Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ  

भै निरभउ माणिअउ लाख महि अलखु लखायउ ॥  

Bẖai nirbẖa▫o māṇi▫a▫o lākẖ mėh alakẖ lakẖā▫ya▫o.  

In the Fear of God, You enjoy the Fearless Lord; among the thousands of beings, You see the Unseen Lord.  

ਉਸ ਦੇ ਡਰ ਅੰਦਰ ਵਸ, ਤੂੰ ਨਿੱਡਰ ਸੁਆਮੀ ਦਾ ਅਨੰਦ ਭੋਗਦਾ ਹੈ, ਅਤੇ ਅਦ੍ਰਿਸ਼ਟ ਵਾਹਿਗੁਰੂ ਨੂੰ ਲੱਖਾਂ ਜੀਵਾਂ ਅੰਦਰ ਵੇਖਦਾ ਹੈ।  

ਭੈ ਨਿਰਭਉ = ਅਕਾਲ ਪੁਰਖ ਜੋ ਭੈ-ਰਹਤ ਹੈ। ਲਾਖ ਮਹਿ = ਲੱਖਾਂ ਜੀਆਂ ਵਿਚ ਵਿਆਪਕ। ਲਖਾਯਉ = ਦਿਖਾਇਆ ਹੈ।
(ਗੁਰੂ ਅਰਜੁਨ ਦੇਵ ਜੀ ਨੇ) ਉਸ ਹਰੀ ਨੂੰ ਮਾਣਿਆ ਹੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ।


ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ  

अगमु अगोचर गति गभीरु सतिगुरि परचायउ ॥  

Agam agocẖar gaṯ gabẖīr saṯgur parcẖā▫ya▫o.  

Through the True Guru, You have realized the state of the Inaccessible, Unfathomable, Profound Lord.  

ਸੱਚੇ ਗੁਰਾਂ ਦੇ ਰਾਹੀਂ, ਤੂੰ ਆਪਣੇ ਬੇਥਾਹ ਅਗਾਧ ਅਤੇ ਡੂੰਘੇ ਸੁਆਮੀ ਦੀ ਅਵਸਥਾ ਨੂੰ ਜਾਣ ਲਿਆ ਹੈ।  

ਅਗੋਚਰ ਗਤਿ = ਜਿਸ ਦੀ ਗਤੀ ਅਗੋਚਰ ਹੈ, ਜਿਸ ਦੀ ਅਵਸਥਾ ਇੰਦ੍ਰਿਆਂ ਦੀ ਅਪੁੰਹਚ ਤੋਂ ਪਰੇ ਹੈ। ਸਤਿਗੁਰਿ = ਗੁਰੂ (ਰਾਮਦਾਸ ਜੀ) ਨੇ। ਪਰਚਾਯਉ = ਉਪਦੇਸ਼ ਦਿਤਾ ਹੈ।
ਗੁਰੂ (ਰਾਮਦਾਸ ਜੀ) ਨੇ ਆਪ ਨੂੰ ਉਸ ਹਰੀ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਤੇ ਜਿਸ ਦੀ ਹਸਤੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।


ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ  

गुर परचै परवाणु राज महि जोगु कमायउ ॥  

Gur parcẖai parvāṇ rāj mėh jog kamā▫ya▫o.  

Meeting with the Guru, You are certified and approved; You practice Yoga in the midst of wealth and power.  

ਆਪਣੇ ਗੁਰਾਂ ਨੂੰ ਮਿਲਣ ਦੁਆਰਾ ਤੁਸੀਂ ਕਬੂਲ ਹੋ ਗਏ ਹੋ ਅਤੇ ਦੁਨਿਆਵੀ ਸੁਖਾ ਵਿੱਚ ਵੀ ਨਿਰਲੇਪ ਰਹਿੰਦ ਹੋ।  

ਗੁਰ ਪਰਚੈ = ਗੁਰੂ ਦੇ ਉਪਦੇਸ਼ ਦੇ ਕਾਰਨ।
ਗੁਰੂ ਦੇ ਉਪਦੇਸ਼ ਦੇ ਕਾਰਨ ਆਪ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਗਏ ਹੋ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ।


ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ  

धंनि धंनि गुरु धंनि अभर सर सुभर भरायउ ॥  

Ḏẖan ḏẖan gur ḏẖan abẖar sar subẖar bẖarā▫ya▫o.  

Blessed, blessed, blessed is the Guru, who has filled to overflowing the pools which were empty.  

ਮੁਬਾਰਕ ਮੁਬਾਰਕ ਅਤੇ ਪਰਮ ਮੁਬਾਰਕ ਹਨ ਗੁਰੂ ਜੀ ਜਿੰਨਾਂ ਨੇ ਉਹ ਸਰੋਵਰ ਵੀ ਪੂਰਨ ਤੌਰ ਤੇ ਭਰ ਦਿਤੇ ਹਨ ਜੋ ਭਰੇ ਨਹੀਂ ਜਾ ਸਕਦੇ।  

ਅਭਰ = ਖ਼ਾਲੀ, (ਅ-ਭਰ)। ਸਰ = (ਹਿਰਦੇ-ਰੂਪ) ਸਰੋਵਰ। ਸੁਭਰ = ਨਕਾ-ਨਕ।
ਗੁਰੂ ਅਰਜੁਨ ਦੇਵ ਧੰਨ ਹੈ। ਖ਼ਾਲੀ ਹਿਰਦਿਆਂ ਨੂੰ ਆਪ ਨੇ (ਨਾਮ-ਅੰਮ੍ਰਿਤ ਨਾਲ) ਨਕਾ-ਨਕ ਭਰ ਦਿੱਤਾ ਹੈ।


ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ  

गुर गम प्रमाणि अजरु जरिओ सरि संतोख समाइयउ ॥  

Gur gam parmāṇ ajar jari▫o sar sanṯokẖ samā▫i▫ya▫o.  

Reaching up to the certified Guru, You endure the unendurable; You are immersed in the pool of contentment.  

ਪ੍ਰਮਾਣੀਕ ਗੁਰਾਂ ਤਾਂਈ ਪਹੁੰਚ ਤੂੰ ਅਸਹਿ ਨੂੰ ਸਹਾਰਦਾ ਹੈ ਅਤੇ ਸੰਤੁਸ਼ਟਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।  

ਗਮ = ਪਹੁੰਚ। ਪ੍ਰਮਾਣੁ = ਦਰਜਾ, ਤੋਲ। ਗੁਰਗਮ ਪ੍ਰਮਾਣੁ = ਗੁਰੂ ਦੇ ਪਹੁੰਚਣ = ਜੋਗ ਦਰਜਾ। ਗੁਰਗਮ ਪ੍ਰਮਾਣਿ = ਗੁਰੂ ਦੇ ਪਹੁੰਚਣ = ਜੋਗ ਦਰਜੇ ਦੇ ਕਾਰਨ, ਭਾਵ, ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ। ਸਰਿ = ਸਰ ਵਿਚ।
ਗੁਰੂ ਵਾਲੀ ਪਦਵੀ ਪਰਾਪਤ ਕਰ ਲੈਣ ਦੇ ਕਾਰਨ ਆਪ ਨੇ ਅਜਰ ਅਵਸਥਾ ਨੂੰ ਜਰਿਆ ਹੈ, ਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ।


ਗੁਰ ਅਰਜੁਨ ਕਲ੍ਯ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥੮॥  

गुर अरजुन कल्युचरै तै सहजि जोगु निजु पाइयउ ॥८॥  

Gur arjun kal▫yucẖrai ṯai sahj jog nij pā▫i▫ya▫o. ||8||  

So speaks KALL: O Guru Arjun, You have intuitively attained the state of Yoga within Yourself. ||8||  

ਕਲ ਆਖਦਾ ਹੈ, ਹੇ ਗੁਰੂ ਅਰਜਨ! ਤੈਨੂੰ ਸੁਖੈਨ ਹੀ ਆਪਣੇ ਨਿਜ ਦੇ ਪ੍ਰਭੂ ਨਾਲ ਮਿਲਾਪ ਪਰਾਪਤ ਹੋ ਗਿਆ ਹੈ।  

ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਨਿਜੁ ਜੋਗੁ = ਸ੍ਵੈ-ਸਰੂਪ, ਅਸਲੀ ਮਿਲਾਪ ॥੮॥
ਕਵੀ 'ਕਲ੍ਯ੍ਯ' ਆਖਦਾ ਹੈ ਕਿ 'ਹੇ ਗੁਰੂ ਅਰਜੁਨ (ਦੇਵ ਜੀ)! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ (ਅਕਾਲ ਪੁਰਖ ਨਾਲ) ਅਸਲੀ ਮਿਲਾਪ ਪ੍ਰਾਪਤ ਕਰ ਲਿਆ ਹੈ' ॥੮॥


ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯ੍ਯਉ  

अमिउ रसना बदनि बर दाति अलख अपार गुर सूर सबदि हउमै निवार्यउ ॥  

Ami▫o rasnā baḏan bar ḏāṯ alakẖ apār gur sūr sabaḏ ha▫umai nirvār▫ya▫o.  

Nectar drips from Your tongue, and Your mouth gives Blessings, O Incomprehensible and Infinite Spiritual Hero. O Guru, the Word of Your Shabad eradicates egotism.  

ਹੇ ਅਗਾਧ ਅਤੇ ਬੇਅੰਤ ਯੋਧੇ ਗੁਰਦੇਵ! ਤੇਰੀ ਜੀਭਾ ਤੋਂ ਅੰਮ੍ਰਿਤ ਵਰਸਦਾ ਹੈ। ਤੇਰਾ ਮੁਖਾਰਥਿੰਦ ਦਾਤਾ ਬਖਸ਼ਦਾ ਹੈ ਅਤੇ ਤੇਰੀ ਬਾਣੀ ਹੰਗਤਾ ਨੂੰ ਨਾਸ ਕਰਦੀ ਹੈ।  

ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸਨਾ = ਜੀਭ ਨਾਲ। ਬਦਨਿ = ਮੁਖ ਤੋਂ। ਬਰ ਦਾਤਿ = ਵਰ ਦੀ ਬਖ਼ਸ਼ਿਸ਼। ਗੁਰ ਸੂਰ = ਹੇ ਸੂਰਮੇ ਗੁਰੂ! ਸਬਦਿ = ਸ਼ਬਦ ਦੁਆਰਾ।
ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ।


ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯ੍ਯਉ  

पंचाहरु निदलिअउ सुंन सहजि निज घरि सहार्यउ ॥  

Pancẖāhar niḏli▫a▫o sunn sahj nij gẖar sahār▫ya▫o.  

You have overpowered the five enticers, and established with intuitive ease the Absolute Lord within Your own being.  

ਤੂੰ ਪੰਜਾਂ ਹੀ ਲੁਭਾਉਣ ਵਾਲੇ ਭੂਤਨਿਆਂ ਨੂੰ ਕੁਚਲ ਛਡਿਆ ਹੈ ਅਤੇ ਸੁਆਮੀ ਨੂੰ ਸੁਖੈਨ ਹੀ ਆਪਣੇ ਨਿਜ ਦੇ ਧਾਮ ਅੰਦਰ ਟਿਕਾ ਲਿਆ ਹੈ।  

ਪੰਚਾਹਰੁ = ਪੰਜ (ਗਿਆਨ ਇੰਦ੍ਰਿਆਂ) ਨੂੰ ਹਰਨ ਵਾਲੇ, (ਅਗਿਆਨ) ਨੂੰ। ਸਹਾਰ੍ਯ੍ਯਉ = ਧਾਰਿਆ, ਜਰਿਆ ਹੈ।
ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ।


ਹਰਿ ਨਾਮਿ ਲਾਗਿ ਜਗ ਉਧਰ੍ਯ੍ਯਉ ਸਤਿਗੁਰੁ ਰਿਦੈ ਬਸਾਇਅਉ  

हरि नामि लागि जग उधर्यउ सतिगुरु रिदै बसाइअउ ॥  

Har nām lāg jag uḏẖar▫ya▫o saṯgur riḏai basā▫i▫a▫o.  

Attached to the Lord's Name, the world is saved; enshrine the True Guru within your heart.  

ਸੁਆਮੀ ਦੇ ਨਾਮ ਨਾਲ ਜੁੜ ਕੇ ਸੰਸਾਰ ਦਾ ਪਾਰ ਉਤਾਰਾ ਥੀ ਵੰਞਦਾ ਹੈ। ਉਹ ਨਾਮ, ਸੱਚੇ ਗੁਰਾਂ ਨੇ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।  

xxx
ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ।


ਗੁਰ ਅਰਜੁਨ ਕਲ੍ਯ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥  

गुर अरजुन कल्युचरै तै जनकह कलसु दीपाइअउ ॥९॥  

Gur arjun kal▫yucẖrai ṯai jankah kalas ḏīpā▫i▫a▫o. ||9||  

So speaks KALL: O Guru Arjun, You have illluminated the highest pinnacle of wisdom. ||9||  

ਕਲ ਭੱਟ, ਆਖਦਾ ਹੈ, ਹੇ ਗੁਰੂ ਅਰਜਨ ਦੇਵ! ਤੈ ਆਪਣੇ ਗੋਲਿਆਂ ਦੀ ਪ੍ਰਭਤਾ ਦੇ ਮੁਨਾਰੇ ਨੂੰ ਰੋਸ਼ਨ ਕੀਤਾ ਹੈ।  

ਕਲਸੁ = ਘੜਾ, ਸੁਨਹਿਰੀ ਗਾਗਰ ਆਦਿਕ ਜੋ ਮੰਦਰਾਂ ਦੇ ਉੱਤੇ ਲਾਈ ਜਾਂਦੀ ਹੈ, ਇਹ ਮੰਦਰ ਦਾ ਨਿਸ਼ਾਨ ਹੁੰਦਾ ਹੈ। ਜਨਕਹ ਕਲਸੁ = ਜਨਕ ਦਾ ਕਲਸ, ਗਿਆਨ ਦਾ ਕਲਸ, ਗਿਆਨ-ਰੂਪ ਕਲਸ। ਦੀਪਾਇਅਉ = ਲਿਸ਼ਕਾਇਆ ਹੈ ॥੯॥
ਕਲ੍ਯ੍ਯ ਕਵੀ ਆਖਦਾ ਹੈ ਕਿ ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ॥੯॥


ਸੋਰਠੇ  

सोरठे ॥  

Sorṯẖe.  

Sorat'h  

ਸੋਰਠੇ।  

xxx
XXX


ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ  

गुरु अरजुनु पुरखु प्रमाणु पारथउ चालै नही ॥  

Gur arjun purakẖ parmāṇ pārtha▫o cẖālai nahī.  

: Guru Arjun is the certified Primal Person; like Arjuna, He never leaves the field of battle.  

ਗੁਰੂ ਅਰਜਨ ਦੇਵ ਜੀ ਪ੍ਰਮਾਣੀਕ ਪੁਰਸ਼ ਹਨ ਅਤੇ ਅਰਜਨ ਕੁੰਤੀ ਦੇ ਪੁਤ੍ਰ ਦੀ ਮਾਨੰਦ, ਰਣਭੂਮੀ ਨੂੰ ਛੱਡਦੇ ਨਹੀਂ।  

ਪ੍ਰਮਾਣੁ = ਤੋਲ, ਦਰਜਾ। ਪੁਰਖੁ ਪ੍ਰਮਾਣੁ = ਅਕਾਲ ਪੁਰਖ-ਰੂਪ। ਪਾਰਥਉ = ਅਰਜਨ (ਪਾਂਡਵ ਕੁਲ ਦਾ)। ਚਾਲੈ ਨਹੀ = ਹਿੱਲਦਾ ਨਹੀਂ, ਘਾਬਰਦਾ ਨਹੀਂ।
ਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ (ਭਾਵ, ਜਿਵੇਂ ਅਰਜੁਨ ਕੁਰੂਖੇਤ੍ਰ ਦੇ ਯੁੱਧ ਵਿਚ ਵੈਰੀਆਂ ਦੇ ਦਲਾਂ ਤੋਂ ਘਬਰਾਉਂਦਾ ਨਹੀਂ ਸੀ, ਤਿਵੇਂ ਗੁਰੂ ਅਰਜੁਨ ਦੇਵ ਜੀ ਕਾਮਾਦਿਕ ਵੈਰੀਆਂ ਤੋਂ ਨਹੀਂ ਘਬਰਾਉਂਦੇ; ਸੰ: ਪਾਰਥ-(A metronymic of Arjuna)।


ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥  

नेजा नाम नीसाणु सतिगुर सबदि सवारिअउ ॥१॥  

Nejā nām nīsāṇ saṯgur sabaḏ savāri▫a▫o. ||1||  

The Naam, the Name of the Lord, is His spear and insignia. He is embellished with the Shabad, the Word of the True Guru. ||1||  

ਉਸ ਦਾ ਭੱਲਾ ਅਤੇ ਝੰਡਾ ਨਾਮ ਹੈ ਅਤੇ ਉਸ ਨੂੰ ਗੁਰਾਂ ਦੀ ਬਾਣੀ ਨੇ ਸ਼ਸ਼ੋਭਤ ਕੀਤਾ ਹੈ।  

ਨਾਮ ਨੀਸਾਣੁ = ਨਾਮ ਦਾ ਪ੍ਰਕਾਸ਼। ਸਤਿਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ॥੧॥
ਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ ॥੧॥


ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ  

भवजलु साइरु सेतु नामु हरी का बोहिथा ॥  

Bẖavjal sā▫ir seṯ nām harī kā bohithā.  

The Lord's Name is the Boat, the Bridge to cross over the terrifying world-ocean.  

ਰੱਬ ਦਾ ਨਾਮ ਸੰਸਾਰ ਸਮੁੰਦਰ ਦੇ ਭਿਆਨਕ ਪਾਣੀ ਤੋਂ ਪਾਰ ਹੋਣ ਲਈ ਪੁਲ ਅਤੇ ਜਹਾਜ ਹੈ।  

ਸਾਇਰੁ = ਸਮੁੰਦਰ। ਸੇਤੁ = ਪੁਲ। ਬੋਹਿਥਾ = ਜਹਾਜ਼।
ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ।


ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯ੍ਯਉ ॥੨॥  

तुअ सतिगुर सं हेतु नामि लागि जगु उधर्यउ ॥२॥  

Ŧu▫a saṯgur saʼn heṯ nām lāg jag uḏẖar▫yao. ||2||  

You are in love with the True Guru; attached to the Naam, You have saved the world. ||2||  

ਤੇਰਾ ਸੱਚੇ ਗੁਰਾਂ ਨਾਲ ਪਿਆਰ ਹੈ। ਨਾਮ ਨਾਲ ਜੋੜ ਕੇ, ਤੂੰ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਗੁਰੂ!  

ਤੁਅ = ਤੇਰਾ। ਸੰ = ਨਾਲ। ਹੇਤੁ = ਪਿਆਰ। ਉਧਰ੍ਯ੍ਯਉ = (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥
ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥


ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ  

जगत उधारणु नामु सतिगुर तुठै पाइअउ ॥  

Jagaṯ uḏẖāraṇ nām saṯgur ṯuṯẖai pā▫i▫a▫o.  

The Naam is the Saving Grace of the world; by the Pleasure of the True Guru, it is obtained.  

ਸੱਚੇ ਗੁਰਾਂ ਦੀ ਪਰਸੰਨਤਾ ਰਾਹੀਂ, ਮੈਨੂੰ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ, ਨਾਮ ਪਰਾਪਤ ਹੋਇਆ ਹੈ।  

ਤੁਠੈ = ਪ੍ਰਸੰਨ ਹੋਇਆਂ।
ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ।


ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥  

अब नाहि अवर सरि कामु बारंतरि पूरी पड़ी ॥३॥१२॥  

Ab nāhi avar sar kām bāranṯar pūrī paṛī. ||3||12||  

Now, I am not concerned with anything else; at Your Door, I am fulfilled. ||3||12||  

ਹੁਣ ਮੇਰਾ ਹੋਰਸ ਕਿਸੇ ਨਾਲ ਕੋਈ ਵਿਹਾਰ ਨਹੀਂ। ਤੇਰੇ ਬੂਹੇ ਤੇ ਆ ਕੇ ਮੇਰੀ ਨਿਸਾ ਹੋ ਗਈ ਹੈ, ਹੇ ਗੁਰਦੇਵ!  

ਅਵਰ ਸਰਿ = ਕਿਸੇ ਹੋਰ ਦੇ ਨਾਲ। ਬਾਰੰਤਰਿ = ਦਰ ਉਤੇ। ਪੂਰੀ ਪੜੀ = ਕਾਰਜ ਰਾਸ ਹੋ ਗਏ ਹਨ ॥੩॥੧੨॥
ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ। (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ ॥੩॥੧੨॥


ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ  

जोति रूपि हरि आपि गुरू नानकु कहायउ ॥  

Joṯ rūp har āp gurū Nānak kahā▫ya▫o.  

The Embodiment of Light, the Lord Himself is called Guru Nanak.  

ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ।  

ਜੋਤਿ = ਪ੍ਰਕਾਸ਼।
ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ।


ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ  

ता ते अंगदु भयउ तत सिउ ततु मिलायउ ॥  

Ŧā ṯe angaḏ bẖa▫ya▫o ṯaṯ si▫o ṯaṯ milā▫ya▫o.  

From Him, came Guru Angad; His essence was absorbed into the essence.  

ਉਨ੍ਹਾਂ ਤੋਂ ਅੰਗਦ ਦੇਵ ਗੁਰੂ ਹੋਇਆ ਜਿਸ ਨੂੰ ਉਨ੍ਹਾਂ ਨੇ ਤੁਰੰਤ ਹੀ ਆਦੀ ਪ੍ਰਭੂ ਨਾਲ ਮਿਲਾ ਦਿਤਾ।  

ਤਤ = ਜੋਤਿ।
ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।


ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ  

अंगदि किरपा धारि अमरु सतिगुरु थिरु कीअउ ॥  

Angaḏ kirpā ḏẖār amar saṯgur thir kī▫a▫o.  

Guru Angad showed His Mercy, and established Amar Daas as the True Guru.  

ਆਪਣੀ ਮਿਹਰ ਨਿਛਾਵਰ ਕਰਕੇ, ਅੰਗਦ ਦੇਵ ਜੀ ਨੇ ਅਮਰਦਾਸ ਨੂੰ ਸੱਚਾ ਗੁਰੂ ਅਸਥਾਪਨ ਕੀਤਾ।  

xxx
(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;


ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ  

अमरदासि अमरतु छत्रु गुर रामहि दीअउ ॥  

Amarḏās amraṯ cẖẖaṯar gur rāmėh ḏī▫a▫o.  

Guru Amar Daas blessed Guru Raam Daas with the umbrella of immortality.  

ਅਮਰਦਾਸ ਨੇ ਅੰਮ੍ਰਿਤਮਈ ਚੋਰ ਛਤ੍ਰ ਗੁਰੂ ਰਾਮਦਾਸ ਨੂੰ ਬਖਸ਼ਿਆ।  

ਅਮਰਤੁ = ਅਮਰਦਾਸ ਵਾਲਾ।
(ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।


ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ  

गुर रामदास दरसनु परसि कहि मथुरा अम्रित बयण ॥  

Gur Rāmḏās ḏarsan paras kahi mathurā amriṯ ba▫yaṇ.  

So speaks Mat'huraa: gazing upon the Blessed Vision, the Darshan of Guru Raam Daas, His speech became as sweet as nectar.  

ਮਥੁਰਾ ਆਖਦਾ ਹੈ, ਗੁਰੂ ਰਾਮਦਾਸ ਜੀ ਦਾ ਦੀਦਾਰ ਦੇਖ, ਅੰਮ੍ਰਿਤ ਵਰਗੇ ਮਿਠੇ ਥੀ ਗਏ ਅਰਜਨ ਦੇਵ ਜੀ ਦੇ ਬਚਨ-ਬਿਲਾਸ।  

ਅੰਮ੍ਰਿਤ ਬਯਣ = (ਗੁਰੂ ਅਰਜੁਨ ਜੀ ਦੇ) ਆਤਮਕ ਜੀਵਨ ਦੇਣ ਵਾਲੇ ਬਚਨ।
ਮਥੁਰਾ ਆਖਦਾ ਹੈ ਕਿ 'ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ।


ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥  

मूरति पंच प्रमाण पुरखु गुरु अरजुनु पिखहु नयण ॥१॥  

Mūraṯ pancẖ parmāṇ purakẖ gur arjun pikẖahu na▫yaṇ. ||1||  

With your eyes, see the certified Primal Person, Guru Arjun, the Fifth Manifestation of the Guru. ||1||  

ਆਪਣੇ ਨੇਤ੍ਰਾਂ ਨਾਲ ਤੂੰ ਪ੍ਰਮਾਣੀਕ ਪੁਰਸ਼, ਅਰਜਨ ਦੇਵ, ਪੰਜਵੇ ਗੁਰੂ ਜੀ ਦੇ ਸਰੂਪ ਨੂੰ ਵੇਖ।  

ਪੰਚ = ਪੰਜਵੀਂ। ਪ੍ਰਮਾਣ ਪੁਰਖੁ = ਅਕਾਲ ਪੁਰਖ-ਰੂਪ। ਪਿਖਹੁ = ਵੇਖੋ। ਨਯਣ = ਅੱਖਾਂ ਨਾਲ। ਕਹਿ = ਕਹੇ, ਆਖਦਾ ਹੈ ॥੧॥
ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ॥੧॥


ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ  

सति रूपु सति नामु सतु संतोखु धरिओ उरि ॥  

Saṯ rūp saṯ nām saṯ sanṯokẖ ḏẖari▫o ur.  

He is the Embodiment of Truth; He has enshrined the True Name, Sat Naam, Truth and contentment within His heart.  

ਸੱਚ ਦੇ ਸਰੂਪ ਹਰੀ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ, ਗੁਰੂ ਅਰਜਨ ਦੇਵ ਨੇ ਆਪਣੇ ਮਨ ਅੰਦਰ ਟਿਕਾਈਆਂ ਹੋਈਆਂ ਹਨ।  

ਉਰਿ = ਹਿਰਦੇ ਵਿਚ।
(ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ।


ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ  

आदि पुरखि परतखि लिख्यउ अछरु मसतकि धुरि ॥  

Āḏ purakẖ parṯakẖ likẖ▫ya▫o acẖẖar masṯak ḏẖur.  

From the very beginning, the Primal Being has written this destiny upon His forehead.  

ਐਨ ਆਰੰਭ ਤੋਂ ਹੀ ਆਦੀ ਪ੍ਰਭੂ ਨੇ ਪ੍ਰਗਟ ਤੌਰ ਤੇ ਉਨ੍ਹਾਂ ਦੇ ਮੱਥੇ ਉਤੇ ਇਹ ਪ੍ਰਾਲਭਧ ਲਿਖੀ ਹੋਈ ਸੀ।  

ਆਦਿ ਪੁਰਖਿ = ਅਕਾਲ ਪੁਰਖ ਨੇ। ਮਸਤਕਿ = ਮੱਥੇ ਉਤੇ। ਧੁਰਿ = ਧੁਰੋਂ, ਮੁੱਢ ਤੋਂ। ਅਛਰੁ = ਲੇਖ।
ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।


ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ  

प्रगट जोति जगमगै तेजु भूअ मंडलि छायउ ॥  

Pargat joṯ jagmagai ṯej bẖū▫a mandal cẖẖā▫ya▫o.  

His Divine Light shines forth, dazzling and radiant; His Glorious Grandeur pervades the realms of the world.  

ਉਨ੍ਹਾਂ ਦਾ ਈਸ਼ਵਰੀ ਨੂਰ ਪ੍ਰਤੱਖ ਹੀ ਚਮਕ ਰਿਹਾ ਹੈ ਅਤੇ ਉਨ੍ਹਾਂ ਦਾ ਪਰਤਾਪ ਸੰਸਾਰ ਦੀ ਪੁਰੀ ਅੰਦਰ ਫੇਲ ਰਿਹਾ ਹੈ।  

ਭੂਅ ਮੰਡਲਿ = ਧਰਤੀ ਉਤੇ। ਛਾਯਉ = ਖਿਲਰਿਆ ਹੈ।
(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ।


ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ  

पारसु परसि परसु परसि गुरि गुरू कहायउ ॥  

Pāras paras paras paras gur gurū kahā▫ya▫o.  

Meeting the Guru, touching the Philosopher's Stone, He was acclaimed as Guru.  

ਗੁਰੂ ਰਸਾਇਣ ਨਾਲ ਮਿਲ, ਮਿਲ, ਅਤੇ ਪਰਸ ਕੇ ਉਹ ਗੁਰੂ ਕਹਿਲਾਏ।  

ਪਰਸੁ = ਪਰਸਣ-ਯੋਗ ਗੁਰੂ ਨੂੰ। ਗੁਰਿ = ਗੁਰੂ ਤੋਂ, ਗੁਰੂ ਦੀ ਰਾਹੀਂ। ਕਹਾਯਉ = ਅਖਵਾਇਆ।
ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।


ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ  

भनि मथुरा मूरति सदा थिरु लाइ चितु सनमुख रहहु ॥  

Bẖan mathurā mūraṯ saḏā thir lā▫e cẖiṯ sanmukẖ rahhu.  

So speaks Mat'huraa: I constantly focus my consciousness on Him; as sunmukh, I look to Him.  

ਮਥੁਰਾ ਆਖਦਾ ਹੈ, ਮੈਂ ਆਪਣੀ ਬਿਰਤੀ ਸਦੀਵ ਹੀ ਉਨ੍ਹਾਂ ਦੇ ਸਰੂਪ ਨਾਲ ਜੋੜਦਾ ਹਾਂ ਅਤੇ ਉਨ੍ਹਾਂ ਦਾ ਆਗਿਆਕਾਰੀ ਰਹਿੰਦਾ ਹਾਂ।  

ਭਨਿ = ਆਖ। ਮੂਰਤਿ = ਸਰੂਪ ਵਿਚ। ਥਿਰੁ ਚਿਤੁ ਲਾਇ = ਮਨ ਭਲੀ ਪ੍ਰਕਾਰ ਜੋੜ ਕੇ।
ਮਥੁਰਾ ਆਖਦਾ ਹੈ- (ਗੁਰੂ ਅਰਜੁਨ ਦੇਵ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ।


ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥੨॥  

कलजुगि जहाजु अरजुनु गुरू सगल स्रिस्टि लगि बितरहु ॥२॥  

Kaljug jahāj arjun gurū sagal sarisat lag biṯrahu. ||2||  

In this Dark Age of Kali Yuga, Guru Arjun is the Boat; attached to him, the entire universe is safely carried across. ||2||  

ਕਲਯੁਗ ਅੰਦਰ, ਗੁਰੂ ਅਰਜਨ ਜੀ ਬੋਹਿਥ ਹਨ। ਉਨ੍ਹਾਂ ਨਾਲ ਜੁੜ ਕੇ ਸਾਰਾ ਸੰਸਾਰ ਸਹੀ ਸਲਾਮਤ ਪਾਰ ਉਤਰ ਜਾਂਦਾ ਹੈ।  

ਕਲਿਜੁਗਿ = ਕਲਜੁਗ ਵਿਚ। ਸਗਲ ਸ੍ਰਿਸ੍ਟਿ = ਹੇ ਸਾਰੀ ਸ੍ਰਿਸ਼ਟੀ! (ਭਾਵ, ਹੇ ਦੁਨੀਆ ਦੇ ਲੋਕੋ)! ਬਿਤਰਹੁ = ਤਰੋ ॥੨॥
ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ ॥੨॥


ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ  

तिह जन जाचहु जगत्र पर जानीअतु बासुर रयनि बासु जा को हितु नाम सिउ ॥  

Ŧih jan jācẖahu jagṯar par jānī▫aṯ bāsur ra▫yan bās jā ko hiṯ nām si▫o.  

I beg from that humble being who is known all over the world, who lives in, and loves the Name, night and day.  

ਮੈਂ ਕੇਵਲ ਉਸ ਪੁਰਸ਼ ਪਾਸੋ ਮੰਗਦਾ ਹਾਂ, ਜੋ ਜਹਾਨ ਉਤੇ ਪਰਸਿੱਧ ਹੈ ਅਤੇ ਜੋ ਦਿਹੂੰ ਅਤੇ ਰੈਣ ਨਾਮ ਅੰਦਰ ਵਸਦਾ ਅਤੇ ਉਸ ਨੂੰ ਪਿਆਰ ਕਰਦਾ ਹੈ।  

ਜਨ = ਹੇ ਲੋਕੋ! ਤਿਹ ਜਾਚਹੁ = ਉਸ ਤੋਂ ਮੰਗੋ। ਜਗਤ੍ਰ ਪਰ = ਸਾਰੇ ਸੰਸਾਰ ਵਿਚ। ਜਾਨੀਅਤੁ = ਪ੍ਰਗਟ ਹੈ। ਬਾਸੁਰ = ਦਿਨ। ਰਯਨਿ = ਰਾਤ। ਬਾਸੁ = ਵਾਸਾ। ਹਿਤੁ = ਪਿਆਰ। ਸਿਉ = ਨਾਲ।
ਹੇ ਲੋਕੋ! ਉਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿਚ ਪ੍ਰਗਟ ਹੈ ਤੇ ਦਿਨ ਰਾਤ ਜਿਸ ਦਾ ਪਿਆਰ ਤੇ ਵਾਸਾ ਨਾਮ ਨਾਲ ਹੈ,


ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯ੍ਯੌ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ  

परम अतीतु परमेसुर कै रंगि रंग्यौ बासना ते बाहरि पै देखीअतु धाम सिउ ॥  

Param aṯīṯ parmesur kai rang rang▫y▫ou bāsnā ṯe bāhar pai ḏekẖī▫aṯ ḏẖām si▫o.  

He is supremely unattached, and imbued with the Love of the Transcendent Lord; he is free of desire, but he lives as a family man.  

ਉਹ ਮਹਾਨ ਨਿਰਲੇਪ, ਸ਼੍ਰੋਮਣੀ ਸਾਹਿਬ ਦੇ ਪ੍ਰੇਮ ਵਿੱਚ ਰੰਗੇ ਹੋਏ ਅਤੇ ਖਾਹਿਸ਼-ਰਹਿਤ ਹਨ ਪਰ ਦੇਖਣ ਨੂੰ ਗ੍ਰਿਹਸਥੀ ਹਨ।  

ਸੰਗਿ = ਪ੍ਰੇਮ ਵਿਚ। ਤੇ = ਤੋਂ। ਪੈ = ਪਰੰਤੂ। ਧਾਮ = ਘਰ।
ਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿਚ ਭਿੱਜਾ ਹੋਇਆ ਹੈ, ਵਾਸ਼ਨਾ ਤੋਂ ਪਰੇ ਹੈ; ਪਰ ਉਂਞ ਗ੍ਰਿਹਸਤ ਵਿਚ ਵੇਖੀਦਾ ਹੈ।


ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗ੍ਯ੍ਯੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ  

अपर पर्मपर पुरख सिउ प्रेमु लाग्यौ बिनु भगवंत रसु नाही अउरै काम सिउ ॥  

Apar parampar purakẖ si▫o parem lāg▫y▫ou bin bẖagvanṯ ras nāhī a▫urai kām si▫o.  

He is dedicated to the Love of the Infinite, Limitless Primal Lord God; he has no concerns for any other pleasure, except for the Lord God.  

ਉਨ੍ਹਾਂ ਦੀ ਬੇਅੰਤ ਅਤੇ ਹੱਦਬੰਨਾ-ਰਹਿਤ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ ਅਤੇ ਆਪਣੇ ਮਾਲਕ ਦੇ ਬਗੈਰ, ਉਨ੍ਹਾਂ ਦਾ ਕਿਸੇ ਹੋਰਸ ਸੁਆਦ ਨਾਲ ਕੋਈ ਵਾਸਤਾ ਨਹੀਂ।  

ਅਪਰ ਪਰੰਪਰ ਪੁਰਖ = ਬੇਅੰਤ ਹਰੀ। ਰਸੁ = ਸੁਆਦ, ਪਿਆਰ। ਅਉਰੈ ਕਾਮ ਸਿਉ = ਕਿਸੇ ਹੋਰ ਕੰਮ ਨਾਲ।
(ਜਿਸ ਗੁਰੂ ਅਰਜੁਨ ਦਾ) ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਕੋਈ ਗਉਂ ਨਹੀਂ ਹੈ,


ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥੩॥  

मथुरा को प्रभु स्रब मय अरजुन गुरु भगति कै हेति पाइ रहिओ मिलि राम सिउ ॥३॥  

Mathurā ko parabẖ sarab ma▫y arjun gur bẖagaṯ kai heṯ pā▫e rahi▫o mil rām si▫o. ||3||  

Guru Arjun is the All-pervading Lord God of Mat'huraa. Devoted to His Worship, he remains attached to the Lord's Feet. ||3||  

ਮਥੁਰਾ ਭੱਟ ਦਾ ਸਾਂਈ, ਗੁਰੂ ਅਰਜਨ ਦੇਵ ਸਰਬ-ਵਿਆਪਕ ਹਰੀ ਹੈ। ਉਸ ਦੇ ਸਿਮਰਨ ਦੀ ਖਾਤਰ, ਉਹ ਸੁਆਮੀ ਦੇ ਪੈਰਾ ਨਾਲ ਜੁਡਿਆ ਰਹਿੰਦਾ ਹੈ।  

ਰਾਮ ਪਾਇ ਸਿਉ ਮਿਲਿ ਰਹਿਓ = ਹਰੀ ਦੇ ਚਰਨਾਂ ਵਿਚ ਜੁੜ ਰਿਹਾ ਹੈ ॥੩॥
ਉਹ ਗੁਰੂ ਅਰਜੁਨ ਹੀ ਮਥੁਰਾ ਦਾ ਸਰਬ-ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿਚ ਜੁੜਿਆ ਹੋਇਆ ਹੈ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits