Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ  

Is there any such friend, who can untie this difficult knot?  

ਜਿ = ਜਿਹੜਾ। ਤੋਰੈ = ਤੋੜ ਦੇਵੇ। ਬਿਖਮ = ਔਖੀ। ਗਾਂਠਿ = ਗੰਢ।
ਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ।


ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥  

O Nanak, the One Supreme Lord and Master of the earth reunites the separated ones. ||15||  

ਸ੍ਰੀਧਰ = ਲੱਛਮੀ ਦਾ ਆਸਰਾ। ਲੇਇ ਸਾਂਠਿ = ਗੰਢ ਲੈਂਦਾ ਹੈ ॥੧੫॥
ਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ॥੧੫॥


ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ  

I run around in all directions, searching for the love of God.  

ਧਾਵਉ = ਧਾਵਉਂ, ਮੈਂ ਦੌੜਦਾ ਹਾਂ। ਦਸਾ = ਦਿਸ਼ਾ, ਪਾਸੇ (ਦਸ਼ਾ = ਹਾਲਤ)। ਪੰਚ
ਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,


ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ  

The five evil enemies are tormenting me; how can I destroy them?  

ਦੂਤ = (ਕਾਮਾਦਿਕ) ਪੰਜ ਵੈਰੀ। ਮਤਾਵਹਿ = ਸਤਾਂਦੇ ਰਹਿੰਦੇ ਹਨ (ਬਹੁ-ਵਚਨ)। ਕਵਨ ਬਿਧਿ = ਕਿਸ ਤਰੀਕੇ ਨਾਲ?
(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?


ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ  

Shoot them with the sharp arrows of meditation on the Name of God.  

ਤੀਖਣ = ਤੇਜ਼, ਤ੍ਰਿੱਖੇ। ਚਲਾਇ = ਚਲਾ ਕੇ। ਧਾਈਐ = ਸਿਮਰਨਾ ਚਾਹੀਦਾ ਹੈ।
(ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। (ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ-yy


ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥  

O Lord! The way to slaughter these terrible sadistic enemies is obtained from the Perfect Guru. ||16||  

ਮਹਾਂ ਬਿਖਾਦੀ = ਵੱਡੇ ਝਗੜਾਲੂ। ਘਾਤ = ਮੌਤ, ਮਾਰਨਾ। ਪਾਈਐ = ਮਿਲ ਪੈਂਦਾ ਹੈ ॥੧੬॥
ਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ॥੧੬॥


ਸਤਿਗੁਰ ਕੀਨੀ ਦਾਤਿ ਮੂਲਿ ਨਿਖੁਟਈ  

The True Guru has blessed me with the bounty which shall never be exhausted.  

ਦਾਤਿ = ਨਾਮ ਦੀ ਦਾਤਿ। ਮੂਲਿ = ਬਿਲਕੁਲ। ਨਿਖੁਟਈ = ਮੁੱਕਦੀ।
ਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ- ਦਾਤ ਕਦੇ ਭੀ ਨਹੀਂ ਮੁੱਕਦੀ,


ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ  

Eating and consuming it, all the Gurmukhs are emancipated.  

ਭੁੰਚਹੁ = ਵਰਤੋ। ਸਭਿ = ਸਾਰੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਛੁਟਈ = ਛੁਟੈ, ਵਿਕਾਰਾਂ ਤੋਂ ਬਚ ਜਾਂਦਾ ਹੈ।
ਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ।


ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ  

The Lord, in His Mercy, has blessed me with the treasure of the Ambrosial Naam.  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਨਿਧਾਨੁ = ਖ਼ਜ਼ਾਨਾ। ਤੁਸਿ = ਪ੍ਰਸੰਨ ਹੋ ਕੇ, ਤ੍ਰੁੱਠ ਕੇ।
ਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ।


ਨਾਨਕ ਸਦਾ ਅਰਾਧਿ ਕਦੇ ਜਾਂਹਿ ਮਰਿ ॥੧੭॥  

O Nanak, worship and adore the Lord, who never dies. ||17||  

ਅਰਾਧਿ = ਸਿਮਰਿਆ ਕਰ ॥੧੭॥
ਹੇ ਨਾਨਕ! (ਆਖ-ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ॥੧੭॥


ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ  

Wherever the Lord's devotee goes is a blessed, beautiful place.  

ਜਿਥੈ = ਜਿਸ ਥਾਂ ਤੇ। ਜਾਏ = ਜਾਂਦਾ ਹੈ, ਜਾ ਬੈਠਦਾ ਹੈ। ਸੁ = ਉਹ (ਇਕ-ਵਚਨ)।
ਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,


ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ  

All comforts are obtained, meditating on the Lord's Name.  

ਸਗਲੇ = ਸਾਰੇ।
ਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ।


ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ  

People praise and congratulate the devotee of the Lord, while the slanderers rot and die.  

ਜੀਅ = (ਸਾਰੇ) ਜੀਅ। ਕਰਨਿ = ਕਰਦੇ ਹਨ, ਕਰਨ ਲੱਗ ਪੈਂਦੇ ਹਨ। ਜੈਕਾਰੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਪਚਿ = ਸੜ ਕੇ, (ਈਰਖਾ ਦੀ ਅੱਗ ਨਾਲ) ਸੜ ਕੇ। ਮੁਏ = ਆਤਮਕ ਮੌਤ ਸਹੇੜ ਲੈਂਦੇ ਹਨ।
(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ।


ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥  

Says Nanak, O friend, chant the Naam, and your mind shall be filled with bliss. ||18||  

ਮਨਿ = ਮਨ ਵਿਚ। ਜਪਿ = ਜਪ ਕੇ ॥੧੮॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ॥੧੮॥


ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ  

The mortal never serves the Immaculate Lord, the Purifier of sinners.  

ਪਾਵਨ = ਪਵਿੱਤਰ-ਸਰੂਪ ਹਰੀ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕਤਹ ਨਹੀ = ਕਦੇ ਭੀ ਨਹੀਂ। ਸੇਵੀਐ = ਸਿਮਰਿਆ ਜਾ ਸਕਦਾ।
(ਮਾਇਆ ਦੇ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ


ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ  

The mortal wastes away in false pleasures. How long can this go on?  

ਝੂਠੇ ਰੰਗਿ = ਨਾਸਵੰਤ ਪਦਾਰਥਾਂ ਦੇ ਪਿਆਰ-ਰੰਗ ਵਿਚ। ਖੁਆਰੁ = ਦੁਖੀ, ਔਖਾ। ਕਹਾਂ ਲਗੁ = ਕਦ ਤਕ? ਬਹੁਤਾ ਚਿਰ ਨਹੀਂ। ਖੇਵੀਐ = (ਜ਼ਿੰਦਗੀ ਦੀ) ਬੇੜੀ ਚਲਾ ਸਕੀਦੀ।
ਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ।


ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ  

Why do you take such pleasure, looking at this mirage?  

ਹਰਿਚੰਦਉਰੀ = ਹਰਿਚੰਦ ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ।
(ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ)।


ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥  

O Lord! I am a sacrifice to those who are known and approved in the Court of the Lord. ||19||  

ਹਉ = ਮੈਂ। ਜਿ = ਜਿਹੜੇ। ਦਰਗਹਿ = ਪਰਮਾਤਮਾ ਦੀ ਹਜ਼ੂਰੀ ਵਿਚ ॥੧੯॥
ਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ॥੧੯॥


ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ  

The fool commits countless foolish actions and so many sinful mistakes.  

ਗਵਾਰ = ਮੂਰਖ। ਘਨ = ਬਹੁਤ। ਕਰਮ ਬਿਕਾਰ = ਵਿਕਾਰਾਂ ਦੇ ਕੰਮ।
ਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ।


ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ  

The fool's body smells rotten, and turns to dust.  

ਦ੍ਰੁਗੰਧਤ = ਵਿਕਾਰਾਂ ਦੀ ਗੰਦਗੀ। ਵਾਸੁ = ਨਿਵਾਸ। ਸਠ = ਮੂਰਖ। ਛਾਰੁ = ਸੁਆਹ (ਦੇ ਬਰਾਬਰ)। ਛਾਰੁ ਤਨ = ਮਿੱਟੀ ਵਿਚ ਰੁਲਿਆ ਸਰੀਰ।
ਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ)।


ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ  

He wanders lost in the darkness of pride, and never thinks of dying.  

ਫਿਰਤਉ = ਫਿਰਦਾ ਹੈ। ਗਰਬ ਗੁਬਾਰਿ = ਅਹੰਕਾਰ ਦੇ ਹਨੇਰੇ ਵਿਚ। ਮਰਣੁ = ਮੌਤ। ਜਾਨਈ = ਜਾਨੈ, ਜਾਣਦਾ।
(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ।


ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥  

O Lord! The mortal gazes upon the mirage; why does he think it is true? ||20||  

ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ। ਕਾਹੇ = ਕਿਉਂ? ਸਚੁ = ਸਦਾ-ਥਿਰ। ਮਾਨਈ = ਮਾਨੈ, ਮੰਨਦਾ ਹੈ ॥੨੦॥
ਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ॥੨੦॥


ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ  

When someone's days are over, who can save him?  

ਜਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਪੂਜੈ = ਅਖ਼ੀਰ ਤੇ ਪਹੁੰਚ ਜਾਂਦੀ ਹੈ, ਖ਼ਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਅਉਧ = (ਉਮਰ ਦੀ) ਮਿਆਦ, ਆਖ਼ਰੀ ਹੱਦ। ਰਾਖਈ = ਰਾਖੈ, ਰੱਖ ਸਕਦਾ ਹੈ, ਮੌਤ ਤੋਂ ਬਚਾ ਸਕਦਾ ਹੈ।
ਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ।


ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ  

How long can the physicians go on, suggesting various therapies?  

ਬੈਦਕ = ਹਿਕਮਤ-ਵਿੱਦਿਆ। ਉਪਾਵ = ਹੀਲੇ, ਢੰਗ। ਕਹਾਂ ਲਉ = ਕਿੱਥੋਂ ਤਕ? ਭਾਖਈ = ਭਾਖੈ, ਦੱਸ ਸਕਦੀ ਹੈ।
ਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?


ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ  

You fool, remember the One Lord; only He shall be of use to you in the end.  

ਏਕੋ = ਇਕ (ਪਰਮਾਤਮਾ) ਨੂੰ ਹੀ। ਚੇਤਿ = ਸਿਮਰਿਆ ਕਰ। ਗਵਾਰ = ਹੇ ਮੂਰਖ! ਕਾਜਿ ਤੇਰੈ = ਤੇਰੇ ਕੰਮ ਵਿਚ। ਆਵਈ = ਆਵੈ, ਆਉਂਦਾ ਹੈ।
ਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ।


ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥  

O Lord! Without the Name, the body turns to dust, and everything goes to waste. ||21||  

ਛਾਰੁ = ਸੁਆਹ (ਸਮਾਨ)। ਬ੍ਰਿਥਾ = ਵਿਅਰਥ ॥੨੧॥
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ॥੨੧॥


ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ  

Drink in the medicine of the Incomparable, Priceless Name.  

ਅਉਖਧੁ = ਦਵਾਈ। ਅਪਾਰੁ = ਬੇਅੰਤ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਪੀਜਈ = ਪੀਤਾ ਜਾ ਸਕਦਾ ਹੈ।
(ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ।


ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ  

Meeting and joining together, the Saints drink it in, and give it to everyone.  

ਮਿਲਿ = ਮਿਲ ਕੇ। ਮਿਲਿ ਮਿਲਿ = ਸਦਾ ਮਿਲ ਕੇ। ਖਾਵਹਿ = ਖਾਂਦੇ ਹਨ (ਬਹੁ-ਵਚਨ)। ਦੀਜਈ = ਵੰਡਿਆ ਜਾਂਦਾ ਹੈ।
(ਸਾਧ ਸੰਗਤ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ।


ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ  

He alone is blessed with it, who is destined to receive it.  

ਪਰਾਪਤਿ ਹੋਇ = ਭਾਗਾਂ ਅਨੁਸਾਰ ਮਿਲਣਾ ਹੋਵੇ। ਤਿਸੈ ਹੀ = ਉਸੇ ਨੂੰ ਹੀ।
ਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ।


ਹਰਿਹਾਂ ਹਉ ਬਲਿਹਾਰੀ ਤਿੰਨ੍ਹ੍ਹ ਜਿ ਹਰਿ ਰੰਗੁ ਰਾਵਣੇ ॥੨੨॥  

O Lord! I am a sacrifice to those who enjoy the Love of the Lord. ||22||  

ਰੰਗੁ = ਆਨੰਦ। ਰਾਵਣੇ = ਮਾਣਦੇ ਹਨ ॥੨੨॥
ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੨੨॥


ਵੈਦਾ ਸੰਦਾ ਸੰਗੁ ਇਕਠਾ ਹੋਇਆ  

The physicians meet together in their assembly.  

ਸੰਦਾ = ਦਾ। ਵੈਦਾ ਸੰਦਾ ਸੰਗੁ = ਵੈਦਾਂ ਸੰਦਾ ਸੰਗੁ, ਹਕੀਮਾਂ ਦਾ ਸਾਥ, ਹਕੀਮਾਂ ਦਾ ਟੋਲਾ (ਆਤਮਕ ਮੌਤ ਤੋਂ ਬਚਾਣ ਵਾਲੇ) ਸੰਤ ਜਨਾਂ ਦੀ ਸੰਗਤ।
(ਸਾਧ ਸੰਗਤ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ।


ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ  

The medicines are effective, when the Lord Himself stands in their midst.  

ਅਉਖਦ = ਦਵਾਈ, ਨਾਮ-ਦਾਰੂ। ਆਏ ਰਾਸਿ = ਪੂਰਾ ਅਸਰ ਕਰਦੀ ਹੈ, ਕਾਰ-ਗਰ ਹੋ ਜਾਂਦੀ ਹੈ। ਆਪਿ = ਪਰਮਾਤਮਾ ਆਪ।
(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ)।


ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ  

Their good deeds and karma become apparent.  

ਓਨਾ = ਉਹਨਾਂ (ਵੈਦਾਂ) ਦੇ, ਉਹਨਾਂ ਸੰਤ-ਜਨਾਂ ਦੇ। ਕਰਮ = ਨਿੱਤ ਦੇ ਕਰਤੱਬ। ਸੁਕਰਮ = ਸ੍ਰੇਸ਼ਟ ਕੰਮ, ਸ੍ਰੇਸ਼ਟ ਪੂਰਨੇ। ਸੁਕਰਮ ਹੋਇ = ਵਧੀਆ ਪੂਰਨੇ ਬਣ ਕੇ। ਪਸਰਿਆ = ਖਿਲਰਦੇ ਹਨ, ਆਮ ਲੋਕਾਂ ਦੇ ਸਾਹਮਣੇ ਆਉਂਦੇ ਹਨ।
(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,


ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥  

O Lord! Pains, diseases and sins all vanish from their bodies. ||23||  

ਸਭਿ = ਸਾਰੇ। ਤੇ = ਤੋਂ। ਖਿਸਰਿਆ = ਦੂਰ ਹੋ ਜਾਂਦੇ ਹਨ ॥੨੩॥
(ਇਸੇ ਵਾਸਤੇ ਸਾਧ ਸੰਗਤ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨੩॥


ਚਉਬੋਲੇ ਮਹਲਾ  

Chaubolas, Fifth Mehl:  

ਚਉਬੋਲਾ = ਇਕ ਛੰਤ ਦਾ ਨਾਮ ਹੈ। ਇਥੇ 'ਚਉਬੋਲਾ' ਛੰਤ ਦੇ ੧੧ ਬੰਦ ਹਨ।
ਗੁਰੂ ਅਰਜਨਦੇਵ ਜੀ ਦੀ ਬਾਣੀ 'ਚਉਬੋਲੇ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ  

O Samman, if one could buy this love with money,  

ਸੰਮਨ = ਹੇ ਸੰਮਨ! ਹੇ ਮਨ ਵਾਲੇ ਬੰਦੇ! ਹੇ ਦਿਲ ਵਾਲੇ ਬੰਦੇ! ਹੇ ਦਿਲ ਖੋਹਲ ਕੇ ਦਾਨ ਕਰਨ ਵਾਲੇ ਬੰਦੇ! ਹੇ ਦਾਨੀ ਮਨੁੱਖ! ਜਉ = ਜੇ। ਦਮ = ਦਮੜੇ, ਧਨ। ਕ੍ਯ੍ਯਿਹੁ = ਤੋਂ। ਸਾਟ = ਵਟਾਂਦਰਾ। ਹੋਤੀ = ਹੋ ਸਕਦੀ।
ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ,


ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥  

then consider Raawan the king. He was not poor, but he could not buy it, even though he offered his head to Shiva. ||1||  

ਹੁਤੇ = ਵਰਗੇ। ਰੰਕ = ਕੰਗਾਲ। ਜਿਨਿ = ਜਿਸ (ਰਾਵਣ) ਨੇ। ਸੁ = ਉਹ (ਰਾਵਣ)। ਸਿਰ = (ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ੧੧ ਵਾਰੀ ਆਪਣੇ) ਸਿਰ। ਕਾਟਿ = ਕੱਟ ਕੇ ॥੧॥
ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ ॥੧॥


ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਰਾਈ ਹੋਤ  

My body is drenched in love and affection for the Lord; there is no distance at all between us.  

ਤਨੁ = ਸਰੀਰ। ਖਚਿ ਰਹਿਆ = ਮਗਨ ਹੋਇਆ ਰਹਿੰਦਾ ਹੈ। ਬੀਚੁ = ਅੰਤਰਾ, ਵਿੱਥ। ਰਾਈ = ਰਾਈ ਜਿਤਨਾ ਭੀ, ਰਤਾ ਭਰ।
(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ,


ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥  

My mind is pierced through by the Lotus Feet of the Lord. He is realized when one's intuitive consciousness is attuned to Him. ||2||  

ਚਰਨ ਕਮਲ = ਕੌਲ ਫੁੱਲਾਂ ਵਰਗੇ ਚਰਨਾਂ ਵਿਚ। ਬੇਧਿਓ = ਵਿੱਝ ਗਿਆ (ਜਿਵੇਂ ਭੌਰਾ ਕੌਲ-ਫੁੱਲ ਵਿਚ)। ਬੂਝਨੁ = ਸਮਝ, ਮਨ ਦੀ ਸਮਝਣ ਦੀ ਤਾਕਤ। ਸੁਰਤਿ ਸੰਜੋਗ = ਸੁਰਤ ਨਾਲ ਮਿਲ ਗਈ ਹੈ (ਭਾਵ, ਮਨ ਲਗਨ ਵਿਚ ਹੀ ਲੀਨ ਹੋ ਗਿਆ ਹੈ) ॥੨॥
(ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits