Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ  

Gẖat gẖat basanṯ bāsuḏevėh pārbarahm parmesurėh.  

The Supreme Lord God, the Transcendent, Luminous Lord, dwells in each and every heart.  

ਘਟਿ ਘਟਿ = ਹਰੇਕ ਹਿਰਦੇ ਵਿਚ। ਬਾਸੁਦੇਵਹ = ਪਰਮਾਤਮਾ।
ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।


ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥  

Jācẖanṯ Nānak kirpāl parsāḏaʼn nah bisranṯ nah bisranṯ nārā▫iṇėh. ||21||  

Nanak begs for this blessing from the Merciful Lord, that he may never forget Him, never forget Him. ||21||  

ਜਾਚੰਤਿ = ਮੰਗਦਾ ਹੈ (याच = to beg)। ਪ੍ਰਸਾਦੰ = ਦਇਆ, ਕਿਰਪਾ (प्रसादं) ॥੨੧॥
ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ ॥੨੧॥


ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ  

Nah samrathaʼn nah sevkaʼn nah parīṯ param parkẖoṯamaʼn.  

I have no power; I do not serve You, and I do not love You, O Supreme Sublime Lord God.  

ਸਮਰਥੰ = ਸਮਰਥਾ, ਤਾਕਤ। ਪੁਰਖੋਤਮੰ = ਉੱਤਮ ਪੁਰਖ, ਪਰਮਾਤਮਾ।
ਹੇ ਪਰਮ ਉੱਤਮ ਅਕਾਲ ਪੁਰਖ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ।


ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥  

Ŧav parsāḏ simarṯe nāmaʼn Nānak kirpāl har har guraʼn. ||22||  

By Your Grace, Nanak meditates on the Naam, the Name of the Merciful Lord, Har, Har. ||22||  

ਤਵ = ਤੇਰੀ (तव)। ਪ੍ਰਸਾਦਿ = ਕਿਰਪਾ ਨਾਲ (प्रसादेन)। ਗੁਰੰ = ਸਭ ਤੋਂ ਵੱਡਾ ॥੨੨॥
ਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ ॥੨੨॥


ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ  

Bẖaraṇ pokẖaṇ karanṯ jī▫ā bisrām cẖẖāḏan ḏevanṯ ḏānaʼn.  

The Lord feeds and sustains all living beings; He blesses them gifts of restful peace and fine clothes.  

ਭਰਣ ਪੋਖਣ = ਪਾਲਣ-ਪੋਸਣ। ਬਿਸ੍ਰਾਮ = ਟਿਕਾਣਾ, ਸਹਾਰਾ। ਛਾਦਨ = ਕੱਪੜਾ (छादनं = clothing)।
ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ।


ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ  

Sirjaʼnṯ raṯan janam cẖaṯur cẖeṯnah.  

He created the jewel of human life, with all its cleverness and intelligence.  

ਸ੍ਰਿਜੰਤ = ਪੈਦਾ ਕਰਦਾ ਹੈ (सृज् = to create)। ਚਤੁਰ = ਸਿਆਣਾ, ਸਮਰੱਥ। ਚੇਤਨਹ = ਸਜਿੰਦ, ਸਭ ਕੁਝ ਅਨੁਭਵ ਕਰ ਸਕਣ ਵਾਲਾ (चित् = to perceive)।
ਸਮਰੱਥ ਚੇਤਨ-ਸਰੂਪ ਪਰਮਾਤਮਾ (ਹੀ ਜੀਵਾਂ ਨੂੰ) ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ।


ਵਰਤੰਤਿ ਸੁਖ ਆਨੰਦ ਪ੍ਰਸਾਦਹ  

varṯanṯ sukẖ ānanḏ parsāḏėh.  

By His Grace, mortals abide in peace and bliss.  

ਪ੍ਰਸਾਦਹ = ਕਿਰਪਾ ਨਾਲ।
ਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ।


ਸਿਮਰੰਤ ਨਾਨਕ ਹਰਿ ਹਰਿ ਹਰੇ  

Simranṯ Nānak har har hare.  

O Nanak, meditating in remembrance on the Lord, Har, Har, Haray,  

xxx
ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ,


ਅਨਿਤ੍ਯ੍ਯ ਰਚਨਾ ਨਿਰਮੋਹ ਤੇ ॥੨੩॥  

Aniṯ▫y racẖnā nirmoh ṯe. ||23||  

the mortal is released from attachment to the world. ||23||  

ਅਨਿਤ੍ਯ੍ਯ = ਨਾਹ ਨਿੱਤ ਰਹਿਣ ਵਾਲਾ। ਨਿਰਮੋਹ = ਮੋਹ ਤੋਂ ਬਚੇ ਹੋਏ। ਤੇ = ਉਹ ਮਨੁੱਖ ॥੨੩॥
ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ ॥੨੩॥


ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ  

Ḏānaʼn parā pūrbeṇ bẖuʼncẖanṯe mahīpaṯe.  

The kings of the earth are eating up the blessings of the good karma of their past lives.  

ਪਰਾ ਪੂਰਬੇਣ = ਪੂਰਬਲੇ ਜਨਮਾਂ ਵਿਚ। ਭੁੰਚੰਤੇ = ਭੋਗਦੇ ਹਨ (भुज् = to possess), ਮਾਲਕੀ ਮਾਣਦੇ ਹਨ। ਮਹੀਪਤੇ = ਧਰਤੀ ਦੇ ਪਤੀ, ਰਾਜੇ (मही = ਧਰਤੀ। महीपति = ਰਾਜਾ)।
ਪੂਰਬਲੇ ਜਨਮਾਂ ਵਿਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ।


ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥  

Biprīṯ buḏẖ▫yaʼn māraṯ lokah Nānak cẖirankāl ḏukẖ bẖogṯe. ||24||  

Those cruel-minded rulers who oppress the people, O Nanak, shall suffer in pain for a very long time. ||24||  

ਬਿਪਰੀਤ = ਉਲਟੀ (विपरीत)। ਮਾਰਤ ਲੋਕਹ = ਮਾਤ ਲੋਕ, ਜਗਤ। ਮਾਰਤ = (मात्र्य = mortal) ਨਾਸਵੰਤ। ਦੁਖ = (दुःख) ਦੁੱਖ ॥੨੪॥
ਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ ॥੨੪॥


ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ  

Baritha anugrahaʼn gobinḏah jas▫y simraṇ riḏanṯrah.  

Those who meditate in remembrance on the Lord in their hearts, look upon even pain as God's Grace.  

ਬ੍ਰਿਥਾ = ਖ਼ਾਲੀ, ਵਾਂਜੇ ਹੋਏ। ਅਨੁਗ੍ਰਹੰ = ਕਿਰਪਾ (अनुग्रहःक्ष् a favour)। ਜਸ੍ਯ੍ਯ = ਜਿਨ੍ਹਾਂ ਦੇ (येषां)। ਰਿਦੰਤਰਹ = ਰਿਦ-ਅੰਤਰਹ, ਹਿਰਦੇ ਵਿਚ।
ਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ,


ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥  

Ārog▫yaʼn mahā rog▫yaʼn bisimriṯe karuṇā ma▫yėh. ||25||  

The healthy person is very sick, if he does not remember the Lord, the Embodiment of Mercy. ||25||  

ਆਰੋਗ੍ਯ੍ਯੰ = ਅਰੋਗ, ਰੋਗ-ਰਹਿਤ, ਨਰੋਏ। ਬਿਸਿਮ੍ਰਿਤੇ = ਭੁਲਾ ਦੇਂਦੇ ਹਨ। ਕਰੁਣਾ ਮਯਹ = ਕਰੁਣਾ-ਮਯਹ, ਤਰਸ ਰੂਪ, ਦਇਆ-ਸਰੂਪ (करुणा = ਤਰਸ) ॥੨੫॥
ਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ ॥੨੫॥


ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ  

Ramṇaʼn kevlaʼn kīraṯanaʼn suḏẖarmaʼn ḏeh ḏẖārṇah.  

To sing the Kirtan of God's Praises is the righteous duty incurred by taking birth in this human body.  

ਰਮਣੰ = ਜਪਣਾ। ਕੇਵਲੰ = (कद्धवलं = Solely) ਸਿਰਫ਼। ਸੁਧਰਮੰ = ਸ੍ਰੇਸ਼ਟ ਧਰਮ। ਦੇਹ ਧਾਰਣਹ = ਦੇਹਧਾਰੀ, ਮਨੁੱਖ।
ਕੇਵਲ ਸਿਫ਼ਤ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ।


ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਤ੍ਰਿਪ੍ਯ੍ਯਤੇ ॥੨੬॥  

Amriṯ nām nārā▫iṇ Nānak pīvṯaʼn sanṯ na ṯaripṯeaṯe. ||26||  

The Naam, the Name of the Lord, is Ambrosial Nectar, O Nanak. The Saints drink it in, and never have enough of it. ||26||  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਪ੍ਯ੍ਯਤੇ = ਰੱਜਦੇ (तृप् = to be contented तृप्यति) ॥੨੬॥
ਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ ॥੨੬॥


ਸਹਣ ਸੀਲ ਸੰਤੰ ਸਮ ਮਿਤ੍ਰਸ੍ਯ੍ਯ ਦੁਰਜਨਹ  

Sahaṇ sīl sanṯaʼn sam miṯarsa▫y ḏurajnėh.  

The Saints are tolerant and good-natured; friends and enemies are the same to them.  

ਸਹਣ = ਸਹਾਰਨਾ (सहन)। ਸੀਲ = ਮਿੱਠਾ ਸੁਭਾਉ (शील)। ਸਹਣ ਸੀਲ = (सहन शील = patient, forgivng)। ਸਮ = ਬਰਾਬਰ। ਮਿਤ੍ਰਸ੍ਯ੍ਯ = ਮਿੱਤ੍ਰ ਦਾ (मित्रस्य)। ਦੁਰਜਨਹ = ਭੈੜੇ ਮਨੁੱਖ (दुर्जनं)।
ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ-ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ।


ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥  

Nānak bẖojan anik parkāreṇ ninḏak āvaḏẖ ho▫e upṯistaṯe. ||27||  

O Nanak, it is all the same to them, whether someone offers them all sorts of foods, or slanders them, or draws weapons to kill them. ||27||  

ਆਵਧ = ਸ਼ਸਤ੍ਰ, ਹਥਿਆਰ (आयुध)। ਉਪਤਿਸਟਤੇ = ਨੇੜੇ ਆਉਂਦੇ ਹਨ (उपतिष्ठति = comes near) ॥੨੭॥
ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ) ॥੨੭॥


ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ  

Ŧiraskār nah bẖavanṯ nah bẖavanṯ mān bẖangnah.  

They pay no attention to dishonor or disrespect.  

ਤਿਰਸਕਾਰ = ਨਿਰਾਦਰੀ (तिरस्कारः)। ਭਵੰਤਿ = ਹੁੰਦਾ (भवति, भवनः, भवन्ति। भु = to become)। ਮਾਨ ਭੰਗਨਹ = ਨਿਰਾਦਰੀ, ਅਪਮਾਨ।
ਉਹਨਾਂ (ਬੰਦਿਆਂ ਦੀ) ਦੀ ਕਦੇ ਨਿਰਾਦਰੀ ਨਹੀਂ ਹੋ ਸਕਦੀ, ਉਹਨਾਂ ਦਾ ਕਦੇ ਅਪਮਾਨ ਨਹੀਂ ਹੋ ਸਕਦਾ,


ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ  

Sobẖā hīn nah bẖavanṯ nah pohanṯ sansār ḏukẖnah.  

They are not bothered by gossip; the miseries of the world do not touch them.  

ਪੋਹੰਤਿ = (प्रभावयन्ति)।
ਉਹਨਾਂ ਦੀ ਕਦੇ ਭੀ ਸੋਭਾ ਨਹੀਂ ਮਿਟਦੀ, ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਪੋਹ ਨਹੀਂ ਸਕਦੇ,


ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥  

Gobinḏ nām japanṯ mil sāḏẖ sangah Nānak se parāṇī sukẖ bāsnah. ||28||  

Those who join the Saadh Sangat, the Company of the Holy, and chant the Name of the Lord of the Universe - O Nanak, those mortals abide in peace. ||28||  

ਜਪੰਤਿ = (जपन्ति) ਜਪਦੇ ਹਨ। ਮਿਲਿ = ਮਿਲ ਕੇ। ਸੇ ਪ੍ਰਾਨੀ = ਉਹ ਬੰਦੇ ॥੨੮॥
ਜਿਹੜੇ ਸਾਧ ਸੰਗਤ ਵਿਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ। ਹੇ ਨਾਨਕ! ਉਹ ਬੰਦੇ (ਸਦਾ) ਸੁਖੀ ਵਸਦੇ ਹਨ ॥੨੮॥


ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ  

Sainā sāḏẖ samūh sūr ajiṯaʼn saʼnnāhaʼn ṯan nimarṯāh.  

The Holy people are an invincible army of spiritual warriors; their bodies are protected by the armor of humility.  

ਸੈਨਾ = ਫ਼ੌਜ (सेना)।ਸਾਧ ਸਮੂਹ = ਸਾਰੇ ਸਾਧ, ਸੰਤ ਜਨ। ਸੂਰ = ਸੂਰਮੇ। ਸੰਨਾਹੰ = ਸੰਜੋਅ (संनाह = armour)। ਤਨਿ = ਤਨ ਉਤੇ।
ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ;


ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ  

Āvḏẖah guṇ gobinḏ ramṇaʼn ot gur sabaḏ kar cẖaramṇėh.  

Their weapons are the Glorious Praises of the Lord which they chant; their Shelter and Shield is the Word of the Guru's Shabad.  

ਆਵਧਹ = ਸ਼ਸਤ੍ਰ (आयुघ)। ਕਰ = ਹੱਥ (कर)। ਚਰਮਣਹ = ਢਾਲ, ਚੰਮ (चर्मन,)। ਕਰ ਚਰਮਣਹ = ਹੱਥ ਦੀ ਢਾਲ।
ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ।


ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ  

Ārūṛ▫ṯe asav rath nāgah bujẖanṯe parabẖ mārgah.  

The horses, chariots and elephants they ride are their way to realize God's Path.  

ਆਰੂੜਤੇ = ਸਵਾਰ ਹੁੰਦੇ ਹਨ। ਅਸ੍ਵ = (अश्व) ਘੋੜੇ। ਨਾਗਹ = ਹਾਥੀ (नाग)।
ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ-ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।


ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੋੁਪਾਲ ਕੀਰਤਨਹ  

Bicẖarṯe nirabẖ▫yaʼn saṯar sainā ḏẖā▫yanṯe gopāl kīraṯnėh.  

They walk fearlessly through the armies of their enemies; they attack them with the Kirtan of God's Praises.  

ਬਿਚਰਤੇ = ਤੁਰਦੇ ਫਿਰਦੇ ਹਨ। ਸਤ੍ਰੁ = ਵੈਰੀ (ਕਾਮਾਦਿਕ) (शत्रु)।ਧਾਯੰਤੇ = ਹੱਲਾ ਕਰਦੇ ਹਨ (घावन्नि)।
ਸੰਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ।


ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ ॥੨੯॥  

Jiṯṯe bisav sansārah Nānak vas▫yaʼn karoṯ pancẖ ṯaskarahi. ||29||  

They conquer the entire world, O Nanak, and overpower the five thieves. ||29||  

ਬਿਸ੍ਵ = ਸਾਰਾ (विश्व)। ਤਸਕਰਹ = ਚੋਰ (तस्कर) ॥੨੯॥
ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ॥੨੯॥


ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ  

Marig ṯarisnā ganḏẖarab nagraʼn ḏarum cẖẖā▫yā racẖ ḏuramṯih.  

Misled by evil-mindedness, mortals are engrossed in the mirage of the illusory world, like the passing shade of a tree.  

ਮ੍ਰਿਗ ਤ੍ਰਿਸਨਾ = (ਹਰਨ ਦੀ ਤ੍ਰ੍ਰੇਹ)। ਠਗਨੀਰਾ, ਰੇਤਲਾ ਇਲਾਕਾ ਜੋ ਸੂਰਜ ਦੀ ਤਪਸ਼ ਵਿਚ ਪਾਣੀ ਦਾ ਦਰਿਆ ਜਾਪਦਾ ਹੈ। ਤ੍ਰੇਹ ਨਾਲ ਘਾਬਰਿਆ ਹਰਨ ਪਾਣੀ ਵਲ ਦੌੜਦਾ ਹੈ, ਉਹ ਠਗਨੀਰਾ ਅਗਾਂਹ ਅਗਾਂਹ ਚਲਿਆ ਜਾਂਦਾ ਹੈ। ਇਸ ਤਰ੍ਹਾਂ ਹਰਨ ਤੜਪ ਕੇ ਮਰ ਜਾਂਦਾ ਹੈ (मृगतृष्णा = mirage)। ਗੰਧਰਬ ਨਗਰੰ = ਆਕਾਸ਼ ਵਿਚ ਵੱਸਦੀ ਨਗਰੀ। ਠਗਨੀਰੇ ਵਾਂਗ ਇਹ ਭੀ ਝਾਉਲਾ ਹੀ ਪੈਂਦਾ ਹੈ ਕਿ ਆਕਾਸ਼ ਵਿਚ ਇਕ ਸ਼ਹਿਰ ਵੱਸ ਰਿਹਾ ਹੈ (गन्घर्व = नगर)। ਦ੍ਰੁਮ = ਰੁੱਖ (द्रुम)। ਰਚਿ = ਰਚ ਕੇ, ਰਚ ਲੈਂਦਾ ਹੈ, ਸਹੀ ਮੰਨ ਲੈਂਦਾ ਹੈ।
ਭੈੜੀ ਬੁੱਧੀ ਵਾਲਾ ਬੰਦਾ ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ।


ਤਤਹ ਕੁਟੰਬ ਮੋਹ ਮਿਥ੍ਯ੍ਯਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥  

Ŧaṯah kutamb moh mith▫yā simranṯ Nānak rām rām nāmah. ||30||  

Emotional attachment to family is false, so Nanak meditates in remembrance on the Name of the Lord, Raam, Raam. ||30||  

ਤਤਹ = ਉਥੇ, ਉਸੇ ਤਰ੍ਹਾਂ (तत: for that reason)। ਮਿਥ੍ਯ੍ਯਾ = ਨਾਸਵੰਤ, ਝੂਠਾ (मिथ्या = to no purpose)। ਦੁਰ ਮਤਹਿ = ਭੈੜੀ ਬੁੱਧੀ ਵਾਲਾ (दुर्मति:) ॥੩੦॥
ਉਸੇ ਤਰ੍ਹਾਂ ਦਾ ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩੦॥


ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ  

Nacẖ biḏi▫ā niḏẖān nigamaʼn nacẖ guṇga▫y nām kīraṯnėh.  

I do not possess the treasure of the wisdom of the Vedas, nor do I possess the merits of the Praises of the Naam.  

ਨ-ਚ = ਅਤੇ ਨਹੀਂ, ਨਾਹ ਹੀ। ਨਿਧਾਨ = ਖ਼ਜ਼ਾਨਾ। ਨਿਗਮੰ = ਵੇਦ (निगमां)। ਗੁਣਗ੍ਯ੍ਯ = ਗੁਣਾਂ ਦਾ ਜਾਣਨ ਵਾਲਾ (गुणज्ञ)।
ਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ।


ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ  

Nacẖ rāg raṯan kanṯẖaʼn nah cẖancẖal cẖaṯur cẖāṯurėh.  

I do not have a beautiful voice to sing jewelled melodies; I am not clever, wise or shrewd.  

ਕੰਠ = ਗਲਾ। ਚੰਚਲ = ਚੁਸਤ। ਚਤੁਰ ਚਾਤੁਰਹ = ਸਿਆਣਿਆਂ ਦਾ ਸਿਆਣਾ। ਚਾਤੁਰਹ = ਸਿਆਣਾ।
ਮੇਰੇ ਗਲੇ ਵਿਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ।


ਭਾਗ ਉਦਿਮ ਲਬਧ੍ਯ੍ਯੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥  

Bẖāg uḏim labḏẖa▫yaʼn mā▫i▫ā Nānak sāḏẖsang kẖal pandiṯah. ||31||  

By destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||  

ਸਾਧਸੰਗਿ = ਸਾਧ ਸੰਗਤ ਵਿਚ। ਖਲ = ਮੂਰਖ (खल) ॥੩੧॥
ਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ)। (ਪਰ) ਹੇ ਨਾਨਕ! ਸਤਸੰਗ ਵਿਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ) ॥੩੧॥


ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ  

Kanṯẖ ramṇīy rām rām mālā hasaṯ ūcẖ parem ḏẖārṇī.  

The mala around my neck is the chanting of the Lord's Name. The Love of the Lord is my silent chanting.  

ਕੰਠ = ਗਲਾ। ਰਮਣੀਯ = ਸੁੰਦਰ (रमणीय)। ਹਸਤ = (हस्त) ਹੱਥ। ਹਸਤ ਊਚ = ਗੋਮੁਖੀ (गोभुखी), ਮਾਲਧਾਨੀ, ਇਕ ਥੈਲੀ ਜਿਸ ਦਾ ਅਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਹਿੰਦੂ ਸ਼ਾਸਤ੍ਰ ਅਨੁਸਾਰ ਇਸ ਨੂੰ ਜ਼ਮੀਨ ਨਾਲ ਛੁਹਾਣ ਦੀ ਆਗਿਆ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। ਇਸੇ ਲਈ ਇਸ ਦਾ ਨਾਮ 'ਹਸਤ ਊਚ' ਹੈ। ਧਾਰਣੀ = ਟਿਕਾਣੀ।
ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ,


ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥  

Jīh bẖaṇ jo uṯam salok uḏẖarṇaʼn nain nanḏnī. ||32||  

Chanting this most Sublime Word brings salvation and joy to the eyes. ||32||  

ਜੀਹ = ਜੀਭ। ਭਣਿ = ਉਚਾਰਦਾ ਹੈ, ਭਣੈ। ਨੰਦਨੀ = ਖ਼ੁਸ਼ ਕਰਨ ਵਾਲੀ (नन्दन = pleasing)। ਨੈਨ ਨੰਦਨੀ = ਅੱਖਾਂ ਨੂੰ ਖ਼ੁਸ਼ ਕਰਨ ਵਾਲੀ, ਮਾਇਆ। ਨੈਨ = (नयन) ਅੱਖਾਂ ॥੩੨॥
ਜਿਹੜਾ ਮਨੁੱਖ ਜੀਭ ਨਾਲ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ॥੩੨॥


ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ  

Gur manṯar hīṇsa▫y jo parāṇī ḏẖariganṯ janam bẖarsatṇah.  

That mortal who lacks the Guru's Mantra - cursed and contaminated is his life.  

ਹੀਣਸ੍ਯ੍ਯ = ਸੱਖਣਾ। ਭ੍ਰਸਟਣਹ = ਭੈੜੀ ਬੁੱਧ ਵਾਲਾ।
ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੱਧ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ।


ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥  

Kūkrah sūkrah garaḏẖ▫bẖėh kākah sarapnėh ṯul kẖalah. ||33||  

That blockhead is just a dog, a pig, a jackass, a crow, a snake. ||33||  

ਕੂਕਰਹ = ਕੁੱਤਾ (कूक्करः)। ਸੂਕਰਹ = ਸੂਰ (सुकरः)। ਗਰਧਭਹ = ਖੋਤਾ (गर्दभः)। ਕਾਕਹ = ਕਾਂ (काकः)। ਤੁਲਿ = ਬਰਾਬਰ (तुलय)। ਖਲਹ = ਮੂਰਖ (खलः) ॥੩੩॥
ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ) ॥੩੩॥


ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ  

Cẖarṇārbinḏ bẖajanaʼn riḏ▫yaʼn nām ḏẖārṇah.  

Whoever contemplates the Lord's Lotus Feet, and enshrines His Name within the heart,  

ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ (चरण = अरविन्द)। ਅਰਬਿੰਦ = ਕੌਲ ਫੁੱਲ (अरविन्द)।
ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾਂਦਾ ਹੈ, ਪਰਮਾਤਮਾ ਦੇ ਚਰਨ-ਕਮਲਾਂ ਨੂੰ ਸਿਮਰਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits