Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਲਤ ਕਤ ਟੇਢੇ ਟੇਢੇ ਟੇਢੇ  

चलत कत टेढे टेढे टेढे ॥  

Cẖalaṯ kaṯ tedẖe tedẖe tedẖe.  

Why do you walk in that crooked, zigzag way?  

ਹੇ ਬੰਦੇ! ਤੂੰ ਕਿਉਂ ਵਿੰਗੇ-ਤੜਿੰਗੇ, ਵਿੰਗ-ਤੜਿੰਗੇ ਵਿੰਗ-ਤੜਿੰਗ ਰਾਹੇ ਤੁਰਦਾ ਹੈ।  

ਕਤ = ਕਾਹਦੇ ਲਈ? ਕਿਉਂ?
(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?


ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ  

असति चरम बिसटा के मूंदे दुरगंध ही के बेढे ॥१॥ रहाउ ॥  

Asaṯ cẖaram bistā ke mūnḏe ḏurganḏẖ hī ke bedẖe. ||1|| rahā▫o.  

You are nothing more than a bundle of bones, wrapped in skin, filled with manure; you give off such a rotten smell! ||1||Pause||  

ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।  

ਅਸਤਿ = {ਸੰ. अस्थि} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ ॥੧॥
ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ॥


ਰਾਮ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਦੂਰੇ  

राम न जपहु कवन भ्रम भूले तुम ते कालु न दूरे ॥  

Rām na japahu kavan bẖaram bẖūle ṯum ṯe kāl na ḏūre.  

You do not meditate on the Lord. What doubts have confused and deluded you? Death is not far away from you!  

ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੇ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ? ਮੌਤ ਤੇਰੇ ਕੋਲੋ ਦੁਰੇਡੇ ਨਹੀਂ ਂ।  

ਤੁਮ ਤੇ = ਤੈਥੋਂ।
(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।


ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥  

अनिक जतन करि इहु तनु राखहु रहै अवसथा पूरे ॥२॥  

Anik jaṯan kar ih ṯan rākẖo rahai avasthā pūre. ||2||  

Making all sorts of efforts, you manage to preserve this body, but it shall only survive until its time is up. ||2||  

ਤੂੰ ਅਨੇਕਾਂ ਉਪਰਾਲੇ ਕਰ ਇਸ ਦੇਹ ਦੀ ਰੱਖਿਆ ਕਰਦਾ ਹੈਂ। ਪ੍ਰੰਤੂ ਇਹ ਜੀਵਨ ਦੀ ਮਿਆਦ ਪੂਰੀ ਹੋਣ ਤਕ ਹੀ ਰਹੇਗੀ।  

ਰਾਖਹੁ = ਪਾਲ ਰਹੇ ਹੋ, ਰਾਖੀ ਕਰ ਰਹੇ ਹੋ। ਰਹੈ = ਰਹਿ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਅਵਸਥਾ = ਉਮਰ ॥੨॥
ਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥


ਆਪਨ ਕੀਆ ਕਛੂ ਹੋਵੈ ਕਿਆ ਕੋ ਕਰੈ ਪਰਾਨੀ  

आपन कीआ कछू न होवै किआ को करै परानी ॥  

Āpan kī▫ā kacẖẖū na hovai ki▫ā ko karai parānī.  

By one's own efforts, nothing is done. What can the mere mortal accomplish?  

ਆਪਣੇ ਕਰਨ ਦੁਆਰਾ, ਇਨਸਾਨ ਕੁਝ ਭੀ ਨਹੀਂ ਕਰ ਸਕਦਾ। ਫਾਨੀ ਬੰਦਾ ਕੀ ਕਰ ਸਕਦਾ ਹੈ?  

ਪਰਾਨੀ = ਜੀਵ।
(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।


ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥  

जा तिसु भावै सतिगुरु भेटै एको नामु बखानी ॥३॥  

Jā ṯis bẖāvai saṯgur bẖetai eko nām bakẖānī. ||3||  

When it pleases the Lord, the mortal meets the True Guru, and chants the Name of the One Lord. ||3||  

ਜਦ ਉਸ ਨੂੰ ਚੰਗਾ ਲਗਦਾ ਹੈ, ਤਾਂ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਇਕ ਨਾਮ ਦਾ ਉਚਾਰਨ ਕਰਦਾ ਹੈ।  

ਭੇਟੈ = ਮਿਲਦਾ ਹੈ। ਬਖਾਨੀ = ਉੱਚਾਰਦਾ ਹੈ ॥੩॥
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥


ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ  

बलूआ के घरूआ महि बसते फुलवत देह अइआने ॥  

Balū▫ā ke gẖarū▫ā mėh basṯe fulvaṯ ḏeh a▫i▫āne.  

You live in a house of sand, but you still puff up your body - you ignorant fool!  

ਤੂੰ ਰੇਤੇ ਦੇ ਘਰ ਅੰਦਰ ਵਸਦਾ ਹੈ ਅਤੇ ਆਪਣੇ ਸਰੀਰ ਨੂੰ ਫੂਕ ਦਿੰਦਾ ਹੈ, ਹੇ ਨਾਦਾਨ।  

ਬਲੂਆ = ਰੇਤ। ਘਰੂਆ = ਨਿੱਕਾ ਜਿਹਾ ਘਰ। ਫੁਲਵਤ = ਫੁੱਲਦਾ, ਮਾਣ ਕਰਦਾ। ਦੇਹ = ਸਰੀਰ। ਅਇਆਨੇ = ਹੇ ਅੰਞਾਣ!
ਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।


ਕਹੁ ਕਬੀਰ ਜਿਹ ਰਾਮੁ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥  

कहु कबीर जिह रामु न चेतिओ बूडे बहुतु सिआने ॥४॥४॥  

Kaho Kabīr jih rām na cẖeṯi▫o būde bahuṯ si▫āne. ||4||4||  

Says Kabeer, those who do not remember the Lord may be very clever, but they still drown. ||4||4||  

ਕਬੀਰ ਜੀ ਆਖਦੇ ਹਨ, ਵਧੇਰੇ ਅਕਲਮੰਦੀ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਓੜਕ ਨੂੰ ਡੁਬ ਜਾਂਦੇ ਹਨ।  

ਜਿਹ = ਜਿਨ੍ਹਾਂ ਨੇ ॥੪॥੪॥
ਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥


ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ  

टेढी पाग टेढे चले लागे बीरे खान ॥  

Tedẖī pāg tedẖe cẖale lāge bīre kẖān.  

Your turban is crooked, and you walk crooked; and now you have started chewing betel leaves.  

ਵਿੰਗੀ ਹੈ ਤੇਰੀ ਪਗੜੀਵਿੰਗ ਤੜਿੰਗੀ ਹੈ ਤੇਰੀ ਚਾਲ ਅਤੇ ਤੂੰ ਪਾਨ ਚਬਾਉਣ ਲਗ ਜਾਂਦਾ ਹੈ।  

ਟੇਢੀ = ਵਿੰਗੀ। ਚਲੇ = ਤੁਰਦੇ ਹਨ। ਬੀਰੇ = ਪਾਨ ਦੇ ਬੀੜੇ। ਖਾਨ ਲਾਗੇ = ਖਾਣ ਲੱਗਦੇ ਹਨ, ਖਾਣ ਵਿਚ ਮਸਤ ਹਨ।
(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,


ਭਾਉ ਭਗਤਿ ਸਿਉ ਕਾਜੁ ਕਛੂਐ ਮੇਰੋ ਕਾਮੁ ਦੀਵਾਨ ॥੧॥  

भाउ भगति सिउ काजु न कछूऐ मेरो कामु दीवान ॥१॥  

Bẖā▫o bẖagaṯ si▫o kāj na kacẖẖū▫ai mero kām ḏīvān. ||1||  

You have no use at all for loving devotional worship; you say you have business in court. ||1||  

ਤੂੰ ਆਖਦਾ ਹੈ, "ਪ੍ਰਭੂ ਦੀ ਪ੍ਰੀਤ ਅਤੇ ਸੇਵਾ ਨਾਲ ਮੇਰਾ ਕੋਈ ਲੈਣ-ਦੇਣ ਨਹੀਂ! ਮੇਰਾ ਕੰਮ ਕਚਹਿਰੀ ਵਿੱਚ ਹੈ।  

ਭਾਉ = ਪਿਆਰ। ਸਿਉ = ਨਾਲ। ਕਛੂਐ ਕਾਜੁ ਨ = ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਦੀਵਾਨ = ਕਚਹਿਰੀ, ਹਕੂਮਤ ॥੧॥
(ਤੇ ਆਖਦਾ ਹੈ ਕਿ ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥


ਰਾਮੁ ਬਿਸਾਰਿਓ ਹੈ ਅਭਿਮਾਨਿ  

रामु बिसारिओ है अभिमानि ॥  

Rām bisāri▫o hai abẖimān.  

In your egotistical pride, you have forgotten the Lord.  

ਆਪਣੀ ਹੰਗਤਾ ਅੰਦਰ ਤੂੰ ਆਪਣੇ ਪ੍ਰਭੂ ਨੂੰ ਭੁਲਾ ਦਿੱਤਾ ਹੈ।  

ਅਭਿਮਾਨਿ = ਅਹੰਕਾਰ ਵਿਚ।
ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।


ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ  

कनिक कामनी महा सुंदरी पेखि पेखि सचु मानि ॥१॥ रहाउ ॥  

Kanik kāmnī mahā sunḏrī pekẖ pekẖ sacẖ mān. ||1|| rahā▫o.  

Gazing upon your gold, and your very beautiful wife, you believe that they are permanent. ||1||Pause||  

ਆਪਣੇ ਸੋਨੇ ਅਤੇ ਪਰਮ ਸੋਹਣੀ ਪਤਨੀ ਨੂੰ ਵੇਖ ਵੇਖ ਕੇ ਤੂੰ ਉਨ੍ਹਾਂ ਨੂੰ ਮੁਸਤਕਿਲ ਸਮਝਦਾ ਹੈ। ਠਹਿਰਾਉ।  

ਕਨਿਕ = ਸੋਨਾ। ਕਾਮਨੀ = ਇਸਤ੍ਰੀ। ਮਹਾ = ਬੜੀ। ਪੇਖਿ = ਵੇਖ ਕੇ। ਸਚੁ = ਸਦਾ ਟਿਕੇ ਰਹਿਣ ਵਾਲੇ। ਮਾਨਿ = ਮਾਨੈ, ਮੰਨਦਾ ਹੈ, ਸਮਝਦਾ ਹੈ ॥੧॥
ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ॥


ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ  

लालच झूठ बिकार महा मद इह बिधि अउध बिहानि ॥  

Lālacẖ jẖūṯẖ bikār mahā maḏ ih biḏẖ a▫oḏẖ bihān.  

You are engrossed in greed, falsehood, corruption and great arrogance. Your life is passing away.  

ਤੂੰ ਲੋਭ, ਕੂੜ, ਪਾਪ ਅਤੇ ਭਾਰੇ ਘੁੰਮਡ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰੀਕੇ ਨਾਲ ਤੇਰੀ ਆਰਬਲਾ ਬੀਤਦੀ ਜਾ ਰਹੀ ਹੈ।  

ਮਦ = ਅਹੰਕਾਰ। ਇਹ ਬਿਧਿ = ਇਹਨੀਂ ਢੰਗੀਂ, ਇਹਨਾਂ ਤਰੀਕਿਆਂ ਨਾਲ। ਅਉਧ = ਉਮਰ। ਬਿਹਾਨਿ = ਗੁਜ਼ਰਦੀ ਹੈ, ਬੀਤਦੀ ਹੈ।
(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।


ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥  

कहि कबीर अंत की बेर आइ लागो कालु निदानि ॥२॥५॥  

Kahi Kabīr anṯ kī ber ā▫e lāgo kāl niḏān. ||2||5||  

Says Kabeer, at the very last moment, death will come and seize you, you fool! ||2||5||  

ਕਬੀਰ ਜੀ ਆਖਦੇ ਹਨ, ਅਖੀਰ ਦੇ ਵੇਲੇ, ਮੌਤ ਆ ਕੇ ਤੈਨੂੰ ਪਕੜ ਲਵੇਗੀ, ਹੇ ਇੰਞਾਣੇ!  

ਕਹਿ = ਕਹੇ, ਆਖਦਾ ਹੈ। ਬੇਰ = ਸਮੇ। ਆਇ ਲਾਗੋ = ਆ ਅੱਪੜਦਾ ਹੈ। ਕਾਲੁ = ਮੌਤ। ਨਿਦਾਨਿ = ਓੜਕ ਨੂੰ ॥੨॥੫॥
ਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥


ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ  

चारि दिन अपनी नउबति चले बजाइ ॥  

Cẖār ḏin apnī na▫ubaṯ cẖale bajā▫e.  

The mortal beats the drum for a few days, and then he must depart.  

ਚਾਰ ਦਿਹਾੜੇ ਆਪਣਾ ਨਗਾਰਾ ਵਜਾ ਕੇ ਪ੍ਰਾਣੀ ਤੁਰਦਾ ਬਣਦਾ ਹੈ।  

ਨਉਬਤਿ ਬਜਾਇ = ਹਕੂਮਤ ਦਾ ਨਗਾਰਾ ਵਜਾ ਕੇ, ਹਕੂਮਤ ਕਰ ਕੇ। ਚਲੇ = ਤੁਰ ਪਏ।
ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।


ਇਤਨਕੁ ਖਟੀਆ ਗਠੀਆ ਮਟੀਆ ਸੰਗਿ ਕਛੁ ਲੈ ਜਾਇ ॥੧॥ ਰਹਾਉ  

इतनकु खटीआ गठीआ मटीआ संगि न कछु लै जाइ ॥१॥ रहाउ ॥  

Iṯnak kẖatī▫ā gaṯẖī▫ā matī▫ā sang na kacẖẖ lai jā▫e. ||1|| rahā▫o.  

With so much wealth and cash and buried treasure, still, he cannot take anything with him. ||1||Pause||  

ਆਪਣੀ ਐਨੀ ਕਮਾਈ ਨਕਦ ਮਾਲ-ਧਨ ਅਤੇ ਦਬੇ ਹੋਏ ਖ਼ਜ਼ਾਨਿਆਂ ਦੇ ਬਾਵਜੂਦ, ਉਹ ਆਪਣੇ ਨਾਲ ਕੁਝ ਭੀ ਨਹੀਂ ਲਿਜਾਂਦਾ। ਠਹਿਰਾਉ।  

ਇਤਨਕੁ ਖਟੀਆ = ਮਾਇਆ ਇਤਨੀ ਕਮਾਈ। ਗਠੀਆ = ਗੰਢਾਂ ਬੰਨ੍ਹ ਲਈਆਂ। ਮਟੀਆ = ਮਿੱਟੀ ਵਿਚ (ਦੱਬ ਰੱਖੀ) ॥੧॥
ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ॥


ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ  

दिहरी बैठी मिहरी रोवै दुआरै लउ संगि माइ ॥  

Ḏihrī baiṯẖī mihrī rovai ḏu▫ārai la▫o sang mā▫e.  

Sitting on the threshold, his wife weeps and wails; his mother accompanies him to the outer gate.  

ਦਿਹਲੀਜ ਤੇ ਬਹਿ ਉਸ ਦੀ ਇਸਤਰੀ ਰੋਂਦੀ ਹੈ ਅਤੇ ਬਾਹਰਲੇ ਦਰਵਾਜੇ ਤਾਈ ਉਸ ਦੀ ਮਾਂ ਉਸ ਦੇ ਨਾਲ ਜਾਂਦੀ ਹੈ।  

ਦਿਹਰੀ = ਦਲੀਜ਼। ਮਿਹਰੀ = ਮਹਿਲੀ, ਵਹੁਟੀ। ਦੁਆਰੈ = ਬਾਹਰਲੇ ਦਰਵਾਜ਼ੇ ਤਕ। ਮਾਇ = ਮਾਂ।
(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,


ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥  

मरहट लगि सभु लोगु कुट्मबु मिलि हंसु इकेला जाइ ॥१॥  

Marhat lag sabẖ log kutamb mil hans ikelā jā▫e. ||1||  

All the people and relatives together go to the crematorium, but the swan-soul must go home all alone. ||1||  

ਸਾਰੇ ਆਦਮੀ ਤੇ ਸਨਬੰਧੀ ਇਕੱਠੇ ਹੋ ਮਰਘਟ ਤੋੜੀ ਜਾਂਦੇ ਹਨ, ਪਰੰਤੂ ਰਾਜਹੰਸ-ਆਤਮਾ ਕੱਲਮਕੱਲੀ ਹੀ ਜਾਂਦੀ ਹੈ।  

ਮਰਹਟ = ਮਰਘਟ, ਮਸਾਣ। ਹੰਸੁ = ਜਿੰਦ ॥੧॥
ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥


ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਦੇਖੈ ਆਇ  

वै सुत वै बित वै पुर पाटन बहुरि न देखै आइ ॥  

vai suṯ vai biṯ vai pur pātan bahur na ḏekẖai ā▫e.  

Those children, that wealth, that city and town - he shall not come to see them again.  

ਉਹ ਪੁਤਰ ਉਹ ਦੌਲਤ, ਉਹ ਪਿੰਡ ਅਤੇ ਸ਼ਹਿਰ, ਉਹ ਮੁੜ ਆ ਕੇ ਨਹੀਂ ਵੇਖੇਗਾ।  

ਵੈ = ਉਹ। ਬਿਤ = ਧਨ। ਪੁਰ = ਨਗਰ। ਪਾਟਨ = ਸ਼ਹਿਰ। ਬਹੁਰਿ = ਫਿਰ ਕਦੇ। ਆਇ = ਆ ਕੇ।
ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।


ਕਹਤੁ ਕਬੀਰੁ ਰਾਮੁ ਕੀ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥  

कहतु कबीरु रामु की न सिमरहु जनमु अकारथु जाइ ॥२॥६॥  

Kahaṯ Kabīr rām kī na simrahu janam akārath jā▫e. ||2||6||  

Says Kabeer, why do you not meditate on the Lord? Your life is uselessly slipping away! ||2||6||  

ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਕਿਉਂ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕਰਦਾ ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।  

ਕੀ ਨ = ਕਿਉਂ ਨਹੀਂ? ਅਕਾਰਥ = ਵਿਅਰਥ ॥੨॥੬॥
ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥


ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ  

रागु केदारा बाणी रविदास जीउ की  

Rāg keḏārā baṇī Raviḏās jī▫o kī  

Raag Kaydaaraa, The Word Of Ravi Daas Jee:  

ਰਾਗ ਕੇਦਾਰਾ। ਸ਼ਬਦ ਰਵਿਦਾਸ ਜੀ ਦੇ।  

xxx
ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ  

खटु करम कुल संजुगतु है हरि भगति हिरदै नाहि ॥  

Kẖat karam kul sanjugaṯ hai har bẖagaṯ hirḏai nāhi.  

One who performs the six religious rituals and comes from a good family, but who does not have devotion to the Lord in his heart,  

ਜੋ ਛੇ ਧਾਰਮਕ ਕਰਮਕਾਂਡ ਕਰਦਾ ਹੈ ਅਤੇ ਚੰਗੇ ਘਰਾਣੇ ਦਾ ਹੈ, ਪ੍ਰੰਤੂ ਜੋ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਨੂੰ ਧਾਰਨ ਨਹੀਂ ਕਰਦਾ,  

ਖਟੁ ਕਰਮ = ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ। {अध्यापनमध्यनं यजनं याजनं तथा। दान प्रतिग्रहश्चैव, षट् कर्माणयग्रजन्मन MS. ੧੦. ੭੫} ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਸੰਜੁਗਤੁ = ਸਮੇਤ, ਸਹਿਤ।
ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,


ਚਰਨਾਰਬਿੰਦ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥  

चरनारबिंद न कथा भावै सुपच तुलि समानि ॥१॥  

Cẖarnārbinḏ na kathā bẖāvai supacẖ ṯul samān. ||1||  

one who does not appreciate talk of the Lord's Lotus Feet, is just like an outcaste, a pariah. ||1||  

ਅਤੇ ਜੋ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਕਥਾਵਾਰਤਾ ਨੂੰ ਪਿਆਰ ਨਹੀਂ ਕਰਦਾ, ਉਹ ਚੰਡਾਲ ਦੀ ਮਾਨਿੰਦ ਦੇ ਬਰਾਬਰ ਹੈ।  

ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਸੁ ਪਚ = {श्व-पच} ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ। ਤੁਲਿ = ਬਰਾਬਰ। ਸਮਾਨਿ = ਵਰਗਾ ॥੧॥
ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥


ਰੇ ਚਿਤ ਚੇਤਿ ਚੇਤ ਅਚੇਤ  

रे चित चेति चेत अचेत ॥  

Re cẖiṯ cẖeṯ cẖeṯ acẖeṯ.  

Be conscious, be conscious, be conscious, O my unconscious mind.  

ਹੇ ਮੇਰੇ ਗਾਫਲ ਮਨੂਏ! ਤੂੰ ਆਪਣੇ ਸੁਆਮੀ ਦਾ ਸਿਮਰਨ ਅਤੇ ਆਰਾਧਨ ਕਰ।  

ਰੇ ਅਚੇਤ ਚਿਤ = ਹੇ ਗ਼ਾਫ਼ਲ ਮਨ!
ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।


ਕਾਹੇ ਬਾਲਮੀਕਹਿ ਦੇਖ  

काहे न बालमीकहि देख ॥  

Kāhe na bālmīkahi ḏekẖ.  

Why do you not look at Baalmeek?  

ਤੂੰ ਬਾਲਮੀਕ ਨੂੰ ਕਿਉਂ ਨਹੀਂ ਵੇਖਦਾ?  

ਕਾਹੇ ਨ = ਕਿਉਂ ਨਹੀਂ?
ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?


ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ  

किसु जाति ते किह पदहि अमरिओ राम भगति बिसेख ॥१॥ रहाउ ॥  

Kis jāṯ ṯe kih paḏėh amri▫o rām bẖagaṯ bisekẖ. ||1|| rahā▫o.  

From such a low social status, what a high status he obtained! Devotional worship to the Lord is sublime! ||1||Pause||  

ਕਿੰਨੀ ਨੀਵੀ ਜਾਤੀ ਤੋਂ ਉਹ ਕਿਡੇ ਵਡੇ ਮਰਤਬੇ ਨੂੰ ਅੱਪੜਿਆਂ? ਸਰੇਸ਼ਟ ਹੇ ਸੁਆਮੀ ਦੀ ਪ੍ਰੇਮ-ਮਈ ਸੇਵਾ। ਠਹਿਰਾਉ।  

ਪਦਹਿ = ਦਰਜੇ ਉੱਤੇ। ਅਮਰਿਓ = ਅੱਪੜਿਆ। ਬਿਸੇਖ = ਵਿਸ਼ੇਸ਼ਤਾ, ਵਡਿਆਈ ॥੧॥
ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ॥


ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ  

सुआन सत्रु अजातु सभ ते क्रिस्न लावै हेतु ॥  

Su▫ān saṯar ajāṯ sabẖ ṯe krisan lāvai heṯ.  

The killer of dogs, the lowest of all, was lovingly embraced by Krishna.  

ਕੁੱਤਿਆਂ ਦੇ ਵੇਰੀ ਨੇ, ਜੋ ਸਾਰਿਆਂ ਨਾਲੋ ਨੀਵਾਂ ਸੀ, ਪ੍ਰਭੂ ਨਾਲ ਪਿਆਰ ਪਾ ਲਿਆ।  

ਸੁਆਨ ਸਤ੍ਰੁ = ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ। ਅਜਾਤੁ = ਨੀਚ, ਚੰਡਾਲ। ਹੇਤੁ = ਪਿਆਰ।
(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।


ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥  

लोगु बपुरा किआ सराहै तीनि लोक प्रवेस ॥२॥  

Log bapurā ki▫ā sarāhai ṯīn lok parves. ||2||  

See how the poor people praise him! His praise extends throughout the three worlds. ||2||  

ਗਰੀਬ ਲੋਕ ਉਸ ਦੀ ਕੀ ਮਹਿਮਾ ਕਰ ਸਕਦੇ ਹਨ? ਉਸ ਦੀ ਮਹਿਮਾ ਤਿੰਨਾਂ ਜਹਾਨਾਂ ਅੰਰਦ ਫੈਲੀ ਹੋਈ ਹੈ।  

ਬਪੁਰਾ = ਵਿਚਾਰਾ, ਨਿਮਾਣਾ। ਸਰਾਹੈ = ਸਿਫ਼ਤ ਕਰੇ ॥੨॥
ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥


ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ  

अजामलु पिंगुला लुभतु कुंचरु गए हरि कै पासि ॥  

Ajāmal pingulā lubẖaṯ kuncẖar ga▫e har kai pās.  

Ajaamal, Pingulaa, Lodhia and the elephant went to the Lord.  

ਅਜਾਮਲ, ਕੰਜਰੀ, ਪਿੰਗਲਾ, ਲੋਦੀਆਂ ਸ਼ਿਕਾਰੀ ਅਤੇ ਹਾਥੀ ਵਾਹਿਗੁਰੂ ਕੇਲ ਚਲੇ ਗਏ ਹਨ।  

ਲੁਭਤੁ = ਲੁਬਧਕ, ਸ਼ਿਕਾਰੀ। ਕੁੰਚਰੁ = ਹਾਥੀ।
ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।


ਐਸੇ ਦੁਰਮਤਿ ਨਿਸਤਰੇ ਤੂ ਕਿਉ ਤਰਹਿ ਰਵਿਦਾਸ ॥੩॥੧॥  

ऐसे दुरमति निसतरे तू किउ न तरहि रविदास ॥३॥१॥  

Aise ḏurmaṯ nisṯare ṯū ki▫o na ṯarėh Raviḏās. ||3||1||  

Even such evil-minded beings were emancipated. Why should you not also be saved, O Ravi Daas? ||3||1||  

ਇਹੋ ਜਿਹੇ ਮੰਦ-ਬੁਧੀ ਵਾਲੇ ਮੁਕਤ ਹੋ ਗਹੇ। ਤੇਰਾ ਪਾਰ ਉਤਾਰਾ ਕਿਉਂ ਨਾਂ ਹੋਵੇਗਾ, ਹੇ ਰਵਿਦਾਸ?  

ਦੁਰਮਤਿ = ਭੈੜੀ ਮੱਤ ਵਾਲੇ।। ਅਜਾਮਲ = ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ। ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।। ਕੁੰਚਰੁ = ਹਾਥੀ, ਗਜ। ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ। ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ। ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ। ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।। ਪਿੰਗੁਲਾ = ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ। ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ। ਪਰ ਉਹ ਉਸ ਪਾਸ ਨਾਹ ਆਇਆ। ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ। ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ॥੩॥੧॥
ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits