Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ  

केतीआ तेरीआ कुदरती केवड तेरी दाति ॥  

Keṯī▫ā ṯerī▫ā kuḏraṯī kevad ṯerī ḏāṯ.  

You have so many Creative Powers, Lord; Your Bountiful Blessings are so Great.  

ਕਿੰਨੀਆਂ ਕੁ ਹਨ ਤੇਰੀਆਂ ਅਪਾਰ ਸ਼ਕਤੀਆਂ ਅਤੇ ਕਿੱਡੀਆਂ ਵੱਡੀਆਂ ਤੇਰੀਆਂ ਬਖ਼ਸ਼ੀਸ਼ਾਂ, (ਹੇ ਸਾਂਈਂ?)।  

ਕੁਦਰਤੀ = ਕੁਦਰਤਾਂ। ਦਾਤਿ = ਦਾਤਾਂ।
ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖ਼ਸ਼ਸ਼ਾਂ ਹਨ।


ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ  

केते तेरे जीअ जंत सिफति करहि दिनु राति ॥  

Keṯe ṯere jī▫a janṯ sifaṯ karahi ḏin rāṯ.  

So many of Your beings and creatures praise You day and night.  

ਅਣਗਿਣਤ ਹਨ ਤੇਰੇ ਜੀਵ-ਜੰਤੂ ਜਿਹੜੇ ਦਿਨ ਰੈਣ (ਤੇਰਾ) ਜੱਸ ਉਚਾਰਨ ਕਰਦੇ ਹਨ।  

ਕੇਤੇ = ਬੇਅੰਤ।
ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫ਼ਤਾਂ ਕਰ ਰਹੇ ਹਨ।


ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥  

केते तेरे रूप रंग केते जाति अजाति ॥३॥  

Keṯe ṯere rūp rang keṯe jāṯ ajāṯ. ||3||  

You have so many forms and colors, so many classes, high and low. ||3||  

ਅਨੰਤ ਹਨ ਤੇਰੀਆਂ ਸ਼ਕਲਾ ਤੇ ਰੰਗਤਾਂ ਅਤੇ ਅਨੰਤ ਤੇਰੀਆਂ ਉਚੀਆਂ ਤੇ ਨੀਵੀਆਂ ਜਾਤੀਆਂ।  

ਜਾਤਿ ਅਜਾਤਿ = ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ।੩।
ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿਚ ਹਨ ॥੩॥


ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ  

सचु मिलै सचु ऊपजै सच महि साचि समाइ ॥  

Sacẖ milai sacẖ ūpjai sacẖ mėh sācẖ samā▫e.  

Meeting the True One, Truth wells up. The truthful are absorbed into the True Lord.  

ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸੱਚ ਪੈਦਾ ਹੁੰਦਾ ਹੈ ਅਤੇ ਸਤਿਵਾਦੀ ਹੋ ਕੇ ਆਦਮੀ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।  

ਸਾਚਿ = ਸੱਚ ਦੀ ਰਾਹੀਂ, ਸਿਮਰਨ ਦੇ ਰਾਹੀਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।
ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।


ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ  

सुरति होवै पति ऊगवै गुरबचनी भउ खाइ ॥  

Suraṯ hovai paṯ ūgvai gurbacẖnī bẖa▫o kẖā▫e.  

Intuitive understanding is obtained and one is welcomed with honor, through the Guru's Word, filled with the Fear of God.  

ਜਦ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ-ਡਰ ਨਾਲ ਪਰੀ-ਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ ਅਤੇ ਮਾਨ-ਪ੍ਰਤਿਸ਼ਟਤਾ ਉਸ ਦਾ ਸੁਆਗਤ ਕਰਦੀ ਹੈ।  

ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।
ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।


ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥  

नानक सचा पातिसाहु आपे लए मिलाइ ॥४॥१०॥  

Nānak sacẖā pāṯisāhu āpe la▫e milā▫e. ||4||10||  

O Nanak, the True King absorbs us into Himself. ||4||10||  

ਹੈ ਨਾਨਕ! ਸੱਚਾ ਸੁਲਤਾਨ ਖੁਦ ਹੀ ਤਦੋਂ ਬੰਦੇ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।  

xxx
ਤੇ ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੧੦॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
ਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਦੀ ਬਾਣੀ।


ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ  

भली सरी जि उबरी हउमै मुई घराहु ॥  

Bẖalī sarī jė ubrī ha▫umai mu▫ī gẖarāhu.  

It all worked out-I was saved, and the egotism within my heart was subdued.  

ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ।  

ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ।
(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।


ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ  

दूत लगे फिरि चाकरी सतिगुर का वेसाहु ॥  

Ḏūṯ lage fir cẖākrī saṯgur kā vesāhu.  

The evil energies have been made to serve me, since I placed my faith in the True Guru.  

ਜਦ ਮੈਂ ਸੱਚੇ ਗੁਰਾਂ ਅੰਦਰ ਭਰੋਸਾ ਧਾਰ ਲਿਆ, ਤਦ (ਮੇਰੇ) ਵੈਰੀ (ਮੇਰੀ) ਟਹਿਲ ਕਮਾਉਣ ਲੱਗ ਪਏ।  

ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ।
ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ।


ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥  

कलप तिआगी बादि है सचा वेपरवाहु ॥१॥  

Kalap ṯi▫āgī bāḏ hai sacẖā veparvāhu. ||1||  

I have renounced my useless schemes, by the Grace of the True, Carefree Lord. ||1||  

ਬੇ-ਮੁਥਾਜ ਸੱਚੇ ਸੁਆਮੀ (ਦੀ ਦਇਆ ਦੁਆਰਾ) ਮੈਂ ਵਿਹਲੀ ਸਿਰੀ-ਦਰਦੀ ਛੱਡ ਛੱਡੀ ਹੈ।  

ਕਲਪ = ਕਲਪਣਾ। ਬਾਦਿ = ਵਿਅਰਥ।੧।
ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ॥੧॥


ਮਨ ਰੇ ਸਚੁ ਮਿਲੈ ਭਉ ਜਾਇ  

मन रे सचु मिलै भउ जाइ ॥  

Man re sacẖ milai bẖa▫o jā▫e.  

O mind, meeting with the True One, fear departs.  

ਸਤਿਪੁਰਖ ਨੂੰ ਮਿਲਣ ਦੁਆਰਾ ਡਰ ਦੂਰ ਹੋ ਜਾਂਦਾ ਹੈ, ਹੈ ਇਨਸਾਨ!  

ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ।


ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ  

भै बिनु निरभउ किउ थीऐ गुरमुखि सबदि समाइ ॥१॥ रहाउ ॥  

Bẖai bin nirbẖa▫o ki▫o thī▫ai gurmukẖ sabaḏ samā▫e. ||1|| rahā▫o.  

Without the Fear of God, how can anyone become fearless? Become Gurmukh, and immerse yourself in the Shabad. ||1||Pause||  

ਰੱਬ ਦੇ ਡਰ ਅਤੇ ਗੁਰਾਂ ਰਾਹੀਂ ਉਸ ਦੇ ਨਾਮ ਵਿੱਚ ਲੀਨ ਹੋਏ ਬਗ਼ੈਰ, ਪ੍ਰਾਣੀ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।  

ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ।੧।
ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ॥


ਕੇਤਾ ਆਖਣੁ ਆਖੀਐ ਆਖਣਿ ਤੋਟਿ ਹੋਇ  

केता आखणु आखीऐ आखणि तोटि न होइ ॥  

Keṯā ākẖaṇ ākẖī▫ai ākẖaṇ ṯot na ho▫e.  

How can we describe Him with words? There is no end to the descriptions of Him.  

ਉਸ ਦੀ ਵਿਆਖਿਆ ਕਿਥੋ ਤਾਈ ਕੀਤੀ ਜਾ ਸਕਦੀ ਹੈ? ਵਾਹਿਗੁਰੂ ਦੇ ਵਰਨਣ ਦਾ ਕੋਈ ਹੱਦ ਬੰਨਾ ਨਹੀਂ।  

ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ
ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।


ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ  

मंगण वाले केतड़े दाता एको सोइ ॥  

Mangaṇ vāle keṯ▫ṛe ḏāṯā eko so▫e.  

There are so many beggars, but He is the only Giver.  

ਬਹੁਤ ਘਨੇਰੇ ਹਨ ਮੰਗਤੇ, ਉਹ ਇਕੱਲਾ ਹੀ ਦੇਣ ਵਾਲਾ ਹੈ।  

xxx
(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।


ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥  

जिस के जीअ पराण है मनि वसिऐ सुखु होइ ॥२॥  

Jis ke jī▫a parāṇ hai man vasi▫ai sukẖ ho▫e. ||2||  

He is the Giver of the soul, and the praanaa, the breath of life; when He dwells within the mind, there is peace. ||2||  

ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ।  

ਮਨਿ ਵਸਿਐ = ਜੇ ਮਨ ਵਿਚ ਵੱਸ ਪਏ।੨।
ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥


ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ  

जगु सुपना बाजी बनी खिन महि खेलु खेलाइ ॥  

Jag supnā bājī banī kẖin mėh kẖel kẖelā▫e.  

The world is a drama, staged in a dream. In a moment, the play is played out.  

ਇਹ ਸੰਸਾਰ ਸੁਫ਼ਨੇ ਵਿੱਚ ਰਚੇ ਹੋਏ ਇਕ ਨਾਟਕ ਦੀ ਮਾਨਿੰਦ ਹੈ, ਇਕ ਮੁਹਤ ਵਿੱਚ ਇਹ ਖੇਡ ਖਤਮ ਹੋ ਜਾਂਦੀ ਹੈ।  

ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ।
ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।


ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ  

संजोगी मिलि एकसे विजोगी उठि जाइ ॥  

Sanjogī mil ekse vijogī uṯẖ jā▫e.  

Some attain union with the Lord, while others depart in separation.  

ਕਈ ਰੱਬ ਦੇ ਮਿਲਾਪ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਹੋਰ ਵਿਛੋਡੇ ਅੰਦਰ ਹੀ ਟੁਰ ਜਾਂਦੇ ਹਨ।  

ਏਕਸੇ = ਇਕੱਠੇ ਹੋ ਜਾਂਦੇ ਹਨ। ਜਾਇ = ਚਲਾ ਜਾਂਦਾ ਹੈ।
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।


ਜੋ ਤਿਸੁ ਭਾਣਾ ਸੋ ਥੀਐ ਅਵਰੁ ਕਰਣਾ ਜਾਇ ॥੩॥  

जो तिसु भाणा सो थीऐ अवरु न करणा जाइ ॥३॥  

Jo ṯis bẖāṇā so thī▫ai avar na karṇā jā▫e. ||3||  

Whatever pleases Him comes to pass; nothing else can be done. ||3||  

ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।  

xxx
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੩॥


ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ  

गुरमुखि वसतु वेसाहीऐ सचु वखरु सचु रासि ॥  

Gurmukẖ vasaṯ vesāhī▫ai sacẖ vakẖar sacẖ rās.  

The Gurmukhs purchase the Genuine Article. The True Merchandise is purchased with the True Capital.  

ਗੁਰਾਂ ਦੇ ਰਾਹੀਂ ਇਲਾਹੀ ਮਾਲ ਮੁੱਲ ਲੈ। ਸੱਚੀ ਪੂੰਜੀ ਨਾਲ ਹੀ ਸੱਚਾ ਸੌਦਾ-ਸੂਤ ਖਰੀਦਿਆਂ ਜਾਂਦਾ ਹੈ।  

ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ, ਰਾਸ-ਪੂੰਜੀ।
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ।


ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ  

जिनी सचु वणंजिआ गुर पूरे साबासि ॥  

Jinī sacẖ vaṇaṇji▫ā gur pūre sābās.  

Those who purchase this True Merchandise through the Perfect Guru are blessed.  

ਆਫ਼ਰੀਨ ਹੈ! ਉਨ੍ਹਾਂ ਦੇ, ਜਿਨ੍ਹਾਂ, ਨੇ ਪੂਰਨ-ਗੁਰਾਂ ਦੇ ਰਾਹੀਂ ਸੱਚੇ ਨਾਮ ਨੂੰ ਵਿਹਾਝਿਆ ਹੈ।  

ਸਾਬਾਸਿ = ਪ੍ਰਸੰਨਤਾ, ਆਦਰ।
ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।


ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥  

नानक वसतु पछाणसी सचु सउदा जिसु पासि ॥४॥११॥  

Nānak vasaṯ pacẖẖāṇsī sacẖ sa▫uḏā jis pās. ||4||11||  

O Nanak, one who stocks this True Merchandise shall recognize and realize the Genuine Article. ||4||11||  

ਹੇ ਨਾਨਕ! (ਸੁਆਮੀ), ਜਿਸ ਕੋਲਿ ਅਸਲੀ ਵਿਉਪਾਰਕ ਮਾਲ ਹੈ, ਉਨ੍ਹਾਂ ਦੇ ਵੱਖਰ ਨੂੰ ਸਿੰਞਾਣ ਲਵੇਗਾ।  

ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ।੪।
ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ॥੪॥੧੧॥


ਸਿਰੀਰਾਗੁ ਮਹਲੁ  

सिरीरागु महलु १ ॥  

Sirīrāg mahal 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ  

धातु मिलै फुनि धातु कउ सिफती सिफति समाइ ॥  

Ḏẖāṯ milai fun ḏẖāṯ ka▫o sifṯī sifaṯ samā▫e.  

As metal merges with metal, those who chant the Praises of the Lord are absorbed into the Praiseworthy Lord.  

ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।  

ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ।
ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।


ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ  

लालु गुलालु गहबरा सचा रंगु चड़ाउ ॥  

Lāl gulāl gahbarā sacẖā rang cẖaṛā▫o.  

Like the poppies, they are dyed in the deep crimson color of Truthfulness.  

ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ।  

ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ।
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।


ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥  

सचु मिलै संतोखीआ हरि जपि एकै भाइ ॥१॥  

Sacẖ milai sanṯokẖī▫ā har jap ekai bẖā▫e. ||1||  

Those contented souls who meditate on the Lord with single-minded love, meet the True Lord. ||1||  

ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।  

ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।੧।
ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥


ਭਾਈ ਰੇ ਸੰਤ ਜਨਾ ਕੀ ਰੇਣੁ  

भाई रे संत जना की रेणु ॥  

Bẖā▫ī re sanṯ janā kī reṇ.  

O Siblings of Destiny, become the dust of the feet of the humble Saints.  

ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ।  

ਰੇਣੁ = ਚਰਨ-ਧੂੜ।
ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।


ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ  

संत सभा गुरु पाईऐ मुकति पदारथु धेणु ॥१॥ रहाउ ॥  

Sanṯ sabẖā gur pā▫ī▫ai mukaṯ paḏārath ḏẖeṇ. ||1|| rahā▫o.  

In the Society of the Saints, the Guru is found. He is the Treasure of Liberation, the Source of all good fortune. ||1||Pause||  

ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।  

ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।੧।
ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ॥


ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ  

ऊचउ थानु सुहावणा ऊपरि महलु मुरारि ॥  

Ūcẖa▫o thān suhāvaṇā ūpar mahal murār.  

Upon that Highest Plane of Sublime Beauty, stands the Mansion of the Lord.  

ਅਗਿਆਨ ਵਿਨਾਸਕ ਵਾਹਿਗੁਰੂ ਦਾ ਮੰਦਰ ਸੁੰਦਰ ਉਚੇ ਥੜ੍ਹੇ ਤੇ ਹੈ।  

ਮੁਰਾਰਿ = ਪਰਮਾਤਮਾ।
ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।


ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ  

सचु करणी दे पाईऐ दरु घरु महलु पिआरि ॥  

Sacẖ karṇī ḏe pā▫ī▫ai ḏar gẖar mahal pi▫ār.  

By true actions, this human body is obtained, and the door within ourselves which leads to the Mansion of the Beloved, is found.  

ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ।  

ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ।
ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।


ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥  

गुरमुखि मनु समझाईऐ आतम रामु बीचारि ॥२॥  

Gurmukẖ man samjā▫ī▫ai āṯam rām bīcẖār. ||2||  

The Gurmukhs train their minds to contemplate the Lord, the Supreme Soul. ||2||  

ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ।  

ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ।੨।
(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥


ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ  

त्रिबिधि करम कमाईअहि आस अंदेसा होइ ॥  

Ŧaribaḏẖ karam kamā▫ī▫ahi ās anḏesā ho▫e.  

By actions committed under the influence of the three qualities, hope and anxiety are produced.  

ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ।  

ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ।
(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।


ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ  

किउ गुर बिनु त्रिकुटी छुटसी सहजि मिलिऐ सुखु होइ ॥  

Ki▫o gur bin ṯarikutī cẖẖutsī sahj mili▫ai sukẖ ho▫e.  

Without the Guru, how can anyone be released from these three qualities? Through intuitive wisdom, we meet with Him and find peace.  

ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।  

ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ।
ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।


ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥  

निज घरि महलु पछाणीऐ नदरि करे मलु धोइ ॥३॥  

Nij gẖar mahal pacẖẖāṇī▫ai naḏar kare mal ḏẖo▫e. ||3||  

Within the home of the self, the Mansion of His Presence is realized when He bestows His Glance of Grace and washes away our pollution. ||3||  

ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ।  

ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।੩।
ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥


ਬਿਨੁ ਗੁਰ ਮੈਲੁ ਉਤਰੈ ਬਿਨੁ ਹਰਿ ਕਿਉ ਘਰ ਵਾਸੁ  

बिनु गुर मैलु न उतरै बिनु हरि किउ घर वासु ॥  

Bin gur mail na uṯrai bin har ki▫o gẖar vās.  

Without the Guru, this pollution is not removed. Without the Lord, how can there be any homecoming?  

ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?  

ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ।
ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।


ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ  

एको सबदु वीचारीऐ अवर तिआगै आस ॥  

Ėko sabaḏ vīcẖārī▫ai avar ṯi▫āgai ās.  

Contemplate the One Word of the Shabad, and abandon other hopes.  

ਹੋਰ ਆਸਾ ਲਾਹ ਕੇ, ਸਾਨੂੰ ਕੇਵਲ ਨਾਮ ਦਾ ਸਿਮਰਨ ਕਰਨਾ ਉਚਿਤ ਹੈ।  

ਏਕੋ = ਇਕ (ਰਾਜ਼ਕ ਪ੍ਰਭੂ) ਦਾ।
ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।


ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥  

नानक देखि दिखाईऐ हउ सद बलिहारै जासु ॥४॥१२॥  

Nānak ḏekẖ ḏikẖā▫ī▫ai ha▫o saḏ balihārai jās. ||4||12||  

O Nanak, I am forever a sacrifice to the one who beholds, and inspires others to behold Him. ||4||12||  

ਹੇ ਨਾਨਕ! ਮੈਂ (ਗੁਰਾਂ ਉਤੋਂ) ਸਦਾ ਹੀ ਸਦਕੇ ਜਾਂਦਾ ਹਾਂ ਜੋ (ਵਾਹਿਗੁਰੂ ਨੂੰ) ਆਪ ਵੇਖਦੇ ਹਨ ਅਤੇ ਹੋਰਨਾ ਨੂੰ ਵਿਖਾਲਦੇ ਹਨ।  

ਦੇਖਿ = ਦੇਖ ਕੇ। ਦਿਖਾਈਐ = ਵਿਖਾਇਆ ਜਾ ਸਕਦਾ ਹੈ। ਜਾਸੁ = ਜਾਂਦਾ ਹਾਂ।੪।
ਹੇ ਨਾਨਕ! ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

ਸਿਰੀ ਰਾਗ, ਪਹਿਲੀ ਪਾਤਸ਼ਾਹੀ।  

xxx
xxx


ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ  

ध्रिगु जीवणु दोहागणी मुठी दूजै भाइ ॥  

Ḏẖarig jīvaṇ ḏuhāgaṇī muṯẖī ḏūjai bẖā▫e.  

The life of the discarded bride is cursed. She is deceived by the love of duality.  

ਲਾਨ੍ਹਤ-ਮਾਰੀ ਹੈ ਛੁਟੜ ਵਹੁਟੀ ਦੀ ਜ਼ਿੰਦਗੀ। ਉਹ ਹੋਰਸ ਦੀ ਮੁਹੱਬਤ ਨੇ ਠੱਗ ਲਈ ਹੈ।  

ਧ੍ਰਿਗੁ = ਫਿਟਕਾਰ-ਯੋਗ। ਦੋਹਾਗਣੀ = ਮੰਦੇ ਭਾਗਾਂ ਵਾਲੀ, ਪਤੀ ਤੋਂ ਵਿੱਛੁੜੀ ਹੋਈ। ਮੁਠੀ = ਮੁੱਠੀ, ਠੱਗੀ ਹੋਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪ੍ਰੇਮ ਵਿਚ।
ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ।


ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ  

कलर केरी कंध जिउ अहिनिसि किरि ढहि पाइ ॥  

Kalar kerī kanḏẖ ji▫o ahinis kir dẖėh pā▫e.  

Like a wall of sand, day and night, she crumbles, and eventually, she breaks down altogether.  

ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ।  

ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ = ਕਿਰ ਕੇ।
ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।


ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਜਾਇ ॥੧॥  

बिनु सबदै सुखु ना थीऐ पिर बिनु दूखु न जाइ ॥१॥  

Bin sabḏai sukẖ nā thī▫ai pir bin ḏūkẖ na jā▫e. ||1||  

Without the Word of the Shabad, peace does not come. Without her Husband Lord, her suffering does not end. ||1||  

ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।  

xxx
(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥


ਮੁੰਧੇ ਪਿਰ ਬਿਨੁ ਕਿਆ ਸੀਗਾਰੁ  

मुंधे पिर बिनु किआ सीगारु ॥  

Munḏẖe pir bin ki▫ā sīgār.  

O soul-bride, without your Husband Lord, what good are your decorations?  

ਹੇ ਪਤਨੀਏ! ਆਪਣੇ ਪਤੀ ਦੇ ਬਾਝੋਂ ਤੇਰਾ ਹਾਰ-ਸ਼ਿੰਗਾਰ ਕਿਹੜੇ ਕੰਮ ਦਾ ਹੈ?  

ਮੁੰਧੇ = ਹੇ ਮੂਰਖ!
ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।


        


© SriGranth.org, a Sri Guru Granth Sahib resource, all rights reserved.
See Acknowledgements & Credits