Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਕੈ ਸਬਦਿ ਹਰਿ ਨਾਮੁ ਵਖਾਣੈ  

गुर कै सबदि हरि नामु वखाणै ॥  

Gur kai sabaḏ har nām vakẖāṇai.  

Through the Word of the Guru's Shabad, he chants the Name of the Lord.  

ਸਬਦਿ = ਸ਼ਬਦ ਦੀ ਰਾਹੀਂ। ਵਖਾਣੈ = ਉਚਾਰਦਾ ਹੈ {ਇਕ-ਵਚਨ}।
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।


ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥  

अनदिनु नामि रता दिनु राती माइआ मोहु चुकाहा हे ॥८॥  

An▫ḏin nām raṯā ḏin rāṯī mā▫i▫ā moh cẖukāhā he. ||8||  

Night and day, he remains imbued with the Naam, day and night; he is rid of emotional attachment to Maya. ||8||  

ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਮਿ = ਨਾਮ ਵਿਚ। ਰਤਾ = ਰੱਤਾ, ਮਸਤ। ਚੁਕਾਹਾ = ਦੂਰ ਕਰ ਲੈਂਦਾ ਹੈ ॥੮॥
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥


ਗੁਰ ਸੇਵਾ ਤੇ ਸਭੁ ਕਿਛੁ ਪਾਏ  

गुर सेवा ते सभु किछु पाए ॥  

Gur sevā ṯe sabẖ kicẖẖ pā▫e.  

Serving the Guru, all things are obtained;  

ਤੇ = ਤੋਂ, ਦੀ ਰਾਹੀਂ। ਸਭੁ ਕਿਛੁ = ਹਰੇਕ ਚੀਜ਼।
ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,


ਹਉਮੈ ਮੇਰਾ ਆਪੁ ਗਵਾਏ  

हउमै मेरा आपु गवाए ॥  

Ha▫umai merā āp gavā▫e.  

egotism, possessiveness and self-conceit are taken away.  

ਮੇਰਾ = ਮਮਤਾ, ਕਬਜ਼ੇ ਦੀ ਲਾਲਸਾ। ਆਪੁ = ਆਪਾ-ਭਾਵ।
ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।


ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥  

आपे क्रिपा करे सुखदाता गुर कै सबदे सोहा हे ॥९॥  

Āpe kirpā kare sukẖ▫ḏāṯa gur kai sabḏe sohā he. ||9||  

The Lord, the Giver of peace Himself grants His Grace; He exalts and adorns with the Word of the Guru's Shabad. ||9||  

ਆਪੇ = ਆਪ ਹੀ। ਗੁਰ ਕੈ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸੋਹਾ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੯॥
ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥


ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ  

गुर का सबदु अम्रित है बाणी ॥  

Gur kā sabaḏ amriṯ hai baṇī.  

The Guru's Shabad is the Ambrosial Bani.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,


ਅਨਦਿਨੁ ਹਰਿ ਕਾ ਨਾਮੁ ਵਖਾਣੀ  

अनदिनु हरि का नामु वखाणी ॥  

An▫ḏin har kā nām vakẖāṇī.  

Night and day, chant the Name of the Lord.  

ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣਿ, ਉਚਾਰਨ ਕਰ।
(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।


ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥  

हरि हरि सचा वसै घट अंतरि सो घटु निरमलु ताहा हे ॥१०॥  

Har har sacẖā vasai gẖat anṯar so gẖat nirmal ṯāhā he. ||10||  

That heart becomes immaculate, which is filled with the True Lord, Har, Har. ||10||  

ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਤਾਹਾ = ਉਸ (ਮਨੁੱਖ) ਦਾ ॥੧੦॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥


ਸੇਵਕ ਸੇਵਹਿ ਸਬਦਿ ਸਲਾਹਹਿ  

सेवक सेवहि सबदि सलाहहि ॥  

Sevak sevėh sabaḏ salāhėh.  

His servants serve, and praise His Shabad.  

ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਸਲਾਹਹਿ = ਸਿਫ਼ਤ-ਸਾਲਾਹ ਕਰਦੇ ਹਨ।
(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,


ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ  

सदा रंगि राते हरि गुण गावहि ॥  

Saḏā rang rāṯe har guṇ gāvahi.  

Imbued forever with the color of His Love, they sing the Glorious Praises of the Lord.  

ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਮਸਤ। ਗਾਵਹਿ = ਗਾਂਦੇ ਹਨ (ਬਹੁ-ਵਚਨ)।
ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।


ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥  

आपे बखसे सबदि मिलाए परमल वासु मनि ताहा हे ॥११॥  

Āpe bakẖse sabaḏ milā▫e parmal vās man ṯāhā he. ||11||  

He Himself forgives, and unites them with the Shabad; the fragrance of sandalwood permeates their minds. ||11||  

ਸਬਦਿ = ਸ਼ਬਦ ਵਿਚ। ਪਰਮਲ ਵਾਸੁ = ਚੰਦਨ ਦੀ ਸੁਗੰਧੀ। ਮਨਿ ਤਾਹਾ = ਉਸ ਦੇ ਮਨ ਵਿਚ ॥੧੧॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥


ਸਬਦੇ ਅਕਥੁ ਕਥੇ ਸਾਲਾਹੇ  

सबदे अकथु कथे सालाहे ॥  

Sabḏe akath kathe sālāhe.  

Through the Shabad, they speak the Unspoken, and praise the Lord.  

ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੇ = ਗੁਣ ਬਿਆਨ ਕਰਦਾ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,


ਮੇਰੇ ਪ੍ਰਭ ਸਾਚੇ ਵੇਪਰਵਾਹੇ  

मेरे प्रभ साचे वेपरवाहे ॥  

Mere parabẖ sācẖe veparvāhe.  

My True Lord God is self-sufficient.  

xxx
ਮੇਰੇ ਸਦਾ-ਥਿਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,


ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥  

आपे गुणदाता सबदि मिलाए सबदै का रसु ताहा हे ॥१२॥  

Āpe guṇḏāṯā sabaḏ milā▫e sabḏai kā ras ṯāhā he. ||12||  

The Giver of virtue Himself unites them with the Shabad; they enjoy the sublime essence of the Shabad. ||12||  

xxx॥੧੨॥
ਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥


ਮਨਮੁਖੁ ਭੂਲਾ ਠਉਰ ਪਾਏ  

मनमुखु भूला ठउर न पाए ॥  

Manmukẖ bẖūlā ṯẖa▫ur na pā▫e.  

The confused, self-willed manmukhs find no place of rest.  

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੂਲਾ = (ਸਹੀ ਜੀਵਨ-ਰਾਹ ਤੋਂ) ਖੁੰਝਿਆ ਹੋਇਆ।
ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।


ਜੋ ਧੁਰਿ ਲਿਖਿਆ ਸੁ ਕਰਮ ਕਮਾਏ  

जो धुरि लिखिआ सु करम कमाए ॥  

Jo ḏẖur likẖi▫ā so karam kamā▫e.  

They do those deeds which they are pre-destined to do.  

ਧੁਰਿ = ਧੁਰ ਤੋਂ, ਪਰਮਾਤਮਾ ਦੇ ਹੁਕਮ ਵਿਚ।
(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।


ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥  

बिखिआ राते बिखिआ खोजै मरि जनमै दुखु ताहा हे ॥१३॥  

Bikẖi▫ā rāṯe bikẖi▫ā kẖojai mar janmai ḏukẖ ṯāhā he. ||13||  

Imbued with poison, they search out poison, and suffer the pains of death and rebirth. ||13||  

ਬਿਖਿਆ = ਮਾਇਆ। ਰਾਤੇ = ਮਸਤ ॥੧੩॥
ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥


ਆਪੇ ਆਪਿ ਆਪਿ ਸਾਲਾਹੇ  

आपे आपि आपि सालाहे ॥  

Āpe āp āp sālāhe.  

He Himself praises Himself.  

ਆਪੇ = ਆਪ ਹੀ।
(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।


ਤੇਰੇ ਗੁਣ ਪ੍ਰਭ ਤੁਝ ਹੀ ਮਾਹੇ  

तेरे गुण प्रभ तुझ ही माहे ॥  

Ŧere guṇ parabẖ ṯujẖ hī māhe.  

Your Glorious Virtues are within You alone, God.  

ਮਾਹੇ = ਮਾਹਿ, ਵਿਚ।
ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।


ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥  

तू आपि सचा तेरी बाणी सची आपे अलखु अथाहा हे ॥१४॥  

Ŧū āp sacẖā ṯerī baṇī sacẖī āpe alakẖ athāhā he. ||14||  

You Yourself are True, and True is the Word of Your Bani. You Yourself are invisible and unknowable. ||14||  

ਸਚਾ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੧੪॥
ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥


ਬਿਨੁ ਗੁਰ ਦਾਤੇ ਕੋਇ ਪਾਏ  

बिनु गुर दाते कोइ न पाए ॥  

Bin gur ḏāṯe ko▫e na pā▫e.  

Without the Guru, the Giver, no one finds the Lord,  

ਬਿਨੁ ਗੁਰ = ਗੁਰੂ ਦੀ ਸਰਨ ਪੈਣ ਤੋਂ ਬਿਨਾ।
ਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,


ਲਖ ਕੋਟੀ ਜੇ ਕਰਮ ਕਮਾਏ  

लख कोटी जे करम कमाए ॥  

Lakẖ kotī je karam kamā▫e.  

though one may make hundreds of thousands and millions of attempts.  

ਕੋਟੀ = ਕ੍ਰੋੜਾਂ।
ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।


ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥  

गुर किरपा ते घट अंतरि वसिआ सबदे सचु सालाहा हे ॥१५॥  

Gur kirpā ṯe gẖat anṯar vasi▫ā sabḏe sacẖ sālāhā he. ||15||  

By Guru's Grace, He dwells deep within the heart; through the Shabad, praise the True Lord. ||15||  

ਤੇ = ਤੋਂ, ਦੇ ਕਾਰਨ। ਸਬਦੇ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਪ੍ਰਭੂ ॥੧੫॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥


ਸੇ ਜਨ ਮਿਲੇ ਧੁਰਿ ਆਪਿ ਮਿਲਾਏ  

से जन मिले धुरि आपि मिलाए ॥  

Se jan mile ḏẖur āp milā▫e.  

They alone meet Him, whom the Lord unites with Himself.  

ਸੇ = ਉਹ {ਬਹੁ-ਵਚਨ}।
ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।


ਸਾਚੀ ਬਾਣੀ ਸਬਦਿ ਸੁਹਾਏ  

साची बाणी सबदि सुहाए ॥  

Sācẖī baṇī sabaḏ suhā▫e.  

They are adorned and exalted with the True Word of His Bani, and the Shabad.  

ਸੁਹਾਏ = ਸੋਹਣੇ ਜੀਵਨ ਵਾਲੇ ਬਣ ਗਏ।
ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।


ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥  

नानक जनु गुण गावै नित साचे गुण गावह गुणी समाहा हे ॥१६॥४॥१३॥  

Nānak jan guṇ gāvai niṯ sācẖe guṇ gāvah guṇī samāhā he. ||16||4||13||  

Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||  

ਨਾਨਕ = ਹੇ ਨਾਨਕ! ਗਾਵਹ = {ਉੱਤਮ ਪੁਰਖ, ਬਹੁ-ਵਚਨ} ਅਸੀਂ ਗਾਵੀਏ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੧੬॥੪॥੧੩॥
ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

xxx
xxx


ਨਿਹਚਲੁ ਏਕੁ ਸਦਾ ਸਚੁ ਸੋਈ  

निहचलु एकु सदा सचु सोई ॥  

Nihcẖal ek saḏā sacẖ so▫ī.  

The One Lord is eternal and unchanging, forever True.  

ਨਿਹਚਲੁ = ਅਚੱਲ, ਅਟੱਲ।
ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ।


ਪੂਰੇ ਗੁਰ ਤੇ ਸੋਝੀ ਹੋਈ  

पूरे गुर ते सोझी होई ॥  

Pūre gur ṯe sojẖī ho▫ī.  

Through the Perfect Guru, this understanding is obtained.  

ਤੇ = ਤੋਂ।
ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ,


ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥  

हरि रसि भीने सदा धिआइनि गुरमति सीलु संनाहा हे ॥१॥  

Har ras bẖīne saḏā ḏẖi▫ā▫in gurmaṯ sīl sannāhā he. ||1||  

Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||  

ਰਸਿ = ਰਸ ਵਿਚ। ਧਿਆਇਨਿ = ਧਿਆਉਂਦੇ ਹਨ {ਬਹੁ-ਵਚਨ}। ਸੀਲੁ = ਚੰਗਾ ਸੁਭਾਉ। ਸੰਨਾਹਾ = ਜ਼ਿਰ੍ਹਾ ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਬਰਦੀ ॥੧॥
ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥


ਅੰਦਰਿ ਰੰਗੁ ਸਦਾ ਸਚਿਆਰਾ  

अंदरि रंगु सदा सचिआरा ॥  

Anḏar rang saḏā sacẖi▫ārā.  

Deep within, they love the True Lord forever.  

ਰੰਗੁ = ਪਿਆਰ। ਸਚਿਆਰਾ = {ਸਚ-ਆਲਯ} ਸੁਰਖ਼ਰੂ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।


ਗੁਰ ਕੈ ਸਬਦਿ ਹਰਿ ਨਾਮਿ ਪਿਆਰਾ  

गुर कै सबदि हरि नामि पिआरा ॥  

Gur kai sabaḏ har nām pi▫ārā.  

Through the Word of the Guru's Shabad, they love the Lord's Name.  

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ।


ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥  

नउ निधि नामु वसिआ घट अंतरि छोडिआ माइआ का लाहा हे ॥२॥  

Na▫o niḏẖ nām vasi▫ā gẖat anṯar cẖẖodi▫ā mā▫i▫ā kā lāhā he. ||2||  

The Naam, the embodiment of the nine treasures, abides within their hearts; they renounce the profit of Maya. ||2||  

ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਘਟ ਅੰਤਰਿ = ਹਿਰਦੇ ਵਿਚ। ਲਾਹਾ = ਲਾਭ ॥੨॥
ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥


ਰਈਅਤਿ ਰਾਜੇ ਦੁਰਮਤਿ ਦੋਈ  

रईअति राजे दुरमति दोई ॥  

Ra▫ī▫aṯ rāje ḏurmaṯ ḏo▫ī.  

Both the king and his subjects are involved in evil-mindedness and duality.  

ਦੁਰਮਤਿ = ਖੋਟੀ ਮੱਤ। ਦੋਈ = ਦ੍ਵੈਤ-ਵਿਚ, ਮੇਰ-ਤੇਰ ਵਿਚ, ਦੁਬਿਧਾ ਵਿਚ।
ਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ।


ਬਿਨੁ ਸਤਿਗੁਰ ਸੇਵੇ ਏਕੁ ਹੋਈ  

बिनु सतिगुर सेवे एकु न होई ॥  

Bin saṯgur seve ek na ho▫ī.  

Without serving the True Guru, they do not become one with the Lord.  

xxx
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।


ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥  

एकु धिआइनि सदा सुखु पाइनि निहचलु राजु तिनाहा हे ॥३॥  

Ėk ḏẖi▫ā▫in saḏā sukẖ pā▫in nihcẖal rāj ṯināhā he. ||3||  

Those who meditate on the One Lord find eternal peace. Their power is eternal and unfailing. ||3||  

ਪਾਇਨਿ = ਪਾਂਦੇ ਹਨ। ਤਿਨਾਹਾ = ਉਹਨਾਂ ਦਾ ॥੩॥
ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥


ਆਵਣੁ ਜਾਣਾ ਰਖੈ ਕੋਈ  

आवणु जाणा रखै न कोई ॥  

Āvaṇ jāṇā rakẖai na ko▫ī.  

No one can save them from coming and going.  

ਆਵਣੁ ਜਾਣਾ = ਜੰਮਣ ਮਰਨ ਦਾ ਗੇੜ। ਰਖੈ = ਰੋਕ ਸਕਦਾ।
(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ।


ਜੰਮਣੁ ਮਰਣੁ ਤਿਸੈ ਤੇ ਹੋਈ  

जमणु मरणु तिसै ते होई ॥  

Jamaṇ maraṇ ṯisai ṯe ho▫ī.  

Birth and death come from Him.  

ਤਿਸੈ ਤੇ = ਉਸ (ਪਰਮਾਤਮਾ) ਤੋਂ ਹੀ।
ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।


ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥  

गुरमुखि साचा सदा धिआवहु गति मुकति तिसै ते पाहा हे ॥४॥  

Gurmukẖ sācẖā saḏā ḏẖi▫āvahu gaṯ mukaṯ ṯisai ṯe pāhā he. ||4||  

The Gurmukh meditates forever on the True Lord. Emancipation and liberation are obtained from Him. ||4||  

ਗੁਰਮੁਖਿ = ਗੁਰੂ ਦੇ ਸਰਨ ਪੈ ਕੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = (ਦੋਈ ਆਦਿਕ ਤੋਂ) ਖ਼ਲਾਸੀ। ਪਾਹਾ = ਮਿਲਦੀ ਹੈ ॥੪॥
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥


ਸਚੁ ਸੰਜਮੁ ਸਤਿਗੁਰੂ ਦੁਆਰੈ  

सचु संजमु सतिगुरू दुआरै ॥  

Sacẖ sanjam saṯgurū ḏu▫ārai.  

Truth and self-control are found through the Door of the True Guru.  

ਸੰਜਮੁ = ਪਰਹੇਜ਼, ਵਿਕਾਰਾਂ ਤੋਂ ਬਚੇ ਰਹਿਣ ਦਾ ਉੱਦਮ। ਸਚੁ = ਪੱਕਾ, ਸਦਾ-ਥਿਰ। ਦੁਆਰੈ = ਦਰ ਤੇ।
ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ),


ਹਉਮੈ ਕ੍ਰੋਧੁ ਸਬਦਿ ਨਿਵਾਰੈ  

हउमै क्रोधु सबदि निवारै ॥  

Ha▫umai kroḏẖ sabaḏ nivārai.  

Egotism and anger are silenced through the Shabad.  

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੈ = ਦੂਰ ਕਰ ਲੈਂਦਾ ਹੈ।
(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ।


ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥  

सतिगुरु सेवि सदा सुखु पाईऐ सीलु संतोखु सभु ताहा हे ॥५॥  

Saṯgur sev saḏā sukẖ pā▫ī▫ai sīl sanṯokẖ sabẖ ṯāhā he. ||5||  

Serving the True Guru, lasting peace is found; humility and contentment all come from Him. ||5||  

ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਪਾਈਐ = ਪ੍ਰਾਪਤ ਕਰ ਲਈਦਾ ਹੈ। ਸੀਲੁ = ਚੰਗਾ ਆਚਰਨ। ਤਾਹਾ = ਤਹਾਂ, ਉਥੇ ॥੫॥
ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥


ਹਉਮੈ ਮੋਹੁ ਉਪਜੈ ਸੰਸਾਰਾ  

हउमै मोहु उपजै संसारा ॥  

Ha▫umai moh upjai sansārā.  

Out of egotism and attachment, the Universe welled up.  

ਉਪਜੈ = ਪੈਦਾ ਹੋ ਜਾਂਦਾ ਹੈ। ਸੰਸਾਰਾ = ਸੰਸਾਰਿ, ਸੰਸਾਰ ਵਿਚ ਖਚਿਤ ਰਿਹਾਂ।
ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ,


ਸਭੁ ਜਗੁ ਬਿਨਸੈ ਨਾਮੁ ਵਿਸਾਰਾ  

सभु जगु बिनसै नामु विसारा ॥  

Sabẖ jag binsai nām visārā.  

Forgetting the Naam, the Name of the Lord, all the world perishes.  

ਬਿਨਸੈ = ਆਤਮਕ ਮੌਤ ਸਹੇੜਦਾ ਹੈ। ਵਿਸਾਰਾ = ਵਿਸਾਰਿ, ਭੁਲਾ ਕੇ।
(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ।


ਬਿਨੁ ਸਤਿਗੁਰ ਸੇਵੇ ਨਾਮੁ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥  

बिनु सतिगुर सेवे नामु न पाईऐ नामु सचा जगि लाहा हे ॥६॥  

Bin saṯgur seve nām na pā▫ī▫ai nām sacẖā jag lāhā he. ||6||  

Without serving the True Guru, the Naam is not obtained. The Naam is the True profit in this world. ||6||  

ਜਗਿ = ਜਗਤ ਵਿਚ ॥੬॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥


ਸਚਾ ਅਮਰੁ ਸਬਦਿ ਸੁਹਾਇਆ  

सचा अमरु सबदि सुहाइआ ॥  

Sacẖā amar sabaḏ suhā▫i▫ā.  

True is His Will, beauteous and pleasing through the Word of the Shabad.  

ਅਮਰੁ = ਹੁਕਮ। ਸਚਾ = ਸੱਚਾ, ਅਟੱਲ। ਸਬਦਿ = ਸ਼ਬਦ ਵਿਚ ਜੁੜਿਆਂ। ਸੁਹਾਇਆ = ਚੰਗਾ ਲੱਗਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ,


ਪੰਚ ਸਬਦ ਮਿਲਿ ਵਾਜਾ ਵਾਇਆ  

पंच सबद मिलि वाजा वाइआ ॥  

Pancẖ sabaḏ mil vājā vā▫i▫ā.  

The Panch Shabad, the five primal sounds, vibrate and resonate.  

ਪੰਚ ਸਬਦ ਮਿਲਿ = ਪੰਜ ਕਿਸਮਾਂ ਦੇ ਸਾਜ ਮਿਲ ਕੇ। ਵਾਇਆ = ਵਜਾਇਆ।
(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits