Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ  

Kabeer, the fish is in the shallow water; the fisherman has cast his net.  

ਥੋਰੈ ਜਲਿ = ਥੋੜ੍ਹੇ ਪਾਣੀ ਵਿਚ। ਥੋਰੈ ਜਲਿ ਮਾਛੁਲੀ = ਥੋੜ੍ਹੇ ਪਾਣੀ ਵਿਚ ਮੱਛੀ।
ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ)।


ਇਹ ਟੋਘਨੈ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥  

You shall not escape this little pool; think about returning to the ocean. ||49||  

ਇਹ ਟੋਘਨੈ = ਇਸ ਟੋਏ ਵਿਚ, ਇਸ ਛੱਪੜ ਵਿਚ, ਇਹਨਾਂ ਹੋਛੇ ਆਸਰਿਆਂ ਦੇ ਅਧੀਨ ਰਿਹਾਂ। ਸਮ੍ਹ੍ਹਾਲਿ = ਸੰਭਾਲ, ਸਾਂਭ, ਆਸਰਾ ਲੈ ॥੪੯॥
ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ॥੪੯॥


ਕਬੀਰ ਸਮੁੰਦੁ ਛੋਡੀਐ ਜਉ ਅਤਿ ਖਾਰੋ ਹੋਇ  

Kabeer, do not leave the ocean, even if it is very salty.  

ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ।
ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;


ਪੋਖਰਿ ਪੋਖਰਿ ਢੂਢਤੇ ਭਲੋ ਕਹਿਹੈ ਕੋਇ ॥੫੦॥  

If you poke around searching from puddle to puddle, no one will call you smart. ||50||  

ਪੋਖਰ = (Skt. पुष्कर a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ = ਕੋਈ ਨਹੀਂ ਆਖਦਾ ॥੫੦॥
ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥


ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ  

Kabeer, those who have no guru are washed away. No one can help them.  

ਗੁਸਾਂਈ = ਗੋ-ਸਾਈਂ, ਧਰਤੀ ਦਾ ਸਾਈਂ, ਪ੍ਰਭੂ-ਖਸਮ। ਨਿਗੁਸਾਇਆ = ਨਿ-ਖਸਮਾ। ਨਿ ਗੁਸਾਂਏਂ = ਨਿ-ਖਸਮੇ। ਬਹਿ ਗਏ = ਰੁੜ੍ਹ ਗਏ। ਥਾਂਘੀ = ਮਲਾਹ, ਗੁਰੂ-ਮਲਾਹ।
ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।


ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥  

Be meek and humble; whatever happens is what the Creator Lord does. ||51||  

ਦੀਨ = ਦੀਨਤਾ, ਨਿਮ੍ਰਤਾ। ਆਪੁਨੀ = (ਜਿਨ੍ਹਾਂ ਨੇ) ਆਪਣੀ (ਬਣਾਈ)। ਕਰਤੇ ਹੋਇ ਸੁ ਹੋਇ = ਕਰਤਾਰ ਵਲੋਂ ਜੋ ਹੁੰਦਾ ਹੈ ਸੋ (ਸਹੀ) ਹੁੰਦਾ ਹੈ, ਉਹਨਾਂ ਨੂੰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ ॥੫੧॥
ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥


ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ  

Kabeer, even the dog of a devotee is good, while the mother of the faithless cynic is bad.  

ਬੈਸਨਉ = ਪਰਮਾਤਮਾ ਦਾ ਭਗਤ। ਕੂਕਰਿ = ਕੁੱਤੀ (ਕੂਕਰੁ = ਕੁੱਤਾ)। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਮਨਮੁਖ। ਮਾਇ = ਮਾਂ। ਬੁਰੀ = ਭੈੜੀ, ਮੰਦ-ਭਾਗਣ।
ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;


ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥  

The dog hears the Praises of the Lord's Name, while the other is engaged in sin. ||52||  

ਓਹ = (ਇਹ ਲਫ਼ਜ਼ ਪੁਲਿੰਗ ਹੈ, ਲਫ਼ਜ਼ 'ਉਹ' ਇਸਤ੍ਰੀ ਲਿੰਗ ਹੈ) ਉਹ ਭਗਤ। ਜਸੁ = ਵਡਿਆਈ। ਬਿਸਾਹਣ = ਵਿਹਾਝਣ ॥੫੨॥
ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥


ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ  

Kabeer, the deer is weak, and the pool is lush with green vegetation.  

ਦੂਬਲਾ = ਦੁਬਲਾ, ਕਮਜ਼ੋਰ। ਹਰਨਾ = ਜੀਵ-ਹਰਨ। ਇਹੁ = ਇਹ ਜਗਤ। ਇਹੁ ਤਾਲੁ = ਇਹ, ਜਗਤ-ਰੂਪ ਤਲਾਬ। ਹਰੀਆਰਾ = ਹਰਿਆਵਲਾ, ਜਿਸ ਵਿਚ ਮਾਇਕ ਭੋਗਾਂ ਦੀ ਹਰਿਆਵਲ ਹੈ।
ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।


ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥  

Thousands of hunters are chasing after the soul; how long can it escape death? ||53||  

ਅਹੇਰੀ = ਸ਼ਿਕਾਰੀ, ਬੇਅੰਤ ਵਿਕਾਰ। ਏਕੁ = ਇਕੱਲਾ। ਜੀਉ = ਜੀਵ, ਜਿੰਦ। ਕੇਤਾ ਕਾਲੁ = ਕਿਤਨਾ ਕੁ ਸਮਾ? ਬਹੁਤ ਚਿਰ ਤਕ ਨਹੀਂ। ਬੰਚਉ = ਮੈਂ ਬਚ ਸਕਦਾ ਹਾਂ ॥੫੩॥
ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥


ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ  

Kabeer, some make their homes on the banks of the Ganges, and drink pure water.  

ਤੀਰ = ਕੰਢਾ। ਜੁ = ਜੇ। ਕਰਹਿ = ਤੂੰ ਬਣਾ ਲਏਂ। ਨਿਰਮਲ = ਸਾਫ਼। ਨੀਰੁ = ਪਾਣੀ।
ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,


ਬਿਨੁ ਹਰਿ ਭਗਤਿ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥  

Without devotional worship of the Lord, they are not liberated. Kabeer proclaims this. ||54||  

ਮੁਕਤਿ = ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ। ਇਉ ਕਹਿ = ਇਸ ਤਰ੍ਹਾਂ ਆਖ ਕੇ। ਰਮੇ = (ਪ੍ਰਭੂ ਦਾ ਨਾਮ) ਸਿਮਰਦਾ ਹੈ ॥੫੪॥
ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥


ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ  

Kabeer, my mind has become immaculate, like the waters of the Ganges.  

xxx
ਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,


ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥  

The Lord follows after me, calling, "Kabeer! Kabeer!" ||55||  

xxx ॥੫੫॥
ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ('ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ॥੫੫॥


ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ  

Kabeer, turmeric is yelow, and lime is white.  

ਹਰਦੀ = ਹਲਦੀ। ਪੀਅਰੀ = ਪੀਲੀ, ਪੀਲੇ ਰੰਗ ਦੀ। ਊਜਲ ਭਾਇ = ਚਿੱਟੇ ਰੰਗ ਤੇ, ਚਿੱਟਾ।
ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ)


ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥  

You shall meet the Beloved Lord, only when both colors are lost. ||56||  

ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਤਉ = ਤਦੋਂ। ਦੋਨਉ ਬਰਨ = ਦੋਵੇਂ ਉੱਚੀ ਤੇ ਨੀਵੀਂ ਜਾਤਿ (ਦਾ ਵਿਤਕਰਾ) ॥੫੬॥
ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ॥੫੬॥


ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਰਹਾਇ  

Kabeer, turmeric has lost its yellow color, and no trace of lime's whiteness remains.  

ਪੀਰਤਨੁ = ਪਿਲੱਤਣ, ਪੀਲਾ ਰੰਗ। ਹਰੈ = ਦੂਰ ਕਰ ਦੇਂਦੀ ਹੈ। ਚੂਨ ਚਿਹਨੁ = ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨ ਰਹਾਇ = ਨਹੀਂ ਰਹਿੰਦਾ।
ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।


ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥  

I am a sacrifice to this love, by which social class and status, color and ancestry are taken away. ||57||  

ਬਲਿਹਾਰੀ = ਸਦਕੇ, ਕੁਰਬਾਨ। ਜਿਹ = ਜਿਸ ਪ੍ਰੀਤ ਦੀ ਬਰਕਤਿ ਨਾਲ ॥੫੭॥
ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥


ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ  

Kabeer, the door of liberation is very narrow, less than the width of a mustard seed.  

ਮੁਕਤਿ ਦੁਆਰਾ = ਉਹ ਦਰਵਾਜ਼ਾ ਜਿਸ ਵਿਚੋਂ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੋ ਸਕਦੀ ਹੈ। ਸੰਕੁਰਾ = ਭੀੜਾ। ਦਸਏਂ ਭਾਇ = ਦਸਵਾਂ ਹਿੱਸਾ।
ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,


ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥  

Your mind is larger than an elephant; how will it pass through? ||58||  

ਮੈਗਲ = (Skt. मदकल) ਮਸਤ ਹਾਥੀ, ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਦੇ ਅਹੰਕਾਰ ਨਾਲ ਹਾਥੀ ਵਾਂਗ ਮਸਤਿਆ ਹੋਇਆ। ਕਿਉ ਕੈ = ਕਿਉ ਕਰਿ? ਕਿਵੇਂ? ਕਿਸ ਤਰ੍ਹਾਂ? (ਭਾਵ, ਨਹੀਂ)। ਨਿਕਸੋ ਜਾਇ = ਲੰਘਿਆ ਜਾਏ ॥੫੮॥
ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ॥੫੮॥


ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ  

Kabeer, if I meet such a True Guru, who mercifully blesses me with the gift,  

ਤੁਠਾ = ਪ੍ਰਸੰਨ ਹੋ ਕੇ। ਪਸਾਉ = ਪ੍ਰਸਾਦ, ਮੇਹਰ, ਕਿਰਪਾ।
ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,


ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥  

then the door of liberation will open wide for me, and I will easily pass through. ||59||  

ਮੋਕਲਾ = ਖੁਲ੍ਹਾ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ਟਿਕ ਕੇ, 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਘਬਰਾਹਟ ਤੋਂ ਪਰੇ ਰਹਿ ਕੇ। ਆਵਉ ਜਾਉ = ਬੇਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥
ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥


ਕਬੀਰ ਨਾ ਮੋੁਹਿ ਛਾਨਿ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ  

Kabeer, I have no hut or hovel, no house or village.  

ਮੋੁਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਇਕ ਮਾਤ੍ਰਾ ਘਟਾਣੀ ਹੈ) ਮੇਰੇ ਪਾਸ। ਛਾਨਿ = ਛੰਨ। ਛਾਪਰੀ = ਕੁੱਲੀ। ਗਾਉ = ਪਿੰਡ।
ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;


ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨਾਉ ॥੬੦॥  

I hope that the Lord will not ask who I am. I have no social status or name. ||60||  

ਮਤ = ਮਤਾਂ, ਸ਼ਾਇਦ। ਮੇਰੇ = ਮੇਰੇ ਪਾਸ (ਆਸਰਾ)। ਨਾਉ = ਨਾਮਣਾ, ਮਲਕੀਅਤ ਦੀ ਵਡਿਆਈ ॥੬੦॥
ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥


ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਹਰਿ ਕੈ ਦੁਆਰ  

Kabeer, I long to die; let me die at the Lord's Door.  

ਮੁਹਿ = ਮੈਨੂੰ। ਮਰਨੇ ਕਾ = ਆਪਾ-ਭਾਵ ਮਿਟਾਣ ਦਾ, ਚੰਗੇ ਕਰਮ ਉੱਚੀ ਜਾਤਿ ਅਤੇ ਮਲਕੀਅਤ ਦੇ ਮਾਣ ਵਲੋਂ ਮਰਨ ਦਾ। ਚਾਉ = ਤਾਂਘ। ਮਰਉ = ਜੇ ਮੈਂ ਇਹ ਮਰਨੀ ਮਰਨਾ ਚਾਹੁੰਦਾ ਹਾਂ। ਤ = ਤਾਂ।
ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,


ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥  

I hope that the Lord does not ask, "Who is this, lying at my door?" ||61||  

ਬਾਰ = ਦਰਵਾਜ਼ੇ ਤੇ ॥੬੧॥
(ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥


ਕਬੀਰ ਨਾ ਹਮ ਕੀਆ ਕਰਹਿਗੇ ਨਾ ਕਰਿ ਸਕੈ ਸਰੀਰੁ  

Kabeer, I have not done anything; I shall not do anything; my body cannot do anything.  

ਨਾਹ ਹਮ ਕੀਆ = ਮੈਂ ਇਹ ਕੰਮ ਨਹੀਂ ਕੀਤਾ, ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ "ਲਾਖ ਅਹੇਰੀ" ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ। ਨ ਕਰਹਿਗੇ = ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਮੈਂ ਇਹਨਾਂ ਵਿਕਾਰਾਂ ਦਾ ਟਾਕਰਾ ਖ਼ੁਦ ਕਰ ਸਕਾਂ। ਨਾ ਕਰਿ ਸਕੈ ਸਰੀਰੁ = ਮੇਰਾ ਇਹ ਸਰੀਰ ਭੀ ਆਪਣੇ ਆਪ ਇਤਨੀ ਹਿੰਮਤ ਕਰਨ-ਯੋਗਾ ਨਹੀਂ, ਕਿਉਂਕਿ ਇਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਪ੍ਰੇਰ ਰਹੇ ਹਨ।
ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ 'ਲਾਖ ਅਹੇਰੀ' ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।


ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥  

I do not know what the Lord has done, but the call has gone out: "Kabeer, Kabeer". ||62||  

ਕਿਆ ਜਾਨਉ = ਕੀਹ ਪਤਾ? ਕੋਈ ਅਜਬ ਗੱਲ ਨਹੀਂ ਕਿ, ਅਸਲ ਗੱਲ ਇਹੀ ਹੋਵੇਗੀ ਕਿ। ਕਿਛੁ = ਜੋ ਕੁਝ ਕੀਤਾ ਹੈ, ਕਾਮਾਦਿਕਾਂ ਨੂੰ ਜਿੱਤ ਕੇ ਜੋ ਭੀ ਭਗਤੀ ਕੀਤੀ ਹੈ। ਕਬੀਰੁ = ਵੱਡਾ ॥੬੨॥
ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ॥੬੨॥


ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ  

Kabeer, if someone utters the Name of the Lord even in dreams,  

ਸੁਪਨੈ ਹੂ = ਸੁਪਨੇ ਵਿਚ। ਬਰੜਾਇ ਕੈ = ਸੁੱਤੇ ਪਿਆਂ ਸੁਪਨੇ ਆਉਣ ਤੇ ਕਈ ਵਾਰੀ ਗੱਲਾਂ ਕਰਨ ਲੱਗ ਪਈਦੀਆਂ ਹਨ, ਇਸ ਨੂੰ ਬਰੜਾਉਣਾ ਆਖੀਦਾ ਹੈ। ਜਿਹ ਮੁਖਿ = ਜਿਸ ਮਨੁੱਖ ਦੇ ਮੂੰਹੋਂ। ਨਿਕਸੈ = ਨਿਕਲੇ।
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,


ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥  

I would make my skin into shoes for his feet. ||63||  

ਪਗ = ਪੈਰ। ਪਾਨਹੀ = (Skt. ਉਪਾਨਹ) ਜੁੱਤੀ। ਚਾਮੁ = ਚੰਮ, ਖੱਲ ॥੬੩॥
ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥


ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ  

Kabeer, we are puppets of clay, but we take the name of mankind.  

ਪੂਤਰੇ = ਪੁਤਲੇ। ਰਾਖਿਓੁ = ('ੳ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ 'ਰਾਖਿਓ' ਹੈ, ਇਥੇ ਪਾਠ ਦੀ ਚਾਲ ਨੂੰ ਠੀਕ ਰੱਖਣ ਲਈ 'ਰਾਖਿਉ' ਪੜ੍ਹਨਾ ਹੈ)
ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ);


ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥  

We are guests here for only a few days, but we take up so much space. ||64||  

ਪਾਹੁਨੇ = ਪ੍ਰਾਹੁਣੇ। ਰੂੰਧਹਿ = ਅਸੀਂ ਮੱਲਦੇ ਹਾਂ। ਠਾਉ = ਥਾਂ। ਬਡ ਬਡ = ਵਧੀਕ ਵਧੀਕ, ਹੋਰ ਹੋਰ। ਮਾਨਸੁ = ਮਨੁੱਖ ॥੬੪॥
ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥


ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ  

Kabeer, I have made myself into henna, and I grind myself into powder.  

ਮਹਿਦੀ ਕਰਿ = ਮਹਿੰਦੀ ਵਾਂਗ। ਘਾਲਿਆ = ਘਾਲ-ਮੇਹਨਤ ਕੀਤੀ। ਆਪੁ = ਆਪਣੇ ਆਪ ਨੂੰ। ਪੀਸਾਇ ਪੀਸਾਇ = ਪੀਹ ਪੀਹ ਕੇ, ਤਪ ਆਦਿਕਾਂ ਦੇ ਕਸ਼ਟ ਦੇ ਦੇ ਕੇ।
ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ)


ਤੈ ਸਹ ਬਾਤ ਪੂਛੀਐ ਕਬਹੁ ਲਾਈ ਪਾਇ ॥੬੫॥  

But You, O my Husband Lord, have not asked about me; You have never applied me to Your Feet. ||65||  

ਸਹ = ਹੇ ਖਸਮ! ਤੈ ਬਾਤ ਨ ਪੂਛੀਐ = ਤੂੰ ਵਾਤ ਭੀ ਨਾ ਪੁੱਛੀ, ਤੂੰ ਧਿਆਨ ਭੀ ਨਾਹ ਕੀਤਾ, ਤੂੰ ਪਰਤ ਕੇ ਤੱਕਿਆ ਭੀ ਨਾਹ। ਕਬਹੁ = ਕਦੇ ਭੀ। ਨ ਲਾਈ ਪਾਇ = ਪੈਰੀਂ ਨਾਹ ਲਾਈ, ਚਰਨਾਂ ਵਿਚ ਨਾਹ ਜੋੜਿਆ (ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰੀਂ ਲਾਉਂਦਾ ਹੈ) ॥੬੫॥
ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥


ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ  

Kabeer, that door, through which people never stop coming and going -  

ਹਟਕੈ = ਰੋਕ ਪਾਂਦਾ ਹੈ, ਟੋਕਦਾ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਰੋਕਦਾ ਹੈ। ਆਵਤ ਜਾਤਿਅਹੁ = ਆਉਣ ਜਾਣ ਵਾਲੇ ਨੂੰ, ਜੋ ਸਦਾ ਆਉਂਦਾ ਜਾਂਦਾ ਰਹੇ, ਜੋ ਸਦਾ ਟਿਕਿਆ ਰਹੇ, ਸਦਾ ਟਿਕੇ ਰਹਿਣ ਵਾਲੇ ਨੂੰ। ਕੋਇ = 'ਲਾਖ ਅਹੇਰੀ', 'ਪਾਂਚਉ ਲਰਿਕ' ਵਿਚੋਂ ਕੋਈ ਭੀ।
ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,


ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥  

how can I leave such a door as that? ||66||  

ਕੈਸੇ ਛੋਡੀਐ = ਛੱਡਣਾ ਨਹੀਂ ਚਾਹੀਦਾ। ਐਸਾ = ਅਜੇਹਾ। ਦਰੁ = ਦਰਵਾਜ਼ਾ, ਪ੍ਰਭੂ ਦੇ ਚਰਨ, ਪ੍ਰਭੂ ਦਾ ਆਸਰਾ ॥੬੬॥
ਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥


ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ  

Kabeer, I was drowning, but the waves of virtue saved me in an instant.  

ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤ-ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤ ਸਾਲਾਹ-ਰੂਪ ਲਹਿਰ ਦੇ ਹੁਲਾਰੇ ਨਾਲ।
ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।


        


© SriGranth.org, a Sri Guru Granth Sahib resource, all rights reserved.
See Acknowledgements & Credits