Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਾਰ੍ਯ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ  

तार्यउ संसारु माया मद मोहित अम्रित नामु दीअउ समरथु ॥  

Ŧār▫ya▫o sansār mā▫yā maḏ mohiṯ amriṯ nām ḏī▫a▫o samrath.  

The Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.  

ਇਸ ਨੂੰ ਨਾਮ-ਸੁਧਾਰਸ ਬਖਸ਼ ਕੇ, ਸਰਬ ਸ਼ਕਤੀਵਾਨ ਗੁਰਾਂ ਨੇ ਮਾਇਆ ਦੀ ਸ਼ਰਾਬ ਨਾਲ ਮਤਵਾਲੀ ਹੋਈ ਹੋਈ ਦੁਨੀਆਂ ਦਾ ਪਾਰ ਊਤਾਰਾ ਕਰ ਦਿਤਾ ਹੈ।  

ਮਦ = ਅਹੰਕਾਰ।
(ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ,


ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਛੋਡਇ ਸਥੁ  

फुनि कीरतिवंत सदा सुख स्मपति रिधि अरु सिधि न छोडइ सथु ॥  

Fun kīrṯivanṯ saḏā sukẖ sampaṯ riḏẖ ar siḏẖ na cẖẖod▫e sath.  

And, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.  

ਬਹੁੜੇ, ਉਪਮਾਯੋਗ ਗੁਰਾਂ ਨੂੰ ਹਮੇਸ਼ਾਂ ਲਈ ਆਰਾਮ ਅਤੇ ਧਨ ਸੰਪਦਾ ਦੀ ਦਾਤ ਮਿਲੀ ਹੋਈ ਹੈ, ਇਕਬਾਲ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ।  

ਸਥੁ = ਸਾਥ। ਕੀਰਤਿ = ਸੋਭਾ। ਸੰਪਤਿ = ਧਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
ਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।


ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ  

दानि बडौ अतिवंतु महाबलि सेवकि दासि कहिओ इहु तथु ॥  

Ḏān badou aṯivanṯ mahābal sevak ḏās kahi▫o ih ṯath.  

His Gifts are vast and great; His awesome Power is supreme. Your humble servant and slave speaks this truth.  

ਵੱਡੀ ਹੈ ਬਖਸ਼ਸ਼ ਗੁਰਾਂ ਦੀ ਅਤੇ ਉਨ੍ਹਾਂ ਨੂੰ ਮਹਾਨ ਵੱਡੀ ਤਾਕਤ ਦੀ ਦਾਤ ਮਿਲੀ ਹੋਈ ਹੈ। ਗੋਲਾ ਦਾਸ, ਭਟ, ਇਹ ਸਾਰ ਤੱਤ ਊਚਾਰਨ ਕਰਦਾ ਹੈ।  

ਦਾਨਿ = ਦਾਨੀ। ਅਤਿਵੰਤੁ = ਅਤਿਅੰਤ। ਸੇਵਕ ਦਾਸਿ = ਸੇਵਕ ਦਾਸ (ਮਥੁਰਾ) ਨੇ। ਕਹਿਓ = ਆਖਿਆ ਹੈ। ਤਥੁ = ਸੱਚ।
(ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ।


ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥  

ताहि कहा परवाह काहू की जा कै बसीसि धरिओ गुरि हथु ॥७॥४९॥  

Ŧāhi kahā parvāh kāhū kī jā kai basīs ḏẖari▫o gur hath. ||7||49||  

One, upon whose head the Guru has placed His Hand - with whom should he be concerned? ||7||49||  

ਉਹ ਤਦ ਕਿਸ ਦੀ ਮੁਛੰਦਗੀ ਧਰਾਵੇ, ਜਿਸਦੇ ਸਿਰ ਊਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ?  

ਤਾਹਿ = ਉਸ (ਮਨੁੱਖ) ਨੂੰ। ਕਹਾ = ਕਿਥੇ? ਬਸੀਸਿ = ਸਿਰ ਉਤੇ। ਗੁਰਿ = ਗੁਰੂ ਨੇ ॥੭॥੪੯॥
ਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ? ॥੭॥੪੯॥


ਤੀਨਿ ਭਵਨ ਭਰਪੂਰਿ ਰਹਿਓ ਸੋਈ  

तीनि भवन भरपूरि रहिओ सोई ॥  

Ŧīn bẖavan bẖarpūr rahi▫o so▫ī.  

He is totally pervading and permeating the three realms;  

ਉਹ ਸੁਆਮੀ, ਤਿੰਨਾਂ ਹੀ ਜਹਾਨਾ ਅੰਦਰ ਪਰੀਪੂਰਨ ਹੋ ਰਿਹਾ ਹੈ,  

ਭਰਪੂਰਿ ਰਹਿਓ = ਵਿਆਪਕ ਹੈ। ਸੋਈ = ਉਹ ਅਕਾਲ ਪੁਰਖ।
(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,


ਅਪਨ ਸਰਸੁ ਕੀਅਉ ਜਗਤ ਕੋਈ  

अपन सरसु कीअउ न जगत कोई ॥  

Apan saras kī▫a▫o na jagaṯ ko▫ī.  

in all the world, He has not created another like Himself.  

ਆਪਣੇ ਬਰਾਬਰ ਦਾ ਉਸਨੇ ਹੋਰ ਕੋਈ ਇਸ ਜਗ ਵਿੱਚ ਨਹੀਂ ਰਚਿਆ।  

ਸਰਸੁ = ਸਦਰਸ਼, ਵਰਗਾ।
ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,


ਆਪੁਨ ਆਪੁ ਆਪ ਹੀ ਉਪਾਯਉ  

आपुन आपु आप ही उपायउ ॥  

Āpun āp āp hī upā▫ya▫o.  

He Himself created Himself.  

ਆਪਣਾ ਆਪ, ਉਸ ਨੇ ਆਪੇ ਹੀ ਰਚਿਆ ਹੈ।  

ਆਪੁਨ ਆਪੁ = ਆਪਣਾ ਆਪ। ਉਪਾਯਉ = ਪੈਦਾ ਕੀਤਾ।
ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,


ਸੁਰਿ ਨਰ ਅਸੁਰ ਅੰਤੁ ਨਹੀ ਪਾਯਉ  

सुरि नर असुर अंतु नही पायउ ॥  

Sur nar asur anṯ nahī pā▫ya▫o.  

The angels, human beings and demons have not found His limits.  

ਦੇਵਤੇ, ਪ੍ਰਾਣੀ ਅਤੇ ਰਾਖਸ਼ ਉਸ ਦੇ ਓੜਕ ਨੂੰ ਨਹੀਂ ਜਾਣਦੇ।  

ਸੁਰਿ = ਦੇਵਤੇ। ਨਰ = ਮਨੁੱਖ। ਅਸੁਰ = ਦੈਂਤ। ਆਪ ਹੀ = ਆਪਿ ਹੀ।
ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;


ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ  

पायउ नही अंतु सुरे असुरह नर गण गंध्रब खोजंत फिरे ॥  

Pā▫ya▫o nahī anṯ sure asurėh nar gaṇ ganḏẖarab kẖojanṯ fire.  

The angels, demons and human beings have not found His limits; the heavenly heralds and celestial singers wander around, searching for Him.  

ਉਸ ਦੇ ਅਖੀਰ ਨੂੰ ਦੇਵਤੇ, ਇਨਸਾਨ ਅਤੇ ਭੂਤ ਪ੍ਰੇਤ ਨਹੀਂ ਪਾ ਸਕਦੇ। ਦੇਵਾਂ ਦੇ ਦਾਸ ਅਤੇ ਸਵਰਗੀ ਗਵੱਈਏ ਉਸ ਨੂੰ ਖੋਜਦੇ ਭਾਲਦੇ ਫਿਰਦੇ ਹਨ।  

xxx
ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,


ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ  

अबिनासी अचलु अजोनी स्मभउ पुरखोतमु अपार परे ॥  

Abẖināsī acẖal ajonī sambẖa▫o purkẖoṯam apār pare.  

The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,  

ਅਮਰ, ਅਹਿੱਲ, ਅਜਨਮਾਂ, ਸਵੈ-ਪ੍ਰਕਾਸ਼ਵਾਨ ਤੇ ਸ਼੍ਰੇਸ਼ਟ ਪੁਰਸ਼ ਦੁਰੇਡਿਆਂ ਤੋਂ ਭੀ ਪਰਮ ਦੁਰੇਡੇ ਹੈ।  

ਸੰਭਉ = (स्वयंभुं) ਆਪਣੇ ਆਪ ਤੋਂ ਪਰਗਟ ਹੋਣ ਵਾਲਾ।
ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।


ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯ੍ਯਾਇਯਉ  

करण कारण समरथु सदा सोई सरब जीअ मनि ध्याइयउ ॥  

Karaṇ kāraṇ samrath saḏā so▫ī sarab jī▫a man ḏẖeā▫i▫ya▫o.  

the Eternal All-powerful Cause of causes - all beings meditate on Him in their minds.  

ਸਮੂਹ ਜੀਵ, ਆਪਣੇ ਚਿੱਤ ਅੰਦਰ ਉਸ ਸੁਆਮੀ ਦਾ ਸਿਮਰਨ ਕਰਦੇ ਹਨ, ਜੋ ਹੇਤੂਆਂ ਦਾ ਹੇਤੂ ਤੇ ਸਦੀਵ ਹੀ ਸਰਬ-ਸ਼ਕਤੀਵਾਨ ਹੈ।  

ਕਰਣ = ਜਗਤ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ। ਸਰਬ ਜੀਅ = ਸਾਰੇ ਜੀਆਂ ਨੇ। ਮਨਿ = ਮਨ ਵਿਚ।
(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,


ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥  

स्री गुर रामदास जयो जय जग महि तै हरि परम पदु पाइयउ ॥१॥  

Sarī gur Rāmḏās ja▫yo ja▫y jag mėh ṯai har param paḏ pā▫i▫ya▫o. ||1||  

O Great and Supreme Guru Raam Daas, Your Victory resounds across the universe. You have attained the supreme status of the Lord. ||1||  

ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।  

ਜਯੋ ਜਯ = ਜੈ-ਜੈਕਾਰ ਹੋ ਰਹੀ ਹੈ। ਮਹਿ = ਜਗਤ ਵਿਚ। ਹਰਿ ਪਰਮ ਪਦੁ = (ਉਪ੍ਰੋਕਤ) ਹਰੀ ਦੀ ਉੱਚੀ ਪਦਵੀ ॥੧॥
ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥


ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ  

सतिगुरि नानकि भगति करी इक मनि तनु मनु धनु गोबिंद दीअउ ॥  

Saṯgur Nānak bẖagaṯ karī ik man ṯan man ḏẖan gobinḏ ḏī▫a▫o.  

Nanak, the True Guru, worships God single-mindedly; He surrenders His body, mind and wealth to the Lord of the Universe.  

ਗੁਰੂ ਨਾਨਕ ਦੇਵ, ਸੱਚੇ ਗੁਰਾਂ ਨੇ ਇਕ ਚਿੱਤ ਨਾਲ ਆਪਣੇ ਸੁਆਮੀ ਦਾ ਸਿਮਰਨ ਕੀਤਾ ਅਤੇ ਆਪਣੀ ਦੇਹ ਆਤਮਾ ਅਤੇ ਦੌਲਤ ਉਸ ਦੇ ਸਮਰਪਨ ਕਰ ਦਿੱਤੇ।  

ਸਤਿੁਗਰਿ ਨਾਨਕਿ = ਸਤਿਗੁਰੂ ਨਾਨਕ ਨੇ। ਇਕ ਮਨਿ = ਇਕਾਗ੍ਰ ਮਨ ਹੋ ਕੇ। ਦੀਅਉ = ਅਰਪਨ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।


ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ  

अंगदि अनंत मूरति निज धारी अगम ग्यानि रसि रस्यउ हीअउ ॥  

Angaḏ ananṯ mūraṯ nij ḏẖārī agam ga▫yān ras ras▫ya▫o hī▫a▫o.  

The Infinite Lord enshrined His Own Image in Guru Angad. In His heart, He delights in the spiritual wisdom of the Unfathomable Lord.  

ਤਦ ਬੇਅੰਤ ਪ੍ਰਭੂ ਨੇ ਆਪਣੇ ਨਿਜ ਦੇ ਸਰੂਪ ਨੂੰ ਗੁਰੂ ਅੰਗਦ ਅੰਦਰ ਟਿਕਾ ਦਿਤਾ ਅਤੇ ਉਨ੍ਹਾਂ ਨੇ ਆਪਣੇ ਹਿਰਦੇ ਅੰਦਰ, ਉਸ ਦੇ ਬੇਥਾਹ ਗਿਆਨ ਦੇ ਅੰਮ੍ਰਿਤ ਦਾ ਅਨੰਦ ਮਾਣਿਆ।  

ਅੰਗਦਿ = ਅੰਗਦ ਨੇ। ਅਨੰਤ ਮੂਰਤਿ = ਬੇਅੰਤ ਅਕਾਰਾਂ ਵਾਲਾ, ਸਰਗੁਣ ਹਰੀ। ਨਿਜ ਧਾਰੀ = ਆਪਣੇ ਅੰਦਰ ਧਾਰਨ ਕੀਤੀ। ਅਗਮ ਗ੍ਯ੍ਯਾਨਿ = ਅਗਮ ਹਰੀ ਦੇ ਗਿਆਨ ਨਾਲ। ਰਸਿ = ਪ੍ਰੇਮ ਵਿਚ। ਰਸ੍ਯ੍ਯਉ = ਰਸਿਆ, ਭਿੱਜ ਗਿਆ। ਹੀਅਉ = (ਗੁਰੂ ਅੰਗਦ ਜੀ ਦਾ) ਹਿਰਦਾ। ਅਗਮ = ਅਪਹੁੰਚ।
(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।


ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ  

गुरि अमरदासि करतारु कीअउ वसि वाहु वाहु करि ध्याइयउ ॥  

Gur Amarḏās karṯār kī▫a▫o vas vāhu vāhu kar ḏẖeā▫i▫ya▫o.  

Guru Amar Daas brought the Creator Lord under His control. Waaho! Waaho! Meditate on Him!  

ਸਿਰਜਣਹਾਰ ਦਾ ਸਿਮਰਨ ਤੇ ਸਨਾ ਕਰਨ ਦੁਆਰਾ, ਗੁਰੂ ਅਮਰਦਾਸ ਨੇ ਵਾਹਿਗੁਰੂ ਨੂੰ ਆਪਣੀ ਮਰਜੀ ਦੇ ਅਘੀਨ ਕਰ ਲਿਆ।  

ਗੁਰਿ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਵਸਿ = ਵੱਸ ਵਿਚ। ਵਾਹੁ ਵਾਹੁ ਕਰਿ = 'ਤੂੰ ਧੰਨ ਹੈਂ, ਤੂੰ ਧੰਨ ਹੈਂ' = ਇਹ ਆਖ ਕੇ।
ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।


ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥  

स्री गुर रामदास जयो जय जग महि तै हरि परम पदु पाइयउ ॥२॥  

Sarī gur Rāmḏās ja▫yo ja▫y jag mėh ṯai har param paḏ pā▫i▫ya▫o. ||2||  

O Great and Supreme Guru Raam Daas, Your Victory resounds across the universe. You have attained the supreme status of the Lord. ||2||  

ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਈਸ਼ਵਰੀ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।  

ਪਰਮ = ਸਭ ਤੋਂ ਉੱਚਾ। ਪਦੁ = ਦਰਜਾ। ਹਰਿ ਪਰਮ ਪਦੁ = ਪ੍ਰਭੂ (ਦੇ ਮਿਲਾਪ) ਦਾ ਸਭ ਤੋਂ ਉੱਚਾ ਦਰਜਾ ॥੨॥
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥


ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ  

नारदु ध्रू प्रहलादु सुदामा पुब भगत हरि के जु गणं ॥  

Nāraḏ ḏẖarū parahlāḏ suḏāmā pub bẖagaṯ har ke jo gaṇaʼn.  

Naarad, Dhroo, Prahlaad and Sudaamaa are accounted among the Lord's devotees of the past.  

ਨਾਰਦ, ਧਰੂ, ਪ੍ਰਹਿਲਾਦ ਅਤੇ ਸੁਦਾਮਾ ਪਿਛਲੇ ਸਮੇ ਦੇ ਵਾਹਿਗੁਰੂ ਦੇ ਸੰਤ ਗਿਣੇ ਜਾਂਦੇ ਹਨ।  

ਪੁਬ = ਪੂਰਬਲੇ (ਜੁਗਾਂ ਦੇ)। ਗਣੰ = ਗਿਣੇ ਜਾਂਦੇ ਹਨ।
ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ- ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ;


ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ  

अम्बरीकु जयदेव त्रिलोचनु नामा अवरु कबीरु भणं ॥  

Ambrīk ja▫yḏev Ŧrilocẖan nāmā avar Kabīr bẖaṇaʼn.  

Ambreek, Jai Dayv, Trilochan, Naam Dayv and Kabeer are also remembered.  

ਅੰਬਰੀਕ, ਜੈਦੇਵ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਭੀ ਉਸ ਦੇ ਸੰਤ ਆਖੇ ਜਾਂਦੇ ਹਨ।  

ਅਵਰੁ = ਅਤੇ ਹੋਰ। ਭਣੰ = ਆਖੇ ਜਾਂਦੇ ਹਨ।
ਅੰਬਰੀਕ, ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ,


ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ  

तिन कौ अवतारु भयउ कलि भिंतरि जसु जगत्र परि छाइयउ ॥  

Ŧin kou avṯār bẖa▫ya▫o kal bẖinṯar jas jagṯar par cẖẖā▫i▫ya▫o.  

They were incarnated in this Dark Age of Kali Yuga; their praises have spread over all the world.  

ਉਹ ਕਲਜੁਗ ਅੰਦਰ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਉਤੇ ਫੈਲ ਗਈ ਸੀ।  

ਅਵਤਾਰੁ = ਜਨਮ। ਕਲਿ ਭਿੰਤਰਿ = ਕਲਜੁਗ ਵਿਚ। ਛਾਇਯਉ = ਖਿਲਰਿਆ ਹੈ।
ਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ- ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ।


ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥  

स्री गुर रामदास जयो जय जग महि तै हरि परम पदु पाइयउ ॥३॥  

Sarī gur Rāmḏās ja▫yo ja▫y jag mėh ṯai har param paḏ pā▫i▫ya▫o. ||3||  

O Great and Supreme Guru Raam Daas, Your Victory resounds across the universe. You have attained the supreme status of the Lord. ||3||  

ਤੇਰੀ ਫਤਹ ਸਾਰੇ ਸੰਸਾਰ ਅੰਦਰ ਗੂੰਜ ਰਹੀ ਹੈ। ਤੈਨੂੰ ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਰਾਪਤ ਹੋ ਗਿਆ ਹੈ।  

xxx ॥੩॥
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ ॥੩॥


ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ  

मनसा करि सिमरंत तुझै नर कामु क्रोधु मिटिअउ जु तिणं ॥  

Mansā kar simranṯ ṯujẖai nar kām kroḏẖ miti▫a▫o jo ṯiṇaʼn.  

Those who meditate in remembrance on You within their minds - their sexual desire and anger are taken away.  

ਜੋ ਇਨਸਾਨ, ਆਪਣੇ ਸਮੂਹ ਮਨ ਨਾਲ ਤੈਡਾ ਆਰਾਧਨ ਕਰਦੇ ਹਨ, ਉਨ੍ਹਾਂ ਦੀ ਸ਼ਹਿਵਤ ਅਤੇ ਗੱਸਾ ਨਾਸ ਹੋ ਜਾਂਦੇ ਹਨ।  

ਮਨਸਾ = ਮਨ ਦੀ ਬ੍ਰਿਤੀ। ਤਿਣੰ = ਉਹਨਾਂ ਦਾ।
ਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕ੍ਰੋਧ ਮਿਟ ਜਾਂਦਾ ਹੈ।


ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ  

बाचा करि सिमरंत तुझै तिन्ह दुखु दरिद्रु मिटयउ जु खिणं ॥  

Bācẖā kar simranṯ ṯujẖai ṯinĥ ḏukẖ ḏariḏar miti▫ya▫o jo kẖiṇaʼn.  

Those who remember You in meditation with their words, are rid of their poverty and pain in an instant.  

ਜੋ ਆਪਣੇ ਬਚਨਾਂ ਦੁਆਰਾ, ਤੈਡਾ ਚਿੰਤਨ ਕਰਦੇ ਹਨ ਉਹ ਇਕ ਮੁਹਤ ਵਿੱਚ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।  

ਬਾਚਾ = ਬਚਨ। ਖਿਣੰ = ਖਿਨ ਵਿਚ।
ਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ।


ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ੍ਯ ਭਟ ਜਸੁ ਗਾਇਯਉ  

करम करि तुअ दरस परस पारस सर बल्य भट जसु गाइयउ ॥  

Karam kar ṯu▫a ḏaras paras pāras sar bal▫y bẖat jas gā▫i▫ya▫o.  

Those who obtain the Blessed Vision of Your Darshan, by the karma of their good deeds, touch the Philosopher's Stone, and like BALL the poet, sing Your Praises.  

ਜਿਨ੍ਹਾਂ ਉੱਤੇ ਤੂੰ ਮਿਹਰ ਧਾਰਦਾ ਹੈ, ਹੇ ਗੁਰਦੇਵ! ਉਹ ਤੇਰਾ ਦਰਸ਼ਨ ਦੇਖ ਕੇ ਰਸਾਇਣ ਦੀ ਮਾਨੰਦ ਥੀ ਵੰਞਦੇ ਹਨ। ਬਲ, ਭੱਟ, ਤੇਰੀਆਂ ਸਿਫਤਾਂ ਗਾਹਿਨ ਕਰਦਾ ਹੈ।  

ਕਰਮ ਕਰਿ = ਕਰਮਾਂ ਦੁਆਰਾ (ਭਾਵ, ਸਰੀਰ ਦੇ ਇੰਦ੍ਰੇ ਵਰਤ ਕੇ)। ਪਾਰਸ ਸਰ = (ਉਹ) ਪਾਰਸ ਸਮਾਨ (ਹੋ ਜਾਂਦੇ ਹਨ)। ਸਰ = ਬਰਾਬਰ, ਵਰਗੇ। ਤੁਅ = ਤੇਰਾ (तव)
ਹੇ ਗੁਰੂ ਰਾਮਦਾਸ ਜੀ! ਬਲ੍ਯ੍ਯ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ।


ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥  

स्री गुर रामदास जयो जय जग महि तै हरि परम पदु पाइयउ ॥४॥  

Sarī gur Rāmḏās ja▫yo ja▫y jag mėh ṯai har param paḏ pā▫i▫ya▫o. ||4||  

O Great and Supreme Guru Raam Daas, Your Victory resounds across the universe. You have attained the supreme status of the Lord. ||4||  

ਤੈਡੀ ਫਤਹ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।  

xxx ॥੪॥
ਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੪॥


ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ  

जिह सतिगुर सिमरंत नयन के तिमर मिटहि खिनु ॥  

Jih saṯgur simranṯ na▫yan ke ṯimar mitėh kẖin.  

Those who meditate in remembrance on the True Guru - the darkness of their eyes is removed in an instant.  

ਜੋ ਕੋਈ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਉਸ ਦੀਆਂ ਅੱਖਾਂ ਦਾ ਅਨ੍ਹੇਰਾ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ।  

ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ।
ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ,


ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ  

जिह सतिगुर सिमरंथि रिदै हरि नामु दिनो दिनु ॥  

Jih saṯgur simranth riḏai har nām ḏino ḏin.  

Those who meditate in remembrance on the True Guru within their hearts, are blessed with the Lord's Name, day by day.  

ਜੋ ਕੋਈ ਆਪਣੇ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਰੱਬ ਦਾ ਨਾਮ ਰੋਜ਼-ਬ-ਰੋਜ਼ ਉਸ ਦੇ ਮਨ ਵਿੱਚ ਰਮੀ ਜਾਂਦਾ ਹੈ।  

ਰਿਦੈ = ਹਿਰਦੇ ਵਿਚ।
ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);


ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ  

जिह सतिगुर सिमरंथि जीअ की तपति मिटावै ॥  

Jih saṯgur simranth jī▫a kī ṯapaṯ mitāvai.  

Those who meditate in remembrance on the True Guru within their souls - the fire of desire is extinguished for them.  

ਜੋ ਕੋਈ ਸੱਚੇ ਗੁਰਾਂ ਦਾ ਚਿੰਤਨ ਕਰਦਾ ਹੈ, ਉਸ ਦੇ ਮਨ ਦੀ ਅੱਗ ਬੁਝ ਜਾਂਦੀ ਹੈ।  

xxx
ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,


ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ  

जिह सतिगुर सिमरंथि रिधि सिधि नव निधि पावै ॥  

Jih saṯgur simranth riḏẖ siḏẖ nav niḏẖ pāvai.  

Those who meditate in remembrance on the True Guru, are blessed with wealth and prosperity, supernatural spiritual powers and the nine treasures.  

ਜੋ ਕੋਈ ਸੱਚੇ ਗੁਰਾਂ ਦਾ ਚਿਤਨ ਕਰਦਾ ਹੈ, ਉਹ ਦੌਲਤ, ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਲੇ ਪਾ ਲੈਂਦਾ ਹੈ।  

xxx
ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;


ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ  

सोई रामदासु गुरु बल्य भणि मिलि संगति धंनि धंनि करहु ॥  

So▫ī Rāmḏās gur bal▫y bẖaṇ mil sangaṯ ḏẖan ḏẖan karahu.  

So speaks BALL the poet: Blessed is Guru Raam Daas; joining the Sangat, the Congregation, call Him blessed and great.  

ਇਹੋ ਜਹੇ ਗੁਰੂ ਰਾਮਦਾਸ ਜੀ ਹਨ, ਬਲ ਭੱਟ ਕਹਿੰਦਾ ਹੈ, ਸਾਧ-ਸੰਗਤ ਨਾਲ ਜੁੜ ਕੇ ਤੂੰ ਉਨ੍ਹਾਂ ਨੂੰ ਮੁਬਾਰਕ, ਹਾਂ, ਸਚ ਮੁਚ ਮੁਬਾਰਕ ਕਹੋ।  

ਭਣਿ = ਆਖ।
ਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ',


ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥  

जिह सतिगुर लगि प्रभु पाईऐ सो सतिगुरु सिमरहु नरहु ॥५॥५४॥  

Jih saṯgur lag parabẖ pā▫ī▫ai so saṯgur simrahu marahu. ||5||54||  

Meditate on the True Guru, O men, through Whom the Lord is obtained. ||5||54||  

ਹੇ ਬੰਦਿਓ! ਤੁਸੀਂ ਉਸ ਸੱਚੇ ਗੁਰਾਂ ਦਾ ਆਰਾਧਨ ਕਰੋ ਜਿਸ ਸੱਚੇ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਾਇਆ ਜਾਂਦਾ ਹੈ।  

ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ! ॥੫॥੫੪॥
ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥


ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਛੋਡਿਓ ਪਾਸੁ  

जिनि सबदु कमाइ परम पदु पाइओ सेवा करत न छोडिओ पासु ॥  

Jin sabaḏ kamā▫e param paḏ pā▫i▫o sevā karaṯ na cẖẖodi▫o pās.  

Living the Word of the Shabad, He attained the supreme status; while performing selfless service, He did not leave the side of Guru Amar Daas.  

ਐਸੇ ਹਨ ਗੁਰਦੇਵ! ਜੋ ਨਾਮ ਦੀ ਕਮਾਈ ਕਰ, ਮਹਾਨ ਪਦਵੀ ਨੂੰ ਪਰਤਾਪ ਹੋਏ ਅਤੇ ਜਿਨ੍ਹਾਂ ਨੇ ਘਾਲ ਕਮਾਉਦਿਆਂ ਹੋਇਆ ਗੁਰੂ ਅਮਰਦਾਸ ਜੀ ਦੇ ਸਾਥ ਨੂੰ ਨਹੀਂ ਸੀ ਛਡਿਆ।  

ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਾਸੁ = ਪਾਸਾ, ਸਾਥ।
ਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ,


ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ  

ता ते गउहरु ग्यान प्रगटु उजीआरउ दुख दरिद्र अंध्यार को नासु ॥  

Ŧā ṯe ga▫uhar ga▫yān pargat ujī▫āra▫o ḏukẖ ḏariḏar anḏẖ▫yār ko nās.  

From that service, the light from the jewel of spiritual wisdom shines forth, radiant and bright; it has destroyed pain, poverty and darkness.  

ਉਸ ਘਾਲ ਤੋਂ, ਬ੍ਰਹਮ-ਬੋਧ ਦੇ ਜਵੇਹਰ ਦਾ ਪ੍ਰਕਾਸ਼ ਜਾਹਰ ਹੋ ਆਇਆ, ਜਿਸ ਦੁਆਰਾ ਕਸ਼ਟ, ਕੰਗਾਲਤਾ ਅਤੇ ਅਨ੍ਹੇਰਾ ਨਸ਼ਟ ਹੋ ਗਏ।  

ਤਾ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਗਉਹਰੁ = ਮੋਤੀ (ਵਾਂਗ ਉੱਜਲ)। ਗ੍ਯ੍ਯਾਨ ਉਜੀਆਰਉ = ਗਿਆਨ ਦਾ ਚਾਨਣਾ। ਅੰਧ੍ਯ੍ਯਾਰ = ਹਨੇਰਾ। ਕੋ = ਦਾ।
ਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।


        


© SriGranth.org, a Sri Guru Granth Sahib resource, all rights reserved.
See Acknowledgements & Credits