Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੁਗ ਚਾਰੇ ਗੁਰ ਸਬਦਿ ਪਛਾਤਾ  

जुग चारे गुर सबदि पछाता ॥  

Jug cẖāre gur sabaḏ pacẖẖāṯā.  

Throughout the four ages, he recognizes the Word of the Guru's Shabad.  

ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਸਦਾ ਹੀ।
ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ।


ਗੁਰਮੁਖਿ ਮਰੈ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥  

गुरमुखि मरै न जनमै गुरमुखि गुरमुखि सबदि समाहा हे ॥१०॥  

Gurmukẖ marai na janmai gurmukẖ gurmukẖ sabaḏ samāhā he. ||10||  

The Gurmukh does not die, the Gurmukh is not reborn; the Gurmukh is immersed in the Shabad. ||10||  

ਸਬਦਿ ਸਮਾਹਾ = ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥


ਗੁਰਮੁਖਿ ਨਾਮਿ ਸਬਦਿ ਸਾਲਾਹੇ  

गुरमुखि नामि सबदि सालाहे ॥  

Gurmukẖ nām sabaḏ sālāhe.  

The Gurmukh praises the Naam, and the Shabad.  

ਨਾਮਿ = ਨਾਮ ਵਿਚ। ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ।
ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,


ਅਗਮ ਅਗੋਚਰ ਵੇਪਰਵਾਹੇ  

अगम अगोचर वेपरवाहे ॥  

Agam agocẖar veparvāhe.  

God is inaccessible, unfathomable and self-sufficient.  

ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।


ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥  

एक नामि जुग चारि उधारे सबदे नाम विसाहा हे ॥११॥  

Ėk nām jug cẖār uḏẖāre sabḏe nām visāhā he. ||11||  

The Naam, the Name of the One Lord, saves and redeems throughout the four ages. Through the Shabad, one trades in the Naam. ||11||  

ਏਕ ਨਾਮਿ = ਪਰਮਾਤਮਾ ਦੇ ਨਾਮ ਨੇ ਹੀ। ਉਧਾਰੇ = ਵਿਕਾਰਾਂ ਤੋਂ ਬਚਾਏ ਹਨ। ਨਾਮ ਵਿਸਾਹ = ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥
(ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥


ਗੁਰਮੁਖਿ ਸਾਂਤਿ ਸਦਾ ਸੁਖੁ ਪਾਏ  

गुरमुखि सांति सदा सुखु पाए ॥  

Gurmukẖ sāʼnṯ saḏā sukẖ pā▫e.  

The Gurmukh obtains eternal peace and tranquility.  

xxx
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ,


ਗੁਰਮੁਖਿ ਹਿਰਦੈ ਨਾਮੁ ਵਸਾਏ  

गुरमुखि हिरदै नामु वसाए ॥  

Gurmukẖ hirḏai nām vasā▫e.  

The Gurmukh enshrines the Naam within his heart.  

ਹਿਰਦੇ = ਆਪਣੇ ਹਿਰਦੇ ਵਿਚ। ਵਸਾਏ = ਵਸਾਂਦਾ ਹੈ।
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ।


ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥  

गुरमुखि होवै सो नामु बूझै काटे दुरमति फाहा हे ॥१२॥  

Gurmukẖ hovai so nām būjẖai kāte ḏurmaṯ fāhā he. ||12||  

One who becomes Gurmukh recognizes the Naam, and the noose of evil-mindedness is snapped. ||12||  

ਨਾਮੁ ਬੂਝੈ = ਨਾਮ ਨਾਲ ਸਾਂਝ ਪਾਂਦਾ ਹੈ। ਦੁਰਮਤਿ = ਖੋਟੀ ਮੱਤ। ਫਾਹਾ = ਫਾਹੀ ॥੧੨॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮੱਤ ਦੀ ਫਾਹੀ ਕੱਟ ਲੈਂਦਾ ਹੈ ॥੧੨॥


ਗੁਰਮੁਖਿ ਉਪਜੈ ਸਾਚਿ ਸਮਾਵੈ  

गुरमुखि उपजै साचि समावै ॥  

Gurmukẖ upjai sācẖ samāvai.  

The Gurmukh wells up from, and then merges back into Truth.  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਉਪਜੈ = ਪੈਦਾ ਹੁੰਦਾ ਹੈ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ,


ਨਾ ਮਰਿ ਜੰਮੈ ਜੂਨੀ ਪਾਵੈ  

ना मरि जमै न जूनी पावै ॥  

Nā mar jammai na jūnī pāvai.  

He does not die and take birth, and is not consigned to reincarnation.  

ਮਰਿ = ਮਰ ਕੇ।
(ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ।


ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥  

गुरमुखि सदा रहहि रंगि राते अनदिनु लैदे लाहा हे ॥१३॥  

Gurmukẖ saḏā rahėh rang rāṯe an▫ḏin laiḏe lāhā he. ||13||  

The Gurmukh remains forever imbued with the color of the Lord's Love. Night and day, he earns a profit. ||13||  

ਰਹਹਿ = ਰਹਿੰਦੇ ਹਨ {ਬਹੁ-ਵਚਨ}। ਰੰਗਿ = ਪ੍ਰੇਮ ਰੰਗ ਵਿਚ। ਰਾਤੇ = ਰੰਗੇ ਹੋਏ {ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ ॥੧੩॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ ॥੧੩॥


ਗੁਰਮੁਖਿ ਭਗਤ ਸੋਹਹਿ ਦਰਬਾਰੇ  

गुरमुखि भगत सोहहि दरबारे ॥  

Gurmukẖ bẖagaṯ sohėh ḏarbāre.  

The Gurmukhs, the devotees, are exalted and beautified in the Court of the Lord.  

ਸੋਹਹਿ = ਸੋਭਦੇ ਹਨ, ਆਦਰ ਪਾਂਦੇ ਹਨ {ਬਹੁ-ਵਚਨ}।
ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।


ਸਚੀ ਬਾਣੀ ਸਬਦਿ ਸਵਾਰੇ  

सची बाणी सबदि सवारे ॥  

Sacẖī baṇī sabaḏ savāre.  

They are embellished with the True Word of His Bani, and the Word of the Shabad.  

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ।


ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥  

अनदिनु गुण गावै दिनु राती सहज सेती घरि जाहा हे ॥१४॥  

An▫ḏin guṇ gāvai ḏin rāṯī sahj seṯī gẖar jāhā he. ||14||  

Night and day, they sing the Glorious Praises of the Lord, day and night, and they intuitively go to their own home. ||14||  

ਗਾਵੈ = ਗਾਂਦਾ ਹੈ {ਇਕ-ਵਚਨ}। ਸਹਜ = ਆਤਮਕ ਅਡੋਲਤਾ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧੪॥
ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ॥੧੪॥


ਸਤਿਗੁਰੁ ਪੂਰਾ ਸਬਦੁ ਸੁਣਾਏ  

सतिगुरु पूरा सबदु सुणाए ॥  

Saṯgur pūrā sabaḏ suṇā▫e.  

The Perfect True Guru proclaims the Shabad;  

xxx
ਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ)


ਅਨਦਿਨੁ ਭਗਤਿ ਕਰਹੁ ਲਿਵ ਲਾਏ  

अनदिनु भगति करहु लिव लाए ॥  

An▫ḏin bẖagaṯ karahu liv lā▫e.  

night and day, remain lovingly attuned to devotional worship.  

ਭਗਤਿ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ।} ਲਾਏ = ਲਾਇ, ਲਾ ਕੇ।
ਹਰ ਵੇਲੇ ਸੁਰਤ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।


ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥  

हरि गुण गावहि सद ही निरमल निरमल गुण पातिसाहा हे ॥१५॥  

Har guṇ gāvahi saḏ hī nirmal nirmal guṇ pāṯisāhā he. ||15||  

One who sings forever the Glorious Praises of the Lord, becomes immaculate; Immaculate are the Glorious Praises of the Sovereign Lord. ||15||  

ਗਾਵਹਿ = ਗਾਂਦੇ ਹਨ {ਬਹੁ-ਵਚਨ}। ਸਦ = ਸਦਾ। ਨਿਰਮਲ = ਪਵਿੱਤਰ ਜੀਵਨ ਵਾਲੇ ॥੧੫॥
ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧੫॥


ਗੁਣ ਕਾ ਦਾਤਾ ਸਚਾ ਸੋਈ  

गुण का दाता सचा सोई ॥  

Guṇ kā ḏāṯā sacẖā so▫ī.  

The True Lord is the Giver of virtue.  

ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।
ਪਰ, (ਆਪਣੇ) ਗੁਣਾਂ (ਦੇ ਗਾਣ) ਦੀ ਦਾਤ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ।


ਗੁਰਮੁਖਿ ਵਿਰਲਾ ਬੂਝੈ ਕੋਈ  

गुरमुखि विरला बूझै कोई ॥  

Gurmukẖ virlā būjẖai ko▫ī.  

How rare are those who, as Gurmukh, understand this.  

ਬੂਝੈ = ਸਮਝਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।


ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥  

नानक जनु नामु सलाहे बिगसै सो नामु बेपरवाहा हे ॥१६॥२॥११॥  

Nānak jan nām salāhe bigsai so nām beparvāhā he. ||16||2||11||  

Servant Nanak praises the Naam; he blossoms forth in the ecstasy of the Name of the self-sufficient Lord. ||16||2||11||  

ਬਿਗਸੈ = ਵਿਗਸਦਾ ਹੈ, ਖਿੜਦਾ ਹੈ ॥੧੬॥੨॥੧੧॥
ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ ॥੧੬॥੨॥੧੧॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

xxx
xxx


ਹਰਿ ਜੀਉ ਸੇਵਿਹੁ ਅਗਮ ਅਪਾਰਾ  

हरि जीउ सेविहु अगम अपारा ॥  

Har jī▫o sevihu agam apārā.  

Serve the Dear Lord, the inaccessible and infinite.  

ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ।
ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।


ਤਿਸ ਦਾ ਅੰਤੁ ਪਾਈਐ ਪਾਰਾਵਾਰਾ  

तिस दा अंतु न पाईऐ पारावारा ॥  

Ŧis ḏā anṯ na pā▫ī▫ai pārāvārā.  

He has no end or limitation.  

ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।
ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।


ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥  

गुर परसादि रविआ घट अंतरि तितु घटि मति अगाहा हे ॥१॥  

Gur parsāḏ ravi▫ā gẖat anṯar ṯiṯ gẖat maṯ agāhā he. ||1||  

By Guru's Grace, one who dwells upon the Lord deep within his heart - his heart is filled with infinite wisdom. ||1||  

ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ ॥੧॥
ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥


ਸਭ ਮਹਿ ਵਰਤੈ ਏਕੋ ਸੋਈ  

सभ महि वरतै एको सोई ॥  

Sabẖ mėh varṯai eko so▫ī.  

The One Lord is pervading and permeating amidst all.  

ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ।
ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,


ਗੁਰ ਪਰਸਾਦੀ ਪਰਗਟੁ ਹੋਈ  

गुर परसादी परगटु होई ॥  

Gur parsādī pargat ho▫ī.  

By Guru's Grace, He is revealed.  

ਪਰਸਾਦੀ = ਪਰਸਾਦਿ, ਕਿਰਪਾ ਨਾਲ।
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।


ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥  

सभना प्रतिपाल करे जगजीवनु देदा रिजकु स्मबाहा हे ॥२॥  

Sabẖnā parṯipāl kare jagjīvan ḏeḏā rijak sambāhā he. ||2||  

The Life of the world nurtures and cherishes all, giving sustenance to all. ||2||  

ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ ॥੨॥
ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥


ਪੂਰੈ ਸਤਿਗੁਰਿ ਬੂਝਿ ਬੁਝਾਇਆ  

पूरै सतिगुरि बूझि बुझाइआ ॥  

Pūrai saṯgur būjẖ bujẖā▫i▫ā.  

The Perfect True Guru has imparted this understanding.  

ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ)।
ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,


ਹੁਕਮੇ ਹੀ ਸਭੁ ਜਗਤੁ ਉਪਾਇਆ  

हुकमे ही सभु जगतु उपाइआ ॥  

Hukme hī sabẖ jagaṯ upā▫i▫ā.  

By the Hukam of His Command, He created the entire Universe.  

ਹੁਕਮੇ = (ਆਪਣੇ) ਹੁਕਮ ਵਿਚ ਹੀ।
ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।


ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥  

हुकमु मंने सोई सुखु पाए हुकमु सिरि साहा पातिसाहा हे ॥३॥  

Hukam manne so▫ī sukẖ pā▫e hukam sir sāhā pāṯisāhā he. ||3||  

Whoever submits to His Command, finds peace; His Command is above the heads of kings and emperors. ||3||  

ਸਿਰਿ = ਸਿਰ ਉੱਤੇ ॥੩॥
ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥


ਸਚਾ ਸਤਿਗੁਰੁ ਸਬਦੁ ਅਪਾਰਾ  

सचा सतिगुरु सबदु अपारा ॥  

Sacẖā saṯgur sabaḏ apārā.  

True is the True Guru. Infinite is the Word of His Shabad.  

ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ।
ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।


ਤਿਸ ਦੈ ਸਬਦਿ ਨਿਸਤਰੈ ਸੰਸਾਰਾ  

तिस दै सबदि निसतरै संसारा ॥  

Ŧis ḏai sabaḏ nisṯarai sansārā.  

Through His Shabad, the world is saved.  

ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।


ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥  

आपे करता करि करि वेखै देदा सास गिराहा हे ॥४॥  

Āpe karṯā kar kar vekẖai ḏeḏā sās girāhā he. ||4||  

The Creator Himself created the creation; He gazes upon it, and blesses it with breath and nourishment. ||4||  

ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ ॥੪॥
(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥


ਕੋਟਿ ਮਧੇ ਕਿਸਹਿ ਬੁਝਾਏ  

कोटि मधे किसहि बुझाए ॥  

Kot maḏẖe kisėh bujẖā▫e.  

Out of millions, only a few understand.  

ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}।
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।


ਗੁਰ ਕੈ ਸਬਦਿ ਰਤੇ ਰੰਗੁ ਲਾਏ  

गुर कै सबदि रते रंगु लाए ॥  

Gur kai sabaḏ raṯe rang lā▫e.  

Imbued with the Word of the Guru's Shabad, they are colored in His Love.  

ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ।
ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,


ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥  

हरि सालाहहि सदा सुखदाता हरि बखसे भगति सलाहा हे ॥५॥  

Har sālāhahi saḏā sukẖ▫ḏāṯa har bakẖse bẖagaṯ salāhā he. ||5||  

They praise the Lord, the Giver of peace forever; the Lord forgives His devotees, and blesses them with His Praise. ||5||  

ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤ-ਸਾਲਾਹ ॥੫॥
ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥


ਸਤਿਗੁਰੁ ਸੇਵਹਿ ਸੇ ਜਨ ਸਾਚੇ  

सतिगुरु सेवहि से जन साचे ॥  

Saṯgur sevėh se jan sācẖe.  

Those humble beings who serve the True Guru are true.  

ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ।
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।


ਜੋ ਮਰਿ ਜੰਮਹਿ ਕਾਚਨਿ ਕਾਚੇ  

जो मरि जमहि काचनि काचे ॥  

Jo mar jamėh kācẖan kācẖe.  

The falsest of the false die, only to be reborn.  

ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ।
ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।


ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥  

अगम अगोचरु वेपरवाहा भगति वछलु अथाहा हे ॥६॥  

Agam agocẖar veparvāhā bẖagaṯ vacẖẖal athāhā he. ||6||  

The inaccessible, unfathomable, self-sufficient, incomprehensible Lord is the Lover of His devotees. ||6||  

ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ ॥੬॥
ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥


ਸਤਿਗੁਰੁ ਪੂਰਾ ਸਾਚੁ ਦ੍ਰਿੜਾਏ  

सतिगुरु पूरा साचु द्रिड़ाए ॥  

Saṯgur pūrā sācẖ driṛ▫ā▫e.  

The Perfect True Guru implants Truth within.  

ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,


ਸਚੈ ਸਬਦਿ ਸਦਾ ਗੁਣ ਗਾਏ  

सचै सबदि सदा गुण गाए ॥  

Sacẖai sabaḏ saḏā guṇ gā▫e.  

Through the True Word of the Shabad, they sing His Glorious Praises forever.  

ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ।
ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,


ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥  

गुणदाता वरतै सभ अंतरि सिरि सिरि लिखदा साहा हे ॥७॥  

Guṇḏāṯā varṯai sabẖ anṯar sir sir likẖ▫ḏā sāhā he. ||7||  

The Giver of virtue is pervading deep within the nucleus of all beings; He inscribes the time of destiny upon each and every person's head. ||7||  

ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ ॥੭॥
ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥


ਸਦਾ ਹਦੂਰਿ ਗੁਰਮੁਖਿ ਜਾਪੈ  

सदा हदूरि गुरमुखि जापै ॥  

Saḏā haḏūr gurmukẖ jāpai.  

The Gurmukh knows that God is always ever-present.  

ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।


ਸਬਦੇ ਸੇਵੈ ਸੋ ਜਨੁ ਧ੍ਰਾਪੈ  

सबदे सेवै सो जनु ध्रापै ॥  

Sabḏe sevai so jan ḏẖarāpai.  

That humble being who serves the Shabad, is comforted and fulfilled.  

ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ।
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।


ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥  

अनदिनु सेवहि सची बाणी सबदि सचै ओमाहा हे ॥८॥  

An▫ḏin sevėh sacẖī baṇī sabaḏ sacẖai omāhā he. ||8||  

Night and day, he serves the True Word of the Guru's Bani; he delights in the True Word of the Shabad. ||8||  

ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ ॥੮॥
ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥


ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ  

अगिआनी अंधा बहु करम द्रिड़ाए ॥  

Agi▫ānī anḏẖā baho karam driṛ▫ā▫e.  

The ignorant and blind cling to all sorts of rituals.  

ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ।
(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।


ਮਨਹਠਿ ਕਰਮ ਫਿਰਿ ਜੋਨੀ ਪਾਏ  

मनहठि करम फिरि जोनी पाए ॥  

Manhaṯẖ karam fir jonī pā▫e.  

They stubborn-mindedly perform these rituals, and are consigned to reincarnation.  

ਹਠਿ = ਹਠ ਨਾਲ।
ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits