Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕ ਮਃ  

Salok mėhlā 1.  

Shalok, First Mehl:  

xxx
XXX


ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ  

Gẖar mėh gẖar ḏekẖā▫e ḏe▫e so saṯgur purakẖ sujāṇ.  

The True Guru is the All-knowing Primal Being; He shows us our true home within the home of the self.  

ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਘਰ ਮਹਿ = ਹਿਰਦੇ-ਘਰ ਵਿਚ।
ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;


ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ  

Pancẖ sabaḏ ḏẖunikār ḏẖun ṯah bājai sabaḏ nīsāṇ.  

The Panch Shabad, the Five Primal Sounds, resonate and resound within; the insignia of the Shabad is revealed there, vibrating gloriously.  

ਪੰਚ ਸਬਦ = ਪੰਜ ਕਿਸਮ ਦੇ ਸਾਜ਼ਾਂ ਦੀ ਅਵਾਜ਼ (ਤਾਰ, ਧਾਤ, ਘੜਾ, ਚੰਮ, ਤੇ ਫੂਕ ਨਾਲ ਵੱਜਣ ਵਾਲੇ ਸਾਜ਼)। ਧੁਨਿ = ਸੁਰ, ਆਵਾਜ਼। ਧੁਨਿਕਾਰ = ਇਕ-ਰਸ ਸੁਰ। ਨੀਸਾਣੁ = ਨਗਾਰਾ।
(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।


ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ  

Ḏīp lo▫a pāṯāl ṯah kẖand mandal hairān.  

Worlds and realms, nether regions, solar systems and galaxies are wondrously revealed.  

xxx
ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;


ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ  

Ŧār gẖor bājinṯar ṯah sācẖ ṯakẖaṯ sulṯān.  

The strings and the harps vibrate and resound; the true throne of the Lord is there.  

ਤਾਰ = ਉੱਚੀ ਸੁਰ। ਘੋਰ = ਘਨਘੋਰ। ਬਾਜਿੰਤ੍ਰ = ਵਾਜੇ। ਤਹ = ਉਸ ਅਵਸਥਾ ਵਿਚ। ਤਖਤਿ = ਤਖਤ ਉਤੇ। ਸਾਚਿ ਤਖਤ = ਸਦਾ ਕਾਇਮ ਰਹਿਣ ਵਾਲੇ ਤਖਤ ਉਤੇ।
(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,


ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ  

Sukẖman kai gẖar rāg sun sunn mandal liv lā▫e.  

Listen to the music of the home of the heart - Sukhmani, peace of mind. Lovingly tune in to His state of celestial ecstasy.  

ਸੁਖਮਨ ਕੈ ਘਰਿ = (ਭਾਵ) ਮਿਲਾਪ-ਅਵਸਥਾ ਵਿਚ (ਸੁਖਮਨਾ ਦੇ ਘਰ ਵਿਚ ਜਿਥੇ ਜੋਗੀ ਪ੍ਰਾਣ ਟਿਕਾਂਦੇ ਹਨ)। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿਥੇ ਮਨ ਦੇ ਫੁਰਨਿਆਂ ਵਲੋਂ ਸੁੰਞ ਹੋਵੇ। ਸੁਨਿ = ਸੁਣ ਕੇ। ਲਿਵ ਲਾਇ = ਸੁਰਤ ਜੋੜੀ ਰੱਖਦਾ ਹੈ।
ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।


ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ  

Akath kathā bīcẖārī▫ai mansā manėh samā▫e.  

Contemplate the Unspoken Speech, and the desires of the mind are dissolved.  

ਮਨਸਾ = ਮਨ ਦਾ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ ' ਿ ' ਉੱਡ ਗਈ ਹੈ)।
ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;


ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਜਾਇ  

Ulat kamal amriṯ bẖari▫ā ih man kaṯahu na jā▫e.  

The heart-lotus is turned upside-down, and is filled with Ambrosial Nectar. This mind does not go out; it does not get distracted.  

ਕਮਲੁ = ਹਿਰਦਾ ਕਉਲ। ਅੰਮ੍ਰਿਤਿ = ਨਾਮ ਅੰਮ੍ਰਿਤ ਨਾਲ।
ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;


ਅਜਪਾ ਜਾਪੁ ਵੀਸਰੈ ਆਦਿ ਜੁਗਾਦਿ ਸਮਾਇ  

Ajpā jāp na vīsrai āḏ jugāḏ samā▫e.  

It does not forget the Chant which is chanted without chanting; it is immersed in the Primal Lord God of the ages.  

xxx
ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।


ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ  

Sabẖ sakẖī▫ā pancẖe mile gurmukẖ nij gẖar vās.  

All the sister-companions are blessed with the five virtues. The Gurmukhs dwell in the home of the self deep within.  

ਸਖੀਆ = ਗਿਆਨ-ਇੰਦ੍ਰੇ। ਪੰਚੇ = ਸਤ, ਸੰਤੋਖ, ਦਇਆ, ਧਰਮ, ਧੀਰਜ,। ਨਿਜ ਘਰਿ = ਨਿਰੋਲ ਆਪਣੇ ਘਰ ਵਿਚ। ਸਭਿ = ਸਾਰੀਆਂ। ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲਾ ਮਨੁੱਖ।
(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।


ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥  

Sabaḏ kẖoj ih gẖar lahai Nānak ṯā kā ḏās. ||1||  

Nanak is the slave of that one who seeks the Shabad and finds this home within. ||1||  

ਖੋਜਿ = ਖੋਜ ਕਰ ਕੇ; ਸਮਝ ਕੇ। ਲਹੈ = ਲੱਭ ਲੈਂਦਾ ਹੈ। ਤਾ ਕਾ = ਉਸ (ਮਨੁੱਖ) ਦਾ ॥੧॥
ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥


ਮਃ  

Mėhlā 1.  

First Mehl:  

xxx
XXX


ਚਿਲਿਮਿਲਿ ਬਿਸੀਆਰ ਦੁਨੀਆ ਫਾਨੀ  

Cẖilimil bisī▫ār ḏunī▫ā fānī.  

The extravagant glamour of the world is a passing show.  

ਚਿਲਿਮਿਲਿ = ਬਿਜਲੀ ਦੀ ਲਿਸ਼ਕ। ਬਿਸੀਆਰ = ਬਹੁਤ। ਫਾਨੀ = ਫ਼ਾਨੀ, ਨਾਸ ਹੋਣ ਵਾਲੀ।
ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,


ਕਾਲੂਬਿ ਅਕਲ ਮਨ ਗੋਰ ਮਾਨੀ  

Kālūb akal man gor na mānī.  

My twisted mind does not believe that it will end up in a grave.  

ਕਾਲੂਬਿ ਅਕਲ = ਅਕਲ ਦਾ ਕਾਲਬ, ਅਕਲ ਦਾ ਪੁਤਲਾ, (ਭਾਵ), ਮੂਰਖ। ਮਨ = (ਫ਼ਾ:) ਮੈਂ। ਗੋਰ = ਕਬਰ (ਭਾਵ, ਮੌਤ)। ਮਨ ਨ ਮਾਨੀ = ਮੈਂ ਚੇਤਾ ਹੀ ਨਾਹ ਰੱਖਿਆ।
(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।


ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ  

Man kamīn kamaṯrīn ṯū ḏarī▫ā▫o kẖuḏā▫i▫ā.  

I am meek and lowly; You are the great river.  

ਕਮਤਰੀਨ = ਮਾੜਿਆਂ ਤੋਂ ਮਾੜਾ।
ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;


ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਭਾਇਆ  

Ėk cẖīj mujẖai ḏėh avar jahar cẖīj na bẖā▫i▫ā.  

Please, bless me with the one thing; everything else is poison, and does not tempt me.  

ਏਕੁ ਚੀਜੁ = ਇੱਕ ਚੀਜ਼, ਆਪਣਾ ਨਾਮ। ਅਵਰ = ਹੋਰ। ਨ ਭਾਇਆ = ਚੰਗੀਆਂ ਨਹੀਂ ਲੱਗਦੀਆਂ।
ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।


ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ  

Purāb kẖām kūjai hikmaṯ kẖuḏā▫i▫ā.  

You filled this fragile body with the water of life, O Lord, by Your Creative Power.  

ਪੁਰਾਬ = ਪੁਰ-ਆਬ, ਪਾਣੀ ਨਾਲ ਪੁਰ। ਖਾਮ = ਕੱਚਾ। ਹਿਕਮਤਿ = ਕਾਰੀਗਰੀ। ਕੂਜੈ = ਕੂਜ਼ੈ, ਕੂਜ਼ਾ, ਕੁੱਜਾ, ਪਿਆਲਾ। ਖੁਦਾਇਆ = ਹੇ ਖ਼ੁਦਾ!
ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,


ਮਨ ਤੁਆਨਾ ਤੂ ਕੁਦਰਤੀ ਆਇਆ  

Man ṯu▫ānā ṯū kuḏraṯī ā▫i▫ā.  

By Your Omnipotence, I have become powerful.  

ਤੁਆਨਾ ਤੂ = ਤੂ ਬਲਵਾਨ ਹੈਂ। ਮਨ ਕੁਦਰਤੀ ਆਇਆ = ਮੈਂ ਤੇਰੀ ਕੁਦਰਤਿ ਨਾਲ (ਜਗਤ ਨਾਲ) ਆਇਆ ਹਾਂ।
(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।


ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ  

Sag Nānak ḏībān masṯānā niṯ cẖaṛai savā▫i▫ā.  

Nanak is a dog in the Court of the Lord, intoxicated more and more, all the time.  

ਸਗ = ਕੁੱਤਾ। ਦੀਬਾਨ = ਦਰਬਾਰ ਦਾ।
ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,


ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥  

Āṯas ḏunī▫ā kẖunak nām kẖuḏā▫i▫ā. ||2||  

The world is on fire; the Name of the Lord is cooling and soothing. ||2||  

ਆਤਸ = ਆਤਸ਼, ਅੱਗ। ਖੁਨਕ = ਖ਼ੁਨਕ, ਠੰਢਾ।॥੨॥
(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥


ਪਉੜੀ ਨਵੀ ਮਃ  

Pa▫oṛī navī mėhlā 5.  

New Pauree, Fifth Mehl:  

xxx
XXX


ਸਭੋ ਵਰਤੈ ਚਲਤੁ ਚਲਤੁ ਵਖਾਣਿਆ  

Sabẖo varṯai cẖalaṯ cẖalaṯ vakẖāṇi▫ā.  

His wonderful play is all-pervading; it is wonderful and amazing!  

ਸਭੋ = ਸਾਰਾ। ਚਲਤੁ = ਤਮਾਸ਼ਾ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਖਾਣਿਆ = ਆਖਿਆ ਜਾ ਸਕਦਾ ਹੈ।
ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,


ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ  

Pārbarahm parmesar gurmukẖ jāṇi▫ā.  

As Gurmukh, I know the Transcendent Lord, the Supreme Lord God.  

ਗੁਰਮੁਖਿ = ਗੁਰੂ ਦੀ ਰਾਹੀਂ। ਜਾਣਿਆ = ਸਾਂਝ ਪਾਈ ਜਾ ਸਕਦੀ ਹੈ।
(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।


ਲਥੇ ਸਭਿ ਵਿਕਾਰ ਸਬਦਿ ਨੀਸਾਣਿਆ  

Lathe sabẖ vikār sabaḏ nīsāṇi▫ā.  

All my sins and corruption are washed away, through the insignia of the Shabad, the Word of God.  

ਨੀਸਾਣੁ = ਨਗਾਰਾ। ਸਭਿ = ਸਾਰੇ।
ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),


ਸਾਧੂ ਸੰਗਿ ਉਧਾਰੁ ਭਏ ਨਿਕਾਣਿਆ  

Sāḏẖū sang uḏẖār bẖa▫e nikāṇi▫ā.  

In the Saadh Sangat, the Company of the Holy, one is saved, and becomes free.  

ਨਿਕਾਣਿਆ = ਬੇ-ਮੁਥਾਜ। ਉਧਾਰੁ = ਪਾਰ-ਉਤਾਰਾ, ਬਚਾਉ।
ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।


ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ  

Simar simar ḏāṯār sabẖ rang māṇi▫ā.  

Meditating, meditating in remembrance on the Great Giver, I enjoy all comforts and pleasures.  

xxx
(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)


ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ  

Pargat bẖa▫i▫ā sansār mihar cẖẖāvāṇi▫ā.  

I have become famous throughout the world, under the canopy of His kindness and grace.  

ਛਾਵਾਣਿਆ = ਸਾਇਬਾਨ। ਪਰਗਟੁ = ਉੱਘਾ। ਸੰਸਾਰਿ = ਸੰਸਾਰ ਵਿਚ।
(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।


ਆਪੇ ਬਖਸਿ ਮਿਲਾਏ ਸਦ ਕੁਰਬਾਣਿਆ  

Āpe bakẖas milā▫e saḏ kurbāṇi▫ā.  

He Himself has forgiven me, and united me with Himself; I am forever a sacrifice to Him.  

ਬਖਸਿ = ਮਿਹਰ ਕਰ ਕੇ।
ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।


ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥  

Nānak la▫e milā▫e kẖasmai bẖāṇi▫ā. ||27||  

O Nanak, by the Pleasure of His Will, my Lord and Master has blended me with Himself. ||27||  

ਖਸਮੈ = ਖਸਮ ਨੂੰ। ਭਾਣਿਆ = ਚੰਗੇ ਲੱਗਦੇ ਹਨ ॥੨੭॥
ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥


ਸਲੋਕ ਮਃ  

Salok mėhlā 1.  

Shalok, First Mehl:  

xxx
XXX


ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ  

Ḏẖan so kāgaḏ kalam ḏẖan ḏẖan bẖāʼndā ḏẖan mas.  

Blessed is the paper, blessed is the pen, blessed is the inkwell, and blessed is the ink.  

ਭਾਂਡਾ = ਦਵਾਤ। ਮਸੁ = ਸਿਆਹੀ। ਧਨੁ = ਧੰਨ, ਭਾਗਾਂ ਵਾਲਾ, ਮੁਬਾਰਿਕ। ਸੁ = ਉਹ (ਇਕ-ਵਚਨ)।
ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;


ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥  

Ḏẖan lekẖārī nānkā jin nām likẖā▫i▫ā sacẖ. ||1||  

Blessed is the writer, O Nanak, who writes the True Name. ||1||  

ਸਚੁ = ਸਦਾ ਕਾਇਮ ਰਹਿਣ ਵਾਲਾ ॥੧॥
ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥


ਮਃ  

Mėhlā 1.  

First Mehl:  

xxx
XXX


ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ  

Āpe patī kalam āp upar lekẖ bẖė ṯūʼn.  

You Yourself are the writing tablet, and You Yourself are the pen. You are also what is written on it.  

xxx
(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।


ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥  

Ėko kahī▫ai nānkā ḏūjā kāhe kū. ||2||  

Speak of the One Lord, O Nanak; how could there be any other? ||2||  

xxx ॥੨॥
ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥


ਪਉੜੀ  

Pa▫oṛī.  

Pauree:  

xxx
XXX


ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ  

Ŧūʼn āpe āp varaṯḏā āp baṇaṯ baṇā▫ī.  

You Yourself are all-pervading; You Yourself made the making.  

xxx
ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;


ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ  

Ŧuḏẖ bin ḏūjā ko nahī ṯū rahi▫ā samā▫ī.  

Without You, there is no other at all; You are permeating and pervading everywhere.  

xxx
ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।


ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ  

Ŧerī gaṯ miṯ ṯūhai jāṇḏā ṯuḏẖ kīmaṯ pā▫ī.  

You alone know Your state and extent. Only You can estimate Your worth.  

ਗਤਿ = ਹਾਲਤ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ।
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।


ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ  

Ŧū alakẖ agocẖar agam hai gurmaṯ ḏikẖā▫ī.  

You are invisible, imperceptible and inaccessible. You are revealed through the Guru's Teachings.  

ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।


ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ  

Anṯar agi▫ān ḏukẖ bẖaram hai gur gi▫ān gavā▫ī.  

Deep within, there is ignorance, suffering and doubt; through the spiritual wisdom of the Guru, they are eradicated.  

ਗੁਰ ਗਿਆਨਿ = ਗੁਰੂ ਦੇ ਬਖ਼ਸ਼ੇ ਗਿਆਨ ਦੀ ਰਾਹੀਂ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ।
ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।


ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ  

Jis kirpā karahi ṯis mel laihi so nām ḏẖi▫ā▫ī.  

He alone meditates on the Naam, whom You unite with Yourself, in Your Mercy.  

xxx
ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।


ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ  

Ŧū karṯā purakẖ agamm hai ravi▫ā sabẖ ṯẖā▫ī.  

You are the Creator, the Inaccessible Primal Lord God; You are all-pervading everywhere.  

ਰਵਿਆ = ਵਿਆਪਕ। ਪੁਰਖ = ਵਿਆਪਕ।
ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।


ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ  

Jiṯ ṯū lā▫ihi sacẖi▫ā ṯiṯ ko lagai Nānak guṇ gā▫ī. ||28||1|| suḏẖ.  

To whatever You link the mortal, O True Lord, to that he is linked. Nanak sings Your Glorious Praises. ||28||1|| Sudh||  

ਜਿਤੁ = ਜਿਸ (ਕੰਮ) ਵਿਚ। ਸਚਿਆ = ਹੇ ਸਦਾ ਕਾਇਮ ਰਹਿਣ ਵਾਲੇ! ਲਾਇਹਿ = ਤੂੰ ਲਾਂਦਾ ਹੈਂ। ਕੋ = ਕੋਈ ਜੀਵ। ਤਿਤੁ = ਉਸ (ਕੰਮ) ਵਿਚ ॥੨੮॥੧॥ਸੁਧੁ {
ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ


        


© SriGranth.org, a Sri Guru Granth Sahib resource, all rights reserved.
See Acknowledgements & Credits