Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਨ ਬਿਧਿ ਰਾਮ ਰਮਤ ਮਨੁ ਮਾਨਿਆ   ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ  

इन बिधि राम रमत मनु मानिआ ॥   गिआन अंजनु गुर सबदि पछानिआ ॥१॥ रहाउ ॥  

In biḏẖ rām ramaṯ man māni▫ā.   Gi▫ān anjan gur sabaḏ pacẖẖāni▫ā. ||1|| rahā▫o.  

Chanting the Lord's Name in this way, my mind is satisfied.   I have obtained the ointment of spiritual wisdom, recognizing the Word of the Guru's Shabad. ||1||Pause||  

ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।   ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਞਾਣ ਲਿਆ ਹੈ। ਠਹਿਰਾਉ।  

ਹੇ ਸਿਧੋ ਮੇਰਾ ਮਨ ਤੋ ਇਸ ਪ੍ਰਕਾਰ ਰਾਮ ਜੋ ਸਰਬ ਮੈ ਰਮਿਆ ਹੂਆ ਹੈ ਤਿਸ ਮੈ ਮਾਨਿਆ ਹੈ॥ ਕਦਾਚਿਤ ਐਸੇ ਅਸੰਕਾ ਹੋ ਕਿ ਸੋ ਕੈਸੇ ਜਾਨਿਆ ਹੈ ਤਾਪੈ ਕਹੇ ਹੈਂ। ਗੁਰੋਂ ਨੇ ਜੋ ਉਪਦੇਸ਼ ਦੁਆਰਾ ਗ੍ਯਾਨ ਰੂਪੀ ਅੰਜਨ ਬੁਧੀ ਰੂਪ ਨੇਤ੍ਰੋਂ ਮੈਂ ਦੀਆ ਹੈ ਯਾਂ ਤੇ ਪਹਿਚਾਨਿਆ ਹੈ॥੧॥


ਇਕੁ ਸੁਖੁ ਮਾਨਿਆ ਸਹਜਿ ਮਿਲਾਇਆ   ਨਿਰਮਲ ਬਾਣੀ ਭਰਮੁ ਚੁਕਾਇਆ  

इकु सुखु मानिआ सहजि मिलाइआ ॥   निरमल बाणी भरमु चुकाइआ ॥  

Ik sukẖ māni▫ā sahj milā▫i▫ā.   Nirmal baṇī bẖaram cẖukā▫i▫ā.  

Blended with the One Lord, I enjoy intuitive peace.   Through the Immaculate Bani of the Word, my doubts have been dispelled.  

ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।   ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।  

ਜਬ ਸੇ ਏਕਤਾ ਮੈਂ ਸੁਖ ਮਾਨਿਆ ਹੈ ਤਬ ਸੇ (ਸਹਜਿ) ਸਾਂਤੀ ਮੈਂ ਮਨ ਕੋ ਮਿਲਾਇਆ ਹੈ। ਸੁਧ ਬਾਣੀ ਜੋ ਗੁਰੂ ਬਾਕ੍ਯ ਹੈ ਤਿਨੋਂ ਕਰਕੇ ਰਿਦੇ ਸੇ ਭ੍ਰਮ (ਚੁਕਾਇਆ) ਉਠਾਇ ਦੀਆ ਹੈ॥


ਲਾਲ ਭਏ ਸੂਹਾ ਰੰਗੁ ਮਾਇਆ   ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥  

लाल भए सूहा रंगु माइआ ॥   नदरि भई बिखु ठाकि रहाइआ ॥२॥  

Lāl bẖa▫e sūhā rang mā▫i▫ā.   Naḏar bẖa▫ī bikẖ ṯẖāk rahā▫i▫ā. ||2||  

Instead of the pale color of Maya, I am imbued with the deep crimson color of the Lord's Love.   By the Lord's Glance of Grace, the poison has been eliminated. ||2||  

ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।   ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।  

ਜਬ ਸਰੂਪਾਨੰਦ ਮੈਂ ਲਾਲ ਹੂਏ ਤਬ ਮਾਇਆ ਕਾ ਜੋ ਰੰਗ ਹੈ ਤਿਸ ਕੋ ਕਸੰੁਭੇ ਕੇ ਰੰਗ ਵਤ ਸੂਹਾ ਜਾਨਿਆ ਭਾਵ ਏਹਿ ਕਿ ਸ੍ਵਰੂਪਾਨੰਦ ਅਬਨਾਸ਼ੀ ਹੈ ਔਰ ਮਾਇਆ ਕੇ ਬਿਖੇ ਭੋਗੋਂ ਕਾ (ਰੰਗੁ) ਅਨੰਦ ਨਾਸਵੰਤ ਹੈ ਯਾਂ ਤੇ ਤਿਨਕੀ ਪ੍ਰੀਤ ਕਾ ਤ੍ਯਾਗ ਕੀਆ ਹੈ। ਕਦਾਚਿਤ ਐਸੀ ਅਸੰਕਾ ਹੋ ਕਿ ਮਨ ਕੋ ਬਿਖ੍ਯੋਂ ਸੇ ਕਬ ਸੇ ਰੋਕਿਆ ਹੈ ਤਾਂ ਪੈ ਕਹੇ ਹੈਂ। ਜਬ ਪਰਮੇਸ੍ਵਰ ਕੀ (ਨਦਰਿ) ਕ੍ਰਿਪਾ ਦ੍ਰਿਸਟੀ ਹੂਈ ਤਬ ਸੇ ਬਿਖਿਓਂ ਸੇ ਮਨ ਕੋ (ਠਾਕਿ ਰਹਾਇਆ) ਮੋੜ ਰਖਾ ਹੈ॥੨॥


ਉਲਟ ਭਈ ਜੀਵਤ ਮਰਿ ਜਾਗਿਆ   ਸਬਦਿ ਰਵੇ ਮਨੁ ਹਰਿ ਸਿਉ ਲਾਗਿਆ  

उलट भई जीवत मरि जागिआ ॥   सबदि रवे मनु हरि सिउ लागिआ ॥  

Ulat bẖa▫ī jīvaṯ mar jāgi▫ā.   Sabaḏ rave man har si▫o lāgi▫ā.  

When I turned away, and became dead while yet alive, I was awakened.   Chanting the Word of the Shabad, my mind is attached to the Lord.  

ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।   ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।  

ਜਬ ਸੰਸਾਰ ਸੇ ਬ੍ਰਿਤੀ ਉਲਟਤੀ ਭਈ ਔਰ ਪਰਮੇਸ੍ਵਰ ਪਰਾਇਣ ਹੂਈ ਤਬ ਸੇ ਜੀਵ ਭਾਵ ਸੇ ਮਰੇ ਔਰ ਬ੍ਰਹਮ ਸ੍ਵਰੂਪ ਮੈਂ ਮਨੁ (ਜਾਗਿਆ) ਸਾਵਧਾਨ ਭਯਾ ਹੈ। ਗੁਰ ਸਬਦ ਕੇ ਜਪਨੇ ਕਰ ਮਨ ਹਰਿ ਸੇ ਲਾਗਤਾ ਭਯਾ ਹੈ॥


ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ   ਭਾਇ ਬਸੇ ਜਮ ਕਾ ਭਉ ਭਾਗਿਆ ॥੩॥  

रसु संग्रहि बिखु परहरि तिआगिआ ॥   भाइ बसे जम का भउ भागिआ ॥३॥  

Ras sangrahi bikẖ parhar ṯi▫āgi▫ā.   Bẖā▫e base jam kā bẖa▫o bẖāgi▫ā. ||3||  

I have gathered in the Lord's sublime essence, and cast out the poison.   Abiding in His Love, the fear of death has run away. ||3||  

ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।   ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।  

ਜੋ ਬਿਖੇ ਰਸ (ਸੰਗ੍ਰਹਿ) ਇਕੱਤ੍ਰ ਕੀਆ ਹੂਆ ਥਾ ਸੋ ਕੈਸਾ ਥਾ (ਪਰਹਰਿ) ਜੀਵ ਕੇ ਪ੍ਰਹਾਰ ਕਰਨੇ ਵਾਲਾ ਥਾ ਸੋ ਤਿਆਗਨ ਕਰ ਦੀਆ ਵਾ ਆਤਮ ਰਸ ਕਾ ਸੰਗ੍ਰਹ ਕੀਆ ਹੈ ਔਰ ਬਿਖ੍ਯ ਸੁਖ ਕੋ ਤ੍ਯਾਗ ਛਡਿਆ ਹੈ ਹੇ ਭਾਈ ਜਬ ਸੇ (ਭਾਇ) ਹਰੀ ਕੇ ਪ੍ਰੇਮ ਮੈਂ ਬਸੇ ਹੈਂ ਤਬ ਸੇ ਹੀ ਜਮੋਂ ਕਾ ਡਰ ਭਾਗਾ ਹੈ॥੩॥


ਸਾਦ ਰਹੇ ਬਾਦੰ ਅਹੰਕਾਰਾ   ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ  

साद रहे बादं अहंकारा ॥   चितु हरि सिउ राता हुकमि अपारा ॥  

Sāḏ rahe bāḏaʼn ahaʼnkārā.   Cẖiṯ har si▫o rāṯā hukam apārā.  

My taste for pleasure ended, along with conflict and egotism.   My consciousness is attuned to the Lord, by the Order of the Infinite.  

ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,   ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।  

ਜੋ ਬਿਖ੍ਯੋਂ ਕੇ ਸ੍ਵਾਦ ਥੇ ਸੋ ਤੋ (ਰਹੇ) ਹਟ ਗਏ ਔਰ ਹੰਕਾਰ ਪੁਨਾ (ਬਾਦੰ) ਝਗੜੇ ਭੀ ਨਾਸ ਹੋ ਗਏ ਜੋ ਪਾਰਾਵਾਰ ਤੇ ਰਹਤ ਹੈਂ ਤਿਸ ਪਰਮੇਸ੍ਵਰ ਕਾ ਹੁਕਮ ਮਾਨ ਕਰ ਚਿਤ ਹਰੀ ਕੇ ਸਾਥ ਰਾਤਾ ਹੈ॥


ਜਾਤਿ ਰਹੇ ਪਤਿ ਕੇ ਆਚਾਰਾ   ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥  

जाति रहे पति के आचारा ॥   द्रिसटि भई सुखु आतम धारा ॥४॥  

Jāṯ rahe paṯ ke ācẖārā.   Ḏarisat bẖa▫ī sukẖ āṯam ḏẖārā. ||4||  

My pursuit for worldy pride and honour is over.   When He blessed me with His Glance of Grace, peace was established in my soul. ||4||  

ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।   ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।  

ਜੋ ਸੰਸਾਰਕ ਪਤਿ ਬਨਾਉਨੇ ਕੇ (ਆਚਾਰਾ) ਕਰਮ ਥੇ ਸੋ ਜਾਤੇ ਰਹੇ ਵਾ ਜਾਤਿ ਅਭਿਮਾਨ ਔਰ ਪਤਿ ਕੇ ਜੋ ਆਚਾਰ ਕਰਤੇ ਥੇ ਸੋ ਭੀ ਰਹ ਗਏ ਜਬ ਗੁਰੋਂ ਕੀ ਕ੍ਰਿਪਾ ਦ੍ਰਿਸ਼ਟੀ ਭਈ ਤਬ ਆਤਮ ਦ੍ਰਿਸ਼ਟੀ ਸੁਖ ਕੋ ਧਾਰਨ ਕੀਆ ਹੈ॥੪॥ ਜਬ ਗੁਰੂ ਜੀ ਕੇ ਐਸੇ ਅੰਮ੍ਰਿਤ ਬਚਨ ਸ੍ਰਵਣ ਕੀਏ ਤਬ ਅਨੁਸਾਰੀ ਹੋ ਕਰ ਨਿਮ੍ਰਤਾ ਸੇ ਪ੍ਰਸ਼ਨ ਕੀਆ ਹਮ ਆਤਮ ਸੁਖ ਕੀ ਪ੍ਰਾਪਤੀ ਵਾਸਤੇ ਆਪ ਸੇ ਪੂਛਤੇ ਹਾਂ॥


ਤੁਝ ਬਿਨੁ ਕੋਇ ਦੇਖਉ ਮੀਤੁ   ਕਿਸੁ ਸੇਵਉ ਕਿਸੁ ਦੇਵਉ ਚੀਤੁ  

तुझ बिनु कोइ न देखउ मीतु ॥   किसु सेवउ किसु देवउ चीतु ॥  

Ŧujẖ bin ko▫e na ḏekẖ▫a▫u mīṯ.   Kis seva▫o kis ḏeva▫o cẖīṯ.  

Without You, I see no friend at all.   Whom should I serve? Unto whom should I dedicate my consciousness?  

ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।   ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?  

ਹੇ ਗੁਰੋ ਹਮ ਆਪ ਸੇ ਬਿਨਾਂ ਕੋਈ ਮਿਤ੍ਰ ਨਹੀਂ ਦੇਖਤੇ ਕਿਸਕੋ ਸੇਵਨ ਕਰਾਂ ਔਰ ਕਿਸਕੋ ਚਿਤ ਦੇਵਾਂ॥


ਕਿਸੁ ਪੂਛਉ ਕਿਸੁ ਲਾਗਉ ਪਾਇ   ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥  

किसु पूछउ किसु लागउ पाइ ॥   किसु उपदेसि रहा लिव लाइ ॥५॥  

Kis pūcẖẖa▫o kis lāga▫o pā▫e.   Kis upḏes rahā liv lā▫e. ||5||  

Whom should I ask? At whose feet should I fall?   By whose teachings will I remain absorbed in His Love? ||5||  

ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?   ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?  

ਪੁਨਾ ਕਿਸਕੋ ਹਰੀ ਮਾਰਗ ਪੂਛੋਂ ਔਰ ਕਿਸਕੇ ਚਰਨੋਂ ਮੈ ਲਗਾਂ ਔਰ ਕਿਸਕੋ ਉਪਦੇਸ਼ ਸੇ ਬ੍ਰਿਤੀ ਲਗਾ ਰਹਾਂ॥੫॥


ਗੁਰ ਸੇਵੀ ਗੁਰ ਲਾਗਉ ਪਾਇ   ਭਗਤਿ ਕਰੀ ਰਾਚਉ ਹਰਿ ਨਾਇ  

गुर सेवी गुर लागउ पाइ ॥   भगति करी राचउ हरि नाइ ॥  

Gur sevī gur lāga▫o pā▫e.   Bẖagaṯ karī rācẖa▫o har nā▫e.  

I serve the Guru, and I fall at the Guru's Feet.   I worship Him, and I am absorbed in the Lord's Name.  

ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।   ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।  

ਉੱਤਰ: ਗੁਰੋਂ ਕੀ ਸੇਵਾ ਕਰ ਔਰ ਗੁਰੋਂ ਕੇ ਚਰਨੀ ਲਾਗੋ ਅਰ ਗੁਰੋਂ ਸੇ ਹੀ ਪੂਛੋ ਗੁਰਾਂ ਨੂੰ ਚਿਤੁ ਦੇਹ ਅਰ (ਭਗਤਿ ਕਰੀ) ਭਗਤੀ ਕੇ ਕਰਨੇ ਵਾਲੇ ਜੋ ਗੁਰੂ ਹੈਂ ਤਿਨ ਕੇ ਉਪਦੇਸ਼ ਕਰ ਹਰੀ ਕੇ ਨਾਮ ਮੈਂ ਰਾਚੋ॥


ਸਿਖਿਆ ਦੀਖਿਆ ਭੋਜਨ ਭਾਉ   ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥  

सिखिआ दीखिआ भोजन भाउ ॥   हुकमि संजोगी निज घरि जाउ ॥६॥  

Sikẖi▫ā ḏīkẖi▫ā bẖojan bẖā▫o.   Hukam sanjogī nij gẖar jā▫o. ||6||  

The Lord's Love is my instruction, sermon and food.   Enjoined to the Lord's Command, I have entered the home of my inner self. ||6||  

ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।   ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।  

ਗੁਰੋਂ ਕੀ ਦੀਖ੍ਯਾ ਕੋ (ਸਿਖਿਆ) ਧਾਰ ਕਰ (ਭਾਉ) ਨਿਸਚੇ ਕਰ ਗ੍ਯਾਨ ਰੂਪੀ ਭੋਜਨ ਕਰੋ॥ ਪਰਮੇਸ੍ਵਰ ਕੇ ਹੁਕਮ ਸਬੰਧੀ ਭਾਵ ਏਹਿ ਕਿ ਹੁਕਮ ਮਾਨਨੇ ਵਾਲੇ ਹੋਵੋ ਤੋ ਨਿਜ ਘਰ ਅਪਨੇ ਸਰੂਪ ਕੋ ਪ੍ਰਾਪਤਿ ਹੋਵੋਗੇ॥੬॥


ਗਰਬ ਗਤੰ ਸੁਖ ਆਤਮ ਧਿਆਨਾ   ਜੋਤਿ ਭਈ ਜੋਤੀ ਮਾਹਿ ਸਮਾਨਾ   ਲਿਖਤੁ ਮਿਟੈ ਨਹੀ ਸਬਦੁ ਨੀਸਾਨਾ  

गरब गतं सुख आतम धिआना ॥   जोति भई जोती माहि समाना ॥   लिखतु मिटै नही सबदु नीसाना ॥  

Garab gaṯaʼn sukẖ āṯam ḏẖi▫ānā.   Joṯ bẖa▫ī joṯī māhi samānā.   Likẖaṯ mitai nahī sabaḏ nīsānā.  

With the extinction of pride, my soul has found peace and meditation.   The Divine Light has dawned, and I am absorbed in the Light.   Pre-ordained destiny cannot be erased; the Shabad is my banner and insignia.  

ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।   ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।   ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।  

ਹਮਾਰੇ ਕੋ ਤੋ ਆਤਮ ਧ੍ਯਾਨ ਧਾਰਨੇ ਕਰ ਸੁਖ ਹੂਆ ਹੈ ਔਰ (ਗਰਬ) ਹੰਕਾਰ ਨਸਟ ਹੂਆ (ਜੋਤਿ) ਗ੍ਯਾਨ ਕੀ ਪ੍ਰਾਪਤੀ ਭਈ ਹੈ ਯਾਂ ਤੇ (ਜੋਤੀ) ਪਰਮੇਸ੍ਵਰ ਮੈਂ ਸਮਾਏ ਹੈਂ॥


ਕਰਤਾ ਕਰਣਾ ਕਰਤਾ ਜਾਨਾ ॥੭॥  

करता करणा करता जाना ॥७॥  

Karṯā karṇā karṯā jānā. ||7||  

I know the Creator, the Creator of His Creation. ||7||  

ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।  

ਜੋ ਕਰਮੋਂ ਕੀ ਲਿਖਤ ਲਿਖੀ ਹੂਈ ਹੈ ਸੋ ਮਿਟਤੀ ਨਹੀਂ ਹੈ (ਸਬਦੁ ਨੀਸਾਨਾ) ਏਹੁ ਬਾਕੁ ਲੋਕ ਪ੍ਰਸਿੱਧ ਹੈ ਵਾ (ਸਬਦੁ) ਵੇਦ ਮੈਂ (ਨੀਸਾਨਾ) ਪ੍ਰਗਟ ਹੈ (ਕਰਣਾ) ਜਗਤੁ ਤਿਸ ਕਾ ਕਰਤਾ ਬ੍ਰਹਮਾ ਤਿਸੁ ਕਾ ਕਰਤਾ ਪਰਮੇਸਰ ਕੋ ਜਾਨਾ ਹੈ ਵਾ ਕਰਤਾ ਕਰਤਾ ਜਾਪ ਕਰਣਾ ਹਮਨੇ ਤੋ ਏਹੁ ਭਜਨੁ ਹੀ ਜਾਣਿਆਂ ਹੈ ਵਾ ਹੇ ਭਾਈ ਹਮ ਨੈ ਤੋ ਕਾਰਣ ਕਾਰਜ ਰੂਪ ਕਰਤਾ ਪੁਰਖ ਹੀ ਜਾਣਿਆ ਹੈ॥੭॥


ਨਹ ਪੰਡਿਤੁ ਨਹ ਚਤੁਰੁ ਸਿਆਨਾ   ਨਹ ਭੂਲੋ ਨਹ ਭਰਮਿ ਭੁਲਾਨਾ  

नह पंडितु नह चतुरु सिआना ॥   नह भूलो नह भरमि भुलाना ॥  

Nah pandiṯ nah cẖaṯur si▫ānā.   Nah bẖūlo nah bẖaram bẖulānā.  

I am not a learned Pandit, I am not clever or wise.   I do not wander; I am not deluded by doubt.  

ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,   ਨਾਂ ਹੀ ਰਾਹੋਂ ਔਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।  

ਤਿਸਤੇ ਬਿਨਾ ਨਾ ਕੋਊ ਸਾਸਤ੍ਰ ਵੇਤਾ ਪੰਡਤੁ ਹੈ ਔਰ ਨਾ ਕੋਈ ਬਾਨੀ ਕਰਕੇ ਚਤੁਰ ਹੈ ਔਰ ਨ ਕੋਈ ਬੁਧੀ ਕਰਕੇ ਸਿਆਣਾ ਹੀ ਹੈ॥ ਔਰ ਨਾ ਕੋਊ ਭ੍ਰਮ ਹੈ ਔਰ ਨ ਕੋਊ ਭੁਲਾਵਨੇ ਵਾਲਾ ਹੈ॥ ਅਰੁ ਨਾ ਕੋਈ ਭੁਲਾ ਹੈ ਵਾ ਅਪਨੀ ਤਰਫ ਹੈ ਨ ਮੈਂ ਪੰਡਤੁ ਇਤਆਦਿ ਪਦ ਅਪਨੇ ਪਰ ਘਟਾ ਲੈਣੇ॥


ਕਥਉ ਕਥਨੀ ਹੁਕਮੁ ਪਛਾਨਾ   ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥  

कथउ न कथनी हुकमु पछाना ॥   नानक गुरमति सहजि समाना ॥८॥१॥  

Katha▫o na kathnī hukam pacẖẖānā.   Nānak gurmaṯ sahj samānā. ||8||1||  

I do not speak empty speech; I have recognized the Hukam of His Command.   Nanak is absorbed in intuitive peace through the Guru's Teachings. ||8||1||  

ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।   ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।  

ਮੈਂ ਕੁਛ (ਕਥਨੀ) ਕਹਾਨੀਆਂ ਹੀ ਨਹੀਂ ਕਥਨ ਕਰਤਾ ਹੂੰ ਤਿਸ ਕੇ ਹੁਕਮ ਕੋ ਪਹਿਚਾਨਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ ਤਿਸ ਹੁਕਮ ਮਾਨਨੇ ਕਾ ਏਹ ਫਲ ਹੈ ਕਿ ਗੁਰੋਂ ਕੀ ਸਿਖ੍ਯਾ ਲੇ ਕਰ ਸਹਜ ਸ੍ਵਰੂਪ ਮੈਂ ਸਮਾਇਆ ਹੂੰ॥੮॥੧॥


ਗਉੜੀ ਗੁਆਰੇਰੀ ਮਹਲਾ   ਮਨੁ ਕੁੰਚਰੁ ਕਾਇਆ ਉਦਿਆਨੈ   ਗੁਰੁ ਅੰਕਸੁ ਸਚੁ ਸਬਦੁ ਨੀਸਾਨੈ  

गउड़ी गुआरेरी महला १ ॥   मनु कुंचरु काइआ उदिआनै ॥   गुरु अंकसु सचु सबदु नीसानै ॥  

Ga▫oṛī gu▫ārerī mėhlā 1.   Man kuncẖar kā▫i▫ā uḏi▫ānai.   Gur ankas sacẖ sabaḏ nīsānai.  

Gauree Gwaarayree, First Mehl:   The mind is an elephant in the forest of the body.   The Guru is the controlling stick; when the Insignia of the True Shabad is applied,  

ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।   ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।   ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,  

ਏਹ ਮਨ ਰੂਪੀ ਹਸਤੀ ਹੈ ਔਰ (ਕਾਇਆ) ਸਰੀਰ ਰੂਪੀ (ਉਦਿਆਨੈ) ਜੰਗਲ ਮੈਂ ਰਹਿਤਾ ਹੈ॥ ਤਿਸ ਮਨ ਕੇ ਬਸ ਕਰਨੇ ਕੋ ਜਬ ਗੁਰੋਂ ਕਾ ਸ਼ਬਦ ਰੂਪੀ ਅੰਕਸ (ਨੀਸਾਨੈ) ਪ੍ਰਗਟ ਹੋਵੈ॥


ਰਾਜ ਦੁਆਰੈ ਸੋਭ ਸੁ ਮਾਨੈ ॥੧॥  

राज दुआरै सोभ सु मानै ॥१॥  

Rāj ḏu▫ārai sobẖ so mānai. ||1||  

one obtains honor in the Court of God the King. ||1||  

ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।  

ਤਬ ਏਹ ਮਨ ਰੂਪੀ ਹਸਤੀ (ਰਾਜ ਦੁਆਰੈ) ਪਰਮੇਸ੍ਵਰ ਕਾ ਦੁਆਰ ਜੋ ਸਤਿਸੰਗ ਹੈ ਤਹਾਂ ਸੋਭਾ ਕੋ ਮਾਨਤਾ ਭਾਵ ਪ੍ਰਾਪਤਿ ਹੋਤਾ ਹੈ॥੧॥


ਚਤੁਰਾਈ ਨਹ ਚੀਨਿਆ ਜਾਇ   ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ  

चतुराई नह चीनिआ जाइ ॥   बिनु मारे किउ कीमति पाइ ॥१॥ रहाउ ॥  

Cẖaṯurā▫ī nah cẖīni▫ā jā▫e.   Bin māre ki▫o kīmaṯ pā▫e. ||1|| rahā▫o.  

He cannot be known through clever tricks.   Without subduing the mind, how can His value be estimated? ||1||Pause||  

ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।   (ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।  

ਹੇ ਭਾਈ ਚਤੁਰਾਈ ਕਰਕੇ ਪਰਮੇਸ੍ਵਰ ਜਾਨਿਆਂ ਨਹੀਂ ਜਾਤਾ ਹੈ (ਬਿਨੁ ਮਾਰੇ) ਮਨ ਕੇ ਸੰਕਲਪਾਦਿਕੋਂ ਕੇ ਮਾਰੇ ਸੇ ਬਿਨਾਂ ਪਰਮੇਸ੍ਵਰ ਕੇ ਯਥਾਰਥ ਸਰੂਪ ਕੀ ਕੀਮਤ ਕੈਸੇ ਪਾ ਸਕਤਾ ਹੈ ਭਾਵ ਏਹਿ ਕਿ ਪਹਿਚਾਨ ਨਹੀਂ ਸਕਤਾ ਹੈ॥ ਦ੍ਰਿਸ਼ਟਾਂਤ॥੧॥


ਘਰ ਮਹਿ ਅੰਮ੍ਰਿਤੁ ਤਸਕਰੁ ਲੇਈ  

घर महि अम्रितु तसकरु लेई ॥  

Gẖar mėh amriṯ ṯaskar le▫ī.  

In the house of the self is the Ambrosial Nectar, which is being stolen by the thieves.  

ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।  

ਰਿਦੇ ਕੇ ਬੀਚ ਜੋ ਸੁਭ ਗੁਨ ਰੂਪੀ ਵਾ ਆਤਮਾਨੰਦ ਰੂਪੀ ਅੰਮ੍ਰਿਤ ਹੈ ਉਸ ਕੋ ਤੋ ਕਾਮ ਆਦਿ ਚੋਰ ਲੀਏ ਜਾਤੇ ਹੈਂ ਭਾਵ ਏਹਿ ਕਿ ਸ੍ਵਰੂਪ ਕੋ ਪ੍ਰਾਪਤਿ ਹੋਨੇ ਨਹੀਂ ਦੇਤੇ ਹੈਂ॥


ਨੰਨਾਕਾਰੁ ਕੋਇ ਕਰੇਈ  

नंनाकारु न कोइ करेई ॥  

Nannākār na ko▫e kare▫ī.  

No one can say no to them.  

ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।  

ਤਿਨ ਕਾਮਾਦਿਕੋਂ ਕੋ ਕੋਊ (ਨੰਨਾਕਾਰੁ) ਨਿਰਾਦਰ ਨਹੀਂ ਕਰ ਸਕਤਾ ਭਾਵ ਏਹਿ ਕਿ ਤਿਨ ਕੋ ਕੋਊ ਜੋ ਨਹੀਂ ਕਰ ਸਕਤਾ॥


ਰਾਖੈ ਆਪਿ ਵਡਿਆਈ ਦੇਈ ॥੨॥  

राखै आपि वडिआई देई ॥२॥  

Rākẖai āp vadi▫ā▫ī ḏe▫ī. ||2||  

He Himself protects us, and blesses us with greatness. ||2||  

ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।  

ਜਿਨਕੋ ਤਿਨ ਬਿਕਾਰੋਂ ਸੇ ਪਰਮੇਸ੍ਵਰ ਆਪ ਰਾਖਤਾ ਹੈ ਉਨ ਕੋ ਆਪ ਹੀ ਬਡਾਈ ਦੇਤਾ ਹੈ॥੨॥


ਨੀਲ ਅਨੀਲ ਅਗਨਿ ਇਕ ਠਾਈ  

नील अनील अगनि इक ठाई ॥  

Nīl anīl agan ik ṯẖā▫ī.  

There are billions, countless billions of fires of desire at the seat of the mind.  

ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,  

ਰਿਦੇ ਰੂਪ (ਠਾਈ) ਏਕ ਅਸਥਾਨ ਮੈਂ ਤ੍ਰਿਸ਼ਨਾ ਰੂਪੀ ਅਗਨੀ (ਨੀਲ) ਗਿਨਤੀ ਸੇ (ਅਨੀਲ) ਅਗਿਨਤ ਇਕੱਤ੍ਰ ਹੋ ਰਹੀ ਹੈ॥


ਜਲਿ ਨਿਵਰੀ ਗੁਰਿ ਬੂਝ ਬੁਝਾਈ  

जलि निवरी गुरि बूझ बुझाई ॥  

Jal nivrī gur būjẖ bujẖā▫ī.  

They are extinguished only with the water of understanding, imparted by the Guru.  

ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।  

ਤਿਸ ਤ੍ਰਿਸਨਾ ਕੀ ਜਲਨਤਾ ਤਿਨਕੀ ਨਿਬ੍ਰਿਤ ਭਈ ਹੈ ਜਿਨ ਕੋ ਗੁਰੋਂ ਨੈ ਵਾਹਿਗੁਰੂ ਕੀ (ਬੂਝ) ਸਮਝ (ਬੁਝਾਈ) ਸਮਝਾਇ ਦਈ ਹੈ॥


ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥  

मनु दे लीआ रहसि गुण गाई ॥३॥  

Man ḏe lī▫ā rahas guṇ gā▫ī. ||3||  

Offering my mind, I have attained it, and I joyfully sing His Glorious Praises. ||3||  

ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।  

ਪਰੰਤੂ ਗੁਰੋਂ ਕੋ ਅਪਨਾ ਮਨ ਦੇਕਰ ਯਹ ਗੁਨ ਗਾਇਨ ਕਰਨੇ ਕਾ (ਰਹਸਿ) ਅਨੰਦ ਲੀਆ ਹੈ॥੩॥


ਜੈਸਾ ਘਰਿ ਬਾਹਰਿ ਸੋ ਤੈਸਾ  

जैसा घरि बाहरि सो तैसा ॥  

Jaisā gẖar bāhar so ṯaisā.  

Just as He is within the home of the self, so is He beyond.  

ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।  

ਹੇ ਭਾਈ ਪਰਮੇਸ੍ਵਰ ਜੈਸਾ ਘਰ ਮੈਂ ਪੂਰਨ ਹੈ ਤੈਸਾ ਹੀ (ਬਾਹਰਿ) ਬਨ ਮੈਂ ਹੈ॥


ਬੈਸਿ ਗੁਫਾ ਮਹਿ ਆਖਉ ਕੈਸਾ  

बैसि गुफा महि आखउ कैसा ॥  

Bais gufā mėh ākẖa▫o kaisā.  

But how can I describe Him, sitting in a cave?  

ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?  

ਤਾਂਤੇ (ਗੁਫਾ) ਕੰਦ੍ਰਾ ਮੈਂ ਬੈਠ ਕਰ ਤਿਸ ਕੋ ਕੈਸਾ (ਆਖਉ) ਜਪੂੰ ਭਾਵ ਸਭ ਮੈਂ ਪੂਰਨੁ ਜਾਨਿਆ ਹੈ॥


ਸਾਗਰਿ ਡੂਗਰਿ ਨਿਰਭਉ ਐਸਾ ॥੪॥  

सागरि डूगरि निरभउ ऐसा ॥४॥  

Sāgar dūgar nirbẖa▫o aisā. ||4||  

The Fearless Lord is in the oceans, just as He is in the mountains. ||4||  

ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।  

ਸੋ ਨਿਰਭਉ ਸ੍ਵਰੂਪ ਐਸਾ ਹੈ ਜੋ (ਸਾਗਰਿ) ਸਾਮੰੁਦ੍ਰ ਮੈਂ ਔਰ (ਡੂਗਰਿ) ਪਹਾੜ ਮੈਂ ਏਕ ਰਸ ਪੂਰਨ ਹੈ ਵਾ ਜਿਸਨੈ ਐਸਾ ਜਾਨਿਆ ਹੈ ਸੋ ਨਿਰਭਉ ਹੂਆ ਹੈ॥੪॥


ਮੂਏ ਕਉ ਕਹੁ ਮਾਰੇ ਕਉਨੁ  

मूए कउ कहु मारे कउनु ॥  

Mū▫e ka▫o kaho māre ka▫un.  

Tell me, who can kill someone who is already dead?  

ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?  

ਜੋ ਜੀਵ ਭਾਵ ਸੇ ਮਰ ਗਯਾ ਹੈ ਕਹੋ ਤੋ ਫਿਰ ਉਸਕੋ ਕੌਨ ਮਾਰ ਸਕਤਾ ਹੈ॥


ਨਿਡਰੇ ਕਉ ਕੈਸਾ ਡਰੁ ਕਵਨੁ  

निडरे कउ कैसा डरु कवनु ॥  

Nidre ka▫o kaisā dar kavan.  

What does he fear? Who can frighten the fearless one?  

ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?  

ਨਿਜ ਸਰੂਪ ਕੋ ਪ੍ਰਾਪਤਿ ਹੋ ਕਰ ਜੋ ਨਿਰਭੈ ਹੂਆ ਹੈ ਫਿਰ ਉਸਕੋ ਕੈਸਾ ਡਰ ਹੈ। ਔਰ ਜੋ ਉਸਕੋ ਡਰ ਦੇਨੇ ਵਾਲਾ ਹੈ ਸੋ ਐਸਾ ਕੌਨ ਹੈ? ਭਾਵ ਯਹਿ ਕਿ ਨ ਉਸਕੋ ਕੋਈ ਡਰੁ ਰਹਾ ਔਰ ਨ ਕੋਈ ਡਰਾਵਨੇ ਵਾਲਾ ਰਹਾ ਹੈ॥


ਸਬਦਿ ਪਛਾਨੈ ਤੀਨੇ ਭਉਨ ॥੫॥  

सबदि पछानै तीने भउन ॥५॥  

Sabaḏ pacẖẖānai ṯīne bẖa▫un. ||5||  

He recognizes the Word of the Shabad, throughout the three worlds. ||5||  

ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਞਾਣਦਾ ਹੈ।  

ਕਿਉਂਕਿ ਤੀਨੋ ਭਵਨ ਹੀ ਤਿਸ ਪੁਰਸ ਨੇ (ਸਬਦਿ) ਬ੍ਰਹਮ ਸ੍ਵਰੂਪ ਪਛਾਨੇ ਹੈਂ॥੫॥


ਜਿਨਿ ਕਹਿਆ ਤਿਨਿ ਕਹਨੁ ਵਖਾਨਿਆ   ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ  

जिनि कहिआ तिनि कहनु वखानिआ ॥   जिनि बूझिआ तिनि सहजि पछानिआ ॥  

Jin kahi▫ā ṯin kahan vakẖāni▫ā.   Jin būjẖi▫ā ṯin sahj pacẖẖāni▫ā.  

One who speaks, merely describes speech.   But one who understands, intuitively realizes.  

ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।   ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।  

ਜਿਸਨੈ ਧਾਰੈ ਬਿਨਾ ਕੇਵਲ ਕਥਨ ਹੀ ਕੀਆ ਹੈ ਤਿਸਨੈ ਕੇਵਲ (ਕਹਨੁ) ਕਹਾਨੀਆਂ ਕੋ (ਵਖਾਨਿਆ) ਕਥਨ ਕੀਆ ਹੈ ਔਰ ਜਿਸਨੈ ਯਥਾਰਥ ਸ੍ਵੈ ਸ੍ਵਰੂਪ ਕੋ (ਬੂਝਿਆ) ਜਾਨਿਆ ਹੈ ਤਿਸਨੈ (ਸਹਜਿ) ਸੁਖ ਕੋ ਪਹਚਾਨਿਆ ਹੈ॥


ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥  

देखि बीचारि मेरा मनु मानिआ ॥६॥  

Ḏekẖ bīcẖār merā man māni▫ā. ||6||  

Seeing and reflecting upon it, my mind surrenders. ||6||  

ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।  

ਤਾਂਤੇ ਜਬ ਭਲੀ ਪ੍ਰਕਾਰ ਵੀਚਾਰ ਕਰਕੇ ਦੇਖਿਆ ਹੈ ਤਬ ਮੇਰਾ ਮਨ ਵਾਹਿਗੁਰੂ ਮੈਂ ਮਾਨਿਆ ਹੈ॥੬॥


ਕੀਰਤਿ ਸੂਰਤਿ ਮੁਕਤਿ ਇਕ ਨਾਈ   ਤਹੀ ਨਿਰੰਜਨੁ ਰਹਿਆ ਸਮਾਈ  

कीरति सूरति मुकति इक नाई ॥   तही निरंजनु रहिआ समाई ॥  

Kīraṯ sūraṯ mukaṯ ik nā▫ī.   Ŧahī niranjan rahi▫ā samā▫ī.  

Praise, beauty and liberation are in the One Name.   In it, the Immaculate Lord is permeating and pervading.  

ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।   ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।  

ਹੇ ਭਾਈ (ਕੀਰਤਿ) ਜਸ ਔਰ (ਸੂਰਤਿ) ਸਰੂਪ ਕੀ ਸੰੁਦ੍ਰਯਤਾ ਤਥਾ ਮੁਕਤੀ ਯਹ ਸਰਬ ਹੀ (ਇਕਨਾਈ) ਏਕ ਪਰਮੇਸ੍ਵਰ ਕੇ ਨਾਮ ਸੇ ਪ੍ਰਾਪਤਿ ਹੋਤੀ ਹੈ। ਤਾਂ ਤੇ ਜਿਨ੍ਹੋਂ ਨੇ ਨਾਮ ਜਪਿਆ ਹੈ ਨਿਰੰਜਨ ਪਰਮੇਸ੍ਵਰ ਤਿਨੋ੍ਹਂ ਮੈਂ ਸਮਾਇ ਰਹਾ ਹੈ॥


ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥  

निज घरि बिआपि रहिआ निज ठाई ॥७॥  

Nij gẖar bi▫āp rahi▫ā nij ṯẖā▫ī. ||7||  

He dwells in the home of the self, and in His own sublime place. ||7||  

ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।  

(ਨਿਜ ਠਾਈ) ਅਪਨੇ ਅਸਥਾਨੋਂ ਵਾਲਾ ਪਰਮੇਸ੍ਵਰ ਜਿਸਕੇ ਸਰਬ ਅਸਥਾਨ ਹੈਂ ਸੋ ਅਪਨੇ ਰਿਦੇ ਮੈਂ ਬਿਆਪ ਰਹਾ ਹੈ ਮੈਨੇ ਜਾਨਿਆ ਹੈ॥੭॥


ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ   ਤਨਿ ਮਨਿ ਸੂਚੈ ਸਾਚੁ ਸੁ ਚੀਤਿ  

उसतति करहि केते मुनि प्रीति ॥   तनि मनि सूचै साचु सु चीति ॥  

Usṯaṯ karahi keṯe mun parīṯ.   Ŧan man sūcẖai sācẖ so cẖīṯ.  

The many silent sages lovingly praise Him.   Their bodies and minds are purified, as they enshrine the True Lord in their consciousness.  

ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।   ਉਸ ਸੱਚੇ ਨਾਮ ਨੂੰ ਰਿਦੈ ਅੰਦਰ ਟਿਕਾਉਣ ਦੁਆਰਾ ਉਨ੍ਹਾਂ ਦੀ ਦੇਹਿ ਤੇ ਆਤਮਾ ਪਵਿੱਤਰ ਹੋ ਜਾਂਦੇ ਹਨ।  

ਤਿਸਕੀ ਉਪਮਾ ਕੋ ਪ੍ਰੀਤਿ ਸਹਿਤ ਕੇਤੇ ਮੁਨੀ ਕਰਤੇ ਹੈਂ॥ ਚਿਤ ਮੈਂ ਸਾਚ ਧਾਰਨੇ ਕਰ ਤਿਨ ਕੇ ਮਨ ਤਥਾ ਤਨ ਨਿਰਮਲ ਭਏ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits