Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਕੇ ਨਾਮ ਕੀ ਮਨ ਰੁਚੈ  

हरि के नाम की मन रुचै ॥  

Har ke nām kī man rucẖai.  

My mind is filled with yearning for the Name of the Lord.  

ਮੇਰੇ ਚਿੱਤ ਅੰਦਰ ਪ੍ਰਭੂ ਦੇ ਨਾਮ ਦੀ ਚਾਹਨਾ ਹੈ।  

ਮਨ = ਮਨ ਨੂੰ। ਰੁਚੈ = ਰੁਚੀ, ਚਾਹ, ਲਗਨ।
ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,


ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ਰਹਾਉ  

कोटि सांति अनंद पूरन जलत छाती बुझै ॥ रहाउ ॥  

Kot sāʼnṯ anand pūran jalaṯ cẖẖāṯī bujẖai. Rahā▫o.  

I am totally filled with tranquility and bliss; the burning desire within has been quenched. ||Pause||  

ਮੈਂ ਬੇਅੰਤ ਠੰਢ-ਚੈਨ ਤੇ ਖੁਸ਼ੀ ਨਾਲ ਪਰੀਪੂਰਨ ਹਾਂ ਅਤੇ ਮੇਰੀ ਸੜਦੀ ਹੋਈ ਹਿੱਕ ਸੀਤਲ ਹੋ ਗਈ ਹੈ। ਠਹਿਰਾਉ।  

ਕੋਟਿ = ਕਿਲ੍ਹੇ ਵਿਚ, ਹਿਰਦੇ ਦੇ ਕਿਲ੍ਹੇ ਵਿਚ। ਜਲਤ = (ਵਿਕਾਰਾਂ ਦੀ) ਬਲ ਰਹੀ (ਅੱਗ)। ਛਾਤੀ = ਹਿਰਦਾ। ਬੂਝੈ = (ਅੱਗ) ਬੁੱਝ ਜਾਂਦੀ ਹੈ ॥
ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ॥


ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ  

संत मारगि चलत प्रानी पतित उधरे मुचै ॥  

Sanṯ mārag cẖalaṯ parānī paṯiṯ uḏẖre mucẖai.  

Walking on the path of the Saints, millions of mortal sinners have been saved.  

ਸਾਧੂਆਂ ਦੇ ਰਸਤੇ ਚਲਣ ਦੁਆਰਾ, ਕ੍ਰੋੜਾਂ ਹੀ ਪਾਪੀ ਜੀਵ ਤਰ ਜਾਂਦੇ ਹਨ।  

ਸੰਤ ਮਾਰਗਿ = ਗੁਰੂ ਦੇ (ਦੱਸੇ) ਰਾਹ ਉਤੇ। ਚਲਤ = ਤੁਰ ਰਿਹਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮੁਚੈ = ਬਹੁਤ, ਅਨੇਕਾਂ। ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ।
ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ।


ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥  

रेनु जन की लगी मसतकि अनिक तीरथ सुचै ॥१॥  

Ren jan kī lagī masṯak anik ṯirath sucẖai. ||1||  

One who applies the dust of the feet of the humble to his forehead, is purified, as if he has bathed at countless sacred shrines. ||1||  

ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨੂੰ ਆਪਣੇ ਮੱਥੇ ਨੂੰ ਲਾਉਂਦਾ ਹੈ, ਉਸ ਨੂੰ ਘਣੇਰਿਆਂ ਯਾਤ੍ਰਾ ਅਸਥਾਨਾਂ ਦੀ ਪਵਿੱਤਰਤਾ ਪਰਾਪਤ ਹੋ ਜਾਂਦੀ ਹੈ।  

ਰੇਨੁ = ਚਰਨ-ਧੂੜ। ਜਨ = ਪ੍ਰਭੂ ਦਾ ਭਗਤ। ਮਸਤਕਿ = ਮੱਥੇ ਉੱਤੇ। ਸੁਚੈ = ਸੁੱਚ, ਪਵਿੱਤ੍ਰਤਾ ॥੧॥
ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥


ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ  

चरन कमल धिआन भीतरि घटि घटहि सुआमी सुझै ॥  

Cẖaran kamal ḏẖi▫ān bẖīṯar gẖat gẖatėh su▫āmī sujẖai.  

Meditating on His Lotus Feet deep within, one realizes the Lord and Master in each and every heart.  

ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦਾ ਚਿੱਤ ਅੰਦਰ ਸਿਮਰਨ ਕਰਨ ਦੁਆਰਾ ਬੰਦਾ ਸਾਈਂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।  

ਭੀਤਰਿ = ਵਿਚ। ਧਿਆਨ ਭੀਤਰਿ = ਧਿਆਨ ਵਿਚ, ਯਾਦ ਵਿਚ। ਘਟਿ = ਘਟ ਵਿਚ। ਘਟਿ ਘਟਹਿ = ਹਰੇਕ ਸਰੀਰ ਵਿਚ। ਸੁਝੈ = ਦਿੱਸਦਾ ਹੈ।
ਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।


ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥  

सरनि देव अपार नानक बहुरि जमु नही लुझै ॥२॥७॥१५॥  

Saran ḏev apār Nānak bahur jam nahī lujẖai. ||2||7||15||  

In the Sanctuary of the Divine, Infinite Lord, Nanak shall never again be tortured by the Messenger of Death. ||2||7||15||  

ੋਬੇਅੰਤ ਪ੍ਰਭੂ ਦੀ ਪਨਾਹ ਲੈਣ ਦੁਆਰਾ, ਮੌਤ ਦਾ ਦੂਤ ਮੁੜ ਕੇ ਪ੍ਰਾਨੀ ਨੂੰ ਦੁਖ ਨਹੀਂ ਦਿੰਦਾ।  

ਦੇਵ = ਪ੍ਰਕਾਸ਼-ਰੂਪ ਪ੍ਰਭੂ। ਅਪਾਰ = ਬੇਅੰਤ। ਬਹੁਰਿ = ਮੁੜ। ਲੁਝੈ = ਝਗੜਦਾ ॥੨॥੭॥੧੫॥
ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥


ਕੇਦਾਰਾ ਛੰਤ ਮਹਲਾ  

केदारा छंत महला ५  

Keḏārā cẖẖanṯ mėhlā 5  

Kaydaaraa Chhant, Fifth Mehl:  

ਕੇਦਾਰਾ ਛੰਤ। ਪੰਜਵੀਂ ਪਾਤਿਸ਼ਾਹੀ।  

xxx
ਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਿਲੁ ਮੇਰੇ ਪ੍ਰੀਤਮ ਪਿਆਰਿਆ ਰਹਾਉ  

मिलु मेरे प्रीतम पिआरिआ ॥ रहाउ ॥  

Mil mere parīṯam pi▫āri▫ā. Rahā▫o.  

Please meet me, O my Dear Beloved. ||Pause||  

ਤੂੰ ਮੈਂਨੂੰ ਦਰਸ਼ਨ ਦੇ, ਹੇ ਮੇਰੇ ਮਿਠੱੜੇ ਦਿਲਬਰ! ਠਹਿਰਾਉ।  

ਪ੍ਰੀਤਮ = ਹੇ ਪ੍ਰੀਤਮ! ॥
ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ॥


ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ  

पूरि रहिआ सरबत्र मै सो पुरखु बिधाता ॥  

Pūr rahi▫ā sarbaṯar mai so purakẖ biḏẖāṯā.  

He is All-pervading amongst all, the Architect of Destiny.  

ਉਹ ਸਿਰਜਣਹਾਰ ਸੁਆਮੀ ਸਾਰਿਆਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।  

ਪੂਰਿ ਰਹਿਆ = ਮੌਜੂਦ ਹੈ। ਸਰਬਤ੍ਰ ਮੈ = ਸਭ ਥਾਈਂ, ਸਭਨਾਂ ਵਿਚ। ਪੁਰਖੁ = ਸਰਬ-ਵਿਆਪਕ ਪ੍ਰਭੂ। ਬਿਧਾਤਾ = ਸਿਰਜਣਹਾਰ।
ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ।


ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ  

मारगु प्रभ का हरि कीआ संतन संगि जाता ॥  

Mārag parabẖ kā har kī▫ā sanṯan sang jāṯā.  

The Lord God has created His Path, which is known in the Society of the Saints.  

ਸੁਆਮੀ ਵਾਹਿਗੁਰੂ ਨੇ ਆਪਣਾ ਰਸਤਾ ਦਰਸਾ ਦਿਤਾ ਹੈ, ਪ੍ਰੰਤੂ ਇਹ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।  

ਮਾਰਗੁ = ਰਸਤਾ। ਹਰਿ ਕੀਆ = ਹਰੀ ਨੇ ਹੀ ਬਣਾਇਆ। ਸੰਗਿ = ਸੰਗਤ ਵਿਚ। ਜਾਤਾ = ਜਾਣਿਆ ਜਾਂਦਾ ਹੈ।
ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।


ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ  

संतन संगि जाता पुरखु बिधाता घटि घटि नदरि निहालिआ ॥  

Sanṯan sang jāṯā purakẖ biḏẖāṯā gẖat gẖat naḏar nihāli▫ā.  

The Creator Lord, the Architect of Destiny, is known in the Society of the Saints; You are seen in each and every heart.  

ਸਿਰਜਣਹਾਰ ਸੁਆਮੀ ਸਾਧਸੰਗਤ ਰਾਹੀਂ ਜਾਣਿਆ ਜਾਂਦਾ ਹੈ। ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਦੇਖਦਾ ਹਾਂ।  

ਘਟਿ ਘਟਿ = ਹਰੇਕ ਸਰੀਰ ਵਿਚ। ਨਦਰਿ = ਨਜ਼ਰ ਨਾਲ। ਨਿਹਾਲਿਆ = ਵੇਖਿਆ ਜਾਂਦਾ ਹੈ।
ਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ।


ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ  

जो सरनी आवै सरब सुख पावै तिलु नही भंनै घालिआ ॥  

Jo sarnī āvai sarab sukẖ pāvai ṯil nahī bẖannai gẖāli▫ā.  

One who comes to His Sanctuary, finds absolute peace; not even a bit of his work goes unnoticed.  

ਜੋ ਵਾਹਿਗੁਰੂ ਦੀ ਪਨਾਹ ਲੈਂਦਾ ਹੈ, ਉਹ ਸਾਰੇ ਆਰਾਮ ਪਾ ਲੈਂਦਾ ਹੈ। ਸੇਵਾ ਦਾ ਇਕ ਭੋਰਾ ਭਰ ਭੀ ਪ੍ਰਭੂ ਨਜ਼ਰੋਂ ਓਹਲੇ ਨਹੀਂ ਕਰਦਾ।  

ਸਰਬ ਸੁਖ = ਸਾਰੇ ਸੁਖ। ਤਿਲੁ = ਰਤਾ ਭਰ ਭੀ। ਘਾਲਿਆ = ਕੀਤੀ ਹੋਈ ਮਿਹਨਤ।
ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।


ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ  

हरि गुण निधि गाए सहज सुभाए प्रेम महा रस माता ॥  

Har guṇ niḏẖ gā▫e sahj subẖā▫e parem mahā ras māṯā.  

One who sings the Glorious Praises of the Lord, the Treasure of Virtue, is easily, naturally intoxicated with the supreme, sublime essence of divine love.  

ਹੇ ਗੁਣਾਂ ਦੇ ਖ਼ਜ਼ਾਨੇ! ਜੋ ਤੇਰੀ ਮਹਿਮਾ ਗਾਇਨ ਕਰਦਾ ਹੈ, ਉਹ ਸੁਖੈਨ ਹੀ ਰਬੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ ਮਤਵਾਲਾ ਹੋ ਜਾਂਦਾ ਹੈ।  

ਨਿਧਿ = ਖ਼ਜ਼ਾਨਾ। ਗਾਏ = ਜੋ ਗਾਂਦਾ ਹੈ। ਸਹਜ ਸੁਭਾਏ = ਆਤਮਕ ਅਡੋਲਤਾ ਅਤੇ ਪ੍ਰੇਮ ਵਿਚ। ਮਾਤਾ = ਮਸਤ।
ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ।


ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥  

नानक दास तेरी सरणाई तू पूरन पुरखु बिधाता ॥१॥  

Nānak ḏās ṯerī sarṇā▫ī ṯū pūran purakẖ biḏẖāṯā. ||1||  

Slave Nanak seeks Your Sanctuary; You are the Perfect Creator Lord, the Architect of Destiny. ||1||  

ਤੂੰ ਪ੍ਰਾਲਭਦ ਦਾ ਲਿਖਾਰੀ ਪੂਰਾ ਪ੍ਰਭੂ ਹੈਂ। ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ।  

xxx॥੧॥
(ਹੇ ਪ੍ਰਭੂ!) ਦਾਸ ਨਾਨਕ ਤੇਰੀ ਸਰਨ ਹੈ। ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ॥੧॥


ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ  

हरि प्रेम भगति जन बेधिआ से आन कत जाही ॥  

Har parem bẖagaṯ jan beḏẖi▫ā se ān kaṯ jāhī.  

The Lord's humble servant is pierced through with loving devotion to Him; where else can he go?  

ਰੱਬ ਦਾ ਗੋਲਾ ਉਸ ਦੀ ਪਿਆਰੀ ਉਪਾਸ਼ਨਾ ਨਾਲ ਵਿੰਨਿ੍ਹਆ ਗਿਆ ਹੈ। ਉਹ ਹੋਰ ਕਿਥੇ ਜਾ ਸਕਦਾ ਹੈ?  

ਜਨ = ਜਿਹੜੇ ਮਨੁੱਖ {ਬਹੁ-ਵਚਨ}। ਬੇਧਿਆ = ਵਿੰਨ੍ਹੇ ਜਾਂਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਆਨ ਕਤ = ਹੋਰ ਕਿੱਥੇ? ਕਿਸੇ ਭੀ ਹੋਰ ਥਾਂ ਨਹੀਂ। ਜਾਹੀ = ਜਾਹਿ, ਜਾਂਦੇ, ਜਾ ਸਕਦੇ।
ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ।


ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ  

मीनु बिछोहा ना सहै जल बिनु मरि पाही ॥  

Mīn bicẖẖohā nā sahai jal bin mar pāhī.  

The fish cannot endure separation, and without water, it will die.  

ਮੱਛੀ ਵਿਛੋੜੇ ਨੂੰ ਨਹੀਂ ਸਹਾਰਦੀ ਅਤੇ ਪਾਣੀ ਬਿਨਾ ਮਰ ਜਾਂਦੀ ਹੈ।  

ਮੀਨੁ = ਮੱਛੀ। ਬਿਛੋਹਾ = (ਪਾਣੀ ਦਾ) ਵਿਛੋੜਾ। ਮਰਿ ਪਾਹੀ = ਮਰਿ ਪਾਹਿ, (ਮੱਛੀਆਂ) ਮਰ ਜਾਂਦੀਆਂ ਹਨ {ਬਹੁ-ਵਚਨ}।
(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।


ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ  

हरि बिनु किउ रहीऐ दूख किनि सहीऐ चात्रिक बूंद पिआसिआ ॥  

Har bin ki▫o rahī▫ai ḏūkẖ kin sahī▫ai cẖāṯrik būnḏ pi▫āsi▫ā.  

Without the Lord, how can I survive? How can I endure the pain? I am like the rainbird, thirsty for the rain-drop.  

ਮੀਹ ਦੀ ਕਣੀ ਨਹੀਂ ਬੰਬੀਹੇ ਦੀ ਨਿਆਈ ਤਿਹਾਇਆ, ਮੈਂ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਜੀਊ ਸਕਦਾ ਹਾਂ ਤੇ ਕਿਸ ਤਰੀਕੇ ਨਾਲ ਵਿਤੋਂ ਂ ੜੇ ਦੀ ਪੀੜਾ ਸਹਾਰ ਸਕਦਾ ਹਾਂ?  

ਕਿਉ ਰਹੀਐ = ਕਿਵੇਂ ਰਿਹਾ ਜਾ ਸਕਦਾ ਹੈ? ਨਹੀਂ ਰਿਹਾ ਜਾ ਸਕਦਾ। ਕਿਨਿ = ਕਿਸ ਪਾਸੋਂ? ਕਿਸੇ ਭੀ ਪਾਸੋਂ ਨਹੀਂ। ਕਿਨਿ ਸਹੀਐ = ਕਿਸ ਪਾਸੋਂ ਸਹਾਰਿਆ ਜਾ ਸਕਦਾ ਹੈ? ਕਿਸੇ ਪਾਸੋਂ ਭੀ ਸਹਾਰਿਆ ਨਹੀਂ ਜਾ ਸਕਦਾ। ਚਾਤ੍ਰਿਕ = ਪਪੀਹਾ। ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ।
(ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ।


ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ  

कब रैनि बिहावै चकवी सुखु पावै सूरज किरणि प्रगासिआ ॥  

Kab rain bihāvai cẖakvī sukẖ pāvai sūraj kiraṇ pargāsi▫ā.  

When will the night pass?, asks the chakvi bird. "I shall find peace only when the rays of the sun shine on me.  

ਆਖਦੀ ਹੈ ਸੁਰਖਾਬਣੀ, "ਕਦੋਂ ਰਾਤ ਲੰਘੇਗੀ ਅਤੇ ਸੂਰਜ ਦੀਆਂ ਸ਼ੁਆਵਾਂ ਦੇ ਰੋਸ਼ਨ ਹੋਣ ਨਾਲ ਮੈਂ ਆਰਾਮ ਨੂੰ ਪਰਾਪਤ ਹੋਵਾਂਗੀ?  

ਰੈਨਿ = ਰਾਤ। ਕਬ = ਕਦੋਂ? ਪ੍ਰਗਾਸਿਆ = ਚਾਨਣ ਕਰੇ।
(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।


ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ  

हरि दरसि मनु लागा दिनसु सभागा अनदिनु हरि गुण गाही ॥  

Har ḏaras man lāgā ḏinas sabẖāgā an▫ḏin har guṇ gāhī.  

My mind is attached to the Blessed Vision of the Lord. Blessed are the nights and days, when I sing the Glorious Praises of the Lord,  

ਮੇਰਾ ਚਿੱਤ ਹਰੀ ਦੇ ਦੀਦਾਰ ਨਾਲ ਜੁੜਿਆ ਹੋਇਆ ਹੈ। ਭਾਗਾਂ ਵਾਲੇ ਹਨ ਉਹ ਦਿਨ ਤੇ ਰੈਦ ਜਦ ਮੈਂ ਸਾਈਂ ਦੀ ਮਹਿਮਾ ਗਾਉਂਦਾ ਹਾਂ।  

ਦਰਸਿ = ਦਰਸਨ ਵਿਚ। ਸਭਾਗਾ = ਭਾਗਾਂ ਵਾਲਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਹੀ = ਗਾਹਿ, ਗਾਂਦੇ ਹਨ।
(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।


ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥  

नानक दासु कहै बेनंती कत हरि बिनु प्राण टिकाही ॥२॥  

Nānak ḏās kahai benanṯī kaṯ har bin parāṇ tikāhī. ||2||  

Slave Nanak utters this prayer; without the Lord, how can the breath of life continue to flow through me? ||2||  

ਗੋਲਾ ਨਾਨਕ ਬੇਨਤੀ ਕਦਦਾ ਹੈ, "ਤੇਰੇ ਬਗੈਰ ਹੈ ਮੇਰੇ ਵਾਹਿਗੁਰੂ ਮੇਰੀ ਜਿੰਦਗੀ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ?  

ਕਹੈ = ਆਖਦਾ ਹੈ। ਕਤ = ਕਿੱਥੇ? ਟਿਕਾਹੀ = ਟਿਕਾਹਿ, ਟਿਕਹਿ, ਟਿਕ ਸਕਦੇ ਹਨ ॥੨॥
ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥


ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ  

सास बिना जिउ देहुरी कत सोभा पावै ॥  

Sās binā ji▫o ḏehurī kaṯ sobẖā pāvai.  

Without the breath, how can the body obtain glory and fame?  

ਜਿਸ ਤਰ੍ਹਾਂ ਸਾਹ ਦੇ ਬਗੈਰ, ਸਰੀਰ ਕਿਸ ਤਰ੍ਹਾਂ ਪ੍ਰਭਤਾ ਪਰਾਪਤ ਕਰ ਸਕਦਾ ਹੈ?  

ਸਾਸ = ਸਾਹ। ਦੇਹੁਰੀ = ਸਰੀਰ। ਕਤ ਪਾਵੈ = ਕਿਥੇ ਪਾ ਸਕਦੀ ਹੈ? ਨਹੀਂ ਪਾ ਸਕਦੀ।
ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,


ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਆਵੈ  

दरस बिहूना साध जनु खिनु टिकणु न आवै ॥  

Ḏaras bihūnā sāḏẖ jan kẖin tikaṇ na āvai.  

Without the Blessed Vision of the Lord's Darshan, the humble, holy person does not find peace, even for an instant.  

ਇਸੇ ਤਰ੍ਹਾਂ ਹੀ ਸਾਈਂ ਦੇ ਦਰਸ਼ਨ ਦੇ ਬਗੈਰ ਨੇਕ ਬੰਦੇ ਨੂੰ ਇਕ ਮੁਹਤ ਭਰ ਭੀ ਆਰਾਮ ਨਹੀਂ ਆਉਂਦਾ।  

ਦਰਸ ਬਿਹੂਨਾ = ਪ੍ਰਭੂ ਦੇ ਦਰਸਨ ਤੋਂ ਬਿਨਾ।
(ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ)। (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ।


ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ  

हरि बिनु जो रहणा नरकु सो सहणा चरन कमल मनु बेधिआ ॥  

Har bin jo rahṇā narak so sahṇā cẖaran kamal man beḏẖi▫ā.  

Those who are without the Lord suffer in hell; my mind is pierced through with the Lord's Feet.  

ਵਾਹਿਗੁਰੂ ਦੇ ਬਗੈਰ ਹੋਣਾ ਉਹ ਤਾਂ ਦੋਜਕ ਦੇ ਦੁਖੜੇ ਸਹਾਰਨਾ ਹੈ। ਮੇਰਾ ਹਿਰਦਾ ਸਾਈਂ ਦੇ ਕੰਵਲ ਪੈਰਾ ਨਾਲ ਵਿੰਨਿ੍ਹਆ ਗਿਆ ਹੈ।  

ਰਹਣਾ = ਜੀਊਣਾ। ਚਰਨ ਕਮਲ = ਸੋਹਣੇ ਚਰਨਾਂ ਵਿਚ। ਬੇਧਿਆ = ਵਿੱਝ ਗਿਆ।
ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,


ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਜਾਇ ਨਿਖੇਧਿਆ  

हरि रसिक बैरागी नामि लिव लागी कतहु न जाइ निखेधिआ ॥  

Har rasik bairāgī nām liv lāgī kaṯahu na jā▫e nikẖeḏẖi▫ā.  

The Lord is both sensual and unattached; lovingly attune yourself to the Naam, the Name of the Lord. No one can ever deny Him.  

ਰਸੀਆਂ ਅਤੇ ਫਿਰ ਭੀ ਨਿਰਲੇਪ ਹੈ ਮੇਰਾ ਸੁਆਮੀ ਨਾਮ ਦੇ ਰਾਹੀਂ ਜਿਸ ਨਾਲ ਪ੍ਰਾਨੀ ਦਾ ਪਿਆਰ ਪੈ ਜਾਂਦਾ ਹੈ। ਕੋਈ ਕਦੇ ਉਸ ਤੋਂ ਮੁਨਕਰ ਨਹੀਂ ਹੋ ਸਕਦਾ।  

ਰਸਿਕ = ਰਸੀਆ, ਪ੍ਰੇਮੀ। ਬੈਰਾਗੀ = ਵੈਰਾਗਵਾਨ। ਨਾਮਿ = ਨਾਮ ਵਿਚ। ਲਿਵ = ਲਗਨ। ਕਤਹੁ = ਕਿਤੋਂ ਭੀ। ਨਿਖੇਧਿਆ = ਨਿਰਾਦਰਿਆ।
ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।


ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਮਾਵੈ  

हरि सिउ जाइ मिलणा साधसंगि रहणा सो सुखु अंकि न मावै ॥  

Har si▫o jā▫e milṇā sāḏẖsang rahṇā so sukẖ ank na māvai.  

Go and meet with the Lord, and dwell in the Saadh Sangat, the Company of the Holy; no one can contain that peace within his being.  

ਜਾ ਕੇ ਵਾਹਿਗੁਰੂ ਨਾਲ ਮਿਲਣਾ ਅਤੇ ਸਤਿਸੰਗਤ ਅੰਦਰ ਵਸਣਾ, ਉਹ ਖੁਸ਼ੀ ਮਨ ਅੰਦਰ ਮਿਉਂ ਨਹੀਂ ਸਕਦੀ।  

ਸਿਉ = ਨਾਲ। ਜਾਇ = ਜਾ ਕੇ। ਅੰਕਿ = ਸਰੀਰ ਵਿਚ। ਮਾਵੈ = ਮਿਉਂਦਾ ਹੈ, ਸਮਾਉਂਦਾ।
ਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।


ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥  

होहु क्रिपाल नानक के सुआमी हरि चरनह संगि समावै ॥३॥  

Hohu kirpāl Nānak ke su▫āmī har cẖarnah sang samāvai. ||3||  

Please be kind to me, O Lord and Master of Nanak, that I may merge in You. ||3||  

ਤੂੰ ਮੇਰੇ ਉਤੇ ਮਿਹਰਬਾਨ ਹੋ, ਹੇ ਨਾਨਕ ਦੇ ਸੁਆਮੀ ਮਾਲਕ! ਤਾਂ ਜੋ ਮੈਂ ਤੇਰੇ ਪੈਰ ਨਾਲ ਅਭੇਦ ਹੋ ਜਾਵਾਂ।  

ਹੋਹੁ = ਤੁਸੀਂ ਹੁੰਦੇ ਹੋ। ਸੁਆਮੀ = ਹੇ ਸੁਆਮੀ! ਸੰਗਿ = ਨਾਲ। ਸਮਾਵੈ = ਲੀਨ ਰਹਿੰਦਾ ਹੈ ॥੩॥
ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥


ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ  

खोजत खोजत प्रभ मिले हरि करुणा धारे ॥  

Kẖojaṯ kẖojaṯ parabẖ mile har karuṇā ḏẖāre.  

Searching and searching, I have met with my Lord God, who has showered me with His Mercy.  

ਲਭਦਿਆਂ ਲਭਦਿਆਂ ਮੈਂ ਆਪਣੇ ਸੁਆਮੀ ਵਾਹਿਗੁਰੂ ਨਾਲ ਮਿਲ ਪਿਆ ਹਾਂ, ਜਿਸ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।  

ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ {ਆਦਰ-ਬੋਧਕ ਬਹੁ-ਵਚਨ}। ਕਰੁਣਾ = ਤਰਸ, ਦਇਆ। ਧਾਰੇ = ਧਾਰਿ, ਧਾਰ ਕੇ।
(ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ)।


ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ  

निरगुणु नीचु अनाथु मै नही दोख बीचारे ॥  

Nirguṇ nīcẖ anāth mai nahī ḏokẖ bīcẖāre.  

I am unworthy, a lowly orphan, but He does not even consider my faults.  

ਮੈਂ ਨੇਕੀ ਵਿਹੁਣਾ ਅਧਮ ਅਤੇ ਲਿਖਸਮ ਹਾਂ, ਪ੍ਰੰਤੂ ਪ੍ਰੰਭੂ ਨੇ ਮਰੀਆਂ ਊਣਤਾਈਆਂ ਦਾ ਖਿਆਲ ਨਹੀਂ ਕੀਤਾ।  

ਨਿਰਗੁਣੁ = ਗੁਣ-ਹੀਨ। ਅਨਾਥੁ = ਨਿਮਾਣਾ। ਦੋਖ = ਐਬ, ਉਕਾਈਆਂ।
ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।


ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ  

नही दोख बीचारे पूरन सुख सारे पावन बिरदु बखानिआ ॥  

Nahī ḏokẖ bīcẖāre pūran sukẖ sāre pāvan biraḏ bakẖāni▫ā.  

He does not consider my faults; He has blessed me with Perfect Peace. It is said that it is His Way to purify us.  

ਉਸ ਨੇ ਮੇਰੀਆਂ ਕਮਜੋਰੀਆਂ ਵਲ ਧਿਆਨ ਨਹੀਂ ਦਿਤਾ ਅਤੇ ਮੈਂਨੂੰ ਸਮੂਹ ਮੁੰਕਮਲ ਆਰਾਮ ਬਖਸ਼ੇ ਹਨ। ਪਾਪੀਆਂ ਨੂੰ ਪਵਿੱਤਰ ਕਰਨਾ ਉਸ ਦੀ ਸੁਭਾਵਿਕ ਖਸਲਤ ਬਿਆਨ ਕੀਤੀ ਜਾਂਦੀ ਹੈ।  

ਸਾਰੇ = ਸੌਂਪ ਦਿੱਤੇ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਬਖਾਨਿਆ = ਕਿਹਾ ਜਾਂਦਾ ਹੈ।
ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ।


ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ  

भगति वछलु सुनि अंचलो गहिआ घटि घटि पूर समानिआ ॥  

Bẖagaṯ vacẖẖal sun ancẖlo gahi▫ā gẖat gẖat pūr samāni▫ā.  

Hearing that He is the Love of His devotees, I have grasped the hem of His robe. He is totally permeating each and every heart.  

ਸਾਈਂ ਨੂੰ ਆਪਣੇ ਸੰਤਾਂ ਦਾ ਆਸ਼ਕ ਸੁਣ ਕੇ ਮੈਂ ਉਸ ਦਾ ਪੱਲਾ ਪਕੜਿਆ ਹੈ ਅਤੇ ਮੈਂ ਉਸ ਨੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰਦਾ ਤੱਕ ਲਿਆ ਹੈ।  

ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਸੁਨਿ = ਸੁਣ ਕੇ। ਅੰਚਲੋੁ = ਪੱਲਾ {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਅੰਚਲੁ'। ਇਥੇ 'ਅੰਚਲੋ' ਪੜ੍ਹਨਾ ਹੈ}। ਗਹਿਆ = (ਮੈਂ) ਫੜ ਲਿਆ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰ = ਪੂਰਨ ਤੌਰ ਤੇ।
ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤ ਮੰਗੀ)। ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।


ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ  

सुख सागरो पाइआ सहज सुभाइआ जनम मरन दुख हारे ॥  

Sukẖ sāgro pā▫i▫ā sahj subẖā▫i▫ā janam maran ḏukẖ hāre.  

I have found the Lord, the Ocean of Peace, with intuitive ease; the pains of birth and death are gone.  

ਮੈਂ ਸ਼ਾਤੀ ਦੇ ਸਮੁੰਦਰ ਪ੍ਰਭੂ ਨੂੰ ਸੁਖੈਨ ਹੀ ਪਰਾਪਤ ਕਰ ਲਿਆ ਹੈ ਅਤੇ ਜੰਮਣ ਅਤੇ ਮਰਣ ਦੀ ਪੀੜ ਮੈਂ ਪਰੇ ਸੁਟ ਪਾਈ ਹੈ।  

ਸਾਗਰੋੁ = ਸਮੁੰਦਰ {ਅਸਲ ਲਫ਼ਜ਼ 'ਸਾਗਰੁ' ਹੈ। ਇਥੇ 'ਸਾਗਰੋ' ਪੜ੍ਹਨਾ ਹੈ}। ਸਹਜ ਸੁਭਾਇਆ = ਆਤਮਕ ਅਡੋਲਤਾ ਦੇ ਸੁਭਾਉ ਨਾਲ, ਬਿਨਾ ਕਿਸੇ ਹਠ ਆਦਿਕ ਦੇ ਜਤਨ ਨਾਲ। ਹਾਰੇ = ਥੱਕ ਗਏ।
ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ)।


ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥  

करु गहि लीने नानक दास अपने राम नाम उरि हारे ॥४॥१॥  

Kar gėh līne Nānak ḏās apne rām nām ur hāre. ||4||1||  

Taking him by the hand, the Lord has saved Nanak, His slave; He has woven the garland of His Name into his heart. ||4||1||  

ਹਥ ਤੋਂ ਪਕੜ ਕੇ ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਨੂੰ ਬਚਾ ਲਿਆ ਹੈ, ਅਤੇ ਉਸ ਨੇ ਸੁਆਮੀ ਦੇ ਨਾਮ ਨੂੰ ਹਾਰ ਦੀ ਤਰ੍ਹਾਂ ਆਪਣੇ ਦਿਲ ਅੰਦਰ ਪਰੋ ਲਿਆ ਹੈ।  

ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਉਰਿ = ਹਿਰਦੇ ਵਿਚ। ਹਾਰੇ = ਹਾਰ ॥੪॥੧॥
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ॥੪॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits