Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ  

रागु केदारा बाणी कबीर जीउ की  

Rāg keḏārā baṇī Kabīr jī▫o kī  

Raag Kaydaaraa, The Word Of Kabeer Jee:  

ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।  

xxx
ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ  

उसतति निंदा दोऊ बिबरजित तजहु मानु अभिमाना ॥  

Usṯaṯ ninḏā ḏo▫ū bibarjiṯ ṯajahu mān abẖimānā.  

Those who ignore both praise and slander, who reject egotistical pride and conceit,  

ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,  

ਬਿਬਰਜਿਤ = ਮਨ੍ਹਾ, ਵਰਜੇ ਹੋਏ, ਮਾੜੇ। ਉਸਤਤਿ = ਵਡਿਆਈ, ਕਿਸੇ ਬੰਦੇ ਦੀ ਵਡਿਆਈ, ਖ਼ੁਸ਼ਾਮਦ। ਅਭਿਮਾਨਾ = ਅਹੰਕਾਰ।
ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।


ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥  

लोहा कंचनु सम करि जानहि ते मूरति भगवाना ॥१॥  

Lohā kancẖan sam kar jānėh ṯe mūraṯ bẖagvānā. ||1||  

who look alike upon iron and gold - they are the very image of the Lord God. ||1||  

ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।  

ਕੰਚਨੁ = ਸੋਨਾ। ਸਮ = ਬਰਾਬਰ। ਤੇ = ਉਹ ਬੰਦੇ ॥੧॥
ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥


ਤੇਰਾ ਜਨੁ ਏਕੁ ਆਧੁ ਕੋਈ  

तेरा जनु एकु आधु कोई ॥  

Ŧerā jan ek āḏẖ ko▫ī.  

Hardly anyone is a humble servant of Yours, O Lord.  

ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,  

ਏਕੁ ਆਧੁ = ਕੋਈ ਵਿਰਲਾ।
ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ।


ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ  

कामु क्रोधु लोभु मोहु बिबरजित हरि पदु चीन्है सोई ॥१॥ रहाउ ॥  

Kām kroḏẖ lobẖ moh bibarjiṯ har paḏ cẖīnĥai so▫ī. ||1|| rahā▫o.  

Ignoring sexual desire, anger, greed and attachment, such a person becomes aware of the Lord's Feet. ||1||Pause||  

ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।  

ਹਰਿ ਪਦੁ = ਰੱਬੀ ਮਿਲਾਪ ਦੀ ਅਵਸਥਾ। ਚੀਨ੍ਹ੍ਹੈ = ਪਛਾਣਦਾ ਹੈ ॥੧॥
(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ॥


ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ  

रज गुण तम गुण सत गुण कहीऐ इह तेरी सभ माइआ ॥  

Raj guṇ ṯam guṇ saṯ guṇ kahī▫ai ih ṯerī sabẖ mā▫i▫ā.  

Raajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.  

ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।  

ਰਜੁ ਗੁਣ = ਮਾਇਆ ਦਾ ਉਹ ਗੁਣ ਜੋ ਮੋਹ ਅਹੰਕਾਰ ਆਦਿਕ ਦਾ ਮੂਲ ਹੈ। ਤਮ ਗੁਣ = ਉਹ ਗੁਣ ਜਿਸ ਦੇ ਕਾਰਨ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਏ। (ਤਮ = ਸਾਹ ਘੁੱਟਿਆ ਜਾਣਾ)। ਸਤ ਗੁਣ = ਮਾਇਆ ਦੇ ਗੁਣਾਂ ਵਿਚੋਂ ਪਹਿਲਾ ਗੁਣ ਜਿਸ ਦਾ ਨਤੀਜਾ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਆਦਿਕ ਹੈ। ਇਸ ਅਵਸਥਾ ਵਿਚ ਮਨੁੱਖ ਸ਼ਾਂਤੀ, ਦਇਆ ਆਦਿਕ ਕੰਮਾਂ ਤੇ ਜ਼ੋਰ ਦੇਂਦਾ ਹੈ, ਤੇ ਇਹਨਾਂ ਦੇ ਕਰਨ ਨਾਲ ਹੀ ਉਸ ਨੂੰ ਜੀਵਨ-ਹੁਲਾਰਾ ਆਉਂਦਾ ਹੈ।
ਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।


ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥  

चउथे पद कउ जो नरु चीन्है तिन्ह ही परम पदु पाइआ ॥२॥  

Cẖa▫uthe paḏ ka▫o jo nar cẖīnĥai ṯinĥ hī param paḏ pā▫i▫ā. ||2||  

That man who realizes the fourth state - he alone obtains the supreme state. ||2||  

ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।  

xxx॥੨॥
ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥


ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ  

तीरथ बरत नेम सुचि संजम सदा रहै निहकामा ॥  

Ŧirath baraṯ nem sucẖ sanjam saḏā rahai nihkāmā.  

Amidst pilgrimages, fasting, rituals, purification and self-discipline, he remains always without thought of reward.  

ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।  

ਨਿਹਕਾਮਾ = ਕਾਮਨਾ-ਰਹਿਤ। ਸੁਚਿ = ਪਵਿੱਤ੍ਰਤਾ, ਸਰੀਰਕ ਸੁਚ। ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਜਤਨ।
ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।


ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥  

त्रिसना अरु माइआ भ्रमु चूका चितवत आतम रामा ॥३॥  

Ŧarisnā ar mā▫i▫ā bẖaram cẖūkā cẖiṯvaṯ āṯam rāmā. ||3||  

Thirst and desire for Maya and doubt depart, remembering the Lord, the Supreme Soul. ||3||  

ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।  

ਚਿਤਵਤ = ਸਿਮਰਦਿਆਂ ॥੩॥
ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥


ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ  

जिह मंदरि दीपकु परगासिआ अंधकारु तह नासा ॥  

Jih manḏar ḏīpak pargāsi▫ā anḏẖkār ṯah nāsā.  

When the temple is illuminated by the lamp, its darkness is dispelled.  

ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।  

ਮੰਦਰਿ = ਮੰਦਰ ਵਿਚ, ਘਰ ਵਿਚ। ਦੀਪਕੁ = ਦੀਵਾ। ਪਰਗਾਸਿਆ = ਜਗ ਪਿਆ। ਤਹ = ਉੱਥੇ।
*ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,


ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥  

निरभउ पूरि रहे भ्रमु भागा कहि कबीर जन दासा ॥४॥१॥  

Nirbẖa▫o pūr rahe bẖaram bẖāgā kahi Kabīr jan ḏāsā. ||4||1||  

The Fearless Lord is All-pervading. Doubt has run away, says Kabeer, the Lord's humble slave. ||4||1||  

ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।  

ਪੂਰਿ ਰਹੇ = ਪਰਗਟ ਹੋਏ ॥੪॥੧॥
ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥


ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ  

किनही बनजिआ कांसी तांबा किनही लउग सुपारी ॥  

Kinhī banji▫ā kāʼnsī ṯāʼnbā kinhī la▫ug supārī.  

Some deal in bronze and copper, some in cloves and betel nuts.  

ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।  

ਬਨਜਿਆ = ਵਣਜ ਕੀਤਾ।
ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।


ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥  

संतहु बनजिआ नामु गोबिद का ऐसी खेप हमारी ॥१॥  

Sanṯahu banji▫ā nām gobiḏ kā aisī kẖep hamārī. ||1||  

The Saints deal in the Naam, the Name of the Lord of the Universe. Such is my merchandise as well. ||1||  

ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।  

ਸੰਤਹੁ = ਸੰਤਾਂ ਨੇ। ਖੇਪ = ਸੌਦਾ ॥੧॥
ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥


ਹਰਿ ਕੇ ਨਾਮ ਕੇ ਬਿਆਪਾਰੀ  

हरि के नाम के बिआपारी ॥  

Har ke nām ke bi▫āpārī.  

I am a trader in the Name of the Lord.  

ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।  

ਬਿਆਪਾਰੀ = ਵਪਾਰੀ।
ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,


ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ  

हीरा हाथि चड़िआ निरमोलकु छूटि गई संसारी ॥१॥ रहाउ ॥  

Hīrā hāth cẖaṛi▫ā nirmolak cẖẖūt ga▫ī sansārī. ||1|| rahā▫o.  

The priceless diamond has come into my hands. I have left the world behind. ||1||Pause||  

ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।  

ਹਾਥਿ ਚੜਿਆ = ਲੱਭ ਪਿਆ। ਸੰਸਾਰੀ = ਸੰਸਾਰ ਵਿਚ ਗ੍ਰਸੇ ਰਹਿਣ ਵਾਲੀ ਸੁਰਤ ॥੧॥
ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ॥


ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ  

साचे लाए तउ सच लागे साचे के बिउहारी ॥  

Sācẖe lā▫e ṯa▫o sacẖ lāge sācẖe ke bi▫uhārī.  

When the True Lord attached me, then I was attached to Truth. I am a trader of the True Lord.  

ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।  

ਬਿਉਹਾਰੀ = ਵਪਾਰੀ।
ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।


ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥  

साची बसतु के भार चलाए पहुचे जाइ भंडारी ॥२॥  

Sācẖī basaṯ ke bẖār cẖalā▫e pahucẖe jā▫e bẖandārī. ||2||  

I have loaded the commodity of Truth; It has reached the Lord, the Treasurer. ||2||  

ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।  

ਚਲਾਏ = ਲੱਦ ਲਏ। ਭੰਡਾਰੀ = (ਰੱਬੀ) ਖ਼ਜ਼ਾਨੇ ਵਿਚ ॥੨॥
ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥


ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ  

आपहि रतन जवाहर मानिक आपै है पासारी ॥  

Āpėh raṯan javāhar mānik āpai hai pāsārī.  

He Himself is the pearl, the jewel, the ruby; He Himself is the jeweler.  

ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।  

ਆਪਹਿ = ਪ੍ਰਭੂ ਆਪ ਹੀ। ਪਾਸਾਰੀ = ਪਸਾਰੀ, ਸੌਦਾ ਵੇਚਣ ਵਾਲਾ।
ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;


ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥  

आपै दह दिस आप चलावै निहचलु है बिआपारी ॥३॥  

Āpai ḏah ḏis āp cẖalāvai nihcẖal hai bi▫āpārī. ||3||  

He Himself spreads out in the ten directions. The Merchant is Eternal and Unchanging. ||3||  

ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।  

ਦਹਦਿਸ = ਦਸੀਂ ਪਾਸੀਂ। ਨਿਹਚਲੁ = ਸਦਾ-ਥਿਰ ਰਹਿਣ ਵਾਲਾ ॥੩॥
ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥


ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ  

मनु करि बैलु सुरति करि पैडा गिआन गोनि भरि डारी ॥  

Man kar bail suraṯ kar paidā gi▫ān gon bẖar dārī.  

My mind is the bull, and meditation is the road; I have filled my packs with spiritual wisdom, and loaded them on the bull.  

ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।  

ਸੁਰਤਿ = (ਪ੍ਰਭੂ-ਚਰਨਾਂ ਵਿਚ ਜੁੜੀ ਹੋਈ) ਸੁਰਤ। ਗੋਨਿ = ਛੱਟ। ਭਰਿ ਡਾਰੀ = ਭਰ ਲਈ।
ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।


ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥  

कहतु कबीरु सुनहु रे संतहु निबही खेप हमारी ॥४॥२॥  

Kahaṯ Kabīr sunhu re sanṯahu nibhī kẖep hamārī. ||4||2||  

Says Kabeer, listen, O Saints: my merchandise has reached its destination! ||4||2||  

ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।  

ਨਿਬਹੀ = ਤੋੜ ਪਹੁੰਚ ਗਈ ਹੈ ॥੪॥੨॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥


ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ  

री कलवारि गवारि मूढ मति उलटो पवनु फिरावउ ॥  

Rī kalvār gavār mūdẖ maṯ ulto pavan firāva▫o.  

You barbaric brute, with your primitive intellect - reverse your breath and turn it inward.  

ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।  

ਰੀ = {'ਇਸਤ੍ਰੀ-ਲਿੰਗ' ਹੈ, ਇਸ ਦੇ ਟਾਕਰੇ ਤੇ ਲਫ਼ਜ਼ 'ਰੇ' ਪੁਲਿੰਗ ਹੈ। 'ਰੇ ਲੋਈ!' ਵਿਚ ਲਫ਼ਜ਼ 'ਲੋਈ' ਪੁਲਿੰਗ ਹੀ ਹੋ ਸਕਦਾ ਹੈ। ਸੋ, ਰਾਗ ਆਸਾ ਦੇ ਸ਼ਬਦ "ਕਰਵਤੁ ਭਲਾ..." ਵਿਚ ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਰੀ ਕਲਵਾਰਿ = ਹੇ ਕਲਾਲਣ! ਰੀ ਗਵਾਰਿ = ਹੇ ਗੰਵਾਰਨ! ਮੂਢ = ਮੂਰਖ। ਪਵਨੁ = ਚੰਚਲ (ਮਨ) {"ਸੰਤਹੁ ਮਨ ਪਵਨੈ ਸੁਖੁ ਬਨਿਆ", ਸੋਰਠਿ ਕਬੀਰ}। ਉਲਟੋ ਪਵਨੁ = ਉਲਟਿਆ ਹੋਇਆ ਚੰਚਲ (ਮਨ), ਵਿਗੜਿਆ ਹੋਇਆ ਚੰਚਲ ਮਨ। ਫਿਰਾਵਉ = ਫਿਰਾਵਉਂ, ਮੈਂ ਫਿਰਾ ਰਿਹਾ ਹਾਂ, ਮੈਂ ਮੋੜ ਰਿਹਾ ਹਾਂ, ਮੈਂ ਵਿਗਾੜ ਵਲੋਂ ਵਰਜ ਰਿਹਾ ਹਾਂ।
ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ।


ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥  

मनु मतवार मेर सर भाठी अम्रित धार चुआवउ ॥१॥  

Man maṯvār mer sar bẖāṯẖī amriṯ ḏẖār cẖu▫āva▫o. ||1||  

Let your mind be intoxicated with the stream of Ambrosial Nectar which trickles down from the furnace of the Tenth Gate. ||1||  

ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।  

ਮਤਵਾਰ = ਮਤਵਾਲਾ, ਮਸਤ। ਮੇਰ = ਸਭ ਤੋਂ ਉੱਚਾ ਪਰਬਤ ਜਿਸ ਵਿਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ; (੨) ਮਾਲਾ ਦਾ ਸਭ ਤੋਂ ਉਪਰਲਾ ਮਣਕਾ; (੩) ਸਰੀਰ ਦਾ ਸਭ ਤੋਂ ਉੱਚਾ ਸ਼ਿਰੋਮਣੀ ਹਿੱਸਾ, ਦਿਮਾਗ਼ ਦਸਮ-ਦੁਆਰ। ਸਰ = ਬਰਾਬਰ, ਵਰਗਾ। ਭਾਠੀ = ਭੱਠੀ, ਜਿਸ ਵਿਚ ਅਰਕ ਸ਼ਰਾਬ ਆਦਿਕ ਕੱਢੇ ਜਾਂਦੇ ਹਨ। ਅੰਮ੍ਰਿਤ ਧਾਰ = (ਨਾਮ) ਅੰਮ੍ਰਿਤ ਦੀਆਂ ਧਾਰਾਂ। ਚੁਆਵਉ = ਮੈਂ ਚੁਆ ਰਿਹਾ ਹਾਂ, ਮੈਂ ਕੱਢ ਰਿਹਾ ਹਾਂ ॥੧॥
(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥


ਬੋਲਹੁ ਭਈਆ ਰਾਮ ਕੀ ਦੁਹਾਈ  

बोलहु भईआ राम की दुहाई ॥  

Bolhu bẖa▫ī▫ā rām kī ḏuhā▫ī.  

O Siblings of Destiny, call on the Lord.  

ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।  

ਭਈਆ = ਹੇ ਭਾਈ! ਹੇ ਸੱਜਣ! ਦੁਹਾਈ = ਹੋਰ ਗੱਲ ਛੱਡ ਕੇ ਇੱਕੋ ਹੀ ਗੱਲ ਨੂੰ ਮੁੜ ਮੁੜ ਆਖੀ ਜਾਣ ਨੂੰ ਦੁਹਾਈ ਪਾ ਦੇਣਾ ਆਖੀਦਾ ਹੈ। ਰਾਮ ਕੀ ਦੁਹਾਈ = ਹੋਰ ਖ਼ਿਆਲ ਛੱਡ ਕੇ ਪਰਮਾਤਮਾ ਦੇ ਨਾਮ ਦਾ ਮੁੜ ਮੁੜ ਉੱਚਾਰਨ। ਬੋਲਹੁ ਰਾਮ ਕੀ ਦੁਹਾਈ = ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।
ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ।


ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ  

पीवहु संत सदा मति दुरलभ सहजे पिआस बुझाई ॥१॥ रहाउ ॥  

Pīvhu sanṯ saḏā maṯ ḏurlabẖ sėhje pi▫ās bujẖā▫ī. ||1|| rahā▫o.  

O Saints, drink in this wine forever; it is so difficult to obtain, and it quenches your thirst so easily. ||1||Pause||  

ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।  

ਸੰਤ = ਹੇ ਸੰਤ ਜਨੋ! ਪੀਵਹੁ = (ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਓ। ਦੁਰਲਭ = ਜੋ ਬਹੁਤ ਮੁਸ਼ਕਲ ਨਾਲ ਲੱਭੇ। ਸਦਾ ਮਤਿ ਦੁਰਲਭ = (ਹੇ ਸੰਤ ਜਨੋ! ਰਾਮ ਕੀ ਦੁਹਾਈ-ਰੂਪ ਅੰਮ੍ਰਿਤ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਮਿਲਦੀ ਹੈ। ਸਹਜੇ = ਸਹਜ ਅਵਸਥਾ ਵਿਚ (ਅਪੜਾ ਕੇ)। ਪਿਆਸ ਬੁਝਾਈ = (ਇਹ ਅੰਮ੍ਰਿਤ ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥
ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ॥


ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ  

भै बिचि भाउ भाइ कोऊ बूझहि हरि रसु पावै भाई ॥  

Bẖai bicẖ bẖā▫o bẖā▫e ko▫ū būjẖėh har ras pāvai bẖā▫ī.  

In the Fear of God, is the Love of God. Only those few who understand His Love obtain the sublime essence of the Lord, O Siblings of Destiny.  

ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!  

ਭੈ ਬਿਚਿ = ਪ੍ਰਭੂ ਦੇ ਅਦਬ ਵਿਚ (ਰਿਹਾਂ)। ਭਾਉ = (ਪ੍ਰਭੂ ਨਾਲ) ਪਿਆਰ। ਭਾਇ = (ਉਸ) ਪਿਆਰ ਦੀ ਰਾਹੀਂ। ਕੋਊ = ਕੋਈ ਵਿਰਲੇ ਵਿਰਲੇ। ਹਰਿ ਰਸੁ = ਹਰਿ-ਨਾਮ ਅੰਮ੍ਰਿਤ ਦਾ ਸੁਆਦ। ਭਾਈ = ਹੇ ਭਾਈ!
ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,


ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥  

जेते घट अम्रितु सभ ही महि भावै तिसहि पीआई ॥२॥  

Jeṯe gẖat amriṯ sabẖ hī mėh bẖāvai ṯisėh pī▫ā▫ī. ||2||  

As many hearts as there are - in all of them, is His Ambrosial Nectar; as He pleases, He causes them to drink it in. ||2||  

ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।  

ਘਰ = ਸਰੀਰ, ਜੀਵ। ਭਾਵੈ = (ਜੋ ਉਸ ਪ੍ਰਭੂ ਨੂੰ) ਚੰਗਾ ਲੱਗਦਾ ਹੈ। ਤਿਸਹਿ = ਉਸ ਨੂੰ ਹੀ ॥੨॥
ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥


ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ  

नगरी एकै नउ दरवाजे धावतु बरजि रहाई ॥  

Nagrī ekai na▫o ḏarvāje ḏẖāvaṯ baraj rahā▫ī.  

There are nine gates to the one city of the body; restrain your mind from escaping through them.  

ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।  

ਨਗਰੀ ਏਕੈ = ਇਸ ਆਪਣੇ ਸਰੀਰ-ਰੂਪ ਨਗਰ ਵਿਚ ਹੀ। ਧਾਵਤ = ਭਟਕਦੇ ਮਨ ਨੂੰ।
("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,


ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥  

त्रिकुटी छूटै दसवा दरु खूल्है ता मनु खीवा भाई ॥३॥  

Ŧarikutī cẖẖūtai ḏasvā ḏar kẖūlĥai ṯā man kẖīvā bẖā▫ī. ||3||  

When the knot of the three qualities is untied, then the Tenth Gate opens up, and the mind is intoxicated, O Siblings of Destiny. ||3||  

ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!  

ਤ੍ਰਿਕੁਟੀ = ਤ੍ਰਿਊੜੀ, ਖਿੱਝ। ਦਸਵਾ ਦਰੁ = ਦਸਵਾਂ ਦਰਵਾਜ਼ਾ, ਦਿਮਾਗ਼। ਖੂਲ੍ਹੈ = ਖੁਲ੍ਹ ਜਾਂਦਾ ਹੈ, (ਪ੍ਰਭੂ-ਚਰਨਾਂ ਨਾਲ) ਸੰਬੰਧ ਪੈਦਾ ਕਰ ਲੈਂਦਾ ਹੈ। ਖੀਵਾ = ਮਸਤ। ਭਾਈ = ਹੇ ਸੱਜਣ! ॥੩॥
ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥


ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ  

अभै पद पूरि ताप तह नासे कहि कबीर बीचारी ॥  

Abẖai paḏ pūr ṯāp ṯah nāse kahi Kabīr bīcẖārī.  

When the mortal fully realizes the state of fearless dignity, then his sufferings vanish; so says Kabeer after careful deliberation.  

ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।  

ਅਭੈ ਪਦ = ਨਿਰਭੈਤਾ ਵਾਲੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਦੁਨੀਆ ਦੇ ਕੋਈ ਡਰ ਨਹੀਂ ਪੋਂਹਦੇ। ਤਹ = ਉਸ ਅਵਸਥਾ ਵਿਚ, ਉੱਥੇ। ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ-ਸਮਝ ਕੇ।
ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।


ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥  

उबट चलंते इहु मदु पाइआ जैसे खोंद खुमारी ॥४॥३॥  

Ubat cẖalanṯe ih maḏ pā▫i▫ā jaise kẖoʼnḏ kẖumārī. ||4||3||  

Turning away from the world, I have obtained this wine, and I am intoxicated with it. ||4||3||  

ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।  

ਉਬਟ = {ਸੰ. उद्वत् = An elevation, hill, ਪ੍ਰਾਕ੍ਰਿਤ-ਰੂਪ ਹੈ 'ਉਬਟ'} ਔਖੀ ਘਾਟੀ, ਔਖੇ ਚੜ੍ਹਾਈ ਵਾਲੇ ਪਾਸੇ। ਮਦੁ = ਨਸ਼ਾ। ਖੁਮਾਰੀ = ਮਸਤੀ, ਨਸ਼ਾ। ਖੋਂਦ = {क्षौद्र) ਦਾਖ ਦਾ ਰਸ, ਅੰਗੂਰੀ ਸ਼ਰਾਬ। ਖੋਂਦ ਖੁਮਾਰੀ = ਅੰਗੂਰੀ ਸ਼ਰਾਬ ਦਾ ਨਸ਼ਾ ॥੪॥੩॥
(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥


ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ  

काम क्रोध त्रिसना के लीने गति नही एकै जानी ॥  

Kām kroḏẖ ṯarisnā ke līne gaṯ nahī ekai jānī.  

You are engrossed with unsatisfied sexual desire and unresolved anger; you do not know the State of the One Lord.  

ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।  

ਲੀਨੇ = ਗ੍ਰਸੇ ਹੋਏ। ਏਕੈ ਗਤਿ = ਇਕ ਪ੍ਰਭੂ (ਦੇ ਮੇਲ) ਦੀ ਅਵਸਥਾ।
(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।


ਫੂਟੀ ਆਖੈ ਕਛੂ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥  

फूटी आखै कछू न सूझै बूडि मूए बिनु पानी ॥१॥  

Fūtī ākẖai kacẖẖū na sūjẖai būd mū▫e bin pānī. ||1||  

Your eyes are blinded, and you see nothing at all. You drown and die without water. ||1||  

ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।  

ਫੂਟੀ ਆਖੈ = ਅੱਖਾਂ ਫੁੱਟ ਜਾਣ ਕਰਕੇ, ਅੰਨ੍ਹਾ ਹੋ ਜਾਣ ਦੇ ਕਾਰਨ। ਬੂਡਿ ਮੂਏ = ਡੁੱਬ ਮੁਏ ॥੧॥
ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits