Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪ੍ਰੀਤਮ ਭਗਵਾਨ ਅਚੁਤ  

The Beloved Eternal Lord God,  

ਅਚੁਤ = ਅਵਿਨਾਸ਼ੀ (अच्युत)।
ਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-yy


ਨਾਨਕ ਸੰਸਾਰ ਸਾਗਰ ਤਾਰਣਹ ॥੧੪॥  

O Nanak, carries us across the world-ocean. ||14||  

xxx ॥੧੪॥
ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥


ਮਰਣੰ ਬਿਸਰਣੰ ਗੋਬਿੰਦਹ  

It is death to forget the Lord of the Universe.  

ਮਰਣੰ = ਮੌਤ (मरणं)।ਬਿਸਰਣੰ = (विस्मरणं) ਭੁਲਾਣਾ, ਵਿਸਾਰਨਾ। ਬਿਸਰਣੰ ਗੋਬਿੰਦਹ = ਪਰਮਾਤਮਾ ਨੂੰ ਵਿਸਾਰਨਾ।
ਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ,


ਜੀਵਣੰ ਹਰਿ ਨਾਮ ਧ੍ਯ੍ਯਾਵਣਹ  

It is life to meditate on the Name of the Lord.  

xxx
ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ।


ਲਭਣੰ ਸਾਧ ਸੰਗੇਣ  

The Lord is found in the Saadh Sangat, the Company of the Holy,  

ਸਾਧ ਸੰਗੇਣ = (साधु सांगेन) ਗੁਰੂ ਦੀ ਸੰਗਤ ਦੀ ਰਾਹੀਂ। ਲਭਣੰ = (लभनं)।
(ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-yy


ਨਾਨਕ ਹਰਿ ਪੂਰਬਿ ਲਿਖਣਹ ॥੧੫॥  

O Nanak, by pre-ordained destiny. ||15||  

ਪੂਰਬਿ ਲਿਖਣਹ = ਪੂਰਬਲੇ ਸਮੇ ਵਿਚ ਲਿਖੇ ਅਨੁਸਾਰ। ਪੂਰਬਿ = (पुर्व) ਪੂਰਬਲੇ ਸਮੇ ਵਿਚ ॥੧੫॥
ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥


ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ  

The snake-charmer, by his spell, neutralizes the poison and leaves the snake without fangs.  

ਦਸਨ = ਦੰਦ (दशन = a tooth। दंश्ह = to bite)। ਭੁਯੰਗੰ = ਸੱਪ (भुजंग = a serpent)। ਗਾਰੁੜੀ = ਗਰੁੜ-ਮੰਤ੍ਰ ਦਾ ਜਾਨਣ ਵਾਲਾ, ਸੱਪ ਦਾ ਜ਼ਹਰ ਦੂਰ ਕਰਨ ਵਾਲੀ ਦਵਾਈ ਦਾ ਜਾਣੂ (गरूडं = a charm against snake = poison)।
(ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ,


ਬ੍ਯ੍ਯਾਧਿ ਉਪਾੜਣ ਸੰਤੰ  

Just so, the Saints remove suffering;  

ਬ੍ਯ੍ਯਾਧਿ = ਰੋਗ (व्याधि = ailment)।
(ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ।


ਨਾਨਕ ਲਬਧ ਕਰਮਣਹ ॥੧੬॥  

O Nanak, they are found by good karma. ||16||  

ਲਬਧ = (लब्ध) ਲੱਭਦਾ। ਕਰਮਣਹ = ਭਾਗਾਂ ਨਾਲ ॥੧੬॥
ਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥


ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ  

The Lord is All-pervading everywhere; He gives Sanctuary to all living beings.  

ਜਥ ਕਥ = ਜਿਥੇ ਕਿਥੇ, ਹਰ ਥਾਂ। ਰਮਣੰ = ਵਿਆਪਕ। ਸਰਣੰ = ਓਟ, ਆਸਰਾ (शरणं)। ਸਰਬਤ੍ਰ = ਸਾਰੇ (सर्वत्र = in all places)।
ਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ,


ਤਥ ਲਗਣੰ ਪ੍ਰੇਮ ਨਾਨਕ  

The mind is touched by His Love, O Nanak,  

ਤਥ = ਉਸ ਵਿਚ।
ਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-yy


ਪਰਸਾਦੰ ਗੁਰ ਦਰਸਨਹ ॥੧੭॥  

by Guru's Grace, and the Blessed Vision of His Darshan. ||17||  

ਪਰਸਾਦੰ = ਕਿਰਪਾ (प्रसाद) ॥੧੭॥
ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥


ਚਰਣਾਰਬਿੰਦ ਮਨ ਬਿਧ੍ਯ੍ਯੰ  

My mind is pierced through by the Lord's Lotus Feet.  

ਚਰਣਾਰਬਿੰਦ = ਚਰਣ-ਅਰਬਿੰਦ (चरण-अरविन्द), ਚਰਨ ਕਮਲ (ਅਰਬਿੰਦ, अरविन्द = ਕੌਲ ਫੁੱਲ)। ਬਿਧ੍ਯ੍ਯੰ = ਵਿੰਨ੍ਹਿਆ ਹੋਇਆ (विध्दं)।
(ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ,


ਸਿਧ੍ਯ੍ਯੰ ਸਰਬ ਕੁਸਲਣਹ  

I am blessed with total happiness.  

ਕੁਸਲਣਹ = ਸੁਖ (कुशल)।
(ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ।


ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥  

Holy people have been singing this Gaat'haa, O Nanak, since the very beginning of time. ||18||  

ਗਾਥਾ = ਸਿਫ਼ਤ-ਸਾਲਾਹ (गाथा)। ਭਬ੍ਯ੍ਯੰ = ਭਾਵੀ, ਨਸੀਬ (भव्य = prosperity)। ਪਰਾ ਪੂਰਬਣਹ = ਬਹੁਤ ਪੂਰਬ ਕਾਲ ਦੇ। ਗਾਵੰਤਿ = (गायन्ति) ਗਾਂਦੇ ਹਨ ॥੧੮॥
ਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥


ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ  

Chanting and singing the Sublime Word of God in the Saadh Sangat,  

ਸੁਭ ਬਚਨ = ਸੋਹਣੇ ਬੋਲ, ਸਿਫ਼ਤ-ਸਲਾਹ ਦੀ ਬਾਣੀ (शुभ वचन)।ਰਮਣੰ = ਉਚਾਰਨ ਕਰਨਾ। ਗਵਣੰ = ਜਾਣਾ, ਪਹੁੰਚਣਾ (गमनं)।ਸਾਧ ਸੰਗੇਣ = (साधु सांगेनं) ਗੁਰੂ ਦੀ ਸੰਗਤ ਦੀ ਰਾਹੀਂ। ਉਧਰਣਹ = ਉੱਧਾਰ (उध्दरणं)।
(ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।


ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਲਭ੍ਯ੍ਯਤੇ ॥੧੯॥  

mortals are saved from the world-ocean. O Nanak, they shall never again be consigned to reincarnation. ||19||  

ਪੁਨਰਪਿ = ਪਨਹ ਅਪਿ, ਫਿਰ ਭੀ, ਮੁੜ ਮੁੜ (पुनरपि पुनः अपि) ॥੧੯॥
ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥


ਬੇਦ ਪੁਰਾਣ ਸਾਸਤ੍ਰ ਬੀਚਾਰੰ  

People contemplate the Vedas, Puraanas and Shaastras.  

xxx
ਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-yy


ਏਕੰਕਾਰ ਨਾਮ ਉਰ ਧਾਰੰ  

But by enshrining in their hearts the Naam, the Name of the One and Only Creator of the Universe,  

ਏਕੰਕਾਰ ਨਾਮ = ਇਕ ਪਰਮਾਤਮਾ ਦਾ ਨਾਮ। ਉਰ = ਹਿਰਦਾ (उरस = heart)।
ਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ,


ਕੁਲਹ ਸਮੂਹ ਸਗਲ ਉਧਾਰੰ  

everyone can be saved.  

ਕੁਲਹ ਸਮੂਹ = ਸਾਰੀਆਂ ਕੁਲਾਂ।
ਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ,


ਬਡਭਾਗੀ ਨਾਨਕ ਕੋ ਤਾਰੰ ॥੨੦॥  

By great good fortune, O Nanak, a few cross over like this. ||20||  

ਬਡਭਾਗੀ ਕੋ = ਕੋਈ ਵੱਡੇ ਭਾਗਾਂ ਵਾਲਾ ਮਨੁੱਖ ॥੨੦॥
ਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥


ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ  

Meditating in remembrance on the Naam, the Name of Lord of the Universe, all one's generations are saved.  

ਸਿਮਰਣੰ = (स्मरणं) ਸਿਮਰਨ ਕਰਨ ਦੁਆਰਾ, ਬੰਦਗੀ ਰਾਹੀਂ, ਭਜਨ ਕਰਨ ਨਾਲ।
ਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ,


ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥  

It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||  

ਲਬਧਿਅੰ = ਲੱਭਦਾ ਹੈ (लब्धय)। ਸਾਧ ਸੰਗੇਣ = (साधु संगेन) ਗੁਰੂ ਦੀ ਸੰਗਤ ਦੀ ਰਾਹੀਂ। ਭੇਟੰਤਿ = ਮਿਲਦੇ ਹਨ। ਭੇਟੰਤਿ ਦਰਸਨਹ = ਦਰਸਨ ਕਰਦੇ ਹਨ ॥੨੧॥
ਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥


ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ  

Abandon all your evil habits, and implant all Dharmic faith within.  

ਦੋਖ = ਵਿਕਾਰ (दोष)। ਪਰੰ = ਚੰਗੀ ਤਰ੍ਹਾਂ, ਪੂਰੇ ਤੌਰ ਤੇ। ਤਿਆਗੀ = ਤਿਆਗਣ ਵਾਲਾ (ਬਣਨਾ)। ਦ੍ਰਿੜੰਤਣ: (ਹਿਰਦੇ ਵਿਚ) ਪੱਕਾ ਕਰਨਾ।
ਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ-yy


ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਯ੍ਯਣਃ ॥੨੨॥  

The Saadh Sangat, the Company of the Holy, is obtained, O Nanak, by those who have such destiny written upon their foreheads. ||22||  

ਮਸਤਕਿ = ਮੱਥੇ ਉਤੇ (मस्तक = ਮੱਥਾ। मस्तके = ਮੱਥੇ ਉਤੇ)। ਲਿਖ੍ਯ੍ਯਣ: ਲਿਖਿਆ ਹੋਇਆ ਲੇਖ ॥੨੨॥
(ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥


ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ  

God was, is, and shall always be. He sustains and destroys all.  

ਹੋਯੋ = ਜੋ ਪਿਛਲੇ ਸਮੇ ਵਿਚ ਮੌਜੂਦ ਸੀ। ਹੈ = ਜੋ ਹੁਣ ਭੀ ਮੌਜੂਦ ਹੈ। ਹੋਵੰਤੋ = ਜੋ ਅਗਾਂਹ ਨੂੰ ਭੀ ਮੌਜੂਦ ਰਹੇਗਾ। ਹਰਣ = ਨਾਸ ਕਰਨ ਵਾਲਾ। ਭਰਣ = ਪਾਲਣ ਵਾਲਾ। ਸੰਪੂਰਣ: ਵਿਆਪਕ।
ਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ,


ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥  

Know that these Holy people are true, O Nanak; they are in love with the Lord. ||23||  

ਸਤਮ = (सत्यं) ਨਿਸ਼ਚੇ ਕਰ ਕੇ। ਜਾਣੋ = ਸਮਝੋ ॥੨੩॥
ਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥


ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ  

The mortal is engrossed in sweet words and transitory pleasures which shall soon fade away.  

ਸੁਖੇਣ = ਸੁਖਦਾਈ। ਬੈਣ ਰਤਨੰ = ਬੋਲ ਰੂਪ ਰਤਨ (वचन, वअण)। ਰਚਨੰ = ਮਸਤ ਹੋਣਾ। ਕਸੁੰਭ ਰੰਗਣਃ = (ਮਾਇਆ-) ਕਸੁੰਭੇ ਦੇ ਰੰਗਾਂ ਵਿਚ।
(ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ-yy


ਰੋਗ ਸੋਗ ਬਿਓਗੰ ਨਾਨਕ ਸੁਖੁ ਸੁਪਨਹ ॥੨੪॥  

Disease, sorrow and separation afflict him; O Nanak, he never finds peace, even in dreams. ||24||  

ਸੋਗ = (शोक) ਚਿੰਤਾ। ਬਿਓਗੰ = ਵਿਛੋੜਾ, ਦੁੱਖ। ਸੁਪਨਹ = (स्व्प्ने) ॥੨੪॥
ਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥


ਫੁਨਹੇ ਮਹਲਾ  

Phunhay, Fifth Mehl:  

ਫੁਨਹੇ = (पुनःक्ष् ਪੁਨਹ, ਮੁੜ ਮੁੜ, ਫਿਰ। ਇਸ ਦਾ ਪ੍ਰਾਕ੍ਰਿਤ-ਰੂਪ ਬਾਣੀ ਵਿਚ 'ਫੁਨਿ' ਆਇਆ ਹੈ) ਉਹ 'ਛੰਤ' ਜਿਸ ਦੇ ਹਰੇਕ 'ਬੰਦ' ਵਿਚ ਕੋਈ ਇਕੋ ਲਫ਼ਜ਼ 'ਫੁਨਿ' (ਮੁੜ ਮੁੜ) ਆਇਆ ਹੈ। ਇਸ ਛੰਤ ਦੇ ਬੰਦਾਂ ਵਿਚ ਲਫ਼ਜ਼ 'ਹਰਿਹਾਂ' ਮੁੜ ਮੁੜ ਆਉਂਦਾ ਹੈ।
ਗੁਰੂ ਅਰਜਨਦੇਵ ਜੀ ਦੀ ਬਾਣੀ 'ਫੁਨਹੇ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ  

With Pen in Hand, the Unfathomable Lord writes the mortal's destiny upon his forehead.  

ਹਾਥਿ = (ਤੇਰੇ) ਹੱਥ ਵਿਚ। ਅਗੰਮ = ਹੇ ਅਪਹੁੰਚ ਹਰੀ! ਮਸਤਕਿ = (ਜੀਵਾਂ ਦੇ) ਮੱਥੇ ਉੱਤੇ।
ਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ।


ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ  

The Incomparably Beautiful Lord is involved with all.  

ਉਰਝਿ ਰਹਿਓ = (ਤੂੰ) ਮਿਲਿਆ ਹੋਇਆ ਹੈਂ। ਸੰਗਿ = ਨਾਲ। ਅਨੂਪ ਰੂਪਾਵਤੀ = ਹੇ ਅਨੂਪ ਰੂਪ ਵਾਲੇ!
ਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।


ਉਸਤਤਿ ਕਹਨੁ ਜਾਇ ਮੁਖਹੁ ਤੁਹਾਰੀਆ  

I cannot utter Your Praises with my mouth.  

ਉਸਤਤਿ = ਵਡਿਆਈ। ਮੁਖਹੁ = ਮੂੰਹ ਤੋਂ।
(ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।


ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥  

Nanak is fascinated, gazing upon the Blessed Vision of Your Darshan. I am a sacrifice to You. ||1||  

ਮੋਹੀ = ਮੈਂ ਮੋਹੀ ਗਈ ਹਾਂ, ਮੇਰਾ ਮਨ ਮੋਹਿਆ ਗਿਆ ਹੈ। ਦੇਖਿ = ਵੇਖ ਕੇ ॥੧॥
ਮੈਂ (ਨਾਨਕ) ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ ॥੧॥


ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ  

Seated in the Society of the Saints, I chant the Lord's Praises.  

ਬੈਸ = ਬੈਠਕ, ਬਹਿਣ-ਖਲੋਣ। ਕਿ = ਤਾ ਕਿ। ਕੀਰਤਿ = ਸਿਫ਼ਤ-ਸਾਲਾਹ। ਕਹਾਂ = ਕਹਾਂ, ਮੈਂ ਆਖਾਂ।
(ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੀ ਰਹਾਂ,


ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ  

I dedicate all my adornments to Him, and give all this soul to Him.  

ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਜੀਉ = ਜਿੰਦ। ਦਿਵਾ = ਦਿਵਾਂ, ਮੈਂ ਦੇ ਦਿਆਂ। ****
(ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ।


ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ  

With hopeful yearning for Him, I have made the bed for my Husband.  

ਆਸ ਪਿਆਸੀ ਸੇਜ = (ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਹਿਰਦਾ-ਸੇਜ। ਕੰਤਿ = ਕੰਤ ਨੇ।
(ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ।


ਹਰਿਹਾਂ ਮਸਤਕਿ ਹੋਵੈ ਭਾਗੁ ਸਾਜਨੁ ਪਾਈਐ ॥੨॥  

O Lord! If such good destiny is inscribed upon my forehead, then I shall find my Friend. ||2||  

ਹਰਿਹਾਂ = ਹੇ ਹਰੀ! ਮਸਤਕਿ = ਮੱਥੇ ਉੱਤੇ। ਪਾਈਐ = ਮਿਲਦਾ ਹੈ ॥੨॥
ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ ॥੨॥


ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ  

O my companion, I have prepared everything: make-up, garlands and betel-leaves.  

ਸਖੀ = ਹੇ ਸਹੇਲੀਏ! ਕਾਜਲ = ਕੱਜਲ, ਸੁਰਮਾ। ਤੰਬੋਲ = ਪਾਨ। ਸਾਜਿਆ = ਤਿਆਰ ਕਰ ਲਿਆ।
ਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ-ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ,


ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ  

I have embellished myself with the sixteen decorations, and applied the mascara to my eyes.  

ਸੋਲਹ = ਸੋਲ੍ਹਾਂ। ਅੰਜਨੁ = ਸੁਰਮਾ। ਪਾਜਿਆ = ਪਾ ਲਿਆ।
(ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ,


ਜੇ ਘਰਿ ਆਵੈ ਕੰਤੁ ਸਭੁ ਕਿਛੁ ਪਾਈਐ  

If my Husband Lord comes to my home, then I obtain everything.  

ਘਰਿ = ਘਰ ਵਿਚ। ਕੰਤੁ = ਖਸਮ। ਪਾਈਐ = ਪ੍ਰਾਪਤ ਕਰ ਲਈਦਾ ਹੈ।
ਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।


ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥  

O Lord! Without my Husband, all these adornments are useless. ||3||  

ਬਾਝੁ = ਬਿਨਾ। ਬਿਰਥਾ = ਵਿਅਰਥ ॥੩॥
ਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ॥੩॥


ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ  

Very fortunate is she, within whose home the Husband Lord abides.  

ਜਿਸੁ ਘਰਿ = ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ। ਸਾ = ਉਹ (ਜੀਵ-ਇਸਤ੍ਰੀ।
ਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।


ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ  

She is totally adorned and decorated; she is a happy soul-bride.  

ਬਣਿਆ = ਫਬਿਆ। ਹਭੁ = ਸਾਰਾ। ਸਾਈ = ਉਹ ਹੀ।
(ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ)।


ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ  

I sleep in peace, without anxiety; the hopes of my mind have been fulfilled.  

ਹਉ = ਹਉਂ, ਮੈਂ। ਅਚਿੰਤ = ਬੇ-ਫ਼ਿਕਰ, ਚਿੰਤਾ-ਰਹਿਤ। ਸੁਤੀ = (ਪ੍ਰਭੂ-ਪਤੀ ਦੇ ਚਰਨਾਂ ਵਿਚ) ਲੀਨ ਹੋ ਗਈ ਹਾਂ। ਮਨਿ = ਮਨ ਵਿਚ (ਟਿਕੀ ਹੋਈ)। ਪੁਰਾਈਆ = ਪੂਰੀ ਹੋ ਗਈ ਹੈ।
(ਇਹੋ ਜਿਹੀ ਸੋਹਾਗਣ ਦੀ ਸੰਗਤ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ।


ਹਰਿਹਾਂ ਜਾ ਘਰਿ ਆਇਆ ਕੰਤੁ ਸਭੁ ਕਿਛੁ ਪਾਈਆ ॥੪॥  

O Lord! When my Husband came into the home of my heart, I obtained everything. ||4||  

ਘਰਿ = (ਹਿਰਦੇ-) ਘਰ ਵਿਚ ॥੪॥
ਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ ॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits