Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਰਮ ਧਰਮ ਸਚੁ ਸਾਚਾ ਨਾਉ   ਤਾ ਕੈ ਸਦ ਬਲਿਹਾਰੈ ਜਾਉ   ਜੋ ਹਰਿ ਰਾਤੇ ਸੇ ਜਨ ਪਰਵਾਣੁ   ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥  

करम धरम सचु साचा नाउ ॥   ता कै सद बलिहारै जाउ ॥   जो हरि राते से जन परवाणु ॥   तिन की संगति परम निधानु ॥२॥  

Karam ḏẖaram sacẖ sācẖā nā▫o.   Ŧā kai saḏ balihārai jā▫o.   Jo har rāṯe se jan parvāṇ.   Ŧin kī sangaṯ param niḏẖān. ||2||  

Those whose karma and Dharma - whose actions and faith - are in the True Name of the True Lord -   I am forever a sacrifice to them.   Those who are imbued with the Lord are accepted and respected.   In their company, the supreme wealth is obtained. ||2||  

ਜਿਨ੍ਹਾਂ ਦੇ ਅਮਲ ਅਤੇ ਇਸ਼ਟ, ਸਤਿ ਪੁਰਖ ਦਾ ਸੱਚਾ ਨਾਮ ਹੀ ਹੈ,   ਉਨ੍ਹਾਂ ਉੱਤੇ ਹਮੇਸ਼ਾਂ ਮੈਂ ਘੋਲੀ ਜਾਂਦਾ ਹਾਂ।   ਕਬੂਲ ਪੈ ਜਾਂਦੇ ਹਨ ਉਹ ਪੁਰਸ਼, ਜਿਹੜੇ ਪ੍ਰਭੂ ਨਾਲ ਰੰਗੀਜੇ ਹਨ।   ਉਨ੍ਹਾਂ ਦੇ ਮੇਲ ਮਿਲਾਪ ਅੰਦਰ ਮਹਾਨ ਪਦਾਰਥ ਪ੍ਰਾਪਤ ਹੁੰਦਾ ਹੈ।  

ਸੋ (ਸਾਚਾ) ਸਤਿਨਾਮੁ ਕਾ ਜਾਪੁ ਹੈ ਤਿਨ ਕੋ ਸੋਈ ਜਗਯਾਦਿ ਕਰਮ ਹੈਂ ਔਰ ਬ੍ਰਣਾਸ੍ਰਮ ਕਾ ਧਰਮ ਭੀ ਸੋਈ ਹੈ ਤਿਨ ਕੇ ਮੈਂ ਸਦੀਵਕਾਲ ਬਲਿਹਾਰ ਜਾਤਾ ਹੂੰ ਜੋ ਹਰਿ ਮੇਂ ਰਤੇ ਹੈਂ ਸੋ ਜਨ ਪਰਵਾਨ ਹੈਂ ਤਿਨ ਗੁਰਮੁਖੋਂ ਕੀ ਜੋ ਸੰਗਤਿ ਹੈ ਸੋ ਪਰਮ ਨਿਧਾਨ ਰੂਪ ਹੈ॥੨॥


ਹਰਿ ਵਰੁ ਜਿਨਿ ਪਾਇਆ ਧਨ ਨਾਰੀ   ਹਰਿ ਸਿਉ ਰਾਤੀ ਸਬਦੁ ਵੀਚਾਰੀ   ਆਪਿ ਤਰੈ ਸੰਗਤਿ ਕੁਲ ਤਾਰੈ   ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥  

हरि वरु जिनि पाइआ धन नारी ॥   हरि सिउ राती सबदु वीचारी ॥   आपि तरै संगति कुल तारै ॥   सतिगुरु सेवि ततु वीचारै ॥३॥  

Har var jin pā▫i▫ā ḏẖan nārī.   Har si▫o rāṯī sabaḏ vīcẖārī.   Āp ṯarai sangaṯ kul ṯārai.   Saṯgur sev ṯaṯ vīcẖārai. ||3||  

Blessed is that bride, who has obtained the Lord as her Husband.   She is imbued with the Lord, and she reflects upon the Word of His Shabad.   She saves herself, and saves her family and friends as well.   She serves the True Guru, and contemplates the essence of reality. ||3||  

ਮੁਬਾਰਕ ਹੈ ਉਹ ਪਤਨੀ, ਜਿਸ ਨੂੰ ਵਾਹਿਗੁਰੂ ਆਪਣੇ ਪਤੀ ਵਜੋਂ ਪ੍ਰਾਪਤ ਹੋਇਆ ਹੈ।   ਉਹ ਨਾਮ ਦਾ ਸਿਮਰਨ ਕਰਦੀ ਹੈ ਅਤੇ ਰੱਬ ਨਾਲ ਅਭੇਦ ਹੋ ਜਾਂਦੀ ਹੈ।   ਉਹ ਨਾਂ ਕੇਵਲ ਖੁਦ ਹੀ ਬੰਦ-ਖਲਾਸ ਹੈ, ਸਗੋਂ ਸਭਨਾਂ ਨੂੰ ਭੀ ਪਾਰ ਕਰ ਦਿੰਦੀ ਹੈ।   ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ ਅਤੇ ਅਸਲੀਅਤ ਨੂੰ ਸੋਚਦੀ ਸਮਝਦੀ ਹੈ।  

ਸੋ ਗੁਰਮੁਖ ਇਸਤ੍ਰੀ ਧੰਨ ਹੈ ਜਿਸਨੇ ਨਾਮ ਜਪ ਕਰ (ਹਰਿ ਵਰੁ) ਪਤਿ ਕੋ ਪਾਯਾ ਹੈ (ਸਬਦੁ) ਬੀਚਾਰ ਕਰ ਹਰਿ ਸੇ ਰਾਤੀ ਹੂਈ ਹੈ ਸੋ ਆਪ ਭੀ ਤਰੇ ਹੈ ਔਰ ਅਪਨੀ ਸੰਗਤਿ ਕੋ ਔ ਅਪਨੇ ਕੁਲ ਕੋ ਭੀ ਤਾਰੇ ਹੈ ਸਤਗੁਰੋਂ ਕੀ ਸੇਵਾ ਕਰ ਤੱਤ ਕਾ ਵੀਚਾਰ ਕਰੇ ਹੈ॥੩॥


ਹਮਰੀ ਜਾਤਿ ਪਤਿ ਸਚੁ ਨਾਉ   ਕਰਮ ਧਰਮ ਸੰਜਮੁ ਸਤ ਭਾਉ   ਨਾਨਕ ਬਖਸੇ ਪੂਛ ਹੋਇ   ਦੂਜਾ ਮੇਟੇ ਏਕੋ ਸੋਇ ॥੪॥੧੪॥  

हमरी जाति पति सचु नाउ ॥   करम धरम संजमु सत भाउ ॥   नानक बखसे पूछ न होइ ॥   दूजा मेटे एको सोइ ॥४॥१४॥  

Hamrī jāṯ paṯ sacẖ nā▫o.   Karam ḏẖaram sanjam saṯ bẖā▫o.   Nānak bakẖse pūcẖẖ na ho▫e.   Ḏūjā mete eko so▫e. ||4||14||  

The True Name is my social status and honor.   The love of the Truth is my karma and Dharma - my faith and my actions, and my self-control.   O Nanak, one who is forgiven by the Lord is not called to account.   The One Lord erases duality. ||4||14||  

ਸੱਚਾ ਨਾਮ ਮੇਰੀ ਜਾਤੀ ਅਤੇ ਇੱਜ਼ਤ ਹੈ।   ਸੱਚ ਦਾ ਪਿਆਰ ਹੀ ਮੇਰੇ ਕਰਮ ਕਾਂਡ, ਈਮਾਨ ਅਤੇ ਸਵੈ-ਸਾਧਨਾ ਹੈ।   ਨਾਨਕ, ਜਿਸ ਨੂੰ ਸਾਹਿਬ ਮਾਫ ਕਰ ਦਿੰਦਾ ਹੈ, ਉਸ ਪਾਸੋਂ ਕੋਈ ਹਿਸਾਬ ਕਿਤਾਬ ਨਹੀਂ ਲਿਆ ਜਾਂਦਾ ਹੈ।   ਕੇਵਲ ਉਹ ਸੁਆਮੀ ਹੀ ਦਵੈਤ-ਭਾਵ ਨੂੰ ਨਾਸ ਕਰਦਾ ਹੈ।  

ਹਮਾਰੀ ਜਾਤਿ ਪਾਤਿ ਔਰੁ ਹਮਾਰਾ ਕਰਮ ਧਰਮ (ਸੰਜਮ) ਇੰਦ੍ਰੀਓਂ ਕਾ ਰੋਕਨਾ (ਸਤਭਾਉ) ਸ੍ਰੇਸ੍ਟ ਭਾਵਨਾ ਸਭ ਸਚਾ ਨਾਮ ਹੀ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਜਿਸਕੋ ਬਖਸਸ ਕਰਤਾ ਹੈ ਉਸ ਕੀ ਕਹੀਂ ਪੂਛ ਨਹੀਂ ਹੋਤੀ। ਸੋ ਪੁਰਸ ਤਿਸ ਨਾਮ ਕੋ ਗ੍ਰਹਣ ਕਰ (ਦੂਜਾ) ਦ੍ਵੈਤ ਕੋ ਮਿਟਾਇ ਦੇਇ॥੪॥੧੪॥


ਆਸਾ ਮਹਲਾ   ਇਕਿ ਆਵਹਿ ਇਕਿ ਜਾਵਹਿ ਆਈ   ਇਕਿ ਹਰਿ ਰਾਤੇ ਰਹਹਿ ਸਮਾਈ   ਇਕਿ ਧਰਨਿ ਗਗਨ ਮਹਿ ਠਉਰ ਪਾਵਹਿ   ਸੇ ਕਰਮਹੀਣ ਹਰਿ ਨਾਮੁ ਧਿਆਵਹਿ ॥੧॥  

आसा महला १ ॥   इकि आवहि इकि जावहि आई ॥   इकि हरि राते रहहि समाई ॥   इकि धरनि गगन महि ठउर न पावहि ॥   से करमहीण हरि नामु न धिआवहि ॥१॥  

Āsā mėhlā 1.   Ik āvahi ik jāvėh ā▫ī.   Ik har rāṯe rahėh samā▫ī.   Ik ḏẖaran gagan mėh ṯẖa▫ur na pāvahi.   Se karamhīṇ har nām na ḏẖi▫āvahi. ||1||  

Aasaa, First Mehl:   Some come, and after they come, they go.   Some are imbued with the Lord; they remain absorbed in Him.   Some find no place of rest at all, on the earth or in the sky.   Those who do not meditate on the Name of the Lord are the most unfortunate. ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਕਈ ਜੰਮਦੇ ਹਨ ਅਤੇ ਕਈ ਜੰਮ ਕੇ ਮਰ ਜਾਂਦੇ ਹਨ।   ਸਾਹਿਬ ਨਾਲ ਰੰਗੀਜੇ ਹੋਏ ਕਈ ਉਸ ਅੰਦਰ ਲੀਨ ਰਹਿੰਦੇ ਹਨ।   ਕਈਆਂ ਨੂੰ ਜ਼ਮੀਨ ਤੇ ਅਸਮਾਨ ਵਿੱਚ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।   ਉਹ ਨਿਕਰਮਣ, ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।  

ਫਿਰਿ ਕੈਸਾ ਹੈ ਸੰਸਾਰ ਸਮੁੰਦ੍ਰ ਏਕ ਤੋ ਜਨਮ ਲੈਕਰ ਆਉਂਦੇ ਹੈਂ ਏਕ ਆਇਕਰ ਚਲੇ ਜਾਂਦੇ ਹੈਂ ਏਕ ਜੋ ਗੁਰ ਸਬਦ ਕਰਕੇ ਹਰਿ ਮੈਂ ਰਤੇ ਹੈਂ ਸੋ ਹਰਿ ਮੇਂ ਸਮਾਇ ਰਹਿਤੇ ਹੈਂ ਅਰਥਾਤ ਅਭੇਦ ਹੋ ਰਹਿਤੇ ਹੈਂ ਇਕ ਧਰਤੀ ਅਰ ਅਕਾਸ ਮੈਂ ਠਹਰਨਾ ਨਹੀਂ ਪਾਵਤੇ ਹੈਂ ਭਾਵ ਅਤਿ ਸੀਘਰ ਜਨਮਤੇ ਮਰਤੇ ਹੈਂ ਕ੍ਯੋਂਕਿ ਉਨ (ਕਰਮਹੀਣ) ਮੰਦਭਾਗੀਓਂ ਨੇ ਹਰੀ ਨਾਮ ਕੋ ਪੂਰਬ ਜਨਮ ਮੈਂ ਜਪਿਆ ਹੈ॥੧॥


ਗੁਰ ਪੂਰੇ ਤੇ ਗਤਿ ਮਿਤਿ ਪਾਈ   ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ  

गुर पूरे ते गति मिति पाई ॥   इहु संसारु बिखु वत अति भउजलु गुर सबदी हरि पारि लंघाई ॥१॥ रहाउ ॥  

Gur pūre ṯe gaṯ miṯ pā▫ī.   Ih sansār bikẖ vaṯ aṯ bẖa▫ojal gur sabḏī har pār langẖā▫ī. ||1|| rahā▫o.  

From the Perfect Guru, the way to salvation is obtained.   This world is a terrifying ocean of poison; through the Word of the Guru's Shabad, the Lord helps us cross over. ||1||Pause||  

ਪੂਰਨ ਗੁਰਾਂ ਪਾਸੋਂ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ।   ਪਰਮ ਭਿਆਨਕ ਸਮੁੰਦ੍ਰ, ਇਹ ਜਗਤ, ਜ਼ਹਿਰ ਵਰਗਾ ਹੈ। ਗੁਰਬਾਣੀ ਦੇ ਜ਼ਰੀਏ ਪ੍ਰਭੂ, ਪ੍ਰਾਣੀ ਦਾ ਇਸ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।  

ਗੁਰ ਪੂਰੇ ਸੇ ਜਬ ਨਾਮ ਜਪਨੇ ਕੀ (ਗਤਿ) ਪ੍ਰਾਪਤਿ ਕੀ (ਮਿਤਿ) ਮਰਜਾਦਾ ਪਾਈ ਤਬ ਇਹ ਸੰਸਾਰ ਜੋ ਬਿਖ ਸਮ ਅਤਿ ਦੁਖ ਰੂਪ ਹੈ (ਭਉਜਲੁ) ਜਨਮ ਮਰਨ ਰੂਪ ਯਹੀ ਹੈ ਜਲ ਜਿਸਮੇ ਵਾਹਗੁਰੂ ਗੁਰ ਸਬਦੀਓਂ ਕੋ ਪਾਰ ਕਰ ਦੇਤਾ ਹੈ॥


ਜਿਨ੍ਹ੍ਹ ਕਉ ਆਪਿ ਲਏ ਪ੍ਰਭੁ ਮੇਲਿ   ਤਿਨ ਕਉ ਕਾਲੁ ਸਾਕੈ ਪੇਲਿ   ਗੁਰਮੁਖਿ ਨਿਰਮਲ ਰਹਹਿ ਪਿਆਰੇ   ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥  

जिन्ह कउ आपि लए प्रभु मेलि ॥   तिन कउ कालु न साकै पेलि ॥   गुरमुखि निरमल रहहि पिआरे ॥   जिउ जल अम्भ ऊपरि कमल निरारे ॥२॥  

Jinĥ ka▫o āp la▫e parabẖ mel.   Ŧin ka▫o kāl na sākai pel.   Gurmukẖ nirmal rahėh pi▫āre.   Ji▫o jal ambẖ ūpar kamal nirāre. ||2||  

Those, whom God unites with Himself,   cannot be crushed by death.   The beloved Gurmukhs remain immaculately pure,   like the lotus in the water, which remains untouched. ||2||  

ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ,   ਉਨ੍ਹਾਂ ਨੂੰ ਮੌਤ ਕੁਚਲ ਨਹੀਂ ਸਕਦੀ।   ਮਿਠੜੇ ਗੁਰੂ-ਸਮਰਪਣ ਇੰਜ ਸਵੱਛ ਰਹਿੰਦੇ ਹਨ,   ਜਿਵੇਂ ਪਾਣੀ ਦੇ ਵਿੱਚ ਕੰਵਲ ਨਿਰਲੇਪ ਵਿਚਰਦਾ ਹੈ।  

ਜਿਨ ਕਉ ਪ੍ਰਭੂ ਆਪਿ ਮੇਂ ਮਿਲਾਉਤਾ ਹੈ ਤਿਨ ਕੋ ਕਾਲ (ਪੇਲਿ) ਦਬਾਇ ਵਾ ਚਲਾਇ ਨਹੀਂ ਸਕਤਾ ਹੈ ਜੋ ਗੁਰਮੁਖ ਪਿਆਰੇ ਹੈਂ ਸੋ ਸੰਸਾਰ ਮੇਂ ਰਹਤੇ ਹੀ ਨਿਰਮਲ ਹੈਂ ਜੈਸੇ ਕਮਲ ਜਲ ਕੇ (ਅੰਭ) ਮੱਧ ਹੈ ਤੌ ਭੀ ਜਲ ਕੇ ਊਪਰ ਨਿਆਰੇ ਰਹਿਤੇ ਹੈਂ॥ ਵਾ ਜੈਸੇ ਕਮਲ ਜਲਕੇ ਬੀਚ ਰਹੈਂ ਚਾਹੇ ਊਪਰ ਰਹੈਂ ਪਰੰਤੂ ਭੀਗਤੇ ਨਹੀਂ ਕਿੰਤੂ ਨਿਰਾਲੇ ਰਹਿਤੇ ਹੈਂ॥


ਬੁਰਾ ਭਲਾ ਕਹੁ ਕਿਸ ਨੋ ਕਹੀਐ   ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ   ਅਕਥੁ ਕਥਉ ਗੁਰਮਤਿ ਵੀਚਾਰੁ   ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥  

बुरा भला कहु किस नो कहीऐ ॥   दीसै ब्रहमु गुरमुखि सचु लहीऐ ॥   अकथु कथउ गुरमति वीचारु ॥   मिलि गुर संगति पावउ पारु ॥३॥  

Burā bẖalā kaho kis no kahī▫ai.   Ḏīsai barahm gurmukẖ sacẖ lahī▫ai.   Akath katha▫o gurmaṯ vīcẖār.   Mil gur sangaṯ pāva▫o pār. ||3||  

Tell me: who should we call good or bad?   Behold the Lord God; the truth is revealed to the Gurmukh.   I speak the Unspoken Speech of the Lord, contemplating the Guru's Teachings.   I join the Sangat, the Guru's Congregation, and I find God's limits. ||3||  

ਦੱਸੋ ਅਸੀਂ ਕੀਹਨੂੰ ਚੰਗਾ ਜਾ ਮੰਦਾ ਆਖੀਏ, ਜਦ ਸਾਈਂ ਸਾਰਿਆਂ ਅੰਦਰ ਨਿਗ੍ਹਾ ਆਉਂਦਾ ਹੈ।   ਮੈਂ ਗੁਰਾਂ ਦੇ ਰਾਹੀਂ ਸੱਚ ਨੂੰ ਜਾਣਦਾ,   ਅਕਹਿ ਪ੍ਰਭੂ ਨੂੰ ਬਿਅਨ ਕਰਦਾ ਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹਾਂ।   ਮੈਂ ਗੁਰਾਂ ਦੀ ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦੇ ਓੜਕ ਦੀ ਖੋਜ-ਭਾਲ ਕਰਦਾ ਹਾਂ।  

ਐਸੇ ਜੋ ਗੁਰਮੁਖਿ ਨਿਰਾਲੇ ਹੈਂ ਸੋ ਕਹੋ ਤੋ ਤਿਸ ਕੋ ਬੁਰਾ ਕਹੈਂ ਤਿਸ ਕੋ ਭਲਾ ਕਹੈਂ ਅਰਥਾਤ ਨਿੰਦ੍ਯਾ ਉਸਤਤਿ ਸੇ ਰਹਤ ਹੋਤੇ ਹੈਂ ਜਿਨ ਗੁਰਮੁਖੋਂ ਨੇ ਸਚ ਕੋ (ਲਹੀਐ) ਪਾਯਾ ਹੈ ਉਨਕੋ ਸਰਬਤ੍ਰ ਬ੍ਰਹਮ ਦਿਖਾਈ ਦੇਤਾ ਹੈ ਇਸ ਵਾਸਤੇ ਗੁਰਮਤਿ ਕੋ ਬਿਚਾਰਕੇ ਅਕੱਥ ਕੋ ਕਥਉ ਔਰ ਸਤਸੰਗਤ ਮੇਂ ਮੇਲ ਕਰੋ ਜਿਸਤੇ ਸੰਸਾਰ ਸਮੁੰਦ੍ਰ ਤੇ ਪਾਰ ਪਾਵਉ॥੩॥


ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ   ਅਠਸਠਿ ਮਜਨੁ ਹਰਿ ਰਸੁ ਰੇਦ   ਗੁਰਮੁਖਿ ਨਿਰਮਲੁ ਮੈਲੁ ਲਾਗੈ   ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥  

सासत बेद सिम्रिति बहु भेद ॥   अठसठि मजनु हरि रसु रेद ॥   गुरमुखि निरमलु मैलु न लागै ॥   नानक हिरदै नामु वडे धुरि भागै ॥४॥१५॥  

Sāsaṯ beḏ simriṯ baho bẖeḏ.   Aṯẖsaṯẖ majan har ras reḏ.   Gurmukẖ nirmal mail na lāgai.   Nānak hirḏai nām vade ḏẖur bẖāgai. ||4||15||  

The Shaastras, the Vedas, the Simritees and all their many secrets;   bathing at the sixty-eight holy places of pilgrimage - all this is found by enshrining the sublime essence of the Lord in the heart.   The Gurmukhs are immaculately pure; no filth sticks to them.   O Nanak, the Naam, the Name of the Lord, abides in the heart, by the greatest pre-ordained destiny. ||4||15||  

ਸ਼ਾਸਤਰਾਂ, ਵੈਦਾਂ ਅਤੇ ਸਿਮਰਤੀਆਂ ਦੇ ਬਹੁਤੇ ਭਤਾ ਦੀ ਗਿਆਤ,   ਅਤੇ ਅਠਾਹਟ ਤੀਰਥਾਂ ਦਾ ਇਸ਼ਨਾਨ, ਇਹ ਸਭ ਪ੍ਰਾਪਤ ਹੁੰਦੇ ਹਨ ਵਾਹਿਗੁਰੁ ਦੇ ਅੰਮ੍ਰਿਤ ਨੂੰ ਚਿੱਤ ਅੰਦਰ ਟਿਕਾਉਣਾ ਨਾਲ।   ਪਵਿੱਤ੍ਰ ਹਨ ਗੁਰੂ ਸਮਰਪਣ ਸਿਖ। ਉਨ੍ਹਾਂ ਨੂੰ ਕੋਈ ਗਿਲਾਜ਼ਤ ਨਹੀਂ ਚਿਮੜਦੀ।   ਮੁੱਢ ਦੀ ਭਾਰੀ ਚੰਗੀ ਕਿਸਮਤ ਦੀ ਬਦੌਲਤ, ਹੇ ਨਾਨਕ! ਵਾਹਿਗੁਰੂ ਦਾ ਨਾਮ ਦਿਲ ਅੰਦਰ ਵਸਦਾ ਹੈ।  

੬ ਸਾਸਤ੍ਰੋਂ ਕੇ ੪ ਬੇਦੋਂ ਕੇ ੨੭ ਸਿੰਮ੍ਰਿਤਿਓਂ ਕੇ ਬਹੁਤ ਸੇ ਭੇਦੋਂ ਕਾ ਜਾਨਨਾ ਔਰ ੬੮ ਤੀਰਥੋਂ ਕਾ ਇਸ੍ਨਾਨ ਕਰਨਾ ਏਹ ਸਭ ਵਾਹਗੁਰੂ ਮੁਖ ਕਰ ਚੁਕਾ ਹੈ ਜਿਨਕੇ ਹਰਿ ਰਸ (ਰੇਦ) ਹ੍ਰਿਦ੍ਯ ਮੇਂ ਹੈ ਐਸੇ ਨਿਰਮਲ ਗੁਰਮੁਖੋਂ ਕੋ ਫਿਰ ਮੈਲ ਨਹੀਂ ਲਾਗਤੀ ਸ੍ਰੀ ਗੁਰੂ ਜੀ ਕਹਤੇ ਹੈਂ (ਧੁਰਿ) ਆਦਿ ਸੇ ਜਿਨਕੇ ਹ੍ਰਿਦੇ ਮੇਂ ਨਾਮ ਬਸਤਾ ਹੈ ਵਹੁ ਬਡੇ ਭਾਗਵਾਨ ਹੈਂ॥੪॥੧੫॥


ਆਸਾ ਮਹਲਾ   ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ   ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥  

आसा महला १ ॥   निवि निवि पाइ लगउ गुर अपुने आतम रामु निहारिआ ॥   करत बीचारु हिरदै हरि रविआ हिरदै देखि बीचारिआ ॥१॥  

Āsā mėhlā 1.   Niv niv pā▫e laga▫o gur apune āṯam rām nihāri▫ā.   Karaṯ bīcẖār hirḏai har ravi▫ā hirḏai ḏekẖ bīcẖāri▫ā. ||1||  

Aasaa, First Mehl:   Bowing down, again and again, I fall at the Feet of my Guru; through Him, I have seen the Lord, the Divine Self, within.   Through contemplation and meditation, the Lord dwells within the heart; see this, and understand. ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਨਿਉਂ ਨਿਉਂ ਕੇ ਮੈਂ ਆਪਣੇ ਗੁਰਾਂ ਦੇ ਪੈਰਾਂ ਉੱਤੇ ਡਿਗਦਾ ਹਾਂ, ਜਿਨ੍ਹਾਂ ਦੀ ਦਇਆ ਦੁਆਰਾ ਮੈਂ ਸਰਬ-ਵਿਆਪਕ ਰੂਹ ਨੂੰ ਵੇਖ ਲਿਆ ਹੈ।   ਵੇਖ ਅਤੇ ਆਪਣੇ ਚਿੱਤ ਅੰਦਰ ਨਿਰਣਯ ਕਰ ਕਿ ਸਿਰਮਨ ਰਾਹੀਂ ਵਾਹਿਗੁਰੂ ਦਿਲ ਵਿੱਚ ਆ ਵਸਦਾ ਹੈ।  

ਜਿਨੋਂ ਨੇ ਆਤਮਾ ਸੇ ਅਭਿੰਨ ਰਾਮ ਕੋ ਦੇਖਾ ਹੈ ਤਿਨ ਗੁਰੋਂ ਕੇ ਨਿਉਂ ਨਿਉਂ ਕਰਕੇ ਚਰਨੋਂ ਮੈਂ ਲਾਗਤਾ ਹੂੰ ਕੈਸੇ ਦੇਖਾ ਹੈ ਕਿ ਤਤ੍ਵ ਮਿਥ੍ਯਾ ਕਾ ਬਿਚਾਰ ਕਰਤੇ ਕਰਤੇ ਹਿਰਦੇ ਮੈਂ ਹਰਿ ਕੋ (ਰਵਿਆ) ਜਪਾ ਭਾਵ ਧ੍ਯਾਨੁ ਕੀਆ ਹੈ ਪੁਨਾ ਜਬ ਤਿਨਾਂ ਦੁਆਰਾ ਬਿਚਾਰ ਕੀਆ ਹੈ ਤਬ ਮੈਨੇ ਹਿਰਦੇ ਮੈਂ ਦੇਖਾ ਹੈ॥੧॥


ਬੋਲਹੁ ਰਾਮੁ ਕਰੇ ਨਿਸਤਾਰਾ   ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ  

बोलहु रामु करे निसतारा ॥   गुर परसादि रतनु हरि लाभै मिटै अगिआनु होइ उजीआरा ॥१॥ रहाउ ॥  

Bolhu rām kare nisṯārā.   Gur parsāḏ raṯan har lābẖai mitai agi▫ān ho▫e ujī▫ārā. ||1|| rahā▫o.  

So speak the Lord's Name, which shall emancipate you.   By Guru's Grace, the jewel of the Lord is found; ignorance is dispelled, and the Divine Light shines forth. ||1||Pause||  

ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ।   ਗੁਰਾਂ ਦੀ ਰਹਿਤਮ ਸਦਕਾ, ਵਾਹਿਗੁਰੂ ਹੀਰਾ, ਲਭਦਾ ਹੈ ਜਿਸ ਦੇ ਨਾਲ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਰੱਬੀ ਨੂਰ ਰੌਸ਼ਨ ਹੋ ਜਾਂਦਾ ਹੈ। ਠਹਿਰਾਉ।  

ਹੇ ਪ੍ਯਾਰੇ ਰਾਮ ਬੋਲਹੁ ਜੋ ਤੁਮਾਰਾ ਨਿਸ?ਾਰਾ ਕਰੇ ਔਰ ਗੁਰੋਂ ਕੀ ਸੇਵਾ ਕਰੇ ਗੁਰੋਂ ਕੀ ਕ੍ਰਿਪਾ ਕਰ ਹਰਿ ਨਾਮ ਰਤਨ ਪ੍ਰਾਪਤਿ ਹੋਇਗਾ ਅਰ ਅਗ੍ਯਾਨ ਦੂਰ ਹੋ ਕਰ ਸ੍ਵਰੂਪ ਕਾ ਉਜਾਲਾ ਹੋ ਜਾਇਗਾ॥੧॥


ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਜਾਈ   ਸਤਿਗੁਰੁ ਮਿਲੈ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥  

रवनी रवै बंधन नही तूटहि विचि हउमै भरमु न जाई ॥   सतिगुरु मिलै त हउमै तूटै ता को लेखै पाई ॥२॥  

Ravnī ravai banḏẖan nahī ṯūtėh vicẖ ha▫umai bẖaram na jā▫ī.   Saṯgur milai ṯa ha▫umai ṯūtai ṯā ko lekẖai pā▫ī. ||2||  

By merely saying it with the tongue, one's bonds are not broken, and egotism and doubt do not depart from within.   But when one meets the True Guru, egotism departs, and then, one realizes his destiny. ||2||  

ਕੇਵਲ ਜੀਭ ਨਾਲ ਉਚਾਰਨ ਕਰਨ ਦੁਆਰਾ ਜੂੜ ਨਹੀਂ ਵੱਢੇ ਜਾਂਦੇ ਅਤੇ ਅੰਦਰੋਂ ਹੰਕਾਰ ਅਤੇ ਸੰਦੇਹ ਦੂਰ ਨਹੀਂ ਹੁੰਦੇ।   ਜਦ ਆਦਮੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਵਹਿਮ ਦੂਰ ਹੋ ਜਾਂਦਾ ਹੈ। ਕੇਵਲ ਤਦੋਂ ਹੀ ਉਹ ਸਫਲ ਹੁੰਦਾ ਹੈ।  

ਮਨਮੁਖ ਜੋ ਬਿਚਾਰ ਤੇ ਹੀਨ ਹੈ ਜੋ (ਰਵਨੀ) ਇਸਤ੍ਰੀਓਂ ਕੋ ਰਮਣ ਕਰਤੇ ਹੈਂ ਅਰਥਾਤ ਬਿਖਈ ਹੋਤੇ ਹੈਂ ਉਨਕੇ ਬੰਧਨ ਨਹੀਂ ਤੂਟਤੇ ਹੈਂ ਅਰ ਹੰਤਾ ਮਮਤਾ ਅਰੁ ਭਰਮ ਉਨ ਕਾ ਨਹੀਂ ਜਾਤਾ ਹੈ ਜਬ ਸਤਗੁਰੋਂ ਕੋ ਮਿਲੈ ਤਬ ਉਨ ਕਾ ਅਹੰਕਾਰ ਦੂਰ ਹੋ ਜਾਤਾ ਹੈ ਅਰ (ਤਾ ਕੋ) ਤਿਨ ਕੋ (ਲੇਖੈ) ਗੁਰਮੁਖੋਂ ਕੀ ਗਿਨਤੀ ਮੈਂ ਪ੍ਰਾਪਤਿ ਕਰੀਤਾ ਹੈ॥੨॥ ਵਾ ਜੋ (ਰਵਨੀ) ਕਥਨ ਮਾਤ੍ਰ ਹੀ (ਰਵੇ) ਕਥਨ ਕਰਤੇ ਹੈਂ ਅਰਥਾਤ ਧਾਰਨਾ ਤੇ ਹੀਨ ਹੈਂ ਤਿਨਕੇ ਬੰਧਨ ਨਿਵਿਰਤ ਨਹੀਂ ਹੋਤੇ ਕ੍ਯੋਂਕਿ ਤਿਨਕੇ ਰਿਦੇ ਸੇ ਹੰਤਾ ਮਮਤਾ ਅਰ ਭਰਮ ਨਿਵਿਰਤ ਨਹੀਂ ਹੋਤਾ ਹੈ॥


ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ   ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥  

हरि हरि नामु भगति प्रिअ प्रीतमु सुख सागरु उर धारे ॥   भगति वछलु जगजीवनु दाता मति गुरमति हरि निसतारे ॥३॥  

Har har nām bẖagaṯ pari▫a parīṯam sukẖ sāgar ur ḏẖāre.   Bẖagaṯ vacẖẖal jagjīvan ḏāṯā maṯ gurmaṯ har nisṯāre. ||3||  

The Name of the Lord, Har, Har, is sweet and dear to His devotees; it is the ocean of peace - enshrine it within the heart.   The Lover of His devotees, the Life of the World, the Lord bestows the Guru's Teachings upon the intellect, and one is emancipated. ||3||  

ਵਾਹਿਗੁਰੂ ਸੁਆਮੀ ਦਾ ਨਾਮ ਸੰਤਾਂ ਨੂੰ ਮਿਠੜਾ ਤੇ ਪਿਆਰਾ ਲੱਗਦਾ ਹੈ, ਚਿੱਤ ਅੰਦਰ ਟਿਕਾਉਣ ਲਈ ਇਹ ਆਰਾਮ ਦਾ ਸਮੁੰਦਰ ਹੈ।   ਆਪਣੇ ਅਨੁਰਾਗੀਆਂ ਦਾ ਪਿਆਰ ਅਤੇ ਸੰਸਾਰ ਦੀ ਜਿੰਦ ਜਾਨ, ਦਇਆਲੂ ਮਾਲਕ, ਉਸ ਪ੍ਰਾਣੀ ਨੂੰ ਤਾਰ ਦਿੰਦਾ ਹੈ ਜੋ ਆਪਣੀ ਅਕਲ ਨੂੰ ਗੁਰਾਂ ਦੀ ਸਿਖਮੱਤ ਤਾਬੇ ਕਰਦਾ ਹੈ।  

ਹਰਿ ਹਰਿ ਨਾਮ ਜਪਨ ਰੂਪ ਜੋ ਭਗਤੀ ਹੈ ਸੋ ਹਰਿ ਪ੍ਰੀਤਮ ਕੋ ਪਿਆਰੀ ਅਰੁ ਸੁਖੋਂ ਕੀ ਸਾਗਰ ਹੈ ਜੋ ਜਿਸਨੇ ਹ੍ਰਿਦੇ ਮੇਂ ਧਾਰਨ ਕਰੀ ਹੈ ਤਿਨ ਕੋ ਹਰਿ ਭਗਤਿ ਵਤਸਲ ਜਗ ਜੀਵਨ ਦਾਤਾ (ਮਤਿ) ਬੁਧੀ ਮੈਂ (ਗੁਰਮਤਿ) ਗੁਰ ਸਿਖ੍ਯਾ ਦਿਵਾਇ ਕਰ (ਨਿਸਤਾਰੇ) ਸੰਸਾਰ ਸੇ ਪਾਰ ਕਰ ਲੇਤਾ ਹੈ॥੩॥


ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ   ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥  

मन सिउ जूझि मरै प्रभु पाए मनसा मनहि समाए ॥   नानक क्रिपा करे जगजीवनु सहज भाइ लिव लाए ॥४॥१६॥  

Man si▫o jūjẖ marai parabẖ pā▫e mansā manėh samā▫e.   Nānak kirpā kare jagjīvan sahj bẖā▫e liv lā▫e. ||4||16||  

One who dies fighting against his own stubborn mind finds God, and the desires of the mind are quieted.   O Nanak, if the Life of the World bestows His Mercy, one is intuitively attuned to the Love of the Lord. ||4||16||  

ਜੋ ਆਪਣੇ ਮਨੂਏ ਨਾਲ ਲੜਦਾ ਮਰ ਜਾਂਦਾ ਹੈ, ਉਹ ਸਾਈਂ ਨੂੰ ਪਾ ਲੈਦਾ ਹੈ, ਉਸ ਦੀ ਖ਼ਾਹਿਸ਼ ਮਨ ਅੰਦਰ ਹੀ ਮਿੱਟ ਜਾਂਦੀ ਹੈ।   ਨਾਨਕ, ਜੇਕਰ ਜਗਤ ਦੀ ਜਿੰਦ ਜਾਨ, ਵਾਹਿਗੁਰੂ, ਮਿਹਰ ਧਾਰੇ, ਤਾਂ ਪ੍ਰਾਣੀ ਦਾ, ਕੁਦਰਤੀ ਤੌਰ ਉਤੇ ਉਸ ਨਾਲ ਪਿਆਰ ਪੈ ਜਾਂਦਾ ਹੈ।  

ਜੋ ਮਨ ਕੇ ਸਾਥ ਜੁਧ ਕਰਕੇ ਮਰੇ ਹੈਂ ਅਰਥਾਤ ਜੀਵਤ ਸੇ ਰਹਿਤ ਹੂਏ ਹੈਂ ਤਿਨੋਂ ਨੇ ਪ੍ਰਭੂ ਕੋ ਪਾਯਾ ਹੈ (ਮਨਸਾ) ਬਾਸਨਾ ਕੋ (ਮਨਹਿ) ਰੋਕ ਕਰ ਹਰਿ ਮੇਂ ਸਮਾਏ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਜਿਨ ਪਰ ਜਗ ਜੀਵਨ ਅਕਾਲ ਪੁਰਖ ਨੇ ਕ੍ਰਿਪਾ ਕਰੀ ਹੈ ਸੋ ਸ੍ਵਭਾਵਕ ਹੀ ਬ੍ਰਿਤੀ ਹਰੀ ਮੇਂ ਲਗਾਉਤੇ ਹੈਂ॥੪॥੧੬॥


ਆਸਾ ਮਹਲਾ   ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ   ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥  

आसा महला १ ॥   किस कउ कहहि सुणावहि किस कउ किसु समझावहि समझि रहे ॥   किसै पड़ावहि पड़ि गुणि बूझे सतिगुर सबदि संतोखि रहे ॥१॥  

Āsā mėhlā 1.   Kis ka▫o kahėh suṇāvėh kis ka▫o kis samjẖāvahi samajẖ rahe.   Kisai paṛāvėh paṛ guṇ būjẖe saṯgur sabaḏ sanṯokẖ rahe. ||1||  

Aasaa, First Mehl:   Unto whom do they speak? Unto whom do they preach? Who understands? Let them understand themselves.   Who do they teach? Through study, they come to realize the Lord's Glorious Virtues. Through the Shabad, the Word of the True Guru, they come to dwell in contentment. ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਉਹ ਹੋਰ ਕਿਸ ਨੂੰ ਆਖਦੇ ਹਨ, ਕਿਸ ਨੂੰ ਪ੍ਰਚਾਰਦੇ ਹਨ, ਅਤੇ ਕਿਸ ਨੂੰ ਸਿੱਖ ਮੱਤ ਦਿੰਦੇ ਹਨ? ਉਨ੍ਹਾਂ ਨੇ ਆਪਣੇ ਆਪ ਨੂੰ ਸਮਝ ਲਿਆ ਹੈ।   ਉਹ ਕਿਸ ਨੂੰ ਪੜ੍ਹਾਉਂਦੇ ਹਨ? ਪੜ੍ਹਾਈ ਰਾਹੀਂ ਉਹਨਾਂ ਨੇ ਸਾਈਂ ਦੀਆਂ ਸ਼੍ਰੇਸ਼ਟਤਾਈਆਂ ਅਨੁਭਵ ਕਰ ਲਈਆਂ ਹਨ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੰਤੁਸ਼ਟਤਾ ਅੰਦਰ ਵਸਦੇ ਹਨ।  

ਗੁਰੋਂ ਸੇ (ਬੂਝੇ) ਪੂਛੇ ਭਾਵ ਸਿਖ੍ਯਾ ਲੇ ਕਰ ਪੁਨਾ ਪੜ ਗੁਣ ਕਰ ਜੋ ਸਤਿਗੁਰੋਂ ਕੇ ਸਬਦ ਕਰ ਪ੍ਰਮੇਸਰ ਕੋ ਸਮਝ ਕਰ ਸੰਤੋਖ ਕੋ ਧਾਰ ਰਹੇ ਹੈਂ ਸੋ ਕਿਸ ਕਿਸ ਕੋ ਕਹ ਕਰ ਸੁਨਾਵੈ ਅਰ ਕਿਸ ਵਾਸਤੇ ਸਮਝਾਵੈ ਭਾਵ ਸੋ ਸਭ ਕੋ ਬ੍ਰਹਮ ਰੂਪ ਜਾਨ ਕਰ ਅਨੰਦ ਹੋ ਰਹੇ ਹੈਂ॥੧॥


ਐਸਾ ਗੁਰਮਤਿ ਰਮਤੁ ਸਰੀਰਾ   ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ  

ऐसा गुरमति रमतु सरीरा ॥   हरि भजु मेरे मन गहिर ग्मभीरा ॥१॥ रहाउ ॥  

Aisā gurmaṯ ramaṯ sarīrā.   Har bẖaj mere man gahir gambẖīrā. ||1|| rahā▫o.  

Through the Guru's Teachings, realize that He is pervading in all bodies;   O my soul, vibrate on the Profound, Unfathomable Lord. ||1||Pause||  

ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ,   ਜੋ ਸਾਰੀਆਂ ਦੇਹਾਂ ਅੰਦਰ ਰਮਿਆ ਹੋਇਆ ਤੇ ਬਹੁਤ ਹੀ ਡੂੰਘਾ ਹੈ। ਠਹਿਰਾਉ।  

ਜੋ ਗਹਰ ਗੰਭੀਰੁ ਸਰੀਰੋਂ ਮੈਂ ਬਿਆਪ੍ਯਾ ਹੂਆ ਐਸਾ ਜੋ ਹੈ ਗੁਰ ਸਿਖ੍ਯਾ ਕਰ ਹੇ ਮੇਰੇ ਮਨ ਤਿਸ ਕੋ ਭਜੁ॥


        


© SriGranth.org, a Sri Guru Granth Sahib resource, all rights reserved.
See Acknowledgements & Credits