Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥  

सदा कारजु सचि नामि सुहेला बिनु सबदै कारजु केहा हे ॥७॥  

Saḏā kāraj sacẖ nām suhelā bin sabḏai kāraj kehā he. ||7||  

Through the True Name, one's actions are forever embellished. Without the Shabad, what can anyone do? ||7||  

ਕਾਰਜੁ = ਜਨਮ-ਮਨੋਰਥ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸੁਹੇਲਾ = ਸੁਖੀ ॥੭॥
ਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? (ਜੀਵਨ ਨਿਸਫਲ ਹੀ ਜਾਂਦਾ ਹੈ) ॥੭॥


ਖਿਨ ਮਹਿ ਹਸੈ ਖਿਨ ਮਹਿ ਰੋਵੈ  

खिन महि हसै खिन महि रोवै ॥  

Kẖin mėh hasai kẖin mėh rovai.  

One instant, he laughs, and the next instant, he cries.  

xxx
(ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ) ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ (ਹਰਖ ਸੋਗ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ, ਸੋ)


ਦੂਜੀ ਦੁਰਮਤਿ ਕਾਰਜੁ ਹੋਵੈ  

दूजी दुरमति कारजु न होवै ॥  

Ḏūjī ḏurmaṯ kāraj na hovai.  

Because of duality and evil-mindedness, his affairs are not resolved.  

ਦੂਜੀ ਦੁਰਮਤਿ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਕਰਨ ਵਾਲੀ ਖੋਟੀ ਮੱਤ।
ਮਾਇਆ ਦੇ ਮੋਹ ਵਿਚ ਫਸਾ ਰੱਖਣ ਵਾਲੀ ਖੋਟੀ ਮੱਤ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ।


ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਚਲੈ ਚਲਾਹਾ ਹੇ ॥੮॥  

संजोगु विजोगु करतै लिखि पाए किरतु न चलै चलाहा हे ॥८॥  

Sanjog vijog karṯai likẖ pā▫e kiraṯ na cẖalai cẖalāhā he. ||8||  

Union and separation are pre-ordained by the Creator. Actions already committed cannot be taken back. ||8||  

ਸੰਜੋਗੁ = ਮਿਲਾਪ, ਪ੍ਰਭੂ ਨਾਲ ਮੇਲ। ਵਿਜੋਗੁ = ਪ੍ਰਭੂ ਚਰਨਾਂ ਤੋਂ ਵਿਛੋੜਾ। ਕਰਤੈ = ਕਰਤਾਰ ਨੇ। ਕਿਰਤੁ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ। ਨ ਚਲੈ = ਮਿਟਦੀ ਨਹੀਂ। ਚਲਾਹਾ = ਮਿਟਾਇਆਂ ॥੮॥
(ਪਰ, ਜੀਵਾਂ ਦੇ ਕੀਹ ਵੱਸ?) (ਹਰਿ-ਨਾਮ ਵਿਚ) ਜੁੜਨਾ ਤੇ (ਹਰਿ-ਨਾਮ ਤੋਂ) ਵਿਛੁੜ ਜਾਣਾ-(ਪਿਛਲੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਆਪ (ਜੀਵਾਂ ਦੇ ਮੱਥੇ ਉਤੇ) ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ (ਜੀਵ ਪਾਸੋਂ) ਮਿਟਾਇਆਂ ਮਿਟਦੀ ਨਹੀਂ ॥੮॥


ਜੀਵਨ ਮੁਕਤਿ ਗੁਰ ਸਬਦੁ ਕਮਾਏ  

जीवन मुकति गुर सबदु कमाए ॥  

Jīvan mukaṯ gur sabaḏ kamā▫e.  

One who lives the Word of the Guru's Shabad becomes Jivan Mukta - liberated while yet alive.  

ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਜੀਵਨ ਮੁਕਤਿ = ਉਹ ਮਨੁੱਖ ਜਿਸ ਨੂੰ ਇਸ ਜੀਵਨ ਵਿਚ ਮੁਕਤੀ ਮਿਲ ਗਈ ਹੈ, ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ। ਸਬਦੁ ਕਮਾਏ = ਸ਼ਬਦ ਨੂੰ ਹਿਰਦੇ ਵਿਚ ਵਸਾਂਦਾ ਹੈ, ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜੀਊਂਦਾ ਹੈ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਨਿਰਲੇਪ ਹੈ,


ਹਰਿ ਸਿਉ ਸਦ ਹੀ ਰਹੈ ਸਮਾਏ  

हरि सिउ सद ही रहै समाए ॥  

Har si▫o saḏ hī rahai samā▫e.  

He remains forever immersed in the Lord.  

ਸਿਉ = ਨਾਲ। ਸਦ = ਸਦਾ।
ਉਹ ਸਦਾ ਹੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।


ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਤਾਹਾ ਹੇ ॥੯॥  

गुर किरपा ते मिलै वडिआई हउमै रोगु न ताहा हे ॥९॥  

Gur kirpā ṯe milai vadi▫ā▫ī ha▫umai rog na ṯāhā he. ||9||  

By Guru's Grace, one is blessed with glorious greatness; he is not afflicted by the disease of egotism. ||9||  

ਤੇ = ਤੋਂ। ਤਾਹਾ = ਉਸ ਨੂੰ ॥੯॥
ਗੁਰੂ ਦੀ ਕਿਰਪਾ ਨਾਲ ਉਸ ਨੂੰ (ਇਸ ਲੋਕ ਤੇ ਪਰਲੋਕ ਵਿਚ) ਆਦਰ ਮਿਲਦਾ ਹੈ, ਉਸ ਦੇ ਅੰਦਰ ਹਉਮੈ ਦਾ ਰੋਗ ਨਹੀਂ ਹੁੰਦਾ ॥੯॥


ਰਸ ਕਸ ਖਾਏ ਪਿੰਡੁ ਵਧਾਏ  

रस कस खाए पिंडु वधाए ॥  

Ras kas kẖā▫e pind vaḏẖā▫e.  

Eating tasty delicacies, he fattens up his body  

ਰਸ ਕਸ = ਕਸੈਲਾ ਆਦਿਕ ਸਾਰੇ ਰਸ। ਕਸ = ਕਸੈਲਾ। ਪਿੰਡੁ = ਸਰੀਰ।
(ਦੂਜੇ ਪਾਸੇ ਵੇਖ ਤਿਆਗੀਆਂ ਦਾ ਹਾਲ। ਜਿਹੜਾ ਮਨੁੱਖ ਆਪਣੇ ਵੱਲੋਂ 'ਤਿਆਗ' ਕਰ ਕੇ ਖੱਟੇ ਮਿੱਠੇ ਕਸੈਲੇ ਆਦਿਕ) ਸਾਰੇ ਰਸਾਂ ਵਾਲੇ ਖਾਣੇ ਖਾਂਦਾ ਰਹਿੰਦਾ ਹੈ, ਤੇ, ਆਪਣੇ ਸਰੀਰ ਨੂੰ ਮੋਟਾ ਕਰੀ ਜਾਂਦਾ ਹੈ,


ਭੇਖ ਕਰੈ ਗੁਰ ਸਬਦੁ ਕਮਾਏ  

भेख करै गुर सबदु न कमाए ॥  

Bẖekẖ karai gur sabaḏ na kamā▫e.  

and wears religious robes, but he does not live to the Word of the Guru's Shabad.  

ਭੇਖ = ਧਾਰਮਿਕ ਪਹਿਰਾਵਾ।
(ਤਿਆਗੀਆਂ ਵਾਲਾ) ਧਾਰਮਿਕ ਪਹਿਰਾਵਾ ਪਹਿਨਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਨਹੀਂ ਬਿਤਾਂਦਾ,


ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥  

अंतरि रोगु महा दुखु भारी बिसटा माहि समाहा हे ॥१०॥  

Anṯar rog mahā ḏukẖ bẖārī bistā māhi samāhā he. ||10||  

Deep with the nucleus of his being is the great disease; he suffers terrible pain, and eventually sinks into the manure. ||10||  

ਬਿਸਟਾ = ਵਿਕਾਰਾਂ ਦਾ ਗੰਦ। ਮਾਹਿ = ਵਿਚ। ਸਮਾਹਾ = ਸਮਾਇਆ ਰਹਿੰਦਾ ਹੈ ॥੧੦॥
ਉਸ ਦੇ ਅੰਦਰ (ਚਸਕਿਆਂ ਦਾ) ਰੋਗ ਹੈ, ਇਹ ਉਸ ਨੂੰ ਵੱਡਾ ਭਾਰੀ ਦੁੱਖ ਵਾਪਰਿਆ ਹੋਇਆ ਹੈ, ਉਹ ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਲੀਨ ਰਹਿੰਦਾ ਹੈ ॥੧੦॥


ਬੇਦ ਪੜਹਿ ਪੜਿ ਬਾਦੁ ਵਖਾਣਹਿ  

बेद पड़हि पड़ि बादु वखाणहि ॥  

Beḏ paṛėh paṛ bāḏ vakāṇėh.  

He reads and studies the Vedas, and argues about them;  

ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = ਪੜ੍ਹ ਕੇ। ਬਾਦੁ = ਵਾਦੁ, ਚਰਚਾ। ਵਖਾਣਹਿ = ਵਖਾਣਦੇ ਹਨ, ਵਿਆਖਿਆ ਕਰਦੇ ਹਨ।
(ਪੰਡਿਤ ਲੋਕ ਭੀ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਇਹਨਾਂ ਨੂੰ) ਪੜ੍ਹ ਕੇ ਨਿਰੀ ਚਰਚਾ ਦਾ ਸਿਲਸਿਲਾ ਛੇੜੀ ਰੱਖਦੇ ਹਨ,


ਘਟ ਮਹਿ ਬ੍ਰਹਮੁ ਤਿਸੁ ਸਬਦਿ ਪਛਾਣਹਿ  

घट महि ब्रहमु तिसु सबदि न पछाणहि ॥  

Gẖat mėh barahm ṯis sabaḏ na pacẖẖāṇėh.  

God is within his own heart, but he does not recognize the Word of the Shabad.  

ਘਟ = ਸਰੀਰ, ਹਿਰਦਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨ ਪਛਾਣਹਿ = ਸਾਂਝ ਨਹੀਂ ਪਾਂਦੇ।
ਜਿਹੜਾ ਪਰਮਾਤਮਾ ਹਿਰਦੇ ਵਿਚ ਹੀ ਵੱਸ ਰਿਹਾ ਹੈ, ਉਸ ਨਾਲ ਗੁਰ-ਸ਼ਬਦ ਦੀ ਰਾਹੀਂ ਸਾਂਝ ਨਹੀਂ ਪਾਂਦੇ।


ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥  

गुरमुखि होवै सु ततु बिलोवै रसना हरि रसु ताहा हे ॥११॥  

Gurmukẖ hovai so ṯaṯ bilovai rasnā har ras ṯāhā he. ||11||  

One who becomes Gurmukh churns the essence of reality; his tongue savors the sublime essence of the Lord. ||11||  

ਗੁਰਮੁਖਿ = ਗੁਰੂ ਦੇ ਸਨਮੁਖ। ਤਤੁ = ਸਾਰ, ਮੱਖਣ। ਬਿਲੋਵੈ = ਰਿੜਕਦਾ ਹੈ, ਵਿਚਾਰਦਾ ਹੈ। ਰਸਨਾ = ਜੀਭ। ਰਸੁ = ਸੁਆਦ। ਤਾਹਾ = ਉਸ ਦੀ ॥੧੧॥
ਪਰ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੱਤ ਨੂੰ ਵਿਚਾਰਦਾ ਹੈ, ਉਸ ਦੀ ਜੀਭ ਵਿਚ ਹਰਿ-ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੧੧॥


ਘਰਿ ਵਥੁ ਛੋਡਹਿ ਬਾਹਰਿ ਧਾਵਹਿ  

घरि वथु छोडहि बाहरि धावहि ॥  

Gẖar vath cẖẖodėh bāhar ḏẖāvėh.  

Those who forsake the object within their own hearts, wander outside.  

ਘਰਿ = ਘਰ ਵਿਚ, ਸਰੀਰ ਵਿਚ, ਹਿਰਦੇ ਵਿਚ। ਵਥ = ਵਸਤੁ, ਨਾਮ-ਪਦਾਰਥ। ਛੋਡਹਿ = ਛੱਡ ਦੇਂਦੇ ਹਨ {ਬਹੁ-ਵਚਨ}। ਧਾਵਹਿ = ਦੌੜਦੇ ਹਨ {ਬਹੁ-ਵਚਨ}।
ਜਿਹੜੇ ਮਨੁੱਖ ਹਿਰਦੇ-ਘਰ ਵਿਚ ਵੱਸ ਰਹੇ ਨਾਮ-ਪਦਾਰਥ ਨੂੰ ਛੱਡ ਦੇਂਦੇ ਹਨ, ਤੇ, ਬਾਹਰ ਭਟਕਦੇ ਹਨ,


ਮਨਮੁਖ ਅੰਧੇ ਸਾਦੁ ਪਾਵਹਿ  

मनमुख अंधे सादु न पावहि ॥  

Manmukẖ anḏẖe sāḏ na pāvahi.  

The blind, self-willed manmukhs do not taste the flavor of God.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹੇ।
ਉਹ ਮਨ ਦੇ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਹਰਿ-ਨਾਮ ਦਾ ਸੁਆਦ ਨਹੀਂ ਮਾਣ ਸਕਦੇ।


ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਤਾਹਾ ਹੇ ॥੧੨॥  

अन रस राती रसना फीकी बोले हरि रसु मूलि न ताहा हे ॥१२॥  

An ras rāṯī rasnā fīkī bole har ras mūl na ṯāhā he. ||12||  

Imbued with the taste of another, their tongues speak tasteless, insipid words. They never taste the sublime essence of the Lord. ||12||  

ਅਨ ਰਸ = ਹੋਰ ਹੋਰ ਰਸਾਂ ਵਿਚ। ਰਾਤੀ = ਰੱਤੀ ਹੋਈ, ਮਸਤ। ਰਸਨਾ = ਜੀਭ। ਮੂਲਿ = ਬਿਲਕੁਲ ਹੀ ॥੧੨॥
ਹੋਰ ਹੋਰ ਸੁਆਦਾਂ ਵਿਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦਾ ਸੁਆਦ ਉਹਨਾਂ ਨੂੰ ਬਿਲਕੁਲ ਹਾਸਲ ਨਹੀਂ ਹੁੰਦਾ ॥੧੨॥


ਮਨਮੁਖ ਦੇਹੀ ਭਰਮੁ ਭਤਾਰੋ  

मनमुख देही भरमु भतारो ॥  

Manmukẖ ḏehī bẖaram bẖaṯāro.  

The self-willed manmukh has doubt as his spouse.  

ਮਨਮੁਖ ਦੇਹੀ = ਮਨ ਦੇ ਮੁਰੀਦ ਮਨੁੱਖ ਦੀ ਕਾਇਆਂ। ਭਰਮੁ = ਭਟਕਣਾ। ਭਤਾਰੋ = ਖਸਮ, ਅਗਵਾਈ ਕਰਨ ਵਾਲਾ।
ਮਾਇਆ ਦੀ ਭਟਕਣ ਮਨ ਦੇ ਮੁਰੀਦ ਮਨੁੱਖ ਦੇ ਸਰੀਰ ਦੀ ਅਗਵਾਈ ਕਰਦੀ ਹੈ,


ਦੁਰਮਤਿ ਮਰੈ ਨਿਤ ਹੋਇ ਖੁਆਰੋ  

दुरमति मरै नित होइ खुआरो ॥  

Ḏurmaṯ marai niṯ ho▫e kẖu▫āro.  

He dies of evil-mindedness, and suffers forever.  

ਦੁਰਮਤਿ = ਖੋਟੀ ਮੱਤ। ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ।
(ਇਸ) ਖੋਟੀ ਮੱਤ ਦੇ ਕਾਰਨ ਮਨਮੁਖ ਆਤਮਕ ਮੌਤ ਸਹੇੜ ਲੈਂਦਾ ਹੈ, ਤੇ, ਸਦਾ ਖ਼ੁਆਰ ਹੁੰਦਾ ਹੈ।


ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਤਾਹਾ ਹੇ ॥੧੩॥  

कामि क्रोधि मनु दूजै लाइआ सुपनै सुखु न ताहा हे ॥१३॥  

Kām kroḏẖ man ḏūjai lā▫i▫ā supnai sukẖ na ṯāhā he. ||13||  

His mind is attached to sexual desire, anger and duality, and he does not find peace, even in dreams. ||13||  

ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਦੂਜੈ = ਮਾਇਆ ਦੇ ਮੋਹ ਵਿਚ। ਸੁਪਨੈ = ਸੁਪਨੇ ਵਿਚ, ਕਦੇ ਭੀ। ਸੁਖੁ = ਆਤਮਕ ਆਨੰਦ ॥੧੩॥
ਮਨਮੁਖ ਆਪਣੇ ਮਨ ਨੂੰ ਕਾਮ ਵਿਚ, ਕ੍ਰੋਧ ਵਿਚ, ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ, (ਇਸ ਵਾਸਤੇ) ਉਸ ਨੂੰ ਕਦੇ ਭੀ ਆਤਮਕ ਆਨੰਦ ਨਹੀਂ ਮਿਲਦਾ ॥੧੩॥


ਕੰਚਨ ਦੇਹੀ ਸਬਦੁ ਭਤਾਰੋ  

कंचन देही सबदु भतारो ॥  

Kancẖan ḏehī sabaḏ bẖaṯāro.  

The body becomes golden, with the Word of the Shabad as its spouse.  

ਕੰਚਨ = ਸੋਨਾ। ਕੰਚਨ ਦੇਹੀ = ਸੋਨੇ ਵਰਗੀ ਪਵਿੱਤਰ ਕਾਇਆਂ।
ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਰੀਰ ਦਾ ਆਗੂ ਬਣਿਆ ਰਹਿੰਦਾ ਹੈ,


ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ  

अनदिनु भोग भोगे हरि सिउ पिआरो ॥  

An▫ḏin bẖog bẖoge har si▫o pi▫āro.  

Night and day, enjoy the enjoyments, and be in love with the Lord.  

ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਭੋਗ ਭੋਗੇ = ਆਤਮਕ ਆਨੰਦ ਮਾਣਦੀ ਹੈ। ਸਿਉ = ਨਾਲ।
ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਹੈ ਤੇ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।


ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥  

महला अंदरि गैर महलु पाए भाणा बुझि समाहा हे ॥१४॥  

Mėhlā anḏar gair mahal pā▫e bẖāṇā bujẖ samāhā he. ||14||  

Deep within the mansion of the self, one finds the Lord, who transcends this mansion. Realizing His Will, we merge in Him. ||14||  

ਮਹਲਾ ਅੰਦਰਿ = ਸਰੀਰਾਂ ਵਿਚ। ਗੈਰ ਮਹਲੁ = ਗੈਰ ਮਹਲ, ਲਾ-ਮਕਾਨ ਪਰਮਾਤਮਾ ਨੂੰ। ਭਾਣਾ ਬੁਝਿ = ਰਜ਼ਾ ਨੂੰ ਮਿੱਠਾ ਮੰਨ ਕੇ ॥੧੪॥
ਉਹ ਮਨੁੱਖ ਉਸ ਲਾ-ਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿਚ (ਵੱਸਦਾ) ਵੇਖ ਲੈਂਦਾ ਹੈ, ਉਸ ਦੀ ਰਜ਼ਾ ਨੂੰ ਮਿੱਠਾ ਮੰਨ ਕੇ ਉਸ ਵਿਚ ਲੀਨ ਰਹਿੰਦਾ ਹੈ ॥੧੪॥


ਆਪੇ ਦੇਵੈ ਦੇਵਣਹਾਰਾ  

आपे देवै देवणहारा ॥  

Āpe ḏevai ḏevaṇhārā.  

The Great Giver Himself gives.  

ਆਪੇ = ਆਪ ਹੀ। ਦੇਵਨਹਾਰਾ = ਦੇ ਸਕਣ ਵਾਲਾ ਹਰੀ।
ਪਰ, (ਇਹ ਸ਼ਬਦ ਦੀ ਦਾਤਿ) ਦੇ ਸਕਣ ਵਾਲਾ ਪਰਮਾਤਮਾ ਆਪ ਹੀ ਦੇਂਦਾ ਹੈ,


ਤਿਸੁ ਆਗੈ ਨਹੀ ਕਿਸੈ ਕਾ ਚਾਰਾ  

तिसु आगै नही किसै का चारा ॥  

Ŧis āgai nahī kisai kā cẖārā.  

No one has any power to stand against Him.  

ਚਾਰਾ = ਜ਼ੋਰ, ਪੇਸ਼।
ਉਸ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ।


ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥  

आपे बखसे सबदि मिलाए तिस दा सबदु अथाहा हे ॥१५॥  

Āpe bakẖse sabaḏ milā▫e ṯis ḏā sabaḏ athāhā he. ||15||  

He Himself forgives, and unites us with the Shabad; The Word of His Shabad is unfathomable. ||15||  

ਸਬਦਿ = ਸ਼ਬਦ ਵਿਚ। ਤਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸਬਦੁ = ਹੁਕਮ। ਅਥਾਹਾ = ਬਹੁਤ ਹੀ ਡੂੰਘਾ ॥੧੫॥
ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਉਸ ਮਾਲਕ-ਪ੍ਰਭੂ ਦਾ ਹੁਕਮ ਬਹੁਤ ਗੰਭੀਰ ਹੈ ॥੧੫॥


ਜੀਉ ਪਿੰਡੁ ਸਭੁ ਹੈ ਤਿਸੁ ਕੇਰਾ  

जीउ पिंडु सभु है तिसु केरा ॥  

Jī▫o pind sabẖ hai ṯis kerā.  

Body and soul, all belong to Him.  

ਜੀਉ = ਜਿੰਦ। ਪਿੰਡੁ = ਸਰੀਰ। ਕੇਰਾ = ਦਾ।
ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ।


ਸਚਾ ਸਾਹਿਬੁ ਠਾਕੁਰੁ ਮੇਰਾ  

सचा साहिबु ठाकुरु मेरा ॥  

Sacẖā sāhib ṯẖākur merā.  

The True Lord is my only Lord and Master.  

ਸਚਾ = ਸਦਾ ਕਾਇਮ ਰਹਿਣ ਵਾਲਾ। ਠਾਕੁਰੁ = ਮਾਲਕ।
ਮੇਰਾ ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।


ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥  

नानक गुरबाणी हरि पाइआ हरि जपु जापि समाहा हे ॥१६॥५॥१४॥  

Nānak gurbāṇī har pā▫i▫ā har jap jāp samāhā he. ||16||5||14||  

O Nanak, through the Word of the Guru's Bani, I have found the Lord. Chanting the Lord's Chant, I merge in Him. ||16||5||14||  

ਜਾਪਿ = ਜਪ ਕੇ। ਸਮਾਹਾ = ਲੀਨ ਹੋ ਜਾਂਦਾ ਹੈ ॥੧੬॥੫॥੧੪॥
ਹੇ ਨਾਨਕ! (ਕੋਈ ਭਾਗਾਂ ਵਾਲਾ ਮਨੁੱਖ) ਗੁਰੂ ਦੀ ਬਾਣੀ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਸ ਹਰੀ ਦੇ ਨਾਮ ਦਾ ਜਾਪ ਜਪ ਕੇ ਉਸ ਵਿਚ ਸਮਾਇਆ ਰਹਿੰਦਾ ਹੈ ॥੧੬॥੫॥੧੪॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

xxx
xxx


ਗੁਰਮੁਖਿ ਨਾਦ ਬੇਦ ਬੀਚਾਰੁ  

गुरमुखि नाद बेद बीचारु ॥  

Gurmukẖ nāḏ beḏ bīcẖār.  

The Gurmukh contemplates the sound current of the Naad instead of the Vedas.  

ਬੀਚਾਰੁ = ਬਾਣੀ ਦੀ ਵਿਚਾਰ, ਹਰਿ-ਨਾਮ ਨੂੰ ਮਨ ਵਿਚ ਵਸਾਣਾ। ਨਾਦ = ਜੋਗੀਆਂ ਦਾ ਸਿੰਙੀ ਆਦਿਕ ਵਜਾਣਾ।
(ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਪਰ) ਹਰਿ-ਨਾਮ ਨੂੰ ਮਨ ਵਿਚ ਵਸਾਣਾ ਹੀ ਗੁਰਮੁਖ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਵਾਸਤੇ ਨਾਦ (ਦਾ ਵਜਾਣਾ ਅਤੇ) ਵੇਦ (ਦਾ ਪਾਠ) ਹੈ।


ਗੁਰਮੁਖਿ ਗਿਆਨੁ ਧਿਆਨੁ ਆਪਾਰੁ  

गुरमुखि गिआनु धिआनु आपारु ॥  

Gurmukẖ gi▫ān ḏẖi▫ān āpār.  

The Gurmukh attains infinite spiritual wisdom and meditation.  

xxx
ਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ (-ਚਰਚਾ) ਅਤੇ ਸਮਾਧੀ ਹੈ।


ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥  

गुरमुखि कार करे प्रभ भावै गुरमुखि पूरा पाइदा ॥१॥  

Gurmukẖ kār kare parabẖ bẖāvai gurmukẖ pūrā pā▫iḏā. ||1||  

The Gurmukh acts in harmony with God's Will; the Gurmukh finds perfection. ||1||  

ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ ॥੧॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ (ਗੁਰਮੁਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ)। (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੧॥


ਗੁਰਮੁਖਿ ਮਨੂਆ ਉਲਟਿ ਪਰਾਵੈ  

गुरमुखि मनूआ उलटि परावै ॥  

Gurmukẖ manū▫ā ulat parāvai.  

The mind of the Gurmukh turns away from the world.  

ਉਲਟਿ = (ਮਾਇਆ ਵਲੋਂ) ਮੋੜ ਕੇ। ਪਰਾਵੈ = ਰੋਕਦਾ ਹੈ।
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ।


ਗੁਰਮੁਖਿ ਬਾਣੀ ਨਾਦੁ ਵਜਾਵੈ  

गुरमुखि बाणी नादु वजावै ॥  

Gurmukẖ baṇī nāḏ vajāvai.  

The Gurmukh vibrates the Naad, the sound current of the Guru's Bani.  

ਬਾਣੀ = ਗੁਰੂ ਦੀ ਬਾਣੀ। ਵਜਾਵੈ = ਵਜਾਂਦਾ ਹੈ।
ਉਹ ਗੁਰਬਾਣੀ ਨੂੰ ਹਿਰਦੇ ਵਿਚ ਵਸਾਂਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ।


ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥  

गुरमुखि सचि रते बैरागी निज घरि वासा पाइदा ॥२॥  

Gurmukẖ sacẖ raṯe bairāgī nij gẖar vāsā pā▫iḏā. ||2||  

The Gurmukh, attuned to the Truth, remains detached, and dwells in the home of the self deep within. ||2||  

ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੱਤੇ, ਮਸਤ। ਬੈਰਾਗੀ = ਨਿਰਲੇਪ। ਨਿਜ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, (ਇਸ ਤਰ੍ਹਾਂ) ਮਾਇਆ ਵਲੋਂ ਨਿਰਲੇਪ ਰਹਿ ਕੇ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੨॥


ਗੁਰ ਕੀ ਸਾਖੀ ਅੰਮ੍ਰਿਤ ਭਾਖੀ  

गुर की साखी अम्रित भाखी ॥  

Gur kī sākẖī amriṯ bẖākẖī.  

I speak the Ambrosial Teachings of the Guru.  

ਸਾਖੀ = ਸਿੱਖਿਆ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਭਾਖੀ = ਉਚਾਰਦਾ ਹੈ।
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ,


ਸਚੈ ਸਬਦੇ ਸਚੁ ਸੁਭਾਖੀ  

सचै सबदे सचु सुभाखी ॥  

Sacẖai sabḏe sacẖ subẖākẖī.  

I lovingly chant the Truth, through the True Word of the Shabad.  

ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਸੁਭਾਖੀ = ਪ੍ਰੇਮ ਨਾਲ ਉਚਾਰਦਾ ਹੈ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਰਹਿੰਦਾ ਹੈ,


ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥  

सदा सचि रंगि राता मनु मेरा सचे सचि समाइदा ॥३॥  

Saḏā sacẖ rang rāṯā man merā sacẖe sacẖ samā▫iḏā. ||3||  

My mind remains forever imbued with the Love of the True Lord. I am immersed in the Truest of the True. ||3||  

ਸਚਿ ਰੰਗਿ = ਸਦਾ-ਥਿਰ ਪ੍ਰੇਮ-ਰੰਗ ਵਿਚ। ਮਨੁ ਮੇਰਾ = 'ਮੇਰਾ ਮੇਰਾ' ਕੂਕਣ ਵਾਲਾ ਮਨ, ਮਮਤਾ ਵਿਚ ਫਸਿਆ ਮਨ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ ॥੩॥
ਉਸ ਦਾ ਮਮਤਾ ਵਿਚ ਫਸਣ ਵਾਲਾ ਮਨ ਸਦਾ ਹਰਿ-ਨਾਮ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੩॥


ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ  

गुरमुखि मनु निरमलु सत सरि नावै ॥  

Gurmukẖ man nirmal saṯ sar nāvai.  

Immaculate and pure is the mind of the Gurmukh, who bathes in the Pool of Truth.  

ਸਤ ਸਰਿ = ਸੰਤੋਖ-ਸਰੋਵਰ ਵਿਚ। ਨਾਵੈ = ਇਸ਼ਨਾਨ ਕਰਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ;


ਮੈਲੁ ਲਾਗੈ ਸਚਿ ਸਮਾਵੈ  

मैलु न लागै सचि समावै ॥  

Mail na lāgai sacẖ samāvai.  

No filth attaches to him; he merges in the True Lord.  

ਸਚਿ = ਸਦਾ-ਥਿਰ ਪ੍ਰਭੂ ਵਿਚ।
ਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।


ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥  

सचो सचु कमावै सद ही सची भगति द्रिड़ाइदा ॥४॥  

Sacẖo sacẖ kamāvai saḏ hī sacẖī bẖagaṯ ḏariṛā▫iḏā. ||4||  

He truly practices Truth forever; true devotion is implanted within him. ||4||  

ਸਚੋ ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਦ = ਸਦਾ। ਦ੍ਰਿੜਾਇਦਾ = ਹਿਰਦੇ ਵਿਚ ਪੱਕੀ ਕਰ ਲੈਂਦਾ ਹੈ ॥੪॥
ਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ ॥੪॥


ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ  

गुरमुखि सचु बैणी गुरमुखि सचु नैणी ॥  

Gurmukẖ sacẖ baiṇī gurmukẖ sacẖ naiṇī.  

True is the speech of the Gurmukh; true are the eyes of the Gurmukh.  

ਸਚੁ = ਸਦਾ-ਥਿਰ ਹਰਿ-ਨਾਮ। ਬੈਣੀ = ਬਚਨਾਂ ਵਿਚ। ਸਚੁ = ਸਦਾ-ਥਿਰ ਪ੍ਰਭੂ। ਨੈਣੀ = ਨੈਣੀਂ, ਅੱਖਾਂ ਵਿਚ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ, (ਉਹ ਹਰ ਵੇਲੇ ਨਾਮ ਸਿਮਰਦਾ ਹੈ, ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ)।


ਗੁਰਮੁਖਿ ਸਚੁ ਕਮਾਵੈ ਕਰਣੀ  

गुरमुखि सचु कमावै करणी ॥  

Gurmukẖ sacẖ kamāvai karṇī.  

The Gurmukh practices and lives the Truth.  

ਕਰਣੀ = ਕਰਨ-ਯੋਗ ਕੰਮ {करणीय}। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ।


ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥  

सद ही सचु कहै दिनु राती अवरा सचु कहाइदा ॥५॥  

Saḏ hī sacẖ kahai ḏin rāṯī avrā sacẖ kahā▫iḏā. ||5||  

He speaks the Truth forever, day and night, and inspires others to speak the Truth. ||5||  

ਸਦ = ਸਦਾ। ਕਹੈ = ਉਚਾਰਦਾ ਹੈ ॥੫॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ ॥੫॥


ਗੁਰਮੁਖਿ ਸਚੀ ਊਤਮ ਬਾਣੀ  

गुरमुखि सची ऊतम बाणी ॥  

Gurmukẖ sacẖī ūṯam baṇī.  

True and exalted is the speech of the Gurmukh.  

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ),


ਗੁਰਮੁਖਿ ਸਚੋ ਸਚੁ ਵਖਾਣੀ  

गुरमुखि सचो सचु वखाणी ॥  

Gurmukẖ sacẖo sacẖ vakẖāṇī.  

The Gurmukh speaks Truth, only Truth.  

ਸਚੋ ਸਚੁ = ਸਦਾ-ਥਿਰ ਨਾਮ ਹੀ ਨਾਮ।
ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ।


ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥  

गुरमुखि सद सेवहि सचो सचा गुरमुखि सबदु सुणाइदा ॥६॥  

Gurmukẖ saḏ sevėh sacẖo sacẖā gurmukẖ sabaḏ suṇā▫iḏā. ||6||  

The Gurmukh serves the Truest of the True forever; the Gurmukh proclaims the Word of the Shabad. ||6||  

ਸਦ = ਸਦਾ। ਸੇਵਹਿ = ਸਿਮਰਦੇ ਹਨ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ ॥੬॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਹੀ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ ॥੬॥


        


© SriGranth.org, a Sri Guru Granth Sahib resource, all rights reserved.
See Acknowledgements & Credits