Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰ ਪ੍ਰਸਾਦਿ   ਰਾਗੁ ਗਉੜੀ ਮਹਲਾ   ਸਾਧੋ ਮਨ ਕਾ ਮਾਨੁ ਤਿਆਗਉ   ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ  

ੴ सतिगुर प्रसादि ॥   रागु गउड़ी महला ९ ॥   साधो मन का मानु तिआगउ ॥   कामु क्रोधु संगति दुरजन की ता ते अहिनिसि भागउ ॥१॥ रहाउ ॥  

Ik▫oaʼnkār saṯgur parsāḏ.   Rāg ga▫oṛī mėhlā 9.   Sāḏẖo man kā mān ṯi▫āga▫o.   Kām kroḏẖ sangaṯ ḏurjan kī ṯā ṯe ahinis bẖāga▫o. ||1|| rahā▫o.  

One Universal Creator God. By The Grace Of The True Guru:   Raag Gauree, Ninth Mehl   : Holy Saadhus: forsake the pride of your mind.   Sexual desire, anger and the company of evil people - run away from them, day and night. ||1||Pause||  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।   ਰਾਗ ਗਊੜੀ ਪਾਤਸ਼ਾਹੀ ਨੌਵੀਂ।   ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।   ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।  

ਹੇ ਸੰਤ ਜਨੋਂ ਮਨ ਕਾ ਜੋ (ਮਾਨੁ) ਅਭਿਮਾਨ ਹੈ ਤਿਸ ਕੋ ਤਿਆਗੋ। ਜੋ ਕਾਮ ਕ੍ਰੋਧੁ ਅਰੁ ਖੋਟੇ ਪੁਰਸੋਂ ਕੀ ਜੋ ਸੰਗਤਿ ਹੈ ਤਿਸਤੇ ਰਾਤ ਦਿਨ ਭਾਗੋ ਅਰਥਾਤ ਆਠ ਪਹਰ ਕੀ ਕੁਸੰਗ ਕਾ ਤਿਆਗ ਕਰੋ ਖੋਟੀ ਸੰਗਤ ਕੇ ਤਿਆਗ ਕਾ ਫਲ ਜੋ ਜੀਵਨ ਮੁਕਤ ਅਵਸਥਾ ਹੈ ਸੋ ਦੇਖਾਵਤੇ ਹੈਂ॥੧॥


ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ  

सुखु दुखु दोनो सम करि जानै अउरु मानु अपमाना ॥  

Sukẖ ḏukẖ ḏono sam kar jānai a▫or mān apmānā.  

One who knows that pain and pleasure are both the same, and honor and dishonor as well,  

ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ,  

ਜੋ ਪੁਰਸ ਦੁਖੁ ਸੁਖ ਦੋਨੋਂ ਕੋ ਔਰ (ਮਾਨੁ) ਆਦਰ (ਅਪਮਾਨਾ) ਨਿਰਾਦਰ ਕੋ ਸਮਾਨ ਜਾਨਤਾ ਹੈ॥


ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥  

हरख सोग ते रहै अतीता तिनि जगि ततु पछाना ॥१॥  

Harakẖ sog ṯe rahai aṯīṯā ṯin jag ṯaṯ pacẖẖānā. ||1||  

who remains detached from joy and sorrow, realizes the true essence in the world. ||1||  

ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।  

ਪੁਨਾ ਹਰਖ ਸੋਗ ਸੇ (ਅਤੀਤਾ) ਉਪਰਾਮ ਰਹੇ ਤਿਸ ਪੁਰਸ ਨੇ ਜਗਤ ਮੈਂ ਆਇ ਕਰ (ਤਤੁ) ਸਾਰ ਰੂਪ ਪਰਮੇਸ੍ਵਰ ਕੋ ਪਛਾਨਿਆ ਹੈ ਵਾ ਜਗਤ ਕਾ ਤੱਤ ਕਿਆ ਹੈ ਸਤਚਿਤ ਅਨੰਦ ਔਰ ਜਗਤ ਅਸੱਤ ਜੜ ਦੁਖ ਰੂਪ ਐਸਾ ਪਛਾਨਿਆ ਹੈ॥੧॥


ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ  

उसतति निंदा दोऊ तिआगै खोजै पदु निरबाना ॥  

Usṯaṯ ninḏā ḏo▫ū ṯi▫āgai kẖojai paḏ nirbānā.  

Renounce both praise and blame; seek instead the state of Nirvaanaa.  

ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ।  

ਤਾਂਤੇ ਜਗਿਆਸੂ ਉਸਤੁਤਿ ਔਰ ਨਿੰਦਾ ਦੋਨੋ ਕੋ ਤਿਆਗ ਦੇਵੇ (ਨਿਰਬਾਨਾ) ਨਿਰਦੋਖ ਪਦ ਜੋ ਪਰਮੇਸ੍ਵਰ ਹੈ ਤਿਸ ਕਾ ਵੀਚਾਰ ਕਰੇ॥


ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥  

जन नानक इहु खेलु कठनु है किनहूं गुरमुखि जाना ॥२॥१॥  

Jan Nānak ih kẖel kaṯẖan hai kinhūʼn gurmukẖ jānā. ||2||1||  

O servant Nanak, this is such a difficult game; only a few Gurmukhs understand it! ||2||1||  

ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਏਹੁ ਪੂਰਬੋਕਤ ਖੇਲ ਕਠਨ ਹੈ ਕਿਸੀ ਨੇ ਹੀ ਏਹ ਮਾਰਗ (ਗੁਰਮੁਖ) ਗੁਰੋਂ ਦੁਆਰਾ ਜਾਨਾ ਹੈ॥੨॥੧॥


ਗਉੜੀ ਮਹਲਾ   ਸਾਧੋ ਰਚਨਾ ਰਾਮ ਬਨਾਈ   ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਜਾਈ ॥੧॥ ਰਹਾਉ  

गउड़ी महला ९ ॥   साधो रचना राम बनाई ॥   इकि बिनसै इक असथिरु मानै अचरजु लखिओ न जाई ॥१॥ रहाउ ॥  

Ga▫oṛī mėhlā 9.   Sāḏẖo racẖnā rām banā▫ī.   Ik binsai ik asthir mānai acẖraj lakẖi▫o na jā▫ī. ||1|| rahā▫o.  

Gauree, Ninth Mehl:   Holy Saadhus: the Lord fashioned the creation.   One person passes away, and another thinks that he will live forever - this is a wonder beyond understanding! ||1||Pause||  

ਗਊੜੀ ਪਾਤਸ਼ਾਹੀ ਨੌਵੀਂ।   ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ।   ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ।  

ਹੇ ਸਾਧੋ ਰਾਮ ਨੇ ਐਸੀ ਰਚਨਾ ਬਨਾਈ ਹੈ ਏਕ ਪੁਰਸ ਪਿਤਾ ਪਿਤਾਮਾ ਮਿਰਤੁ ਹੋਤਾ ਹੈ ਔਰ ਏਕ ਉਸ ਮਰਨੇ ਵਾਲੇ ਕਾ ਪੁਤ੍ਰ ਪੋਤ੍ਰਾ ਆਪ ਕੋ ਇਸਥਿਤ ਕਰ ਮਾਨਤਾ ਹੈ ਅਰਥਾਤ ਮਿਰਤੁ ਕੋ ਭੁਲਾਇ ਦੇਤਾ ਹੈ ਏਹ ਅਸਚਰਜ ਜਾਨਿਆ ਨਹੀਂ ਜਾਤਾ ਹੈ॥


ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ  

काम क्रोध मोह बसि प्रानी हरि मूरति बिसराई ॥  

Kām kroḏẖ moh bas parānī har mūraṯ bisrā▫ī.  

The mortal beings are held in the power of sexual desire, anger and emotional attachment; they have forgotten the Lord, the Immortal Form.  

ਜੀਵ ਕਾਮ ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੈ ਅਤੇ ਉਹ ਵਾਹਿਗੁਰੂ ਦੀ ਵਿਅਕਤੀ ਨੂੰ ਭੁੱਲ ਗਿਆ ਹੈ।  

ਕਾਮ ਕ੍ਰੋਧ ਮੋਹ ਕੇ ਬਸ ਹੋਕੇ ਪ੍ਰਾਨੀ ਨੇ ਹਰੀ ਕੀ ਮੂਰਤੀ ਅਰਥਾਤ ਸਰੂਪ ਕੋ ਭੁਲਾਇ ਦੀਆ ਹੈ॥


ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥  

झूठा तनु साचा करि मानिओ जिउ सुपना रैनाई ॥१॥  

Jẖūṯẖā ṯan sācẖā kar māni▫o ji▫o supnā rainā▫ī. ||1||  

The body is false, but they believe it to be true; it is like a dream in the night. ||1||  

ਦੋਹਿ ਨੂੰ ਜੋ ਰਾਤ੍ਰੀ ਦੇ ਸੁਪਨੇ ਦੀ ਤਰ੍ਹਾਂ ਕੁੜੀ ਹੈ, ਆਦਮੀ ਸੱਚੀ ਕਰ ਕੇ ਸਮਝਦਾ ਹੈ।  

ਝੂਠਾ ਜੋ ਸਰੀਰ ਹੈ ਸੋ ਸਚਾ ਕਰਿ ਜਾਨਿਆ ਹੈ। ਜੈਸੇ ਰਾਤ੍ਰ ਆਈ ਸੋਏ ਪੁਰਸ ਕੋ ਸੁਪਨਾ ਆਵਤਾ ਹੈ ਸੋ ਪਦਾਰਥ ਝੂਠਾ ਹੈ। ਰਾਤ੍ਰ ਮੈਂ ਸੋਣੇ ਕੀ ਬਹੁਲਤਾ ਵਾ ਜੋਗਤਾ ਹੈ ਇਸ ਵਾਸਤੇ ਰਾਤ੍ਰ ਮੈਂ ਸੁਪਨਾ ਵਤ ਹੈ॥


ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ  

जो दीसै सो सगल बिनासै जिउ बादर की छाई ॥  

Jo ḏīsai so sagal bināsai ji▫o bāḏar kī cẖẖā▫ī.  

Whatever is seen, shall all pass away, like the shadow of a cloud.  

ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ।  

ਜੋ ਦੇਖੀਤਾ ਹੈ ਸੋ ਸੰਪੂਰਨ ਨਾਸ ਹੋ ਜਾਣ ਵਾਲਾ ਹੈ ਜੈਸੇ ਮੇਘ ਕੀ ਛਾਇਆ ਖਿਣਕ ਹੈ॥


ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥  

जन नानक जगु जानिओ मिथिआ रहिओ राम सरनाई ॥२॥२॥  

Jan Nānak jag jāni▫o mithi▫ā rahi▫o rām sarnā▫ī. ||2||2||  

O servant Nanak, one who knows the world to be unreal, dwells in the Sanctuary of the Lord. ||2||2||  

ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਜਗਤ ਕੋ ਝੂਠਾ ਜਾਨ ਕਰ ਰਾਮ ਕੀ ਸਰਣ ਪੜ ਰਹੋ॥੨॥੨॥


ਗਉੜੀ ਮਹਲਾ   ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ   ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ  

गउड़ी महला ९ ॥   प्रानी कउ हरि जसु मनि नही आवै ॥   अहिनिसि मगनु रहै माइआ मै कहु कैसे गुन गावै ॥१॥ रहाउ ॥  

Ga▫oṛī mėhlā 9.   Parānī ka▫o har jas man nahī āvai.   Ahinis magan rahai mā▫i▫ā mai kaho kaise gun gāvai. ||1|| rahā▫o.  

Gauree, Ninth Mehl:   The Praise of the Lord does not come to dwell in the minds of the mortal beings.   Day and night, they remain engrossed in Maya. Tell me, how can they sing God's Glories? ||1||Pause||  

ਗਊੜੀ ਪਾਤਸ਼ਾਹੀ ਨੌਵੀਂ।   ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।   ਦਿਨ ਰੈਣ ਉਹ ਧਨ-ਦੌਲਤ ਅੰਦਰ ਖਚਤ ਰਹਿੰਦਾ ਹੈ। ਦਸੋ, ਉਹ ਕਿਸ ਤਰ੍ਹਾਂ ਰਬ ਦੀ ਕੀਰਤੀ ਗਾਇਨ ਕਰ ਸਕਦਾ ਹੈ। ਠਹਿਰਾਉ।  

ਜੀਵ ਕੋ ਹਰੀ ਕਾ ਜਸੁ ਮਨ ਨਹੀਂ ਆਵਤਾ ਕਿਉਂਕਿ ਰਾਤ੍ਰਿ ਦਿਨ ਮਾਇਆ ਮੈਂ ਮਗਨ ਰਹਤਾ ਹੈ ਫਿਰ ਕਹੋ ਕੈਸੇ ਗੁਨੋਂ ਕੋ ਗਾਯਨ ਕਰੇ॥੧॥


ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ  

पूत मीत माइआ ममता सिउ इह बिधि आपु बंधावै ॥  

Pūṯ mīṯ mā▫i▫ā mamṯā si▫o ih biḏẖ āp banḏẖāvai.  

In this way, they bind themselves to children, friends, Maya and possessiveness.  

ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਬੱਚਿਆਂ, ਮਿੱਤ੍ਰਾਂ, ਦੁਨੀਆਂਦਾਰੀ ਅਤੇ ਅਪਣੱਤ ਨਾਲ ਬੰਨ੍ਹ ਲੈਂਦਾ ਹੈ।  

ਪੁਤ੍ਰ ਔਰ ਮਿਤ੍ਰ ਪੁਨਾ ਮਾਇਆ ਕੇ ਸਾਥ ਜੋ ਮਮਤਾ ਕਰਨੀ ਹੈ ਇਸ ਪ੍ਰਕਾਰ ਸੇ ਆਪ ਕੋ ਬੰਧਾਇ ਲੇਤਾ ਹੈ॥


ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥  

म्रिग त्रिसना जिउ झूठो इहु जग देखि तासि उठि धावै ॥१॥  

Marig ṯarisnā ji▫o jẖūṯẖo ih jag ḏekẖ ṯās uṯẖ ḏẖāvai. ||1||  

Like the deer's delusion, this world is false; and yet, beholding it, they chase after it. ||1||  

ਹਰਨ ਤੇ ਛਲਾਵੇ ਦੀ ਤਰ੍ਹਾਂ ਇਹ ਸੰਸਾਰ ਕੂੜਾ ਹੈ। ਫਿਰ ਭੀ ਉਸ ਨੂੰ ਤੱਕ ਕੇ ਪ੍ਰਾਣੀ ਇਸ ਪਿਛੇ ਭੱਜਦਾ ਹੈ।  

ਮ੍ਰਿਗ ਤ੍ਰਿਸ਼ਨਾ ਵਤ ਜੋ ਏਹੁ ਜਗਤੁ ਝੂਠਾ ਹੈ ਤਿਸ ਕੋ ਦੇਖ ਕਰ ਪਦਾਰਥੋਂ ਕੀ ਓਰ ਉਠ ਧਾਵਤਾ ਹੈ॥ ਅਰਥਾਤ ਪ੍ਰਵਿਰਤ ਹੋਤਾ ਹੈ॥੧॥


ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ  

भुगति मुकति का कारनु सुआमी मूड़ ताहि बिसरावै ॥  

Bẖugaṯ mukaṯ kā kāran su▫āmī mūṛ ṯāhi bisrāvai.  

Our Lord and Master is the source of pleasures and liberation; and yet, the fool forgets Him.  

ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ।  

ਜੋ ਭੋਗ ਔ ਮੋਖ੍ਯ ਕਾ ਕਾਰਨ ਵਾਹਿਗੁਰੂ ਮਾਲਕ ਹੈ ਤਿਸ ਕੋ ਮੂਰਖ ਜੀਵ ਬਿਸਾਰ ਦੇਤਾ ਹੈ॥


ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥  

जन नानक कोटन मै कोऊ भजनु राम को पावै ॥२॥३॥  

Jan Nānak kotan mai ko▫ū bẖajan rām ko pāvai. ||2||3||  

O servant Nanak, among millions, there is scarcely anyone who attains the Lord's meditation. ||2||3||  

ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਰਾਮ ਕੇ ਭਜਨ ਕੋ ਕ੍ਰੋੜੋਂ ਮੈਂ ਸੇ ਕੋਈ ਪਾਵਤਾ ਹੈ॥੨॥੩॥


ਗਉੜੀ ਮਹਲਾ   ਸਾਧੋ ਇਹੁ ਮਨੁ ਗਹਿਓ ਜਾਈ   ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਰਹਾਈ ॥੧॥ ਰਹਾਉ  

गउड़ी महला ९ ॥   साधो इहु मनु गहिओ न जाई ॥   चंचल त्रिसना संगि बसतु है या ते थिरु न रहाई ॥१॥ रहाउ ॥  

Ga▫oṛī mėhlā 9.   Sāḏẖo ih man gahi▫o na jā▫ī.   Cẖancẖal ṯarisnā sang basaṯ hai yā ṯe thir na rahā▫ī. ||1|| rahā▫o.  

Gauree, Ninth Mehl:   Holy Saadhus: this mind cannot be restrained.   Fickle desires dwell with it, and so it cannot remain steady. ||1||Pause||  

ਗਊੜੀ ਪਾਤਸ਼ਾਹੀ ਨੌਵੀਂ।   ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ।   ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ।  

ਹੇ ਸੰਤ ਜਨੋਂ ਏਹ ਮਨ ਪਕੜਿਆ ਨਹੀਂ ਜਾਤਾ॥ ❀ਪ੍ਰਸ਼ਨ: ਕਿਉਂ ਨਹੀਂ ਪਕੜਿਆ ਜਾਤਾ ॥ਉੱਤਰੁ॥ ਚੰਚਲ ਰੂਪ ਪਦਾਰਥੋਂ ਕੀ ਜੋ ਤ੍ਰਿਸਨਾ ਹੈ ਸੋ ਮਨ ਕੇ ਸਾਥ ਵਸ ਰਹੀ ਹੈ ਇਸੀ ਹੇਤੁ ਸੇ ਅਚੱਲ ਹੋ ਕਰ ਨਹੀਂ ਰਹਤਾ॥ ਜੇ ਕਹੇ ਏਕ ਤ੍ਰਿਸਨਾ ਹੀ ਰਹਤੀ ਹੈ ਵਾ ਕੋਈ ਔਰ ਭੀ ਬਿਕਾਰ॥ ਤਿਸ ਪਰ ਕਹਤੇ ਹੈਂ॥੧॥


ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ  

कठन करोध घट ही के भीतरि जिह सुधि सभ बिसराई ॥  

Kaṯẖan karoḏẖ gẖat hī ke bẖīṯar jih suḏẖ sabẖ bisrā▫ī.  

The heart is filled with anger and violence, which cause all sense to be forgotten.  

ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।  

ਜਿਸ ਕ੍ਰੋਧ ਕਾ ਬੇਗ ਕਰੜਾ ਹੈ ਸੋ ਭੀ ਰਿਦੇ ਕੇ ਬੀਚ ਹੀ ਰਹਤਾ ਹੈ ਜਿਸ ਕ੍ਰੋਧ ਨੇ ਸਭ (ਸੁਧਿ) ਗ੍ਯਾਤ ਵਾ ਪਵਿਤ੍ਰਤਾ ਇਸ ਜੀਵ ਕੀ ਭੁਲਾਈ ਹੈ॥


ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਬਸਾਈ ॥੧॥  

रतनु गिआनु सभ को हिरि लीना ता सिउ कछु न बसाई ॥१॥  

Raṯan gi▫ān sabẖ ko hir līnā ṯā si▫o kacẖẖ na basā▫ī. ||1||  

The jewel of spiritual wisdom has been taken away from everyone; nothing can withstand it. ||1||  

ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ।  

ਰਤਨ ਰੂਪ ਧਰਮ ਕਾ ਗਿਆਨ ਸਭ ਕਿਸੀ ਕਾ ਖੋਸ ਲੀਆ ਹੈ ਤਿਸ ਕ੍ਰੋਧ ਕੇ ਵਾ ਮਨ ਕੇ ਸਾਥ ਕਿਸੀ ਕਾ ਕੁਛ ਬਸ ਨਹੀਂ ਚਲਤਾ ਹੈ॥ ਸੋ ਸਪਸਟ ਕਰਤੇ ਹੂਏ ਕਹਤੇ ਹੈਂ॥੧॥


ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ  

जोगी जतन करत सभि हारे गुनी रहे गुन गाई ॥  

Jogī jaṯan karaṯ sabẖ hāre gunī rahe gun gā▫ī.  

The Yogis have tried everything and failed; the virtuous have grown weary of singing God's Glories.  

ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ।  

(ਜੋਗੀ) ਪ੍ਰਾਣਾਯਾਮੀ ਸਮਾਧੀ ਆਦਿਕ ਜਤਨ ਕਰਕੇ ਹਾਰ ਗਏ ਹੈਂ ਗੁਨੀ ਪੁਰਸ਼ ਗੁਨ ਗਾਇਨ ਕਰ ਰਹੇ ਹੈਂ ਫਿਰ ਭੀ ਮਨ ਵਸ ਨਹੀਂ ਹੂਆ॥


ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥  

जन नानक हरि भए दइआला तउ सभ बिधि बनि आई ॥२॥४॥  

Jan Nānak har bẖa▫e ḏa▫i▫ālā ṯa▫o sabẖ biḏẖ ban ā▫ī. ||2||4||  

O servant Nanak, when the Lord becomes merciful, then every effort is successful. ||2||4||  

ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਪਰੰਤੂ ਜਬ ਹਰੀ ਦਿਆਲੁ ਹੂਏ ਤਬ ਸੰਪੂਰਨ ਬਿਧੀ ਬਨ ਆਈ ਹੈ ਅਰਥਾਤ ਸਭ ਕੁਛ ਸਿੱਧ ਹੂਆ ਹੈ॥੨॥੪॥


ਗਉੜੀ ਮਹਲਾ   ਸਾਧੋ ਗੋਬਿੰਦ ਕੇ ਗੁਨ ਗਾਵਉ   ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ  

गउड़ी महला ९ ॥   साधो गोबिंद के गुन गावउ ॥   मानस जनमु अमोलकु पाइओ बिरथा काहि गवावउ ॥१॥ रहाउ ॥  

Ga▫oṛī mėhlā 9.   Sāḏẖo gobinḏ ke gun gāva▫o.   Mānas janam amolak pā▫i▫o birthā kāhi gavāva▫o. ||1|| rahā▫o.  

Gauree, Ninth Mehl:   Holy Saadhus: sing the Glorious Praises of the Lord of the Universe.   You have obtained the priceless jewel of this human life; why are you uselessly wasting it? ||1||Pause||  

ਗਊੜੀ ਪਾਤਸ਼ਾਹੀ ਨੌਵੀਂ।   ਹੇ ਸੰਤੋ! ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰੋ।   ਤੁਹਾਨੂੰ ਅਣਮੁੱਲਾ ਮਨੁੱਖਾ ਜੀਵਨ ਮਿਲਿਆ ਹੈ। ਇਸ ਨੂੰ ਵਿਅਰਥ ਕਿਉਂ ਗਵਾਉਂਦੇ ਹੋ? ਠਹਿਰਾਉ।  

ਹੇ ਸੰਤ ਜਨੋਂ ਗੋਬਿੰਦ ਕੇ ਗੁਨ ਗਾਵੋ॥ ਇਹ ਮਾਨੁਖ ਜਨਮ ਅਮੋਲਕ ਪਾਇਆ ਹੈ ਕਿਉਂ ਬ੍ਰਿਥਾ ਗੁਵਾਵਤੇ ਹੋ॥੧॥


ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ  

पतित पुनीत दीन बंध हरि सरनि ताहि तुम आवउ ॥  

Paṯiṯ punīṯ ḏīn banḏẖ har saran ṯāhi ṯum āva▫o.  

He is the Purifier of sinners, the Friend of the poor. Come, and enter the Lord's Sanctuary.  

ਵਾਹਿਗੁਰੂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ, ਅਤੇ ਮਸਕੀਨਾਂ ਦਾ ਸਨਬੰਧੀ ਹੈ। ਤੁਸੀਂ ਉਸਦੀ ਛਤ੍ਰਛਾਇਆ ਹੇਠ ਆਓ!  

ਪਾਪੀਓਂ ਕੋ ਪਵਿਤ੍ਰ ਕਰਨੇ ਵਾਲਾ ਔਰ ਦੀਨੋਂ ਕਾ ਬੰਧੂ ਜੋ ਹਰੀ ਹੈ ਤੁਮ ਤਿਸ ਕੀ ਸਰਨ ਮੈਂ ਆਵੋ॥


ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥  

गज को त्रासु मिटिओ जिह सिमरत तुम काहे बिसरावउ ॥१॥  

Gaj ko ṯarās miti▫o jih simraṯ ṯum kāhe bisrāva▫o. ||1||  

Remembering Him, the elephant's fear was removed; so why do you forget Him? ||1||  

ਕਾਹਦੇ ਲਈ ਤੁਸੀਂ ਉਸਨੂੰ ਭੁਲਾਉਂਦੇ ਹੋ, ਜਿਸ ਦਾ ਚਿੰਤਨ ਕਰਨ ਦੁਆਰਾ ਹਾਥੀ ਦਾ ਡਰ ਦੂਰ ਹੋ ਗਿਆ ਸੀ?  

ਔਰ ਜਿਸ ਹਰੀ ਕੇ ਸਿਮਰਨੇ ਸੇ (ਗਜ) ਹਸਤੀ ਤੰਦੂਏ ਕਰ ਗ੍ਰਸੇ ਕਾ ਅਤੀ ਭੈ ਮਿਟਿਆ ਹੈ ਤਿਸ ਕੋ ਤੁਮ ਕਿਉਂ ਬਿਸਰਾਵਤੇ ਹੋ॥੧॥


ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ  

तजि अभिमान मोह माइआ फुनि भजन राम चितु लावउ ॥  

Ŧaj abẖimān moh mā▫i▫ā fun bẖajan rām cẖiṯ lāva▫o.  

Renounce your egotistical pride and your emotional attachment to Maya; focus your consciousness on the Lord's meditation.  

ਹੰਕਾਰ, ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾ ਨੂੰ ਛੱਡ ਦਿਉ ਤੇ ਤਦ, ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜੋ।  

ਤਾਂਤੇ ਅਭਿਮਾਨ ਪੁਨਾ ਮਾਇਆ ਕੇ ਮੋਹ ਕੋ ਤਿਆਗ ਕਰਕੇ ਰਾਮ ਕੇ ਭਜਨ ਮੈਂ ਚਿਤ ਕੋ ਲਗਾਵੋ॥


ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥  

नानक कहत मुकति पंथ इहु गुरमुखि होइ तुम पावउ ॥२॥५॥  

Nānak kahaṯ mukaṯ panth ih gurmukẖ ho▫e ṯum pāva▫o. ||2||5||  

Says Nanak, this is the path to liberation. Become Gurmukh, and attain it. ||2||5||  

ਗੁਰੂ ਜੀ ਆਖਦੇ ਹਨ, ਇਹ ਹੈ ਕਲਿਆਣ ਦਾ ਰਸਤਾ। ਤੁਸੀਂ ਗੁਰੂ ਕੇ ਸਿੱਖ ਬਣ ਕੇ ਇਸ ਨੂੰ ਪ੍ਰਾਪਤ ਹੋਵੋ।  

ਸ੍ਰੀ ਗੁਰੂ ਜੀ ਕਹਤੇ ਹੈਂ ਏਹ ਮੁਕਤੀ ਮਾਰਗ ਹੈ ਤੁਮ ਗੁਰਮੁਖਿ ਹੋ ਕਰ ਪਾਵੋ॥੨॥੫॥


ਗਉੜੀ ਮਹਲਾ  

गउड़ी महला ९ ॥  

Ga▫oṛī mėhlā 9.  

Gauree, Ninth Mehl:  

ਗਊੜੀ ਪਾਤਸ਼ਾਹੀ ਨੌਵੀਂ।  

ਜੇ ਕਹੇ ਪੂਰਬ ਸਬਦ ਮੈਂ ਆਪਨੇ ਮੁਕਤੀ ਕਾ ਮਾਰਗ ਕਹਾ ਹੈ ਤਿਸ ਮਾਰਗ ਸੇ ਜੀਵ ਕੈਸੇ ਭੁਲਾ ਹੈ ਔਰ ਤਿਸ ਦੁਆਰਾ ਮੁਕਤ ਹੂਆ ਕੌਣ ਜਾਣੀਏ ਤਿਸ ਪਰ ਕਹਤੇ ਹੈਂ॥


ਕੋਊ ਮਾਈ ਭੂਲਿਓ ਮਨੁ ਸਮਝਾਵੈ  

कोऊ माई भूलिओ मनु समझावै ॥  

Ko▫ū mā▫ī bẖūli▫o man samjẖāvai.  

O mother, if only someone would instruct my wayward mind.  

ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ!  

(ਮਾਈ) ਮਾਇਆ ਪਤੀ ਪਰਮੇਸ੍ਵਰ ਸੇ ਭੂਲੇ ਹੂਏ ਮਨ ਕੋ ਕੋਈ ਵਿਰਲਾ ਹੀ ਸਮਝਾਵਤਾ ਹੈ। ਜੇ ਕਹੇ ਸਰਬ ਹੀ ਕਿਉਂ ਨਹੀਂ ਸਮਝਾਵਤੇ ਤਿਸ ਪਰ ਕਹਤੇ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits