Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਸੁ ਰੂਪੁ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ  

तिसु रूपु न रेखिआ घटि घटि देखिआ गुरमुखि अलखु लखावणिआ ॥१॥ रहाउ ॥  

Ŧis rūp na rekẖ▫i▫ā gẖat gẖat ḏekẖi▫ā gurmukẖ alakẖ lakẖāvaṇi▫ā. ||1|| rahā▫o.  

He has no form or shape; He is seen within each and every heart. The Gurmukh comes to know the unknowable. ||1||Pause||  

ਉਸ ਦਾ ਕੋਈ ਸਰੂਪ ਜਾਂ ਚੱਕਰ-ਚਿਨ੍ਹ ਨਹੀਂ, ਅਤੇ ਉਹ ਸਾਰਿਆਂ ਦਿਲਾਂ ਅੰਦਰ ਵੇਖਿਆ ਜਾਂਦਾ ਹੈ। ਭੇਦ-ਰਹਿਤ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ। ਠਹਿਰਾਉ।  

ਰੇਖਿਆ = ਚਿਹਨ-ਚੱਕਰ। ਘਟਿ ਘਟਿ = ਹਰੇਕ ਘਟ ਵਿਚ। ਅਲਖੁ = ਅਦ੍ਰਿਸ਼ਟ ॥੧॥
ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ॥


ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ  

तू दइआलु किरपालु प्रभु सोई ॥  

Ŧū ḏa▫i▫āl kirpāl parabẖ so▫ī.  

You are God, Kind and Merciful.  

ਤੂੰ ਐਸਾ ਮਿਹਰਬਾਨ ਤੇ ਮਾਇਆਵਾਨ ਮਾਲਕ ਹੈ,  

ਪ੍ਰਭੂ-ਮਾਲਕ।
(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ।


ਤੁਧੁ ਬਿਨੁ ਦੂਜਾ ਅਵਰੁ ਕੋਈ  

तुधु बिनु दूजा अवरु न कोई ॥  

Ŧuḏẖ bin ḏūjā avar na ko▫ī.  

Without You, there is no other at all.  

ਕਿ ਤੇਰੇ ਬਿਨਾ ਹੋਰ ਕੋਈ ਵੀ ਨਹੀਂ।  

xxx
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।


ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥  

गुरु परसादु करे नामु देवै नामे नामि समावणिआ ॥२॥  

Gur parsāḏ kare nām ḏevai nāme nām samāvaṇi▫ā. ||2||  

When the Guru showers His Grace upon us, He blesses us with the Naam; through the Naam, we merge in the Naam. ||2||  

ਜੇਕਰ ਵਾਹਿਗੁਰੂ ਮਿਹਰ ਧਾਰੇ ਉਹ ਨਾਮ ਬਖਸ਼ਦਾ ਹੈ। ਨਾਮ ਦੇ ਸਿਮਰਨ ਰਾਹੀਂ ਇਨਸਾਨ ਨਾਮ ਸਰੂਪ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।  

ਪਰਸਾਦੁ = ਕਿਰਪਾ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੨॥
(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥


ਤੂੰ ਆਪੇ ਸਚਾ ਸਿਰਜਣਹਾਰਾ  

तूं आपे सचा सिरजणहारा ॥  

Ŧūʼn āpe sacẖā sirjaṇhārā.  

You Yourself are the True Creator Lord.  

ਤੂੰ ਆਪੇ ਹੀ ਸੱਚਾ ਕਰਤਾਰ ਹੈ।  

ਸਚਾ = ਸਦਾ-ਥਿਰ।
(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ।


ਭਗਤੀ ਭਰੇ ਤੇਰੇ ਭੰਡਾਰਾ  

भगती भरे तेरे भंडारा ॥  

Bẖagṯī bẖare ṯere bẖandārā.  

Your treasures are overflowing with devotional worship.  

ਤੇਰੇ ਖ਼ਜ਼ਾਨੇ ਈਸ਼ਵਰੀ ਅਨੁਰਾਗ ਨਾਲ ਪਰੀਪੂਰਨ ਹਨ।  

xxx
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।


ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥  

गुरमुखि नामु मिलै मनु भीजै सहजि समाधि लगावणिआ ॥३॥  

Gurmukẖ nām milai man bẖījai sahj samāḏẖ lagāvaṇi▫ā. ||3||  

The Gurmukhs obtain the Naam. Their minds are enraptured, and they easily and intuitively enter into Samaadhi. ||3||  

ਹਰੀ ਨਾਮ ਪਰਾਪਤ ਹੋਣ ਨਾਲ ਗੁਰੂ-ਸਮਰਪਣ ਦੀ ਆਤਮਾ ਪਰਮ-ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਅਫੁਰ ਇਕਾਗਰਤਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭੀਜੈ = ਤਰੋ-ਤਰ ਹੋ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੩॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥


ਅਨਦਿਨੁ ਗੁਣ ਗਾਵਾ ਪ੍ਰਭ ਤੇਰੇ  

अनदिनु गुण गावा प्रभ तेरे ॥  

An▫ḏin guṇ gāvā parabẖ ṯere.  

Night and day, I sing Your Glorious Praises, God.  

ਰੈਣ ਦਿਹੁੰ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਮੇਰੇ ਸੁਆਮੀ!  

ਅਨਦਿਨੁ = ਹਰ ਰੋਜ਼ {अनुदिन}। ਗਾਵਾ = ਗਾਵਾਂ, ਮੈਂ ਗਾਵਾਂ।
ਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ।


ਤੁਧੁ ਸਾਲਾਹੀ ਪ੍ਰੀਤਮ ਮੇਰੇ  

तुधु सालाही प्रीतम मेरे ॥  

Ŧuḏẖ sālāhī parīṯam mere.  

I praise You, O my Beloved.  

ਤੇਰੀ ਹੀ ਮੈਂ ਪਰਸੰਸਾ ਕਰਦਾ ਹਾਂ, ਹੇ ਮੇਰੇ ਦਿਲਬਰ।  

ਪ੍ਰੀਤਮ = ਹੇ ਪ੍ਰੀਤਮ।
ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।


ਤੁਧੁ ਬਿਨੁ ਅਵਰੁ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥  

तुधु बिनु अवरु न कोई जाचा गुर परसादी तूं पावणिआ ॥४॥  

Ŧuḏẖ bin avar na ko▫ī jācẖā gur parsādī ṯūʼn pāvṇi▫ā. ||4||  

Without You, there is no other for me to seek out. It is only by Guru's Grace that You are found. ||4||  

ਤੇਰੇ ਬਗੈਰ ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ। ਗੁਰਾਂ ਦੀ ਦਇਆ ਦੁਆਰਾ ਤੂੰ ਪਰਾਪਤ ਹੁੰਦਾ ਹੈ।  

ਜਾਚਾ = ਜਾਚਾਂ, ਮੈਂ ਮੰਗਦਾ ਹਾਂ। ਤੂੰ = ਤੈਨੂੰ ॥੪॥
ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥


ਅਗਮੁ ਅਗੋਚਰੁ ਮਿਤਿ ਨਹੀ ਪਾਈ  

अगमु अगोचरु मिति नही पाई ॥  

Agam agocẖar miṯ nahī pā▫ī.  

The limits of the Inaccessible and Incomprehensible Lord cannot be found.  

ਪਹੁੰਚ ਤੋਂ ਪਰ੍ਹੇ ਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ ਦਾ ਵਿਸਥਾਰ ਜਾਣਿਆ ਨਹੀਂ ਜਾ ਸਕਦਾ।  

ਅਗਮੁ = ਅਪਹੁੰਚ {अगम्य}। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਮਿਤਿ = ਮਾਪ, ਅੰਦਾਜ਼ਾ।
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ।


ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ  

अपणी क्रिपा करहि तूं लैहि मिलाई ॥  

Apṇī kirpā karahi ṯūʼn laihi milā▫ī.  

Bestowing Your Mercy, You merge us into Yourself.  

ਆਪਣੀ ਰਹਿਮਤ ਧਾਰ ਕੇ ਤੂੰ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।  

xxx
ਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।


ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥  

पूरे गुर कै सबदि धिआईऐ सबदु सेवि सुखु पावणिआ ॥५॥  

Pūre gur kai sabaḏ ḏẖi▫ā▫ī▫ai sabaḏ sev sukẖ pāvṇi▫ā. ||5||  

Through the Shabad, the Word of the Perfect Guru, we meditate on the Lord. Serving the Shabad, peace is found. ||5||  

ਪੂਰਨ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕੀਤਾ ਜਾਂਦਾ ਹੈ। ਸਾਹਿਬ ਦੀ ਘਾਲ ਘਾਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ।  

ਸੇਵਿ = ਸੇਵ ਕੇ ॥੫॥
ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥


ਰਸਨਾ ਗੁਣਵੰਤੀ ਗੁਣ ਗਾਵੈ  

रसना गुणवंती गुण गावै ॥  

Rasnā guṇvanṯī guṇ gāvai.  

Praiseworthy is the tongue which sings the Lord's Glorious Praises.  

ਗੁਣਵਾਨ ਹੈ ਉਹ ਜਿਹਬਾ ਜਿਹੜੀ ਪ੍ਰਭੂ ਦੀਆਂ ਵਡਿਆਈਆਂ ਗਾਇਨ ਕਰਦੀ ਹੈ।  

ਰਸਨਾ = ਜੀਭ।
ਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ।


ਨਾਮੁ ਸਲਾਹੇ ਸਚੇ ਭਾਵੈ  

नामु सलाहे सचे भावै ॥  

Nām salāhe sacẖe bẖāvai.  

Praising the Naam, one becomes pleasing to the True One.  

ਨਾਮ ਦੀ ਉਪਮਾ ਕਰਨ ਦੁਆਰਾ ਜੀਵ ਸੱਚੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।  

ਸਲਾਹੇ = ਸਲਾਹੁੰਦਾ ਹੈ।
ਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ।


ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥  

गुरमुखि सदा रहै रंगि राती मिलि सचे सोभा पावणिआ ॥६॥  

Gurmukẖ saḏā rahai rang rāṯī mil sacẖe sobẖā pāvṇi▫ā. ||6||  

The Gurmukh remains forever imbued with the Lord's Love. Meeting the True Lord, glory is obtained. ||6||  

ਪਵਿੱਤ੍ਰ ਪਤਨੀ ਸਦੀਵ ਹੀ ਆਪਣੇ ਪਤੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਸਤਿ ਪੁਰਖ ਨੂੰ ਮਿਲ ਕੇ ਕੀਰਤੀ ਨੂੰ ਪਰਾਪਤ ਹੁੰਦੀ ਹੈ।  

ਰੰਗਿ = ਪ੍ਰੇਮ-ਰੰਗ ਵਿਚ ॥੬॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥


ਮਨਮੁਖੁ ਕਰਮ ਕਰੇ ਅਹੰਕਾਰੀ  

मनमुखु करम करे अहंकारी ॥  

Manmukẖ karam kare ahaʼnkārī.  

The self-willed manmukhs do their deeds in ego.  

ਮਨ-ਮਤੀਆਂ ਆਪਣੇ ਕੰਮ ਹੰਕਾਰ ਵਿੱਚ ਕਰਦਾ ਹੈ।  

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)।


ਜੂਐ ਜਨਮੁ ਸਭ ਬਾਜੀ ਹਾਰੀ  

जूऐ जनमु सभ बाजी हारी ॥  

Jū▫ai janam sabẖ bājī hārī.  

They lose their whole lives in the gamble.  

ਉਹ ਆਪਣਾ ਸਾਰਾ ਜੀਵਨ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ।  

ਜੂਐ = ਜੂਏ ਵਿਚ।
ਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ।


ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥  

अंतरि लोभु महा गुबारा फिरि फिरि आवण जावणिआ ॥७॥  

Anṯar lobẖ mahā gubārā fir fir āvaṇ jāvaṇi▫ā. ||7||  

Within is the terrible darkness of greed, and so they come and go in reincarnation, over and over again. ||7||  

ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ, ਇਸ ਲਈ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।  

ਗੁਬਾਰਾ = ਹਨੇਰਾ ॥੭॥
ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥


ਆਪੇ ਕਰਤਾ ਦੇ ਵਡਿਆਈ  

आपे करता दे वडिआई ॥  

Āpe karṯā ḏe vadi▫ā▫ī.  

The Creator Himself bestows Glory on those,  

ਆਪ ਹੀ ਸਿਰਜਣਹਾਰ ਉਨ੍ਹਾਂ ਨੂੰ ਪ੍ਰਭਤਾ ਬਖਸ਼ਦਾ ਹੈ,  

ਦੇ = ਦੇਂਦਾ ਹੈ।
ਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ,


ਜਿਨ ਕਉ ਆਪਿ ਲਿਖਤੁ ਧੁਰਿ ਪਾਈ  

जिन कउ आपि लिखतु धुरि पाई ॥  

Jin ka▫o āp likẖaṯ ḏẖur pā▫ī.  

whom He Himself has so pre-destined.  

ਜਿਨ੍ਹਾਂ ਲਈ ਉਸ ਨੇ ਖੁਦ ਮੁਢ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।  

ਕਉ = ਨੂੰ। ਧੁਰਿ = ਧੁਰੋਂ।
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ।


ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥  

नानक नामु मिलै भउ भंजनु गुर सबदी सुखु पावणिआ ॥८॥१॥३४॥  

Nānak nām milai bẖa▫o bẖanjan gur sabḏī sukẖ pāvṇi▫ā. ||8||1||34||  

O Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||  

ਨਾਨਕ, ਜੋ ਡਰ ਦੇ ਨਾਸ ਕਰਨਹਾਰ ਵਾਹਿਗੁਰੂ ਦੇ ਨਾਮ ਨੂੰ ਗੁਰਾਂ ਦੀ ਅਗਵਾਈ ਤਾਬੇ ਪਾਉਂਦੇ ਹਨ, ਉਹ ਆਰਾਮ ਨੂੰ ਪਰਾਪਤ ਹੋ ਜਾਂਦੇ ਹਨ।  

ਭਉ ਭੰਜਨੁ = ਡਰ ਨਾਸ ਕਰਨ ਵਾਲਾ ॥੮॥
ਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥


ਮਾਝ ਮਹਲਾ ਘਰੁ  

माझ महला ५ घरु १ ॥  

Mājẖ mėhlā 5 gẖar 1.  

Maajh, Fifth Mehl, First House:  

ਮਾਝ, ਪੰਜਵੀਂ ਪਾਤਸ਼ਾਹੀ।  

xxx
xxx


ਅੰਤਰਿ ਅਲਖੁ ਜਾਈ ਲਖਿਆ  

अंतरि अलखु न जाई लखिआ ॥  

Anṯar alakẖ na jā▫ī lakẖi▫ā.  

The Unseen Lord is within, but He cannot be seen.  

ਹਿਰਦੇ ਦੇ ਅੰਦਰ ਅਦ੍ਰਿਸ਼ਟ ਸੁਆਮੀ ਹੈ ਪਰ ਉਹ ਵੇਖਿਆ ਨਹੀਂ ਜਾ ਸਕਦਾ।  

ਅੰਤਰਿ = (ਹਰੇਕ ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪਰਮਾਤਮਾ।
ਅਦ੍ਰਿਸ਼ਟ ਪਰਮਾਤਮਾ (ਹਰੇਕ ਜੀਵ ਦੇ) ਅੰਦਰ (ਵੱਸਦਾ ਹੈ, ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ) ਜਾਚ ਨਹੀਂ ਸਕਦਾ।


ਨਾਮੁ ਰਤਨੁ ਲੈ ਗੁਝਾ ਰਖਿਆ  

नामु रतनु लै गुझा रखिआ ॥  

Nām raṯan lai gujẖā rakẖi▫ā.  

He has taken the Jewel of the Naam, the Name of the Lord, and He keeps it well concealed.  

ਨਾਮ ਦੇ ਹੀਰੇ ਨੂੰ ਲੈ ਕੇ ਉਸ ਨੇ ਇਸ ਨੂੰ ਅੰਦਰ ਲੁਕਾ ਕੇ ਰਖਿਆ ਹੋਇਆ ਹੈ।  

ਗੁਝਾ = ਪਤ, ਲੁਕਵਾਂ।
(ਹਰੇਕ ਜੀਵ ਦੇ ਅੰਦਰ) ਪਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ (ਪਰਮਾਤਮਾ ਨੇ ਹਰੇਕ ਦੇ ਅੰਦਰ) ਲੁਕਾ ਕੇ ਰੱਖ ਦਿੱਤਾ ਹੈ (ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ)।


ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥  

अगमु अगोचरु सभ ते ऊचा गुर कै सबदि लखावणिआ ॥१॥  

Agam agocẖar sabẖ ṯe ūcẖā gur kai sabaḏ lakẖāvaṇi▫ā. ||1||  

The Inaccessible and Incomprehensible Lord is the highest of all. Through the Word of the Guru's Shabad, He is known. ||1||  

ਪਹੁੰਚ ਤੋਂ ਪਰੇਡੇ ਅਤੇ ਸਮਝ ਸੋਚ ਤੋਂ ਉਚੇਰਾ ਸੁਆਮੀ ਸਾਰਿਆਂ ਨਾਲੋਂ ਬੁਲੰਦ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਜਾਣਿਆ ਜਾਂਦਾ ਹੈ।  

ਤੇ = ਤੋਂ। ਸਬਦਿ = ਸ਼ਬਦ ਦੀ ਰਾਹੀਂ ॥੧॥
(ਸਭ ਜੀਵਾਂ ਦੇ ਅੰਦਰ ਵੱਸਦਾ ਹੋਇਆ ਭੀ ਪਰਮਾਤਮਾ) ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ। (ਹਾਂ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ) ਸਮਝ ਆ ਸਕਦੀ ਹੈ ॥੧॥


ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ  

हउ वारी जीउ वारी कलि महि नामु सुणावणिआ ॥  

Ha▫o vārī jī▫o vārī kal mėh nām suṇāvṇi▫ā.  

I am a sacrifice, my soul is a sacrifice, to those who chant the Naam, in this Dark Age of Kali Yuga.  

ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਇਸ ਕਲਜੁਗ ਅੰਦਰ ਹਰੀ ਦੇ ਨਾਮ ਨੂੰ ਪਰਚਾਰਦੇ ਹਨ।  

ਕਲਿ ਮਹਿ = ਜਗਤ ਵਿਚ, ਮਨੁੱਖਾ ਜੀਵਨ ਵਿਚ {ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਵਧੀਆ ਘਟੀਆ ਹੋਣ ਦਾ ਜ਼ਿਕਰ ਨਹੀਂ ਚਲ ਰਿਹਾ। ਜਿਸ ਸਮੇਂ ਸਤਿਗੁਰੂ ਜੀ ਜਗਤ ਵਿਚ ਸਰੀਰਕ ਤੌਰ ਤੇ ਆਏ ਉਸ ਸਮੇ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ। ਸੋ, ਸਾਧਾਰਨ ਤੌਰ ਤੇ ਹੀ ਸਮੇਂ ਦਾ ਜ਼ਿਕਰ ਹੈ}।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਮਨੁੱਖਾ ਜਨਮ ਵਿਚ (ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ) ਨਾਮ ਸੁਣਾਂਦੇ ਹਨ।


ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ  

संत पिआरे सचै धारे वडभागी दरसनु पावणिआ ॥१॥ रहाउ ॥  

Sanṯ pi▫āre sacẖai ḏẖāre vadbẖāgī ḏarsan pāvṇi▫ā. ||1|| rahā▫o.  

The Beloved Saints were established by the True Lord. By great good fortune, the Blessed Vision of their Darshan is obtained. ||1||Pause||  

ਲਾਡਲੇ ਸਾਧੂ, ਸਤਿਪੁਰਖ ਦੇ ਅਸਥਾਪਨ ਕੀਤੇ ਹੋਏ ਹਨ, ਭਾਰੇ ਭਲੇ ਨਸੀਬਾਂ ਦੁਆਰਾ ਉਹਨਾਂ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।  

ਸਚੇ = ਸਦਾ-ਥਿਰ ਪ੍ਰਭੂ ਨੇ। ਧਾਰੇ = ਆਸਰਾ ਦਿੱਤਾ ਹੈ ॥੧॥
ਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ॥੧॥ ਰਹਾਉ॥


ਸਾਧਿਕ ਸਿਧ ਜਿਸੈ ਕਉ ਫਿਰਦੇ  

साधिक सिध जिसै कउ फिरदे ॥  

Sāḏẖik siḏẖ jisai ka▫o firḏe.  

The One who is sought by the Siddhas and the seekers,  

ਜਿਸ ਨੂੰ ਪੂਰਨ ਪੁਰਸ਼ ਤੇ ਅਭਿਲਾਸ਼ੀ ਲੱਭਦੇ ਫਿਰਦੇ ਹਨ,  

ਸਾਧਿਕ = ਜੋਗ-ਸਾਧਨ ਕਰਨ ਵਾਲੇ ਜੋਗੀ। ਸਿਧ = ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ।
ਜੋਗ ਸਾਧਨ ਕਰਨ ਵਾਲੇ ਜੋਗੀ, ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ ਜਿਸ ਪਰਮਾਤਮਾ (ਦੀ ਪ੍ਰਾਪਤੀ) ਦੀ ਖ਼ਾਤਰ (ਜੰਗਲਾਂ ਪਹਾੜਾਂ ਵਿਚ ਭਟਕਦੇ) ਫਿਰਦੇ ਹਨ,


ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ  

ब्रहमे इंद्र धिआइनि हिरदे ॥  

Barahme inḏar ḏẖi▫ā▫in hirḏe.  

upon whom Brahma and Indra meditate within their hearts,  

ਤੇ ਉਤਪਤੀ ਦਾ ਦੇਵਤਾ ਤੇ ਬਾਰਸ਼ ਦਾ ਦੇਵਤਾ ਆਪਣੇ ਦਿਲ ਵਿੱਚ ਯਾਦ ਕਰਦੇ ਹਨ,  

xxx
ਬ੍ਰਹਮਾ ਇੰਦ੍ਰ (ਆਦਿ ਦੇਵਤੇ) ਜਿਸਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਭੀ ਉਸ ਦੀ ਭਾਲ ਕਰਦੇ ਹਨ (ਪਰ ਦੀਦਾਰ ਨਹੀਂ ਕਰ ਸਕਦੇ।


ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥  

कोटि तेतीसा खोजहि ता कउ गुर मिलि हिरदै गावणिआ ॥२॥  

Kot ṯeṯīsā kẖojėh ṯā ka▫o gur mil hirḏai gāvaṇi▫ā. ||2||  

whom the three hundred thirty million demi-gods search for-meeting the Guru, one comes to sing His Praises within the heart. ||2||  

ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।  

ਕੋਟਿ = ਕ੍ਰੋੜ ॥੨॥
ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥


ਆਠ ਪਹਰ ਤੁਧੁ ਜਾਪੇ ਪਵਨਾ  

आठ पहर तुधु जापे पवना ॥  

Āṯẖ pahar ṯuḏẖ jāpe pavnā.  

Twenty-four hours a day, the wind breathes Your Name.  

ਸਮੂਹ ਰੈਣ ਦਿਹੁੰ ਹਵਾ ਤੇਰਾ ਅਰਾਧਨ ਕਰਦੀ ਹੈ।  

ਜਾਪੇ = ਜਪਦੀ ਹੈ, ਹੁਕਮ ਵਿਚ ਤੁਰਦੀ ਹੈ। ਪਵਨ = ਹਵਾ।
(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ।


ਧਰਤੀ ਸੇਵਕ ਪਾਇਕ ਚਰਨਾ  

धरती सेवक पाइक चरना ॥  

Ḏẖarṯī sevak pā▫ik cẖarnā.  

The earth is Your servant, a slave at Your Feet.  

ਜਮੀਨ ਤੇਰੀ ਦਾਸੀ ਹੈ, ਤੇਰੇ ਪੈਰਾਂ ਦੀ ਗੋਲੀ।  

ਪਾਇਕ = ਟਹਿਲਣ।
(ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ।


ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥  

खाणी बाणी सरब निवासी सभना कै मनि भावणिआ ॥३॥  

Kẖāṇī baṇī sarab nivāsī sabẖnā kai man bẖāvṇi▫ā. ||3||  

In the four sources of creation, and in all speech, You dwell. You are dear to the minds of all. ||3||  

ਉਤਪਤੀ ਦੇ ਚਾਰੇ ਸੋਮਿਆਂ ਦੇ ਜੀਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਵਿੱਚ ਤੂੰ ਹੈ। ਸਾਰਿਆਂ ਵਿੱਚ ਵਿਆਪਕ ਸਾਈਂ ਸਭਨਾਂ ਦੇ ਦਿਲਾਂ ਨੂੰ ਚੰਗਾ ਲੱਗਦਾ ਹੈ।  

ਮਨਿ = ਮਨ ਵਿਚ ॥੩॥
ਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲੱਗਦਾ ਹੈਂ ॥੩॥


ਸਾਚਾ ਸਾਹਿਬੁ ਗੁਰਮੁਖਿ ਜਾਪੈ  

साचा साहिबु गुरमुखि जापै ॥  

Sācẖā sāhib gurmukẖ jāpai.  

The True Lord and Master is known to the Gurmukhs.  

ਸੱਚਾ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ,  

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾਪੈ = ਦਿਸਦਾ ਹੈ, ਸੁੱਝਦਾ ਹੈ।
ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ।


ਪੂਰੇ ਗੁਰ ਕੈ ਸਬਦਿ ਸਿਞਾਪੈ  

पूरे गुर कै सबदि सिञापै ॥  

Pūre gur kai sabaḏ siñāpai.  

He is realized through the Shabad, the Word of the Perfect Guru.  

ਅਤੇ ਪੂਰਨ ਗੁਰਾਂ ਦੀ ਬਾਣੀ ਦੇ ਜਰੀਏ ਪਛਾਣੀਦਾ ਹੈ।  

xxx
ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ।


ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥  

जिन पीआ सेई त्रिपतासे सचे सचि अघावणिआ ॥४॥  

Jin pī▫ā se▫ī ṯaripṯāse sacẖe sacẖ agẖāvaṇi▫ā. ||4||  

Those who drink it in are satisfied. Through the Truest of the True, they are fulfilled. ||4||  

ਜੋ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਉਹ ਰੱਜ ਜਾਂਦੇ ਹਨ। ਸਚਿਆਰਾਂ ਦੇ ਪਰਮ ਸਚਿਆਰ ਨਾਲ ਪ੍ਰਾਣੀ ਧਰਾਪ ਜਾਂਦਾ ਹੈ।  

ਤ੍ਰਿਪਤਾਸੇ = ਰੱਜ ਗਏ। ਸਚਿ = ਸਦਾ-ਥਿਰ ਪ੍ਰਭੂ ਵਿਚ। ਅਘਾਵਣਿਆ = ਰੱਜ ਗਏ ॥੪॥
ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਹਨ ॥੪॥


ਤਿਸੁ ਘਰਿ ਸਹਜਾ ਸੋਈ ਸੁਹੇਲਾ  

तिसु घरि सहजा सोई सुहेला ॥  

Ŧis gẖar sahjā so▫ī suhelā.  

In the home of their own beings, they are peacefully and comfortably at ease.  

ਉਸ ਦੇ ਗ੍ਰਹਿ ਅੰਦਰ ਬ੍ਰਹਿਮ-ਗਿਆਨ ਹੈ ਅਤੇ ਉਹੀ ਸੁਖੀ ਹੈ।  

ਘਰਿ = ਹਿਰਦੇ ਘਰ ਵਿਚ। ਸਹਜਾ = ਆਤਮਕ ਅਡੋਲਤਾ। ਸੁਹੇਲਾ = ਸੌਖਾ, ਸੁਖੀ।
ਜੇਹੜਾ ਮਨੁੱਖ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।


ਅਨਦ ਬਿਨੋਦ ਕਰੇ ਸਦ ਕੇਲਾ  

अनद बिनोद करे सद केला ॥  

Anaḏ binoḏ kare saḏ kelā.  

They are blissful, enjoying pleasures, and eternally joyful.  

ਉਹ ਮੌਜਾਂ ਲੁਟਦਾ ਹੈ, ਅਨੰਦ ਮਾਣਦਾ ਹੈ ਅਤੇ ਸਦੀਵ ਹੀ ਰੰਗ-ਰਲੀਆਂ ਕਰਦਾ ਹੈ।  

ਅਨਦ ਬਿਨੋਦ ਕੇਲ = ਆਤਮਕ ਖ਼ੁਸ਼ੀਆਂ, ਆਤਮਕ ਆਨੰਦ। ਸਦ = ਸਦਾ।
ਉਹ ਮਨੁੱਖ ਸੁਖੀ (ਜੀਵਨ ਬਤੀਤ ਕਰਦਾ) ਹੈ, ਉਹ ਸਦਾ ਆਤਮਕ ਖ਼ੁਸ਼ੀਆਂ ਆਤਮਕ ਆਨੰਦ ਮਾਣਦਾ ਹੈ।


ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥  

सो धनवंता सो वड साहा जो गुर चरणी मनु लावणिआ ॥५॥  

So ḏẖanvanṯā so vad sāhā jo gur cẖarṇī man lāvaṇi▫ā. ||5||  

They are wealthy, and the greatest kings; they center their minds on the Guru's Feet. ||5||  

ਉਹ ਦੌਲਤਮੰਦ ਹੈ, ਅਤੇ ਉਹੀ ਪਰਮ ਪਾਤਸ਼ਾਹ ਜਿਹੜਾ ਗੁਰੂ ਦੇ ਪੈਰਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ।  

xxx॥੫॥
ਉਹ ਮਨੁੱਖ (ਅਸਲ) ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ ਵੱਡਾ ਸ਼ਾਹ ਬਣ ਗਿਆ ਹੈ ॥੫॥


ਪਹਿਲੋ ਦੇ ਤੈਂ ਰਿਜਕੁ ਸਮਾਹਾ  

पहिलो दे तैं रिजकु समाहा ॥  

Pahilo ḏe ṯaiʼn rijak samāhā.  

First, You created nourishment;  

ਪ੍ਰਿਥਮੇ ਤੂੰ ਰੋਜ਼ੀ ਪੁਚਾਈ।  

ਤੈਂ = ਤੂੰ। ਸਮਾਹਾ = {संवाह्य to collect} ਪ੍ਰਬੰਧ ਕੀਤਾ।
(ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ,


ਪਿਛੋ ਦੇ ਤੈਂ ਜੰਤੁ ਉਪਾਹਾ  

पिछो दे तैं जंतु उपाहा ॥  

Picẖẖo ḏe ṯaiʼn janṯ upāhā.  

then, You created the living beings.  

ਮਗਰੋਂ ਤੈ ਜੀਵ ਪੈਦਾ ਕੀਤੇ।  

ਉਪਾਹਾ = ਪੈਦਾ ਕੀਤਾ।
ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ।


ਤੁਧੁ ਜੇਵਡੁ ਦਾਤਾ ਅਵਰੁ ਸੁਆਮੀ ਲਵੈ ਕੋਈ ਲਾਵਣਿਆ ॥੬॥  

तुधु जेवडु दाता अवरु न सुआमी लवै न कोई लावणिआ ॥६॥  

Ŧuḏẖ jevad ḏāṯā avar na su▫āmī lavai na ko▫ī lāvaṇi▫ā. ||6||  

There is no other Giver as Great as You, O my Lord and Master. None approach or equal You. ||6||  

ਤੇਰੇ ਜਿੱਡਾ ਵੱਡਾ ਦਾਤਾਰ ਹੋਰ ਕੋਈ ਨਹੀਂ ਹੇ ਸਾਹਿਬ! ਮਹਾਨਤਾ ਵਿੱਚ ਕੋਈ ਤੇਰੇ ਲਾਗੇ ਭੀ ਨਹੀਂ ਲੱਗ ਸਕਦਾ।  

ਲਵੈ = ਬਰਾਬਰ। ਲਵੈ ਨ ਲਾਵਣਿਆ = ਬਰਾਬਰੀ ਤੇ ਨਹੀਂ ਲਿਆਂਦਾ ਜਾ ਸਕਦਾ ॥੬॥
ਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ॥੬॥


ਜਿਸੁ ਤੂੰ ਤੁਠਾ ਸੋ ਤੁਧੁ ਧਿਆਏ  

जिसु तूं तुठा सो तुधु धिआए ॥  

Jis ṯūʼn ṯuṯẖā so ṯuḏẖ ḏẖi▫ā▫e.  

Those who are pleasing to You meditate on You.  

ਜਿਸ ਉਤੇ ਤੂੰ ਪਰਮ ਪਰਸੰਨ ਹੋਇਆ ਹੈ, ਉਹ ਤੈਨੂੰ ਸਿਮਰਦਾ ਹੈ, ਹੇ ਪ੍ਰਭੂ!  

ਤੁਠਾ = ਪ੍ਰਸੰਨ ਹੋਇਆ।
(ਹੇ ਪ੍ਰਭੂ!) ਜਿਸ ਮਨੁੱਖ ਉੱਤੇ ਤੂੰ ਪ੍ਰਸੰਨ ਹੁੰਦਾ ਹੈਂ, ਉਹ ਤੇਰਾ ਧਿਆਨ ਧਰਦਾ ਹੈ।


ਸਾਧ ਜਨਾ ਕਾ ਮੰਤ੍ਰੁ ਕਮਾਏ  

साध जना का मंत्रु कमाए ॥  

Sāḏẖ janā kā manṯar kamā▫e.  

They practice the Mantra of the Holy.  

ਉਹ ਪਵਿੱਤ੍ਰ ਪੁਰਸ਼ਾਂ ਦੀ ਸਿਖਿਆ ਤੇ ਅਮਲ ਕਰਦਾ ਹੈ।  

ਮੰਤ੍ਰੁ = ਉਪਦੇਸ਼।
ਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ।


ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਪਾਵਣਿਆ ॥੭॥  

आपि तरै सगले कुल तारे तिसु दरगह ठाक न पावणिआ ॥७॥  

Āp ṯarai sagle kul ṯāre ṯis ḏargėh ṯẖāk na pāvṇi▫ā. ||7||  

They themselves swim across, and they save all their ancestors and families as well. In the Court of the Lord, they meet with no obstruction. ||7||  

ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ ਨੂੰ ਭੀ ਪਾਰ ਕਰ ਲੈਂਦਾ ਹੈ। ਸਾਈਂ ਦੇ ਦਰਬਾਰ ਅੰਦਰ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ।  

ਠਾਕ = ਰੁਕਾਵਟ ॥੭॥
ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits