ਬੂਡਾ ਦੁਰਜੋਧਨੁ ਪਤਿ ਖੋਈ ॥
ਰਾਮੁ ਨ ਜਾਨਿਆ ਕਰਤਾ ਸੋਈ ॥
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥
बूडा दुरजोधनु पति खोई ॥
रामु न जानिआ करता सोई ॥
जन कउ दूखि पचै दुखु होई ॥९॥
Būdā ḏurjoḏẖan paṯ kẖo▫ī.
Rām na jāni▫ā karṯā so▫ī.
Jan ka▫o ḏūkẖ pacẖai ḏukẖ ho▫ī. ||9||
Sinking down, Durodhan lost his honor.
He did not know the Creator Lord.
One who makes the Lord’s humble servant suffer, shall himself suffer and rot. ||9||
ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਞਾ ਲਈ।
ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ।
ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ।
ਹੇ ਭਾਈ ਹੰਕਾਰ ਮੈਂ ਡੂਬ ਕਰ ਦੁਰਯੋਧਨ ਨੈ ਭੀ ਅਪਨੀ ਪਤਿ ਖੋਈ ਹੈ॥ ਕ੍ਰਿਸ਼ਨ ਦੇਵ ਕੋ (ਰਾਮੂ) ਸਰਬ ਮੈਂ ਰਵਣ ਕਰਨ ਹਾਰਾ ਨਹੀਂ ਜਾਨਿਆਂ ਕਿ ਏਹ ਸੋਈ ਕਰਤਾ ਹੈ॥ ਤਾਂ ਤੇ ਜੋ ਕੋਈ ਪਰਮੇਸ੍ਵਰ ਕੇ ਭਗਤ ਜਨੋਂ ਕੋ ਦੁਖ ਦੇਤਾ ਹੈ ਤਿਸ ਕੋ ਦੁਖ ਪ੍ਰਾਪਤਿ ਕਰ ਜਲਨਤਾ ਹੋਤੀ ਹੈ॥੯॥
ਜਨਮੇਜੈ ਗੁਰ ਸਬਦੁ ਨ ਜਾਨਿਆ ॥
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥
जनमेजै गुर सबदु न जानिआ ॥
किउ सुखु पावै भरमि भुलानिआ ॥
इकु तिलु भूले बहुरि पछुतानिआ ॥१०॥
Janmejai gur sabaḏ na jāni▫ā.
Ki▫o sukẖ pāvai bẖaram bẖulāni▫ā.
Ik ṯil bẖūle bahur pacẖẖuṯāni▫ā. ||10||
Janameja did not know the Word of the Guru’s Shabad.
Deluded by doubt, how could he find peace?
Making a mistake, for even an instant, you shall regret and repent later on. ||10||
ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ।
ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ।
ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ।
ਜਨਮੇਜੈ ਨੇ ਗੁਰੋਂ ਕਾ ਜੋ ਭਵਿਖ੍ਯਤ ਬ੍ਰਹਮਣਾਦਿਕੋਂ ਕਾ ਮਾਰਨਾ ਕਹਾ ਥਾ ਵਾ ਸ੍ਰਵਣ ਕਾਲ ਮੈਂ ਭੀਮ ਕੇ ਚਲਾਏ ਹਸਤੀਓਂ ਕੇ ਚਮੜੇ ਅਬ ਤਕ ਭ੍ਰਮਤੇ ਕਹੇ ਉਸਕੋ ਨਾਂ ਮਾਨਾ ਭੂਲ ਗਯਾ ਸਤਿ ਕਰਕੇ ਨ ਜਾਨਿਆਂ ਯਾਂ ਤੇ ਮਹਾਂ ਕਸ਼ਟ ਕੋ ਪ੍ਰਾਪਤਿ ਭਯਾ ਹੈ ਵੈ ਸੰਪਾਇਨ ਕੇ ਕਹਨੇ ਕੋ ਭੂਲ ਕਰ ਤਿਲ ਮਾਤ੍ਰ ਭੀ ਸੁਖ ਕੋ ਨਹੀਂ ਪਾਉਤਾ ਭਇਆ॥੧੦॥
ਕੰਸੁ ਕੇਸੁ ਚਾਂਡੂਰੁ ਨ ਕੋਈ ॥
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥
ਬਿਨੁ ਜਗਦੀਸ ਨ ਰਾਖੈ ਕੋਈ ॥੧੧॥
कंसु केसु चांडूरु न कोई ॥
रामु न चीनिआ अपनी पति खोई ॥
बिनु जगदीस न राखै कोई ॥११॥
Kans kes cẖāʼndūr na ko▫ī.
Rām na cẖīni▫ā apnī paṯ kẖo▫ī.
Bin jagḏīs na rākẖai ko▫ī. ||11||
Kansa the King and his warriors Kays and Chandoor had no equals.
But they did not remember the Lord, and they lost their honor.
Without the Lord of the Universe, no one can be saved. ||11||
ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ।
ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ।
ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ।
ਕੰਸ ਕੋ ਕੇਸੋਂ ਸੇ ਪਕੜ ਕਰ ਵਾ ਕੰਸ ਔਰ ਕੇਸੀ ਦੈਈਤ ਕੋ ਤਥਾ ਚੰਡੂਰ ਪਹਿਲਵਾਨ ਕੋ ਮਾਰਾ (ਨ ਕੋਈ) ਜਿਸ ਕੇ ਤੁਲ ਕੋਊ ਬਲੀ ਨਹੀਂ ਥਾ॥ ਉਨੋਂ ਨੇ (ਰਾਮੁ) ਬਲਭਦ੍ਰ ਔਰ ਕ੍ਰਿਸ਼ਨੁ ਕੋ ਈਸਰ ਰੂਪ ਨਹੀਂ ਜਾਨਿਆ ਯਾਂ ਤੇ ਅਪਨੀ ਪਤਿ ਖੋਈ ਹੈ॥ ਹੇ ਭਾਈ ਬਿਨਾਂ ਜਗਤ ਕੇ ਈਸ੍ਵਰ ਕੇ ਔਰ ਕੋਈ ਰਛਾ ਨਹੀਂ ਕਰ ਸਕਤਾ ਹੈ॥੧੧॥
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥
बिनु गुर गरबु न मेटिआ जाइ ॥
गुरमति धरमु धीरजु हरि नाइ ॥
नानक नामु मिलै गुण गाइ ॥१२॥९॥
Bin gur garab na meti▫ā jā▫e.
Gurmaṯ ḏẖaram ḏẖīraj har nā▫e.
Nānak nām milai guṇ gā▫e. ||12||9||
Without the Guru, pride cannot be eradicated.
Following the Guru’s Teachings, one obtains Dharmic faith, composure and the Lord’s Name.
O Nanak! Singing the Glories of God, His Name is received. ||12||9||
ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ।
ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ।
ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
ਗੁਰੋਂ ਸੇ ਬਿਨਾਂ ਹੰਕਾਰ ਨਹੀਂ ਮੇਟਿਆ ਜਾਤਾ ਹੈ॥ ਤਾਂ ਤੇ ਗੁਰੋਂ ਕੀ ਸਿਖ੍ਯਾ ਸੇ ਧਰਮ ਔਰ ਧੀਰਜ ਤਥਾ ਹਰਿ ਨਾਮ ਪ੍ਰਾਪਤਿ ਹੋਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਪਰਮੇਸ੍ਵਰ ਕਾ ਨਾਮ ਮਿਲੇ ਔਰ ਤਿਸ ਕੇ ਗੁਣ ਗਾਇਨ ਕਰੀਏ ਤਬ ਗਰਬ ਕੀ ਨਿਬ੍ਰਿਤੀ ਹੋਤੀ ਹੈ॥੧੨॥੯॥ ❀ਸਿਧੋਂ ਨੇ ਨਿਜ ਸਿਧੀ ਕੇ ਸੁਖ ਕਥਨ ਕੀਏ ਤਬ ਸ੍ਰੀ ਗੁਰੂ ਜੀ ਮਾਇਕੀ ਪਦਾਰਥੋਂ ਕਾ ਨਿਖੇਧ ਕਰਤੇ ਹੂਏ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ ਔਰ ਸਿਧੋਂ ਕੇ ਪ੍ਰਸ਼ਨ ਕਾ ਉੱਤਰ ਦੇਤੇ ਹੈਂ॥
ਗਉੜੀ ਮਹਲਾ ੧ ॥
ਚੋਆ ਚੰਦਨੁ ਅੰਕਿ ਚੜਾਵਉ ॥
ਪਾਟ ਪਟੰਬਰ ਪਹਿਰਿ ਹਢਾਵਉ ॥
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥
गउड़ी महला १ ॥
चोआ चंदनु अंकि चड़ावउ ॥
पाट पट्मबर पहिरि हढावउ ॥
बिनु हरि नाम कहा सुखु पावउ ॥१॥
Ga▫oṛī mėhlā 1.
Cẖo▫ā cẖanḏan ank cẖaṛāva▫o.
Pāt patambar pahir hadẖāva▫o.
Bin har nām kahā sukẖ pāva▫o. ||1||
Gauree, First Mehl:
I may anoint my limbs with sandalwood oil.
I may dress up and wear silk and satin clothes.
But without the Lord’s Name, where would I find peace? ||1||
ਗਊੜੀ ਪਾਤਸ਼ਾਹੀ ਪਹਿਲੀ।
ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।
ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।
ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?
ਚੰਦਨਾਦਿ ਚੋਆ ਅੰਗ ਮੈ ਲਗਾਵੋ ਸਾਧਾਰਨ ਬਸਤ੍ਰੋਂ ਕੋ ਸਦਾ ਪਹਿਰ ਕਰ ਹੰਢਾਵੋ ਔਰ ਰੇਸ਼ਮੀ ਆਦਿਕ ਬਸਤ੍ਰੋਂ ਕੋ ਸਮੈ ਪਰ ਪਹਰੂੰ ਹੇ ਹਰੀ ਤੌ ਭੀ ਤੇਰੇ ਨਾਮ ਸੇ ਬਿਨਾਂ ਕੈਸੇ ਸੁਖ ਪਾਵੋਂ ਭਾਵ ਸਭ ਪਦਾਰਥ ਨਾਮ ਜਪੇ ਬਿਨਾਂ ਦੁਖ ਰੂਪ ਹੈਂ॥
ਕਿਆ ਪਹਿਰਉ ਕਿਆ ਓਢਿ ਦਿਖਾਵਉ ॥
ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥
किआ पहिरउ किआ ओढि दिखावउ ॥
बिनु जगदीस कहा सुखु पावउ ॥१॥ रहाउ ॥
Ki▫ā pahira▫o ki▫ā odẖ ḏikẖāva▫o.
Bin jagḏīs kahā sukẖ pāva▫o. ||1|| rahā▫o.
So, what should I wear? In what clothes should I display myself?
Without the Lord of the Universe, how can I find peace? ||1||Pause||
ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?
(ਕਿਆ ਪਹਿਰਉ) ਭੂਖਣ ਆਦਿਕੋਂ ਕਾ ਪਹਿਰਨਾ ਕਿਆ ਹੈ ਔਰ ਕਿਆ ਸੰੁਦਰ ਬਸਤ੍ਰੋਂ ਕੋ ਓਢਨ ਕਰਕੇ ਦਿਖਾਵੋਂ॥ ਹੇ ਜਗਦੀਸ ਤੇਰੇ ਬਿਨਾ ਸੁਖ ਕੋ ਕੈਸੇ ਪ੍ਰਾਪਤਿ ਹੋਵਾਂਗਾ॥੧॥
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥
ਲਾਲ ਨਿਹਾਲੀ ਫੂਲ ਗੁਲਾਲਾ ॥
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥
कानी कुंडल गलि मोतीअन की माला ॥
लाल निहाली फूल गुलाला ॥
बिनु जगदीस कहा सुखु भाला ॥२॥
Kānī kundal gal moṯī▫an kī mālā.
Lāl nihālī fūl gulālā.
Bin jagḏīs kahā sukẖ bẖālā. ||2||
I may wear earrings, and a pearl necklace around my neck;
my bed may be adorned with red blankets, flowers and red powder;
but without the Lord of the Universe, where can I search for peace? ||2||
ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।
ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।
ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?
ਕਾਨੋਂ ਮੈਂ ਕੰੁਡਲ ਅਰ ਗਲ ਮੈਂ ਮੋਤੀਆਂ ਕੀ ਮਾਲਾ ਪਹਿਰੋਂ ਅਰੁ ਸੇਜ ਪਰ ਸੂਹੇ ਰੰਗ ਕੀ (ਨਿਹਾਲੀ) ਤੁਲਾਈ ਵਿਛੀ ਹੋਵੈ ਪੁਨਾ ਗੁਲਾਬਾਦਿਕੋਂ ਕੇ ਫੁਲ ਬਿਛਾਵੌਂ॥ ਪਰੰਤੂ ਹੇ ਪਰਮੇਸ੍ਵਰ ਤੇਰੇ ਬਿਨਾ ਸੁਖ ਕਹਾਂ ਭਾਲੂੰ॥੨॥
ਨੈਨ ਸਲੋਨੀ ਸੁੰਦਰ ਨਾਰੀ ॥
नैन सलोनी सुंदर नारी ॥
Nain salonī sunḏar nārī.
I may have a beautiful woman with fascinating eyes;
ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।
ਸੰੁਦਰ ਨੇਤ੍ਰੋਂ ਵਾਲੀ ਅਤੀ ਸੰੁਦਰ ਇਸਤ੍ਰੀ ਘਰ ਮੈਂ ਹੋ॥
ਖੋੜ ਸੀਗਾਰ ਕਰੈ ਅਤਿ ਪਿਆਰੀ ॥
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥
खोड़ सीगार करै अति पिआरी ॥
बिनु जगदीस भजे नित खुआरी ॥३॥
Kẖoṛ sīgār karai aṯ pi▫ārī.
Bin jagḏīs bẖaje niṯ kẖu▫ārī. ||3||
she may decorate herself with the sixteen adornments, and make herself appear gorgeous.
But without meditating on the Lord of the Universe, there is only continual suffering. ||3||
ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।
ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।
ਅਤੀ ਪਿਆਰ ਸੋ ਸੋਲਾਂ ਸਿੰਗਾਰ ਕਰੇ॥ ਪਰ ਪਰਮੇਸ੍ਵਰ ਕੇ ਭਜਨ ਸੇ ਬਿਨਾ ਨਿਤ ਹੀ ਖੁਆਰੀ ਹੋਤੀ ਹੈ॥੩॥
ਦਰ ਘਰ ਮਹਲਾ ਸੇਜ ਸੁਖਾਲੀ ॥
ਅਹਿਨਿਸਿ ਫੂਲ ਬਿਛਾਵੈ ਮਾਲੀ ॥
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥
दर घर महला सेज सुखाली ॥
अहिनिसि फूल बिछावै माली ॥
बिनु हरि नाम सु देह दुखाली ॥४॥
Ḏar gẖar mėhlā sej sukẖālī.
Ahinis fūl bicẖẖāvai mālī.
Bin har nām so ḏeh ḏukẖālī. ||4||
In his hearth and home, in his palace, upon his soft and comfortable bed,
day and night, the flower-girls scatter flower petals;
but without the Lord’s Name, the body is miserable. ||4||
ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।
ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।
ਘਰੋਂ ਕੇ (ਦਰ) ਬੀਚ (ਮਹਲਾ) ਸੰੁਦ੍ਰ ਇਸਤ੍ਰੀਆਂ ਸੁਖ ਵਾਰੀ ਸੇਹਜਾ ਬਿਛਾਇ ਕਰ ਬੈਠ ਰਹੀ ਹੈਂ॥ ਰਾਤ ਦਿਨੇ ਮਾਲੀ ਫੁਲੋਂ ਕੇ ਬਿਛਾਉਨੇ ਕਰਤਾ ਹੈ॥ ਪਰ ਹਰੀ ਕੇ ਨਾਮ ਬਿਨਾ ਦੇਹ ਦੁਖੋਂ ਕੋ ਪ੍ਰਾਪਤਿ ਹੋਤੀ ਹੈ॥੪॥
ਹੈਵਰ ਗੈਵਰ ਨੇਜੇ ਵਾਜੇ ॥
ਲਸਕਰ ਨੇਬ ਖਵਾਸੀ ਪਾਜੇ ॥
ਬਿਨੁ ਜਗਦੀਸ ਝੂਠੇ ਦਿਵਾਜੇ ॥੫॥
हैवर गैवर नेजे वाजे ॥
लसकर नेब खवासी पाजे ॥
बिनु जगदीस झूठे दिवाजे ॥५॥
Haivar gaivar neje vāje.
Laskar neb kẖavāsī pāje.
Bin jagḏīs jẖūṯẖe ḏivāje. ||5||
Horses, elephants, lances, marching bands,
armies, standard bearers, royal attendants and ostentatious displays -
without the Lord of the Universe, these undertakings are all useless. ||5||
ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,
ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।
ਸ੍ਰੇਸਟ ਘੋੜੇ ਪੁਨਾ ਸ੍ਰੇਸਟ ਹਸਤੀ ਤਥਾ ਨੇਜੇ ਝੂਲਤੇ ਹੈਂ ਔਰ ਸੰੁਦਰ ਬਾਜੇ ਬਜਤੇ ਹੈਂ॥ (ਲਸਕਰ) ਸੈਨਾ ਭੀ ਹੈ (ਨੇਬ) ਚੋਬਦਾਰ ਖੜੇ ਹੈਂ ਔਰ (ਖਵਾਸੀ) ਨਫਰ ਹਾਜਰ ਹੈਂ ਪਰੰਤੂ ਝੂਠੇ ਪਾਜ ਹੈਂ ਵਾ (ਪਾਜੇ) ਦਾਸ ਹੈਂ ਯਹ ਸਭ ਪਰਮੇਸਰ ਸੇ ਬਿਨਾ ਝੂਠੇ (ਦਿਵਾਜੇ) ਦਾਵੇ ਹੈਂ ਵਾ ਦਿਖਲਾਵੇ ਹੈਂ॥੫॥
ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥
ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥
सिधु कहावउ रिधि सिधि बुलावउ ॥
ताज कुलह सिरि छत्रु बनावउ ॥
बिनु जगदीस कहा सचु पावउ ॥६॥
Siḏẖ kahāva▫o riḏẖ siḏẖ bulāva▫o.
Ŧāj kulah sir cẖẖaṯar banāva▫o.
Bin jagḏīs kahā sacẖ pāva▫o. ||6||
He may be called a Siddha, a man of spiritual perfection, and he may summon riches and supernatural powers;
he may place a crown upon his head, and carry a royal umbrella;
but without the Lord of the Universe, where can Truth be found? ||6||
ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।
ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।
ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?
ਸਿਧ ਕਹਾਵਉ ਰਿਧੀਓਂ ਸਿਧੀਓਂ ਕੋ ਪਾਸ ਬੁਲਾਇ ਲੇਵੋਂ ਭਾਵ ਏਹ ਕਿ ਵਸ ਕਰ ਲੇਵੋਂ। ਸਿਰ ਪਰ (ਤਾਜ ਕੁਲਹ) ਪਾਤਸ਼ਾਹੀ ਟੋਪੀ ਰਖੂੰ ਵਾ ਤਾਜੁ ਮੁਕਟ ਕੁਲਹ ਟੋਪੀ ਔਰ ਛਤ੍ਰ ਫਿਰਾਊਂ॥ ਪਰ ਹੇ ਜਗਤ ਈਸ੍ਵਰ ਤੇਰੇ ਸੇ ਬਿਨਾ ਕਹਾਂ (ਸਚੁ) ਸੁਖ ਪਾਵਉਂ॥੬॥
ਖਾਨੁ ਮਲੂਕੁ ਕਹਾਵਉ ਰਾਜਾ ॥
ਅਬੇ ਤਬੇ ਕੂੜੇ ਹੈ ਪਾਜਾ ॥
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥
खानु मलूकु कहावउ राजा ॥
अबे तबे कूड़े है पाजा ॥
बिनु गुर सबद न सवरसि काजा ॥७॥
Kẖān malūk kahāva▫o rājā.
Abe ṯabe kūṛe hai pājā.
Bin gur sabaḏ na savras kājā. ||7||
He may be called an emperor, a lord, and a king;
he may give orders - "Do this now, do this then" - but this is a false display.
Without the Word of the Guru’s Shabad, his works are not accomplished. ||7||
ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।
ਅਲਪ ਗ੍ਰਾਮੋਂ ਵਾਲਾ ਖਾਨ ਤਾਸੋਂ ਅਧਿਕ ਰਾਜ ਵਾਲਾ ਰਾਜਾ ਬਨੂੰ ਵਾ ਅਤੀ ਦੇਸ ਵਾਨ (ਮਲੂਕੁ) ਪਾਤਸਾਹ ਕਹਾਵੋਂ॥ ਐਸੇ ਹੁਕਮ ਕਰੂੰ (ਅਬੇ) ਅਰੇ ਮੂਰਖ ਉਸੀ ਸਮੇਂ ਕਿਉਂ ਨਹੀਂ ਤੂੰ ਹਾਜਰ ਹੂਆ ਜਬ ਹਮਨੇ ਬੁਲਾਇਆ ਥਾ ਐਸੇ ਭੀ ਕਰੂੰ ਵਾ (ਅਬੇ) ਵਰਤਮਾਨ ਔਰ (ਤਬੇ) ਅੰਤ ਕੋ ਪਰ ਯਹ ਸਬ (ਕੂੜੇ) ਝੂਠੇ ਪਾਜ ਹੈਂ॥ ਹੇ ਭਗਵਨ ਬਿਨਾ ਗੁਰੂ ਕੇ (ਸਬਦ) ਉਪਦੇਸ ਤੇ ਮੁਕਤਿ ਰੂਪੀ ਕਾਰਜ ਸਵਰਤਾ ਨਹੀਂ ਹੈ॥੭॥
ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥
ਗੁਰਮਤਿ ਜਾਨਿਆ ਰਿਦੈ ਮੁਰਾਰੀ ॥
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥
हउमै ममता गुर सबदि विसारी ॥
गुरमति जानिआ रिदै मुरारी ॥
प्रणवति नानक सरणि तुमारी ॥८॥१०॥
Ha▫umai mamṯā gur sabaḏ visārī.
Gurmaṯ jāni▫ā riḏai murārī.
Paraṇvaṯ Nānak saraṇ ṯumārī. ||8||10||
Egotism and possessiveness are dispelled by the Word of the Guru’s Shabad.
With the Guru’s Teachings in my heart, I have come to know the Lord.
Prays Nanak, I seek Your Sanctuary. ||8||10||
ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।
ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।
ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ"।
ਮੈਂਨੇ ਹੰਤਾ ਔਰ ਮਮਤਾ ਗੁਰੋਂ ਕੇ (ਸਬਦਿ) ਉਪਦੇਸ ਕਰਕੇ ਵਿਸਾਰੀ ਹੈ॥ ਪੁਨਾ ਗੁਰੋਂ ਕੀ (ਮਤਿ) ਸਿਖ੍ਯਾ ਕਰਕੇ ਹੇ ਮੁਰਾਰੀ ਤੁਝ ਕੋ ਜਾਨਿਆ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਤਾਂ ਤੇ ਮੈਂ ਤੁਮਾਰੀ ਸਰਣ ਕੋ ਪਰਾਪਤਿ ਭਇਆ ਹੂੰ॥੮॥੧੦॥
ਗਉੜੀ ਮਹਲਾ ੧ ॥
ਸੇਵਾ ਏਕ ਨ ਜਾਨਸਿ ਅਵਰੇ ॥
ਪਰਪੰਚ ਬਿਆਧਿ ਤਿਆਗੈ ਕਵਰੇ ॥
ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥
गउड़ी महला १ ॥
सेवा एक न जानसि अवरे ॥
परपंच बिआधि तिआगै कवरे ॥
भाइ मिलै सचु साचै सचु रे ॥१॥
Ga▫oṛī mėhlā 1.
Sevā ek na jānas avre.
Parpancẖ bi▫āḏẖ ṯi▫āgai kavre.
Bẖā▫e milai sacẖ sācẖai sacẖ re. ||1||
Gauree, First Mehl:
Those who serve the One Lord, do not know any other.
They abandon the bitter worldly conflicts.
Through love and truth, they meet the Truest of the True. ||1||
ਗਊੜੀ ਪਾਤਸ਼ਾਹੀ ਪਹਿਲੀ।
ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।
ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।
ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।
ਏਕ ਪਰਮੇਸ੍ਵਰ ਕੀ (ਸੇਵਾ) ਭਗਤਿ ਕਰਤਾ ਹੈ ਔਰ ਦੂਸਰੇ ਕੋ ਨਹੀਂ ਜਾਨਤਾ ਹੈ॥ (ਪਰ) ਵਿਸੇਸ ਕਰਕੇ ਕਾਮਾਦਿ ਜੋ ਪੰਚ (ਬਿਆਧਿ) ਰੋਗ ਹੈਂ ਸੋ ਤਿਸਨੇ ਕੌੜੇ ਜਾਨਕੇ ਤਿਆਗ ਦੀਏ ਹੈਂ॥ ਜੋ (ਭਾਇ) ਪ੍ਰੇਮ ਕਰਕੇ ਗੁਰੋਂ ਕੋ ਮਿਲਤਾ ਹੈ ਸੋ (ਸਚੁ) ਨਿਸਚੇ ਕਰਕੇ (ਸਾਚੈ) ਪਰਮੇਸ੍ਵਰ ਮੇਂ (ਸਚੁਰੇ) ਸੰਚਰ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ॥੧॥ ਵਾ ਹੇ ਅਵਰੇ ਹੂਏ ਜੀਵ ਤੂੰ ਏਕ ਪਰਮੇਸ੍ਵਰ ਕੀ ਸੇਵਾ ਕਰ ਨਹੀਂ ਜਾਨਤਾ ਹੈਂ ਤੇ ਪੁਰਸ ਰੋਗ ਰੂਪੀ ਪਰਪੰਚ ਕੋ ਕਬ ਤ੍ਯਾਗੇਗਾ ਭਾਵ ਅਭੀ ਤ੍ਯਾਗ ਨਿਸਚੇ ਕਰ ਪ੍ਰੇਮ ਧਾਰਕਰ ਸਾਚੇ ਕੋ ਮਿਲੇਂਗਾ ਹੇ ਭਾਈ ਏਹ ਬਾਤ ਸਚ ਹੈ॥੧॥
ਐਸਾ ਰਾਮ ਭਗਤੁ ਜਨੁ ਹੋਈ ॥
ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥
ऐसा राम भगतु जनु होई ॥
हरि गुण गाइ मिलै मलु धोई ॥१॥ रहाउ ॥
Aisā rām bẖagaṯ jan ho▫ī.
Har guṇ gā▫e milai mal ḏẖo▫ī. ||1|| rahā▫o.
Such are the humble devotees of the Lord.
They sing the Glorious Praises of the Lord, and their pollution is washed away. ||1||Pause||
ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।
ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।
ਸ੍ਰੀ ਗੁਰੂ ਜੀ ਕਹਤੇ ਹੈਂ ਹੇ ਸਿਧ ਜੀ ਪੂਰਬੋਕਤ ਪ੍ਰਕਾਰ ਨਿਸਚੇਵਾਨ ਐਸਾ ਰਾਮ ਭਗਤ (ਜਨੁ) ਦਾਸ ਹੋਤਾ ਹੈ ਜੋ ਹਰੀ ਕੇ ਗੁਣ ਗਾਇਨ ਕਰਨੇ ਸੇ ਰਾਗ ਦ੍ਵੈਖ ਕੀ ਮੈਲ ਕੋ ਧੋਇ ਕਰ ਸ੍ਵਰੂਪ ਮੈਂ ਮਿਲਤਾ ਹੈ॥੧॥
ਊਂਧੋ ਕਵਲੁ ਸਗਲ ਸੰਸਾਰੈ ॥
ਦੁਰਮਤਿ ਅਗਨਿ ਜਗਤ ਪਰਜਾਰੈ ॥
ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥
ऊंधो कवलु सगल संसारै ॥
दुरमति अगनि जगत परजारै ॥
सो उबरै गुर सबदु बीचारै ॥२॥
Ūʼnḏẖo kaval sagal sansārai.
Ḏurmaṯ agan jagaṯ parjārai.
So, ubrai gur sabaḏ bīcẖārai. ||2||
The heart-lotus of the entire universe is upside-down.
The fire of evil-mindedness is burning up the world.
They alone are saved, who contemplate the Word of the Guru’s Shabad. ||2||
ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।
ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।
ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।
ਹਰਿ ਨਾਮ ਸੇ ਬਿਨਾ ਸੰਸਾਰ ਕਾ ਰਿਦਾ ਕਮਲੁ (ਊਂਧੇ) ਉਲਟਾ ਹੋ ਰਹਾ ਹੈ। ਤਾਂ ਤੇ ਖੋਟੀ ਮਤਿ ਰੂਪੀ ਅਗਨੀ ਜਗਤ ਕੋ ਵਸੇਸ ਕਰ ਜਲਾਇ ਰਹੀ ਹੈ। ਜੋ ਗੁਰੋਂ ਕੇ ਮੁਖ ਦ੍ਵਾਰਾ (ਸਬਦੁ) ਉਪਦੇਸ ਲੇ ਕਰ ਸ੍ਵਰੂਪ ਕਾ ਵੀਚਾਰ ਕਰਤੇ ਹੈਂ। ਸੋ ਦੁਰਮਤਿ ਰੂਪ ਅਗਨੀ ਸੇ (ਉਬਰੇ) ਬਚੇ ਹੈਂ॥੨॥
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
ਮਿਰਗੁ ਮਰੈ ਸਹਿ ਅਪੁਨਾ ਕੀਨਾ ॥
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥
भ्रिंग पतंगु कुंचरु अरु मीना ॥
मिरगु मरै सहि अपुना कीना ॥
त्रिसना राचि ततु नही बीना ॥३॥
Bẖaring paṯang kuncẖar ar mīnā.
Mirag marai sėh apunā kīnā.
Ŧarisnā rācẖ ṯaṯ nahī bīnā. ||3||
The bumble bee, the moth, the elephant, the fish
and the deer - all suffer for their actions, and die.
Trapped by desire, they cannot see reality. ||3||
ਭੋਰਾ, ਪਰਵਾਨ, ਹਾਥੀ, ਮੱਛੀ,
ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।
ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।
ਜੈਸੇ (ਭ੍ਰਿੰਗੁ) ਭੌਰਾ ਔਰ ਪਤੰਗ ਪੁਨਾ (ਕੰੁਚਰੁ) ਹਸਤੀ ਤਥਾ (ਮੀਨਾ) ਮਛੀ ਪੁਨਾ ਮ੍ਰਿਗ ਜੋ ਹੈ ਸੋ ਸਰਬ ਏਕ ਏਕ ਬਿਖੇ ਮੈਂ ਪ੍ਰੀਤ ਕਰਨੇ ਸੇ ਮਰ ਜਾਤੇ ਹੈਂ ਔਰ ਅਪਨੇ ਕੀਏ ਕੋ ਸਹਾਰਤੇ ਹੈਂ ਤੈਸੇ ਜੀਵੋਂ ਨੈ ਪਾਂਚੋਂ ਬਿਖ੍ਯੋਂ ਕੀ ਤ੍ਰਿਸਨਾ ਮੈਂ ਰਾਚਕਰ ਤਤ੍ਵ ਕੋ ਨਹੀਂ (ਬੀਨਾ) ਦੇਖਾ ਹੈ॥੩॥
ਕਾਮੁ ਚਿਤੈ ਕਾਮਣਿ ਹਿਤਕਾਰੀ ॥
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥
कामु चितै कामणि हितकारी ॥
क्रोधु बिनासै सगल विकारी ॥
पति मति खोवहि नामु विसारी ॥४॥
Kām cẖiṯai kāmaṇ hiṯkārī.
Kroḏẖ bināsai sagal vikārī.
Paṯ maṯ kẖovėh nām visārī. ||4||
The lover of women is obsessed with sex.
All the wicked are ruined by their anger.
Honor and good sense are lost, when one forgets the Naam, the Name of the Lord. ||4||
ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।
ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।
ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
ਕਾਮ ਕਰ ਆਤਰ ਹੂਆ ਇਸਤ੍ਰੀ ਕੋ ਹਿਤੁਕਾਰੀ ਹੋ ਕਰ ਚਿੰਤਨ ਕਰਤਾ ਵਾ ਦੇਖਤਾ ਹੈ। ਔਰ ਕ੍ਰੋਧ ਨੇ ਭੀ ਬਿਕਾਰੀ ਜੀਵ ਸੰਪੂਰਨ ਹੀ ਨਾਸ ਕੀਏ ਹੈਂ ਨਾਮ ਕੋ ਬਿਸਾਰ ਕਰ ਬੇਮੁਖ ਪੁਰਸ ਪਤਿ ਔਰ ਮਤਿ ਦੋਨੋਂ ਕੋ ਖੋਹ ਲੇਤੇ ਹੈਂ॥੪॥