Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਰ ਘਰਿ ਚੀਤੁ ਮਨਮੁਖਿ ਡੋਲਾਇ   ਗਲਿ ਜੇਵਰੀ ਧੰਧੈ ਲਪਟਾਇ   ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥  

पर घरि चीतु मनमुखि डोलाइ ॥   गलि जेवरी धंधै लपटाइ ॥   गुरमुखि छूटसि हरि गुण गाइ ॥५॥  

Par gẖar cẖīṯ manmukẖ dolā▫e.   Gal jevrī ḏẖanḏẖai laptā▫e.   Gurmukẖ cẖẖūtas har guṇ gā▫e. ||5||  

The self-willed manmukh is lured by another man's wife.   The noose is around his neck, and he is entangled in petty conflicts.   The Gurmukh is emancipated, singing the Glorious Praises of the Lord. ||5||  

ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ।   ਉਸ ਦੀ ਗਰਦਨ ਦੁਆਲੇ ਫਾਹੀ ਦਾ ਰੱਸਾ ਹੈ, ਅਤੇ ਉਸ ਸੰਸਾਰੀ ਬਖੇੜਿਆਂ ਅੰਦਰ ਫਾਥਾ ਹੋਇਆ ਹੈ।   ਗੁਰੂ ਅਨੁਸਾਰੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਬੰਦ ਖ਼ਲਾਸ ਹੋ ਜਾਂਦਾ ਹੈ।  

ਮਨਮੁਖ ਪਰਾਈ ਇਸਤ੍ਰੀਓਂ ਮੈਂ ਪੜੇ ਮਨ ਕੋ ਡੁਲਾਵਤੇ ਹੈਂ । ਵਾਸਨਾ ਰੂਪੀ ਜੇਵੜੀ ਗਲ ਮੈਂ ਪੜ ਰਹੀ ਹੈ ਯਾਂ ਤੇ ਧੰਧੋਂ ਮੈਂ ਲਪਟ ਰਹੇ ਹੈਂ ਜੋ ਗੁਰਮੁਖ ਹੈਂ ਸੋ ਹਰਿ ਕੇ ਗੁਣ ਗਾਇ ਕਰਕੇ ਸੰਸਾਰ ਦੁਖ ਤੇ ਛੂਟੇਂਗੇ॥੫॥


ਜਿਉ ਤਨੁ ਬਿਧਵਾ ਪਰ ਕਉ ਦੇਈ   ਕਾਮਿ ਦਾਮਿ ਚਿਤੁ ਪਰ ਵਸਿ ਸੇਈ   ਬਿਨੁ ਪਿਰ ਤ੍ਰਿਪਤਿ ਕਬਹੂੰ ਹੋਈ ॥੬॥  

जिउ तनु बिधवा पर कउ देई ॥   कामि दामि चितु पर वसि सेई ॥   बिनु पिर त्रिपति न कबहूं होई ॥६॥  

Ji▫o ṯan biḏẖvā par ka▫o ḏe▫ī.   Kām ḏām cẖiṯ par vas se▫ī.   Bin pir ṯaripaṯ na kabahūʼn ho▫ī. ||6||  

The lonely widow gives her body to a stranger;   she allows her mind to be controlled by others for lust or money,   but without her husband, she is never satisfied. ||6||  

ਜਿਸ ਤਰ੍ਹਾਂ ਇਕ ਬਦਚਲਣ ਇਸਤਰੀ, ਜੋ ਆਪਣੀ ਦੇਹਿ ਪਰਾਏ ਨੂੰ ਦੇ ਦਿੰਦੀ ਹੈ,   ਅਤੇ ਭੋਗਬਿਲਾਸ ਜਾਂ ਦੌਲਤ ਦੀ ਖ਼ਾਤਰ ਜਿਸ ਦਾ ਮਨ ਹੋਰਸ ਦੇ ਅਖ਼ਤਿਆਰ ਵਿੱਚ ਹੋ ਜਾਂਦਾ ਹੈ,   ਨੂੰ ਕਦਾਚਿੱਤ ਆਪਣੇ ਪਤੀ ਬਿਨਾ ਰੱਜ ਨਹੀਂ ਆਉਂਦਾ। (ਉਸੇ ਤਰ੍ਹਾਂ ਦਾ ਹੈ ਦਵੈਤ-ਭਾਵ ਵਾਲਾ ਬੰਦਾ)।  

ਜੈਸੇ (ਬਿਧਵਾ) ਪਤਿਹੀਨ ਭਾਵ ਪਤੀ ਸੇ ਬੇਮੁਖ ਦੁਰਾਚਾਰਨੀ ਇਸਤ੍ਰੀ ਪਰ ਪੁਰਸ਼ ਕੋ ਅਪਨਾ ਸਰੀਰ ਦੇਤੀ ਹੈ (ਦਾਮਿ) ਧਨ ਕੀ ਕਾਮਨਾ ਕਰਕੇ ਚਿਤ ਅਪਨਾ ਪਰਵਸ ਕਰਕੇ ਉਸਕੋ ਸੇਵਨ ਕਰਤੀ ਹੈ। ਪਰੰਤੂ ਅਪਨੇ ਭਰਤਾ ਸੇ ਬਿਨਾ ਕਾਮ ਕੀ ਯਥੇਸ਼ਟ ਪੂਰਣਤਾ ਕਬੀ ਨਹੀਂ ਹੋਤੀ। ਭਾਵ ਯਹਿ ਕਿ ਕਾਮਨਾ ਕਰਕੇ ਜੀਵ ਔਰ ਦੇਵਤਿਓਂ ਕੋ ਸੇਵਨ ਕਰਤੇ ਹੈਂ ਪਰੰਤੂ ਪਰਮੇਸਰ ਕੀ ਪ੍ਰਾਪਤੀ ਸੇ ਬਿਨਾ ਤ੍ਰਿਪਤਿ ਨਹੀਂ ਹੋਤੇ ਹੈਂ॥੬॥


ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ   ਬੇਦ ਪੁਰਾਣ ਪੜੈ ਸੁਣਿ ਥਾਟਾ   ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥  

पड़ि पड़ि पोथी सिम्रिति पाठा ॥   बेद पुराण पड़ै सुणि थाटा ॥   बिनु रस राते मनु बहु नाटा ॥७॥  

Paṛ paṛ pothī simriṯ pāṯẖā.   Beḏ purāṇ paṛai suṇ thātā.   Bin ras rāṯe man baho nātā. ||7||  

You may read, recite and study the scriptures, the Simritees,   and read Vedas and Puraanas until tired;   but without being imbued with the Lord's essence, the mind wanders endlessly. ||7||  

ਜੀਵ ਪੁਸਤਕਾਂ ਨੂੰ ਪੜ੍ਹਦਾ ਤੇ ਵਾਚਦਾ ਹੈ, ਸਿਮ੍ਰਤੀਆਂ ਦਾ ਪਾਠ ਕਰਦਾ ਹੈ,   ਅਤੇ ਵੇਦਾਂ, ਪੁਰਾਣਾਂ ਅਤੇ ਹੋਰ ਰਚਨਾਵਾਂ ਨੂੰ ਵਾਚਦਾ ਤੇ ਸ੍ਰਵਣ ਕਰਦਾ ਹੈ;   ਪ੍ਰੰਤੂ ਵਾਹਿਗੁਰੂ ਅੰਮ੍ਰਿਤ ਦੇ ਨਾਲ ਰੰਗੇ ਜਾਣ ਬਿਨਾ ਮਨੂਆ ਬਹੁਤ ਡੋਲਦਾ ਹੈ।  

ਸਿੰਮ੍ਰਤੀਓਂ ਕੋ ਪੜ ਕਰ ਪੁਨਾ ਅੰਨ੍ਯ ਪੁਸਤਕੋਂ ਪੜ ਕਰ। ਪੁਨਾ ਵੇਦ ਔਰ ਪੁਰਾਣੋਂ ਕੋ ਭੀ ਪੜਤੇ ਔਰ (ਥਾਟਾ) ਸੰਮੂਹ ਵਾ ਪਰਾਇਣ ਸ੍ਰਵਨ ਕਰਤੇ ਹੈਂ। ਪਰੰਤੂ ਪਰਮੇਸਰ ਕੇ ਪ੍ਰੇਮ ਮੈ ਰਤੇ ਸੇ ਬਿਨਾ ਮਨ ਬਹੁਤ (ਨਾਟਾ) ਚੰਚਲ ਵਾ ਨਿਰਤ ਕਰਤਾ ਰਹਤਾ ਹੈ। ਕਦਾਚਿਤ ਐਸੀ ਅਸੰਕਾ ਹੋ ਕਿ ਮਨ ਇਸਥਿਤ ਕੈਸੇ ਹੋ ਸੋ ਐਸੇ ਹੈ॥੭॥


ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ   ਜਿਉ ਮੀਨਾ ਜਲ ਮਾਹਿ ਉਲਾਸਾ   ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥  

जिउ चात्रिक जल प्रेम पिआसा ॥   जिउ मीना जल माहि उलासा ॥   नानक हरि रसु पी त्रिपतासा ॥८॥११॥  

Ji▫o cẖāṯrik jal parem pi▫āsā.   Ji▫o mīnā jal māhi ulāsā.   Nānak har ras pī ṯaripṯāsā. ||8||11||  

As the rainbird thirsts longingly for the drop of rain,   and as the fish delights in the water,   Nanak is satisfied by the sublime essence of the Lord. ||8||11||  

ਜਿਸ ਤਰ੍ਹਾਂ ਪਪੀਹੇ ਦੀ ਮੀਂਹ ਦੀਆਂ ਕਣੀਆਂ ਲਈ ਪ੍ਰੀਤ ਅਤੇ ਤੇਹ ਹੈ।   ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਖ਼ੁਸ਼ ਹੁੰਦੀ ਹੈ,   ਓਸੇ ਤਰ੍ਹਾਂ ਹੀ ਨਾਨਕ ਹਰੀ ਆਬਿ-ਹਿਯਾਤ ਨੂੰ ਪਾਨ ਕਰ ਕੇ ਰੱਜ ਗਿਆ ਹੈ।  

ਜੈਸੇ (ਚਾਤ੍ਰਿਕ) ਪਪੀਹਾ ਸ੍ਵਾਂਤੀ ਬੂੰਦ ਕੇ ਜਲ ਕਾ ਪ੍ਰੇਮ ਕਰ ਪ੍ਯਾਸਾ ਹੋਤਾ ਹੈ। ਜਿਨ ਕੋ ਐਸਾ ਪ੍ਰੇਮ ਭਯਾ ਹੈ ਪੁਨਾ ਜੈਸੇ (ਮੀਨਾ) ਮਛੁ ਜਲ ਮੈਂ (ਉਲਾਸਾ) ਪ੍ਰਸਿੰਨ ਰਹਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਪੂਰਬ ਕਥਨ ਕਰੇ ਦ੍ਰਾਸ੍ਟਾਂਤੋਂ ਵਤ ਹਰੀ ਕੇ ਅਨੰਦ ਕੋ ਪਾਨ ਕਰ ਜੋ ਤ੍ਰਿਪਤ ਭਯਾ ਹੈ ਤਿਸ ਕਾ ਮਨ ਇਸਥਿਤ ਹੋਤਾ ਹੈ॥੮॥੧੧॥


ਗਉੜੀ ਮਹਲਾ  

गउड़ी महला १ ॥  

Ga▫oṛī mėhlā 1.  

Gauree, First Mehl:  

ਗਊੜੀ ਪਾਤਸ਼ਾਹੀ ਪਹਿਲੀ।  

ਮਨ ਦ੍ਵਾਰਾ ਸਿਧੋਂ ਕੋ ਕਥਨ ਕਰਤੇ ਹੈਂ॥


ਹਠੁ ਕਰਿ ਮਰੈ ਲੇਖੈ ਪਾਵੈ   ਵੇਸ ਕਰੈ ਬਹੁ ਭਸਮ ਲਗਾਵੈ   ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥  

हठु करि मरै न लेखै पावै ॥   वेस करै बहु भसम लगावै ॥   नामु बिसारि बहुरि पछुतावै ॥१॥  

Haṯẖ kar marai na lekẖai pāvai.   ves karai baho bẖasam lagāvai.   Nām bisār bahur pacẖẖuṯāvai. ||1||  

One who dies in stubbornness shall not be approved,   even though he may wear religious robes and smear his body all over with ashes.   Forgetting the Naam, the Name of the Lord, he comes to regret and repent in the end. ||1||  

ਜੋ ਅੜੀ ਕਰ ਕੇ ਮਰਦਾ ਹੈ, ਉਹ ਕਬੂਲ ਨਹੀਂ ਪੈਦਾ,   ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ।   ਨਾਮ ਨੂੰ ਭੁਲਾ ਕੇ, ਉਹ ਅਖ਼ੀਰ ਨੂੰ ਅਫ਼ਸੋਸ ਕਰਦਾ ਹੈ।  

ਹਰੀ ਕੇ ਮਨਨ ਕਰੇ ਤੇ ਬਿਨਾ ਜੋ ਹਠ ਕਰਮ ਕਰਕੇ ਮਰਤਾ ਹੈ ਸੋ ਪਰਵਾਨ ਨਹੀਂ ਹੋਤਾ ਹੈ। ਬਹੁਤੇ ਭੇਖ ਕਰੇ ਚਾਹੇ ਤਨ ਕੋ ਭਸਮ ਲਗਾਵੈ। ਨਾਮ ਕੋ ਬਿਸਾਰ ਕਰ ਫਿਰ ਪਸਚਾਤਾਪ ਕਰਤਾ ਹੈ॥੧॥


ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ   ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ  

तूं मनि हरि जीउ तूं मनि सूख ॥   नामु बिसारि सहहि जम दूख ॥१॥ रहाउ ॥  

Ŧūʼn man har jī▫o ṯūʼn man sūkẖ.   Nām bisār sahėh jam ḏūkẖ. ||1|| rahā▫o.  

Believe in the Dear Lord, and you shall find peace of mind.   Forgetting the Naam, you shall have to endure the pain of death. ||1||Pause||  

ਤੂੰ ਪੂਜਯ ਪ੍ਰਭੂ ਦੀ ਪੂਜਾ ਕਰ ਅਤੇ ਤੂੰ ਆਪਣੇ ਮਨ ਅੰਦਰ ਆਰਾਮ ਨੂੰ ਪ੍ਰਾਪਤ ਕਰ।   ਨਾਮ ਨੂੰ ਭੁਲਾ ਕੇ ਤੂੰ ਮੌਤ ਦਾ ਕਸ਼ਟ ਬਰਦਾਸ਼ਤ ਕਰੇਗਾਂ। ਠਹਿਰਾਉ।  

ਹੇ ਮਨ ਜੇਕਰ ਤੂੰ ਹਰੀ ਕੋ ਮਨਨ ਕਰੇਂ ਤੌ ਤੂੰ ਸੁਖ ਕੋ ਪ੍ਰਾਪਤਿ ਹੋਵੇਂਗਾ ਔਰ ਨਾਮ ਕੋ ਬਿਸਾਰ ਕਰ ਜਮ ਕੇ ਦੁਖੋਂ ਕੋ ਸਹੇ ਭਾਵ ਪ੍ਰਾਪਤਿ ਹੋਵੇਂਗਾ॥


ਚੋਆ ਚੰਦਨ ਅਗਰ ਕਪੂਰਿ   ਮਾਇਆ ਮਗਨੁ ਪਰਮ ਪਦੁ ਦੂਰਿ   ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥  

चोआ चंदन अगर कपूरि ॥   माइआ मगनु परम पदु दूरि ॥   नामि बिसारिऐ सभु कूड़ो कूरि ॥२॥  

Cẖo▫ā cẖanḏan agar kapūr.   Mā▫i▫ā magan param paḏ ḏūr.   Nām bisāri▫ai sabẖ kūṛo kūr. ||2||  

The smell of musk, sandalwood and camphor,   and the intoxication of Maya, takes one far away from the state of supreme dignity.   Forgetting the Naam, one becomes the most false of all the false. ||2||  

ਚੰਨਣ, ਊਦ ਦੀ ਲੱਕੜ, ਮੁਸ਼ਕ ਕਾਫੂਰ ਦੇ ਅਤਰ,   ਅਤੇ ਸੰਸਾਰੀ ਪਦਾਰਥਾਂ ਦੀ ਮਸਤੀ, ਇਨਸਾਨ ਨੂੰ ਮਹਾਨ ਮਰਤਬੇ ਤੋਂ ਬੜਾ ਦੁਰੇਡੇ ਲੈ ਜਾਂਦੀ ਹੈ।   ਨਾਮ ਨੂੰ ਭੁਲਾ ਕੇ ਉਹ ਸਮੂਹ ਝੂਠਿਆਂ ਦਾ ਝੂਠਾ ਹੋ ਜਾਂਦਾ ਹੈ।  

ਚੋਆ ਚੰਦਨ ਪੁਨਾ ਅਗਰ ਤਥਾ ਕਪੂਰਾਦਿ ਜੋ ਹੈਂ ਇਨਕੋ ਸਰੀਰ ਮੈਂ ਲਗਾਵੇ। ਐਸੇ ਮਾਇਆ ਮੈਂ (ਮਗਨੁ) ਮਸਤ ਹੂਏ ਵਾ ਡੂਬੇ ਹੂਏ ਸੇ (ਪਰਮ ਪਦੁ) ਮੋਖ ਕੀ ਪਦਵੀ ਦੂਰ ਹੈ। ਨਾਮ ਕੋ ਬਿਸਾਰਨੇ ਕਰਕੇ ਸਭ ਕੁਛ ਝੂਠ ਹੀ ਝੂਠ ਹੈ॥੨॥


ਨੇਜੇ ਵਾਜੇ ਤਖਤਿ ਸਲਾਮੁ   ਅਧਕੀ ਤ੍ਰਿਸਨਾ ਵਿਆਪੈ ਕਾਮੁ   ਬਿਨੁ ਹਰਿ ਜਾਚੇ ਭਗਤਿ ਨਾਮੁ ॥੩॥  

नेजे वाजे तखति सलामु ॥   अधकी त्रिसना विआपै कामु ॥   बिनु हरि जाचे भगति न नामु ॥३॥  

Neje vāje ṯakẖaṯ salām.   Aḏẖkī ṯarisnā vi▫āpai kām.   Bin har jācẖe bẖagaṯ na nām. ||3||  

Lances and swords, marching bands, thrones and the salutes of others   only increase his desire; he is engrossed in sexual desire.   Without seeking the Lord, neither devotional worship nor the Naam are obtained. ||3||  

ਬਰਛੇ, ਬੈਡਂ ਬਾਜੇ, ਰਾਜਸਿੰਘਾਸਣ ਅਤੇ ਦੂਜਿਆਂ ਵਲੋਂ ਨਮਸਕਾਰਾਂ,   ਖ਼ਾਹਿਸ਼ ਨੂੰ ਵਧਾਉਂਦੇ ਹਨ, ਤੇ ਪ੍ਰਾਣੀ ਕਾਮਚੇਸ਼ਟਾ ਅੰਦਰ ਗ਼ਲਤਾਨ ਹੋ ਜਾਂਦਾ ਹੈ।   ਵਾਹਿਗੁਰੂ ਮੂਹਰੇ ਪ੍ਰਾਰਥਨਾ ਕਰਨ ਦੇ ਬਗੈਰ ਉਸ ਦੀ ਪ੍ਰੇਮ-ਮਈ ਸੇਵਾ ਅਤੇ ਨਾਮ ਪ੍ਰਾਪਤ ਨਹੀਂ ਹੁੰਦੇ।  

ਨੇਜੇ ਝੂਲਤੇ ਔਰ ਬਾਜੇ ਬਜ ਰਹੇ ਹੈਂ। ਪੁਨਾ (ਤਖਤਿ) ਸਿੰਘਾਸਨ ਪਰ ਬੈਠਾ ਹੈ। ਔਰ ਲੋਗ (ਸਲਾਮੁ) ਨਮਸਕਾਰ ਕਰਤੇ ਹੈਂ। ਐਸੀ ਸੰਪਦਾ ਮੈਂ ਭੀ ਤ੍ਰਿਸਨਾ ਕੀ ਅਧਿਕਤਾ ਹੋਤੀ ਜਾਤੀ ਹੈ ਔਰ ਕਾਮਨਾ ਬਿਆਪ ਰਹੀ ਹੈ। ਹਰੀ ਕੀ ਭਗਤੀ ਮਾਂਗੇ ਸੇ ਬਿਨਾ ਪੁਰਸ ਕਾ ਨਾਮ ਨਹੀਂ ਰਹਤਾ ਹੈ॥ ਵਾ ਹਰੀ ਕੇ ਆਗੇ ਜਾਚਨਾ ਕਰੇ ਸੇ ਬਿਨਾ ਨ ਭਗਤੀ ਕੀ ਪ੍ਰਾਪਤੀ ਹੋਤੀ ਹੈ ਨਾ ਹਰੀ ਨਾਮ ਕੀ॥੩॥


ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ   ਮਨੁ ਦੇ ਪਾਵਹਿ ਨਾਮੁ ਸੁਹੇਲਾ   ਦੂਜੈ ਭਾਇ ਅਗਿਆਨੁ ਦੁਹੇਲਾ ॥੪॥  

वादि अहंकारि नाही प्रभ मेला ॥   मनु दे पावहि नामु सुहेला ॥   दूजै भाइ अगिआनु दुहेला ॥४॥  

vāḏ ahaʼnkār nāhī parabẖ melā.   Man ḏe pāvahi nām suhelā.   Ḏūjai bẖā▫e agi▫ān ḏuhelā. ||4||  

Union with God is not obtained by arguments and egotism.   But by offering your mind, the comfort of the Naam is obtained.   In the love of duality and ignorance, you shall suffer. ||4||  

ਬਹਿਸ ਮੁਬਾਹਿਸੇ ਅਤੇ ਗਰਬ ਗ਼ਰੂਰ ਰਾਹੀਂ ਮਾਲਕ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।   ਆਪਣੀ ਆਤਮਾ ਨੂੰ ਸਾਹਿਬ ਦੇ ਸਮਰਪਣ ਕਰਨ ਦੁਆਰਾ, ਆਦਮੀ ਆਰਾਮ ਬਖਸ਼ਣਹਾਰ ਨਾਮ ਨੂੰ ਪਾ ਲੈਂਦਾ ਹੈ।   ਬੇਸਮਝੀ ਰਾਹੀਂ, ਜੀਵ ਹੋਰਸ ਦੀ ਮੁਹੱਬਤ ਵਿੱਚ ਉਲਝ ਜਾਂਦਾ ਹੈ, ਜਿਹੜੀ ਉਸ ਨੂੰ ਦੁਖੀ ਕਰ ਦਿੰਦੀ ਹੈ।  

ਵਾਦ ਵਿਰੋਧ ਤਥਾ ਹੰਕਾਰ ਕਰ ਪ੍ਰਭੂ ਕਾ ਮਿਲਾਪ ਨਹੀਂ ਹੋਤਾ ਹੈ॥ ਜਬ ਗੁਰੋਂ ਕੋ ਮਨ ਦੇਕਰ ਨਾਮ ਕੋ ਪਾਵੇ ਤਬ (ਸੁਹੇਲਾ) ਸੁਖੀ ਹੋਵੇ ਹੈ॥ ਦ੍ਵੈਤ ਭਾਉ ਕਰ ਔਰ ਅਗ੍ਯਾਨ ਕਰ (ਦੁਹੇਲਾ) ਦੁਖੀ ਰਹਤਾ ਹੈ॥੪॥


ਬਿਨੁ ਦਮ ਕੇ ਸਉਦਾ ਨਹੀ ਹਾਟ   ਬਿਨੁ ਬੋਹਿਥ ਸਾਗਰ ਨਹੀ ਵਾਟ   ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥  

बिनु दम के सउदा नही हाट ॥   बिनु बोहिथ सागर नही वाट ॥   बिनु गुर सेवे घाटे घाटि ॥५॥  

Bin ḏam ke sa▫uḏā nahī hāt.   Bin bohith sāgar nahī vāt.   Bin gur seve gẖāte gẖāt. ||5||  

Without money, you cannot buy anything in the store.   Without a boat, you cannot cross over the ocean.   Without serving the Guru, everything is lost. ||5||  

ਰਕਮ ਬਗੈਰ ਦੁਕਾਨ ਤੋਂ ਸੌਦਾ ਸੂਤ ਲਿਆ ਨਹੀਂ ਜਾ ਸਕਦਾ।   ਕਿਸ਼ਤੀ ਦੇ ਬਗੈਰ ਸਮੁੰਦਰ ਦਾ ਸਫ਼ਰ ਕੀਤਾ ਨਹੀਂ ਜਾ ਸਕਦਾ।   ਗੁਰਾਂ ਦੀ ਘਾਲ ਕਮਾਉਣ ਬਾਝੋਂ ਮੁਕੰਮਲ ਘਾਟਾ ਹੈ।  

ਜੈਸੇ (ਦਮ) ਰੁਪੈ ਸੇ ਬਿਨਾ ਹਾਟ ਸੇ ਸੌਦਾ ਨਹੀਂ ਮਿਲਤਾ ਹੈ॥ ਜੈਸੇ ਬਿਨਾ (ਬੋਹਿਥ) ਜਹਾਜ ਕੇ ਸਮੁੰਦਰ ਕਾ ਰਸਤਾ ਨਹੀਂ ਚਲਾ ਜਾਤਾ ਹੈ ਤੈਸੇ ਹੀ ਬਿਨਾ ਗੁਰੋਂ ਕੀ ਭਗਤੀ ਕੇ ਘਾਟਾ ਹੀ ਘਾਟਾ ਰਹਤਾ ਹੈ॥੫॥


ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ  

तिस कउ वाहु वाहु जि वाट दिखावै ॥  

Ŧis ka▫o vāhu vāhu jė vāt ḏikẖāvai.  

Waaho! Waaho! - Hail, hail, to the one who shows us the Way.  

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜੋ ਮਾਰਗ ਵਿਖਾਲਦਾ ਹੈ।  

ਤਾਂਤੇ ਤਿਸ ਕੋ (ਵਾਹੁ ਵਾਹੁ) ਸਲਾਘਾ ਕਰੀਏ ਜੋ ਪਰਮੇਸ੍ਵਰ ਕੀ ਵਾਟ ਦਿਖਾਵੇ॥


ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ  

तिस कउ वाहु वाहु जि सबदु सुणावै ॥  

Ŧis ka▫o vāhu vāhu jė sabaḏ suṇāvai.  

Waaho! Waaho! - Hail, hail, to the one who teaches the Word of the Shabad.  

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਨਾਮ ਸ੍ਰਵਣ ਕਰਾਉਂਦਾ ਹੈ।  

ਪੁਨਾ ਤਿਸ ਕੀ ਉਪਮਾ ਕਰਨੇ ਜੋਗ੍ਯ ਹੈ ਜੋ ਵਾਹਿਗੁਰੂ ਕਾ ਉਪਦੇਸ਼ ਸੁਨਾਵੇ ਹੈ॥


ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥  

तिस कउ वाहु वाहु जि मेलि मिलावै ॥६॥  

Ŧis ka▫o vāhu vāhu jė mel milāvai. ||6||  

Waaho! Waaho! - Hail, hail, to the one who unites me in the Lord's Union. ||6||  

ਸਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਮਾਲਕ ਦੇ ਮਿਲਾਪ ਨਾਲ ਮਿਲਾਉਣਾ ਹੈ।  

ਪੁਨਾ ਤਿਸ ਕੋ ਵਾਹੁ ਵਾਹੁ ਹੈ ਜੋ (ਮੇਲ ਮਿਲਾਵੈ) ਪਰਮੇਸ੍ਵਰ ਸੇ ਅਭੇਦ ਕਰੇ॥੬॥


ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ  

वाहु वाहु तिस कउ जिस का इहु जीउ ॥  

vāhu vāhu ṯis ka▫o jis kā ih jī▫o.  

Waaho! Waaho! - Hail, hail, to the one who is the Keeper of this soul.  

ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਸ ਦੀ ਇਹ ਜਿੰਦੜੀ ਮਲਕੀਅਤ ਹੈ।  

ਵਾਹ ਵਾਹੁ ਤਿਸ ਪਰਮੇਸ੍ਵਰ ਕੋ ਹੈ ਜਿਸਕਾ ਦੀਆ ਹੂਆ ਏਹਿ ਜੀਉ ਹੈ।


ਗੁਰ ਸਬਦੀ ਮਥਿ ਅੰਮ੍ਰਿਤੁ ਪੀਉ  

गुर सबदी मथि अम्रितु पीउ ॥  

Gur sabḏī math amriṯ pī▫o.  

Through the Word of the Guru's Shabad, contemplate this Ambrosial Nectar.  

ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸੁਧਾਰਸ ਨੂੰ ਸਿਮਰ ਤੇ ਪਾਨ ਕਰ।  

ਤਾਂਤੇ (ਗੁਰ ਸਬਦੀ) ਗੁਰੋਂ ਕੇ ਸਬਦ ਵਾਲੇ ਜੋ ਪੁਰਸ ਹੈਂ ਤਿਨ੍ਹੋਂ ਕੇ ਦ੍ਵਾਰੇ ਵਿਚਾਰ ਕਰਕੇ ਸਿਧਾਂਤ ਰੂਪੀ ਅੰਮ੍ਰਿਤ ਕੋ ਪਾਨ ਕਰੀਏ ਹੈ॥


ਨਾਮ ਵਡਾਈ ਤੁਧੁ ਭਾਣੈ ਦੀਉ ॥੭॥  

नाम वडाई तुधु भाणै दीउ ॥७॥  

Nām vadā▫ī ṯuḏẖ bẖāṇai ḏī▫o. ||7||  

The Glorious Greatness of the Naam is bestowed according to the Pleasure of Your Will. ||7||  

ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ, ਹੈ ਸਾਹਿਬ!  

ਹੇ ਮਨ ਤੁਝ ਕੋ ਨਾਮ ਕੀ ਵਡਾਈ ਮਿਲੇਗੀ ਕਿਉਂਕਿ ਜੋ (ਭਾਣੈ) ਪਰਮੇਸ੍ਵਰ ਕੋ ਭਾਏ ਹੈਂ ਤਿਨੋਂ ਕੋ ਦਈ ਹੈਂ ਵਾ ਐਸੇ ਬੇਨਤੀ ਕਰੁ ਹੇ ਪਰਮੇਸ੍ਵਰ ਨਾਮ ਦੀ ਵਡਿਆਈ ਤੇਰੇ ਭਾਣੇ ਅਨੁਸਾਰ ਗੁਰਾਂ ਨੇ ਦਿਤੀ ਹੈ॥੭॥


ਨਾਮ ਬਿਨਾ ਕਿਉ ਜੀਵਾ ਮਾਇ   ਅਨਦਿਨੁ ਜਪਤੁ ਰਹਉ ਤੇਰੀ ਸਰਣਾਇ  

नाम बिना किउ जीवा माइ ॥   अनदिनु जपतु रहउ तेरी सरणाइ ॥  

Nām binā ki▫o jīvā mā▫e.   An▫ḏin japaṯ raha▫o ṯerī sarṇā▫e.  

Without the Naam, how can I live, O mother?   Night and day, I chant it; I remain in the Protection of Your Sanctuary.  

ਨਾਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜਿਉ ਸਕਦਾ ਹਾਂ ਹੈ ਮਾਤਾ?   ਰਾਤ ਦਿਨ ਮੈਂ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਤੇਰੀ ਪਨਾਹ ਹੇਠਾ ਵਿਚਰਦਾ ਹਾਂ, ਹੈ ਮੇਰੇ ਮਾਲਕ।  

ਹੇ (ਮਾਇ) ਮਾਯਾ ਪਤੀ ਨਾਮ ਸੇ ਬਿਨਾ ਕੈਸੇ ਜੀਵੋਂ॥ ਤਾਂ ਤੇ ਰਾਤ ਦਿਨ ਨਾਮ ਜਪਤਾ ਰਹੋਂ॥ ਪੁਨਾ ਮੈਂ ਤੇਰੀ ਸ੍ਰਣਾਗਤ ਰਹੂੰ॥


ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥  

नानक नामि रते पति पाइ ॥८॥१२॥  

Nānak nām raṯe paṯ pā▫e. ||8||12||  

O Nanak, attuned to the Naam, honor is attained. ||8||12||  

ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਆਦਮੀ ਇੱਜ਼ਤ ਪਾ ਲੈਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਨਾਮੀ ਤੇਰੇ ਮੈਂ (ਰਤੇ) ਪ੍ਰੀਤਵਾਨ ਭਏ ਸੇ ਪ੍ਰਤਿਸ਼ਟਾ ਪਾਈਤੀ ਹੈ॥੮॥੧੨॥


ਗਉੜੀ ਮਹਲਾ   ਹਉਮੈ ਕਰਤ ਭੇਖੀ ਨਹੀ ਜਾਨਿਆ   ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥  

गउड़ी महला १ ॥   हउमै करत भेखी नही जानिआ ॥   गुरमुखि भगति विरले मनु मानिआ ॥१॥  

Ga▫oṛī mėhlā 1.   Ha▫umai karaṯ bẖekẖī nahī jāni▫ā.   Gurmukẖ bẖagaṯ virle man māni▫ā. ||1||  

Gauree, First Mehl:   Acting in egotism, the Lord is not known, even by wearing religious robes.   How rare is that Gurmukh, who surrenders his mind in devotional worship. ||1||  

ਗਉੜੀ ਪਾਤਸ਼ਾਹੀ ਪਹਿਲੀ।   ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ।   ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।  

ਹੰਤਾ ਮਮਤਾ ਕਰਨੇ ਸੇ ਭੇਖ ਧਾਰੀਓਂ ਨੇ ਸ੍ਵਰੂਪ ਕੋ ਨਹੀਂ ਜਾਨਿਆਂ ਹੈ॥ ਗੁਰੋਂ ਦ੍ਵਾਰੇ ਭਗਤੀ ਕਰਕੇ ਕਿਸੀ ਵਿਰਲੇ ਗੁਰਮੁਖਿ ਕਾ ਮਨੁ ਪਰਮੇਸ੍ਵਰ ਮੈਂ ਮਾਨਿਆਂ ਹੈ॥੧॥


ਹਉ ਹਉ ਕਰਤ ਨਹੀ ਸਚੁ ਪਾਈਐ   ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ  

हउ हउ करत नही सचु पाईऐ ॥   हउमै जाइ परम पदु पाईऐ ॥१॥ रहाउ ॥  

Ha▫o ha▫o karaṯ nahī sacẖ pā▫ī▫ai.   Ha▫umai jā▫e param paḏ pā▫ī▫ai. ||1|| rahā▫o.  

By actions done in egotism, selfishness and conceit, the True Lord is not obtained.   But when egotism departs, then the state of supreme dignity is obtained. ||1||Pause||  

ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ।   ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ।  

ਹੇ ਸਿੱਧ ਜੀ ਹੰਕਾਰ ਕੇ ਕਰਨੇ ਸੇ ਸੱਚ ਕੋ ਨਹੀਂ ਪਾਈਏ ਹੈ ॥ ਜਬ ਹੰਤਾ ਮਮਤਾ ਜਾਤੀ ਹੈ ਤਬ (ਪਰਮ ਪਦੁ) ਮੁਕਤੀ ਕੀ ਪ੍ਰਾਪਤੀ ਹੋਤੀ ਹੈ॥੧॥


ਹਉਮੈ ਕਰਿ ਰਾਜੇ ਬਹੁ ਧਾਵਹਿ   ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥  

हउमै करि राजे बहु धावहि ॥   हउमै खपहि जनमि मरि आवहि ॥२॥  

Ha▫umai kar rāje baho ḏẖāvėh.   Ha▫umai kẖapėh janam mar āvahi. ||2||  

The kings act in egotism, and undertake all sorts of expeditions.   But through their egotism, they are ruined; they die, only to be reborn over and over again. ||2||  

ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ।   ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ।  

ਹੰਤਾ ਮਮਤਾ ਕਰਕੇ ਬਹੁਤ ਰਾਜੇ (ਧਾਵਹਿ) ਦੌੜਤੇ ਫਿਰਤੇ ਹੈਂ॥ ਹੰਤਾ ਮਮਤਾ ਮੈਂ ਹੀ (ਖਪਹਿ) ਨਸਟ ਹੋਤੇ ਜਨਮ ਕਰ ਆਉਤੇ ਔਰ ਮਰ ਕਰ ਜਾਤੇ ਹੈਂ ਫਿਰ ਆਉਤੇ ਹੈਂ॥ ਭਾਵ ਏਹਿ ਕਿ ਚੌਰਾਸੀ ਸੇ ਨਹੀਂ ਛੂਟਤੇ ਹੈਂ॥੨॥


ਹਉਮੈ ਨਿਵਰੈ ਗੁਰ ਸਬਦੁ ਵੀਚਾਰੈ   ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥  

हउमै निवरै गुर सबदु वीचारै ॥   चंचल मति तिआगै पंच संघारै ॥३॥  

Ha▫umai nivrai gur sabaḏ vīcẖārai.   Cẖancẖal maṯ ṯi▫āgai pancẖ sangẖārai. ||3||  

Egotism is overcome only by contemplating the Word of the Guru's Shabad.   One who restrains his fickle mind subdues the five passions. ||3||  

ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ।   ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ,  

ਜਬ ਗੁਰੋਂ ਕੇ (ਸਬਦੁ) ਉਪਦੇਸ਼ ਕਾ ਵੀਚਾਰ ਕਰੇ ਤਬ ਹੰਤਾ ਮਮਤਾ ਨਿਬ੍ਰਿਤ ਹੋਤੀ ਹੈ॥ ਕਾਮ ਆਦੀ ਪੰਚ ਬਿਕਾਰੋਂ ਕੋ ਮਾਰਕੇ ਚੰਚਲ ਬੁਧੀ ਕਾ ਤਿਆਗ ਹੋਤਾ ਹੈ॥


ਅੰਤਰਿ ਸਾਚੁ ਸਹਜ ਘਰਿ ਆਵਹਿ   ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥  

अंतरि साचु सहज घरि आवहि ॥   राजनु जाणि परम गति पावहि ॥४॥  

Anṯar sācẖ sahj gẖar āvahi.   Rājan jāṇ param gaṯ pāvahi. ||4||  

With the True Lord deep within the self, the Celestial Mansion is intuitively found.   Understanding the Sovereign Lord, the state of supreme dignity is obtained. ||4||  

ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ।   ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ।  

ਜਿਸਕੇ ਅੰਤਰ (ਸਾਚੁ) ਹਰਿ ਨਾਮੁ ਹੈ ਸੋ (ਸਹਜ) ਗਿਆਨ ਕਰਕੇ ਅਪਨੇ ਸ੍ਵਰੂਪ ਘਰ ਮੈਂ ਆਉਤਾ ਹੈ॥ ਸਰਬ ਕਾ ਰਾਜਾ ਜੋ ਪਤੀ ਪਰਮੇਸ੍ਵਰ ਤਿਸ ਮੈਂ ਆਪ ਕੋ ਅਭੇਦ ਜਾਨ ਕਰ ਪਰਮਗਤੀ ਜੋ ਮੋਖ ਹੈ ਤਿਸ ਕੋ ਪ੍ਰਾਪਤਿ ਹੋਤਾ ਹੈ॥੪॥


ਸਚੁ ਕਰਣੀ ਗੁਰੁ ਭਰਮੁ ਚੁਕਾਵੈ   ਨਿਰਭਉ ਕੈ ਘਰਿ ਤਾੜੀ ਲਾਵੈ ॥੫॥  

सचु करणी गुरु भरमु चुकावै ॥   निरभउ कै घरि ताड़ी लावै ॥५॥  

Sacẖ karṇī gur bẖaram cẖukẖāvai.   Nirbẖa▫o kai gẖar ṯāṛī lāvai. ||5||  

The Guru dispels the doubts of those whose actions are true.   They focus their attention on the Home of the Fearless Lord. ||5||  

ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ।   ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ।  

ਜਿਨਕੀ ਜਪ ਤਪਾਦਿ ਰੂਪਿ ਸਚੀ ਕਰਣੀ ਹੈ ਗੁਰੂ ਤਿਨਕਾ ਭ੍ਰਮ ਉਠਾਇ ਦੇਤੇ ਹੈਂ॥ ਓਹੁ ਨਿਰਭਉ ਸਰੂਪ ਪਰਮੇਸ੍ਵਰ ਮੈਂ (ਤਾੜੀ) ਬ੍ਰਿਤੀ ਵਾ ਸਮਾਧੀ ਲਗਾਉਤੇ ਹੈਂ॥੫॥


ਹਉ ਹਉ ਕਰਿ ਮਰਣਾ ਕਿਆ ਪਾਵੈ   ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥  

हउ हउ करि मरणा किआ पावै ॥   पूरा गुरु भेटे सो झगरु चुकावै ॥६॥  

Ha▫o ha▫o kar marṇā ki▫ā pāvai.   Pūrā gur bẖete so jẖagar cẖukẖāvai. ||6||  

Those who act in egotism, selfishness and conceit die; what do they gain?   Those who meet the Perfect Guru are rid of all conflicts. ||6||  

ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ?   ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ।  

ਹੰਕਾਰ ਕਰਕੇ ਜੋ ਮਰਨਾਂ ਹੈ ਸੋ ਤਿਸ ਕਰ ਕਿਆ ਪ੍ਰਾਪਤਿ ਹੋਤਾ ਹੈ॥ ਤਾਂ ਤੇ ਜਬ ਪੂਰਨ ਗੁਰੂ ਮਿਲੇਂ ਤਬ ਜਨਮ ਮਰਣ ਕਾ ਝਗੜਾ ਚੁਕਾਉਤੇ ਹੈਂ॥੬॥


ਜੇਤੀ ਹੈ ਤੇਤੀ ਕਿਹੁ ਨਾਹੀ   ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥  

जेती है तेती किहु नाही ॥   गुरमुखि गिआन भेटि गुण गाही ॥७॥  

Jeṯī hai ṯeṯī kihu nāhī.   Gurmukẖ gi▫ān bẖet guṇ gāhī. ||7||  

Whatever exists, is in reality nothing.   Obtaining spiritual wisdom from the Guru, I sing the Glories of God. ||7||  

ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ।   ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।  

ਹੇ ਭਾਈ (ਜੇਤੀ ਹੈ) ਜਿਤਨੀ ਪੂਜਾ ਹੈ ਉਤਨੀ ਹੀ (ਕਿਹੁ) ਕੁਛ ਨਹੀਂ ਹੈ ਭਾਵ ਏਹਿ ਕਿ ਤੁਛ ਮਾਤ੍ਰ ਹੈ॥ ਗੁਰੋਂ ਦ੍ਵਾਰੇ ਤਿਨ ਕੋ ਗਿਆਨ ਹੂਆ ਹੈ ਜਿਨ੍ਹੋਂ ਨੇ ਗੁਰੋਂ ਕੋ (ਭੇਟਿ) ਮਿਲ ਕਰ ਪਰਮੇਸ੍ਵਰ ਕੇ ਗੁਣ ਗਾਇਨ ਕਰੇ ਹੈਂ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits