Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥  

गुन गोपाल उचारु रसना टेव एह परी ॥१॥  

Gun gopāl ucẖār rasnā tev eh parī. ||1||  

My tongue chants the Glorious Praises of the Lord of the World; this has become part of my very nature. ||1||  

ਆਪਣੀ ਜੀਹਭਾ ਨਾਲ ਮੈਂ ਪ੍ਰਭੂ ਦੀ ਕੀਰਤੀ ਉਚਾਰਨ ਕਰਦਾ ਹਾਂ। ਇਹ ਮੇਰੇ ਸੁਭਾ ਦਾ ਇਕ ਹਿੱਸਾ ਬਣ ਗਿਆ ਹੈ।  

ਰਸਨਾ = ਜੀਭ ਨਾਲ। ਟੇਵ = ਆਦਤ। ਪਰੀ = ਪੈ ਜਾਂਦੀ ਹੈ ॥੧॥
ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥


ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ  

महा नाद कुरंक मोहिओ बेधि तीखन सरी ॥  

Mahā nāḏ kurank mohi▫o beḏẖ ṯīkẖan sarī.  

The deer is fascinated by the sound of the bell, and so it is shot with the sharp arrow.  

ਹੋਰਨ ਘੰਡੇ ਹੇੜੀ ਦੀ ਪਰਮ ਆਵਾਜ ਨਾਲ ਫਰੇਫਤਾ ਹੋ ਜਾਂਦਾ ਹੈ ਅਤੇ ਤੇਜ਼ ਤੀਰ ਨਾਲ ਵਿੰਨਿ੍ਹਆ ਜਾਂਦਾ ਹੈ।  

ਨਾਦ = (ਘੰਡੇਹੇੜੇ ਦੀ) ਆਵਾਜ਼। ਕੁਰੰਕ = ਹਰਨ। ਬੇਧਿ = ਵਿੰਨ੍ਹਿਆ ਜਾਂਦਾ ਹੈ। ਸਰ = ਤੀਰ। ਤੀਖਨ ਸਰੀ = ਤੇਜ਼ ਤੀਰਾਂ ਨਾਲ।
(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।


ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥  

प्रभ चरन कमल रसाल नानक गाठि बाधि धरी ॥२॥१॥९॥  

Parabẖ cẖaran kamal rasāl Nānak gāṯẖ bāḏẖ ḏẖarī. ||2||1||9||  

God's Lotus Feet are the Source of Nectar; O Nanak, I am tied to them by a knot. ||2||1||9||  

ਹੇ ਨਾਨਕ! ਅੰਮ੍ਰਿਤ ਦਾ ਘਰ ਹਨ ਪ੍ਰਭੂ ਦੇ ਕੰਵਲ ਪੈਰ। ਗੰਢ ਦੁਆਰਾ ਮੈਂ ਉਨ੍ਹਾਂ ਨਾਲ ਬੱਝਾ ਹੋਇਆ ਹਾਂ।  

ਰਸਾਲ = {ਰਸ-ਆਲਯ = ਰਸਾਂ ਦਾ ਘਰ} ਮਿੱਠੇ। ਗਾਠਿ = ਗੰਢ। ਬਾਧਿ ਧਰੀ = ਬੰਨ੍ਹ ਲਈ ॥੨॥੧॥੯॥
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਪ੍ਰੀਤਮ ਬਸਤ ਰਿਦ ਮਹਿ ਖੋਰ  

प्रीतम बसत रिद महि खोर ॥  

Parīṯam basaṯ riḏ mėh kẖor.  

My Beloved dwells in the cave of my heart.  

ਮੇਰਾ ਪਿਆਰਾ ਮੇਰੇ ਮਨ ਦੀ ਗੁਫਾ ਅੰਦਰ ਵਸਦਾ ਹੈ।  

ਪ੍ਰੀਤਮ = ਹੇ ਪ੍ਰੀਤਮ! ਰਿਦ ਮਹਿ = (ਮੇਰੇ) ਹਿਰਦੇ ਵਿਚ। ਬਸਤ = ਵੱਸ ਰਹੀ ਹੈ। ਖੋਰ = ਖੋਟ, ਕੋਰਾ-ਪਨ।
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।


ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ  

भरम भीति निवारि ठाकुर गहि लेहु अपनी ओर ॥१॥ रहाउ ॥  

Bẖaram bẖīṯ nivār ṯẖākur gėh leho apnī or. ||1|| rahā▫o.  

Shatter the wall of doubt, O my Lord and Master; please grab hold of me, and lift me up towards Yourself. ||1||Pause||  

ਤੂੰ ਸਦੇਹ ਦੀ ਕੰਧ ਢਾਹ ਦੇ ਹੇ ਸੁਆਮੀ! ਅਤੇ ਮੈਨੂੰ ਪਕੜ ਕੇ ਆਪਣੀ ਵੱਲ ਖਿੱਚ ਲੈ। ਠਹਿਰਾਉ।  

ਭੀਤਿ = ਕੰਧ। ਨਿਵਾਰਿ = ਦੂਰ ਕਰ। ਠਾਕੁਰ = ਹੇ ਠਾਕੁਰ! ਗਹਿ ਲੇਹੁ = (ਮੇਰੀ ਬਾਂਹ) ਫੜ ਲੈ। ਓਰ = ਪਾਸੇ ॥੧॥
ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ॥


ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ  

अधिक गरत संसार सागर करि दइआ चारहु धोर ॥  

Aḏẖik garaṯ sansār sāgar kar ḏa▫i▫ā cẖārahu ḏẖor.  

The world-ocean is so vast and deep; please be kind, lift me up and place me on the shore.  

ਜਗਤ ਸਮੁੰਦਰ ਇਕ ਵੱਡਾ ਟੋਆ ਹੈ। ਆਪਣੀ ਮਿਹਰ ਦੁਆਰਾ ਤੂੰ ਮੈਨੂੰ ਇਸ ਦੇ ਕੰਢੇ ਉਤੇ ਚਾੜ੍ਹ ਦੇ।  

ਅਧਿਕ = ਕਈ, ਬਥੇਰੇ। ਗਰਤ = ਟੋਏ, ਗੜ੍ਹੇ। ਸਾਗਰ = ਸਮੁੰਦਰ। ਚਾਰਹੁ = ਚਾੜ੍ਹ ਲਵੋ। ਧੋਰ = ਕੰਢੇ ਤੇ।
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।


ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥  

संतसंगि हरि चरन बोहिथ उधरते लै मोर ॥१॥  

Saṯsang har cẖaran bohith uḏẖraṯe lai mor. ||1||  

In the Society of the Saints, the Lord's Feet are the boat to carry us across. ||1||  

ਸਤਿਸੰਗਤ ਅੰਦਰ ਮੈਂ ਅਨੁਭਵ ਕਰ ਲਿਆ ਹੈ ਕਿ ਸੁਆਮੀ ਦੇ ਪੈਰ ਮੈਨੂੰ ਪਾਰ ਕਰਨ ਨਹੀਂ ਇਕ ਜਹਾਜ਼ ਹਨ।  

ਸੰਗਿ = ਸੰਗਤ ਵਿਚ। ਬੋਹਿਥ = ਜਹਾਜ਼। ਉਧਰਤੇ = ਬਚਾ ਲੈਂਦੇ ਹਨ। ਮੋਰ ਲੈ = ਮੈਨੂੰ ਲੈ ਕੇ ॥੧॥
ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥


ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ  

गरभ कुंट महि जिनहि धारिओ नही बिखै बन महि होर ॥  

Garabẖ kunt mėh jinėh ḏẖāri▫o nahī bikẖai ban mėh hor.  

The One who placed you in the womb of your mother's belly - no one else shall save you in the wilderness of corruption.  

ਜਿਸ ਨੇ ਤੇਰੀ ਪੇਟ ਦੇ ਤਾਲਾਬ ਅੰਦਰ ਰੱਖਿਆ ਕੀਤੀ ਸੀ, ਹੋਰ ਕੋਈ ਨਹੀਂ ਕੇਵਲ ਉਹ ਪਾਪਾਂ ਦੇ ਜਗਤ ਜੰਗਲ ਅੰਦਰ ਤੇਰੀ ਰੱਖਿਆ ਕਰੇਗਾ।  

ਗਰਭ ਕੁੰਟ ਮਹਿ = ਗਟਭ ਕੁੰਡ ਵਿਚ, ਮਾਂ ਦੇ ਪੇਟ ਵਿਚ। ਜਿਨਹਿ = ਜਿਸ (ਹਰੀ) ਨੇ। ਧਾਰਿਓ = ਬਚਾਈ ਰੱਖਿਆ। ਬਨ = {वांनां कानने जले} ਪਾਣੀ। ਬਿਖੈ ਬਨ = ਵਿਸ਼ਿਆਂ ਦਾ ਸਮੁੰਦਰ।
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।


ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥  

हरि सकत सरन समरथ नानक आन नही निहोर ॥२॥२॥१०॥  

Har sakaṯ saran samrath Nānak ān nahī nihor. ||2||2||10||  

The power of the Lord's Sanctuary is all-powerful; Nanak does not rely on any other. ||2||2||10||  

ਵਾਹਿਗੁਰੂ ਦੀ ਪਨਾਹ ਸਾਰੇ ਕੰਮ ਕਰਨ ਨੂੰ ਬਲਵਾਨ ਅਤੇ ਯੋਗ ਹੈ। ਨਾਨਕ ਕਿਸੇ ਹੋਰਸ ਦੀ ਮੁਛੰਦਗੀ ਨਹੀਂ ਧਰਾਉਂਦਾ।  

ਸਕਤ = ਸ਼ਕਤੀ ਵਾਲਾ। ਸਰਨ ਸਮਰਥ = ਸ਼ਰਨ ਪਿਆਂ ਨੂੰ ਬਚਾਣ ਦੀ ਤਾਕਤ ਵਾਲਾ। ਨਿਹੋਰ = ਮੁਥਾਜੀ। ਆਨ = ਹੋਰ ॥੨॥੨॥੧੦॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਰਸਨਾ ਰਾਮ ਰਾਮ ਬਖਾਨੁ  

रसना राम राम बखानु ॥  

Rasnā rām rām bakẖān.  

With your tongue, chant the Name of the Lord.  

ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।  

ਰਸਨਾ = ਜੀਭ (ਨਾਲ)। ਬਖਾਨੁ = ਉਚਾਰਿਆ ਕਰ।
(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,


ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ਰਹਾਉ  

गुन गोपाल उचारु दिनु रैनि भए कलमल हान ॥ रहाउ ॥  

Gun gopāl ucẖār ḏin rain bẖa▫e kalmal hān. Rahā▫o.  

Chanting the Glorious Praises of the Lord, day and night, your sins shall be eradicated. ||Pause||  

ਪ੍ਰਭੂ ਦੀਆਂ ਸਿਫਤਾਂ ਦਿਨ ਅਤੇ ਰਾਤ ਉਚਾਰਨ ਕਰਨ ਦੁਆਰਾ ਤੇਰੇ ਪਾਪ ਨਸ਼ਟ ਹੋ ਜਾਣਗੇ। ਠਹਿਰਾਉ।  

ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰੈਨਿ = ਰਾਤ। ਕਲਮਲ = ਪਾਪ। ਭਏ ਹਾਨ = ਨਾਸ ਹੋ ਗਏ ॥
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥


ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ  

तिआगि चलना सगल स्मपत कालु सिर परि जानु ॥  

Ŧi▫āg cẖalnā sagal sampaṯ kāl sir par jān.  

You shall have to leave behind all your riches when you depart. Death is hanging over your head - know this well!  

ਆਪਣੀ ਸਾਰੀ ਦੌਲਤ ਨੂੰ ਛੱਡ ਕੇ ਤੂੰ ਟੁਰ ਜਾਵੇਗਾ, ਹੇ ਬੰਦੇ! ਜਾਣ ਲੈ ਕਿ ਮੌਤ ਤੇਰੇ ਸਿਰ ਉਤੇ ਲਟਕ ਰਹੀ ਹੈ।  

ਤਿਆਗਿ = ਛੱਡ ਕੇ। ਸੰਪਤ = ਧਨ-ਪਦਾਰਥ। ਕਾਲੁ = ਮੌਤ। ਪਰਿ = ਉੱਤੇ। ਜਾਨੁ = ਸਮਝ ਰੱਖ।
ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।


ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥  

मिथन मोह दुरंत आसा झूठु सरपर मानु ॥१॥  

Mithan moh ḏuranṯ āsā jẖūṯẖ sarpar mān. ||1||  

Transitory attachments and evil hopes are false. Surely you must believe this! ||1||  

ਤੂੰ ਅਨੁਭਵ ਕਰ ਲੈ ਕਿ ਛਿਨ ਭੰਗਰ ਮਮਤਾ ਅਤੇ ਖੋਟੀਆਂ ਉਮੈਂ ਦਾ ਨਿਸਚਿਤ ਹੀ ਕੂੜੀਆਂ ਹਨ।  

ਮਿਥਨ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਦੁਰੰਤ = {ਦੁਰ-ਅੰਤ} ਕਦੇ ਨਾਹ ਮੁੱਕਣ ਵਾਲੀਆਂ। ਝੂਠੁ = ਨਾਸਵੰਤ। ਸਰਪਰ = ਜ਼ਰੂਰ। ਮਾਨ = ਮੰਨ ॥੧॥
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥


ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ  

सति पुरख अकाल मूरति रिदै धारहु धिआनु ॥  

Saṯ purakẖ akāl mūraṯ riḏai ḏẖārahu ḏẖi▫ān.  

Within your heart, focus your meditation on the True Primal Being, Akaal Moorat, the Undying Form.  

ਆਪਣੀ ਹਿਰਦੇ ਅੰਦਰ ਤੂੰ ਅਮਰ ਸਰੂਪ, ਸੱਚੇ ਸੁਆਮੀ ਦਾ ਸਿਮਰਨ ਗ੍ਰਹਿਣ ਕਰ।  

ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਸਰਬ-ਵਿਆਪਕ। ਅਕਾਲ = ਅ-ਕਾਲ, ਮੌਤ-ਰਹਿਤ। ਮੂਰਤਿ = ਸਰੂਪ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ। ਰਿਦੈ = ਹਿਰਦੇ ਵਿਚ।
(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।


ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥  

नामु निधानु लाभु नानक बसतु इह परवानु ॥२॥३॥११॥  

Nām niḏẖān lābẖ Nānak basaṯ ih parvān. ||2||3||11||  

Only this profitable merchandise, the treasure of the Naam, O Nanak, shall be accepted. ||2||3||11||  

ਨਾਮ ਦੇ ਖਜਾਨੇ ਦਾ ਇਹ ਲਾਹੇਵੰਦਾ ਵੱਖਰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!  

ਨਿਧਾਨੁ = ਖ਼ਜ਼ਾਨਾ। ਬਸਤੁ = ਚੀਜ਼। ਪਰਵਾਨੁ = ਕਬੂਲ ॥੨॥੩॥੧੧॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਕੇ ਨਾਮ ਕੋ ਆਧਾਰੁ  

हरि के नाम को आधारु ॥  

Har ke nām ko āḏẖār.  

I take only the Support of the Name of the Lord.  

ਮੈਨੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ।  

ਕੋ = ਦਾ। ਆਧਾਰੁ = ਆਸਰਾ।
(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,


ਕਲਿ ਕਲੇਸ ਕਛੁ ਬਿਆਪੈ ਸੰਤਸੰਗਿ ਬਿਉਹਾਰੁ ਰਹਾਉ  

कलि कलेस न कछु बिआपै संतसंगि बिउहारु ॥ रहाउ ॥  

Kal kales na kacẖẖ bi▫āpai saṯsang bi▫uhār. Rahā▫o.  

Suffering and conflict do not afflict me; I deal only with the Society of the Saints. ||Pause||  

ਤਕਲੀਫ ਅਤੇ ਬਖੇੜਾ ਹੁਣ ਮੈਨੂੰ ਦੁਖ ਨਹੀਂ ਦਿੰਦੇ ਅਤੇ ਹੁਣ ਮੇਰਾ ਕੇਵਲ ਸਾਧੂਆਂ ਨਾਲ ਹੀ ਲੈਣ ਦੇਣ ਹੈ। ਠਹਿਰਾਉ।  

ਕਲਿ = ਝਗੜੇ। ਕਛੁ = ਕੋਈ ਭੀ (ਵਿਕਾਰ)। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਸੰਗਿ = ਨਾਲ, ਸੰਗਤ ਵਿਚ। ਬਿਉਹਾਰੁ = (ਹਰਿ-ਨਾਮ ਦਾ) ਵਣਜ ॥
ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥


ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ  

करि अनुग्रहु आपि राखिओ नह उपजतउ बेकारु ॥  

Kar anūgrahu āp rākẖi▫o nah upajṯa▫o bekār.  

Showering His Mercy on me, the Lord Himself has saved me, and no evil thoughts arise within me.  

ਰਹਿਮਤ ਧਾਰ ਕੇ ਸੁਆਮੀ ਨੇ ਆਪੇ ਹੀ ਮੇਰੀ ਰੱਖਿਆ ਕੀਤੀ ਹੈ ਅਤੇ ਪਾਪ ਹੁਣ ਮੇਰੇ ਅੰਦਰ ਉਤਪੰਨ ਹੀ ਨਹੀਂ ਹੁੰਦਾ।  

ਕਰਿ = ਕਰ ਕੇ। ਅਨੁਗ੍ਰਹੁ = ਕਿਰਪਾ। ਰਾਖਿਓ = ਰੱਖਿਆ ਕੀਤੀ। ਉਪਜਤਉ = ਪੈਦਾ ਹੁੰਦਾ। ਬੇਕਾਰੁ = (ਕੋਈ) ਵਿਕਾਰ।
ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।


ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥  

जिसु परापति होइ सिमरै तिसु दहत नह संसारु ॥१॥  

Jis parāpaṯ ho▫e simrai ṯis ḏahaṯ nah sansār. ||1||  

Whoever receives this Grace, contemplates Him in meditation; he is not burned by the fire of the world. ||1||  

ਜਿਸ ਕਿਸੇ ਨਹੀਂ ਇਸ ਦਾ ਹਾਸਲ ਕਰਨਾ ਲਿਖਿਆ ਹੋਇਆ ਹੈ ਉਹ ਹੀ ਸਾਈਂ ਨੂੰ ਯਾਦ ਕਰਦਾ ਹੈ, ਉਸ ਨੂੰ ਦੁਨਿਆਵੀ ਅੱਗ ਸਾੜਦੀ ਨਹੀਂ।  

ਪਰਾਪਤਿ ਹੋਇ = ਧੁਰੋਂ ਮਿਲੇ। ਦਹਤ ਨਹ = ਨਹੀਂ ਸਾੜਦਾ। ਸੰਸਾਰੁ = ਸੰਸਾਰ ਦੇ ਵਿਕਾਰਾਂ ਦੀ ਅੱਗ ॥੧॥
ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥


ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ  

सुख मंगल आनंद हरि हरि प्रभ चरन अम्रित सारु ॥  

Sukẖ mangal ānanḏ har har parabẖ cẖaran amriṯ sār.  

Peace, joy and bliss come from the Lord, Har, Har. God's Feet are sublime and excellent.  

ਆਰਾਮ ਖੁਸ਼ੀ ਅਤੇ ਪ੍ਰਸੰਨਤਾ ਵਾਹਿਗੁਰੂ ਦੇ ਨਾਮ ਦੇ ਸਿਮਰਨ ਤੋਂ ਉਤਪੰਨ ਹੁੰਦੇ ਹਨ। ਪਰਮ ਸ਼੍ਰੇਸ਼ਟ ਹਨ ਸੁਆਮੀ ਦੇ ਅੰਮਿਤਮਈ ਪੈਰ।  

ਮੰਗਲ = ਖ਼ੁਸ਼ੀਆਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਰੁ = ਸੰਭਾਲ (ਹਿਰਦੇ ਵਿਚ)।
ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)।


ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥  

नानक दास सरनागती तेरे संतना की छारु ॥२॥४॥१२॥  

Nānak ḏās sarnāgaṯī ṯere sanṯnā kī cẖẖār. ||2||4||12||  

Slave Nanak seeks Your Sanctuary; he is the dust of the feet of Your Saints. ||2||4||12||  

ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ! ਅਤੇ ਉਹ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ।  

ਨਾਨਕ = ਹੇ ਨਾਨਕ! (ਆਖ-)। ਸਰਨਾਗਤੀ = ਸਰਨ ਆਇਆ ਹੈ। ਛਾਰੁ = ਚਰਨਾਂ ਦੀ ਧੂੜ ॥੨॥੪॥੧੨॥
(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ  

हरि के नाम बिनु ध्रिगु स्रोत ॥  

Har ke nām bin ḏẖarig saroṯ.  

Without the Name of the Lord, one's ears are cursed.  

ਭ੍ਰਿਸ਼ਟ ਹਨ ਕੰਨ, ਪ੍ਰਭੂ ਦੇ ਨਾਮ ਦੇ ਬਗੈਰ।  

ਧ੍ਰਿਗੁ = ਫਿਟਕਾਰ-ਯੋਗ। ਸ੍ਰੋਤ = ਕੰਨ।
ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।


ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ਰਹਾਉ  

जीवन रूप बिसारि जीवहि तिह कत जीवन होत ॥ रहाउ ॥  

Jīvan rūp bisār jīvėh ṯih kaṯ jīvan hoṯ. Rahā▫o.  

Those who forget the Embodiment of Life - what is the point of their lives? ||Pause||  

ਉਨ੍ਹਾਂ ਦੀ ਜਿੰਦਗੀ ਦਾ ਕੀ ਲਾਭ ਹੈ ਜੋ ਜ਼ਿੰਦਗੀ ਦੇ ਸਰੂਪ ਵਾਹਿਗੁਰੂ ਨੂੰ ਭੁਲਾ ਕੇ ਜੀਉਂਦੇ ਹਨ? ਠਹਿਰਾਉ।  

ਜੀਵਨ ਰੂਪ = ਉਹ ਪ੍ਰਭੂ ਜੋ ਨਿਰਾ ਜੀਵਨ ਹੀ ਜੀਵਨ ਹੈ, ਜੋ ਸਭ ਦਾ ਜੀਵਨ ਹੈ। ਬਿਸਾਰਿ = ਭੁਲਾ ਕੇ। ਜੀਵਹਿ = (ਜੋ ਮਨੁੱਖ) ਜੀਊਂਦੇ ਹਨ। ਤਿਨ = ਉਹਨਾਂ ਦਾ। ਕਤ = ਕਾਹਦਾ? ॥
ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥


ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ  

खात पीत अनेक बिंजन जैसे भार बाहक खोत ॥  

Kẖāṯ pīṯ anek binjan jaise bẖār bāhak kẖoṯ.  

One who eats and drinks countless delicacies is no more than a donkey, a beast of burden.  

ਜੇ ਅਨੇਕਾਂ ਭੋਜਨ ਖਾਂਦਾ ਪੀਦਾ ਹੈ, ਉਹ ਬੋਝ ਚੁੱਕਣ ਵਾਲੇ ਖੋਤੇ ਦੀ ਮਾਨੰਦ ਹੈ।  

ਬਿੰਜਨ = ਭੋਜਨ। ਬਾਹਕ = ਚੁੱਕਣ ਵਾਲੇ, ਢੋਣ ਵਾਲੇ। ਖੋਤ = ਖੋਤੇ।
(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।


ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥  

आठ पहर महा स्रमु पाइआ जैसे बिरख जंती जोत ॥१॥  

Āṯẖ pahar mahā saram pā▫i▫ā jaise birakẖ janṯī joṯ. ||1||  

Twenty-four hours a day, he endures terrible suffering, like the bull, chained to the oil-press. ||1||  

ਅੱਠੇ ਪਹਿਰ ਹੀ ਉਹ ਕੋਹਲੂ ਨੂੰ ਜੋੜ ਹੋਏ ਬਲਦ ਦੀ ਮਾਨੰਦ ਪਰਮ ਕਸ਼ਟ ਉਠਾਉਂਦਾ ਹੈ।  

ਸ੍ਰਮੁ = ਥਕੇਵਾਂ। ਬਿਰਖ = {वृषभ} ਬਲਦ। ਜੰਤੀ = ਕੋਹਲੂ (ਅੱਗੇ)। ਜੋਤ = ਜੋਇਆ ਹੁੰਦਾ ਹੈ ॥੧॥
(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥


ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ  

तजि गोपाल जि आन लागे से बहु प्रकारी रोत ॥  

Ŧaj gopāl jė ān lāge se baho parkārī roṯ.  

Forsaking the Life of the World, and attached to another, they weep and wail in so many ways.  

ਸਾਹਿਬ ਨੂੰ ਛੱਡ ਕੇ, ਜੋ ਹੋਰਸ ਨਾਲ ਜੁੜੇ ਹਨ, ਉਹ ਅਨੇਕਾਂ ਤਰ੍ਹਾਂ ਵਿਰਲਾਪ ਕਰਦੇ ਹਨ।  

ਤਜਿ = ਤਜ ਕੇ, ਭੁਲਾ ਕੇ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ'। ਇਥੇ ਪੜ੍ਹਨਾ ਹੈ 'ਗੁਪਾਲ'}। ਜਿ = ਜਿਹੜੇ ਮਨੁੱਖ। ਆਨ = ਹੋਰ ਹੋਰ ਪਾਸੇ। ਸੇ = ਉਹ ਬੰਦੇ। ਰੋਤ = ਰੋਂਦੇ ਹਨ, ਦੁਖੀ ਹੁੰਦੇ ਹਨ।
ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।


ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥  

कर जोरि नानक दानु मागै हरि रखउ कंठि परोत ॥२॥५॥१३॥  

Kar jor Nānak ḏān māgai har rakẖa▫o kanṯẖ paroṯ. ||2||5||13||  

With his palms pressed together, Nanak begs for this gift; O Lord, please keep me strung around Your Neck. ||2||5||13||  

ਹੱਥ ਜੋੜ ਕੇ, ਨਾਨਕ ਇਕ ਦਾਤ ਮੰਗਦਾ ਹੈ, ਤੂੰ ਮੈਨੂੰ ਆਪਣੇ ਦਿਲ ਅੰਦਰ ਪਰੋਈ ਰੱਖ ਹੇ ਵਾਹਿਗੁਰੂ!  

ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਮਾਗੈ = ਮੰਗਦਾ ਹੈ। ਰਖਉ = ਰਖਉਂ, ਮੈਂ ਰੱਖਾਂ। ਕੰਠਿ = ਗਲੇ ਵਿਚ। ਪਰੋਤ = ਪਰੋ ਕੇ ॥੨॥੫॥੧੩॥
ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਸੰਤਹ ਧੂਰਿ ਲੇ ਮੁਖਿ ਮਲੀ  

संतह धूरि ले मुखि मली ॥  

Sanṯėh ḏẖūr le mukẖ malī.  

I take the dust of the feet of the Saints and apply it to my face.  

ਸਾਧੂਆਂ ਦੇ ਪੈਰਾ ਦੀ ਧੁੜ ਲੈ ਕੇ ਮੈਂ ਇਸ ਨੂੰ ਆਪਣੇ ਮੂੰਹ ਤੇ ਮਲਦਾ ਹਾਂ।  

ਧੂਰਿ = ਚਰਨ-ਧੂੜ। ਲੇ = (ਜਿਸ ਨੇ) ਲੈ ਕੇ। ਮੁਖਿ = (ਆਪਣੇ) ਮੂੰਹ ਉੱਤੇ।
ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),


ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ਰਹਾਉ  

गुणा अचुत सदा पूरन नह दोख बिआपहि कली ॥ रहाउ ॥  

Guṇā acẖuṯ saḏā pūran nah ḏokẖ bi▫āpahi kalī. Rahā▫o.  

Hearing of the Imperishable, Eternally Perfect Lord, pain does not afflict me, even in this Dark Age of Kali Yuga. ||Pause||  

ਸਦੀਵੀ-ਵਿਆਪਕ ਅਬਿਨਾਸ਼ੀ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਕਲਜੁਗ ਦੀ ਪੀੜ ਪ੍ਰਾਨੀ ਨੂੰ ਦੁਖੀ ਨਹੀਂ ਕਰਦੀ। ਠਹਿਰਾਉ।  

ਅਚੁਤ = {च्युत = to fall} ਅਬਿਨਾਸ਼ੀ। ਗੁਣਾ ਅਚੁਤ = ਅਬਿਨਾਸ਼ੀ ਪ੍ਰਭੂ ਦੇ ਗੁਣ (ਹਿਰਦੇ ਵਿਚ ਵਸਾਣ) ਨਾਲ। ਪੂਰਨ = ਸਰਬ-ਵਿਆਪਕ। ਦੋਖ ਕਲੀ = ਕਲਿਜੁਗ ਦੇ ਵਿਕਾਰ, ਜਗਤ ਦੇ ਵਿਕਾਰ {ਨੋਟ: ਲਫ਼ਜ਼ 'ਕਲੀ' ਇਥੇ ਕਿਸੇ ਖ਼ਾਸ 'ਜੁਗ' ਦਾ ਲਖਾਇਕ ਨਹੀਂ ਹੈ} ॥
ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥


ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਹਲੀ  

गुर बचनि कारज सरब पूरन ईत ऊत न हली ॥  

Gur bacẖan kāraj sarab pūran īṯ ūṯ na halī.  

Through the Guru's Word, all affairs are resolved, and the mind is not tossed about here and there.  

ਗੁਰਾਂ ਦੇ ਸ਼ਬਦ ਰਾਹੀਂ ਸਾਰੇ ਕੰਮ ਸੌਰ ਜਾਂਦੇ ਹਨ ਅਤੇ ਬੰਦਾ ਏਧਰ ਓਧਰ ਡਿਕ ਡੋਲੇ ਨਹੀਂ ਖਾਂਦਾ।  

ਬਚਨਿ = ਬਚਨ ਦੀ ਰਾਹੀਂ। ਸਰਬ = ਸਾਰੇ। ਈਤ ਊਤ = ਇਧਰ ਉਧਰ। ਹਲੀ = ਡੋਲਦਾ।
(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,


ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਜਲੀ ॥੧॥  

प्रभ एक अनिक सरबत पूरन बिखै अगनि न जली ॥१॥  

Parabẖ ek anik sarbaṯ pūran bikẖai agan na jalī. ||1||  

Whoever sees the One God to be pervading in all the many beings, does not burn in the fire of corruption. ||1||  

ਜੋ ਕੋਈ ਭੀ ਇਕ ਸੁਆਮੀ ਨੂੰ ਸਾਰਿਆਂ ਅਨੇਕਾਂ ਜੀਵਾਂ ਅੰਦਰ ਵਿਆਪਕ ਵੇਖਦਾ ਹੈ, ਉਹ ਪਾਪ ਦੀ ਅੱਗ ਵਿੱਚ ਨਹੀਂ ਸੜਦਾ।  

ਬਿਖੈ ਅਗਨਿ = ਵਿਸ਼ਿਆਂ ਦੀ ਅੱਗ (ਵਿਚ)। ਜਲੀ = ਸੜਦਾ ॥੧॥
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥


ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ  

गहि भुजा लीनो दासु अपनो जोति जोती रली ॥  

Gėh bẖujā līno ḏās apno joṯ joṯī ralī.  

The Lord grasps His slave by the arm, and his light merges into the Light.  

ਆਪਣੇ ਗੋਲੇ ਨੂੰ ਪ੍ਰਭੂ ਬਾਂਹ ਤੋਂ ਪਕੜ ਲੈਂਦਾ ਹੈ, ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਸਮਾ ਜਾਂਦਾ ਹੈ।  

ਗਹਿ = ਫੜ ਕੇ। ਭੁਜਾ = ਬਾਂਹ। ਜੋਤਿ = ਜਿੰਦ। ਜੋਤੀ = ਪ੍ਰਭ ਦੀ ਜੋਤਿ ਵਿਚ।
ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।


ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥  

प्रभ चरन सरन अनाथु आइओ नानक हरि संगि चली ॥२॥६॥१४॥  

Parabẖ cẖaran saran anāth ā▫i▫o Nānak har sang cẖalī. ||2||6||14||  

Nanak, the orphan, has come seeking the Sanctuary of God's Feet; O Lord, he walks with You. ||2||6||14||  

ਯਤੀਮ ਨਾਨਕ ਨੇ ਹੇ ਸੁਆਮੀ ਵਾਹਿਗੁਰੂ! ਤੇਰੇ ਪੈਰਾਂ ਦੀ ਪਨਾਹ ਨਹੀਂ ਹੈ ਅਤੇ ਉਹ ਤੇਰੀ ਰਜ਼ਾ ਅੰਦਰ ਤੇਰੇ ਨਾਲ ਹੀ ਤੁਰਦਾ ਹੈ।  

ਅਨਾਥੁ = ਨਿਮਾਣਾ। ਸੰਗਿ = ਨਾਲ ॥੨॥੬॥੧੪॥
ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


        


© SriGranth.org, a Sri Guru Granth Sahib resource, all rights reserved.
See Acknowledgements & Credits