦੀ ਬਗੀਚੀ ਦੇ ਖੁੱਲ੍ਹੇ ਖੇਤ ਅੰਦਰ ਗੁਰਾਂ ਦੇ ਉਪਦੇਸ਼ ਦਾ ਪੌਦਾ ਪੈਦਾ ਕਰ, ਅਤੇ ਇਸ ਨੂੰ ਪ੍ਰਭੂ ਦੀ ਪ੍ਰੀਤ ਨਾਲ ਸਿੰਝ।   ਸਾਰਿਆਂ ਪੌਦਿਆਂ ਨੂੰ ਇਕ ਹਰੀ ਦੇ ਨਾਮ ਦਾ ਮੇਵਾ ਲੱਗਿਆ ਹੈ। ਉਸ ਦੀ ਮਿਹਰ ਬਿਨਾਂ ਬੰਦਾ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?  

ਅਖਰ ਜਿਤਨੇ ਹੈਂ ਪੈਂਤੀਸ ਵਾ ਬਾਵਨ ਸੋ ਸਭ ਬ੍ਰਿਖ ਹੈਂ ਜਿਨੋਂ ਨੇ (ਭੁਇ ਚੋਖੀ) ਸੁਧ ਹ੍ਰਿਦ੍ਯ ਮੇ ਲਗਾਉਨੇ ਕੀਏ ਹੈਂ (ਭਾਉ) ਪ੍ਰੇਮ ਜਲ ਸੇ ਤਿਨ ਬ੍ਰਿਖੋਂ ਕੋ ਸਿੰਚਤੇ ਹੈਂ ਐਸੇ ਸਭ ਬ੍ਰਿਖੋਂ ਕੋ ਤੇਰੇ ਨਾਮ ਰੂਪੀ ਫੁਲ ਲਾਗਤਾ ਹੈ ਭਾਵ ਸਾਸਤ੍ਰ ਕੇ ਪੜਨੇ ਵਿਚਾਰਨੇ ਸੇ ਨਾਮ ਕੀ ਪ੍ਰਾਪਤੀ ਹੋਤੀ ਹੈ ਵਾ ਜਿਨੋਂ ਨੇ ਸੁਧ ਰਿਦੇ ਮੈਂ ਗੁਰ ਉਪਦੇਸ ਸੇ ਨਾਮ ਰੂਪ ਅਖਰ ਧਾਰਨ ਕੀਏ ਹੈ ਤਿਨਾਂ ਸਭਨਾਂ ਪੁਰਸਾਂ ਕੋ ਵਾ ਸਭਨਾਂ ਕਾ ਫਲੁ ਏਕ ਮੋਖ ਹੀ ਹੋਤਾ ਹੈ। ਪਰੰਤੂ ਬਿਨਾ ਸੁਭ ਕਰਮੋਂ ਕੇ ਸਾਸਤ੍ਰ ਵਿਚਾਰ ਵਾ ਨਾਮ ਕੀ ਪ੍ਰਾਪਤੀ ਨਹੀਂ ਹੋਤੀ ਹੈ॥


ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ   ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥  

जेते जीअ तेते सभि तेरे विणु सेवा फलु किसै नाही ॥   दुखु सुखु भाणा तेरा होवै विणु नावै जीउ रहै नाही ॥४॥  

Jeṯe jī▫a ṯeṯe sabẖ ṯere viṇ sevā fal kisai nāhī.   Ḏukẖ sukẖ bẖāṇā ṯerā hovai viṇ nāvai jī▫o rahai nāhī. ||4||  

As many living beings are there are, they are all Yours. Without selfless service, no one obtains any reward.   Pain and pleasure come by Your Will; without the Name, the soul does not even exist. ||4||  

ਜਿੰਨੇ ਪ੍ਰਾਨ ਧਾਰੀ ਹਨ, ਉੱਨੇ ਹੀ ਤੈਡੇਂ ਹਨ। ਘਾਲ ਸੇਵਾ ਦੇ ਬਾਝੋਂ ਕਿਸੇ ਨੂੰ ਭੀ ਫਲ ਪਰਾਪਤ ਨਹੀਂ ਹੁੰਦਾ।   ਗ਼ਮੀ ਤੇ ਖੁਸ਼ੀ ਤੇਰੀ ਰਜਾ ਅੰਦਰ ਹੈ। ਨਾਮ ਦੇ ਬਾਝੋਂ ਜੀਵਨ ਨਹੀਂ ਰਹਿੰਦਾ।  

ਜਿਤਨੇ ਜੀਵ ਹੈਂ ਤਿਤਨੇ ਸਭ ਤੇਰੇ ਹੈਂ ਪਰੰਤੂ ਬਿਨਾ ਸੇਵਾ ਭਾਵ ਸਾਸਤ੍ਰ ਵਾ ਨਾਮ ਕੇ ਅਭਿਆਸ ਬਿਨਾ ਕਿਸੀ ਕੋ ਫਲੁ ਨਹੀਂ ਮਿਲਤਾ ਦੁਖੁ ਸੁਖੁ ਸਭ ਤੇਰੇ ਭਾਣੇ ਮੈਂ ਹੋਤਾ ਹੈ ਬਿਨਾ ਨਾਮ ਕੇ ਜਪਨੇ ਸੇ ਜੀਵ ਜਨਮ ਮਰਨ ਸੇ ਰਹਤ ਨਹੀਂ ਹੋਤਾ ਹੈ॥੪॥


ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ   ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥  

मति विचि मरणु जीवणु होरु कैसा जा जीवा तां जुगति नाही ॥   कहै नानकु जीवाले जीआ जह भावै तह राखु तुही ॥५॥१९॥  

Maṯ vicẖ maraṇ jīvaṇ hor kaisā jā jīvā ṯāʼn jugaṯ nāhī.   Kahai Nānak jīvāle jī▫ā jah bẖāvai ṯah rākẖ ṯuhī. ||5||19||  

To die in the Teachings is to live. Otherwise, what is life? That is not the way.   Says Nanak, He grants life to the living beings; O Lord, please keep me according to Your Will. ||5||19||  

ਗੁਰਾਂ ਦੇ ਉਪਦੇਸ਼ ਦੁਆਰਾ ਮਰਨਾ ਹੀ ਸੱਚੀ ਜ਼ਿੰਦਗੀ ਹੈ। ਦੂਜੀ ਤਰ੍ਹਾਂ ਕਿਸ ਤਰ੍ਹਾਂ ਜੀਵਨ ਹੋ ਸਕਦਾ ਹੈ? ਜੇਕਰ ਮੈਂ ਹੋਰਸ ਤਰ੍ਹਾਂ ਜੀਉਂਦਾ ਹਾਂ, ਤਦ ਉਹ ਦਰੁਸਤ ਤਰੀਕਾ ਨਹੀਂ।   ਗੁਰੂ ਜੀ ਆਖਦੇ ਹਨ, ਪ੍ਰਭੂ ਪ੍ਰਾਣਧਾਰੀਆਂ ਨੂੰ ਜੀਵਨ ਬਖ਼ਸ਼ਦਾ ਹੈ। ਹੇ ਪ੍ਰਭੂ, ਮੈਨੂੰ ਉਥੇ ਰੱਖ, ਜਿਥੇ ਤੈਨੂੰ ਚੰਗਾ ਲੱਗਦਾ ਹੈ।  

ਤੇਰੀ ਭਗਤੀ ਕੀ ਮਤਿ ਮੇਂ ਮਰਣਾ ਜੀਵਣਾ ਸਭ ਸਫਲਾ ਹੈ ਭਗਤੀ ਸੇ ਬਿਨਾ (ਹੋਰੁ ਕੈਸਾ) ਔਰ ਕੈਸੇ ਮਰਣਾ ਜੀਵਣਾ ਸਫਲਾ ਹੋਇ॥ ਅਰਥਾਤ ਨਿਸਫਲ ਹੈ (ਜਾ ਜੀਵਾ) ਜੋ ਭਗਤੀ ਬਿਨਾ ਹਮ ਜੀਤੇ ਭੀ ਰਹੇਂ ਤਉ ਜੁਗਤਿ ਨਹੀਂ ਯਹ ਬਾਰਤਾ ਜੋਗ ਨਹੀਂ ਹੈ ਅਰਥਾਤ ਅਜੋਗ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਤੁਹੀ ਜੀਵੋਂ ਕੋ ਜੀਵਾਲਤਾ ਹੈਂ ਜਹਾਂ ਤੁਝੇ ਅੱਛਾ ਲਾਗੈ ਤਹਾਂ ਹਮਕੋ ਰਾਖ ਕਿ੍ਯੋਂਕਿ ਹਮ ਆਪਕੇ ਬਸ ਹੈਂ॥੫॥੧੯॥


        


© SriGranth.org, a Sri Guru Granth Sahib resource, all rights reserved.
See Acknowledgements & Credits