Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਸਾ ਇਤੀ ਆਸ ਕਿ ਆਸ ਪੁਰਾਈਐ  

My hope is so intense, that this hope alone should fulfill my hopes.  

ਇਤੀ ਆਸ = ਇਤਨੀ ਕੁ ਤਾਂਘ। ਪੁਰਾਈਐ = ਪੂਰੀ ਹੋ ਜਾਏ।
ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ।


ਸਤਿਗੁਰ ਭਏ ਦਇਆਲ ਪੂਰਾ ਪਾਈਐ  

When the True Guru becomes merciful, then I attain the Perfect Lord.  

ਦਇਆਲ = ਦਇਆਵਾਨ। ਤ = ਤਾਂ। ਪੂਰਾ = ਸਰਬ ਗੁਣ-ਭਰਪੂਰ। ਪਾਈਐ = ਮਿਲਦਾ ਹੈ।
ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ।


ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ  

My body is filled with so many demerits; I am covered with faults and demerits.  

ਮੈ ਤਨਿ = ਮੇਰੇ ਸਰੀਰ ਵਿਚ। ਛਾਇਆ = ਢਕਿਆ ਰਹਿੰਦਾ ਹੈ।
ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ।


ਹਰਿਹਾਂ ਸਤਿਗੁਰ ਭਏ ਦਇਆਲ ਮਨੁ ਠਹਰਾਇਆ ॥੫॥  

O Lord! When the True Guru becomes Merciful, then the mind is held in place. ||5||  

ਠਹਰਾਇਆ = ਠਹਰ ਜਾਂਦਾ ਹੈ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ ॥੫॥
ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ॥੫॥


ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ  

Says Nanak, I have meditated on the Lord, Infinite and Endless.  

xxx
ਨਾਨਕ ਆਖਦਾ ਹੈ- (ਹੇ ਸਹੇਲੀਏ!) ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ,


ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ  

This world-ocean is so difficult to cross; the True Guru has carried me across.  

ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰਾਇਆ = ਪਾਰ ਲੰਘਾ ਦਿੱਤਾ।
ਗੁਰੂ ਨੇ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ)


ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ  

My comings and goings in reincarnation ended, when I met the Perfect Lord.  

ਆਵਾਗਉਣੁ = ਜੰਮਣ ਮਰਨ ਦਾ ਗੇੜ। ਜਾਂ = ਜਦੋਂ। ਪਾਇਆ = ਲੱਭ ਲਿਆ, ਮਿਲਾਪ ਹਾਸਲ ਕਰ ਲਿਆ।
ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ।


ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥  

O Lord! I have obtained the Ambrosial Nectar of the Name of the Lord from the True Guru. ||6||  

ਤੇ = ਤੋਂ, ਪਾਸੋਂ ॥੬॥
ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ॥੬॥


ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ  

The lotus is in my hand; in the courtyard of my heart I abide in peace.  

ਹਾਥਿ = ਹੱਥ ਵਿਚ। ਮੇਰੈ ਹਾਥਿ = ਮੇਰੇ ਹੱਥ ਵਿਚ। ਪਦਮੁ = ਕੌਲ-ਫੁੱਲ, (ਕੌਲ-ਫੁੱਲ ਦੀ ਰੇਖਾ)। ਆਗਨਿ = ਵਿਹੜੇ ਵਿਚ (ਹਿਰਦੇ ਦੇ ਵਿਹੜੇ ਵਿਚ)! ਬਾਸਨਾ = ਸੁਗੰਧੀ। ਸੁਖ ਬਾਸਨਾ = ਆਤਮਕ ਅਨੰਦ ਦੀ ਸੁਗੰਧੀ।
ਹੇ ਸਹੇਲੀਏ! (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ।


ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ  

O my companion, the Jewel is around my neck; beholding it, sorrow is taken away.  

ਸਖੀ = ਹੇ ਸਹੇਲੀਏ! ਮੋਰੈ ਕੰਠਿ = ਮੇਰੇ ਗਲੇ ਵਿਚ। ਪੇਖਿ = ਵੇਖ ਕੇ।
(ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।


ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ  

I abide with the Lord of the World, the Treasury of Total Peace. O Lord!  

ਬਸਾਉ = ਬਸਾਉਂ, ਮੈਂ ਵੱਸਦੀ ਹਾਂ। ਸੰਗਿ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨਾਲ। ਸਗਲ = ਸਾਰੇ। ਸੁਖ ਰਾਸਿ = ਸੁਖਾਂ ਦਾ ਸੋਮਾ।
(ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ,


ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥  

All wealth, spiritual perfection and the nine treasures are in His Hand. ||7||  

ਰਿਧਿ ਸਿਧਿ = ਆਤਮਕ ਤਾਕਤਾਂ। ਨਵ ਨਿਧਿ = (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ। ਬਸਹਿ = ਵੱਸਦੇ ਹਨ। ਜਿਸ ਕਰਿ = ਜਿਸ (ਪਰਮਾਤਮਾ) ਦੇ ਹੱਥ ਵਿਚ। ਕਰਿ = ਹੱਥ ਵਿਚ ॥੭॥
ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ ॥੭॥


ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ  

Those men who go out to enjoy other men's women shall suffer in shame.  

ਪਰ ਤ੍ਰਿਅ = ਪਰਾਈ ਇਸਤ੍ਰੀ। ਰਾਵਣਿ ਜਾਹਿ = ਭੋਗਣ ਜਾਂਦੇ ਹਨ। ਸੇਈ = ਉਹ ਬੰਦੇ ਹੀ। ਲਾਜੀਅਹਿ = (ਪ੍ਰਭੂ ਦੀ ਹਜ਼ੂਰੀ ਵਿਚ) ਲੱਜਿਆਵਾਨ ਹੁੰਦੇ ਹਨ, ਸ਼ਰਮਸਾਰ ਹੁੰਦੇ ਹਨ।
ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।


ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ  

Those who steal the wealth of others - how can their guilt be concealed?  

ਨਿਤ ਪ੍ਰਤਿ = ਸਦਾ ਹੀ। ਹਿਰਹਿ = ਚੁਰਾਂਦੇ ਹਨ (ਬਹੁ-ਵਚਨ)। ਦਰਬੁ = ਧਨ। ਛਿਦ੍ਰ = ਐਬ, ਵਿਕਾਰ। ਕਤ = ਕਿੱਥੇ? ਢਾਕੀਅਹਿ = ਢੱਕੇ ਜਾ ਸਕਦੇ ਹਨ।
ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ)।


ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ  

Those who chant the Sacred Praises of the Lord save and redeem all their generations.  

ਰਮਤ = ਸਿਮਰਦਿਆਂ। ਤਾਰਈ = ਤਾਰ ਲੈਂਦਾ ਹੈ (ਇਕ-ਵਚਨ)।
ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।


ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥  

O Lord! Those who listen and contemplate the Supreme Lord God become pure and holy. ||8||  

ਪੁਨੀਤ = ਪਵਿੱਤਰ। ਬੀਚਾਰਈ = ਵਿਚਾਰਦਾ ਹੈ (ਇਕ-ਵਚਨ) ॥੮॥
ਹੇ ਸਹੇਲੀਏ! (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੮॥


ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ  

The sky above looks lovely, and the earth below is beautiful.  

ਊਪਰਿ = ਉਤਾਂਹ। ਬਨੈ = ਫਬ ਰਿਹਾ ਹੈ। ਤਲੈ = ਹੇਠ, ਪੈਰਾਂ ਵਾਲੇ ਪਾਸੇ। ਧਰ = ਧਰਤੀ। ਸੋਹਤੀ = (ਹਰਿਆਵਲ ਆਦਿਕ ਨਾਲ) ਸਜੀ ਹੋਈ ਹੈ।
ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ।


ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ  

Lightning flashes in the ten directions; I behold the Face of my Beloved.  

ਦਹ = ਦਸ। ਦਿਸ = ਪਾਸਾ। ਦਹ ਦਿਸ = ਦਸੀਂ ਪਾਸੀਂ। ਬੀਜੁਲਿ = ਬਿਜਲੀ। ਜੋਹਤੀ = ਤੱਕਦੀ ਹੈ, ਲਿਸ਼ਕਾਰੇ ਮਾਰਦੀ ਹੈ।
ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ। (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)


ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ  

If I go searching in foreign lands, how can I find my Beloved?  

ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਬਿਦੇਸਿ = ਪਰਦੇਸ ਵਿਚ। ਪੀਉ = ਪ੍ਰੀਤਮ-ਪ੍ਰਭੂ। ਕਤ = ਕਿੱਥੇ? ਪਾਈਐ = ਮਿਲ ਸਕਦਾ ਹੈ।
ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ।


ਹਰਿਹਾਂ ਜੇ ਮਸਤਕਿ ਹੋਵੈ ਭਾਗੁ ਦਰਸਿ ਸਮਾਈਐ ॥੯॥  

O Lord! If such destiny is inscribed upon my forehead, I am absorbed in the Blessed Vision of His Darshan. ||9||  

ਮਸਤਕਿ = ਮੱਥੇ ਉੱਤੇ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਸਕਦਾ ਹੈ ॥੯॥
ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ॥੯॥


ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ  

I have seen all places, but none can compare to You.  

ਥਾਵ = (ਲਫ਼ਜ਼ 'ਥਾਉ' ਤੋਂ ਬਹੁ-ਵਚਨ)। ਸਭੇ ਥਾਵ = ਸਾਰੇ ਥਾਂ। ਤੁਧੁ ਜੇਹਿਆ = ਤੇਰੇ ਬਰਾਬਰ ਦਾ।
ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ)।


ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ  

The Primal Lord, the Architect of Destiny, has established You; thus You are adorned and embellished.  

ਬਧੋਹੁ = ਤੈਨੂੰ ਬੰਨ੍ਹਿਆ ਹੈ, ਤੈਨੂੰ ਬਣਾਇਆ ਹੈ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਸੋਹਿਆ = ਸੋਹਣਾ ਦਿੱਸਦਾ ਹੈਂ।
ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ


ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ  

Ramdaspur is prosperous and thickly populated, and incomparably beautiful.  

ਵਸਦੀ = ਵੱਸੋਂ, (ਉੱਚੇ ਆਤਮਕ ਗੁਣਾਂ ਦੀ) ਵੱਸੋਂ। ਸਘਨ = ਸੰਘਣੀ। ਅਪਾਰ = ਬੇਅੰਤ। ਅਨੂਪ = (ਅਨ-ਊਪ) ਉਪਮਾ-ਰਹਿਤ, ਬੇ-ਮਿਸਾਲ। ਰਾਮਦਾਸ = ਰਾਮ ਦੇ ਦਾਸ। ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ ਸਤਸੰਗ!
ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ।


ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥  

O Lord! Bathing in the Sacred Pool of Raam Daas, the sins are washed away, O Nanak. ||10||  

ਨਾਨਕ = ਹੇ ਨਾਨਕ! ਕਸਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ। ਰਾਮਦਾਸ ਸਰ = ਹੇ ਰਾਮ ਦੇ ਦਾਸਾਂ ਦੇ ਸਰੋਵਰ! ਨਾਇਐ = (ਤੇਰੇ ਵਿਚ) ਇਸ਼ਨਾਨ ਕੀਤਿਆਂ ॥੧੦॥
ਹੇ ਨਾਨਕ! ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧੦॥


ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ  

The rainbird is very smart; in its consciousness, it longs for the friendly rain.  

ਚਾਤ੍ਰਿਕ = ਪਪੀਹਾ। ਚਿਤ ਸੁਚਤਿ = ਸੁਚੇਤ-ਚਿੱਤ ਹੋ ਕੇ। ਸੁ = ਉਹ। ਚਾਹੀਐ = ਪਿਆਰਨਾ ਚਾਹੀਦਾ ਹੈ।
ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ।


ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ  

It longs for that, to which its breath of life is attached.  

ਸੰਗਿ = ਨਾਲ। ਪ੍ਰਾਣ = ਜਿੰਦ। ਤਿਸੈ ਕਉ = ਤਿਸ ਹੀ ਕਉ, ਉਸੇ ਨੂੰ। ਆਹੀਐ = ਲੋੜਨਾ ਚਾਹੀਦਾ ਹੈ, ਢੂੰਢਣਾ ਚਾਹੀਦਾ ਹੈ।
ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ।


ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ  

It wanders depressed, from forest to forest, for the sake of a drop of water.  

ਬਨੁ ਬਨੁ = ਹਰੇਕ ਜੰਗਲ। ਕਾਰਣੇ = ਵਾਸਤੇ।
(ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ।


ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥  

O Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||  

ਹਰਿ ਜਨੁ = ਪਰਮਾਤਮਾ ਦਾ ਭਗਤ। ਮਾਂਗੈ = ਮੰਗਦਾ ਹੈ (ਇਕ-ਵਚਨ) ॥੧੧॥
ਹੇ ਨਾਨਕ! (ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੧੧॥


ਮਿਤ ਕਾ ਚਿਤੁ ਅਨੂਪੁ ਮਰੰਮੁ ਜਾਨੀਐ  

The Consciousness of my Friend is incomparably beautiful. Its mystery cannot be known.  

ਮਿਤ = (ਪ੍ਰਭੂ) ਮਿੱਤਰ। ਅਨੂਪੁ = (ਅਨ-ਊਪ) ਬੇ-ਮਿਸਾਲ, ਅੱਤਿ ਸੋਹਣਾ। ਮਰੰਮੁ = ਭੇਤ।
(ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ।


ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ  

One who purchases the priceless virtues realizes the essence of reality.  

ਗਾਹਕ ਗੁਨੀ ਅਪਾਰ = ਉਸ ਅਪਾਰ ਪ੍ਰਭੂ ਦੇ ਗੁਣਾਂ ਦੇ ਗਾਹਕਾਂ ਦੀ ਰਾਹੀਂ। ਸੁ ਤਤੁ = ਉਹ ਮਰੰਮੁ, ਉਹ ਭੇਤ, ਉਹ ਅਸਲੀਅਤ। ਪਛਾਨੀਐ = ਪਛਾਣ ਸਕੀਦੀ ਹੈ।
ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ।


ਚਿਤਹਿ ਚਿਤੁ ਸਮਾਇ ਹੋਵੈ ਰੰਗੁ ਘਨਾ  

When the consciousness is absorbed in the supreme consciousness, great joy and bliss are found.  

ਚਿਤਹਿ = (ਪ੍ਰਭੂ ਦੇ) ਚਿੱਤ ਵਿਚ। ਸਮਾਇ = ਲੀਨ ਹੋ ਜਾਏ। ਰੰਗੁ = ਆਤਮਕ ਆਨੰਦ। ਘਨਾ = ਬਹੁਤ।
(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।


ਹਰਿਹਾਂ ਚੰਚਲ ਚੋਰਹਿ ਮਾਰਿ ਪਾਵਹਿ ਸਚੁ ਧਨਾ ॥੧੨॥  

O Lord! When the fickle thieves are overcome, the true wealth is obtained. ||12||  

ਚੰਚਲ ਚੋਰਹਿ = ਹਰ ਵੇਲੇ ਭਟਕ ਰਹੇ (ਮਨ) ਚੋਰ ਨੂੰ। ਤ = ਤਾਂ। ਪਾਵਹਿ = ਤੂੰ ਹਾਸਲ ਕਰ ਲਏਂਗਾ। ਸਚੁ = ਸਦਾ ਟਿਕੇ ਰਹਿਣ ਵਾਲਾ ॥੧੨॥
ਸੋ, ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ॥੧੨॥


ਸੁਪਨੈ ਊਭੀ ਭਈ ਗਹਿਓ ਕੀ ਅੰਚਲਾ  

In a dream, I was lifted up; why didn't I grasp the hem of His Robe?  

ਸੁਪਨੈ = ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ)। ਊਭੀ = ਉੱਚੀ। ਊਭੀ ਭਈ = ਮੈਂ ਉੱਠ ਖਲੋਤੀ। ਕੀ ਨ = ਕਿਉਂ ਨ? ਗਹਿਓ = ਫੜਿਆ। ਅੰਚਲਾ = (ਪ੍ਰਭੂ-ਪਤੀ ਦਾ) ਪੱਲਾ।
ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ)।


ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ  

Gazing upon the Beautiful Lord relaxing there, my mind was charmed and fascinated.  

ਬਿਰਾਜਿਤ = ਦਗ-ਦਗ ਕਰ ਰਿਹਾ। ਪੇਖਿ = ਵੇਖ ਕੇ। ਬੰਚਲਾ = ਠੱਗਿਆ ਗਿਆ, ਮੋਹਿਆ ਗਿਆ।
ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਹ ਰਹੀ)।


ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ  

I am searching for His Feet - tell me, where can I find Him?  

ਖੋਜਉ = ਖੋਜਉਂ, ਮੈਂ ਖੋਜ ਰਹੀ ਹਾਂ। ਤਾ ਕੇ = ਉਸ (ਪ੍ਰਭੂ-ਪਤੀ) ਦੇ। ਕਹਹੁ = ਦੱਸੋ। ਕਤ = ਕਿੱਥੇ? ਕਿਵੇਂ?
ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ?


ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥  

O Lord! Tell me how I can find my Beloved, O my companion. ||13||  

ਜਤੰਨੁ = ਜਤਨ, ਉੱਦਮ। ਸੁਖੀ = ਹੇ ਸਹੇਲੀਏ! ਪ੍ਰਿਉ = ਪਿਆਰਾ ॥੧੩॥
ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ॥੧੩॥


ਨੈਣ ਦੇਖਹਿ ਸਾਧ ਸਿ ਨੈਣ ਬਿਹਾਲਿਆ  

The eyes which do not see the Holy - those eyes are miserable.  

ਨੈਣ = ਅੱਖਾਂ। ਨ ਦੇਖਹਿ = ਨਹੀਂ ਵੇਖਦੀਆਂ, ਦਰਸਨ ਨਹੀਂ ਕਰਦੀਆਂ। ਸਾਧ = ਸੰਤ-ਜਨ, ਸਤ ਸੰਗੀ ਬੰਦੇ। ਸਿ ਨੈਣ = ਉਹ ਅੱਖਾਂ। ਬਿਹਾਲਿਆ = ਬੇ-ਹਾਲ, ਭੈੜੇ ਹਾਲ ਵਾਲੀਆਂ।
ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ।


ਕਰਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ  

The ears which do not hear the Sound-current of the Naad - those ears might just as well be plugged.  

ਕਰਨ = ਕੰਨ (ਬਹੁ-ਵਚਨ)। ਨ ਸੁਨਹੀ = ਨ ਸੁਨਹਿ, ਨਹੀਂ ਸੁਣਦੇ। ਨਾਦੁ = ਸ਼ਬਦ, ਸਿਫ਼ਤ-ਸਾਲਾਹ। ਮੁੰਦਿ = (ਆਤਮਕ ਆਨੰਦ ਵਲੋਂ) ਬੰਦ ਕਰ ਕੇ। ਮੁੰਦਿ ਘਾਲਿਆ = ਬੰਦ ਕੀਤੇ ਪਏ ਹਨ।
ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ।


ਰਸਨਾ ਜਪੈ ਨਾਮੁ ਤਿਲੁ ਤਿਲੁ ਕਰਿ ਕਟੀਐ  

The tongue which does not chant the Naam ought to be cut out, bit by bit.  

ਰਸਨਾ = ਜੀਭ। ਤਿਲੁ ਤਿਲੁ ਕਰਿ = ਰਤਾ ਰਤਾ ਕਰ ਕੇ। ਕਟੀਐ = ਕੱਟੀ ਜਾ ਰਹੀ ਹੈ, (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ) ਕੱਟੀ ਜਾ ਰਹੀ ਹੈ।
ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ।


ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥  

O Lord! When the mortal forgets the Lord of the Universe, the Sovereign Lord King, he grows weaker day by day. ||14||  

ਬਿਸਰੈ = ਭੁੱਲ ਜਾਂਦਾ ਹੈ। ਘਟੀਐ = ਆਤਮਕ ਜੀਵਨ ਵਲੋਂ ਕਮਜ਼ੋਰ ਹੁੰਦੇ ਜਾਈਦਾ ਹੈ ॥੧੪॥
ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ। (ਸੋ, ਹੇ ਸਹੇਲੀਏ! ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ-ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ॥੧੪॥


ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ  

The wings of the bumble bee are caught in the intoxicating fragrant petals of the lotus.  

ਪੰਕ = ਚਿੱਕੜ। ਪੰਕਜ = (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ। ਪੰਕ = ਪੰਖ, ਭੌਰਿਆਂ ਦੇ ਖੰਭ। ਮਦ = ਸੁਗੰਧੀ। ਮਹਾ ਮਦ = ਤੀਬਰ ਸੁਗੰਧੀ। ਗੁੰਫਿਆ = (गुंफ् = to string or weave together, ਗੁੰਦਣਾ) ਗੁੰਦਿਆ ਜਾ ਕੇ, ਫਸ ਕੇ, ਫਸਣ ਦੇ ਕਾਰਨ, ਮਸਤ ਹੋ ਜਾਣ ਦੇ ਕਾਰਨ।
(ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,


ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ  

With its limbs entangled in the petals, it loses its senses.  

ਅੰਗ ਸੰਗ ਉਰਝਾਇ = (ਕੌਲ ਫੁੱਲ ਦੀਆਂ) ਪੰਖੜੀਆਂ ਨਾਲ ਉਲਝ ਕੇ। ਸੁੰਫਿਆ = ਖਿੜਾਉ, ਖ਼ੁਸ਼ੀ, ਇਕ ਫੁੱਲ ਤੋਂ ਉੱਡ ਕੇ ਦੂਜੇ ਫੁੱਲ ਉਤੇ ਜਾਣਾ, ਉਡਾਰੀ।
(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ)।


        


© SriGranth.org, a Sri Guru Granth Sahib resource, all rights reserved.
See Acknowledgements & Credits