Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥  

Har ras rāṯā jan parvāṇ. ||7||  

That humble being who is imbued with the sublime essence of the Lord is certified and approved. ||7||  

ਰਸਿ = ਰਸ ਵਿਚ ॥੭॥
ਤੇ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦਾ ਹੈ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੭॥


ਇਤ ਉਤ ਦੇਖਉ ਸਹਜੇ ਰਾਵਉ  

Iṯ uṯ ḏekẖ▫a▫u sėhje rāva▫o.  

I see Him here and there; I dwell on Him intuitively.  

ਇਤ ਉਤ = ਲੋਕ ਪਰਲੋਕ ਵਿਚ। ਦੇਖਉ = ਮੈਂ ਵੇਖਦਾ ਹਾਂ। ਸਹਜੇ = ਸਹਜ ਵਿਚ, ਆਤਮਕ ਅਡੋਲਤਾ ਵਿਚ। ਰਾਵਉ = ਮੈਂ ਸਿਮਰਦਾ ਹਾਂ।
ਹੇ ਠਾਕੁਰ! ਮੈਂ (ਗੁਰੂ ਦੀ ਕਿਰਪਾ ਨਾਲ) ਏਧਰ ਓਧਰ (ਹਰ ਥਾਂ) ਤੈਨੂੰ ਹੀ (ਵਿਆਪਕ) ਵੇਖਦਾ ਹਾਂ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਤੈਨੂੰ ਸਿਮਰਦਾ ਹਾਂ,


ਤੁਝ ਬਿਨੁ ਠਾਕੁਰ ਕਿਸੈ ਭਾਵਉ  

Ŧujẖ bin ṯẖākur kisai na bẖāva▫o.  

I do not love any other than You, O Lord and Master.  

ਠਾਕੁਰ = ਹੇ ਠਾਕੁਰ!
ਤੈਥੋਂ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤ ਨਹੀਂ ਜੋੜਦਾ।


ਨਾਨਕ ਹਉਮੈ ਸਬਦਿ ਜਲਾਇਆ  

Nānak ha▫umai sabaḏ jalā▫i▫ā.  

O Nanak, my ego has been burnt away by the Word of the Shabad.  

ਸਬਦਿ = ਸ਼ਬਦ ਦੀ ਰਾਹੀਂ।
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਸਾੜ ਲਈ ਹੈ,


ਸਤਿਗੁਰਿ ਸਾਚਾ ਦਰਸੁ ਦਿਖਾਇਆ ॥੮॥੩॥  

Saṯgur sācẖā ḏaras ḏikẖā▫i▫ā. ||8||3||  

The True Guru has shown me the Blessed Vision of the True Lord. ||8||3||  

ਸਤਿਗੁਰਿ = ਗੁਰੂ ਨੇ ॥੮॥੩॥
ਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿਕੇ ਰਹਿਣ ਵਾਲਾ ਦਰਸਨ ਕਰਾ ਦਿੱਤਾ ਹੈ ॥੮॥੩॥


ਬਸੰਤੁ ਮਹਲਾ  

Basanṯ mėhlā 1.  

Basant, First Mehl:  

xxx
xxx


ਚੰਚਲੁ ਚੀਤੁ ਪਾਵੈ ਪਾਰਾ  

Cẖancẖal cẖīṯ na pāvai pārā.  

The fickle consciousness cannot find the Lord's limits.  

ਚੰਚਲੁ = ਹਰ ਵੇਲੇ ਭਟਕਣ ਦੇ ਸੁਭਾਉ ਵਾਲਾ, ਕਦੇ ਨਾਹ ਟਿਕ ਸਕਣ ਵਾਲਾ। ਨ ਪਾਵੈ ਪਾਰਾ = (ਚੰਚਲਤਾ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ, ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ।
ਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ,


ਆਵਤ ਜਾਤ ਲਾਗੈ ਬਾਰਾ  

Āvaṯ jāṯ na lāgai bārā.  

It is caught in non-stop coming and going.  

ਆਵਤ ਜਾਤ = ਆਉਂਦੇ ਜਾਂਦੇ ਨੂੰ, ਭਟਕਦੇ ਨੂੰ। ਬਾਰਾ = ਦੇਰ।
(ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ।


ਦੂਖੁ ਘਣੋ ਮਰੀਐ ਕਰਤਾਰਾ  

Ḏūkẖ gẖaṇo marī▫ai karṯārā.  

I am suffering and dying, O my Creator.  

ਮਰੀਐ = ਮਰ ਜਾਈਦਾ ਹੈ, ਆਤਮਕ ਮੌਤ ਸਹੇੜ ਲਈਦੀ ਹੈ। ਕਰਤਾਰਾ = ਹੇ ਕਰਤਾਰ!
ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ।


ਬਿਨੁ ਪ੍ਰੀਤਮ ਕੋ ਕਰੈ ਸਾਰਾ ॥੧॥  

Bin parīṯam ko karai na sārā. ||1||  

No one cares for me, except my Beloved. ||1||  

ਕੋ = ਕੋਈ ਹੋਰ। ਸਾਰਾ = ਸੰਭਾਲ ॥੧॥
(ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ ॥੧॥


ਸਭ ਊਤਮ ਕਿਸੁ ਆਖਉ ਹੀਨਾ  

Sabẖ ūṯam kis ākẖa▫o hīnā.  

All are high and exalted; how can I call anyone low?  

ਸਭ = ਸਾਰੀ ਲੁਕਾਈ। ਊਤਮ = (ਮੈਥੋਂ) ਚੰਗੀ। ਹੀਨਾ = ਮਾੜਾ।
ਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ।


ਹਰਿ ਭਗਤੀ ਸਚਿ ਨਾਮਿ ਪਤੀਨਾ ॥੧॥ ਰਹਾਉ  

Har bẖagṯī sacẖ nām paṯīnā. ||1|| rahā▫o.  

Devotional worship of the Lord and the True Name has satisfied me. ||1||Pause||  

ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਪਤੀਨਾ = ਪਤੀਜ ਗਿਆ ਹੈ, ਗਿੱਝ ਗਿਆ ਹੈ ॥੧॥
(ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ ॥੧॥ ਰਹਾਉ॥


ਅਉਖਧ ਕਰਿ ਥਾਕੀ ਬਹੁਤੇਰੇ  

A▫ukẖaḏẖ kar thākī bahuṯere.  

I have taken all sorts of medicines; I am so tired of them.  

ਅਉਖਧ = ਦਵਾਈਆਂ, ਇਲਾਜ।
(ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ,


ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ  

Ki▫o ḏukẖ cẖūkai bin gur mere.  

How can this disease be cured, without my Guru?  

ਕਿਉ ਚੂਕੇ = ਨਹੀਂ ਮੁੱਕ ਸਕਦਾ।
ਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ।


ਬਿਨੁ ਹਰਿ ਭਗਤੀ ਦੂਖ ਘਣੇਰੇ  

Bin har bẖagṯī ḏūkẖ gẖaṇere.  

Without devotional worship of the Lord, the pain is so great.  

xxx
ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।


ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥  

Ḏukẖ sukẖ ḏāṯe ṯẖākur mere. ||2||  

My Lord and Master is the Giver of pain and pleasure. ||2||  

ਦਾਤੇ = ਹੇ ਦਾਤਾਰ! ॥੨॥
ਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ) ॥੨॥


ਰੋਗੁ ਵਡੋ ਕਿਉ ਬਾਂਧਉ ਧੀਰਾ  

Rog vado ki▫o bāʼnḏẖa▫o ḏẖīrā.  

The disease is so deadly; how can I find the courage?  

ਰੋਗੁ = (ਚੰਚਲਤਾ ਦਾ) ਰੋਗ। ਧੀਰਾ = ਧੀਰਜ।
(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ।


ਰੋਗੁ ਬੁਝੈ ਸੋ ਕਾਟੈ ਪੀਰਾ  

Rog bujẖai so kātai pīrā.  

He knows my disease, and only He can take away the pain.  

ਸੋ = ਉਹ (ਗੁਰੂ)।
(ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ।


ਮੈ ਅਵਗਣ ਮਨ ਮਾਹਿ ਸਰੀਰਾ  

Mai avgaṇ man māhi sarīrā.  

My mind and body are filled with faults and demerits.  

xxx
(ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ।


ਢੂਢਤ ਖੋਜਤ ਗੁਰਿ ਮੇਲੇ ਬੀਰਾ ॥੩॥  

Dẖūdẖaṯ kẖojaṯ gur mele bīrā. ||3||  

I searched and searched, and found the Guru, O my brother! ||3||  

ਗੁਰਿ = ਗੁਰੂ ਨੇ। ਬੀਰਾ = ਵੀਰ, ਸਤਸੰਗੀ ॥੩॥
ਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤ ਮਿਲਾ ਦਿੱਤੀ ॥੩॥


ਗੁਰ ਕਾ ਸਬਦੁ ਦਾਰੂ ਹਰਿ ਨਾਉ  

Gur kā sabaḏ ḏārū har nā▫o.  

The Word of the Guru's Shabad, and the Lord's Name are the cures.  

xxx
(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ।


ਜਿਉ ਤੂ ਰਾਖਹਿ ਤਿਵੈ ਰਹਾਉ  

Ji▫o ṯū rākẖahi ṯivai rahā▫o.  

As You keep me, so do I remain.  

ਰਹਾਉ = ਰਹਿੰਦਾ ਹਾਂ।
(ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ)।


ਜਗੁ ਰੋਗੀ ਕਹ ਦੇਖਿ ਦਿਖਾਉ  

Jag rogī kah ḏekẖ ḏikẖā▫o.  

The world is sick; where should I look?  

ਕਹ ਦੇਖਿ = ਕਿਸ ਨੂੰ ਲੱਭ ਕੇ?
ਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ?


ਹਰਿ ਨਿਰਮਾਇਲੁ ਨਿਰਮਲੁ ਨਾਉ ॥੪॥  

Har nirmā▫il nirmal nā▫o. ||4||  

The Lord is Pure and Immaculate; Immaculate is His Name. ||4||  

ਨਿਰਮਾਇਲੁ = ਪਵਿਤ੍ਰ ॥੪॥
ਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ॥੪॥


ਘਰ ਮਹਿ ਘਰੁ ਜੋ ਦੇਖਿ ਦਿਖਾਵੈ  

Gẖar mėh gẖar jo ḏekẖ ḏikẖāvai.  

The Guru sees and reveals the Lord's home, deep within the home of the self;  

ਘਰਿ ਮਹਿ = ਹਿਰਦੇ ਵਿਚ। ਘਰ = ਪ੍ਰਭੂ ਦਾ ਟਿਕਾਣਾ।
ਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ,


ਗੁਰ ਮਹਲੀ ਸੋ ਮਹਲਿ ਬੁਲਾਵੈ  

Gur mahlī so mahal bulāvai.  

He ushers the soul-bride into the Mansion of the Lord's Presence.  

ਗੁਰ ਮਹਲੀ = ਵੱਡੇ ਟਿਕਾਣੇ ਵਾਲਾ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ।
ਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ,


ਮਨ ਮਹਿ ਮਨੂਆ ਚਿਤ ਮਹਿ ਚੀਤਾ  

Man mėh manū▫ā cẖiṯ mėh cẖīṯā.  

When the mind remains in the mind, and the consciousness in the consciousness,  

xxx
ਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ,


ਐਸੇ ਹਰਿ ਕੇ ਲੋਗ ਅਤੀਤਾ ॥੫॥  

Aise har ke log aṯīṯā. ||5||  

such people of the Lord remain unattached. ||5||  

ਐਸੇ = ਇਸ ਤਰ੍ਹਾਂ, ਇਸ ਤਰੀਕੇ ਨਾਲ। ਅਤੀਤਾ = ਨਿਰਲੇਪ ॥੫॥
ਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ ॥੫॥


ਹਰਖ ਸੋਗ ਤੇ ਰਹਹਿ ਨਿਰਾਸਾ  

Harakẖ sog ṯe rahėh nirāsā.  

They remain free of any desire for happiness or sorrow;  

ਹਰਖ = ਖ਼ੁਸ਼ੀ। ਸੋਗ = ਗ਼ਮੀ। ਨਿਰਾਸਾ = ਉਪਰਾਮ।
(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ,


ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ  

Amriṯ cẖākẖ har nām nivāsā.  

tasting the Amrit, the Ambrosial Nectar, they abide in the Lord's Name.  

ਚਾਖਿ = ਚੱਖ ਕੇ।
ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ।


ਆਪੁ ਪਛਾਣਿ ਰਹੈ ਲਿਵ ਲਾਗਾ  

Āp pacẖẖāṇ rahai liv lāgā.  

They recognize their own selves, and remain lovingly attuned to the Lord.  

ਆਪੁ = ਆਪਣੇ ਆਪ ਨੂੰ।
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦਾ ਹੈ,


ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥੬॥  

Janam jīṯ gurmaṯ ḏukẖ bẖāgā. ||6||  

They are victorious on the battlefield of life, following the Guru's Teachings, and their pains run away. ||6||  

xxx॥੬॥
ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ ॥੬॥


ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ  

Gur ḏī▫ā sacẖ amriṯ pīva▫o.  

The Guru has given me the True Ambrosial Nectar; I drink it in.  

ਸਚੁ = ਸਦਾ-ਥਿਰ ਰਹਿਣ ਵਾਲਾ। ਪੀਵਉ = ਮੈਂ ਪੀਂਦਾ ਹਾਂ।
(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ।


ਸਹਜਿ ਮਰਉ ਜੀਵਤ ਹੀ ਜੀਵਉ  

Sahj mara▫o jīvaṯ hī jīva▫o.  

Of course, I have died, and now I am alive to live.  

ਸਹਜਿ = ਆਤਮਕ ਅਡੋਲਤਾ ਵਿਚ। ਮਰਉ = ਮੈਂ (ਵਿਕਾਰਾਂ ਵਲੋਂ) ਮਰ ਜਾਂਦਾ ਹਾਂ, ਹਟ ਜਾਂਦਾ ਹਾਂ। ਜੀਵਤ ਹੀ = ਜੀਊਂਦਾ ਹੀ, ਦੁਨੀਆ ਦੀ ਕਿਰਤ-ਕਾਰ ਕਰਦਾ ਹੀ। ਜੀਵਉ = ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
(ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ।


ਅਪਣੋ ਕਰਿ ਰਾਖਹੁ ਗੁਰ ਭਾਵੈ  

Apṇo kar rākẖo gur bẖāvai.  

Please, protect me as Your Own, if it pleases You.  

xxx
ਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ।


ਤੁਮਰੋ ਹੋਇ ਸੁ ਤੁਝਹਿ ਸਮਾਵੈ ॥੭॥  

Ŧumro ho▫e so ṯujẖėh samāvai. ||7||  

One who is Yours, merges into You. ||7||  

xxx॥੭॥
ਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ॥੭॥


ਭੋਗੀ ਕਉ ਦੁਖੁ ਰੋਗ ਵਿਆਪੈ  

Bẖogī ka▫o ḏukẖ rog vi▫āpai.  

Painful diseases afflict those who are sexually promiscuous.  

ਦੁਖੁ ਰੋਗ = ਰੋਗਾਂ ਦਾ ਦੁੱਖ। ਵਿਆਪੈ = ਜ਼ੋਰ ਪਾਂਦਾ ਹੈ।
ਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ।


ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ  

Gẖat gẖat rav rahi▫ā parabẖ jāpai.  

God appears permeating and pervading in each and every heart.  

ਘਟਿ ਘਟਿ = ਹਰੇਕ ਸਰੀਰ ਵਿਚ। ਜਾਪੈ = ਜਾਪਦਾ ਹੈ, ਦਿੱਸਦਾ ਹੈ।
ਪਰ, ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ,


ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ  

Sukẖ ḏukẖ hī ṯe gur sabaḏ aṯīṯā.  

One who remains unattached, through the Word of the Guru's Shabad-  

ਤੇ = ਤੋਂ। ਅਤੀਤਾ = ਨਿਰਲੇਪ।
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ,


ਨਾਨਕ ਰਾਮੁ ਰਵੈ ਹਿਤ ਚੀਤਾ ॥੮॥੪॥  

Nānak rām ravai hiṯ cẖīṯā. ||8||4||  

O Nanak, his heart and consciousness dwell upon and savor the Lord. ||8||4||  

ਹਿਤ = ਪ੍ਰੇਮ ॥੮॥੪॥
ਹੇ ਨਾਨਕ! ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੮॥੪॥


ਬਸੰਤੁ ਮਹਲਾ ਇਕ ਤੁਕੀਆ  

Basanṯ mėhlā 1 ik ṯukī▫ā.  

Basant, First Mehl, Ik-Tukee:  

ਇਕ ਤੁਕੀਆ = ਉਹ ਅਸਟਪਦੀਆਂ ਜਿਨ੍ਹਾਂ ਦੇ ਹਰੇਕ ਬੰਦ ਵਿਚ ਇਕ ਇਕ ਤੁਕ ਹੈ।
xxx


ਮਤੁ ਭਸਮ ਅੰਧੂਲੇ ਗਰਬਿ ਜਾਹਿ  

Maṯ bẖasam anḏẖūle garab jāhi.  

Do not make such a show of rubbing ashes on your body.  

ਭਸਮ = ਸੁਆਹ। ਅੰਧੂਲੇ = ਹੇ ਅੰਧੁਲੇ! ਹੇ ਅਕਲੋਂ ਅੰਨ੍ਹੇ! ਮਤੁ ਗਰਬਿ ਜਾਹਿ = ਮਤਾਂ ਤੂੰ ਅਹੰਕਾਰ ਵਿਚ ਆ ਜਾਏਂ। ਗਰਬਿ = ਅਹੰਕਾਰ ਵਿਚ। ਗਰਬਿ ਜਾਹ = ਤੂੰ ਅਹੰਕਾਰਿਆ ਜਾਏਂ।
ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ)


ਇਨ ਬਿਧਿ ਨਾਗੇ ਜੋਗੁ ਨਾਹਿ ॥੧॥  

In biḏẖ nāge jog nāhi. ||1||  

O naked Yogi, this is not the way of Yoga! ||1||  

ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਜੋਗੁ = ਪਰਮਾਤਮਾ ਨਾਲ ਮਿਲਾਪ ॥੧॥
ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ॥੧॥


ਮੂੜ੍ਹ੍ਹੇ ਕਾਹੇ ਬਿਸਾਰਿਓ ਤੈ ਰਾਮ ਨਾਮ  

Mūṛĥe kāhe bisāri▫o ṯai rām nām.  

You fool! How can you have forgotten the Lord's Name?  

ਮੂੜੇ = ਹੇ ਮੂਰਖ! ਕਾਹੇ = ਕਾਹਦੇ ਵਾਸਤੇ? ਕਿਉਂ?
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ?


ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ  

Anṯ kāl ṯerai āvai kām. ||1|| rahā▫o.  

At the very last moment, it and it alone shall be of any use to you. ||1||Pause||  

ਅੰਤ ਕਾਲਿ = ਅਖ਼ੀਰਲੇ ਸਮੇ ॥੧॥
ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ॥੧॥ ਰਹਾਉ॥


ਗੁਰ ਪੂਛਿ ਤੁਮ ਕਰਹੁ ਬੀਚਾਰੁ  

Gur pūcẖẖ ṯum karahu bīcẖār.  

Consult the Guru, reflect and think it over.  

ਪੂਛਿ = ਪੁੱਛ ਕੇ, ਸਿੱਖਿਆ ਲੈ ਕੇ।
ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ)।


ਜਹ ਦੇਖਉ ਤਹ ਸਾਰਿਗਪਾਣਿ ॥੨॥  

Jah ḏekẖ▫a▫u ṯah sārigpāṇ. ||2||  

Wherever I look, I see the Lord of the World. ||2||  

ਦੇਖਉ = ਮੈਂ ਵੇਖਦਾ ਹਾਂ। ਸਾਰਿਗ ਪਾਣਿ = ਉਹ ਪਰਮਾਤਮਾ ਜਿਸ ਦੇ ਹੱਥ ਵਿਚ ਧਨੁਖ ਹੈ। ਸਾਰਿਗ = ਧਨਖ। ਪਾਣਿ = ਹੱਥ ॥੨॥
ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ॥੨॥


ਕਿਆ ਹਉ ਆਖਾ ਜਾਂ ਕਛੂ ਨਾਹਿ  

Ki▫ā ha▫o ākẖā jāʼn kacẖẖū nāhi.  

What can I say? I am nothing.  

ਆਖਾ = ਮੈਂ ਆਖਾਂ, ਮਾਣ ਕਰਾਂ। ਕਿਆ ਹਉ ਆਖਾ = ਮੈਂ ਕੀਹ ਮਾਣ ਕਰ ਸਕਦਾ ਹਾਂ?
ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ)


ਜਾਤਿ ਪਤਿ ਸਭ ਤੇਰੈ ਨਾਇ ॥੩॥  

Jāṯ paṯ sabẖ ṯerai nā▫e. ||3||  

All my status and honor are in Your Name. ||3||  

ਪਤਿ = ਇੱਜ਼ਤ। ਤੇਰੈ ਨਾਇ = ਤੇਰੇ ਨਾਮ ਵਿਚ (ਲੀਨ ਹੋਣਾ) ॥੩॥
ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ॥੩॥


ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ  

Kāhe māl ḏarab ḏekẖ garab jāhi.  

Why do you take such pride in gazing upon your property and wealth?  

ਦਰਬੁ = ਧਨ। ਦੇਖਿ = ਵੇਖ ਕੇ।
(ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ।


ਚਲਤੀ ਬਾਰ ਤੇਰੋ ਕਛੂ ਨਾਹਿ ॥੪॥  

Cẖalṯī bār ṯero kacẖẖū nāhi. ||4||  

When you must leave, nothing shall go along with you. ||4||  

ਚਲਤੀ ਬਾਰ = ਸੰਸਾਰ ਤੋਂ ਕੂਚ ਕਰਨ ਵੇਲੇ ॥੪॥
ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ॥੪॥


ਪੰਚ ਮਾਰਿ ਚਿਤੁ ਰਖਹੁ ਥਾਇ  

Pancẖ mār cẖiṯ rakẖahu thā▫e.  

So subdue the five thieves, and hold your consciousness in its place.  

ਪੰਚ = ਕਾਮਾਦਿਕ ਪੰਜੇ ਵਿਕਾਰ। ਥਾਇ = ਥਾਂ ਵਿਚ, ਵੱਸ ਵਿਚ।
ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ।


ਜੋਗ ਜੁਗਤਿ ਕੀ ਇਹੈ ਪਾਂਇ ॥੫॥  

Jog jugaṯ kī ihai pāʼn▫e. ||5||  

This is the basis of the way of Yoga. ||5||  

ਪਾਂਇ = ਨੀਂਹ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ ॥੫॥
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ॥੫॥


ਹਉਮੈ ਪੈਖੜੁ ਤੇਰੇ ਮਨੈ ਮਾਹਿ  

Ha▫umai paikẖaṛ ṯere manai māhi.  

Your mind is tied with the rope of egotism.  

ਪੈਖੜੁ = ਢੰਗਾ, ਪਸ਼ੂ ਦੇ ਪਿਛਲੇ ਪੈਰਾਂ ਨਾਲ ਬੱਧਾ ਹੋਇਆ ਰੱਸਾ ਜੋ ਉਸ ਨੂੰ ਦੌੜਨ ਨਹੀਂ ਦੇਂਦਾ।
ਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ।


ਹਰਿ ਚੇਤਹਿ ਮੂੜੇ ਮੁਕਤਿ ਜਾਹਿ ॥੬॥  

Har na cẖīṯėh mūṛe mukaṯ jāhi. ||6||  

You do not even think of the Lord - you fool! He alone shall liberate you. ||6||  

ਮੁਕਤਿ ਜਾਹਿ = ਵਿਕਾਰਾਂ ਤੋਂ ਸੁਤੰਤਰ ਹੋ ਸਕੇਂ ॥੬॥
ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ॥੬॥


ਮਤ ਹਰਿ ਵਿਸਰਿਐ ਜਮ ਵਸਿ ਪਾਹਿ  

Maṯ har visri▫ai jam vas pāhi.  

If you forget the Lord, you will fall into the clutches of the Messenger of Death.  

ਮਤ = ਮਤਾਂ ਕਿਤੇ। ਜਮ ਵਸਿ = ਜਮਾਂ ਦੇ ਵੱਸ ਵਿਚ। ਪਾਹਿ = ਪੈ ਜਾਏਂ।
(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ,


ਅੰਤ ਕਾਲਿ ਮੂੜੇ ਚੋਟ ਖਾਹਿ ॥੭॥  

Anṯ kāl mūṛe cẖot kẖāhi. ||7||  

At that very last moment, you fool, you shall be beaten. ||7||  

ਚੋਟ = ਮਾਰ-ਕੁਟਾਈ ॥੭॥
ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits