Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੂਰੈ ਸਤਿਗੁਰਿ ਸੋਝੀ ਪਾਈ  

पूरै सतिगुरि सोझी पाई ॥  

Pūrai saṯgur sojẖī pā▫ī.  

The Perfect True Guru has imparted this understanding.  

ਸਤਿਗੁਰਿ = ਗੁਰੂ ਦੀ ਰਾਹੀਂ।
ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ,


ਏਕੋ ਨਾਮੁ ਮੰਨਿ ਵਸਾਈ  

एको नामु मंनि वसाई ॥  

Ėko nām man vasā▫ī.  

I have enshrined the Naam, the One Name, within my mind.  

ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।
ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ।


ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥  

नामु जपी तै नामु धिआई महलु पाइ गुण गाहा हे ॥११॥  

Nām japī ṯai nām ḏẖi▫ā▫ī mahal pā▫e guṇ gāhā he. ||11||  

I chant the Naam, and meditate on the Naam. Singing His Glorious Praises, I enter the Mansion of the Lord's Presence. ||11||  

ਜਪੀ = ਜਪੀਂ, ਮੈਂ ਜਪਦਾ ਹਾਂ। ਤੈ = ਅਤੇ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਮਹਲੁ = ਪ੍ਰਭੂ-ਚਰਨਾਂ ਵਿਚ ਟਿਕਾਣਾ। ਗਾਹਾ = ਗਾਹਾਂ, ਮੈਂ ਚੁੱਭੀ ਲਾਂਦਾ ਹਾਂ ॥੧੧॥
ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥


ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ  

सेवक सेवहि मंनि हुकमु अपारा ॥  

Sevak sevėh man hukam apārā.  

The servant serves, and obeys the Command of the Infinite Lord.  

ਸੇਵਹਿ = ਸੇਵਾ ਕਰਦੇ ਹਨ। ਮੰਨਿ = ਮੰਨ ਕੇ।
ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,


ਮਨਮੁਖ ਹੁਕਮੁ ਜਾਣਹਿ ਸਾਰਾ  

मनमुख हुकमु न जाणहि सारा ॥  

Manmukẖ hukam na jāṇėh sārā.  

The self-willed manmukhs do not know the value of the Lord's Command.  

ਮਨਮੁਖ = ਮਨ ਦੇ ਮੁਰੀਦ ਮਨੁੱਖ। ਹੁਕਮ ਸਾਰਾ = ਹੁਕਮ ਦੀ ਸਾਰ, ਹੁਕਮ ਦੀ ਕਦਰ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ।


ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥  

हुकमे मंने हुकमे वडिआई हुकमे वेपरवाहा हे ॥१२॥  

Hukme manne hukme vadi▫ā▫ī hukme veparvāhā he. ||12||  

By the Hukam of the Lord's Command, one is exalted; by His Hukam, one is glorified; by His Hukam, one becomes carefree. ||12||  

xxx॥੧੨॥
ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥


ਗੁਰ ਪਰਸਾਦੀ ਹੁਕਮੁ ਪਛਾਣੈ  

गुर परसादी हुकमु पछाणै ॥  

Gur parsādī hukam pacẖẖāṇai.  

By Guru's Grace, one recognizes the Lord's Hukam.  

ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਹੁਕਮੁ = (ਪਰਮਾਤਮਾ ਦੀ) ਰਜ਼ਾ।
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ,


ਧਾਵਤੁ ਰਾਖੈ ਇਕਤੁ ਘਰਿ ਆਣੈ  

धावतु राखै इकतु घरि आणै ॥  

Ḏẖāvaṯ rākẖai ikaṯ gẖar āṇai.  

The wandering mind is restrained, and brought back to the home of the One Lord.  

ਧਾਵਤੁ = ਭਟਕਦਾ ਮਨ। ਇਕਤੁ = ਇੱਕ ਵਿਚ ਹੀ {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਘਰਿ = ਘਰ ਵਿਚ। ਇਕਤੁ ਘਰਿ = ਇਕ ਹੀ ਘਰ ਵਿਚ। ਆਣੈ = ਲੈ ਆਉਂਦਾ ਹੈ।
ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ।


ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥  

नामे राता सदा बैरागी नामु रतनु मनि ताहा हे ॥१३॥  

Nāme rāṯā saḏā bairāgī nām raṯan man ṯāhā he. ||13||  

Imbued with the Naam, one remains forever detached; the jewel of the Naam rests within the mind. ||13||  

ਨਾਮੇ = ਮਨ ਵਿਚ ਹੀ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ, ਨਿਰਲੇਪ। ਮਨਿ = ਮਨ ਵਿਚ। ਤਾਹਾ = ਉਸ ਦੇ। ਮਨਿ ਤਾਹਾ = ਉਸ ਦੇ ਮਨ ਵਿਚ ॥੧੩॥
ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥


ਸਭ ਜਗ ਮਹਿ ਵਰਤੈ ਏਕੋ ਸੋਈ  

सभ जग महि वरतै एको सोई ॥  

Sabẖ jag mėh varṯai eko so▫ī.  

The One Lord is pervasive throughout all the world.  

ਵਰਤੈ = ਵਿਆਪਕ ਹੈ।
ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ,


ਗੁਰ ਪਰਸਾਦੀ ਪਰਗਟੁ ਹੋਈ  

गुर परसादी परगटु होई ॥  

Gur parsādī pargat ho▫ī.  

By Guru's Grace, He is revealed.  

ਪਰਗਟੁ ਹੋਈ = ਦਿੱਸਦਾ ਹੈ।
ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ।


ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥  

सबदु सलाहहि से जन निरमल निज घरि वासा ताहा हे ॥१४॥  

Sabaḏ salāhėh se jan nirmal nij gẖar vāsā ṯāhā he. ||14||  

Those humble beings who praise the Shabad are immaculate; they dwell within the home of their own inner self. ||14||  

ਸਲਾਹਹਿ = ਸਲਾਹੁੰਦੇ ਹਨ। ਸੇ = ਉਹ {ਬਹੁ-ਵਚਨ}। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਾਹਾ = ਉਹਨਾਂ ਦਾ ॥੧੪॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥


ਸਦਾ ਭਗਤ ਤੇਰੀ ਸਰਣਾਈ  

सदा भगत तेरी सरणाई ॥  

Saḏā bẖagaṯ ṯerī sarṇā▫ī.  

The devotees abide forever in Your Sanctuary, Lord.  

xxx
ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।


ਅਗਮ ਅਗੋਚਰ ਕੀਮਤਿ ਨਹੀ ਪਾਈ  

अगम अगोचर कीमति नही पाई ॥  

Agam agocẖar kīmaṯ nahī pā▫ī.  

You are inaccessible and unfathomable; Your value cannot be estimated.  

ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ।
ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)।


ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥  

जिउ तुधु भावहि तिउ तू राखहि गुरमुखि नामु धिआहा हे ॥१५॥  

Ji▫o ṯuḏẖ bẖāvėh ṯi▫o ṯū rākẖahi gurmukẖ nām ḏẖi▫āhā he. ||15||  

As it pleases Your Will, You keep us; the Gurmukh meditates on the Naam. ||15||  

ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਤਿਉ = ਉਸੇ ਤਰ੍ਹਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ॥੧੫॥
ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥


ਸਦਾ ਸਦਾ ਤੇਰੇ ਗੁਣ ਗਾਵਾ  

सदा सदा तेरे गुण गावा ॥  

Saḏā saḏā ṯere guṇ gāvā.  

Forever and ever, I sing Your Glorious Praises.  

ਗਾਵਾ = ਗਾਵਾਂ, ਮੈਂ ਗਾਂਦਾ ਹਾਂ।
ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ,


ਸਚੇ ਸਾਹਿਬ ਤੇਰੈ ਮਨਿ ਭਾਵਾ  

सचे साहिब तेरै मनि भावा ॥  

Sacẖe sāhib ṯerai man bẖāvā.  

O my True Lord and Master, may I become pleasing to Your Mind.  

ਸਾਹਿਬ = ਹੇ ਸਾਹਿਬ! ਸਚੇ ਸਾਹਿਬ = ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੈ ਮਨਿ = ਤੇਰੇ ਮਨ ਵਿਚ। ਭਾਵਾ = ਭਾਵਾਂ, ਮੈਂ ਭਾ ਜਾਵਾਂ, ਮੈਂ ਪਿਆਰਾ ਲੱਗਾਂ।
ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ।


ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥  

नानकु साचु कहै बेनंती सचु देवहु सचि समाहा हे ॥१६॥१॥१०॥  

Nānak sācẖ kahai benanṯī sacẖ ḏevhu sacẖ samāhā he. ||16||1||10||  

Nanak offers this true prayer: O Lord, please bless me with Truth, that I may merge in the Truth. ||16||1||10||  

ਨਾਨਕੁ ਕਹੈ = ਨਾਨਕ ਆਖਦਾ ਹੈ। ਸਾਚੁ = ਸਦਾ-ਥਿਰ ਨਾਮ। ਸਚੁ = ਸਦਾ-ਥਿਰ ਨਾਮ। ਸਚਿ = ਸਦਾ-ਥਿਰ ਨਾਮ ਵਿਚ। ਸਮਾਹਾ = ਮੈਂ ਸਮਾਇਆ ਰਹਾਂ ॥੧੬॥੧॥੧੦॥
(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

xxx
xxx


ਸਤਿਗੁਰੁ ਸੇਵਨਿ ਸੇ ਵਡਭਾਗੀ  

सतिगुरु सेवनि से वडभागी ॥  

Saṯgur sevan se vadbẖāgī.  

Those who serve the True Guru are very fortunate.  

ਸੇਵਨਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}।
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ;


ਅਨਦਿਨੁ ਸਾਚਿ ਨਾਮਿ ਲਿਵ ਲਾਗੀ  

अनदिनु साचि नामि लिव लागी ॥  

An▫ḏin sācẖ nām liv lāgī.  

Night and day, they remain lovingly attuned to the True Name.  

ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਿ ਨਾਮਿ = ਸਦਾ-ਥਿਰ ਨਾਮ ਵਿਚ। ਲਿਵ = ਲਗਨ।
ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਹਰ ਵੇਲੇ ਲੱਗੀ ਰਹਿੰਦੀ ਹੈ।


ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥  

सदा सुखदाता रविआ घट अंतरि सबदि सचै ओमाहा हे ॥१॥  

Saḏā sukẖ▫ḏāṯa ravi▫ā gẖat anṯar sabaḏ sacẖai omāhā he. ||1||  

The Lord, the Giver of peace, abides forever deep within their hearts; they delight in the True Word of the Shabad. ||1||  

ਰਵਿਆ = ਮੌਜੂਦ। ਘਟ ਅੰਤਰਿ = ਹਿਰਦੇ ਵਿਚ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਓਮਾਹਾ = ਉਤਸ਼ਾਹ, ਚੜ੍ਹਦੀ ਕਲਾ ॥੧॥
ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਹਰ ਵੇਲੇ ਉਹਨਾਂ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਅੰਦਰ ਆਤਮਕ ਜੀਵਨ ਦਾ ਹੁਲਾਰਾ ਬਣਿਆ ਰਹਿੰਦਾ ਹੈ ॥੧॥


ਨਦਰਿ ਕਰੇ ਤਾ ਗੁਰੂ ਮਿਲਾਏ  

नदरि करे ता गुरू मिलाए ॥  

Naḏar kare ṯā gurū milā▫e.  

When the Lord grants His Grace, one meets with the Guru.  

ਨਦਰਿ = ਮਿਹਰ ਦੀ ਨਿਗਾਹ।
ਪਰ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ (ਹੀ) ਗੁਰੂ ਮਿਲਾਂਦਾ ਹੈ,


ਹਰਿ ਕਾ ਨਾਮੁ ਮੰਨਿ ਵਸਾਏ  

हरि का नामु मंनि वसाए ॥  

Har kā nām man vasā▫e.  

The Name of the Lord is enshrined within the mind.  

ਮੰਨਿ = ਮਨਿ, ਮਨ ਵਿਚ।
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਉਹ ਮਨੁੱਖ) ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।


ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥  

हरि मनि वसिआ सदा सुखदाता सबदे मनि ओमाहा हे ॥२॥  

Har man vasi▫ā saḏā sukẖ▫ḏāṯa sabḏe man omāhā he. ||2||  

The Lord, the Giver of peace, abides forever within the mind; the mind is delighted with the Word of the Shabad. ||2||  

ਮਨਿ = ਮਨ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ ॥੨॥
ਸਾਰੇ ਸੁਖਾਂ ਦਾ ਦਾਤਾ ਪ੍ਰਭੂ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ, ਸ਼ਬਦ ਦੀ ਬਰਕਤਿ ਨਾਲ ਉਸ ਦੇ ਮਨ ਵਿਚ ਜੀਵਨ-ਹੁਲਾਰਾ ਟਿਕਿਆ ਰਹਿੰਦਾ ਹੈ ॥੨॥


ਕ੍ਰਿਪਾ ਕਰੇ ਤਾ ਮੇਲਿ ਮਿਲਾਏ  

क्रिपा करे ता मेलि मिलाए ॥  

Kirpā kare ṯā mel milā▫e.  

When the Lord bestows His Mercy, He unites in His Union.  

ਮੇਲਿ = (ਗੁਰੂ ਨਾਲ) ਮਿਲਾ ਕੇ।
ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਦੋਂ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਨਾਲ) ਮਿਲਾ ਲੈਂਦਾ ਹੈ।


ਹਉਮੈ ਮਮਤਾ ਸਬਦਿ ਜਲਾਏ  

हउमै ममता सबदि जलाए ॥  

Ha▫umai mamṯā sabaḏ jalā▫e.  

Egotism and attachment are burned away by the Shabad.  

ਮਮਤਾ = {ਮਮ = ਮੇਰਾ, ਮੇਰੀ} ਕਬਜ਼ੇ ਦੀ ਵਾਸ਼ਨਾ। ਸਬਦਿ = ਸਬਦ ਦੀ ਰਾਹੀਂ। ਜਲਾਏ = ਸਾੜ ਲੈਂਦਾ ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਅਤੇ ਮਮਤਾ ਨੂੰ ਸਾੜ ਲੈਂਦਾ ਹੈ।


ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥  

सदा मुकतु रहै इक रंगी नाही किसै नालि काहा हे ॥३॥  

Saḏā mukaṯ rahai ik rangī nāhī kisai nāl kāhā he. ||3||  

In the Love of the One Lord, one remains liberated forever; he is not in conflict with anyone. ||3||  

ਮੁਕਤੁ = ('ਹਉਮੈ ਮਮਤਾ' ਤੋਂ) ਸੁਤੰਤਰ। ਇਕ ਰੰਗੀ = ਇਕ ਪ੍ਰਭੂ ਨਾਲ ਹੀ ਪਿਆਰ ਕਰਨ ਵਾਲਾ। ਕਾਹਾ = ਖਹਿ-ਖਹਿ, ਵੈਰ-ਵਿਰੋਧ ॥੩॥
ਸਿਰਫ਼ ਪਰਮਾਤਮਾ ਦੇ ਪ੍ਰੇਮ-ਰੰਗ ਦਾ ਸਦਕਾ ਉਹ ਮਨੁੱਖ (ਹਉਮੈ ਮਮਤਾ ਤੋਂ) ਸਦਾ ਆਜ਼ਾਦ ਰਹਿੰਦਾ ਹੈ, ਉਸ ਦਾ ਕਿਸੇ ਨਾਲ ਭੀ ਵੈਰ-ਵਿਰੋਧ ਨਹੀਂ ਹੁੰਦਾ ॥੩॥


ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ  

बिनु सतिगुर सेवे घोर अंधारा ॥  

Bin saṯgur seve gẖor anḏẖārā.  

Without serving the True Guru, there is only pitch-black darkness.  

ਘੋਰ ਅੰਧਾਰਾ = ਘੁੱਪ ਹਨੇਰਾ (ਹਉਮੈ ਮਮਤਾ ਆਦਿਕ ਦਾ)।
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਦੇ ਜੀਵਨ-ਰਾਹ ਵਿਚ ਹਉਮੈ ਮਮਤਾ ਆਦਿਕ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ,


ਬਿਨੁ ਸਬਦੈ ਕੋਇ ਪਾਵੈ ਪਾਰਾ  

बिनु सबदै कोइ न पावै पारा ॥  

Bin sabḏai ko▫e na pāvai pārā.  

Without the Shabad, no one crosses over to the other side.  

ਪਾਰਾ = ਪਾਰਲਾ ਬੰਨਾ।
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ (ਇਸ ਘੁੱਪ ਹਨੇਰੇ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ।


ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥  

जो सबदि राते महा बैरागी सो सचु सबदे लाहा हे ॥४॥  

Jo sabaḏ rāṯe mahā bairāgī so sacẖ sabḏe lāhā he. ||4||  

Those who are imbued with the Shabad, are very detached. They earn the profit of the True Word of the Shabad. ||4||  

ਸਬਦਿ = ਸ਼ਬਦ ਵਿਚ। ਰਾਤੇ = ਮਸਤ। ਬੈਰਾਗੀ = ਨਿਰਲੇਪ, ਤਿਆਗੀ। ਸੋ ਸਚੁ = ਉਸ ਸਦਾ-ਥਿਰ ਹਰਿ-ਨਾਮ। ਲਾਹਾ = ਲਾਭ ॥੪॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਉਹ ਵੱਡੇ ਤਿਆਗੀ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਹਰਿ-ਨਾਮ ਹੀ (ਉਹਨਾਂ ਵਾਸਤੇ ਅਸਲ) ਖੱਟੀ ਹੈ ॥੪॥


ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ  

दुखु सुखु करतै धुरि लिखि पाइआ ॥  

Ḏukẖ sukẖ karṯai ḏẖur likẖ pā▫i▫ā.  

Pain and pleasure are pre-ordained by the Creator.  

ਕਰਤੈ = ਕਰਤਾਰ ਨੇ। ਧੁਰਿ = ਧੁਰੋਂ, ਆਪਣੇ ਹੁਕਮ ਨਾਲ। ਲਿਖਿ = (ਜੀਵ ਦੇ ਭਾਗਾਂ ਵਿਚ) ਲਿਖ ਕੇ।
ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਅਤੇ ਸੁਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ।


ਦੂਜਾ ਭਾਉ ਆਪਿ ਵਰਤਾਇਆ  

दूजा भाउ आपि वरताइआ ॥  

Ḏūjā bẖā▫o āp varṯā▫i▫ā.  

He Himself has caused the love of duality to be pervasive.  

ਦੂਜਾ ਭਾਉ = ਮਾਇਆ ਦਾ ਮੋਹ।
ਮਾਇਆ ਦਾ ਮੋਹ ਭੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ।


ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥  

गुरमुखि होवै सु अलिपतो वरतै मनमुख का किआ वेसाहा हे ॥५॥  

Gurmukẖ hovai so alipaṯo varṯai manmukẖ kā ki▫ā vesāhā he. ||5||  

One who becomes Gurmukh remains detached; how can anyone trust the self-willed manmukh? ||5||  

ਗੁਰਮੁਖਿ = ਗੁਰੂ ਦੇ ਸਨਮੁਖ। ਸੁ = ਉਹ ਮਨੁੱਖ। ਅਲਿਪਤੋ = ਨਿਰਲੇਪ। ਮਨਮੁਖ = ਮਨ ਦਾ ਮੁਰੀਦ ਮਨੁੱਖ। ਵੇਸਾਹਾ = ਇਤਬਾਰ, ਭਰੋਸਾ ॥੫॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ; ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ (ਕਿ ਕਿਹੜੇ ਵੇਲੇ ਮਾਇਆ ਦੇ ਮੋਹ ਵਿਚ ਫਸ ਜਾਏ) ॥੫॥


ਸੇ ਮਨਮੁਖ ਜੋ ਸਬਦੁ ਪਛਾਣਹਿ  

से मनमुख जो सबदु न पछाणहि ॥  

Se manmukẖ jo sabaḏ na pacẖẖāṇėh.  

Those who do not recognize the Shabad are manmukhs.  

ਸੇ = ਉਹ (ਬਹੁ-ਵਚਨ)। ਨ ਪਛਾਣਹਿ = ਸਾਂਝ ਨਹੀਂ ਪਾਂਦੇ।
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਆਪਣੇ ਮਨ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ,


ਗੁਰ ਕੇ ਭੈ ਕੀ ਸਾਰ ਜਾਣਹਿ  

गुर के भै की सार न जाणहि ॥  

Gur ke bẖai kī sār na jāṇėh.  

They do not know the essence of the Fear of the Guru.  

ਭੈ ਕੀ = {'ਸੰਬੰਧਕ' 'ਕੀ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਦੀ। ਸਾਰ = ਕਦਰ, ਕੀਮਤ।
ਉਹ ਮਨੁੱਖ ਗੁਰੂ ਦੇ ਡਰ-ਅਦਬ ਦੀ ਕਦਰ ਨਹੀਂ ਜਾਣਦੇ।


ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥  

भै बिनु किउ निरभउ सचु पाईऐ जमु काढि लएगा साहा हे ॥६॥  

Bẖai bin ki▫o nirbẖa▫o sacẖ pā▫ī▫ai jam kādẖ la▫egā sāhā he. ||6||  

Without this Fear, how can anyone find the Fearless True Lord? The Messenger of Death will pull the breath out. ||6||  

ਭੈ ਬਿਨੁ = {'ਭਉ' ਤੋਂ 'ਭੈ'} ਡਰ-ਅਦਬ ਤੋਂ ਬਿਨਾ। ਸਚੁ = ਸਦਾ-ਥਿਰ ਪ੍ਰਭੂ ॥੬॥
ਜਿਤਨਾ ਚਿਰ ਗੁਰੂ ਦੇ ਡਰ-ਅਦਬ ਵਿਚ ਨਾਹ ਰਹੀਏ, ਉਨਾ ਚਿਰ ਸਦਾ-ਥਿਰ ਨਿਰਭਉ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, (ਸਦਾ ਇਹ ਸਹਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ) ਜਮਰਾਜ (ਕਦੋਂ ਆ ਕੇ) ਜਿੰਦ ਕੱਢ ਲਏਗਾ ॥੬॥


ਅਫਰਿਓ ਜਮੁ ਮਾਰਿਆ ਜਾਈ  

अफरिओ जमु मारिआ न जाई ॥  

Afri▫o jam māri▫ā na jā▫ī.  

The invulnerable Messenger of Death cannot be killed.  

ਅਫਰਿਓ = ਭੂਤਿਆ ਹੋਇਆ, ਨਾਹ ਟਲਣ ਵਾਲਾ।
ਜਮਰਾਜ ਨੂੰ ਰੋਕਿਆ ਨਹੀਂ ਜਾ ਸਕਦਾ, ਜਮਰਾਜ ਨੂੰ ਮਾਰਿਆ ਨਹੀਂ ਜਾ ਸਕਦਾ।


ਗੁਰ ਕੈ ਸਬਦੇ ਨੇੜਿ ਆਈ  

गुर कै सबदे नेड़ि न आई ॥  

Gur kai sabḏe neṛ na ā▫ī.  

The Word of the Guru's Shabad prevents him from approaching.  

ਕੈ ਸਬਦੇ = ਦੇ ਸ਼ਬਦ ਦੀ ਰਾਹੀਂ।
ਪਰ ਗੁਰੂ ਦੇ ਸ਼ਬਦ ਵਿਚ ਜੁੜਿਆਂ (ਜਮਰਾਜ ਦਾ ਸਹਮ ਮਨੁੱਖ ਦੇ) ਨੇੜੇ ਨਹੀਂ ਢੁਕਦਾ।


ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥  

सबदु सुणे ता दूरहु भागै मतु मारे हरि जीउ वेपरवाहा हे ॥७॥  

Sabaḏ suṇe ṯā ḏẖūrahu bẖāgai maṯ māre har jī▫o veparvāhā he. ||7||  

When he hears the Word of the Shabad, he runs far away. He is afraid that the self-sufficient Dear Lord will kill him. ||7||  

ਭਾਗੈ = ਭੱਜ ਜਾਂਦਾ ਹੈ। ਮਤੁ = ਮਤਾਂ, ਕਿਤੇ ਐਸਾ ਨਾਹ ਹੋਵੇ ਕਿ। ਮਾਰੇ = ਸਜ਼ਾ ਦੇਵੇ ॥੭॥
ਜਦੋਂ ਉਹ ਗੁਰੂ ਦਾ ਸ਼ਬਦ (ਗੁਰਮੁਖ ਦੇ ਮੂੰਹੋਂ) ਸੁਣਦਾ ਹੈ, ਤਾਂ ਦੂਰੋਂ ਹੀ (ਉਸ ਦੇ ਕੋਲੋਂ) ਭੱਜ ਜਾਂਦਾ ਹੈ ਕਿ ਮਤਾਂ ਵੇਪਰਵਾਹ ਪ੍ਰਭੂ (ਇਸ ਖੁਨਾਮੀ ਪਿੱਛੇ) ਸਜ਼ਾ ਹੀ ਨ ਦੇਵੇ (ਜਮਰਾਜ ਗੁਰਮੁਖ ਮਨੁੱਖ ਨੂੰ ਮੌਤ ਦਾ ਡਰ ਦੇ ਹੀ ਨਹੀਂ ਸਕਦਾ) ॥੭॥


ਹਰਿ ਜੀਉ ਕੀ ਹੈ ਸਭ ਸਿਰਕਾਰਾ  

हरि जीउ की है सभ सिरकारा ॥  

Har jī▫o kī hai sabẖ sirkārā.  

The Dear Lord is the Ruler above all.  

ਸਭ = ਸਾਰੀ। ਸਿਰਕਾਰਾ = ਰਈਅਤ, ਹਕੂਮਤ।
ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਹੈ (ਜਮਰਾਜ ਭੀ ਪਰਮਾਤਮਾ ਦਾ ਹੀ ਰਈਅਤ ਹੈ),


ਏਹੁ ਜਮੁ ਕਿਆ ਕਰੇ ਵਿਚਾਰਾ  

एहु जमु किआ करे विचारा ॥  

Ėhu jam ki▫ā kare vicẖārā.  

What can this wretched Messenger of Death do?  

xxx
(ਪਰਮਾਤਮਾ ਦੇ ਹੁਕਮ ਤੋਂ ਬਿਨਾ) ਜਮਰਾਜ ਵਿਚਾਰਾ ਕੁਝ ਨਹੀਂ ਕਰ ਸਕਦਾ।


ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥  

हुकमी बंदा हुकमु कमावै हुकमे कढदा साहा हे ॥८॥  

Hukmī banḏā hukam kamāvai hukme kadẖ▫ḏā sāhā he. ||8||  

As slave to the Hukam of the Lord's Command, the mortal acts according to His Hukam. According to His Hukam, he is deprived of his breath. ||8||  

ਹੁਕਮੀ ਬੰਦਾ = ਹੁਕਮ ਵਿਚ ਰਹਿਣ ਵਾਲਾ ਬੰਦਾ। ਹੁਕਮੁ ਕਮਾਵੈ = (ਪਰਮਾਤਮਾ ਦਾ) ਹੁਕਮ ਵਰਤਦਾ ਹੈ, ਹੁਕਮ ਅਨੁਸਾਰ ਤੁਰਦਾ ਹੈ। ਹੁਕਮੇ = ਹੁਕਮ ਅਨੁਸਾਰ ਹੀ ॥੮॥
ਜਮਰਾਜ ਭੀ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ, ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ ॥੮॥


ਗੁਰਮੁਖਿ ਸਾਚੈ ਕੀਆ ਅਕਾਰਾ  

गुरमुखि साचै कीआ अकारा ॥  

Gurmukẖ sācẖai kī▫ā akārā.  

The Gurmukh realizes that the True Lord created the creation.  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚੈ = ਸਦਾ-ਥਿਰ ਪਰਮਾਤਮਾ ਨੇ। ਅਕਾਰਾ = ਜਗਤ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਮਝਦਾ ਹੈ ਕਿ) ਸਾਰਾ ਜਗਤ ਸਦਾ-ਥਿਰ ਪਰਮਾਤਮਾ ਨੇ ਪੈਦਾ ਕੀਤਾ ਹੈ,


ਗੁਰਮੁਖਿ ਪਸਰਿਆ ਸਭੁ ਪਾਸਾਰਾ  

गुरमुखि पसरिआ सभु पासारा ॥  

Gurmukẖ pasri▫ā sabẖ pāsārā.  

The Gurmukh knows that the Lord has expanded the entire expanse.  

ਸਭੁ = ਸਾਰਾ। ਪਾਸਾਰਾ = (ਪ੍ਰਭੂ ਦਾ) ਖਿਲਾਰਾ।
ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ।


ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥  

गुरमुखि होवै सो सचु बूझै सबदि सचै सुखु ताहा हे ॥९॥  

Gurmukẖ hovai so sacẖ būjẖai sabaḏ sacẖai sukẖ ṯāhā he. ||9||  

One who becomes Gurmukh, understands the True Lord. Through the True Word of the Shabad, he finds peace. ||9||  

ਸੋ = ਉਹ। ਸਚੁ = ਸਦਾ-ਥਿਰ ਪ੍ਰਭੂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਤਾਹਾ = ਉਸ ਨੂੰ ॥੯॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੯॥


ਗੁਰਮੁਖਿ ਜਾਤਾ ਕਰਮਿ ਬਿਧਾਤਾ  

गुरमुखि जाता करमि बिधाता ॥  

Gurmukẖ jāṯā karam biḏẖāṯā.  

The Gurmukh knows that the Lord is the Architect of karma.  

ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ {ਕਰਮੁ = ਬਖ਼ਸ਼ਸ਼}। ਬਿਧਾਤਾ ਜਾਤਾ = ਸਿਰਜਣਹਾਰ ਨਾਲ ਸਾਂਝ ਪਾਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਸਿਰਜਣਹਾਰ ਪ੍ਰਭੂ ਨਾਲ ਸਾਂਝ ਪਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits