Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕੀਚੜਿ ਹਾਥੁ ਬੂਡਈ ਏਕਾ ਨਦਰਿ ਨਿਹਾਲਿ  

कीचड़ि हाथु न बूडई एका नदरि निहालि ॥  

Kīcẖaṛ hāth na būd▫ī ekā naḏar nihāl.  

One who sees the One and Only Lord with his eyes - his hands shall not get muddy and dirty.  

ਜੋ ਕੋਈ ਆਪਣੀਆਂ ਅੱਖਾਂ ਨਾਲ ਕੇਵਲ ਸੁਆਮੀ ਨੂੰ ਹੀ ਵੇਖਦਾ ਹੈ, ਉਸ ਦਾ ਹੱਥ ਗਾਰੇ ਨਾਲ ਲਿਬੜਦਾ ਨਹੀਂ।  

ਕੀਚੜਿ = ਚਿੱਕੜ ਵਿਚ। ਏਕਾ ਨਦਰਿ = ਇਕ ਮਿਹਰ ਦੀ ਨਿਗਾਹ ਨਾਲ। ਨਿਹਾਲਿ = (ਪਰਮਾਤਮਾ) ਵੇਖਦਾ ਹੈ।
ਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ)।


ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥  

नानक गुरमुखि उबरे गुरु सरवरु सची पालि ॥८॥  

Nānak gurmukẖ ubre gur sarvar sacẖī pāl. ||8||  

O Nanak, the Gurmukhs are saved; the Guru has surrounded the ocean with the embankment of Truth. ||8||  

ਨਾਨਕ ਗੁਰੂ-ਅਨੁਸਾਰੀ ਜਿਨ੍ਹਾਂ ਨੂੰ ਗੁਰੂ ਸਮੁੰਦਰ ਨੇ ਸੱਚੇ ਰਸਤੇ ਪਾਇਆ ਹੈ, ਤਰ ਜਾਂਦੇ ਹਨ।  

ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਉਬਰੇ = ਬਚ ਨਿਕਲੇ। ਸਚੀ = ਸਦਾ-ਥਿਰ ਰਹਿਣ ਵਾਲੀ। ਪਾਲਿ = ਕੰਧ ॥੮॥
ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥


ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ  

अगनि मरै जलु लोड़ि लहु विणु गुर निधि जलु नाहि ॥  

Agan marai jal loṛ lahu viṇ gur niḏẖ jal nāhi.  

If you wish to put out the fire, then look for water; without the Guru, the ocean of water is not found.  

ਜੇਕਰ ਤੂੰ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤਾਂ ਤੂੰ ਪ੍ਰਭੂ ਦੇ ਨਾਮ ਦੇ ਪਾਣੀ ਦੀ ਭਾਲ ਕਰ ਕਰ, ਪ੍ਰੰਤੂ ਗੁਰਾਂ ਦੇ ਬਗੇਰ ਇਹ ਪਾਣੀ ਦਾ ਸਮੁੰਦਰ ਲੱਭਦਾ ਨਹੀਂ।  

ਅਗਨਿ = ਅੱਗ। ਲੋੜਿ ਲਹੁ = ਲੱਭ ਲਵੋ। ਨਿਧਿ = ਸਰੋਵਰ, ਨਾਮ ਦਾ ਸਰੋਵਰ।
(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ।


ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ  

जनमि मरै भरमाईऐ जे लख करम कमाहि ॥  

Janam marai bẖarmā▫ī▫ai je lakẖ karam kamāhi.  

You shall continue to wander lost in reincarnation through birth and death, even if you do thousands of other deeds.  

ਭਾਵੇਂ ਤੂੰ ਲੱਖਾਂ ਹੀ ਹੋਰ ਕੰਮ ਪਿਆ ਕਰੇ ਤਾਂ ਭੀ ਤੂੰ ਜੰਮਣ ਅਤੇ ਮਰਨ ਅੰਦਰ ਭਟਕਦਾ ਰਹੇਗਾ।  

ਜਨਮਿ ਮਰੈ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਭਰਮਾਈਐ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਮਾਹਿ = ਕਮਾਂਦੇ ਰਹਿਣ (ਬਹੁ-ਵਚਨ)।
(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ)।


ਜਮੁ ਜਾਗਾਤਿ ਲਗਈ ਜੇ ਚਲੈ ਸਤਿਗੁਰ ਭਾਇ  

जमु जागाति न लगई जे चलै सतिगुर भाइ ॥  

Jam jāgāṯ na lag▫ī je cẖalai saṯgur bẖā▫e.  

But you shall not be taxed by the Messenger of Death, if you walk in harmony with the Will of the True Guru.  

ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ, ਤਾਂ ਮੌਤ ਦਾ ਫਰੇਸ਼ਤਾ ਉਸ ਨੂੰ ਮਸੂਲ ਨਹੀਂ ਲਾਉਂਦਾ।  

ਜਾਗਾਤਿ = ਜਾਗਾਤੀ, ਮਸੂਲੀਆ। ਨ ਲਗਈ = (ਆਪਣਾ) ਵਾਰ ਨਹੀਂ ਕਰ ਸਕਦਾ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ।


ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥  

नानक निरमलु अमर पदु गुरु हरि मेलै मेलाइ ॥९॥  

Nānak nirmal amar paḏ gur har melai melā▫e. ||9||  

O Nanak, the immaculate, immortal status is obtained, and the Guru will unite you in the Lord's Union. ||9||  

ਨਾਨਕ ਉਹ ਪਵਿੱਤਰ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ ਅਤੇ ਗੁਰੂ ਜੀ ਉਸ ਨੂੰ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।  

ਅਮਰ ਪਦੁ = ਆਤਮਕ ਜੀਵਨ ਵਾਲਾ ਦਰਜਾ ॥੯॥
ਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥


ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ  

कलर केरी छपड़ी कऊआ मलि मलि नाइ ॥  

Kalar kerī cẖẖapṛī ka▫ū▫ā mal mal nā▫e.  

The crow rubs and washes itself in the mud puddle.  

ਸ਼ੋਰੇ ਵਾਲੀ ਧਰਤੀ ਦੇ ਛੋਟੇ ਜਿਹੇ ਟੋਭੇ ਅੰਦਰ ਕਾਗ ਮਲ ਮਲ ਕੇ ਨ੍ਹਾਉਂਦਾ ਹੈ।  

ਕੇਰੀ = ਦੀ। ਮਲਿ ਮਲਿ = ਮਲ ਮਲ ਕੇ ਬੜੇ ਸ਼ੌਕ ਨਾਲ। ਕਊਆ = (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ। ਨਾਇ = ਨ੍ਹਾਉਂਦਾ ਹੈ।
(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ।


ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ  

मनु तनु मैला अवगुणी चिंजु भरी गंधी आइ ॥  

Man ṯan mailā avguṇī binn bẖarī ganḏẖī ā▫e.  

Its mind and body are polluted with its own mistakes and demerits, and its beak is filled with dirt.  

ਇਸ ਦਾ ਚਿੱਤ ਅਤੇ ਸਰੀਰ ਬਦੀਆਂ ਨਾਲ ਗੰਦੇ ਹਨ ਅਤੇ ਇਸ ਦੀ ਚੁੰਝ ਭੀ ਗੰਦਗੀ ਨਾਲ ਪੂਰਤ ਹੈ।  

ਅਵਗੁਣੀ = ਵਿਕਾਰਾਂ ਨਾਲ। ਗੰਧੀ = ਬਦਬੂ ਨਾਲ। ਆਇ = ਆ ਕੇ।
(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)।


ਸਰਵਰੁ ਹੰਸਿ ਜਾਣਿਆ ਕਾਗ ਕੁਪੰਖੀ ਸੰਗਿ  

सरवरु हंसि न जाणिआ काग कुपंखी संगि ॥  

Sarvar hans na jāṇi▫ā kāg kupankẖī sang.  

The swan in the pool associated with the crow, not knowing that it was evil.  

ਝੀਲ ਦੇ ਮਰਾਲ ਨੇ ਇਹ ਨਾਂ ਜਾਣਦੇ ਹੋਏ ਕਿ ਕਾਗ ਇਕ ਮੰਦਾ ਪੰਛੀ ਹੈ, ਇਸ ਦੀ ਸੰਗਤ ਕੀਤੀ।  

ਹੰਸਿ = (ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ। ਕੁਪੰਖੀ = ਭੈੜੇ ਪੰਛੀ। ਸੰਗਿ = ਨਾਲ।
ਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ।


ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ  

साकत सिउ ऐसी प्रीति है बूझहु गिआनी रंगि ॥  

Sākaṯ si▫o aisī parīṯ hai būjẖhu gi▫ānī rang.  

Such is the love of the faithless cynic; understand this, O spiritually wise ones, through love and devotion.  

ਐਹੋ ਜੇਹਾ ਹੈ ਪਿਆਰਾ ਮਾਇਆ ਦੇ ਪੁਜਾਰੀ ਨਾਲ, ਪ੍ਰਭੂ ਦੀ ਪ੍ਰੀਤ ਰਾਹੀਂ ਤੂੰ ਇਸ ਨੂੰ ਸਮਝ ਹੇ ਬ੍ਰਹਮ-ਬੇਤੇ।  

ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਰੰਗਿ = (ਪ੍ਰਭੂ ਦੇ ਪਿਆਰ-) ਰੰਗ ਵਿਚ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ।


ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ  

संत सभा जैकारु करि गुरमुखि करम कमाउ ॥  

Sanṯ sabẖā jaikār kar gurmukẖ karam kamā▫o.  

So proclaim the victory of the Society of the Saints, and act as Gurmukh.  

ਤੂੰ ਸਤਿਸੰਗਤ ਦੀ ਜਿੱਤ ਦਾ ਨਾਹਰ ਲਾ ਅਤੇ ਇਕ ਪਵਿੱਤਰ ਪੁਰਸ਼ ਵਾਲੇ ਅਮਲਾਂ ਦੀ ਕਮਾਈ ਕਰ।  

ਸੰਤ ਸਭਾ = ਸਾਧ-ਸੰਗਤ ਵਿਚ। ਜੈਕਾਰੁ = (ਪਰਮਾਤਮਾ ਦੀ) ਸਿਫ਼ਤ-ਸਾਲਾਹ। ਗੁਰਮੁਖਿ ਕਰਮ = ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ।
ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ।


ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥  

निरमलु न्हावणु नानका गुरु तीरथु दरीआउ ॥१०॥  

Nirmal nĥāvaṇ nānkā gur ṯirath ḏarī▫ā▫o. ||10||  

Immaculate and pure is that cleansing bath, O Nanak, at the sacred shrine of the Guru's river. ||10||  

ਪਵਿੱਤਰ ਹੈ ਇਸ਼ਨਾਨ, ਹੇ ਨਾਨਕ! ਗੁਰੂ-ਦਰਿਆ ਦੇ ਮੁਕੱਦਸ ਧਰਮ ਅਸਥਾਨ ਅੰਦਰ।  

ਨਿਰਮਲੁ = ਪਵਿੱਤਰ। ਨ੍ਹ੍ਹਾਵਣੁ = ਇਸ਼ਨਾਨ ॥੧੦॥
ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥


ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਭਾਉ  

जनमे का फलु किआ गणी जां हरि भगति न भाउ ॥  

Janme kā fal ki▫ā gaṇī jāʼn har bẖagaṯ na bẖā▫o.  

What should I account as the rewards of this human life, if one does not feel love and devotion to the Lord?  

ਮੈਂ ਮੁਨਸ਼ੀ ਜਨਮ ਦਾ ਕੀ ਲਾਭ ਗਿਣਾ ਜਦ ਕਿ ਇਨਸਾਨ ਪ੍ਰਭੂ ਦੇ ਅਨੁਰਾਗ ਨੂੰ ਪਿਆਰ ਨਹੀਂ ਕਰਦਾ?  

ਜਨਮੇ ਕਾ = ਜੰਮੇ ਦਾ, ਮਨੁੱਖਾ ਜਨਮ ਹਾਸਲ ਕੀਤੇ ਦਾ। ਗਣੀ = ਗਣੀਂ, ਮੈਂ ਗਿਣਾਂ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਜਾਂ = ਜਦੋਂ। ਭਾਉ = ਪ੍ਰੇਮ, ਪਿਆਰ।
ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ।


ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ  

पैधा खाधा बादि है जां मनि दूजा भाउ ॥  

Paiḏẖā kẖāḏẖā bāḏ hai jāʼn man ḏūjā bẖā▫o.  

Wearing clothes and eating food is useless, if the mind is filled with the love of duality.  

ਬੇਫਾਇਦਾ ਹੈ ਇਨਸਾਨ ਦਾ ਪੈਨਣਾ ਅਤੇ ਖਾਣਾ ਜਦ ਕਿ ਉਸ ਦੇ ਚਿੱਤ ਅੰਦਰ ਦਵੈਤ-ਭਾਵ ਹੈ।  

ਪੈਧਾ = ਪਹਿਨਿਆ ਹੋਇਆ। ਬਾਦਿ = ਵਿਅਰਥ। ਮਨਿ = ਮਨ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਹੋਰ ਦਾ ਪ੍ਰੇਮ।
ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ)


ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ  

वेखणु सुनणा झूठु है मुखि झूठा आलाउ ॥  

vekẖaṇ sunṇā jẖūṯẖ hai mukẖ jẖūṯẖā ālā▫o.  

Seeing and hearing is false, if one speaks lies.  

ਕੂੜਾ ਹੈ ਉਨ੍ਹਾਂ ਦਾ ਦੇਖਣਾ ਅਤੇ ਸ੍ਰਵਣ ਕਰਨਾ ਜੋ ਆਪਦੇ ਮੂੰਹ ਨਾਲ ਕੂੜ ਬਕਦੇ ਹਨ।  

ਝੂਠੁ = ਨਾਸਵੰਤ ਜਗਤ। ਮੁਖਿ = ਮੂੰਹ ਨਾਲ। ਆਲਾਉ = ਆਲਾਪ, ਬੋਲ।
ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ।


ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥  

नानक नामु सलाहि तू होरु हउमै आवउ जाउ ॥११॥  

Nānak nām salāhi ṯū hor ha▫umai āva▫o jā▫o. ||11||  

O Nanak, praise the Naam, the Name of the Lord; everything else is coming and going in egotism. ||11||  

ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ ਕਿਉਂ ਜੋ ਬਾਕੀ ਦਾ ਸਭ ਕੁਛ ਸਵੈ-ਹੰਗਤਾ ਅੰਦਰ ਨਿਰਾਪੁਰ ਆਉਣਾ ਜਾਣਾ ਹੀ ਹੈ।  

ਸਲਾਹਿ = ਸਲਾਹਿਆ ਕਰ। ਆਵਉ ਜਾਉ = ਆਉਣਾ ਜਾਣਾ, ਜਨਮ ਮਰਨ ਦਾ ਗੇੜ ॥੧੧॥
ਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥


ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥  

हैनि विरले नाही घणे फैल फकड़ु संसारु ॥१२॥  

Hain virle nāhī gẖaṇe fail fakaṛ sansār. ||12||  

The Saints are few and far between; everything else in the world is just a pompous show. ||12||  

ਸਾਧੂ ਟਾਵੇ ਟੱਲੇ ਹਨ ਅਤੇ ਬਹੁਤੇ ਨਹੀਂ। ਬਾਕੀ ਤਾਂ ਇਸ ਜਹਾਨ ਅੰਦਰ ਨਿਰਾਪੁਰਾ ਵਿਖਾਵਾ ਅਤੇ ਬਕਬਾਂਦ ਹੀ ਹੈ।  

ਹੈਨਿ = ਹਨ (ਬਹੁ-ਵਚਨ)। ਘਣੇ = ਬਹੁਤੇ। ਫੈਲ = ਵਿਖਾਵੇ ਦੇ ਕੰਮ। ਫਕੜੁ = ਗੰਦਾ ਮੰਦਾ ਬੋਲ। ਸੰਸਾਰੁ = ਜਗਤ ॥੧੨॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥


ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ  

नानक लगी तुरि मरै जीवण नाही ताणु ॥  

Nānak lagī ṯur marai jīvaṇ nāhī ṯāṇ.  

O Nanak, one who is struck by the Lord dies instantaneously; the power to live is lost.  

ਨਾਨਕ, ਬੰਦੇ ਨੂੰ ਤਾਂ ਹੀ ਵਾਹਿਗੁਰੂ ਦੀ ਚੋਟ ਲਗੀ ਸਮਝੀ ਜਾਣੀ ਚਾਹੀਦੀ ਹੈ, ਜੇਕਰ ਉਹ ਤੁਰੰਤ ਹੀ ਮਰ ਜਾਵੇ ਅਤੇ ਉਸ ਵਿੱਚ ਜੀਉਣ ਦੀ ਕੋਈ ਤਾਂਘ ਨਾਂ ਰਹੇ।  

ਤੁਰਿ = (तुर = speed. तुरग = = तुरेणगच्छति) ਤੁਰਤ, ਛੇਤੀ ਹੀ। ਮਰੈ = ਆਪਾ-ਭਾਵ ਵਲੋਂ ਮਰ ਜਾਂਦਾ ਹੈ। ਜੀਵਣ ਤਾਣੁ = (ਸੁਆਰਥ ਦੇ) ਜੀਵਨ ਦਾ ਜ਼ੋਰ।
ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ।


ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ  

चोटै सेती जो मरै लगी सा परवाणु ॥  

Cẖotai seṯī jo marai lagī sā parvāṇ.  

If someone dies by such a stroke, then he is accepted.  

ਜੇਕਰ ਬੰਦਾ ਇਹੋ ਜਹੀ ਸੱਟ ਨਾਲ ਮਰ ਜਾਵੇ, ਕੇਵਲ ਤਦ ਹੀ ਉਹ ਕਬੂਲ ਪੈਦਾ ਹੈ।  

ਸੇਤੀ = ਨਾਲ। ਲਗੀ = ਲੱਗੀ ਹੋਈ ਚੋਟ।
ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ।


ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ  

जिस नो लाए तिसु लगै लगी ता परवाणु ॥  

Jis no lā▫e ṯis lagai lagī ṯā parvāṇ.  

He alone is struck, who is struck by the Lord; after such a stroke, he is approved.  

ਜਿਸ ਨੂੰ ਸੁਆਮੀ ਸੱਟ ਲਾਉਂਦਾ ਹੈ, ਕੇਵਲ ਉਸੇ ਨੂੰ ਹੀ ਸੱਟ ਲਗਦੀ ਹੈ, ਐਹੋ ਜੇਹੀ ਸੱਟ ਨਾਲ ਤਦ ਉਹ ਪ੍ਰਮਾਣੀਕ ਥੀ ਵੰਞਦਾ ਹੈ।  

ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਤਾ = ਤਾਂ, ਤਦੋਂ। ਪਰਵਾਣੁ = (ਪ੍ਰਭੂ-ਦਰ ਤੇ) ਕਬੂਲ।
ਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ)।


ਪਿਰਮ ਪੈਕਾਮੁ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥  

पिरम पैकामु न निकलै लाइआ तिनि सुजाणि ॥१३॥  

Piram paikām na niklai lā▫i▫ā ṯin sujāṇ. ||13||  

The arrow of love, shot by the All-knowing Lord, cannot be pulled out. ||13||  

ਪ੍ਰੇਮ ਦਾ ਤੀਰ, ਜੋ ਉਸ ਸਰਵੱਗ ਸੁਆਮੀ ਲੇ ਮਾਰਿਆ ਹੈ, ਬਾਹਰ ਖਿਚਿਆ ਨਹੀਂ ਜਾ ਸਕਦਾ।  

ਪੈਕਾਮੁ = ਤੀਰ। ਪਿਰਮ ਪੈਕਾਮੁ = ਪ੍ਰੇਮ ਦਾ ਤੀਰ। ਤਿਨਿ = ਉਸ (ਪਰਮਾਤਮਾ) ਨੇ। ਸੁਜਾਣਿ = ਸਿਆਣੇ (ਪ੍ਰਭੂ) ਨੇ। ਤਿਨਿ ਸੁਜਾਣਿ = ਉਸ ਸਿਆਣੇ (ਪਰਮਾਤਮਾ) ਨੇ ॥੧੩॥
ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥


ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ  

भांडा धोवै कउणु जि कचा साजिआ ॥  

Bẖāʼndā ḏẖovai ka▫uṇ jė kacẖā sāji▫ā.  

Who can wash the unbaked clay pot?  

ਉਸ ਬਰਤਨ ਨੂੰ ਕੌਣ ਧੋ ਸਕਦਾ, ਜਿਹੜਾ ਬਨਾਵਟ ਵਿੱਚ ਹੀ ਕੱਚਾ ਹੈ?  

ਭਾਂਡਾ = ਸਰੀਰ-ਭਾਂਡਾ। ਧੋਵੈ ਕਉਣੁ = ਕੌਣ ਧੋ ਸਕਦਾ ਹੈ? ਕੌਣ ਸੁੱਧ ਪਵਿੱਤਰ ਕਰ ਸਕਦਾ ਹੈ? ਕੋਈ ਪਵਿੱਤਰ ਨਹੀਂ ਕਰ ਸਕਦਾ। ਜਿ = ਜਿਹੜਾ ਸਰੀਰ-ਭਾਂਡਾ। ਕਚਾ = ਕੱਚਾ। ਕਚਾ ਭਾਂਡਾ = ਕੱਚਾ ਘੜਾ (ਕੱਚੇ ਘੜੇ ਨੂੰ ਪਾਣੀ ਨਾਲ ਧੋਤਿਆਂ ਉਸ ਦੀ ਮਿੱਟੀ ਖੁਰ ਖੁਰ ਕੇ ਭਾਂਡੇ ਨੂੰ ਚਿੱਕੜ ਨਾਲ ਲਿਬੇੜੀ ਜਾਇਗੀ। ਸਰੀਰ ਕੱਚਾ ਭਾਂਡਾ ਹੈ, ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਤੀਰਥ-ਇਸ਼ਨਾਨ ਆਦਿਕ ਨਾਲ ਇਹ ਚਿੱਕੜ ਉਤਰ ਨਹੀਂ ਸਕਦਾ)।
(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ।


ਧਾਤੂ ਪੰਜਿ ਰਲਾਇ ਕੂੜਾ ਪਾਜਿਆ  

धातू पंजि रलाइ कूड़ा पाजिआ ॥  

Ḏẖāṯū panj ralā▫e kūṛā pāji▫ā.  

Joining the five elements together, the Lord made a false cover.  

ਪੰਜਾਂ ਤੱਤਾਂ ਨੂੰ ਮਿਲਾ ਕੇ ਪ੍ਰਭੂ ਨੇ ਇਸ ਨੂੰ ਝੂਠਾ ਮੁਲੰਮਾ ਦਿੱਤਾ ਹੋਇਆ ਹੈ।  

ਧਾਤੂ ਪੰਜਿ = (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼,) ਪੰਜ ਤੱਤ। ਕੂੜਾ ਪਾਜਿਆ = ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।
(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।


ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ  

भांडा आणगु रासि जां तिसु भावसी ॥  

Bẖāʼndā āṇag rās jāʼn ṯis bẖāvsī.  

When it pleases Him, He makes it right.  

ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਬਰਤਨ ਨੂੰ ਦਰੁਸਤ ਕਰ ਦਿੰਦਾ ਹੈ।  

ਆਣਗੁ = ਲਿਆਵੇਗਾ। ਆਣਗੁ ਰਾਸਿ = (ਗੁਰੂ) ਸੁੱਧ-ਪਵਿੱਤਰ ਕਰ ਦੇਵੇਗਾ। ਜਾਂ = ਜਦੋਂ। ਤਿਸੁ = ਉਸ (ਪਰਮਾਤਮਾ) ਨੂੰ।
ਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ।


ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥  

परम जोति जागाइ वाजा वावसी ॥१४॥  

Param joṯ jāgā▫e vājā vāvsī. ||14||  

The supreme light shines forth, and the celestial song vibrates and resounds. ||14||  

ਇਸ ਵਿਚਸ ਤਾਂ ਮਹਾਨ ਨੂਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬੈਕੁੰਠੀ ਕੀਰਤਨ ਗੂੰਜਦਾ ਹੈ।  

ਪਰਮ = ਸਭ ਤੋਂ ਉੱਚੀ। ਵਾਜਾ = ਰੱਬੀ ਜੋਤਿ ਦਾ ਵਾਜਾ। ਵਾਵਸੀ = ਵਜਾਇਗਾ ॥੧੪॥
(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥


ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਜਾਣਨੀ  

मनहु जि अंधे घूप कहिआ बिरदु न जाणनी ॥  

Manhu jė anḏẖe gẖūp kahi▫ā biraḏ na jāṇnī.  

Those who are totally blind in their minds, do not have the integrity to keep their word.  

ਜੋ ਆਪਦੇ ਚਿੱਤ ਅੰਦਰ ਮੁਕੰਮਲ ਅੰਨ੍ਹੇ ਹਨ, ਉਹ ਆਪਣੇ ਬਚਨ ਨੂੰ ਪਾਲਣ ਦੀ ਮਹਿਮਾਂ ਨੂੰ ਨਹੀਂ ਜਾਣਦੇ।  

ਜਿ = ਜੇਹੜੇ ਮਨੁੱਖ। ਅੰਧੇ ਘੂਪ = ਘੁੱਪ ਅੰਨ੍ਹੇ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਕਹਿਆਂ, ਆਖਿਆਂ ਭੀ।
ਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ।


ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ  

मनि अंधै ऊंधै कवल दिसनि खरे करूप ॥  

Man anḏẖai ūʼnḏẖai kaval ḏisan kẖare karūp.  

With their blind minds, and their upside-down heart-lotus, they look totally ugly.  

ਅੰਨ੍ਹੇ ਮਨੂਏ ਅਤੇ ਮੂਧੇ ਹੋਏ ਹੋਏ ਦਿਲ ਕਮਲ ਰਾਹੀਂ ਉਹ ਨਿਹਾਇਤ ਹੀ ਕੋਝੇ ਦਿਸਦੇ ਹਨ।  

ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲ = ਉਲਟੇ ਹੋਏ (ਹਿਰਦੇ-) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।
ਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ।


ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ  

इकि कहि जाणनि कहिआ बुझनि ते नर सुघड़ सरूप ॥  

Ik kahi jāṇan kahi▫ā bujẖan ṯe nar sugẖaṛ sarūp.  

Some know how to speak and understand what they are told. Those people are wise and good-looking.  

ਕਈ ਗੱਲ ਕਰਨੀ ਜਾਣਦੇ ਹਨ ਅਤੇ ਆਖੇ ਹੋਏ ਨੂੰ ਸਮਝਦੇ ਹਨ। ਸਿਆਣੇ ਅਤੇ ਸੋਹਣੇ ਸੁਨੱਖੇ ਹਨ ਉਹ ਪੁਰਸ਼।  

ਕਹਿ ਜਾਣਨਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।
ਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ।


ਇਕਨਾ ਨਾਦੁ ਬੇਦੁ ਗੀਅ ਰਸੁ ਰਸੁ ਕਸੁ ਜਾਣੰਤਿ  

इकना नादु न बेदु न गीअ रसु रसु कसु न जाणंति ॥  

Iknā nāḏ na beḏ na gī▫a ras ras kas na jāṇanṯ.  

Some do not know the Sound-current of the Naad, spiritual wisdom or the joy of song. They do not even understand good and bad.  

ਕਈ ਨਾਂ ਤਾਂ ਅੰਤ੍ਰੀਵੀ ਸੰਗੀਤ ਅਤੇ ਬ੍ਰਹਮ-ਗਿਆਨ ਨੂੰ ਜਾਣਦੇ ਹਨ ਤੇ ਨਾਂ ਹੀ ਕੀਰਤਨ ਦੀ ਖੁਸ਼ੀ ਨੂੰ। ਉਹ ਚੰਗੇ ਅਤੇ ਮੰਦੇ ਨੂੰ ਭੀ ਅਨੁਭਵ ਨਹੀਂ ਕਰਦੇ।  

ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਗੀਤ ਦਾ ਰਸ। ਰਸੁ ਕਸੁ = ਕਸੈਲਾ ਰਸ।
ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ,


ਇਕਨਾ ਸਿਧਿ ਬੁਧਿ ਅਕਲਿ ਸਰ ਅਖਰ ਕਾ ਭੇਉ ਲਹੰਤਿ  

इकना सिधि न बुधि न अकलि सर अखर का भेउ न लहंति ॥  

Iknā siḏẖ na buḏẖ na akal sar akẖar kā bẖe▫o na lāhanṯ.  

Some have no idea of perfection, wisdom or understanding; they know nothing about the mystery of the Word.  

ਕਈਆਂ ਨੂੰ ਪੂਰਨਤਾ, ਸਿਆਣਪ ਅਤੇ ਸਮਝ ਦੀ ਕੋਈ ਸਾਰ ਨਹੀਂ ਅਤੇ ਉਹ ਗੁਰਾਂ ਦੀ ਬਾਣੀ ਦੇ ਰਾਜ ਨੂੰ ਭੀ ਨਹੀਂ ਜਾਣਦੇ।  

ਸਿਧਿ = ਸਿੱਧੀ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।
ਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ)।


ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥  

नानक ते नर असलि खर जि बिनु गुण गरबु करंत ॥१५॥  

Nānak ṯe nar asal kẖar jė bin guṇ garab karanṯ. ||15||  

O Nanak, those people are really donkeys; they have no virtue or merit, but still, they are very proud. ||15||  

ਨਾਨਕ, ਅਸਲੀ ਖੋਤੇ ਹਨ ਉਹ ਪੁਰਸ਼, ਜੋ ਖੂਬੀਆਂ ਦੇ ਬਗੈਰ ਹੰਕਾਰ ਕਰਦੇ ਹਨ।  

ਅਸਲਿ ਖਰ = ਨਿਰੇ ਖੋਤੇ (ਖ਼ਰ = ਖੋਤਾ)। ਜਿ = ਜਿਹੜੇ ਮਨੁੱਖ। ਗਰਬੁ = ਅਹੰਕਾਰ ॥੧੫॥
ਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥


ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ  

सो ब्रहमणु जो बिंदै ब्रहमु ॥  

So barahmaṇ jo binḏai barahm.  

He alone is a Brahmin, who knows God.  

ਕੇਵਲ ਉਹ ਹੀ ਬ੍ਰਹਮਣ ਹੈ ਜਿਹੜਾ ਪਰਮ ਪ੍ਰਭੂ ਨੂੰ ਜਾਣਦਾ ਹੈ।  

ਬਿੰਦੈ = (विद੍ਹ੍ਹ = to know) ਜਾਣਦਾ ਹੈ, ਜਾਣ-ਪਛਾਣ ਪੈਦਾ ਕਰਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਬ੍ਰਹਮੁ = ਪਰਮਾਤਮਾ।
(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ,


ਜਪੁ ਤਪੁ ਸੰਜਮੁ ਕਮਾਵੈ ਕਰਮੁ  

जपु तपु संजमु कमावै करमु ॥  

Jap ṯap sanjam kamāvai karam.  

He chants and meditates, and practices austerity and good deeds.  

ਜੋ ਅਨੁਰਾਗ, ਤਪੱਸਿਆ ਅਤੇ ਸਵੈ-ਜਬਤ ਦੇ ਅਮਲ ਕਮਾਉਂਦਾ ਹੈ।  

ਸੰਜਮੁ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।
ਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ)


ਸੀਲ ਸੰਤੋਖ ਕਾ ਰਖੈ ਧਰਮੁ  

सील संतोख का रखै धरमु ॥  

Sīl sanṯokẖ kā rakẖai ḏẖaram.  

He keeps to the Dharma, with faith, humility and contentment.  

ਜੋ ਨਿਮ੍ਰਤਾ ਅਤੇ ਸੰਤੁਸ਼ਟਤਾ ਦੇ ਈਮਾਨ ਨੂੰ ਨਿਭਾਉਂਦਾ ਹੈ,  

ਸੀਲ = ਚੰਗਾ ਮਿੱਠਾ ਸੁਭਾਉ। ਸੰਤੋਖ = ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤੀ। ਰਖੈ = ਰੱਖਦਾ ਹੈ, ਨਿਬਾਹੁੰਦਾ ਹੈ।
ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ,


ਬੰਧਨ ਤੋੜੈ ਹੋਵੈ ਮੁਕਤੁ  

बंधन तोड़ै होवै मुकतु ॥  

Banḏẖan ṯoṛai hovai mukaṯ.  

Breaking his bonds, he is liberated.  

ਅਤੇ ਜੋ ਆਪਣੇ ਜੂੜਾਂ ਨੂੰ ਵਢ ਕੇ ਮੋਖਸ਼ ਹੋ ਜਾਂਦਾ ਹੈ।  

ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਮੁਕਤੁ = ਮਾਇਆ ਦੇ ਮੋਹ ਤੋਂ ਆਜ਼ਾਦ।
ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।


ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥  

सोई ब्रहमणु पूजण जुगतु ॥१६॥  

So▫ī barahmaṇ pūjaṇ jugaṯ. ||16||  

Such a Brahmin is worthy of being worshipped. ||16||  

ਕੇਵਲ ਇਹੋ ਜਿਹਾ ਬ੍ਰਹਮਣ ਹੀ ਉਪਾਸ਼ਨਾ ਕਰਨ ਦੇ ਲਾਇਕ ਹੈ।  

ਪੂਜਣ ਜੁਗਤੁ = ਪੂਜਣ ਦੇ ਲਾਇਕ ॥੧੬॥
ਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥


ਖਤ੍ਰੀ ਸੋ ਜੁ ਕਰਮਾ ਕਾ ਸੂਰੁ  

खत्री सो जु करमा का सूरु ॥  

Kẖaṯrī so jo karmā kā sūr.  

He alone is a Kshatriya, who is a hero in good deeds.  

ਕੇਵਲ ਉਹ ਹੀ ਖੱਤਰੀ ਹੈ ਜੋ ਚੰਗੇ ਅਮਲਾਂ ਵਿੱਚ ਬਹਾਦਰ ਹੈ।  

ਸੂਰੁ = ਸੂਰਮਾ। ਕਰਮਾ ਕਾ ਸੂਰੁ = (ਕਾਮਾਦਿਕ ਬਲੀ ਸੂਰਮਿਆਂ ਦੇ ਮੁਕਾਬਲੇ ਤੇ) ਨੇਕ ਕਰਮ ਕਰਨ ਵਾਲਾ ਸੂਰਮਾ।
(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ,


ਪੁੰਨ ਦਾਨ ਕਾ ਕਰੈ ਸਰੀਰੁ  

पुंन दान का करै सरीरु ॥  

Punn ḏān kā karai sarīr.  

He uses his body to give in charity;  

ਜੋ ਆਪਣੀ ਦੇਹ ਨੂੰ ਸਖਾਵਤ ਅਤੇ ਖੈਰ ਖੈਰਾਤ ਦੇਣ ਵਿੱਚ ਜੋੜਦਾ ਹੈ,  

ਪੁੰਨ = ਭਲੇ ਕਰਮ। ਪੁੰਨ ਦਾਨ = ਭਲੇ ਕਰਮ ਵੰਡਣੇ। ਸਰੀਰੁ = (ਭਾਵ,) ਆਪਣਾ ਜੀਵਨ।
ਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ,


ਖੇਤੁ ਪਛਾਣੈ ਬੀਜੈ ਦਾਨੁ  

खेतु पछाणै बीजै दानु ॥  

Kẖeṯ pacẖẖāṇai bījai ḏān.  

he understands his farm, and plants the seeds of generosity.  

ਅਤੇ ਜੋ ਪੈਲੀ ਨੂੰ ਦਰੁਸਤ ਨਿਸਚਿਤ ਕਰ ਪਰਉਪਕਾਰ ਬੀ ਬੀਜਦਾ ਹੈ।  

ਖੇਤੁ = ਸਰੀਰ-ਖੇਤ। ਦਾਨੁ = ਨਾਮ ਦੀ ਦਾਤਿ।
ਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ।


ਸੋ ਖਤ੍ਰੀ ਦਰਗਹ ਪਰਵਾਣੁ  

सो खत्री दरगह परवाणु ॥  

So kẖaṯrī ḏargėh parvāṇ.  

Such a Kshatriya is accepted in the Court of the Lord.  

ਇਹੋ ਜਿਹਾ ਖੱਤਰੀ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।  

ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ।
ਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।


ਲਬੁ ਲੋਭੁ ਜੇ ਕੂੜੁ ਕਮਾਵੈ  

लबु लोभु जे कूड़ु कमावै ॥  

Lab lobẖ je kūṛ kamāvai.  

Whoever practices greed, possessiveness and falsehood,  

ਪ੍ਰੰਤੂ ਜੋ ਕੋਈ ਲਾਲਚ ਤਮ੍ਹਾਂ ਅਤੇ ਝੂਠ ਦੀ ਕਮਾਈ ਕਰਦਾ ਹੈ,  

xxx
ਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,


ਅਪਣਾ ਕੀਤਾ ਆਪੇ ਪਾਵੈ ॥੧੭॥  

अपणा कीता आपे पावै ॥१७॥  

Apṇā kīṯā āpe pāvai. ||17||  

shall receive the fruits of his own labors. ||17||  

ਉਸ ਨੂੰ ਨਿਜ ਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਦਾ ਹੈ।  

ਆਪੇ = ਆਪ ਹੀ ॥੧੭॥
(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥


ਤਨੁ ਤਪਾਇ ਤਨੂਰ ਜਿਉ ਬਾਲਣੁ ਹਡ ਬਾਲਿ  

तनु न तपाइ तनूर जिउ बालणु हड न बालि ॥  

Ŧan na ṯapā▫e ṯanūr ji▫o bālaṇ had na bāl.  

Do not heat your body like a furnace, or burn your bones like firewood.  

ਤੂੰ ਆਪਣੀ ਦੇਹ ਨੂੰ ਤੰਦੂਰ ਦੀ ਮਾਨੰਦ ਨਾਂ ਭਖਾ ਅਤੇ ਆਪਦੇ ਹੱਡਾਂ ਨੂੰ ਈਧਨ ਦੀ ਮਾਨੰਦ ਨਾਂ ਸਾੜ।  

ਜਿਉ = ਵਾਂਗ।
(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ।


ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥  

सिरि पैरी किआ फेड़िआ अंदरि पिरी सम्हालि ॥१८॥  

Sir pairī ki▫ā feṛi▫ā anḏar pirī samĥāl. ||18||  

What have your head and feet done wrong? See your Husband Lord within yourself. ||18||  

ਤੇਰੇ ਮੂੰਡ ਅਤੇ ਪਗਾ ਨੇ ਕੀ ਕਸੂਰ ਕੀਤਾ ਹੈ?ਤੂੰ ਆਪਣੇ ਅੰਦਰ ਹੀ ਆਪਣੇ ਪਤੀ ਨੂੰ ਵੇਖ।  

ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ। ਅੰਦਰਿ = ਆਪਣੇ ਹਿਰਦੇ ਵਿਚ ਹੀ। ਪਿਰੀ = ਪ੍ਰੀਤਮ ਪ੍ਰਭੂ ਨੂੰ। ਸਮ੍ਹ੍ਹਾਲਿ = ਸਾਂਭ ਕੇ ਰੱਖ ॥੧੮॥
(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥


        


© SriGranth.org, a Sri Guru Granth Sahib resource, all rights reserved.
See Acknowledgements & Credits