Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ  

अंतर का अभिमानु जोरु तू किछु किछु किछु जानता इहु दूरि करहु आपन गहु रे ॥  

Anṯar kā abẖimān jor ṯū kicẖẖ kicẖẖ kicẖẖ jānṯā ih ḏūr karahu āpan gahu re.  

So you think that the egotistical pride in power which you harbor deep within is everything. Let it go, and restrain your self-conceit.  

ਆਪਣੇ ਮਨ ਦੀ ਹੰਗਤਾ ਅਤੇ ਤਾਕਤ, ਜਿਸ ਨੂੰ ਤੂੰ ਆਪਣੇ ਅੰਦਰ ਚੋਖੀ ਖਿਆਲ ਕਰਦਾ ਹੈ ਇਨ੍ਹਾਂ ਨੂੰ ਛੱਡ ਦੇ ਅਤੇ ਆਪਣੇ ਆਪ ਨੂੰ ਕਾਬੂ ਕਰ।  

ਅੰਤਰ ਕਾ = ਅੰਦਰ ਦਾ। ਜੋਰੁ = ਹੈਂਕੜ। ਆਪਨ ਗਹੁ = ਆਪਣੇ ਆਪ ਨੂੰ ਵੱਸ ਵਿਚ ਰੱਖੋ।
ਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ)। ਆਪਣੇ ਆਪ ਨੂੰ ਵੱਸ ਵਿਚ ਰੱਖ।


ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥  

जन नानक कउ हरि दइआल होहु सुआमी हरि संतन की धूरि करि हरे ॥२॥१॥२॥  

Jan Nānak ka▫o har ḏa▫i▫āl hohu su▫āmī har sanṯan kī ḏẖūr kar hare. ||2||1||2||  

Please be kind to servant Nanak, O Lord, my Lord and Master; please make him the dust of the Feet of the Saints. ||2||1||2||  

ਹੇ ਮੇਰੇ ਹਰੀ ਸੁਆਮੀ ਮਾਲਕ! ਤੂੰ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਸਾਧੂਆਂ ਦੇ ਪੈਰਾ ਦੀ ਧੂੜ ਬਣਾ ਦੇ।  

ਕਉ = ਨੂੰ, ਉਤੇ। ਸੁਆਮੀ = ਹੇ ਸੁਆਮੀ! ਹਰੇ = ਹੇ ਹਰੀ! ਕਰਿ = ਬਣਾ ਦੇਹ ॥੨॥੧॥੨॥
ਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ। (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ ॥੨॥੧॥੨॥


ਕੇਦਾਰਾ ਮਹਲਾ ਘਰੁ  

केदारा महला ५ घरु २  

Keḏārā mėhlā 5 gẖar 2  

Kaydaaraa, Fifth Mehl, Second House:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
ਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਾਈ ਸੰਤਸੰਗਿ ਜਾਗੀ  

माई संतसंगि जागी ॥  

Mā▫ī saṯsang jāgī.  

O mother, I have awakened in the Society of the Saints.  

ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ।  

ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ।
ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ,


ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ਰਹਾਉ  

प्रिअ रंग देखै जपती नामु निधानी ॥ रहाउ ॥  

Pari▫a rang ḏekẖai japṯī nām niḏẖānī. Rahā▫o.  

Seeing the Love of my Beloved, I chant His Name, the greatest treasure ||Pause||  

ਆਪਣੇ ਪ੍ਰੀਤਮ ਦੇ ਪਿਆਰ ਨੂੰ ਵੇਖ ਮੈਂ ਉਸ ਦੇ ਨਾਮ ਨੂੰ ਉਚਾਰਦੀ ਹਾਂ ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ। ਠਹਿਰਾਉ।  

ਪ੍ਰਿਅ ਰੰਗ = ਪਿਆਰੇ (ਪ੍ਰਭੂ) ਦੇ ਕੌਤਕ {ਬਹੁ-ਵਚਨ}। ਦੇਖੈ = ਵੇਖਦੀ ਹੈ। ਜਪਤੀ = ਜਪਦੀ ਜਪਦੀ। ਨਿਧਾਨੀ = ਨਿਧਾਨ ਵਾਲੀ, ਖ਼ਜ਼ਾਨੇ ਵਾਲੀ, ਖ਼ਜ਼ਾਨੇ ਦੀ ਮਾਲਕ, ਸੁਖਾਂ ਦੇ ਖ਼ਜ਼ਾਨੇ ਦੀ ਮਾਲਕ ॥
(ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥


ਦਰਸਨ ਪਿਆਸ ਲੋਚਨ ਤਾਰ ਲਾਗੀ  

दरसन पिआस लोचन तार लागी ॥  

Ḏarsan pi▫ās locẖan ṯār lāgī.  

I am so thirsty for the Blessed Vision of His Darshan. my eyes are focused on Him;  

ਉਸ ਦੇ ਦੀਦਾਰ ਦੀ ਤ੍ਰੇਹ ਅੰਦਰ ਮੇਰਾ ਨੇਤ੍ਰਾਂ ਦੀ ਇਕ-ਟਕ ਨੀਝ ਉਸ ਦੇ ਉਤੇ ਲੱਗੀ ਹੋਈ ਹੈ।  

ਪਿਆਸ = ਤਾਂਘ। ਲੋਚਨ = ਅੱਖਾਂ। ਲੋਚਨ ਤਾਰ = ਅੱਖਾਂ ਦੀ ਤਾਰ।
ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ।


ਬਿਸਰੀ ਤਿਆਸ ਬਿਡਾਨੀ ॥੧॥  

बिसरी तिआस बिडानी ॥१॥  

Bisrī ṯi▫ās bidānī. ||1||  

I have forgotten other thirsts. ||1||  

ਮੈਨੂੰ ਹੁਣ ਹੋਰ ਤਰੇਹਾਂ (ਪਿਆਸਾਂ) ਭੁਲ ਗਈਆਂ ਹਨ।  

ਤਿਆਸ = ਤ੍ਰਿਹ, ਪਿਆਸ। ਬਿਡਾਨੀ = ਬਿਗਾਨੀ, ਹੋਰ ਹੋਰ ਪਾਸੇ ਦੀ ॥੧॥
ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥


ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ  

अब गुरु पाइओ है सहज सुखदाइक दरसनु पेखत मनु लपटानी ॥  

Ab gur pā▫i▫o hai sahj sukẖ▫ḏā▫ik ḏarsan pekẖaṯ man laptānī.  

Now, I have found my Peace-giving Guru with ease; seeing His Darshan, my mind clings to Him.  

ਮੈਂ ਹੁਣ ਆਪਣੇ ਅਡੋਲਤਾ ਅਤੇ ਆਰਾਮ ਦੇਣਹਾਰ ਗੁਰਦੇਵ ਜੀ ਨੂੰ ਪਾ ਲਿਆ ਹੈ। ਉਨ੍ਹਾਂ ਦਾ ਦੀਦਾਰ ਦੇਖ ਮੇਰਾ ਮਨੂਆ ਉਨ੍ਹਾਂ ਨਾਲ ਚਿਮੜ ਗਿਆ ਹੈ।  

ਅਬ = ਹੁਣ। ਸਹਜ = ਆਤਮਕ ਅਡੋਲਤਾ। ਦਾਇਕ = ਦੇਣ ਵਾਲਾ। ਪੇਖਤ = ਵੇਖਦਿਆਂ। ਲਪਟਾਨੀ = ਮਗਨ ਹੋ ਜਾਂਦਾ ਹੈ।
ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।


ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥  

देखि दमोदर रहसु मनि उपजिओ नानक प्रिअ अम्रित बानी ॥२॥१॥  

Ḏekẖ ḏamoḏar rahas man upji▫o Nānak pari▫a amriṯ bānī. ||2||1||  

Seeing my Lord, joy has welled up in my mind; O Nanak, the speech of my Beloved is so sweet! ||2||1||  

ਆਪਣੇ ਸੁਆਮੀ ਨੂੰ ਵੇਖ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਨਾਨਕ, ਆਬਿ-ਹਿਯਾਤ ਵਰਗੀ ਮਿੱਠੜੀ ਹੈ ਮੇਰੇ ਪਿਆਰੇ ਪਤੀ ਦੀ ਬੋਲਬਾਣੀ।  

ਦੇਖਿ = ਵੇਖ ਕੇ। ਦਮੋਦਰ = {ਦਾਮ-ਉਦਰ। ਦਾਮ = ਰੱਸੀ, ਤੜਾਗੀ। ਉਦਰ = ਪੇਟ। ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਨਾਨਕ = ਹੇ ਨਾਨਕ! ਪ੍ਰਿਅ ਬਾਨੀ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਰਹਸੁ = ਹੁਲਾਸ, ਖ਼ੁਸ਼ੀ ॥੨॥੧॥
ਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥


ਕੇਦਾਰਾ ਮਹਲਾ ਘਰੁ  

केदारा महला ५ घरु ३  

Keḏārā mėhlā 5 gẖar 3  

Kaydaaraa, Fifth Mehl, Third House:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
ਰਾਗ ਕੇਦਾਰਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦੀਨ ਬਿਨਉ ਸੁਨੁ ਦਇਆਲ  

दीन बिनउ सुनु दइआल ॥  

Ḏīn bin▫o sun ḏa▫i▫āl.  

Please listen to the prayers of the humble, O Merciful Lord.  

ਮੈਂ ਮਸਕੀਨ ਦੀ ਤੂੰ ਪ੍ਰਾਰਥਨਾ ਸੁਦ, ਹੈ ਮੇਰੇ ਮਿਹਰਬਾਨ ਮਾਲਕ।  

ਦੀਨ ਬਿਨਉ = ਦੀਨ ਦੀ ਬੇਨਤੀ, ਗ਼ਰੀਬ ਦੀ ਬੇਨਤੀ। ਦਇਆਲ = ਹੇ ਦਇਆਲ!
ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ-


ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ  

पंच दास तीनि दोखी एक मनु अनाथ नाथ ॥  

Pancẖ ḏās ṯīn ḏokẖī ek man anāth nāth.  

The five thieves and the three dispositions torment my mind.  

ਪੰਜ ਭੂਤਨੇ ਅਤੇ ਤਿੰਨੇ ਵਿਰੋਧੀ ਸੁਪਾ, ਮੇਰੀ ਇਕ ਆਤਮਾ ਨੂੰ ਦੁਖ ਦਿੰਦੇ ਹਨ। ਹੇ ਨਿਖਸਮਿਆਂ ਦੇ ਖਸਮ, ਦਇਆਵਾਨ ਪ੍ਰਭੂ,  

ਪੰਚ ਦਾਸ = ਕਾਮਾਦਿਕ ਪੰਜਾਂ ਦਾ ਗ਼ੁਲਾਮ। ਤੀਨਿ = ਰਜੋ, ਸਤੋ, ਤਮੋ; ਇਹ ਤਿੰਨੇ ਹੀ। ਦੋਖੀ = ਵੈਰੀ। ਅਨਾਥ ਨਾਥ = ਹੇ ਅਨਾਥਾਂ ਦੇ ਨਾਥ!
(ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ।


ਰਾਖੁ ਹੋ ਕਿਰਪਾਲ ਰਹਾਉ  

राखु हो किरपाल ॥ रहाउ ॥  

Rākẖ ho kirpāl. Rahā▫o.  

O Merciful Lord, Master of the masterless, please save me from them. ||Pause||  

ਤੂੰ ਮੇਰੀ ਉਨ੍ਹਾਂ ਪਾਸੋ ਰੱਖਿਆ ਕਰ। ਠਹਿਰਾਉ।  

ਹੋ ਕਿਰਪਾਲ = ਹੇ ਕਿਰਪਾਲ!
ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ॥ ਰਹਾਉ॥


ਅਨਿਕ ਜਤਨ ਗਵਨੁ ਕਰਉ  

अनिक जतन गवनु करउ ॥  

Anik jaṯan gavan kara▫o.  

I make all sorts of efforts and go on pilgrimages;  

ਮੈਂ ਘਣੇਰੇ ਉਪਰਾਲੇ ਕਰਦਾ ਤੇ ਯਾਤਾ ਕਰਨ ਜਾਂਦਾ ਹਾਂ।  

ਗਵਨੁ ਕਰਉ = (ਮੈਂ ਤੀਰਥਾਂ ਤੇ) ਗਵਨ ਕਰਦਾ ਹਾਂ। ਅਨਿਕ ਜਤਨ ਕਰਉ = ਮੈਂ ਕਈ ਜਤਨ ਕਰਦਾ ਹਾਂ।
ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,


ਖਟੁ ਕਰਮ ਜੁਗਤਿ ਧਿਆਨੁ ਧਰਉ  

खटु करम जुगति धिआनु धरउ ॥  

Kẖat karam jugaṯ ḏẖi▫ān ḏẖara▫o.  

I perform the six rituals, and meditate in the right way.  

ਮੈਂ ਛੇ ਕਰਮ ਕਾਂਡ ਕਰਦਾ ਅਤੇ ਠੀਕ ਤਰੀਕੇ ਨਾਲ ਸੋਚਦਾ ਵੀਚਾਰਦਾ ਹਾਂ।  

ਖਟੁ ਕਰਮ = ਬ੍ਰਾਹਮਣਾਂ ਵਾਸਤੇ ਜ਼ਰੂਰੀ ਮਿਥੇ ਹੋਏ ਛੇ ਕਰਮ = {अध्यापनमघ्ययनं, यजनं याजन तथा। दानां प्रतिग्रहश्चैव, षट् कर्माण्यग्रजन्मन M.S. ੧੦. ੭੫}। ਜੁਗਤਿ = ਮਰਯਾਦਾ। ਧਿਆਨੁ ਧਰਉ = ਮੈਂ ਸਮਾਧੀ ਲਾਂਦਾ ਹਾਂ।
ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ।


ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥  

उपाव सगल करि हारिओ नह नह हुटहि बिकराल ॥१॥  

Upāv sagal kar hāri▫o nah nah hutėh bikrāl. ||1||  

I am so tired of making all these efforts, but the horrible demons still do not leave me. ||1||  

ਮੈਂ ਸਾਰੇ ਉਪਰਾਲੇ ਕਰਦਾ ਹੰਭ ਗਿਆ ਹਾਂ, ਪ੍ਰੰਤੂ ਭਿਆਨਕ ਪਾਪ ਮੇਰਾ ਖਹਿਡਾ ਛਡਦੇ ਨਹੀਂ, ਕਦੇ ਭੀ ਨਹੀਂ।  

ਉਪਾਵ ਸਗਲ = ਸਾਰੇ ਹੀਲੇ। ਕਰਿ = ਕਰ ਕੇ। ਨਹ ਹੁਟਹਿ = ਥੱਕਦੇ ਨਹੀਂ ਹਨ। ਬਿਕਰਾਲ = ਡਰਾਉਣੇ (ਕਾਮਾਦਿਕ) ॥੧॥
ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥


ਸਰਣਿ ਬੰਦਨ ਕਰੁਣਾ ਪਤੇ  

सरणि बंदन करुणा पते ॥  

Saraṇ banḏan karuṇā paṯe.  

I seek Your Sanctuary, and bow to You, O Compassionate Lord.  

ਹੇ ਰਹਿਮਤ ਦੇ ਸੁਆਮੀ! ਮੈਂ ਤੇਰੀ ਪਨਾਹ ਲੋੜਦਾ ਹਾਂ ਅਤੇ ਤੈਨੂੰ ਨਮਸਕਾਰ ਕਰਦਾ ਹਾਂ।  

ਬੰਦਨ = ਸਿਰ ਨਿਵਾਉਣਾ। ਕਰੁਣਾਪਤੇ = ਹੇ ਕਰੁਣਾ ਦੇ ਪਤੀ! {ਕਰੁਣਾ = ਤਰਸ} ਹੇ ਤਰਸ ਦੇ ਮਾਲਕ ਪ੍ਰਭੂ!
ਹੇ ਦਇਆ ਦੇ ਮਾਲਕ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ।


ਭਵ ਹਰਣ ਹਰਿ ਹਰਿ ਹਰਿ ਹਰੇ  

भव हरण हरि हरि हरि हरे ॥  

Bẖav haraṇ har har har hare.  

You are the Destroyer of fear, O Lord, Har, Har, Har, Har.  

ਹੇ ਵਾਹਿਗੁਰੂ ਸੁਅਮੀ! ਆਬਿਨਾਸੀ ਮਾਲਕ! ਤੂੰ ਡਰ ਦੂਰ ਕਰਨਹਾਰ ਹੈ।  

ਭਵ ਹਰਣ = ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹਰੇ = ਹੇ ਹਰੀ!
ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!


ਏਕ ਤੂਹੀ ਦੀਨ ਦਇਆਲ  

एक तूही दीन दइआल ॥  

Ėk ṯūhī ḏīn ḏa▫i▫āl.  

You alone are Merciful to the meek.  

ਕੇਵਲ ਤੂੰ ਹੀ ਮਸਕੀਨ ਉਤੇ ਮਿਹਰਬਾਨ ਹੈ।  

ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ।


ਪ੍ਰਭ ਚਰਨ ਨਾਨਕ ਆਸਰੋ  

प्रभ चरन नानक आसरो ॥  

Parabẖ cẖaran Nānak āsro.  

Nanak takes the Support of God's Feet.  

ਨਾਨਕ ਨੂੰ ਕੇਵਲ ਸੁਆਮੀ ਦੇ ਚਰਨਾਂ ਦਾ ਆਸਰਾ ਹੈ।  

xxx
ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ।


ਉਧਰੇ ਭ੍ਰਮ ਮੋਹ ਸਾਗਰ  

उधरे भ्रम मोह सागर ॥  

Uḏẖre bẖaram moh sāgar.  

I have been rescued from the ocean of doubt,  

ਮੈਂ ਸੰਦੇਹ ਅਤੇ ਸੰਸਾਰੀ ਮਮਤਾ ਦੇ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ,  

ਉਧਰੇ = ਬਚ ਗਏ। ਸਾਗਰ = ਸਮੁੰਦਰ।
ਹੇ ਪ੍ਰਭੂ! (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ,


ਲਗਿ ਸੰਤਨਾ ਪਗ ਪਾਲ ॥੨॥੧॥੨॥  

लगि संतना पग पाल ॥२॥१॥२॥  

Lag sanṯnā pag pāl. ||2||1||2||  

holding tight to the feet and the robes of the Saints. ||2||1||2||  

ਸਾਧੂਆਂ ਦੇ ਪੈਰਾਂ ਅਤੇ ਪੱਲੇ ਨਾਲ ਚਿਮੜਾ ਕੇ।  

ਲਗਿ = ਲੱਗ ਕੇ। ਪਗ = ਪੈਰੀਂ। ਪਾਲ = ਪੱਲੇ ॥੨॥੧॥੨॥
ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ॥੨॥੧॥੨॥


ਕੇਦਾਰਾ ਮਹਲਾ ਘਰੁ  

केदारा महला ५ घरु ४  

Keḏārā mėhlā 5 gẖar 4  

Kaydaaraa, Fifth Mehl, Fourth House:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
ਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਰਨੀ ਆਇਓ ਨਾਥ ਨਿਧਾਨ  

सरनी आइओ नाथ निधान ॥  

Sarnī ā▫i▫o nāth niḏẖān.  

I have come to Your Sanctuary, O Lord, O Supreme Treasure.  

ਹੇ ਖੁਸ਼ੀ ਦੇ ਖ਼ਜ਼ਾਨੇ ਸੁਆਮੀ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।  

ਨਾਥ = ਹੇ ਨਾਥ! ਨਿਧਾਨ = ਹੇ (ਸਭ ਸੁਖਾਂ ਦੇ) ਖ਼ਜ਼ਾਨੇ!
ਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂ


ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ  

नाम प्रीति लागी मन भीतरि मागन कउ हरि दान ॥१॥ रहाउ ॥  

Nām parīṯ lāgī man bẖīṯar māgan ka▫o har ḏān. ||1|| rahā▫o.  

Love for the Naam, the Name of the Lord, is enshrined within my mind; I beg for the gift of Your Name. ||1||Pause||  

ਮੇਰੇ ਚਿੱਤ ਅੰਦਰ ਤੇਰਾ ਪਿਆਰ ਟਿਕਿਆਂ ਹੋਇਆ ਹੈ ਅਤੇ ਮੈਂ ਤੇਰੇ ਲਾਮ ਦੀ ਖੈਰ ਦੀ ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ! ਠਹਿਰਾਓ।  

ਮਨ ਭੀਤਰਿ = ਮਨ ਵਿਚ। ਮਾਗਨ ਕਉ = ਮੰਗਣ ਵਾਸਤੇ ॥੧॥
ਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ॥


ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ  

सुखदाई पूरन परमेसुर करि किरपा राखहु मान ॥  

Sukẖ▫ḏā▫ī pūran parmesur kar kirpā rākẖo mān.  

O Perfect Transcendent Lord, Giver of Peace, please grant Your Grace and save my honor.  

ਹੇ ਮੇਰੇ ਆਰਾਮ-ਬਖਸ਼ਣਹਾਰ ਪੁਰੇ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਪਤਿ ਆਬਰੂ ਰੱਖ।  

ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ! ਪਰਮੇਸੁਰ = ਹੇ ਪਰਮ ਈਸੁਰ! ਹੇ ਸਭ ਤੋਂ ਉੱਚੇ ਮਾਲਕ! ਮਾਨ = ਲਾਜ।
ਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ।


ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥  

देहु प्रीति साधू संगि सुआमी हरि गुन रसन बखान ॥१॥  

Ḏeh parīṯ sāḏẖū sang su▫āmī har gun rasan bakẖān. ||1||  

Please bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||  

ਮੈਨੂੰ ਐਹੋ ਜੇਹੀ ਪਿਰਹੜੀ ਪਰਦਾਨ ਕਰ, ਹੈ ਮੇਰੇ ਸਾਈਂ ਵਾਹਿਗੁਰੂ! ਕਿ ਸਤਿਸੰਗਤ ਅੰਦਰ ਆਪਣੀ ਜੀਹਭਾ ਨਾਲ ਤੇਰਾ ਜੱਸ ਉਚਾਰਨ ਕਰਾਂ।  

ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸੁਆਮੀ = ਹੇ ਮਾਲਕ! ਰਸਨ = ਜੀਭ (ਨਾਲ)। ਬਖਾਨ = ਉਚਾਰਨੇ ॥੧॥
ਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥


ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ  

गोपाल दइआल गोबिद दमोदर निरमल कथा गिआन ॥  

Gopāl ḏa▫i▫āl gobiḏ ḏamoḏar nirmal kathā gi▫ān.  

O Lord of the World, Merciful Lord of the Universe, Your sermon and spiritual wisdom are immaculate and pure.  

ਹੇ ਸੰਸਾਰ ਦੇ ਪਾਲਣ-ਪੋਸਣਹਾਰ ਆਲਮ ਦੇ ਸੁਆਮੀ! ਅਤੇ ਆਪਣੇ ਪੇਟ ਉਦਾਲੇ ਰੱਸੀ ਵਾਲੇ ਮੇਰੇ ਮਿਹਰਬਾਨ ਵਾਹਿਗੁਰੂ! ਪਵਿੱਤਰ ਹੈ ਤੇਰੀ ਕਥਾ ਵਾਰਤਾ ਅਤੇ ਬ੍ਰਹਮ ਵੀਚਾਰ।  

ਗੋਪਾਲ = ਹੇ ਗੋਪਾਲ! ਦਮੋਦਰ = ਹੇ ਦਮੋਦਰ! ਕਥਾ = ਸਿਫ਼ਤ-ਸਾਲਾਹ। ਗਿਆਨ = ਸੂਝ।
ਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼)।


ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥  

नानक कउ हरि कै रंगि रागहु चरन कमल संगि धिआन ॥२॥१॥३॥  

Nānak ka▫o har kai rang rāgahu cẖaran kamal sang ḏẖi▫ān. ||2||1||3||  

Please attune Nanak to Your Love, O Lord, and focus his meditation on Your Lotus Feet. ||2||1||3||  

ਤੂੰ ਨਾਨਕ ਨੂੰ ਆਪਣੇ ਪਿਆਰ ਨਾਲ ਰੰਗ ਦੇ, ਹੇ ਸੁਆਮੀ! ਅਤੇ ਉਸ ਦੀ ਬਿਰਤੀ ਆਪਣੇ ਕੰਵਲ ਰੂਪੀ ਪੈਰਾ ਨਾਲ ਜੋੜ ਲੈ।  

ਰੰਗਿ = ਰੰਗ ਵਿਚ। ਰਾਗਹੁ = ਰਾਂਗਹੁ, ਰੰਗ ਦੇਹ। ਸੰਗਿ = ਨਾਲ। ਧਿਆਨੁ = ਸੁਰਤ ॥੨॥੧॥੩॥
ਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਕੇ ਦਰਸਨ ਕੋ ਮਨਿ ਚਾਉ  

हरि के दरसन को मनि चाउ ॥  

Har ke ḏarsan ko man cẖā▫o.  

My mind yearns for the Blessed Vision of the Lord's Darshan.  

ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਦੀ ਆਪਣੇ ਚਿੱਤ ਅੰਦਰ ਉਮੰਗ ਹੈ।  

ਕੋ = ਦਾ। ਮਨਿ = ਮਨ ਵਿਚ।
ਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ।


ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ਰਹਾਉ  

करि किरपा सतसंगि मिलावहु तुम देवहु अपनो नाउ ॥ रहाउ ॥  

Kar kirpā saṯsang milāvhu ṯum ḏevhu apno nā▫o. Rahā▫o.  

Please grant Your Grace, and unite me with the Society of the Saints; please bless me with Your Name. ||Pause||  

ਆਪਣੀ ਰਹਿਮਤ ਧਾਰ ਕੇ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਠਹਿਰਾਓ।  

ਕਰਿ = ਕਰ ਕੇ। ਸਤ ਸੰਗਿ = ਸਾਧ ਸੰਗਤ ਵਿਚ ॥
ਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ॥


ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ  

करउ सेवा सत पुरख पिआरे जत सुनीऐ तत मनि रहसाउ ॥  

Kara▫o sevā saṯ purakẖ pi▫āre jaṯ sunī▫ai ṯaṯ man rahsā▫o.  

I serve my True Beloved Lord. Wherever I hear His Praise, there my mind is in ecstasy.  

ਮੈਂ ਆਪਣੇ ਲਾਡਲੇ ਸਚੇ ਸੁਆਮੀ ਦੀ ਟਹਿਲ ਕਮਾਉਂਦਾ ਹਾ। ਜਿਥੇ ਭੀ ਮੈਂ ਉਸ ਦਾ ਜੱਸ ਸੁਣਦਾ ਹਾਂ, ਉਕੇ ਹੀ ਮੇਰਾ ਚਿੱਤ ਖਿੜ ਜਾਂਦਾ ਹੈ।  

ਕਰਉ = ਕਰਉਂ, ਮੈਂ ਕਰਾਂ। ਸੇਵਾ ਸਤ ਪੁਰਖ = ਗੁਰਮੁਖਾਂ ਦੀ ਸੇਵਾ। ਪਿਆਰੇ = ਹੇ ਪਿਆਰੇ ਪ੍ਰਭੂ! ਜਤ = {यत्र} ਜਿੱਥੇ। ਸੁਨੀਐ = ਸੁਣਿਆ ਜਾਂਦਾ ਹੈ। ਤਤ = ਉਥੇ। ਮਨਿ = ਮਨ ਵਿਚ। ਰਹਸਾਉ = ਰਹਸੁ, ਖਿੜਾਉ।
ਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits